ਮਾਸੂਮ ਜਿਹੀਆਂ, ਨਾਦਾਨ ਜਿਹੀਆਂ,
ਕੁੱਝ ਸ਼ਰਾਰਤੀ ਕੁੱਝ ਸ਼ੈਤਾਨ ਜਿਹੀਆਂ ।।
ਤੇਰੀਆਂ ਦੋ ਪਿਆਰੀਆਂ ਅੱਖਾਂ
ਤੇਰੀਆਂ ਦੋ ਪਿਆਰੀਆਂ ਅੱਖਾਂ ।।
ਜਦ ਚੇਹਰਾ ਮੇਰਾ ਪੜ੍ਹਦੀਆਂ ਨੇ,
ਦਿਲ ਮੇਰੇ ਵਿੱਚ ਕਰਦੀਆਂ ਮੋਰੀ ।।
ਮੈਂ ਪੜ੍ਹਦਾ ਇਨ੍ਹਾਂ ਦੀਆਂ ਰਮਜਾਂ ਨੂੰ,
ਜਦ ਵੇਖ ਦੀਆਂ ਮੈਨੂੰ ਚੋਰੀ ਚੋਰੀ ।।
ਤੇਰੀਆਂ ਦੋ ਪਿਆਰੀਆਂ ਅੱਖਾਂ
ਤੇਰੀਆਂ ਦੋ ਪਿਆਰੀਆਂ ਅੱਖਾਂ ।।
ਮੈਂ ਵੇਖਾਂ ਜਦ ਵੀ ਇੰਨ੍ਹਾਂ ਅੱਖੀਆਂ ਨੂੰ,
ਦਿਲ ਕਰਦਾ ਕੋਈ ਗਜ਼ਲ ਜਾਂ ਗੀਤ ਬਣਾਵਾਂ ।।
ਪਰ ਡਰਦਾ ਹਾਂ
ਕਿਤੇ ਸੰਗ ਨਾ ਜਾਵਣ ਸ਼ਰਮਾਂ ਨਾ ਜਾਵਣ,
ਤੇਰੀਆਂ ਦੋ ਪਿਆਰੀਆਂ ਅੱਖਾਂ
ਤੇਰੀਆਂ ਦੋ ਪਿਆਰੀਆਂ ਅੱਖਾਂ ।।
ਇੰਨ੍ਹਾਂ ਅੱਖੀਆਂ ਵਿੱਚ ਜੋ ਹਾਸਾਂ ਏ,
ਉਸ ਹਾਸੇ ਦੇ ਨਾਲ ਹੱਸਣਾ ਚਾਹੁੰਦਾ ।।
ਇਨ੍ਹਾਂ ਅੱਖੀਆਂ ਰਾਹੀਂ ਹਾਣ ਦੀਏ,
ਮੈਂ ਦਿਲ ਤੇਰੇ ਵਿੱਚ ਵੱਸਣਾ ਚਾਹੁੰਦਾ ।।
ਪਰ!! ਜੇ ਦੇਣ ਇਜਾਜ਼ਤ,
ਤੇਰੀਆਂ ਦੋ ਪਿਆਰੀਆਂ ਅੱਖਾਂ
ਤੇਰੀਆਂ ਦੋ ਪਿਆਰੀਆਂ ਅੱਖਾਂ ।।