Pictures of inhuman torture of 6 Sikh regiment Punjabi youth go viral
Connect with us [email protected]

ਪੰਜਾਬੀ ਖ਼ਬਰਾਂ

6 ਸਿੱਖ ਰੈਜੀਮੈਂਟ ਦੇ ਪੰਜਾਬੀ ਜਵਾਨ ਉੱਤੇ ਅਣਮਨੁੱਖੀ ਤਸ਼ੱਦਦ ਦੀਆਂ ਤਸਵੀਰਾਂ ਵਾਇਰਲ

Published

on

Sikh regiment

ਲਹਿਰਾਗਾਗਾ, 10 ਜੁਲਾਈ, – ਭਾਰਤੀ ਫ਼ੌਜ ਦੀ 6 ਸਿੱਖਰੈਜੀਮੈਂਟ ਦਿੱਲੀ ਦੇ ਸਿਪਾਹੀ ਤੇ ਏਥੋਂ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ 24 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੇ ਮਾਂ-ਬਾਪ ਜਗਤਾਰ ਸਿੰਘ ਤੇ ਪਰਮਜੀਤ ਕੌਰ ਦੇ ਨਾਲ ਕਾਮਰੇਡ ਰੋਹੀ ਸਿੰਘ ਨੇ ਫੌਜ ਦੇ ਉੱਚ ਅਫਸਰਾਂ ਉੱਤੇ ਕੁਲਵਿੰਦਰ ਸਿੰਘ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ ਲਾਏ ਅਤੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ, ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂਦੋਸ਼ੀ ਫੌਜੀ ਅਫਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਗਤਾਰ ਸਿੰਘ ਤੇ ਕਾਮਰੇਡ ਰੋਹੀ ਸਿੰਘ ਨੇ ਕੁਲਵਿੰਦਰ ਸਿੰਘ ਉੱਤੇ ਤਸ਼ੱਦਦ ਦੀਆਂ ਤਸਵੀਰਾਂ ਦਿਖਾ ਕੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਕੁਲਵਿੰਦਰ ਸਿੰਘ ਫ਼ੌਜ ਵਿਚ ਭਰਤੀ ਹੋਇਆ ਸੀ ਤਾਂ 6 ਸਿੱਖ ਰੈਜੀਮੈਂਟ ਵਿਚ ਦਿੱਲੀ ਆਉਣ ਪਿੱਛੋਂ ਉੱਥੇ ਸੀ ਓਅਤੇ ਹੋਰ ਅਫਸਰ ਉਸ ਨੂੰ ਪ੍ਰੇਸ਼ਾਨਕਰਨ ਲੱਗ ਪਏ, ਜਿਸ ਕਾਰਨ ਉਹ ਪਿੰਡ ਆ ਗਿਆ, ਪਰ ਉਸ ਨੂੰ ਮਾਪਿਆਂਤੇ ਪਿੰਡ ਵਾਸੀਆਂ ਨੇ ਵਾਪਸ ਡਿਊਟੀਕਰਨ ਭੇਜ ਦਿੱਤਾ। ਓਥੇ ਉਸ ਨੂੰ 28 ਦਿਨ ਜੇਲ੍ਹ ਦੀ ਸਜ਼ਾ ਹੋਈ ਅਤੇ ਉਸ ਦੀ ਚੌਦਾਂ ਦਿਨ ਦੀ ਤਨਖਾਹ ਕੱਟੀ ਗਈ, ਪਰ ਇਸ ਪਿੱਛੋਂ ਵੀ ਅਫਸਰਾਂ ਨੇ ਉਸ ਨੂੰ ਤੰਗ ਕਰਨਾ ਜਾਰੀ ਰੱਖਿਆ ਤੇ 1 ਜੁਲਾਈ 2021 ਨੂੰ ਕੁਲਵਿੰਦਰ ਸਿੰਘ ਦੇ ਹੱਥਕੜੀ ਲਾ ਕੇ ਰੁੱਖ ਨਾਲ ਬੰਨ੍ਹ ਕੇ ਤਸ਼ੱਦਦ ਕੀਤਾ ਗਿਆ, ਜਦੋਂ ਤੱਕ ਕੁਲਵਿੰਦਰ ਸਿੰਘ ਬੇਹੋਸ਼ ਨਹੀਂ ਹੋਇਆ, ਉਸ ਨਾਲ ਕੁੱਟਮਾਰ ਹੁੰਦੀ ਰਹੀ ਅਤੇ ਗੰਭੀਰ ਹਾਲਤ ਵਿਚ ਲਹੂ-ਲੁਹਾਣ ਉਸ ਨੂੰ ਦਿੱਲੀ ਦੇ ਮਿਲਟਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਸ ਦਾ ਪਤਾ ਲੱਗਣ ਉੱਤੇ ਜਦੋਂ ਉਹ ਦਿੱਲੀ ਗਏ ਤਾਂ ਸੀ ਓ ਨੇ ਧਮਕੀ ਦੇ ਕੇ ਕਿਹਾ ਕਿ ਸ਼ੁਕਰ ਕਰੋ,‘ਤੁਹਾਡੇ ਪੁੱਤ ਦੀ ਜਾਨ ਬਚ ਗਈ, ਨਹੀਂ ਤਾਂ ਅਸੀਂ ਇਸ ਨੂੰ ਮਾਰ ਕੇ ਦਫਨਾ ਦੇਣਾ ਸੀ, ਤੁਸੀਂ ਫ਼ੌਜ ਦਾ ਕੁਝ ਨਹੀਂ ਕਰ ਸਕਦੇ।’ਬਹੁਤ ਮੁਸ਼ਕਿਲ ਨਾਲ ਸਾਨੂੰ ਹਸਪਤਾਲ ਵਿਚ ਸਾਨੂੰ ਕੁਲਵਿੰਦਰ ਸਿੰਘ ਨਾਲ ਮਿਲਾਇਆ ਗਿਆ ਤਾਂ ਉਸ ਨੇ ਆਪਣੇ ਉੱਤੇ ਹੋਏ ਤਸ਼ੱਦਦ ਦੀ ਕਹਾਣੀ ਦੱਸੀ ਅਤੇ ਕਿਹਾ ਕਿ ਮਿਲਟਰੀ ਪੁਲਸ ਅਤੇ ਸਿਵਲ ਪੁਲਸ ਕੈਂਟ ਵਿਚ ਬਿਆਨ ਹੋ ਚੁੱਕੇ ਹਨ ਪਰ ਉੱਚ ਅਫਸਰਾਂ ਦੇ ਦਬਾਅ ਹੇਠ ਕਾਰਵਾਈ ਨਹੀਂ ਹੋ ਰਹੀ।

Read More Latest Punjabi News

ਪੰਜਾਬੀ ਖ਼ਬਰਾਂ

ਛੁੱਟੀ ਆਏ ਫ਼ੌਜੀ ਨੇ ਹੋਟਲ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕੀਤੀ

Published

on

Suicide

ਫ਼ਿਰੋਜ਼ਪੁਰ, 31 ਜੁਲਾਈ – ਛੁੱਟੀ ਵਿੱਚ ਆਏ ਹੋਏ ਇੱਕ ਫ਼ੌਜੀ ਨੇ ਫ਼ਿਰੋਜ਼ਪੁਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਫ਼ਿਰੋਜ਼ਪੁਰ ਛਾਉਣੀ ਦੇ ਥਾਣਾ ਇੰਚਾਰਜ ਨਿਖੀਲ ਗਰਗ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਫ਼ੌਜ ਵਿੱਚ ਲੇਹ ਵਿੱਚ ਤੈਨਾਤ ਸੀ। ਉਹ ਕਰੀਬ ਡੇਢ ਮਹੀਨੇ ਪਹਿਲਾਂ ਛੁੱਟੀ ਕੱਟਣ ਘਰ ਆਇਆ ਸੀ।ਥਾਣਾ ਇੰਚਾਰਜ ਨੇ ਦੱਸਿਆ ਕਿ ਕਰਮਜੀਤ ਸਿੰਘ ਕੱਲ੍ਹ ਸਵੇਰੇ ਫ਼ਿਰੋਜ਼ਪੁਰ ਛਾਉਣੀ ਦੇ ਇੱਕ ਹੋਟਲ ਵਿੱਚ ਆਇਆ ਅਤੇ ਉਥੇ ਕਮਰਾ ਲਿਆ ਸੀ। ਉਹ ਆਪਣੇ ਕਮਰੇ ਤੋਂ ਕਰੀਬ 3-4 ਵਾਰ ਬਾਹਰ ਆਇਆ। ਰਾਤ 11 ਵਜੇ ਉਸ ਦੇ ਵੱਲੋਂ ਲਾਏ ਗਏ ਫੰਦੇ ਦੀ ਸੂਚਨਾ ਉਨ੍ਹਾਂ ਨੂੰ ਮਿਲੀ। ਸੂਚਨਾ ਮਿਲਦੇ ਸਾਰ ਪੁਲਸ ਟੀਮ ਓਥੇ ਗਈ। ਉਨ੍ਹਾਂ ਦੱਸਿਆ ਕਿ ਉਸ ਤੋਂ ਪਹਿਲਾਂ ਕਰਮਜੀਤ ਸਿੰਘ ਨੇ ਵ੍ਹਅਟਸਐਪ ਰਾਹੀਂ ਆਪਣੇ ਪਰਵਾਰ ਨੂੰ ਲੋਕੇਸ਼ਨ ਸੈਂਡ ਕੀਤੀ ਸੀ, ਜਿਸ ਦੀ ਸੂਚਨਾ ਪਰਵਾਰ ਨੇ ਫ਼ਿਰੋਜ਼ਪੁਰ ਦਿੱਤੀ ਅਤੇ ਜਦੋਂ ਆ ਕੇ ਹੋਟਲ ਦੇ ਕਮਰੇ ਵਿੱਚ ਦੇਖਿਆ ਤਾਂ ਉਸਦੇ ਗਲੇ ਵਿੱਚ ਫੰਦਾ ਲੱਗਾ ਹੋਇਆ ਸੀ। ਸਵੇਰਾ ਹੋਟਲ ਦੇ ਮਾਲਿਕ ਤਰੁਣ ਮਿਤਲ ਨੇ ਕਿਹਾ ਕਿ ਉਹ ਇਸ ਵਕਤ ਬਾਹਰ ਹੈ ਪਰ ਇਸ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਪੁਲਸ ਨੂੰ ਦਿੱਤੀ ਗਈ ਸੀ ਤੇ ਪੁਲਸ ਦੀ ਮੌਜੂਦਗੀ ਵਿੱਚ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਮ੍ਰਿਤਕ ਫੰਦੇ ਨਾਲ ਲੱਟਕਦਾ ਹੋਇਆ ਪਾਇਆ ਗਿਆ।

Continue Reading

ਪੰਜਾਬੀ ਖ਼ਬਰਾਂ

ਜ਼ਮੀਨ ਦਾ ਬਿਆਨਾ 26 ਲੱਖ ਰੁਪਏ ਲੈਕੇ ਰਜਿਸਟਰੀ ਨਹੀਂ ਕਰਾਈ

Published

on

land scam

ਭੋਗਪੁਰ, 31 ਜੁਲਾਈ – ਪਿੰਡ ਬਜਾਜ ਥਾਣਾ ਭੁਲੱਥ ਵਾਸੀ ਇੱਕ ਵਸਨੀਕ ਦੀ ਸ਼ਿਕਾਇਤ ਉੱਤੇ ਭੋਗਪੁਰ ਪੁਲਸ ਨੇ ਕੁਲਵਿੰਦਰ ਸਿੰਘ ਵਾਸੀ ਬੁੱਟਰਾਂ ਦੇ ਖ਼ਿਲਾਫ਼ 26 ਲੱਖ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਨੇ ਐਸ ਐਸ ਪੀ ਜਲੰਧਰ ਦਿਹਾਤੀ ਨੂੰ ਸ਼ਿਕਾਇਤ ਦਿੱਤੀ ਕਿਹਾ ਸੀ ਕਿ ਉਸ ਨੇ ਕੁਲਵਿੰਦਰ ਸਿੰਘ ਵਾਸੀ ਬੁੱਟਰਾਂ ਨਾਲ ਪ੍ਰਤੀ ਏਕੜ 18 ਲੱਖ ਰੁਪਏ ਦੇ ਹਿਸਾਬ 25 ਕਨਾਲ ਜ਼ਮੀਨ (ਤਿੰਨ ਏਕੜ ਇੱਕ ਕਨਾਲ) ਦਾ ਸੌਦਾ ਕੀਤਾ ਸੀ।ਇਸ ਜ਼ਮੀਨ ਦਾ ਬਿਆਨਾ ਅਗਸਤ 2020 ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਸ਼ਿਕਾਇਤ ਕਰਤਾ ਨੇ ਕੁਲਵਿੰਦਰ ਸਿੰਘ ਨੂੰ 19 ਲੱਖ ਰੁਪਏ ਆਪਣੇ ਬੈਂਕ ਖਾਤੇ ਰਾਹੀਂ ਤੇ ਇੱਕ ਲੱਖ ਨਗਦ ਕੁਲ 20 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ ਤੇ ਜ਼ਮੀਨ ਦੀ ਰਜਿਸਟਰੀ 15 ਅਪ੍ਰੈਲ 2021 ਨੂੰ ਕਰਾਉਣ ਦਾ ਇਕਰਾਰ ਕੁਲਵਿੰਦਰ ਸਿੰਘ ਨੇ ਕੀਤਾ ਸੀ। ਉਸ ਨੇ ਇਹ ਜ਼ਮੀਨ ਅਸਲ ਵਿੱਚ ਭੋਗਪੁਰ ਦੇ ਇੱਕ ਸਰਕਾਰੀ ਬੈਂਕ ਪਾਸ ਗਿਰਵੀ ਰੱਖ ਕੇ ਕਰਜ਼ਾ ਲਿਆ ਹੋਇਆ ਸੀ।ਕੁਲਵਿੰਦਰ ਸਿੰਘ ਨੇ ਬਿਆਨੇ ਵਜੋਂ ਲਈ ਰਕਮ ਨਾਲ ਇਸ ਜ਼ਮੀਨ ਉੱਤੇ ਲਿਆ ਕਰਜ਼ਾ ਜਮ੍ਹਾ ਕਰਵਾਉਣ ਦਾ ਵਾਅਦਾ ਕੀਤਾ ਸੀ। ਬਿਆਨਾ ਕਰਨ ਤੋਂ ਕੁਝ ਸਮੇਂ ਬਾਅਦ ਕੁਲਵਿੰਦਰ ਸਿੰਘ ਨੇ ਸ਼ਿਕਾਇਤ ਕਰਤਾ ਪਾਸੋਂ ਛੇ ਲੱਖ ਰੁਪਏ ਦੀ ਹੋਰ ਮੰਗ ਕੀਤੀ ਤਾਂ ਸ਼ਿਕਾਇਤ ਕਰਤਾ ਨੇ ਸਤੰਬਰ 2020 ਵਿੱਚ ਦੋ ਲੱਖ ਰੁਪਏ ਬੈਂਕ ਰਾਹੀਂ ਅਤੇ ਚਾਰ ਲੱਖ ਰੁਪਏ ਨਗਦ ਕੁਲਵਿੰਦਰ ਸਿੰਘ ਨੂੰ ਦੇ ਦਿੱਤੇ, ਇਸ ਤਰ੍ਹਾਂ ਸ਼ਿਕਾਇਤ ਕਰਤਾ ਨੇ ਕੁਲ 26 ਲੱਖ ਰੁਪਏ ਕੁਲਵਿੰਦਰ ਸਿੰਘ ਨੂੰ ਦੇ ਦਿੱਤੇ ਤੇ ਬਾਕੀ ਰਕਮ ਜ਼ਮੀਨ ਦੀ ਰਜਿਸਟਰੀ ਵੇਲੇ ਕੁਲਵਿੰਦਰ ਸਿੰਘ ਨੂੰ ਦੇਣੀ ਸੀ। ਸ਼ਿਕਾਇਤ ਕਰਤਾ ਬਿਆਨੇ ਦੀ ਤੈਅ ਮਿਤੀ ਅਨੁਸਾਰ 15 ਅਪ੍ਰੈਲ 2021 ਨੂੰ ਸਬ ਰਜਿਸਟਰਾਰ ਭੋਗਪੁਰ ਦੇ ਦਫ਼ਤਰ ਗਿਆ, ਪਰ ਕੁਲਵਿੰਦਰ ਸਿੰਘ ਨਹੀਂ ਆਇਆ। ਸ਼ਿਕਾਇਤ ਕਰਤਾ ਨੇ ਵਕੀਲ ਰਾਹੀਂ ਕੁਲਵਿੰਦਰ ਸਿੰਘ ਨੂੰ ਨੋਟਿਸ ਭੇਜ ਕੇ 6 ਮਈ 2021 ਨੂੰ ਸਵੇਰੇ ਸਬ ਰਜਿਸਟਰਾਰ ਦਫ਼ਤਰ ਵਿੱਚ ਆ ਕੇ ਆਪਣੀ ਬਾਕੀ ਰਹਿੰਦੀ ਰਕਮ ਵਸੂਲ ਕਰਕੇ ਜ਼ਮੀਨ ਦੀ ਰਜਿਸਟਰੀ ਉਸ ਦੇ ਹੱਕ ਵਿੱਚ ਕਰਾਉਣ ਲਈ ਕਿਹਾ, ਪਰ ਕੁਲਵਿੰਦਰ ਸਿੰਘ ਹਾਜ਼ਰ ਨਹੀਂ ਹੋਇਆ। ਇਸ ਦੇ ਬਾਅਦ ਸ਼ਿਕਾਇਤ ਕਰਤਾ ਨੇ ਕੁਲਵਿੰਦਰ ਸਿੰਘਉੱਤੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲਾਏ ਸਨ, ਜਿਸ ਦੀ ਜਾਂਚ ਡੀ ਐੱਸ ਪੀ ਜਲੰਧਰ ਨੂੰ ਸੌਂਪੀ ਗਈ। ਉਨ੍ਹਾਂ ਨੇ ਸਾਰੇ ਕੇਸ ਦੀ ਜਾਂਚ ਕਰਨ ਪਿੱਛੋਂ ਆਪਣੀ ਰਿਪੋਰਟ ਵਿੱਚ ਸ਼ਿਕਾਇਤ ਕਰਤਾ ਵੱਲੋਂ ਕੁਲਵਿੰਦਰ ਸਿੰਘ ਉੱਤੇ 26 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਨੂੰ ਸਹੀ ਠਹਿਰਾਇਆ ਅਤੇ ਥਾਣਾ ਭੋਗਪੁਰ ਨੂੰ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬੁੱਟਰਾਂ ਜ਼ਿਲ੍ਹਾ ਜਲੰਧਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।

Continue Reading

ਪੰਜਾਬੀ ਖ਼ਬਰਾਂ

ਕੋਵਿਡ ਟੀਕੇ ਲਾਉਣ ਗਈ ਟੀਮ ਪਿੰਡ ਵਾਲਿਆਂ ਨੇ ਬੰਦੀ ਬਣਾ ਲਈ

Published

on

Covid-Vaccine

ਮਾਹਿਲਪੁਰ, 31 ਜੁਲਾਈ – ਥਾਣਾ ਮਹਿਲਪੁਰ ਦੇ ਪਿੰਡ ਮਹਿੰਗਰੋਵਾਲ ਵਿਖੇ ਪ੍ਰਾਇਮਰੀ ਹੈੱਲਥ ਸੈਂਟਰ (ਪੀ ਐਚ ਸੀ) ਪਾਲਦੀ ਹੇਠਲੇ ਹਸਪਤਾਲ ਪਿੰਡ ਟੂਟੋਮਜ਼ਾਰਾ ਤੋਂ ਸਿਹਤ ਵਿਭਾਗ ਦੀ ਕੋਰੋਨਾ ਦੇ ਟੀਕੇ ਲਾਉਣ ਗਈ ਟੀਮ ਨੂੰ ਨੇੜਲੇ ਪਿੰਡ ਵਿੱਚ ਕੁਝ ਲੋਕਾਂ ਨੇ ਬੰਦੀ ਬਣਾ ਲਿਆ, ਜਿਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦੀ ਸਿ਼ਕਾਇਤ ਉੱਤੇ ਪੁਲਸ ਨੇ ਮੌਕੇਉੱਤੇ ਜਾ ਕੇ ਛੁਡਵਾਇਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਸਤਵਿੰਦਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੇਸ ਖ਼ਾਸ ਗੰਭੀਰ ਨਹੀਂ ਸੀ। ਪਿੰਡ ਵਾਸੀ ਸਿਰਫ਼ ਪਿੰਡ ਵਾਲਿਆਂ ਨੂੰ ਟੀਕੇ ਲਵਾਉਣਾ ਚਾਹੁੰਦੇ ਸਨ। ਪੁਲਸ ਮੌਕੇ ਵਿੱਚ ਪਹੁੰਚ ਗਈ ਸੀ, ਕੋਈ ਖਾਸ ਗੱਲ ਨਹੀਂ ਹੋਈ। ਪਤਾ ਲੱਗਾ ਹੈ ਕਿ ਡਾ. ਰਾਮ ਗੋਪਾਲ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਸਿਵਲ ਸਰਜਨ ਹੁਸ਼ਿਆਰਪੁਰ, ਐਸ ਡੀ ਐਮ ਗੜ੍ਹਸ਼ੰਕਰ ਤੇ ਹੋਰ ਜ਼ਿਲ੍ਹਾ ਉਚ ਅਧਿਕਾਰੀਆਂ ਨੂੰ ਲਿਖੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਅਧੀਨ ਕਰਮਚਾਰੀ ਕੁਸ਼ਲਿੱਆ ਤੇ ਹੋਰਨਾਂ ਕਰਮਚਾਰੀਆਂ ਨਾਲ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿੰਡ ਮਹਿੰਗਰੋਵਾਲ ਵਿਖੇ ਟੀਕਾਕਰਨ ਕਰਨ ਲਈ ਗਏ ਸਨ।ਉਨ੍ਹਾਂ ਹਾਲੇ 20-25 ਲੋਕਾਂ ਦਾ ਟੀਕਾਕਰਨ ਕੀਤਾ ਸੀ ਤਾਂ ਉਥੇ ਪਿੰਡ ਦੇ ਕੁਝ ਵਿਅਕਤੀ ਆ ਗਏ ਜਿਨ੍ਹਾਂ ਵਿੱਚ ਇੱਕ ਸਾਬਕਾ ਸਰਪੰਚ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਕੇ ਆਪਣੇ ਚਹੇਤਿਆਂ ਦੇ ਟੀਕੇ ਲਾਉਣ ਦੇ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਕਿਹਾ ਕਿ ਇਹ ਟੀਕਾ ਬਿਨਾਂ ਪੱਖਪਾਤ ਦੇ ਕੋਈ ਵੀ ਲਵਾ ਸਕਦਾ ਹੈ ਤਾਂ ਉਨ੍ਹਾਂ ਬੰਦਿਆਂ ਨੇ ਉਨ੍ਹਾਂ ਨੂੰ ਉਥੋਂ ਕੈਂਪ ਬੰਦ ਕਰਨ ਲਈ ਕਿਹਾ। ਉਹ ਡਰਦੇ ਕੰਮ ਕੈਂਪ ਬੰਦ ਕਰਨ ਲੱਗੇ ਸਨ ਤਾਂ ਉਕਤ ਲੋਕਾਂ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਆਪਣੇ ਚਹੇਤਿਆਂ ਦੇ ਟੀਕੇ ਲਵਾਉਣੇ ਤੇ ਆਪਣੇ ਢੰਗ ਨਾਲ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਟੀਕੇ ਲੱਗਣ ਪਿੱਛੋਂ ਉਹ ਲੋਕ ਉਨ੍ਹਾਂ ਨੂੰ ਬੰਦੀ ਬਣਾ ਕੇ ਬਾਹਰੋਂ ਤਾਲਾ ਲਾ ਕੇ ਚਲੇ ਗਏ। ਡੇਢ ਕੁ ਘੰਟੇ ਬਾਅਦ ਉਨ੍ਹਾਂ ਆਪਣੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਮਾਹਿਲਪੁਰ ਪੁਲਸ ਨੇ ਉਨ੍ਹਾਂ ਨੂੰ ਰਿਹਾਅ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca