ਪੀ ਜੀ ਆਈ ਚੰਡੀਗੜ੍ਹ ਨੂੰ ਲਗਾਤਾਰ ਚੌਥੇ ਸਾਲ ਅੰਗ-ਦਾਨ ਵਿੱਚ 'ਬੈਸਟ ਹਸਪਤਾਲ' ਦਾ ਐਵਾਰਡ - ਇਕ ਸੋਚ
Connect with us apnews@iksoch.com

ਪੰਜਾਬੀ ਖ਼ਬਰਾਂ

ਪੀ ਜੀ ਆਈ ਚੰਡੀਗੜ੍ਹ ਨੂੰ ਲਗਾਤਾਰ ਚੌਥੇ ਸਾਲ ਅੰਗ-ਦਾਨ ਵਿੱਚ ‘ਬੈਸਟ ਹਸਪਤਾਲ’ ਦਾ ਐਵਾਰਡ

Published

on

pg chandghar hospital

ਚੰਡੀਗੜ੍ਹ, 29 ਨਵੰਬਰ – ਉੱਤਰੀ ਭਾਰਤ ਦੀ ਸਭ ਤੋਂ ਵੱਡੀ ਡਾਕਟਰੀ ਸੰਸਥਾ ਪੀ ਜੀ ਆਈ ਨੂੰ ਇੱਕ ਵਾਰ ਫਿਰ ਕੈਡੇਵਰ ਆਰਗਨ ਡੋਨੇਸ਼ਨ ਲਈ ਨੈਸ਼ਨਲ ਐਵਾਰਡ ਐਜ਼ ਦ ਬੈਸਟ ਹਸਪਤਾਲ ਦਾ ਮਿਲਿਆ ਹੈ।
ਵਰਨਣ ਯੋਗ ਹੈ ਕਿ ਪੀ ਜੀ ਆਈ ਚੰਡੀਗੜ੍ਹ ਪਿਛਲੇ ਕੁਝ ਸਾਲਾਂ ਤੋਂ ਬਰੇਨ ਡੈਡ ਮਰੀਜ਼ਾਂ ਦੇ ਅੰਗ ਲੋੜਵੰਦਾਂ ਨੂੰ ਟਰਾਂਸਪਲਾਂਟ ਕਰਨ ਦੇ ਪੱਖੋਂ ਵਧੀਆ ਕੰਮ ਕਰ ਰਿਹਾ ਹੈ। ਇਹ ਲਗਾਤਾਰ ਚੌਥਾ ਮੌਕਾ ਹੈ, ਜਦੋਂ ਪੀ ਜੀ ਆਈ ਨੂੰ ਬੈਸਟ ਹਸਪਤਾਲ ਦਾ ਐਵਾਰਡ ਮਿਲਿਆ ਹੈ। ਪੀ ਜੀ ਆਈ ਨੂੰ ਇੱਕ ਆਨਲਾਈਨ ਪ੍ਰੋਗਰਾਮ ਵਿੱਚ ਇਹ ਐਵਾਰਡ ਦਿੱਤਾ ਗਿਆ ਹੈ। ਇਨ੍ਹੀਂ ਦਿਨੀਂ ਪੀ ਜੀ ਆਈ ਆਪਣਾ 11ਵਾਂ ਇੰਡੀਅਨ ਆਰਗਨ ਡੋਨੇਸ਼ਨ ਦਿਵਸ ਮਨਾ ਰਿਹਾ ਹੈ।
ਭਾਰਤ ਦੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਇਸ ਮੌਕੇ ਮੁੱਖ ਮਹਿਮਾਨ ਅਤੇਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਵੀ ਇਸ ਆਨਲਾਈਨ ਸੈਸ਼ਨ ਵਿੱਚ ਮੌਜੂਦ ਸਨ। ਇਹ ਪੀ ਜੀ ਆਈ ਲਈ ਵੱਡੀ ਪ੍ਰਾਪਤੀ ਹੈ। ਸੀਨੀਅਰ ਰੀਜਨਲ ਡਾਇਰੈਕਟਰ ਡਾæ ਅਮਰਜੀਤ ਕੌਰ ਨੇ ਇਹ ਐਵਾਰਡ ਡਾਇਰੈਕਟਰ ਜਗਤ ਰਾਮ ਨੂੰ ਦਿੱਤਾ।ਮੈਡੀਕਲ ਸੁਪਰਡੈਂਟ ਡਾæ ਏ ਕੇ ਗੁਪਤਾ ਨੇ ਦਸਿਆ ਕਿ ਪੀ ਜੀ ਆਈ ਵਿੱਚ ਅੰਗਦਾਨ ਕਈ ਸਾਲਾਂ ਤੋਂ ਚੱਲ ਰਿਹਾ ਹੈ। ਕੁਝ ਸਾਲਾਂ ਤੋਂ ਇਸ ਵਿੱਚ ਵੱਡੀ ਸਫਲਤਾ ਮਿਲੀ ਹੈ। ਲੋਕਾਂ ਵਿੱਚ ਵੱਧ ਜਾਗਰੂਕਤਾ ਆ ਰਹੀ ਹੈ। ਪ੍ਰੋਮੋਸ਼ਨ, ਡੋਨੇਸ਼ਨ ਅਤੇ ਟਰਾਂਸਪਲਾਂਟ ਦੀ ਇਹ ਇੱਕ ਪ੍ਰਕਿਰਿਆ ਹੈ, ਜਿਸ ਬਾਰੇ ਇਹ ਟੀਮ ਕੰਮ ਕਰ ਰਹੀ ਹੈ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਝੁੱਗੀ `ਤੇ ਟਿੱਪਰ ਪਲਟਣ ਕਾਰਨ ਬੱਚੀ ਦੀ ਮੌਤ, ਨਾਨਾ-ਨਾਨੀ ਜ਼ਖ਼ਮੀ

Published

on

ਮਾਛੀਵਾੜਾ ਸਾਹਿਬ, 21 ਜਨਵਰੀ – ਮਾਛੀਵਾੜਾ ਨੇੜੇ ਪਿੰਡ ਗੜ੍ਹੀ ਤਰਖ਼ਾਣਾ ਵਿਖੇ ਕੱਲ੍ਹ ਸਵੇਰੇਗ਼ਰੀਬ ਪਰਵਾਰ ਦੀ ਝੁੱਗੀ ਤੇ ਟਿੱਪਰ ਪਲਟਣ ਨਾਲ ਇੱਕ ਬੱਚੀ ਸੁਲੇਖਾ (10) ਦੀ ਮੌਤ ਹੋ ਗਈ ਅਤੇ ਉਸ ਦੇ ਨਾਨਾ-ਨਾਨੀ ਜ਼ਖ਼ਮੀ ਹੋ ਗਏ, ਜਿਸ ਬਾਰੇ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਕੱਲ੍ਹ ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬੱਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਕਾਰਨ ਇਸ ਦਾ ਚਾਲਕ ਰਸਤੇ ਤੋਂ ਭਟਕ ਕੇ ਨਾਲ ਲਗਦੀ ਲਿੰਕ ਰੋਡ ਵੱਲ ਮੁੜ ਗਿਆ। ਧੁੰਦ ਕਾਰਨ ਉਸ ਦਾ ਟਿੱਪਰ ਦਰਖ਼ਤ ਨਾਲ ਟਕਰਾ ਕੇ ਸੰਤੁਲਨ ਗਵਾ ਬੈਠਾ ਅਤੇ ਉਹ ਸੜਕ ਕਿਨਾਰੇ ਬਣੀ ਇੱਕ ਗ਼ਰੀਬ ਪਰਵਾਰ ਦੀ ਝੁੱਗੀਤੇ ਜਾ ਪਲਟਿਆ। ਇਸ ਟਿੱਪਰ ਵਿੱਚ ਲੱਦੀ ਬਜਰੀ ਝੁੱਗੀ ਵਿੱਚ ਸੁੱਤੇ ਗ਼ਰੀਬ ਪਰਵਾਰ ਤੇ ਜਾ ਢੇਰੀ ਹੋਈ,ਜਿਸ ਕਾਰਨ ਝੁੱਗੀ ਵਿੱਚ ਸੁੱਤੀ ਲੜਕੀ ਸੁਲੇਖਾ, ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਦਬ ਗਏ। ਟਿੱਪਰ ਪਲਟ ਜਾਣ ਕਾਰਨ ਹਾਹਾਕਾਰ ਮਚ ਗਈ ਅਤੇ ਨਾਲ ਦੀ ਝੁੱਗੀਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬਜਰੀ ਹੇਠੋਂ ਰਮੱਈਆ ਦੇਵੀ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ, ਪਰ ਬੱਚੀ ਸੁਲੇਖਾ ਦੀ ਮੌਤ ਹੋ ਗਈ। ਜ਼ਖ਼ਮੀ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ `ਚ ਦਾਖ਼ਲ ਕਰਾਇਆ ਹੈ, ਪਰ ਟਿੱਪਰ ਚਾਲਕ ਫ਼ਰਾਰ ਹੋ ਗਿਅ ਹੈ।

Continue Reading

ਪੰਜਾਬੀ ਖ਼ਬਰਾਂ

ਦੁਬਈ ਤੋਂ ਪਰਤੀ ਮੁਸਾਫਰ ਕੋਲੋਂ 16.30 ਲੱਖ ਦਾ ਸੋਨਾ ਮਿਲਿਆ

Published

on

gold

ਅੰਮ੍ਰਿਤਸਰ, 21 ਜਨਵਰੀ – ਰਾਜਾਸਾਂਸੀ ਏਅਰਪੋਰਟ ਉੱਤੇ ਕਸਟਮ ਕਮਿਸ਼ਨਰੇਟ ਦੀ ਟੀਮ ਨੇ ਕੱਲ੍ਹ ਦੁਬਈ ਤੋਂ ਪਰਤੀ ਇੱਕ ਮੁਸਾਫਰ ਕੋਲੋਂ 16.30 ਲੱਖ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਹੈ। ਇਹ ਇਸਤਰੀ ਮੁਸਾਫਰ ਸਵੇਰੇ ਛੇ ਵਜੇ ਇੰਡੀਗੋ ਦੀ ਫਲਾਈਟ ਰਾਹੀਂ ਏਥੇ ਪੁੱਜੀ ਸੀ ਤੇ ਸੋਨਾ ਸਮੱਗਲਿੰਗ ਦਾ ਯਤਨ ਕਰ ਰਹੀ ਸੀ।
ਇਸ ਬਾਰੇ ਕਸਟਮ ਵਿਭਾਗ ਦੀ ਹਵਾਈ ਅੱਡੇ `ਤੇ ਤੈਨਾਤ ਟੀਮ ਦੇ ਅਫਸਰ ਸਵੇਰੇ ਦੁਬਈ ਤੋਂ ਪਹੁੰਚੀ ਫਲਾਈਟ ਰਾਹੀਂ ਆਉਣ ਵਾਲੇ ਮੁਸਾਫਰਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸਤਰੀ ਯਾਤਰੀ ਦੇ ਸਾਮਾਨ ਅੰਦਰੋਂ ਪੇਸਟ ਦੇ ਰੂਪ ਵਿੱਚ ਸੋਨਾ ਮਿਲਿਆ। ਇਸ ਪੇਸਟ ਦਾ ਵਜ਼ਨ ਕਰੀਬ ਸਾਢੇ ਚਾਰ ਕਿਲੋ ਨਿਕਲਿਆ, ਜਦ ਕਿ ਸੋਨੇ ਦਾ ਵਜ਼ਨ ਕਰੀਬ 321.72 ਗਰਾਮ ਦੱਸਿਆ ਗਿਆ ਹੈ। ਇਸ ਦੀ ਕੁੱਲ ਕੀਮਤ ਸਾਢੇ 16 ਲੱਖ ਮੰਨੀ ਗਈ ਹੈ। ਅਫਸਰਾਂ ਨੇ ਸੋਨਾ ਕਬਜ਼ੇ ਵਿੱਚ ਲੈ ਕੇ ਕਸਟਮ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਇਸਤਰੀ ਮੁਸਾਫਰ ਦਾ ਨਾਂਅ ਨਹੀਂ ਦੱਸਿਆ।

Latest Crime News in Punjabi

Continue Reading

ਅਪਰਾਧ

ਖਾਲਿਸਤਾਨੀਆਂ ਨੇ ਕਰਾਈ ਸੀ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਦੀ ਹੱਤਿਆ

Published

on

balwinder singh

ਤਰਨ ਤਾਰਨ, 21 ਜਨਵਰੀ – ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਵਰਕਰਾਂ ਨੇ ਓਥੋਂ ਦੀ ਖੁਫੀਆ ਏਜੰਸੀ ਆਈ ਐਸ ਆਈ ਦੀ ਮਦਦ ਨਾਲ ਤਰਨ ਤਾਰਨ ਜਿ਼ਲੇ ਦੇ ਭਿਖੀਵਿੰਡ ਇਲਾਕੇ ਦੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਕਰਵਾਈ ਸੀ, ਜਿਸ ਵਿੱਚ ਲਖਬੀਰ ਸਿੰਘ ਰੋਡੇ ਦਾ ਨਾਮ ਪ੍ਰਮੁੱਖ ਹੈ।
ਇਸ ਬਾਰੇ ਪੁਲਸ ਦੀ ਜਾਂਚ ਅਤੇ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗੱਛ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਆਈ ਐਸ ਆਈ ਨੇ ਇਸ ਕਤਲ ਲਈ ਸ਼ੂਟਰ ਗੁਰਜੀਤ ਸਿੰਘ ਉਰਫ ਭਾਅ ਤੇ ਸੁਖਦੀਪ ਸਿੰਘ ਉਰਫ ਭੂਰਾ ਨੂੰ ਵਰਤਿਆ ਹੈ। ਇਨ੍ਹਾਂ ਦੋਵਾਂ ਨੂੰ ਦਿੱਲੀ ਵਿੱਚ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਇਸਲਾਮੀ ਦਹਿਸ਼ਤਗਰਦਾਂ ਨਾਲ ਇਨ੍ਹਾਂ ਦੀ ਮੁਲਾਕਾਤ ਗੈਂਗਸਟਰ ਸੁੱਖ ਭਿਖਾਰੀਵਾਲ ਨੇ ਕਰਵਾਈ ਸੀ।
ਵਰਨਣ ਯੋਗ ਹੈ ਕਿ ਪਿਛਲੇ ਸਾਲ 16 ਅਕਤੂਬਰ ਨੂੰ ਭਿੱਖੀਵਿੰਡ ਵਿੱਚ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦਾ ਉਸ ਦੇ ਘਰ `ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਰਵਾਰ ਨੇ ਦਾਅਵਾ ਕੀਤਾ ਸੀ ਕਿ ਇਸ ਕਤਲ ਕਾਂਡ ਦੇ ਪਿੱਛੇ ਖਾੜਕੂ ਜਥੇਬੰਦੀਆਂ ਦਾ ਹੱਥ ਹੈ ਅਤੇ ਰਾਜ ਸਰਕਾਰ ਨੇ ਜਾਂਚ ਲਈ ਡੀ ਆਈ ਜੀ ਹਰਦਿਆਲ ਸਿੰਘ ਮਾਨ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਪੁਲਸ ਨੇ ਇਸ ਕੇਸ ਵਿੱਚ ਕੁੱਲ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਭਿਖਾਰੀਵਾਲ ਨੇ ਦੋਵਾਂ ਸ਼ੂਟਰਾਂ ਨੂੰ ਦਿੱਲੀ ਵਿਚਲੇ ਹਿਜ਼ਬੁਲ ਮੁਜਾਹਦੀਨ ਦੇ ਤਿੰਨ ਅੱਤਵਾਦੀਆਂ ਦਾ ਪਤਾ ਦਿੱਤਾ ਸੀ। ਪੁਲਸ ਸੁੱਖ ਭਿਖਾਰੀਵਾਲ ਨੂੰ ਟਰਾਂਜ਼ਿਟ ਰਿਮਾਂਡ ਉਤੇ ਲੈਣ ਦੀ ਤਿਆਰੀ ਵਿੱਚ ਹੈ। ਜਾਣਕਾਰ ਸੂਤਰਾਂ ਮੁਤਾਬਕ ਨਵੀਂ ਦਿੱਲੀ ਦੇ ਸਪੈਸ਼ਲ ਸੈਲ ਦੀ ਟੀਮ ਨੂੰ ਪੁੱਛਗਿੱਛ ਦੌਰਾਨ ਇਸ ਕਤਲ ਕੇਸ ਦੇ ਤਾਰ ਖਾੜਕੂ ਜਥੇਬੰਦੀਆਂ ਨਾਲ ਜੁੜੇ ਹੋਣ ਦੇ ਸੁਰਾਗ ਮਿਲੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca