PM inaugurates driverless metro train in Delhi
Connect with us apnews@iksoch.com

ਤਕਨੀਕ

ਪ੍ਰਧਾਨ ਮੰਤਰੀ ਵੱਲੋਂ ਦਿੱਲੀ ਵਿੱਚ ਬਿਨਾਂ ਡਰਾਈਵਰ ਵਾਲੀ ਮੈਟਰੋ ਰੇਲ ਦਾ ਉਦਘਾਟਨ

Published

on

modi

ਨਵੀਂ ਦਿੱਲੀ, 29 ਦਸੰਬਰ – ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਖੇਤੀ ਸੁਧਾਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਨ੍ਹਾਂ ਸੁਧਾਰਾਂ ਨਾਲ ਦੇਸ਼ ‘ਇੱਕ ਰਾਸ਼ਟਰ ਇੱਕ ਖੇਤੀ ਮੰਡੀ’ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਮੋਦੀ ਨੇ ਮੋਬਿਲਿਟੀ ਕਾਰਡ ਦੀ ਸੇਵਾ ਸ਼ੁਰੂ ਕਰਦਿਆਂ ਇਸ ਨੂੰ ਸਿਸਟਮ ਦੇ ਸੈਂਟਰਲਾਈਜੇਸਨ ਦੀ ਦਿਸ਼ਾ ਵਿੱਚ ਚੁੱਕੇ ਕਈ ਕਦਮਾਂ ‘ਚੋਂ ਇੱਕ ਆਖਿਆ ਹੈ। ਇਸ ਪਾਸੇ ਚੁੱਕੇ ਹੋਰ ਕਦਮਾਂ ‘ਚ ਉਨ੍ਹਾਂ ‘ਇੱਕ ਰਾਸ਼ਟਰ-ਇੱਕ ਟੈਕਸ’, ‘ਇੱਕ ਰਾਸ਼ਟਰ-ਇੱਕ ਪਾਵਰ ਗਰਿੱਡ’, ‘ਇੱਕ ਰਾਸ਼ਟਰ-ਇੱਕ ਸਿਹਤ ਸਕੀਮ’ ਦੀ ਮਿਸਾਲ ਦੇਣ ਦੇ ਨਾਲ ਖੇਤੀ ਕਾਨੂੰਨਾਂ ਨੂੰ ਵੀ ਉਸੇ ਤਰ੍ਹਾਂ ਦਾ ਹਿੱਸਾ ਕਰਾਰ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਕੱਲ੍ਹ ਭਾਰਤ ਦੀ ਪਹਿਲੀ ਬਿਨਾਂ ਡਰਾਈਵਰ ਵਾਲੀ ਮੈਟਰੋ ਟਰੇਨ ਦੀ ਸ਼ੁਰੂਆਤ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ। ਇਹ ਸਹੂਲਤ ਜਨਕਪੁਰੀ ਪੱਛਮੀ ਤੋਂ ਬਾਟਨੀਕਲ ਗਾਰਡਨ ਤੱਕ ਮੈਟਰੋ ਦੀ 37 ਕਿਲੋਮੀਟਰ ਲੰਮੀ ਮੈਜੰਟਾ ਲਾਈਨ ‘ਤੇ ਸ਼ੁਰੂ ਕੀਤੀ ਗਈ ਹੈ। ਇਸ ਸੁਵਿਧਾ ਦੇ ਸ਼ੁਰੂ ਹੋਣ ਨਾਲ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ ਐਮ ਆਰ ਸੀ) ਵਿਸ਼ਵ ਦੇ ਉਨ੍ਹਾਂ ਸੱਤ ਫੀਸਦੀ ਮੈਟਰੋ ਨੈਟਵਰਕ ਦੇ ਵਿਸ਼ੇਸ਼ ਗਰੁੱਪ ਵਿੱਚ ਸ਼ਾਮਲ ਹੋ ਗਈ ਹੈ, ਜੋ ਬਿਨਾਂ ਡਰਾਈਵਰ ਵਾਲੀ ਮੈਟਰੋ ਚਲਾ ਰਹੇ ਹਨ। ਪ੍ਰਧਾਨ ਮੰਤਰੀ ਨੇ ਬਿਨਾਂ ਡਰਾਈਵਰ ਵਾਲੀ ਮੈਟਰੋ ਟ੍ਰੇਨ ਤੋਂ ਇਲਾਵਾ ਦਿੱਲੀ ਏਅਰਪੋਰਟ ਐਕਸਪ੍ਰੈਸ ਲਾਈਨ ਤੋਂ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਸੇਵਾ (ਐਨ ਸੀ ਐਮ ਸੀ) ਸੇਵਾ ਦੀ ਵੀ ਸ਼ੁਰੂਆਤ ਕੀਤੀ ਹੈ, ਜਿਸ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਜਾਰੀ ਕੀਤੇ ਗਏ ਰੁਪੇ ਡੈਬਿਟ ਕਾਰਡ ਦੀ ਵਰਤੋਂ ਸਫਰ ਲਈ ਕੀਤੀ ਜਾ ਸਕੇਗੀ। ਇਸ ਲਈ ਪਿਛਲੇ ਡੇਢ ਸਾਲ ਵਿੱਚ 23 ਬੈਂਕਾਂ ਵੱਲੋਂ ਜਾਰੀ ਰੁਪਏ ਲਈ ਡੈਬਿਟ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਤਕਨੀਕ

ਭਾਰਤੀ ਪਾਰਲੀਮੈਂਟ ਦੀ ਕੰਟੀਨ `ਚ ਭੋਜਨ `ਤੇ ਮਿਲਦੀ ਸਬਸਿਡੀ ਬੰਦ

Published

on

parliement

ਨਵੀਂ ਦਿੱਲੀ, 20 ਜਨਵਰੀ – ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਹਾਊਸ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਦੱਸਿਆ ਹੈ ਕਿ ਪਾਰਲੀਮੈਂਟ ਦੀ ਕੰਟੀਨ ਵਿੱਚ ਪਾਰਲੀਮੈਂਟ ਮੈਂਬਰਾਂ ਤੇ ਹੋਰ ਲੋਕਾਂ ਨੂੰ ਭੋਜਨ ਤੇ ਦਿੱਤੀ ਜਾਂਦੀ ਸਬਸਿਡੀ ਬੰਦ ਕਰ ਦਿੱਤੀ ਗਈ ਹੈ। ਬਿਰਲਾ ਨੇ ਇਸ ਨਾਲ ਜੁੜੇ ਵਿੱਤੀ ਪਹਿਲੂਆਂ ਦੀ ਜਾਣਕਾਰੀ ਨਹੀਂ ਦਿੱਤੀ। ਪਾਰਲੀਮੈਂਟ ਦੇ ਬੱਜਟ ਸੈਸ਼ਨ ਦੀਆਂ ਤਿਆਰੀਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਉਤਰੀ ਰੇਲਵੇ ਦੀ ਬਜਾਏ ਅੱਗੇ ਤੋਂ ਆਈ ਟੀ ਡੀ ਸੀ (ਇੰਡੀਅਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ) ਪਾਰਲੀਮੈਂਟ ਦੀਆਂ ਕੰਟੀਨਾਂ ਨੂੰ ਚਲਾਏਗੀ। ਸੂਤਰਾਂ ਨੇ ਦੱਸਿਆ ਕਿ ਸਬਸਿਡੀ ਖਤਮ ਕਰਨ ਨਾਲ ਲੋਕ ਸਭਾ ਸਕੱਤਰੇਤ ਨੂੰ ਸਾਲਾਨਾ 8 ਕਰੋੜ ਰੁਪਏ ਦੀ ਬੱਚਤ ਹੋਵੇਗੀ। ਸਪੀਕਰ ਨੇ ਕਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਕੋਵਿਡ-19 ਦੀ ਜਾਂਚ ਕਰਵਾਉਣ ਨੂੰ ਕਿਹਾ ਜਾਵੇਗਾ। ਬਿਰਲਾ ਨੇ ਕਿਹਾ ਕਿ ਪਾਰਲੀਮੈਂਟ ਮੈਂਬਰਾਂ ਦੇ ਨਿਵਾਸ ਦੇ ਨੇੜੇ ਉਨ੍ਹਾਂ ਦੇ ਕੋਵਿਡ-19 ਦੇ ਟੈਸਟ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਲੋਕ ਸਭਾ ਸਪੀਕਰ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਵੱਲੋਂ ਨਿਰਧਾਰਤ ਕੀਤੀ ਟੀਕਾਕਰਨ ਮੁਹਿੰਮ ਨੀਤੀ ਪਾਰਲੀਮੈਂਟ ਮੈਂਬਰਾਂ ਤੇ ਵੀ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਲੀਮੈਂਟਰੀ ਕੰਪਲੈਕਸ ਵਿੱਚ 27-28 ਜਨਵਰੀ ਨੂੰ ਆਰ ਟੀ-ਪੀ ਸੀ ਆਰ ਜਾਂਚ ਲਈ ਪਾਰਲੀਮੈਂਟ ਮੈਂਬਰਾਂ ਦੇ ਪਰਵਾਰ, ਕਰਮਚਾਰੀਆਂ ਦੀ ਆਰ ਟੀ ਪੀ ਸੀ ਆਰ ਜਾਂਚ ਦੇ ਵੀ ਪ੍ਰਬੰਧ ਕੀਤੇ ਗਏ ਹਨ।

Continue Reading

ਤਕਨੀਕ

ਦਿੱਲੀ ਹਾਈ ਕੋਰਟ ਦਾ ਫੈਸਲਾ:ਸੜਕ ਹਾਦਸੇ `ਚ ਔਲਾਦ ਦੀ ਮੌਤ ਉਤੇ ਮਾਤਾ-ਪਿਤਾ ਨੂੰ ਮੁਆਵਜ਼ੇ ਦਾ ਹੱਕ ਹੈ

Published

on

delhi high court

ਨਵੀਂ ਦਿੱਲੀ, 18 ਜਨਵਰੀ – ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਮਾਂ-ਬਾਪ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅਤੇ ਆਪਣੇ ਬੱਚਿਆਂਤੇ ਨਿਰਭਰ ਹੁੰਦੇ ਹਨ। ਸੜਕ ਹਾਦਸੇ ਚ ਆਪਣੀ ਔਲਾਦ ਨੂੰ ਗਵਾਉਣ ਵਾਲੇ ਮਾਪਿਆਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨਾ ਨਿਆਂ ਦੇ ਵਿਰੁੱਧ ਹੋਵੇਗਾ। ਜਸਟਿਸ ਜੇ ਆਰ ਮਿਰਧਾ ਨੇ ਕਿਹਾ ਕਿ ਮਾਂ-ਬਾਪ ਬੱਚਿਆਂ ਦੇ ਹਾਦਸੇ ਦਾ ਸ਼ਿਕਾਰ ਹੋਣ ਸਮੇਂ ਉਨ੍ਹਾਂਤੇ ਨਿਰਭਰ ਨਾ ਵੀ ਹੋਣ ਤਾਂ ਵੀ ਉਹ ਬਾਅਦ ਵਿੱਚ ਕਦੇ ਨਾ ਕਦੇ ਆਪਣੀ ਔਲਾਦ ਤੇ ਆਰਥਿਕ ਤੇ ਭਾਵਨਾਤਮਕ ਪੱਖੋਂ ਯਕੀਨੀ ਤੌਰਤੇ ਨਿਰਭਰ ਹੋਣਗੇ। ਜਿਸ ਤਰ੍ਹਾਂ ਕਦੇ ਬੱਚੇ ਆਪਣੇ ਜੀਵਨ ਚ ਮੁੱਢਲੇ ਸਮੇਂ ਦੌਰਾਨ ਆਪਣੇ ਮਾਤਾ-ਪਿਤਾਤੇ ਨਿਰਭਰ ਹੁੰਦੇ ਹਨ, ਉਹੋ ਜਿਹੀ ਉਲਟ ਸਥਿਤੀ ਬਣਨ ਤੇ ਮਾਤਾ-ਪਿਤਾ ਨੂੰ ਬੱਚਿਆਂਤੇ ਨਿਰਭਰ ਹੋਣਾ ਪੈ ਜਾਂਦਾ ਹੈ।ਹਾਈ ਕੋਰਟ ਨੇ 2008 ਚ ਇੱਕ ਸੜਕ ਹਾਦਸੇ ਦੌਰਾਨ ਆਪਣੇ 23 ਸਾਲ ਦੇ ਬੇਟੇ ਨੂੰ ਗਵਾਉਣ ਵਾਲੀ ਔਰਤ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੰਦੇ ਹੋਏ ਉਕਤ ਟਿੱਪਣੀ ਕੀਤੀ ਅਤੇ ਮੁਆਵਜ਼ੇ ਦੀ ਰਕਮ 2.42 ਲੱਖ ਤੋਂ ਵਧਾ ਕੇ 6.80 ਲੱਖ ਰੁਪਏ ਕਰ ਦਿੱਤੀ। ਮੋਟਰ ਦੁਰਘਟਨਾ ਬਾਰੇ ਟ੍ਰਿਬਿਊਨਲ ਨੇ ਕਿਹਾ ਸੀ ਕਿ ਟੱਕਰ ਮਾਰਨ ਨਾਲ ਹਾਦਸਾ ਵਾਪਰਿਆ ਸੀ, ਪਰ ਮ੍ਰਿਤਕ ਦੇ ਮਾਤਾ-ਪਿਤਾ ਨੂੰ ਸਹਾਰਾ ਨਾ ਰਹਿਣ ਕਾਰਨ ਮੁਆਵਜ਼ਾ ਲੈਣ ਦਾ ਹੱਕ ਨਹੀਂ ਹੈ, ਸਿਰਫ਼ ਜਾਇਦਾਦ ਦੇ ਨੁਕਸਾਨ ਕਾਰਨ ਨੁਕਸਾਨਪੂਰਤੀ ਹਾਸਲ ਕਰਨ ਦਾ ਅਧਿਕਾਰ ਹੈ। ਟ੍ਰਿਬਿਊਨਲ ਨੇ ਇਹ ਵੀ ਕਿਹਾ ਸੀ ਕਿ ਮ੍ਰਿਤਕ ਦੇ ਪਿਤਾ ਦਿੱਲੀ ਪੁਲਸਚ ਸਬ ਇੰਸਪੈਕਟਰ ਸਨ ਅਤੇਮ੍ਰਿਤਕ ਦੀ ਮਾਂ ਨੂੰ ਵੀ ਆਪਣੇ ਪੁੱਤਰ ਤੇ ਨਿਰਭਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਸ ਦੇ ਪਤੀ ਦਿੱਲੀ ਪੁਲਸ ਵਿੱਚ ਸੇਵਾ ਕਰਦੇ ਸਨ। ਹਾਈ ਕੋਰਟ ਨੇ ਕਿਹਾ ਹੈ ਕਿ ਮ੍ਰਿਤਕ ਦੇ ਮਾਂ-ਬਾਪ ਨੂੰ ਕਾਨੂੰਨਚ ਆਪਣੇ ਬੱਚਿਆਂ ਤੇ ਨਿਰਭਰ ਮੰਨਿਆ ਜਾਂਦਾ ਹੈ ਕਿਉਂੁਕਿ ਬੱਚਿਆਂ ਦੀ ਆਪਣੇ ਮਾਤਾ-ਪਿਤਾ ਦੀ ਬਜ਼ੁਰਗ ਹਾਲਤਚ ਸਹਾਰਾ ਦੇਣ ਦੀ ਪ੍ਰਤੀਬੱਧਤਾ ਹੁੰਦੀ ਹੈ।

Continue Reading

ਤਕਨੀਕ

ਚਾਹਵਾਲੇ ਨੇ ਪੁਲਾੜ ਵਿੱਚ ਸਮੋਸਾ ਭੇਜਿਆ

Published

on

space

ਲੰਡਨ, 15 ਜਨਵਰੀ – ਬ੍ਰਿਟੇਨ ਵਿੱਚ ਰੈਸਟੋਰੈਂਟ ਚਲਾਉਣ ਵਾਲੇ ਇੱਕ ਭਾਰਤੀ ਦਾ ਪ੍ਰਯੋਗ ਇਨ੍ਹੀਂ ਦਿਨੀਂ ਇੰਟਰਨੈਟ ਮੀਡੀਆ `ਤੇ ਵਾਇਰਲ ਹੋ ਰਿਹਾ ਹੈ। ਬਾਥ ਸ਼ਾਹਰ ਵਿੱਚ ‘ਚਾਏਵਾਲਾ’ ਨਾਂਅ ਨਾਲ ਮਸ਼ਹੂਰ ਰੈਸਟੋਰੈਂਟ ਦੇ ਸੰਚਾਲਕ ਨੀਰਜ ਨੇ ਤੀਸਰੀ ਕੋਸ਼ਿਸ਼ ਵਿੱਚ ਇੱਕ ਅਨੋਖਾ ਪੁਲਾੜ ਮਿਸ਼ਨ ਪੂਰਾ ਕੀਤਾ ਹੈ।
ਨੀਰਜ ਨੇ ਸਮੋਸੇ ਨੂੰ ਪੁਲਾੜ ਵਿੱਚ ਭੇਜਣ ਦੇ ਲਈ ਹੀਲੀਅਮ ਗੈਸ ਵਾਲੇ ਗੁਬਾਰਿਆਂ ਦਾ ਪ੍ਰਯੋਗਕੀਤਾ। ਪਹਿਲੀ ਵਾਰ ਗੁਬਾਰੇ ਹੱਥ ਵਿੱਚੋਂ ਤਿਲਕ ਗਏ, ਦੂਸਰੀ ਵਾਰੀ ਵਿੱਚ ਗੁਬਾਰਿਆਂ ਵਿੱਚ ਓਨੀ ਗੈਸ ਨਹੀਂ ਸੀ ਕਿ ਅਸਮਾਨ ਤੱਕ ਜਾ ਸਕਦੇ। ਤੀਸਰੀ ਵਾਰ ਸਭ ਕੁਝ ਸਹੀ ਰਿਹਾ ਅਤੇ ਗੁਬਾਰੇ ਪੁਲਾੜ ਵੱਲ ਰਵਾਨਾ ਹੋ ਗਏ।ਯੂ-ਟਿਊਬ ਉਤੇ ਵਾਇਰਲ ਇਸ ਘਟਨਾ ਦੀ ਵੀਡੀਓ ਵਿੱਚ ਦਿਸ ਰਿਹਾ ਹੈ ਕਿ ਗੁਬਾਰਿਆਂ ਵਿੱਚ ਜੀ ਪੀ ਐਸ ਟ੍ਰੈਕਰ ਲਾਏ ਗਏ ਹਨ। ਗੁਬਾਰੇ ਅਸਮਾਨ ਵਿੱਚ ਕਾਫੀ ਉਪਰ ਚਲੇ ਗਏ ਤਾਂ ਜੀ ਪੀ ਐਸ ਟ੍ਰੈਕਰ ਨੇ ਕੰਮ ਬੰਦ ਕਰ ਦਿੱਤਾ, ਪਰ ਅਗਲੇ ਦਿਨ ਜਦ ਹੇਠਾਂ ਡਿੱਗੇ ਤਾਂ ਪਤਾ ਲੱਗਾ ਕਿ ਫਰਾਂਸ ਵਿੱਚ ਕ੍ਰੈਸ਼ ਲੈਂਡਿੰਗ ਹੋਈ ਹੈ। ਨੀਰਜ ਨੇ ਕਿਹਾ ਕਿ ਮੈਂ ਇੱਕ ਵਾਰ ਮਜ਼ਾਕ ਵਿੱਚ ਕਿਹਾ ਸੀ ਕਿ ਮੈਂ ਪੁਲਾੜ ਵਿੱਚ ਸਮੋਸਾ ਭੇਜਾਂਗਾ ਅਤੇ ਇਸ ਨੂੰ ਪੂਰਾ ਕਰ ਦਿੱਤਾ।
ਇਸ ਬਾਰੇ ਨੀਰਜ ਦੇ ਦੋਸਤ ਨੇ ਪੂਰੇ ਮਿਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ। ਉਸ ਵਿੱਚ ਉਸ ਨੂੰ ਦੋਸਤਾਂ ਦੇ ਨਾਲ ਪੁਲਾੜ ਵਿੱਚ ਸਮੋਸੇ ਦੀ ਲਾਂਚਿੰਗ ਕਰਦੇ ਦੇਖਿਆ ਜਾ ਸਕਦਾ ਹੈ। ਰੈਸਟੋਰੈਂਟ ਮਾਲਕ ਫੂਡ ਆਈਟਮ ਦੀ ਪੂਰੀ ਯਾਤਰਾ ਨੂੰ ਟ੍ਰੈਕ ਕਰਨਾ ਚਾਹੁੰਦਾ ਸੀ, ਪਰ ਜੀ ਪੀ ਐਸ ਵਿੱਚ ਸ਼ੁਰੂ ਦੀ ਤਕਨੀਕੀ ਖਰਾਬੀ ਕਾਰਨ ਸੰਪਰਕ ਟੁੱਟ ਗਿਆ ਅਤੇ ਸਮੋਸਾ ਪੈਕੇਜ ਫਰਾਂਸ ਵਿੱਚ ਡਿੱਗਿਆ ਮਿਲਿਆ।

Continue Reading

ਰੁਝਾਨ


Copyright by IK Soch News powered by InstantWebsites.ca