Dilli Nal Matha- Sarabjit Singh | Latest Punjabi Poetry
Connect with us apnews@iksoch.com

ਰਚਨਾਵਾਂ ਜਨਵਰੀ 2021

ਦਿੱਲੀ ਨਾਲ ਮੱਥਾ

Published

on

ik soch poetry

ਦੇਸ਼ ਸਾਡੇ ਦਾ,ਸਾਰਾ ਸਿਸਟਮ ਹਿੱਲਿਆ,
ਜਦ ਦਾ ਨੇਤਾ, ਅਫ਼ਸਰ ਵਿਕਾਊ ਹੋਇਆ ਏ।
ਵੋਟਾਂ ਪਾ ਕੇ, ਖੁਸ਼ ਹੋਇਆ ਜਿਹੜਾ ਵੀ,
ਦੇਖ ਇਨ੍ਹਾਂ ਦੇ ਕਾਰੇ ਸੰਗਰੂਰਵੀ,ਹਰ ਕੋਈ ਰੋਇਆ ਏ।

  • ਸਰਬਜੀਤ ਸਿੰਘ

ਰਚਨਾਵਾਂ ਜਨਵਰੀ 2021

ਮਜਦੂਰ ਦੀ ਅਵਾਜ਼

Published

on

latest punjabi poetry

ਮੈ ਖੁਦ ਇੱਕ ਮਜਦੂਰ ਦਾ ਪੁੱਤਰ ਹਾਂ ਇਸ ਕਰਕੇ ਮੈ ਹਰੇਕ ਮਜਦੂਰ ਦੀ ਅਵਾਜ਼ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ।
ਮਜਦੂਰਾਂ ਦੀਆਂ ਸਮਸਿਆਵਾਂ ਹੇਠ ਅਨੁਸਾਰ,
(੧)ਮਜਦੂਰਾਂ ਦੀ ਸਭ ਵੱਡੀ ਸਮ੍ਮਸਿਆ ਛੌਟੀ ਜਾਤ ਦਾ ਹੋਣਾ ਜਿਸ ਕਰਕੇ ਵੱਡੀ ਜਾਤਾਂ ਵਾਲੇ ਵਿਤਕਰਾ ਕਰਦੇ ਹਨ
(੨) ਮਜਦੂਰਾਂ ਕੋਲ ਨਾ ਤਾਂ ਜਿਆਦਾ ਜਮੀਨ ਹੈ ਕੇ ੳਹ ਓਸ ਨੂੰ ਵਾਅ ਕੇ ਅਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ
(੩) ਜਿਸ ਕਰਕੇ ਮਜਦੂਰ ਨੂੰ ਦਿਹਾੜੀ ਦਪਾ ਕਰਕੇ ਗੁਜ਼ਾਰਾ ਕਰਨਾ ਪੈਂਦਾ ਹੈ
(੪) ਕੲੀ ਕੲੀ ਵਾਰ ਤਾ ਦਿਹਾੜੀ ਵੀ ਨਹੀਂ ਲਗਦੀ ਜਿਸ ਕਰਕੇ ਮਜਦੂਰ ਦਾ ਪਰਿਵਾਰ ਭੁੱਖਾ ਸੋਦਾ ਹੈ
(੫) ਸਰਕਾਰ ਬਹੁਤ ਸਾਰੀਆਂ ਸਕੀਮਾਂ ਲਾਗੂ ਕਰਦੇ ਹਨ ਪਰ ਮਜਦੂਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸਰਕਾਰੀ ਕਰਮਚਾਰੀ ਹੀ ਖਾ ਜਾਂਦੇ ਹਨ
(੬)ਮਜਦੂਰਾਂ ਦੇ ਪਰਿਵਾਰਾਂ ਨੂੰ ਕੋਈ ਨਹੀਂ ਸਭਲਣਾ ਚਾਹੁੰਦਾ ਸਭ ਬਸ ਦਿਖਾਵਾ ਕਰਦੇ ਹਨ
(੭) ਹੁਣ ਦੀ ਗੱਲ ਕਰਦਾ ਕਿਸਾਨਾਂ ਦਾ ਅੰਦੋਲਨ ਚਲਦਾ ਪਿਆ ਸਾਰੇ ਲੋਕ ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ਦਾ ਨਾਰਾ ਲਗੳਦੇ ਹਨ ਪਰ ਮਜਦੂਰਾਂ ਦੀ ਅਵਾਜ਼ ਕੋਣ ਸੁਨਦਾ ਗੱਲ ਤਾਂ ਮਜਦੂਰਾਂ ਦੀ ਵੀ ਕਰਨੀ ਚਾਹੀਦੀ ਹੈ ਸਭ ਤੋਂ ਅਖੀਰ ਵਿੱਚ ਸਾਰੀਆਂ ਨੂੰ ਮਜਦੂਰਾਂ ਦੀ ਗੱਲ ਸੁਣਨੀ ਚਾਹੀਦੀ ਹੈ

  • ਅਮਰਜੀਤ ਸਿੰਘ
  • 253

Continue Reading

ਰਚਨਾਵਾਂ ਜਨਵਰੀ 2021

ਕਿਸਾਨ ਅੰਦੋਲਨ

Published

on

latest punjabi poetry

ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।
ਮੈਂ ਮਿੱਟੀ ਦਾ ਜਾਇਆ, ਸੀਨਾ ਤਾਣ ਬੋਲਦਾਂ।
ਮੁੜ੍ਹਕਾ ਡੋਲ ਕੇ ਬੰਜ਼ਰ ਨੂੰ ਜ਼ਰਖੇਜ਼ ਬਣਾਇਆ,
ਪਰ ਮੇਰੇ ਮੁੜ੍ਹਕੇ ਦਾ ਮੁੱਲ ਕਿਸੇ ਨਾ ਪਾਇਆ।
ਕੀ ਦੱਸਾਂ ਅੱਜ ਹੋ ਕੇ ਮੈਂ ਪਰੇਸ਼ਾਨ ਬੋਲਦਾਂ।

ਕਰਜ਼ੇ ਵਾਲੀ ਪੰਡ ਅਜੇ ਨਾ ਸਿਰ ਤੋਂ ਲੱਥੀ,
ਗੜ੍ਹਿਆਂ ਵਾਲੀ ਮਾਰ ਨੇ ਭੰਨ ਦਿੱਤੀ ਵੱਖੀ।
ਉੱਪਰੋਂ ਭਾਵੇਂ ਦਿਸਦਾ ਹਾਂ ਮੈਂ ਹਾਸੇ ਵੰਡਦਾ,
ਪਰ ਮੈਂ ਅੰਦਰੋਂ ਹੋਇਆ ਲਹੂ ਲੁਹਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।

ਕਾਂ ਤੇ ਚਿੜੀ ਦੀ ਮੇਰੇ ਉੱਤੇ ਢੁਕੇ ਕਹਾਣੀ,
ਵਾਹਵਾਂ, ਬੀਜਾਂ, ਪਾਲਾਂ ਤੇ ਮੈਂ ਦੇਵਾਂ ਪਾਣੀ।
ਪਿੱਤਲ਼ ਦੇ ਭਾਅ ਲੈ ਜਾਂਦੇ ਨੇ ਮੈਥੋਂ ਸੋਨਾ,
ਡਾਢਿਆਂ ਅੱਗੇ ਹਾਰਿਆ ਮੈਂ ਇਨਸਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।

ਚੋਰ ਤੇ ਹਾਕਮ ਰਲ਼ ਕੇ ਨੇ ਹੁਣ ਲੁੱਟਣ ਲੱਗੇ,
ਸਬਰਾਂ ਵਾਲੇ ਬੰਨ੍ਹ ਵੀ ਨੇ ਹੁਣ ਟੁੱਟਣ ਲੱਗੇ।
ਫ਼ਿਤਰਤ ਤੋਂ ਨਾ ਬਾਗ਼ੀ ਪਰ ਹੁਣ ਹੱਲ ਨਾ ਕੋਈ,
ਹੱਕਾਂ ਖਾਤਿਰ ਹੱਥਾਂ ਵਿੱਚ ਲੈ ਜਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।

‘ਜੇ.ਦੀਪ’ ਕੋਈ ਸੁਣਲੇ ਅੱਜ ਪੁਕਾਰ ਜੇ ਮੇਰੀ,
ਕਿਰਤੀ, ਕਾਮੀ ਕੌਮ ਕਿਉਂ ਫਿਰ ਢਾਏ ਢੇਰੀ?
ਅੰਨ ਦੀ ਧੁੱਪ ਬਿਖੇਰਦਾ ਮੈਂ ਸੂਰਜ ਬਣਕੇ,
ਨੇਰ੍ਹੇ ਵਿੱਚ ਨਾ ਡੱਕੋ, ਮੈਂ ਤੁਫ਼ਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ……………………।

  • ਜਗਦੀਪ ਸਿੰਘ
  • 252

Continue Reading

ਰਚਨਾਵਾਂ ਜਨਵਰੀ 2021

ਧੀ

Published

on

latest punjabi poetry

ਬਲੀ ਔਏ ਦਹੇਜ ਦੀ ਚੜੀਆ ਨੇ ਧੀਆ
ਅਁਗ ਵਿੱਚ ਏਹਦੀ ਲੱਖਾ ਸੜੀਆ ਨੇ ਧੀਆ
ਬਲੀ ਔਏ ਦਹੇਜ ਦੀ ਚੜੀਆ ਨੇ ਧੀਆ
ਵੇਚ ਵਁਟ ਸਭ ਕੁਝ ਮਾਪੇ ਧੀਆ ਤੋਰਦੇ
ਜਿਉਦੀਆ ਨੂੰ ਖਁੜ ਸੋਹਰੇ ਮੋਈਆ ਨੇ ਮੋੜਦੇ
ਜੀਦੇ ਮਾਪੇ ਨੇ ਗਰੀਬ ਉਹਦੇ ਮਾੜੇ ਨੇ ਨਸੀਬ
ਲੈ ਲੈ ਫਾਹ ਉਹੋ ਮਰੀਆ ਨੇ ਧੀਆ
ਬਲੀ ਔਏ ਦਹੇਜ ਦੀ ਚੜੀਆ ਨੇ ਧੀਆ
ਬਦਲਿਆ ਸਮਾ ਸੋਚਾ ਹੋ ਗਈਆ ਮਾੜੀਆ
ਏਨਾ ਸੋਚਾ ਦੀ ਸੂਲੀ ਧੀਆ ਚੜੀਆ ਵਿਚਾਰੀਆ
ਹਁਸਨ ਦੀ ਜਾਚ ਕਿਤੇ ਗਈ ਏ ਗਵਾਚ
ਹਰ ਵੇਲੇ ਹੰਝੂਵਾ ਚ ਹੜੀਆ ਨੇ ਧੀਆ
ਬਲੀ ਔਏ ਦਹੇਜ ਦੀ ਚੜੀਆ ਨੇ ਧੀਆ
ਪੈਸਿਆ ਦੇ ਲਾਲਚੀ ਜੋ ਪਾਪ ਏ ਕਮਾਉਂਦੇ ਨੇ
ਸੁਖ ਅਪਣੀਆ ਧੀਆ ਵਲੋ ਉਹ ਵੀ ਕਦੋ ਪਾਉਂਦੇ ਨੇ
ਬੜੀ ਮਾੜੀ ਏਹੇ ਗਁਲ ਕੋਈ ਲਁਭੋ ਏਹਦਾ ਹਁਲ
ਦੁਖੀ ਇਕ ਹੀ ਨਈ ਏਥੇ ਬੜੀਆ ਨੇ ਧੀਆ
ਬਲੀ ਔਏ ਦਹੇਜ ਦੀ ਚੜੀਆ ਨੇ ਧੀਆ

  • ਟੀਟੂ ਸਿੰਘ ਸ਼ਾਇਰ
  • 251

Continue Reading

ਰੁਝਾਨ


Copyright by IK Soch News powered by InstantWebsites.ca