Plot allotment case: Shock to former Haryana Chief Minister
Connect with us [email protected]

ਰਾਜਨੀਤੀ

ਪਲਾਟ ਅਲਾਟਮੈਂਟ ਕੇਸ:ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਝਟਕਾ

Published

on

Bhupinder Singh Hooda

ਪੰਚਕੂਲਾ, 17 ਅਪ੍ਰੈਲ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਐਸੋਸੀਏਟਿਡ ਜਨਰਲਜ਼ ਲਿਮਿਟਡ (ਏ ਜੇ ਐਲ) ਦੇ ਪਲਾਟ ਅਲਾਟਮੈਂਟ ਕੇਸ ਵਿੱਚ ਸੀ ਬੀ ਆਈ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਪੰਚਕੂਲਾ ਵਿੱਚ ਹਰਿਆਣਾ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਹੁਡਾ ਦੇ ਖ਼ਿਲਾਫ਼ ਧਾਰਾ 420, 120ਬੀ ਅਤੇ ਭਿ੍ਰਸ਼ਾਟਾਚਾਰ ਰੋਕੂ ਐਕਟ ਦੀ ਧਾਰਾ 13 ਹੇਠ ਦੋਸ਼ ਤੈਅ ਕੀਤੇ ਹਨ। ਇਸ ਕਾਰਵਾਈ ਦੌਰਾਨ ਹੁੱਡਾ ਅਦਾਲਤ ਵਿੱਚ ਮੌਜੂਦ ਸਨ। ਇਸੇ ਕੇਸ ਵਿੱਚ ਭੁਪਿੰਦਰ ਸਿੰਘ ਹੁੱਡਾ ਦੇ ਨਾਲ ਕਾਂਗਰਸ ਆਗੂ ਮੋਤੀ ਲਾਲ ਵੋਰਾ, ਜਿਨ੍ਹਾਂ ਦੀ ਪਿੱਛੇ ਜਿਹੇ ਮੌਤ ਹੋਈ ਹੈ, ਨੂੰ ਮੁੱਖ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ। ਸੀ ਬੀ ਆਈ ਅਦਾਲਤ ਇਸ ਕੇਸ ਵਿੱਚ ਬਚਾਅ ਪੱਖ ਵੱਲੋਂ ਡਿਸਚਾਰਜ ਕਰਨ ਦੀ ਅਰਜ਼ੀ ਪਹਿਲਾਂ ਨੂੰ ਹੀ ਰੱਦ ਕਰ ਚੁੱਕੀ ਹੈ। ਇਸ ਕੇਸ ਦੀ ਸੱਤ ਮਈ ਨੂੰ ਅਗਲੀ ਸੁਣਵਾਈ ਮੌਕੇ ਗਵਾਹਾਂ ਦੇ ਬਿਆਨ ਦਰਜ ਕਰਨ ਦਾ ਅਮਲ ਸ਼ੁਰੂ ਹੋਵੇਗਾ।
ਵਰਨਣ ਯੋਗ ਹੈ ਕਿ ਸੀ ਬੀ ਆਈ ਨੇ ਦਸੰਬਰ 2018 ਵਿੱਚ ਭੁਪਿੰਦਰ ਸਿੰਘ ਹੁੱਡਾ ਅਤੇ ਮੋਤੀ ਲਾਲ ਵੋਰਾ, ਜੋ ਏ ਜੇ ਐਲ ਦੇ ਉਸ ਵਕਤ ਦੇ ਚੇਅਰਪਰਸਨ ਸਨ, ਦੇ ਖ਼ਿਲਾਫ਼ ਪੰਚਕੂਲਾ ਵਿੱਚ ਪਲਾਟ ਦੀ ਮੁੜ ਅਲਾਟਮੈਂਟ ਹੋਣ ਮੌਕੇ ਬੇਨਿਯਮੀਆਂ ਦੀ ਚਾਰਜਸੀਟ ਦਾਇਰ ਕੀਤੀ ਸੀ। ਜਾਂਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਏ ਜੇ ਐਲ ਨੂੰ ਪਲਾਟ ਲਈ ਮੁੜ ਅਲਾਟਮੈਂਟ ਨਾਲ ਸਰਕਾਰੀ ਖ਼ਜ਼ਾਨੇ ਨੂੰ 67 ਲੱਖ ਰੁਪਏ ਦਾ ਰਗੜਾ ਲੱਗਾ ਹੈ। ਏ ਜੇ ਐਲ ਨੂੰ ਸਾਲ 1982 ਵਿੱਚ ਪੰਚਕੂਲਾ ਵਿੱਚ ਪਲਾਟ ਅਲਾਟ ਕੀਤਾ ਗਿਆ ਸੀ, ਜਿਸ ਉੱਤੇ ਅਗਲੇ ਦਸ ਸਾਲ ਕੋਈ ਉਸਾਰੀ ਨਾ ਕੀਤੇ ਜਾਣ ਮਗਰੋਂ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੇ ਮੁੜ ਪਲਾਟ ਦਾ ਕਬਜ਼ਾ ਲੈ ਲਿਆ। ਸਾਲ 2005 ਵਿੱਚ ਨੇਮਾਂ ਦੀ ਉਲੰਘਣਾ ਕਰਦਿਆਂ ਏ ਜੇ ਐਲ ਨੂੰ ਇਹੀ ਪਲਾਟ ਪੁਰਾਣੀਆਂ ਦਰਾਂ ਉੱਤੇ ਮੁੜ ਅਲਾਟ ਕਰ ਦਿੱਤਾ ਗਿਆ। ਓਦੋਂ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਜੋ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਚੇਅਰਪਰਸਨ ਸਨ, ਨੇ ਇਹ ਪਲਾਟ ਏ ਜੇ ਐਲ ਨੂੰ ਪੁਰਾਣੇ ਭਾਅ ਉੱਤੇ ਦਿਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।

Read More Latest Politics News

ਰਾਜਨੀਤੀ

ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਨੇ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

Published

on

Hemant Biswa Sarma

ਐੱਨਆਰਸੀ ਦੀ ਨਵੇਂ ਸਿਰਿਓਂ ਜਾਂਚ ਕਰਾਉਣ ਦਾ ਐਲਾਨ
ਗੁਹਾਟੀ, 10 ਮਈ, – ਭਾਰਤ ਦੇ ਉੱਤਰ-ਪੂਰਬ ਵਿੱਚ ਸਭ ਤੋਂ ਵੱਡੇ ਰਾਜ ਆਸਾਮ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀ ਏ) ਦੀ ਜਿੱਤ ਦੇ ਬਾਅਦ ਅੱਜ ਇਸ ਗੱਠਜੋੜ ਦੇ ਕਨਵੀਨਰ ਤੇ ਭਾਜਪਾ ਨੇਤਾ ਹੇਮੰਤ ਬਿਸਵਾ ਸਰਮਾ ਨੂੰ ਰਾਜ ਦੇ ਗਵਰਨਰ ਜਗਦੀਸ਼ ਚੰਦਰ ਮੁਖੀ ਨੇ ਅਸਾਮ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।ਇਸ ਰਾਜ ਦੇ ਲੋਕਾਂ ਦੇ ਰਿਵਾਇਤੀ ਲਿਬਾਸ ਵਿੱਚ ਆਏ ਸਰਮਾ ਨੇ ਅਸਾਮੀ ਬੋਲੀ ਵਿੱਚ ਸਹੁੰ ਚੁੱਕੀ।ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭੇਜੀ ਵਧਾਈ ਵਿੱਚ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਰਾਜ ਦੇ ਵਿਕਾਸ ਨੂੰ ਰਫ਼ਤਾਰ ਦੇਵੇਗੀ ਤੇ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਲਈ ਸਾਰੇ ਲੋਕਾਂ ਦੀ ਅਗਵਾਈ ਕਰੇਗੀ।
ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸਰਮਾ ਨੇ ਕਿਹਾ ਕਿ ਉਸ ਦੀ ਸਰਕਾਰ ਇਸ ਰਾਜ ਵਿਚਲੇ ਸਰਹੱਦੀ ਜ਼ਿਲ੍ਹਿਆਂ ਵਿੱਚ 20 ਫ਼ੀਸਦੀ ਅਤੇ ਹੋਰ ਖੇਤਰਾਂ ਦੇ 10 ਫ਼ੀਸਦੀ ਲੋਕਾਂ ਦੀ ਨਾਗਰਿਕਤਾ ਦੀ ਮੁੜ ਕੇ ਤਸਦੀਕ ਕਰਵਾਉਣਾ ਚਾਹੁੰਦੀ ਹੈ ਅਤੇ ਜੇ ਇਸ ਦੌਰਾਨ ਕੁਝ ਨੁਕਸ ਪਤਾ ਲੱਗਣਗੇ ਤਾਂ ਮੌਜੂਦਾ ਕੌਮੀ ਨਾਗਰਿਕਤਾ ਰਜਿਸਟਰ(ਐੱਨਆਰਸੀ)ਉੱਤੇ ਅਮਲ ਕਰਨ ਲਈ ਅੱਗੇ ਵਧ ਸਕਦੇ ਹਾਂ, ਪਰ ਜ਼ਿਆਦਾ ਨੁਕਸ ਨਿਕਲੇ ਤਾਂ ਉਨ੍ਹਾਂ ਨੂੰ ਆਸ ਹੈ ਕਿ ਅਦਾਲਤ ਨੋਟਿਸ ਲਵੇਗੀ ਅਤੇ ਨਵੇਂ ਦਿ੍ਸ਼ਟੀਕੋਣ ਨਾਲ ਜੋ ਕੁਝ ਜ਼ਰੂਰੀ ਹੋਵੇਗਾ, ਉਹ ਸਾਰਾ ਕੁਝ ਕਰੇਗੀ।
ਇਸ ਦੌਰਾਨ ਹੇਮੰਤ ਬਿਸਵਾ ਸਰਮਾ ਨਾਲ 13 ਹੋਰ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ, ਜਿਨ੍ਹਾਂ ਵਿੱਚ 10 ਮੰਤਰੀ ਭਾਜਪਾ ਦੇ, ਦੋ ਅਸਾਮ ਗਣ ਪ੍ਰੀਸ਼ਦ (ਏਜੀਪੀ) ਤੇ ਇਕ ਮੰਤਰੀ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ ਪੀਪੀਐੱਲ) ਦਾ ਲਿਆ ਹੈ। ਮੰਤਰੀ ਬਣਨ ਵਾਲਿਆਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਸ਼ਾਮਲ ਹਨ। ਕੈਬਨਿਟ ਵਿੱਚ ਇੱਕੋ ਮਹਿਲਾ ਅਜੰਤਾ ਨਿਯੋਗ ਹੈ, ਜਿਹੜੀ ਪਹਿਲਾਂ ਕਾਂਗਰਸ ਦੀ ਤਰੁਣ ਗੋਗੋਈ ਸਰਕਾਰ ਵਿੱਚਮੰਤਰੀ ਰਹਿ ਚੁੱਕੀ ਹੈ ਤੇ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚਆਈ ਸੀ।ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਤੋਂ ਇਲਾਵਾ ਰਨੋਜ ਪੇਗੂ, ਅਸ਼ੋਕ ਸਿੰਘਲ, ਬਿਮਲ ਬੋਰਾ ਅਤੇ ਯੂਜੀ ਬ੍ਰਹਮਾ (ਸਾਬਕਾ ਰਾਜ ਸਭਾ ਮੈਂਬਰ) ਪਹਿਲੀ ਵਾਰ ਮੰਤਰੀ ਬਣਾਏ ਗਏ ਹਨ।ਪਿਛਲੀ ਸਰਕਾਰ ਵਾਲੇ ਏਜੀਪੀ ਦੇ ਅਤੁਲ ਬੋਰਾ ਤੇ ਕੇਸ਼ਬ ਮਹੰਤਾ ਨੂੰ ਮੰਤਰੀ ਮੰਡਲ ਵਿੱਚ ਕਾਇਮ ਰੱਖਿਆ ਗਿਆ ਹੈ।

Read More Latest Indian Political News

Continue Reading

ਰਾਜਨੀਤੀ

ਭਾਜਪਾ ਨੇ ਮਮਤਾ ਬੈਨਰਜੀ ਨੂੰ ਚਿੜਾਉਣ ਲਈ ਸੁਵੇਂਦੂ ਅਧਿਕਾਰੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ

Published

on

Mamata Banerjee

ਬੰਗਾਲ ਦੇ 61 ਭਾਜਪਾ ਵਿਧਾਇਕਾਂ ਨੂੰ ਵੱਡੀ ਸੁਰੱਖਿਆ ਦਿੱਤੀ ਗਈ
ਕੋਲਕਾਤਾ, 10 ਮਈ, – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੌਰਾਨ ਦੂਸਰੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉੱਭਰੀ ਭਾਰਤੀ ਜਨਤਾ ਪਾਰਟੀ ਨੇ ਅੱਜ ਸੋਮਵਾਰ ਨੂੰ ਸੁਵੇਂਦੂ ਅਧਿਕਾਰੀ ਨੂੰ ਓਥੋਂ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਚੁਣ ਲਿਆ ਅਤੇ ਇੰਜ ਮਮਤਾ ਬੈਨਰਜੀ ਨੂੰ ਚਿੜਾਉਣ ਦਾ ਯਤਨ ਕੀਤਾ ਹੈ।
ਭਾਰਤ ਦੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਪਾਰਟੀ ਵਿਧਾਇਕਾਂ ਨਾਲ ਬੈਠਕ ਕਰਨ ਤੋਂ ਬਾਅਦ ਸੁਵੇਂਦੂ ਅਧਿਕਾਰੀ ਨੂੰ ਭਾਜਪਾ ਵਿਧਾਇਕ ਦਲ ਵੱਲੋਂ ਨੇਤਾ ਚੁਣੇ ਜਾਣ ਦਾ ਐਲਾਨ ਕੀਤਾ।ਵਰਨਣ ਯੋਗ ਹੈ ਕਿ ਸੁਵੇਂਦੂ ਅਧਿਕਾਰੀ ਨੇ ਇਕ ਸਖ਼ਤ ਮੁਕਾਬਲੇ ਵਿੱਚਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਤੋਂ 1900 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਮਮਤਾ ਸਰਕਾਰ ਵਿੱਚ ਮੰਤਰੀ ਤੇ ਮਮਤਾ ਦਾ ਖਾਸ ਚੇਲਾ ਬਣ ਕੇ ਲੰਮਾ ਸਮਾਂ ਉਸ ਦੇ ਨਾਲ ਰਹਿ ਚੁੱਕੇ ਸੁਵੇਂਦੂ ਅਧਿਕਾਰੀ ਚੋਣਾਂ ਤੋਂ ਕੁਝ ਹੀ ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ। ਨੰਦੀਗ੍ਰਾਮ ਹਲਕੇ ਵਿੱਚ ਤਿੱਖੀ ਟੱਕਰ ਤੋਂ ਬਾਅਦ ਵਿਧਾਨ ਸਭਾ ਵਿੱਚ ਮਮਤਾ ਬੈਨਰਜੀਤੇ ਸੁਵੇਂਦੂ ਅਧਿਕਾਰੀ ਫਿਰ ਇੱਕ ਦੂਸਰੇ ਦੇ ਸਾਹਮਣੇ ਹੋਣਗੇ।ਕੁੱਲ 294 ਮੈਂਬਰੀ ਵਿਧਾਨ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਨੇ 213 ਸੀਟਾਂਜਿੱਤੀਆਂ ਅਤੇ ਉਹ ਇਸ ਰਾਜ ਵਿੱਚ ਲਗਾਤਾਰ ਤੀਸਰੀ ਵਾਰ ਸੱਤਾ ਵਿੱਚ ਆਈ ਹੈ। ਭਾਜਪਾ ਨੇ 77 ਸੀਟਾਂਜਿੱਤ ਕੇ ਪਹਿਲੀ ਵਾਰ ਇਸ ਰਾਜ ਦੀ ਮੁੱਖ ਵਿਰੋਧੀ ਧਿਰ ਦੀਜਗ੍ਹਾ ਬਣਾਈ ਅਤੇ ਕਾਂਗਰਸ ਪਾਰਟੀ ਤੇ ਖੱਬੇ ਪੱਖੀਆਂ ਦਾ ਇੱਕ ਵੀ ਉਮੀਦਵਾਰ ਜਿੱਤ ਨਹੀਂ ਸੀ ਸਕਿਆ। ਇਸ ਨਾਲ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੀ ਸਿੱਧੀ ਖਹਿਬਾਜ਼ੀ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ।
ਇਸ ਦੌਰਾਨ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਮਗਰੋਂ ਹਿੰਸਾ ਦੀਆਂ ਘਟਨਾਵਾਂ ਦੇ ਬਹਾਨੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਰਾਜ ਦੇ 61 ਭਾਜਪਾ ਵਿਧਾਇਕਾਂ ਨੂੰ ਐਕਸ ਕੈਟੇਗਰੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ।ਇਨ੍ਹਾਂ 61 ਵਿਧਾਇਕਾਂ ਨੂੰ ਕੇਂਦਰੀ ਉਦਯੋਗਿਕ ਸਕਿਓਰਟੀ ਫੋਰਸ (ਸੀ ਆਈ ਐੱਸ ਐੱਫ) ਦੀ ਸੁਰੱਖਿਆ ਦੇਣ ਵਾਲਾ ਫੈਸਲਾ ਇੱਕ ਵੱਡੀ ਵਿਚਾਰਦੇ ਬਾਅਦਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਜਪਾ ਨਾਲ ਸੰਬੰਧਤ 70 ਹੋਰ ਲੋਕਾਂ ਨੂੰ ਸੁਰੱਖਿਆ ਦਿੱਤੀ ਗਈ ਸੀ, ਜਿਹੜੀ ਸਿਰਫ 15 ਮਈ ਤੱਕ ਸੀ ਅਤੇ ਭਾਜਪਾ ਦੇ ਇਨ੍ਹਾਂ 70 ਨੇਤਾਵਾਂ ਦੀ ਸੁਰੱਖਿਆ ਵਿੱਚ ਵੀ ਨਵੇਂ ਫੈਸਲੇ ਮੁਤਾਬਕ ਸੀ ਆਈ ਐੱਸ ਐੱਫ ਨੂੰ ਤਾਇਨਾਤ ਕੀਤਾ ਗਿਆ ਹੈ।

Read More Political News Today

Continue Reading

ਰਾਜਨੀਤੀ

ਕੈਪਟਨ ਅਮਰਿੰਦਰ ਦੇ ਖਿਲਾਫ਼ ਮੰਤਰੀਆਂ ਤੇ ਪਾਰਲੀਮੈਂਟ ਮੈਂਬਰਾਂ ਦੀ ਗੁਪਤ ਮੀਟਿੰਗ

Published

on

capt amrinder singh

ਚੰਡੀਗੜ੍ਹ, 10 ਮਈ, – ਪੰਜਾਬ ਕਾਂਗਰਸ ਅੰਦਰ ਲਗਾਤਾਰ ਵਿਗੜ ਰਹੇ ਹਾਲਾਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਇਸ ਪਾਰਟੀ ਦੇ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਲੱਗਦਾ ਹੈ।ਮੁੱਖ ਮੰਤਰੀ ਦੇ ਖਿਲਾਫ਼ ਅੱਜ ਉਨ੍ਹਾਂ ਦੇ ਮੰਤਰੀਅਤੇ ਇਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਫਿਰ ਇੱਕਜੁਟ ਹੋਏ ਅਤੇ ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਰਕਾਰੀ ਘਰ ਮੀਟਿੰਗਕੀਤੀ, ਜਿੱਥੇ ਦੋ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਚਰਨਜੀਤ ਸਿੰਘ ਚੰਨੀ ਅਤੇ ਪਾਰਲੀਮੈਂਟਦੇ ਰਾਜ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕੁਝ ਹੋਰ ਲੋਕਵੀ ਸ਼ਾਮਲ ਹੋਏ ਦੱਸੇ ਜਾ ਰਹੇ ਹਨ।
ਜਾਣਕਾਰ ਸੂਤਰਾਂ ਮੁਤਾਬਕ ਅੱਜ ਦੀ ਇਸ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਧੜੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਚਰਚਾ ਦੇ ਨਾਲ ਸਾਲ 2022 ਦੀਆਂ ਚੋਣਾਂ ਵਿੱਚਪਾਰਟੀ ਵੱਲੋਂ ਅਗਵਾਈ ਅਤੇ ਮੁੱਖ ਮੰਤਰੀ ਦੇ ਲਈ ਕਿਸੇ ਹੋਰ ਚਿਹਰੇ ਬਾਰੇ ਵੀ ਚਰਚਾ ਹੁੰਦੀ ਰਹੀ। ਪਿਛਲੇਕੁਝ ਦਿਨਾਂ ਤੋਂ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਮੰਤਰੀ ਤੇ ਵਿਧਾਇਕ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਹਾਰ ਤੋਂ ਨਰਾਜ਼ਗੀ ਕਾਰਨ ਕਿਸੇ ਸੀਨੀਅਰ ਲੀਡਰ ਦੀ ਨਵੀਂ ਅਗਵਾਈ ਲੱਭਣਲਈ ਵਿਚਾਰਾਂ ਕਰਨ ਲੱਗੇ ਹਨ ਅਤੇ ਅੱਜ ਦੀ ਮੀਟਿੰਗ ਇਸੇ ਪ੍ਰਕਿਰਿਆ ਦਾ ਹਿੱਸਾ ਸੀ।
ਅੱਜ ਐਤਵਾਰ ਦੀ ਇਸ ਮੀਟਿੰਗ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਆਦਮੀਸਮਝੇ ਜਾਂਦੇ ਉਨ੍ਹਾਂ ਦੇ ਮੰਤਰੀ ਦਰਜੇ ਵਾਲੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ ਗਏ ਅਤੇ ਕਾਫ਼ੀ ਦੇਰ ਤੱਕ ਓਥੇ ਰਹੇ।ਜਾਣਕਾਰ ਸੂਤਰਾਂ ਮੁਤਾਬਕ ਉਨ੍ਹਾਂ ਦੀ ਇਹ ਮੁਲਾਕਾਤ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਨਾਉਣ ਦੀਆਂ ਕੋਸਿ਼ਸ਼ਾਂ ਦਾ ਹਿੱਸਾ ਸੀ। ਸ਼ਾਮ ਹੋਣ ਤੱਕ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਕੁਝ ਹੋਰ ਵੱਡੇ ਲੀਡਰਾਂ ਦੀਆਂ ਗੱਡੀਆਂ ਵੀ ਆ ਪਹੁੰਚੀਆਂ, ਜਿਨ੍ਹਾਂ ਵਿੱਚਵਿਧਾਇਕ ਰਾਜ ਕੁਮਾਰ ਵੇਰਕਾ ਤੇ ਵਿਧਾਇਕ ਕਾਕਾ ਰਣਦੀਪ ਸਿੰਘ ਸ਼ਾਮਲ ਸਨ। ਇਸ ਦੌਰਾਨ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਭ ਪੰਜਾਬ ਦੀ ਕਾਂਗਰਸ ਪਾਰਟੀ ਤੇ ਸਰਕਾਰ ਵਿੱਚ ਆਏ ਇੱਕ ਨਵੇਂ ਭੁਚਾਲ ਨੂੰ ਸ਼ਾਂਤ ਕਰਨ ਦੀਆਂ ਕੋਸਿ਼ਸ਼ਾਂ ਹਨ, ਜਿਨ੍ਹਾਂ ਦਾ ਕੋਈ ਸਿੱਟਾ ਅਜੇ ਤੱਕ ਨਹੀਂ ਨਿਕਲ ਰਿਹਾ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca