Pinterest rejects Microsoft's 5100 billion frame-sharing firm
Connect with us [email protected]

ਕਾਰੋਬਾਰ

ਮਾਈਕ੍ਰੋਸਾਫਟ ਦੀ 5100 ਕਰੋੜ ਡਾਲਰ ਦੀਆ ਫਰਇਮੇਜ-ਸ਼ੇਅਰਿੰਗ ਫਰਮ ਪਿਨਟ੍ਰੇਸਟ ਨੇ ਠੁਕਰਾਈ

Published

on

microsoft

ਨਿਊਯਾਰਕ, 13 ਫਰਵਰੀ – ਮਾਈਕ੍ਰੋਸਾਫਟ ਨੇ ਪਿੱਛੇ ਜਿਹੇ ਇਮੇਜ-ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਸਰਵਿਸ ਕੰਪਨੀ ਪਿਨਟ੍ਰੇਸਟ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੀ ਗੱਲ ਨਹੀਂ ਬਣ ਸਕੀ। ਜੇ ਇਹ ਡੀਲ ਹੋ ਜਾਂਦੀ ਤਾਂ ਇਹ ਮਾਈਕ੍ਰੋਸਾਫਟ ਵੱਲੋਂ ਕੀਤਾ ਗਿਆ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਅਕੁਈਜ਼ੀਸ਼ਨਹੋਣਾ ਸੀ, ਕਿਉਂਕਿ ਇਹ ਆਫਰ 5,100 ਕਰੋੜ ਡਾਲਰ ਦੀ ਸੀ। ਲੋਕ ਇਸ ਤੋਂ ਬਹੁਤ ਹੈਰਾਨ ਹਨ।
ਅਸਲ ਵਿੱਚ ਮਾਈਕ੍ਰੋਸਾਫਟ ਆਪਣੇ ਕਲਾਉਡ ਕਮਿਊਟਿੰਗ ਪਲੇਟਫਾਰਮ ਉੱਤੇ ਆਨਲਾਈਨ ਕਮਿਊੁਨੀਕੇਸ਼ਨ ਦਾ ਇੱਕ ਪੋਰਟਫੋਲੀਓ ਬਣਾਉਣ ਲਈ ਪਿਨਟ੍ਰੇਸਟ ਨੂੰ ਖਰੀਦਣਾ ਚਾਹੁੰਦੀ ਸੀ। ਮਾਈਕ੍ਰੋਸਾਫਟ ਨੇ ਇਸ ਤੋਂ ਪਹਿਲਾਂ ਟਿਕਟਾਕ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਸੀ, ਪਰ ਡੀਲ ਨਹੀਂ ਹੋ ਸਕੀ ਸੀ। ਇੱਕ ਮੀਡੀਆ ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਦੋਵਾਂ ਕੰਪਨੀਆਂ ਵਿੱਚ ਡੀਲ ਬਾਰੇ ਗੱਲਬਾਤ ਬੰਦ ਹੋ ਗਈ ਹੈ। ਪਿਨਟ੍ਰੇਸਟ ਨੇ ਸੰਕੇਤ ਦਿੱਤਾ ਹੈ ਕਿ ਉਹ ਸੁਤੰਤਰ ਕੰਪਨੀ ਬਣੇ ਰਹਿਣਾ ਚਾਹੀਦੀ ਹੈ। ਅਜੇ ਸਪੱਸ਼ਟ ਨਹੀਂ ਮਾਈਕ੍ਰੋਸਾਫਟ ਦੇ ਸੀਈਓ ਸਤਿਆ ਨਡੇਲਾ ਇਸ ਡੀਲ ਦੇ ਲਈ ਯਤਨ ਜਾਰੀ ਰੱਖਣਗੇ ਜਾ ਨਹੀਂ। ਪਿਨਟ੍ਰੇਸਟ ਕਾਫੀ ਲੋਕਪ੍ਰਿਆ ਸੋਸ਼ਲ ਮੀਡੀਆ ਪਲੇਟਫਾਰਮ ਹੈ। ਇਹ ਇੱਕ ਅਮਰੀਕੀ ਇਮੇਜ ਸ਼ੇਅਰਿੰਗ ਸਰਵਿਸ ਹੈ, ਜਿੱਥੇ ਲੋਕ ਆਪਣੀ ਇਮੇਜ ਨੂੰ ਪਿਨ ਕਰ ਸਕਦੇ ਹਨ। ਇਸਦੇ 40 ਕਰੋੜ ਤੋਂ ਵੀ ਵੱਧ ਐਕਿਟਵ ਯੂਜ਼ਰਸ ਹਨ। ਇਹੀ ਕਾਰਨ ਹੈ ਕਿ ਮਾਈਕ੍ਰੋਸਾਫਟ ਇਸ ਨੂੰ ਖਰੀਦਣਾ ਚਾਹੁੰਦੀ ਹੈ। ਇਸ ਵਿੱਚ ਬਹੁਤੇ ਲੋਕ ਹੋਮ ਡੇਕੋਰ, ਖੁਰਾਕ ਅਤੇ ਫੈਸ਼ਨ ਦੇ ਖੇਤਰ ਵਿੱਚ ਫੋਟੋ ਅਤੇ ਉਸ ਨਾਲ ਸੰਬੰਧਿਤ ਜਾਣਕਾਰੀਆਂ ਪਾਉਂਦੇ ਹਨ।

Punjabi Trending Tech News

Continue Reading
Click to comment

Leave a Reply

Your email address will not be published. Required fields are marked *

ਕਾਰੋਬਾਰ

ਸਿਹਤ ਢਾਂਚੇ ਲਈ ਰਿਜ਼ਰਵ ਬੈਂਕ ਵੱਲੋਂ 50 ਹਜ਼ਾਰ ਕਰੋੜ ਜਾਰੀ

Published

on

RBI

ਮੁੰਬਈ, 6 ਮਈ – ਭਾਰਤੀ ਰਿਜ਼ਰਵ ਬੈਂਕ ਨੇ ਕੁਝ ਪ੍ਰਾਈਵੇਟ ਤੇ ਛੋਟੇ ਕਰਜ਼ਦਾਰਾਂ ਨੂੰ ਉਨ੍ਹਾਂ ਦਾ ਕਰਜ਼ਾ ਮੋੜਨ ਲਈ ਕੁਝ ਹੋਰ ਸਮਾਂ ਦੇਣ ਅਤੇ ਵੈਕਸੀਨ ਨਿਰਮਾਤਾਵਾਂ, ਹਸਪਤਾਲਾਂ ਤੇ ਕੋਵਿਡ-19 ਦੇ ਸਿਹਤ ਢਾਂਚੇ ਨੂੰ ਪਹਿਲ ਦੇ ਆਧਾਰ ਉਤੇ ਕਰਜ਼ਾ ਦੇਣ ਲਈ 50,000 ਕਰੋੜ ਰੁਪਏ ਦੇ ਵਿਸ਼ੇਸ਼ ਪ੍ਰਬੰਧ ਦਾ ਐਲਾਨ ਕੀਤਾ ਹੈ। ਇਹ ਉਪਰਾਲੇ ਕੋਰੋਨਾ ਵਾਇਰਸ ਦੇ ਕਾਰਨ ਪ੍ਰਭਾਵਤ ਹੋ ਰਹੇ ਅਰਥਚਾਰੇ ਨੂੰ ਬਲ ਦੇਣ ਲਈ ਕੀਤੇ ਗਏ ਹਨ।
ਆਰ ਬੀ ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਅਤੇ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਨੇ ਸਾਲ 2020 ਵਿੱਚ ਆਪਣੇ ਕਰਜ਼ਿਆਂ ਦਾ ਪੁਨਰ ਗਠਨ ਨਹੀਂ ਕਰਵਾਇਆ ਤੇ ਉਨ੍ਹਾਂ ਦੇ ਕਰਜ਼ਿਆਂ ਦੇ ਖਾਤੇ ਮਾਰਚ 2021 ਤੱਕ ਆਮ ਵਾਂਗ ਚੱਲਦੇ ਰਹੇ ਹੋਣ, ਮਤਲਬ ਉਸ ਉੱਤੇ ਵਿਆਹ ਅਤੇ ਕਿਸ਼ਤ ਦੀ ਅਦਾਇਗੀ ਹੁੰਦੀ ਰਹੀ ਹੋਵੇ, ਉਨ੍ਹਾਂ ਨੂੰ ਦੋ ਸਾਲਾਂ ਤੱਕ ਲਈ ਕਰਜ਼ੇ ਦੇ ਪੁਨਰਗਠਨ ਦਾ ਲਾਭ ਮਿਲੇਗਾ। ਕਰਜ਼ੇ ਦੇ ਪੁਨਰਗਠਨ ਦੀ ਇਹ ਸਹੂਲਤ 25 ਕਰੋੜ ਰੁਪਏ ਤੱਕ ਦੇ ਕਰਜ਼ੇ ਵਾਲੇ ਕਰਜ਼ਦਾਰਾਂ ਲਈ ਹੋਵੇਗੀ। ਭਾਰਤੀ ਬੈਂਕਾਂ ਦੀ ਐਸੋਸੀਏਸ਼ਨ ਅਨੁਸਾਰ ਕਰਜ਼ੇ ਦੇ ਇਸ ਪੁਨਰਗਠਨ ਦਾ ਲਾਭ ਨੱਬੇ ਫੀਸਦੀ ਕਰਜ਼ਦਾਰਾਂ ਨੂੰ ਮਿਲੇਗਾ। ਪਿਛਲੇ ਸਾਲ ਆਰ ਬੀ ਆਈ ਨੇ ਬੈਂਕ ਕਰਜ਼ਾ ਮੋੜਨ ਦਾ ਸਮਾਂ ਦੋ ਸਾਲ ਅੱਗੇ ਪਾ ਕੇ ਛੋਟੇ ਕਰਜ਼ਦਾਰਾਂ ਦੇ ਕਰਜ਼ੇ ਦਾ ਪੁਨਰ ਗਠਨ ਦੀ ਮਨਜ਼ੂਰੀ ਦਿੱਤੀ ਸੀ। ਇਸ ਵਾਰ ਬੈਂਕਾਂ ਨੂੰ ਕਰਜ਼ਾ ਮੋੜਨ ਦਾ ਸਮਾਂ ਵਧਾ ਕੇ ਜਾਂ ਵਿਆਜ ਦਰ ਘਟਾ ਕੇ ਕਰਜ਼ਿਆਂ ਦਾ ਪੁਨਰਗਠਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਰ ਬੀ ਆਈ ਵੱਲੋਂ ਸਰਕਾਰੀ ਸਕਿਓਰਿਟੀਜ਼ ਖਰੀਦ ਪ੍ਰੋਗਰਾਮ (ਜੀ-ਸੈਪ) ਤਹਿਤ 20 ਮਈ ਤੱਕ 35000 ਕਰੋੜ ਰੁਪਏ ਦੇ ਬਾਂਡ ਖਰੀਦੇ ਜਾਣਗੇ। ਆਰ ਬੀ ਆਈ ਨੇ ਛੋਟੇ ਵਿੱਤੀ ਬੈਂਕਾਂ (ਐਸ ਐਫ ਬੀਜ਼) ਲਈ 10,000 ਕਰੋੜ ਰੁਪਏ ਦੇ ਵਿਸ਼ੇਸ਼ ਤਿੰਨ ਸਾਲਾਂ ਦੇ ਲੰਬੇ ਸਮੇਂ ਦੇ ਰੈਪੋ ਅਪਰੇਸ਼ਨ ਦਾ ਐਲਾਨ ਵੀ ਕੀਤਾ ਹੈ, ਜਿਸ ਤਹਿਤ ਬੈਂਕਾਂ ਨੂੰ 10,000 ਕਰੋੜ ਰੁਪਏ ਤੱਕ ਕਰਜ਼ਾ ਘੱਟ ਵਿਆਜ ਦਰਾਂ ਉੱਤੇ ਦਿੱਤਾ ਜਾਵੇਗਾ।

Continue Reading

ਕਾਰੋਬਾਰ

ਜੁਕਰਬਰਗ ਨੇ ਹਵਾਈ ਦੀਪ ਵਿੱਚ 392 ਕਰੋੜ ਵਿੱਚ 600 ਏਕੜ ਜ਼ਮੀਨ ਖਰੀਦੀ, ਲੋਕਾਂ ਵੱਲੋਂ ਵਿਰੋਧ

Published

on

Mark Zuckerberg

ਲੋਕਾਂ ਨੂੰ ਫਿਰ ਤੋਂ ਰਾਜਸ਼ਾਹੀ ਚੱਲਣ ਦਾ ਡਰ
ਵਾਸ਼ਿੰਗਟਨ, 2 ਮਈ – ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਅਤੇ ਫੇਸਬੁਕ ਦੇ ਮੋਢੀ ਮਾਰਕ ਜੁਕਰਬਰਗ ਨੂੰ ਇੱਕ ਜ਼ਮੀਨ ਸੌਦਾ ਮਹਿੰਗਾ ਪੈਣ ਲੱਗਾ ਹੈ।
ਅਸਲ ਵਿੱਚ ਮਾਰਕ ਜ਼ੁਕਰਬਰਗ ਨੇ ਹਵਾਈ ਆਈਲੈਂਡ ਸਟੇਟ ਵਿੱਚ 600 ਏਕੜ ਜ਼ਮੀਨ ਖਰੀਦੀ ਹੈ। ਇਸ ਦੀ ਕੀਮਤ ਭਾਰਤ ਦੇ ਹਿਸਾਬ ਨਾਲ ਕਰੀਬ 392 ਕਰੋੜ ਰੁਪਏ ਬਣਦੀ ਹੈ। ਕੁਦਰਤੀ ਸੁਹੱਪਣ ਦੇ ਪੱਖ ਤੋਂ ਪ੍ਰਸਿੱਧ ਹਵਾਈ ਵਿੱਚ ਕੁਆਈ ਅਤੇ ਪਿਲਾ ਦੀਪ ਵਿੱਚ ਮਾਰਕ ਜ਼ੁਕਰਬਰਗ ਕਰੀਬ 2000 ਏਕੜ ਜ਼ਮੀਨ ਖਰੀਦ ਚੁੱਕੇ ਹਨ। ਇੰਨੇ ਵੱਡੇ ਪੱਧਰ ਉੱਤੇ ਜ਼ਮੀਨ ਖਰੀਦਣ ਪਿੱਛੋਂ 15 ਲੱਖ ਤੋਂ ਵੱਧ ਲੋਕ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਜ਼ਮੀਨ ਖਰੀਦਣ ਦੇ ਵਿਰੋਧ ਵਿੱਚ ਆਨਲਾਈਨ ਪਟੀਸ਼ਨ ਵਿੱਚ ਦਸਖਤ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਲੱਗਦਾ ਹੈ ਕਿ ਜ਼ਮੀਨ ਦੇ ਵੱਡੇ ਹਿੱਸੇ ਉੱਤੇ ਜਦੋਂ ਕਿਸੇ ਬਾਹਰੀ ਦਾ ਕਬਜ਼ਾ ਹੋਵੇਗਾ ਤਾਂ ਰਾਜਸ਼ਹੀ ਪਰਤ ਸਕਦੀ ਹੈ। ਇਸ ਦਾ ਉਨ੍ਹਾਂ ਦੇ ਜੀਵਨ ਉੱਤੇ ਅਸਰ ਪਵੇਗਾ।
ਵਰਨਣ ਯੋਗ ਹੈ ਕਿ ਹਵਾਈ ਵਿੱਚ ਸੰਨ 1895 ਤੱਕ ਰਾਜਸ਼ਾਹੀ ਸੀ, ਬਾਅਦ ਵਿੱਚ ਅਮਰੀਕਾ ਵਿੱਚ ਰਲੇਵਾਂ ਹੋ ਗਿਆ ਸੀ। ਜੁਕਰਬਰਗ ਦੇ ਵਿਰੋਧ ਦਾ ਦੂਸਰਾ ਕਾਰਨ ਹੈ ਇਸ ਜ਼ਮੀਨ ਦਾ ਮਾਲਕ। ਜ਼ਮੀਨ ਦੇ ਪਹਿਲੇ ਮਾਲਕ ਮਿਸ਼ਨਰੀ ਕਪਲ ਅਬਨੇਰ ਅਤੇ ਲੂਸੀ ਵਿਲਕਾਕਸ 1837 ਵਿੱਚ ਹਵਾਈ ਆਏ ਸਨ। 1975 ਵਿੱਚ ਵਾਇਲੀ ਕਾਰਪੋਰੇਸ਼ਨ ਨੇ ਇਨ੍ਹਾਂ ਤੋਂ ਮਾਲਕੀ ਹੱਕ ਲੈ ਲਿਆ ਅਤੇ ਇਸ ਸਾਲ ਜੁਕਰਬਰਗ ਨੂੰ ਵੇਚ ਦਿੱਤਾ ਹੈ। ਲੋਕਾਂ ਦਾ ਮੰਨਣਾ ਹੈ ਕਿ ਬਾਹਰੀ ਲੋਕ ਆ ਕੇ ਹਵਾਈ ਅਤੇ ਇਸ ਦੇ ਦੀਪਾਂ ਨੂੰ ਪਹਿਲਾਂ ਖਰੀਦਦੇ ਹਨ ਅਤੇ ਫਿਰ ਦੂਸਰੇ ਬਾਹਰੀ ਲੋਕਾਂ ਨੂੰ ਵੇਚਦੇ ਹਨ। ਇਸ ਤੋਂ ਬਾਹਰੀ ਲੋਕਾਂ ਦੀ ਕਮਿਊਨਿਟੀ ਤਿਆਰ ਹੋ ਰਹੀ ਹੈ, ਜੋ ਹਵਾਈ ਦੇ ਸੱਭਿਆਚਾਰ ਲਈ ਖਤਰਾ ਹੈ।

Read More Today Business News

Continue Reading

ਕਾਰੋਬਾਰ

ਹੋਟਲਾਂ ਅਤੇ ਰੈਸਟੋਰੈਂਟਾਂ ਦਾ ਕਾਰੋਬਾਰ 20 ਫੀਸਦੀ ਰਹਿ ਗਿਆ

Published

on

Hotel

ਜਲੰਧਰ, 26 ਅਪ੍ਰੈਲ – ਰਾਤ ਦੇ ਕਰਫਿਊ ਨੇ ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਦੀ ਕਮਰ ਤੋੜ ਦਿੱਤੀ ਹੈ। ਹਾਲਤ ਇਹ ਹੈ ਕਿ ਆਈ ਪੀ ਐਲ ਦੇ ਬਾਵਜੂਦ ਇਨ੍ਹਾਂ ਦਾ ਕਾਰੋਬਾਰ ਨਹੀਂ ਵਧ ਰਿਹਾ ਹੈ। ਲਾਕਡਾਊਨ ਦੇ ਬਾਅਦ ਸੱਤਰ ਫੀਸਦੀ ਤੱਕ ਪਹੁੰਚ ਚੁੱਕਾ ਕਾਰੋਬਾਰ ਫਿਰ ਵੀਹ ਫੀਸਦੀ `ਤੇ ਪਹੁੰਚ ਗਿਆ ਹੈ।
ਪਿਛਲੇ ਸਾਲਾਂ ਵਿੱਚ ਆਈ ਪੀ ਐਲ ਕ੍ਰਿਕਟ ਤੋਂ 15 ਦਿਨ ਪਹਿਲਾਂ ਹੋਟਲ-ਰੈਸਟੋਰੈਂਟ ਤਿਆਰੀਆਂ ਵਿੱਚ ਲੱਗ ਜਾਂਦੇ ਸਨ। ਸ਼ਹਿਰ ਵਾਸੀਆਂ ਦੇ ਲਈ ਕਈ ਆਫਰ ਰੱਖੇ ਜਾਂਦੇ ਸਨ। ਖਾਣੇ ਦੀਆਂ ਕਿਸਮਾਂ, ਸਾਫਟ ਡਰਿੰਕ, ਮਾਕ ਟੇਲ ਵਿੱਚ 10 ਤੋਂ 15 ਫੀਸਦੀ ਛੋਟ ਮਿਲ ਜਾਂਦੀ ਸੀ। ਅੱਜ ਸਥਿਤੀ ਅਜਿਹੀ ਹੈ ਕਿ ਕਰਫਿਊ ਰਾਤ ਅੱਠ ਵਜੇ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਹੋਟਲ ਇੰਡਸਟਰੀ ਦੇ ਕਾਰੋਬਾਰ ਉੱਤੇ ਅਸਰ ਪੈ ਰਿਹਾ ਹੈ।
ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਆਫ ਜਲੰਧਰ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਕਾਰੋਬਾਰ 70 ਫੀਸਦੀ ਦੇ ਕਰੀਬ ਪਹੁੰਚ ਗਿਆ ਸੀ। ਪਹਿਲਾਂ ਰਾਤ ਨੌਂ ਵਜੇ ਅਤੇ ਅੱਜਕੱਲ੍ਹ ਰਾਤ ਅੱਠ ਵਜੇ ਤੋਂ ਕਰਫਿਊ ਸ਼ੁਰੂ ਹੋਣ ਨਾਲ ਇੰਡਸਟਰੀ ਦਾ ਕਾਰੋਬਾਰ ਪ੍ਰਭਾਵਤ ਹੋ ਰਿਹਾ ਹੈ। ਹੋਟਲ ਮਾਇਆ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀਰੂਪ ਚੌਧਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਅੱਸੀ ਫੀਸਦੀ ਦਾ ਕਾਰੋਬਾਰ ਪ੍ਰਭਾਵਤ ਹੋ ਚੁੱਕਾ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਵਰਨਣ ਯੋਗ ਹੈ ਕਿ ਸ਼ਹਿਰ ਵਿੱਚ 140 ਹੋਟਲ ਤੇ ਰੈਸਟੋਰੈਂਟ ਹਨ। 220 ਕਰੋੜ ਰੁਪਏ ਦਾ ਹਰ ਸਾਲ ਕਾਰੋਬਾਰ ਹੁੰਦਾ ਹੈ। 60 ਹਜ਼ਾਰ ਤੋਂ ਡੇਢ ਲੱਖ ਤੱਕ ਆਮ ਦਿਨਾਂ ਦਾ ਕਾਰੋਬਾਰ ਹੁੰਦਾ ਹੈ। ਅੱਜਕੱਲ੍ਹ 20 ਤੋਂ ਤੀਹ ਹਜ਼ਾਰ ਰੋਜ਼ਾਨਾ ਦਾ ਕਾਰੋਬਾਰ ਹੋ ਰਿਹਾ ਹੈ।

Read More Today Business News

Continue Reading

ਰੁਝਾਨ


Copyright by IK Soch News powered by InstantWebsites.ca