Plumber killed in Rs 10 altercation
Connect with us [email protected]

ਅਪਰਾਧ

10 ਰੁਪਏ ਦੇ ਝਗੜੇ ਵਿੱਚ ਪਲੰਬਰ ਦੀ ਹੱਤਿਆ

Published

on

murder

ਚੰਡੀਗੜ੍ਹ, 20 ਨਵੰਬਰ – ਦੋ ਰਾਜਾਂ ਦੀ ਰਾਜਧਾਨੀ ਵਾਲੇ ਇਸ ਸ਼ਹਿਰ ਦੇ ਸੈਕਟਰ 44 ਲੇਬਰ ਚੌਕ ਨੇੜੇ ਹੋਈ ਪਲੰਬਰ ਦੀ ਹੱਤਿਆ ਦੇ ਕੇਸ ‘ਚ ਪੁਲਸ ਨੇ ਤਿੰਨ ਜਣਿਆਂ ਨੂੰ ਗ਼੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਸਿਰਫ਼ 10 ਰੁਪਏ ਤੋਂ ਹੋਈ ਬਹਿਸ ਦਫਰਾਮ ਪਲੰਬਰ ਦੀ ਹੱਤਿਆ ਕਰ ਦਿੱਤੀ ਸੀ। ਗ਼੍ਰਿਫ਼ਤਾਰ ਕੀਤੇ ਦੋਸ਼ੀਆਂ ਵਿੱਚੋਂ ਇੱਕ ਨੇ ਥਾਣੇਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੇ ਪੁਲਸ ਸਟੇਸ਼ਨ ਦੀ ਪਹਿਲੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀਆਂ ਲੱਤਾਂ ਟੁੱਟ ਗਈਆਂ।
ਮੁਹਾਲੀ ਜਗਤਪੁਰਾ ਦੇ ਰਹਿਣ ਵਾਲੇ 45 ਸਾਲ ਦੇ ਜਸਪਾਲ ਦੀ ਲਾਸ਼ 17 ਨਵੰਬਰ ਨੂੰ ਲੇਬਰ ਚੌਕ ਨੇੜੇ ਮਿਲੀ ਸੀ। ਜਾਂਚ ਵਿੱਚ ਪੁਲਸ ਨੂੰ ਪਤਾ ਲੱਗਾ ਕਿ ਪੀੜਤ ਨੇ ਵਾਰਦਾਤ ਵਾਲੇ ਦਿਨ ਤਿੰਨ ਹੋਰ ਲੋਕਾਂ ਨਾਲ ਸ਼ਰਾਬ ਪੀਤੀ ਸੀ ਜਿਨ੍ਹਾਂ ਦੀ ਪਛਾਣ ਧਨਾਸ ਦੇ ਦਿਨੇਸ਼, ਸੈਕਟਰ 52 ਦੇ ਅਨਿਲ ਕੁਮਾਰ ਤੇ ਲੇਬਰ ਚੋਂਕ ਨੇੜੇ ਰਹਿਣ ਵਾਲੇ ਪਰਮਿੰਦਰ ਵਜੋਂ ਹੋਈ ਹੈ।ਪੁਲਸ ਨੇ ਸਾਰੇ ਸ਼ੱਕੀਆਂ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਨ੍ਹਾਂਤੋਂ ਪਤਾ ਲੱਗਾ ਕਿ ਉਨ੍ਹਾਂ ਨੇ ਜਸਪਾਲ ਨਾਲ ਮਿਲ ਕੇ ਸ਼ਰਾਬ ਪੀਤੀ ਤੇ ਬਾਅਦ ਵਿੱਚ ਜਸਪਾਲ ਨੇ ਉਨ੍ਹਾਂ ਨੂੰ 50 ਰੁਪਏ ਦੇ ਕੇ ਸ਼ਰਾਬ ਦਾ ਪਊਆ ਲਿਆਉਣ ਲਈ ਕਿਹਾ। ਜਦ ਉਹ ਆਏ ਤਾਂ ਜਸਪਾਲ ਨੇ ਬਚੇ ਹੋਏ 10 ਰੁਪਏ ਮੰਗੇ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਰਾਬ ਦਾ ਪਊਆ 50 ਰੁਪਏ ਦਾ ਹੋ ਗਿਆ ਹੈ। ਇਸ ਤੋਂਉਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ ਅਤੇ ਉਨ੍ਹਾਂ ਨੇ ਜਸਪਾਲ ‘ਤੇ ਪੱਥਰ ਨਾਲ ਵਾਰ ਕਰ ਦਿੱਤੇ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਸ ਅਨੁਸਾਰ ਦਿਨੇਸ਼ ਨੇ ਗ਼੍ਰਿਫ਼ਤਾਰੀ ਦੇ ਬਾਅਦ ਪੁਲਸ ਸਟੇਸ਼ਨ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪਹਿਲੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।

Click Here To Read Punjab Crime News

ਅਪਰਾਧ

ਕਸ਼ਮੀਰ ਵਿੱਚ ਪਾਕਿ ਡਿਜੀਟਲੀ ਦਹਿਸ਼ਤ ਫੈਲਾਉਣ ਲੱਗ ਪਿਐ

Published

on

Pakistan Kashmir

ਜੰਮੂ, 4 ਦਸੰਬਰ – ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਣ ਪਿੱਛੋਂ ਆਏ ਵੱਡੇ ਬਦਲਾਅ ਅਤੇ ਵਿਸ਼ੇਸ਼ ਕਰ ਕੇ ਸਥਾਨਕ ਨੌਜਵਾਨਾਂ ਦਾ ਮੁੱਖ-ਧਾਰਾ ਨਾਲ ਜੁੜਨਾ ਪਾਕਿਸਤਾਨ, ਉਸ ਦੀ ਖੁਫੀਆ ਏਜੰਸੀ ਆਈ ਐਸ ਆਈ ਅਤੇ ਅੱਤਵਾਦੀ ਸੰਗਠਨਾਂ ਨੂੰ ਰਾਸ ਨਹੀਂ ਆ ਰਿਹਾ। ਇਸ ਲਈ ਕਸ਼ਮੀਰ ਦੇ ਨੌਜਵਾਨਾਂ ਨੂੰ ਵਰਗਲਾਉਣ, ਪੱਥਰਬਾਜ਼ੀ ਕਰਨ ਤੇ ਮੁਕਾਬਲੇ ਦੀਆਂ ਥਾਵਾਂ ‘ਤੇ ਆ ਕੇ ਹਿੰਸਾ ਕਰਨ ਲਈ ਪਾਕਿਸਤਾਨ ਨੇ ਕਸ਼ਮੀਰ ਵਿੱਚ ਡਿਜੀਟਲੀ ਦਹਿਸ਼ਤ ਫੈਲਾਉਣ ਦੀ ਗੰਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਕਸ਼ਮੀਰ ਵਿੱਚ ਸਰਗਰਮ ਕੁਝ ਵੱਖਵਾਦੀ ਅਨਸਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ 200 ਤੋਂ ਤਿੰਨ ਸੌ ਵਟਸਐਪ ਗਰੁੱਪ ਬਣਾਏ ਗਏ ਹਨ। ਪਾਕਿਸਤਾਨ ਤੋਂ ਚਲਾਏ ਜਾਂਦੇ 10 ਤੋਂ 15 ਹਜ਼ਾਰ ਫਰਜ਼ੀ ਫੇਸਬੁਕ ਅਤੇ ਟਵਿੱਟਰ ਅਕਾਊਂਟ ਵੀ ਚੱਲਦੇ ਹਨ। ਇਨ੍ਹਾਂ ‘ਤੇ ਧਰਮ ਅਤੇ ਕਸ਼ਮੀਰ ਦੇ ਨਾਂਅ ‘ਤੇ ਭੜਕਾਊ ਕੰਟੈਂਟ ਪਾਏ ਜਾ ਰਹੇ ਹਨ। ਭਾਰਤੀ ਸਾਇਬਰ ਸੈਲ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਵਿੱਚ ਲੱਗ ਗਿਆ ਹੈ।
ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ, ਹਿਜਬੁਲ ਮੁਜਾਹਦੀਨ, ਅਲਬਦਰ, ਜੈਸ਼ ਏ ਮੁਹੰਮਦ, ਅੰਸਾਰ ਗਜਵਤ ਉਲ ਹਿੰਦ ਆਪਣੇ ਬੰਦਿਆਂ ਦੀ ਮਦਦ ਨਾਲ ਕਸ਼ਮੀਰ ਵਿੱਚ ਪ੍ਰਾਪੇਗੰਡਾ ਚਲਾ ਰਹੇ ਹਨ। ਇਸ ਦੇ ਨਾਲ ਗੁਲਾਮ ਕਸ਼ਮੀਰ ਵਿੱਚ ਬੈਠੇ ਅੱਤਵਾਦੀ ਸੰਗਠਨ ਦੇ ਹੈਂਡਲਰ ਰੋਜ਼ ਅਜਿਹੇ ਫਰਜ਼ੀ ਕੰਟੈਂਟ ਪੈਦਾ ਕਰਦੇ ਅਤੇ ਉਸ ਨੂੰ ਇੰਟਰਨੈਟ ਮੀਡੀਆ ਦੇ ਰਾਹੀਂ ਕਸ਼ਮੀਰੀ ਨੌਜਵਾਨਾਂ ਤੱਕ ਪਹੁੰਚਾ ਰਹੇ ਹਨ।ਉਨ੍ਹਾਂ ਦੇ ਮਦਦਗਾਰ ਇਨ੍ਹਾਂ ਗਰੁੱਪਾਂ ਨਾਲ ਇਸ ਨੂੰ ਆਮ ਨੌਜਵਾਨਾਂ ਵੱਕ ਧੱਕਦੇ ਹਨ। ਕਸ਼ਮੀਰ ਵਿੱਚ ਕਰੀਬ 200 ਤੋਂ ਤਿੰਨ ਸੌ ਅਜਿਹੇ ਵਟਸਐਪ ਗਰੁੱਪ ਬਣਾਏ ਗਏ ਹਨ। ਇਨ੍ਹਾਂ ਸਭ ਨਾਲ ਇੱਕ ਹੀ ਕੰਟੈਂਟ ਨੂੰ ਵਾਰ-ਵਾਰ ਸਾਂਝਾ ਕੀਤਾ ਜਾਂਦਾ ਹੈ।
ਵਿਸ਼ੇਸ਼ ਟਰੇਨਿੰਗ ਵੀ-ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਖਿਲਾਫ ਡਿਜੀਟਲ ਜਿਹਾਦ ਨੂੰ ਚਲਾਉਣ ਲਈ ਕਸ਼ਮੀਰ ਦੇ ਕਰੀਬ ਪੰਜਾਹ ਨੌਜਵਾਨਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਆਈ ਟੀ ਵਿੰਗ ਦਾ ਹਿੱਸਾ ਬਣਾਉਣ ਲਈ ਗੁਲਾਮ ਕਸ਼ਮੀਰ ਭੇਜਣ ਕੇ ਸੋਸ਼ਲ ਮੀਡੀਆ ਨਾਲ ਸਬੰਧਤ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਨੂੰ ਫੰਡਿੰਗ ਕੰਟਰੋਲ ਰੇਖਾ ਦੇ ਪਾਰੋਂ ਕੀਤੀ ਜਾ ਰਹੀ ਹੈ। ਜੇ ਕੋਈ ਵਿਅਕਤੀ ਉਨ੍ਹਾਂ ਦੀ ਇਸ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ ਤਾਂ ਉਨ੍ਹਾਂ ਨੂੰ ਇਸੇ ਸੋਸ਼ਲ ਮੀਡੀਆ ਦੇ ਜ਼ਰੀਏ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

Click Here To Read Latest crime news

Continue Reading

ਅਪਰਾਧ

ਭਾਰਤੀ ਸਿੰਘ ਕੇਸ : ਐਨ ਸੀ ਬੀ ਵੱਲੋਂ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਦੋ ਅਧਿਕਾਰੀ ਸਸਪੈਂਡ

Published

on

bharti singh case

ਮੁੰਬਈ, 4 ਦਸੰਬਰ – ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਨੇ ਨਸ਼ੀਲੇ ਪਦਾਰਥਾਂ ਦੇ ਇੱਕ ਕੇਸ ਵਿੱਚ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਦੀਆਂ ਜ਼ਮਾਨਤ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਆਪਣੇ ਦੋ ਜਾਂਚ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਐਨ ਸੀ ਬੀ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਵਰਨਣ ਯੋਗ ਹੈ ਕਿ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਪਿਛਲੇ ਮਹੀਨੇ ਨਸ਼ੀਲੇ ਪਦਾਰਥ ਦੇ ਇੱਕ ਕੇਸ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁੰਬਈ ਦੀ ਇੱਕ ਅਦਾਲਤ ਨੇ ਉਸ ਨੂੰ 23 ਨਵੰਬਰ ਨੂੰ ਜ਼ਮਾਨਤ ਦੇ ਦਿੱਤੀ ਸੀ। ਐਨ ਸੀ ਬੀ ਦੇ ਦੋਵੇਂ ਅਧਿਕਾਰੀ ਇਸ ਕੇਸ ਦੀ ਜਾਂਚ ਕਰ ਰਹੇ ਸਨ।ਭਾਰਤੀ ਸਿੰਘ ਤੇ ਉਸਦੇ ਪਤੀ ਦੀਆਂ ਜ਼ਮਾਨਤ ਪਟੀਸ਼ਨਾਂ ਉੱਤੇ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰਾ ਕਰਿਸ਼ਮਾ ਪ੍ਰਕਾਸ਼ ਦੀ ਅਗਾਉਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਐਨ ਸੀ ਬੀ ਦੇ ਦੋਵੇਂ ਅਧਿਕਾਰੀ ਅਤੇ ਸਰਕਾਰੀ ਵਕੀਲ ਅਦਾਲਤ ਪੇਸ਼ ਨਹੀਂ ਹੋਏ ਸਨ।ਅਧਿਕਾਰੀ ਨੇ ਕਿਹਾ ਦੋਵਾਂ ਕੇਸਾਂ ਵਿੱਚ ਜਾਂਚ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਸੀ। ਇਸ ਤੋਂ ਬਾਅਦ ਇੱਕ ਅੰਦਰੂਨੀ ਜਾਂਚ ਦਾ ਹੁਕਮ ਦਿੱਤਾ ਗਿਆ ਅਤੇ ਐਨ ਸੀ ਬੀ ਦੇ ਮੁੰਬਈ ਏਰੀਆ ਯੂਨਿਟ ਨੇ ਆਪਣੀ ਜਾਂਚ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਐਨ ਸੀ ਬੀ ਦੇ ਦੋਵਾਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਜਾਂਚ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਸਰਕਾਰੀ ਵਕੀਲ ਦੀ ਭੂਮਿਕਾ ਦੀ ਵੀ ਜਾਂਚ ਚੱਲ ਰਹੀ ਹੈ।

Click Here To Read Punjab Crime Latest breaking news

Continue Reading

ਅਪਰਾਧ

ਮਾਲੇਗਾਉਂ ਧਮਾਕਾ ਕੇਸ : ਸਾਧਵੀ ਪ੍ਰਗਿਆ ਠਾਕੁਰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਨਹੀਂ ਹੋਈ

Published

on

Sadhvi Pragya Thakur

ਮੁੰਬਈ, 4 ਦਸੰਬਰ – ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੀ ਵਿਸ਼ੇਸ਼ ਅਦਾਲਤ ਨੇ ਕੱਲ੍ਹ ਇੱਥੇ ਕਿਹਾ ਕਿ ਮਾਲੇਗਾਉਂ ਧਮਾਕੇ ਮਾਮਲੇ ਦੀ ਸੁਣਵਾਈ ਮੁੜ ਤੋਂ ਸ਼ੁਰੂ ਹੋਵੇਗੀ। ਅਦਾਲਤ ਨੇ ਸਾਰੇ ਸੱਤ ਮੁਲਜ਼ਮਾਂ ਨੂੰ 19 ਦਸੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।
ਇਸ ਕੇਸ ਵਿੱਚ ਐਨ ਆਈ ਏ ਦੀ ਵਿਸ਼ੇਸ਼ ਅਦਾਲਤ ਦੇ ਜੱਜ ਪੀ ਆਰ ਸੀਤਰਾ ਨੇ ਪਹਿਲਾਂ ਭਾਜਪਾ ਪਾਰਲੀਮੈਂਟ ਮੈਂਬਰ ਪ੍ਰਗਿਆ ਸਿੰਘ ਠਾਕੁਰ ਅਤੇ ਲੈਫ਼ਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਸਾਰੇ ਦੋਸ਼ੀਆਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਪ੍ਰਗਿਆ ਸਿੰਘ ਠਾਕੁਰ ਅਤੇ ਤਿੰਨ ਹੋਰ ਦੋਸ਼ੀ ਅਦਾਲਤ ਪੇਸ਼ ਨਹੀਂ ਹੋਏ, ਸਿਰਫ਼ ਤਿੰਨ ਮੁਲਜ਼ਮ ਹੀ ਪੇਸ਼ ਹੋਏ। ਦੂਜੇ ਤਿੰਨ ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਨਾਂ ਨੇ ਕਲਾਈਂਟ ਕੋਵਿਡ-19 ਦੀ ਸਥਿਤੀ ਕਾਰਨ ਪੇਸ਼ ਨਹੀਂ ਹੋਏ। ਇਸ ਪਿੱਛੋਂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 19 ਦਸੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਮੁੜ ਸ਼ੁਰੂ ਹੋਵੇਗੀ।
29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮੁੰਬਈ ਤੋਂ 200 ਕਿਲੋਮੀਟਰ ਦੂਰ ਮਾਲੇਗਾਉਂ ਵਿੱਚ ਮੋਟਰ ਸਾਈਕਲ ਉੱਤੇ ਇੱਕ ਮਸਜਿਦ ਦੇ ਕੋਲ ਧਮਾਕਾ ਹੋਇਆ, ਜਿਸ ਵਿੱਚ ਛੇ ਲੋਕ ਮਾਰੇ ਗਏ ਅਤੇ ਸੌ ਤੋਂਵੱਧ ਜ਼ਖ਼ਮੀ ਹੋਏ ਸਨ। ਐਨ ਆਈ ਏ ਇਸ ਕੇਸ ਦੀ ਜਾਂਚ ਕਰ ਰਹੀ ਹੈ।ਇਸ ਦੌਰਾਨ ਬੰਬੇ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਮਾਲੇਗਾਉਂ ਧਮਾਕੇ ਕੇਸ ਦੀ ਸੁਣਵਾਈ ‘ਤੇ ਰੋਕ ਨਹੀਂ ਲਾਈ ਗਈ।

Click Here To Read Punjab Crime News

Continue Reading

ਰੁਝਾਨ