Pizza, groceries and medicines will be delivered to robotic
Connect with us apnews@iksoch.com

ਤਕਨੀਕ

ਕੈਲੀਫੋਰਨੀਆ ਵਿੱਚ ਪੀਜ਼ਾ, ਕਰਿਆਨਾ ਤੇ ਦਵਾਈਆਂ ਰੋਬੋਟਿਕ ਵਾਹਨ ਡਿਲਿਵਰ ਕਰਨਗੇ

Published

on

robotic vehicles

ਨਿਊਯਾਰਕ, 30 ਦਸੰਬਰ – ਜੇ ਤੁਸੀਂ ਕੈਲੀਫੋਰਨੀਆ ‘ਚ ਰਹਿੰਦੇ ਹੋ ਤਾਂ ਕਰਿਆਨੇ ਦਾ ਸਾਮਾਨ, ਪੀਜ਼ਾ ਅਤੇ ਦਵਾਈਆਂ ਰੋਬੋਟਿਕ ਵਾਹਨਾਂ ਰਾਹੀਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਕਿਉਂਕਿ ਸੂਬੇ ਵਿੱਚ ਰੋਬੋਟਿਕ ਸਟਾਰਟਅਪ ਕੰਪਨੀ ਨਿਊਰੋ ਨੂੰ ਆਜ਼ਾਦ ਤੌਰ ਤੇਇਹ ਸਾਮਾਨ ਵੰਡਣਦਾ ਪਹਿਲਾ ਕਾਰੋਬਾਰੀ ਪਰਮਿਟ ਮਿਲ ਗਿਆ ਹੈ। ਸਾਨ ਫਰਾਂਸਿਸਕੋ ਅਤੇ ਸਿਲੀਕਾਨ ਵੈਲੀ ਦੀਆਂ ਸੜਕਾਂ 'ਤੇ ਖੁਦ ਚੱਲਣ ਵਾਲੇ ਵਾਹਨ ਵੱਖ-ਵੱਖ ਕੰਪਨੀਆਂ ਵੱਲੋਂ ਕਈ ਸਾਲਾਂ ਤੋਂ ਚਲਾਏ ਜਾ ਰਹੇ ਹਨ, ਪਰ ਉਨ੍ਹਾਂ ਵਾਹਨਾਂ ਨੂੰ ਪਰਮਿਟ ਸਿਰਫ ਜਨਤਕ ਸੜਕਾਂਤੇ ਟੈਸਟਿੰਗ ਲਈ ਜਾਰੀ ਕੀਤੇ ਗਏ ਹਨ। ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵ੍ਹੀਕਲ ਦੇ ਮੁਤਾਬਕ ਅੱਗੇ ਤੋਂ ਨਿਊਰੋ ਨੂੰ ਆਪਣੀ ਭੁਗਤਾਨ ਸਹੂਲਤ ਨੂੰ ਸ਼ੁਰੂ ਕਰਨ ਦੀ ਅਧਿਕਾਰਤ ਮਨਜ਼ੂਰੀ ਮਿਲ ਗਈ ਹੈ। ਡਿਪਾਰਟਮੈਂਟ ਆਫ ਮੋਟਰ ਵ੍ਹੀਕਲ ਦੇ ਡਾਇਰੈਕਟਰ ਸਵੀਟ ਗੋਰਡੋਨ ਨੇ ਕਿਹਾ ਕਿ ਇਹ ਪਰਮਿਟ ਜਾਰੀ ਕਰਨਾ ਕੈਲੀਫੋਰਨੀਆ ‘ਚ ਖੁਦ ਮੁਖਤਿਆਰ ਵਾਹਨਾਂ ਦੇ ਵਿਕਾਸ ‘ਚ ਮੀਲ ਪੱਥਰ ਸਾਬਤ ਹੋਵੇਗਾ। ਇਸ ਤਕਨੀਕ ਦੇ ਵਿਕਾਸ ਨਾਲ ਅਸੀਂ ਵਾਹਨ ਚਲਾ ਰਹੀ ਜਨਤਕ ਸੁਰੱਖਿਆ ‘ਤੇ ਧਿਆਨ ਦੇਣਾ ਜਾਰੀ ਰੱਖਾਂਗੇ। 2017 ‘ਚ ਕੈਲੀਫੋਰਨੀਆ ਦੇ ਮੋਟਰ ਵ੍ਹੀਕਲ ਵਿਭਾਗ ਨੇ ਨਿਊਰੋ ਨੂੰ ਸੇਫਟੀ ਡਰਾਈਵਰਾਂ ਨੂੰ ਆਪਣੇ ਵਾਹਨਾਂ ਦੀਜਾਂਚ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਸਾਲ ਦੇ ਸ਼ੁਰੂ ‘ਚ 500 ਮਿਲੀਅਨ ਡਾਲਰ ਇਕੱਠਾ ਕਰਨ ਵਾਲੀ ਮਾਊਂਟੇਨ ਵਿਊ ‘ਚ ਸਥਿਤ ਕੰਪਨੀ ਹੁਣ ਆਪਣੇ ਵਾਹਨਾਂ ਨੂੰ ਭੁਗਤਾਨ `ਤੇ ਸਪੁਰਦਗੀ ਕਰਨ ਲਈ ਉਤਾਰੇਗਾ।

Click Here To Read Latest technology news in Punjabi

ਤਕਨੀਕ

ਭਾਰਤੀ ਪਾਰਲੀਮੈਂਟ ਦੀ ਕੰਟੀਨ `ਚ ਭੋਜਨ `ਤੇ ਮਿਲਦੀ ਸਬਸਿਡੀ ਬੰਦ

Published

on

parliement

ਨਵੀਂ ਦਿੱਲੀ, 20 ਜਨਵਰੀ – ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਹਾਊਸ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਦੱਸਿਆ ਹੈ ਕਿ ਪਾਰਲੀਮੈਂਟ ਦੀ ਕੰਟੀਨ ਵਿੱਚ ਪਾਰਲੀਮੈਂਟ ਮੈਂਬਰਾਂ ਤੇ ਹੋਰ ਲੋਕਾਂ ਨੂੰ ਭੋਜਨ ਤੇ ਦਿੱਤੀ ਜਾਂਦੀ ਸਬਸਿਡੀ ਬੰਦ ਕਰ ਦਿੱਤੀ ਗਈ ਹੈ। ਬਿਰਲਾ ਨੇ ਇਸ ਨਾਲ ਜੁੜੇ ਵਿੱਤੀ ਪਹਿਲੂਆਂ ਦੀ ਜਾਣਕਾਰੀ ਨਹੀਂ ਦਿੱਤੀ। ਪਾਰਲੀਮੈਂਟ ਦੇ ਬੱਜਟ ਸੈਸ਼ਨ ਦੀਆਂ ਤਿਆਰੀਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਉਤਰੀ ਰੇਲਵੇ ਦੀ ਬਜਾਏ ਅੱਗੇ ਤੋਂ ਆਈ ਟੀ ਡੀ ਸੀ (ਇੰਡੀਅਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ) ਪਾਰਲੀਮੈਂਟ ਦੀਆਂ ਕੰਟੀਨਾਂ ਨੂੰ ਚਲਾਏਗੀ। ਸੂਤਰਾਂ ਨੇ ਦੱਸਿਆ ਕਿ ਸਬਸਿਡੀ ਖਤਮ ਕਰਨ ਨਾਲ ਲੋਕ ਸਭਾ ਸਕੱਤਰੇਤ ਨੂੰ ਸਾਲਾਨਾ 8 ਕਰੋੜ ਰੁਪਏ ਦੀ ਬੱਚਤ ਹੋਵੇਗੀ। ਸਪੀਕਰ ਨੇ ਕਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਕੋਵਿਡ-19 ਦੀ ਜਾਂਚ ਕਰਵਾਉਣ ਨੂੰ ਕਿਹਾ ਜਾਵੇਗਾ। ਬਿਰਲਾ ਨੇ ਕਿਹਾ ਕਿ ਪਾਰਲੀਮੈਂਟ ਮੈਂਬਰਾਂ ਦੇ ਨਿਵਾਸ ਦੇ ਨੇੜੇ ਉਨ੍ਹਾਂ ਦੇ ਕੋਵਿਡ-19 ਦੇ ਟੈਸਟ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਲੋਕ ਸਭਾ ਸਪੀਕਰ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਵੱਲੋਂ ਨਿਰਧਾਰਤ ਕੀਤੀ ਟੀਕਾਕਰਨ ਮੁਹਿੰਮ ਨੀਤੀ ਪਾਰਲੀਮੈਂਟ ਮੈਂਬਰਾਂ ਤੇ ਵੀ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਲੀਮੈਂਟਰੀ ਕੰਪਲੈਕਸ ਵਿੱਚ 27-28 ਜਨਵਰੀ ਨੂੰ ਆਰ ਟੀ-ਪੀ ਸੀ ਆਰ ਜਾਂਚ ਲਈ ਪਾਰਲੀਮੈਂਟ ਮੈਂਬਰਾਂ ਦੇ ਪਰਵਾਰ, ਕਰਮਚਾਰੀਆਂ ਦੀ ਆਰ ਟੀ ਪੀ ਸੀ ਆਰ ਜਾਂਚ ਦੇ ਵੀ ਪ੍ਰਬੰਧ ਕੀਤੇ ਗਏ ਹਨ।

Continue Reading

ਤਕਨੀਕ

ਦਿੱਲੀ ਹਾਈ ਕੋਰਟ ਦਾ ਫੈਸਲਾ:ਸੜਕ ਹਾਦਸੇ `ਚ ਔਲਾਦ ਦੀ ਮੌਤ ਉਤੇ ਮਾਤਾ-ਪਿਤਾ ਨੂੰ ਮੁਆਵਜ਼ੇ ਦਾ ਹੱਕ ਹੈ

Published

on

delhi high court

ਨਵੀਂ ਦਿੱਲੀ, 18 ਜਨਵਰੀ – ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਮਾਂ-ਬਾਪ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅਤੇ ਆਪਣੇ ਬੱਚਿਆਂਤੇ ਨਿਰਭਰ ਹੁੰਦੇ ਹਨ। ਸੜਕ ਹਾਦਸੇ ਚ ਆਪਣੀ ਔਲਾਦ ਨੂੰ ਗਵਾਉਣ ਵਾਲੇ ਮਾਪਿਆਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨਾ ਨਿਆਂ ਦੇ ਵਿਰੁੱਧ ਹੋਵੇਗਾ। ਜਸਟਿਸ ਜੇ ਆਰ ਮਿਰਧਾ ਨੇ ਕਿਹਾ ਕਿ ਮਾਂ-ਬਾਪ ਬੱਚਿਆਂ ਦੇ ਹਾਦਸੇ ਦਾ ਸ਼ਿਕਾਰ ਹੋਣ ਸਮੇਂ ਉਨ੍ਹਾਂਤੇ ਨਿਰਭਰ ਨਾ ਵੀ ਹੋਣ ਤਾਂ ਵੀ ਉਹ ਬਾਅਦ ਵਿੱਚ ਕਦੇ ਨਾ ਕਦੇ ਆਪਣੀ ਔਲਾਦ ਤੇ ਆਰਥਿਕ ਤੇ ਭਾਵਨਾਤਮਕ ਪੱਖੋਂ ਯਕੀਨੀ ਤੌਰਤੇ ਨਿਰਭਰ ਹੋਣਗੇ। ਜਿਸ ਤਰ੍ਹਾਂ ਕਦੇ ਬੱਚੇ ਆਪਣੇ ਜੀਵਨ ਚ ਮੁੱਢਲੇ ਸਮੇਂ ਦੌਰਾਨ ਆਪਣੇ ਮਾਤਾ-ਪਿਤਾਤੇ ਨਿਰਭਰ ਹੁੰਦੇ ਹਨ, ਉਹੋ ਜਿਹੀ ਉਲਟ ਸਥਿਤੀ ਬਣਨ ਤੇ ਮਾਤਾ-ਪਿਤਾ ਨੂੰ ਬੱਚਿਆਂਤੇ ਨਿਰਭਰ ਹੋਣਾ ਪੈ ਜਾਂਦਾ ਹੈ।ਹਾਈ ਕੋਰਟ ਨੇ 2008 ਚ ਇੱਕ ਸੜਕ ਹਾਦਸੇ ਦੌਰਾਨ ਆਪਣੇ 23 ਸਾਲ ਦੇ ਬੇਟੇ ਨੂੰ ਗਵਾਉਣ ਵਾਲੀ ਔਰਤ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੰਦੇ ਹੋਏ ਉਕਤ ਟਿੱਪਣੀ ਕੀਤੀ ਅਤੇ ਮੁਆਵਜ਼ੇ ਦੀ ਰਕਮ 2.42 ਲੱਖ ਤੋਂ ਵਧਾ ਕੇ 6.80 ਲੱਖ ਰੁਪਏ ਕਰ ਦਿੱਤੀ। ਮੋਟਰ ਦੁਰਘਟਨਾ ਬਾਰੇ ਟ੍ਰਿਬਿਊਨਲ ਨੇ ਕਿਹਾ ਸੀ ਕਿ ਟੱਕਰ ਮਾਰਨ ਨਾਲ ਹਾਦਸਾ ਵਾਪਰਿਆ ਸੀ, ਪਰ ਮ੍ਰਿਤਕ ਦੇ ਮਾਤਾ-ਪਿਤਾ ਨੂੰ ਸਹਾਰਾ ਨਾ ਰਹਿਣ ਕਾਰਨ ਮੁਆਵਜ਼ਾ ਲੈਣ ਦਾ ਹੱਕ ਨਹੀਂ ਹੈ, ਸਿਰਫ਼ ਜਾਇਦਾਦ ਦੇ ਨੁਕਸਾਨ ਕਾਰਨ ਨੁਕਸਾਨਪੂਰਤੀ ਹਾਸਲ ਕਰਨ ਦਾ ਅਧਿਕਾਰ ਹੈ। ਟ੍ਰਿਬਿਊਨਲ ਨੇ ਇਹ ਵੀ ਕਿਹਾ ਸੀ ਕਿ ਮ੍ਰਿਤਕ ਦੇ ਪਿਤਾ ਦਿੱਲੀ ਪੁਲਸਚ ਸਬ ਇੰਸਪੈਕਟਰ ਸਨ ਅਤੇਮ੍ਰਿਤਕ ਦੀ ਮਾਂ ਨੂੰ ਵੀ ਆਪਣੇ ਪੁੱਤਰ ਤੇ ਨਿਰਭਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਸ ਦੇ ਪਤੀ ਦਿੱਲੀ ਪੁਲਸ ਵਿੱਚ ਸੇਵਾ ਕਰਦੇ ਸਨ। ਹਾਈ ਕੋਰਟ ਨੇ ਕਿਹਾ ਹੈ ਕਿ ਮ੍ਰਿਤਕ ਦੇ ਮਾਂ-ਬਾਪ ਨੂੰ ਕਾਨੂੰਨਚ ਆਪਣੇ ਬੱਚਿਆਂ ਤੇ ਨਿਰਭਰ ਮੰਨਿਆ ਜਾਂਦਾ ਹੈ ਕਿਉਂੁਕਿ ਬੱਚਿਆਂ ਦੀ ਆਪਣੇ ਮਾਤਾ-ਪਿਤਾ ਦੀ ਬਜ਼ੁਰਗ ਹਾਲਤਚ ਸਹਾਰਾ ਦੇਣ ਦੀ ਪ੍ਰਤੀਬੱਧਤਾ ਹੁੰਦੀ ਹੈ।

Continue Reading

ਤਕਨੀਕ

ਚਾਹਵਾਲੇ ਨੇ ਪੁਲਾੜ ਵਿੱਚ ਸਮੋਸਾ ਭੇਜਿਆ

Published

on

space

ਲੰਡਨ, 15 ਜਨਵਰੀ – ਬ੍ਰਿਟੇਨ ਵਿੱਚ ਰੈਸਟੋਰੈਂਟ ਚਲਾਉਣ ਵਾਲੇ ਇੱਕ ਭਾਰਤੀ ਦਾ ਪ੍ਰਯੋਗ ਇਨ੍ਹੀਂ ਦਿਨੀਂ ਇੰਟਰਨੈਟ ਮੀਡੀਆ `ਤੇ ਵਾਇਰਲ ਹੋ ਰਿਹਾ ਹੈ। ਬਾਥ ਸ਼ਾਹਰ ਵਿੱਚ ‘ਚਾਏਵਾਲਾ’ ਨਾਂਅ ਨਾਲ ਮਸ਼ਹੂਰ ਰੈਸਟੋਰੈਂਟ ਦੇ ਸੰਚਾਲਕ ਨੀਰਜ ਨੇ ਤੀਸਰੀ ਕੋਸ਼ਿਸ਼ ਵਿੱਚ ਇੱਕ ਅਨੋਖਾ ਪੁਲਾੜ ਮਿਸ਼ਨ ਪੂਰਾ ਕੀਤਾ ਹੈ।
ਨੀਰਜ ਨੇ ਸਮੋਸੇ ਨੂੰ ਪੁਲਾੜ ਵਿੱਚ ਭੇਜਣ ਦੇ ਲਈ ਹੀਲੀਅਮ ਗੈਸ ਵਾਲੇ ਗੁਬਾਰਿਆਂ ਦਾ ਪ੍ਰਯੋਗਕੀਤਾ। ਪਹਿਲੀ ਵਾਰ ਗੁਬਾਰੇ ਹੱਥ ਵਿੱਚੋਂ ਤਿਲਕ ਗਏ, ਦੂਸਰੀ ਵਾਰੀ ਵਿੱਚ ਗੁਬਾਰਿਆਂ ਵਿੱਚ ਓਨੀ ਗੈਸ ਨਹੀਂ ਸੀ ਕਿ ਅਸਮਾਨ ਤੱਕ ਜਾ ਸਕਦੇ। ਤੀਸਰੀ ਵਾਰ ਸਭ ਕੁਝ ਸਹੀ ਰਿਹਾ ਅਤੇ ਗੁਬਾਰੇ ਪੁਲਾੜ ਵੱਲ ਰਵਾਨਾ ਹੋ ਗਏ।ਯੂ-ਟਿਊਬ ਉਤੇ ਵਾਇਰਲ ਇਸ ਘਟਨਾ ਦੀ ਵੀਡੀਓ ਵਿੱਚ ਦਿਸ ਰਿਹਾ ਹੈ ਕਿ ਗੁਬਾਰਿਆਂ ਵਿੱਚ ਜੀ ਪੀ ਐਸ ਟ੍ਰੈਕਰ ਲਾਏ ਗਏ ਹਨ। ਗੁਬਾਰੇ ਅਸਮਾਨ ਵਿੱਚ ਕਾਫੀ ਉਪਰ ਚਲੇ ਗਏ ਤਾਂ ਜੀ ਪੀ ਐਸ ਟ੍ਰੈਕਰ ਨੇ ਕੰਮ ਬੰਦ ਕਰ ਦਿੱਤਾ, ਪਰ ਅਗਲੇ ਦਿਨ ਜਦ ਹੇਠਾਂ ਡਿੱਗੇ ਤਾਂ ਪਤਾ ਲੱਗਾ ਕਿ ਫਰਾਂਸ ਵਿੱਚ ਕ੍ਰੈਸ਼ ਲੈਂਡਿੰਗ ਹੋਈ ਹੈ। ਨੀਰਜ ਨੇ ਕਿਹਾ ਕਿ ਮੈਂ ਇੱਕ ਵਾਰ ਮਜ਼ਾਕ ਵਿੱਚ ਕਿਹਾ ਸੀ ਕਿ ਮੈਂ ਪੁਲਾੜ ਵਿੱਚ ਸਮੋਸਾ ਭੇਜਾਂਗਾ ਅਤੇ ਇਸ ਨੂੰ ਪੂਰਾ ਕਰ ਦਿੱਤਾ।
ਇਸ ਬਾਰੇ ਨੀਰਜ ਦੇ ਦੋਸਤ ਨੇ ਪੂਰੇ ਮਿਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ। ਉਸ ਵਿੱਚ ਉਸ ਨੂੰ ਦੋਸਤਾਂ ਦੇ ਨਾਲ ਪੁਲਾੜ ਵਿੱਚ ਸਮੋਸੇ ਦੀ ਲਾਂਚਿੰਗ ਕਰਦੇ ਦੇਖਿਆ ਜਾ ਸਕਦਾ ਹੈ। ਰੈਸਟੋਰੈਂਟ ਮਾਲਕ ਫੂਡ ਆਈਟਮ ਦੀ ਪੂਰੀ ਯਾਤਰਾ ਨੂੰ ਟ੍ਰੈਕ ਕਰਨਾ ਚਾਹੁੰਦਾ ਸੀ, ਪਰ ਜੀ ਪੀ ਐਸ ਵਿੱਚ ਸ਼ੁਰੂ ਦੀ ਤਕਨੀਕੀ ਖਰਾਬੀ ਕਾਰਨ ਸੰਪਰਕ ਟੁੱਟ ਗਿਆ ਅਤੇ ਸਮੋਸਾ ਪੈਕੇਜ ਫਰਾਂਸ ਵਿੱਚ ਡਿੱਗਿਆ ਮਿਲਿਆ।

Continue Reading

ਰੁਝਾਨ


Copyright by IK Soch News powered by InstantWebsites.ca