Question in the Indian Parliament: Petrol is cheaper in Sita and Ravana's
Connect with us [email protected]

ਰਾਜਨੀਤੀ

ਭਾਰਤੀ ਪਾਰਲੀਮੈਂਟ ਵਿੱਚ ਸਵਾਲ :ਸੀਤਾ ਤੇ ਰਾਵਣ ਦੇ ਦੇਸ਼ਾਂ ਵਿੱਚ ਪੈਟਰੋਲ ਸਸਤਾ, ਪਰ ਰਾਮ ਦੇ ਦੇਸ਼ ਭਾਰਤ ਵਿੱਚ ਮਹਿੰਗਾ ਕਿਉਂ ?

Published

on

punjab petrol pump

ਨਵੀਂ ਦਿੱਲੀ, 11 ਫਰਵਰੀ – ਭਾਰਤ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਥੋੜ੍ਹੇ-ਥੋੜ੍ਹੇ ਸਮੇਂ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੱਲ੍ਹ ਤੇਲ ਦੀਆਂ ਕੀਮਤਾਂ `ਚ ਵਾਧੇ ਬਾਰੇ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਕਿ ਫਿਊਲ ਆਪਣੇ ਆਲ-ਟਾਈਮ ਹਾਈ ਰੇਟ ‘ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਗੁਆਂਢੀ ਦੇਸ਼ਾਂ ਨਾਲ ਹੋ ਰਹੀ ਤੁਲਨਾ ‘ਤੇ ਵੀ ਜਵਾਬ ਦਿੱਤਾ।
ਅਸਲ ਵਿੱਚ ਸਮਾਜਵਾਦੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਵਿਸ਼ੰਭਰ ਪ੍ਰਸਾਦ ਨਿਸ਼ਾਦ ਨੇ ਪੈਟਰੋਲੀਅਮ ਮੰਤਰੀ ਤੋਂ ਰਾਜ ਸਭਾ ਵਿੱਚ ਪੁੱਛਿਆ ਸੀ ਕਿ ਸੀਤਾ ਮਾਤਾ ਦੀ ਧਰਤੀ ਨੇਪਾਲ ਵਿੱਚ ਪੈਟਰੋਲ-ਡੀਜ਼ਲ ਭਾਰਤ ਤੋਂ ਸਸਤਾ ਹੈ। ਰਾਵਣ ਦੇ ਦੇਸ਼ ਸ੍ਰੀਲੰਕਾ ਵਿੱਚ ਵੀ ਭਾਰਤ ਤੋਂ ਇਸ ਦੀ ਘੱਟ ਕੀਮਤ ਹੈ, ਤਾਂ ਕੀ ਰਾਮ ਦੇ ਦੇਸ਼ ਵਿੱਚ ਸਰਕਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰੇਗੀ?ਇਸ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ, ਇਨ੍ਹਾਂ ਦੇਸ਼ਾਂ ਨਾਲ ਭਾਰਤ ਦੀ ਤੁਲਨਾ ਕਰਨਾ ਗਲਤ ਹੈ, ਕਿਉਂਕਿ ਉਥੇ ਸਮਾਜ ਦੇ ਕੁਝ ਲੋਕ ਹੀ ਇਸ ਦੀ ਵਰਤੋਂ ਕਰਦੇ ਹਨ। ਮਿੱਟੀ ਦੇ ਤੇਲ ਦੀ ਕੀਮਤ ਵਿੱਚ ਭਾਰਤ ਅਤੇ ਇਨ੍ਹਾਂ ਦੇਸ਼ਾਂ ਵਿੱਚ ਕਾਫੀ ਫਰਕ ਹੈ। ਬੰਗਲਾ ਦੇਸ਼, ਨੇਪਾਲ ਵਿੱਚ ਮਿੱਟੀ ਦਾ ਤੇਲ ਲਗਭਗ 57 ਤੋਂ 59 ਰੁਪਏ ਵਿੱਚ ਮਿਲਦਾ ਹੈ, ਜਦ ਕਿ ਭਾਰਤ ਵਿੱਚ ਮਿੱਟੀ ਦੇ ਤੇਲ ਦੀ ਕੀਮਤ 32 ਰੁਪਏ ਪ੍ਰਤੀ ਲੀਟਰ ਹੈ।ਉਨ੍ਹਾਂ ਨੇ ਤੇਲ ਦੀਆਂ ਕੀਮਤਾਂ ਨੂੰ ਆਲ ਟਾਈਮ ਹਾਈ ਦੱਸੇ ਜਾਣ ਨੂੰ ‘ਗਲਤ’ ਦੱਸਿਆ।
ਪ੍ਰਸ਼ਨਕਾਲ ਦੌਰਾਨ ਉਨ੍ਹਾਂ ਤੋਂ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਕੇ ਸੀ ਵੇਣੂਗੋਪਾਲ ਨੇ ਪੁੱਛਿਆ ਕਿ ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਆਲ ਟਾਈਮ ਹਾਈ ਹਨ, ਪਰ ਕਰੂਡ ਦੇ ਰੇਟ ਆਲ ਟਾਈਮ ਹਾਈ ਨਹੀਂ, ਦੇਸ਼ ਵਿੱਚ ਪੈਟਰੋਲ 100 ਰੁਪਏ ਦੇ ਕਰੀਬ ਪਹੁੰਚ ਰਿਹਾ ਹੈ, ਐਕਸਾਈਜ਼ ਡਿਊਟੀ ਕਿੰਨੀ ਵਾਰ ਵਧਾਈ ਗਈ ਹੈ? ਇਸ ‘ਤੇ ਮੰਤਰੀ ਨੇ ਜਵਾਬ ਦਿੱਤਾ, ਅੱਜ ਇੰਟਰਨੈਸ਼ਨਲ ਕਰੂਡ ਆਇਲ ਦੀ ਕੀਮਤ 61 ਡਾਲਰ ਚੱਲ ਰਹੀ ਹੈ। ਸਾਨੂੰ ਟੈਕਸ ਦੇ ਮਸਲੇ ਬਹੁਤ ਧਿਆਨ ਨਾਲ ਹੈਂਡਲ ਕਰਨੇ ਪੈਂਦੇ ਹਨ।ਉਨ੍ਹਾਂ ਦੱਸਿਆ ਕਿ ਪਿਛਲੇ 300 ਦਿਨਾਂ ਦੇ ਅੰਦਰ 60 ਦਿਨ ਅਜਿਹੇ ਹਨ, ਜਦ ਕੀਮਤਾਂ ਵਧਾਈਆਂ ਗਈਆਂ ਸਨ, ਪੈਟਰੋਲ ਦੀਆਂ ਕੀਮਤਾਂ ਸੱਤ ਦਿਨ ਘਟਾਈਆਂ ਗਈਆਂ, ਡੀਜ਼ਲ ਦੇ ਰੇਟ 21 ਦਿਨ ਘਟਾਏ ਗਏ। ਲਗਭਗ 250 ਦਿਨ ਅਜਿਹੇ ਹਨ, ਜਦ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਕਹਿ ਕੇ ਕੈਂਪੇਨ ਕਰਨਾ ਇੱਕ ਪੈਟਰੋਲ-ਡੀਜ਼ਲ ਦੇ ਰੇਟ ਆਲ ਟਾਈਮ ਹਾਈ ਹਨ, ਗਲਤ ਹੈ।

Latest Indian Political News

ਰਾਜਨੀਤੀ

ਤੇਜੱਸਵੀ ਯਾਦਵ ਚੋਣ ਗਠਜੋੜ ਦੇ ਕਿਆਫਿਆਂ ਦੌਰਾਨ ਮਮਤਾ ਨੂੰ ਮਿਲੇ

Published

on

ਕੋਲਕਾਤਾ, 2 ਮਾਰਚ – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਦੀਆਂ ਅਟਕਲਾਂ ਦੇ ਵਿਚਾਲੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕੱਲ੍ਹ ਤਿ੍ਰਣਮੂਲ ਕਾਂਗਰਸ ਦੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਤਿ੍ਰਣਮੂਲ ਦੇ ਸੀਨੀਅਰ ਨੇਤਾ ਅਤੇ ਸ਼ਹਿਰੀ ਵਿਕਾਸ ਮੰਤਰੀ ਫਿਰਹਦ ਹਕੀਮ ਵੀ ਮੌਜੂਦ ਰਹੇ ਅਤੇ ਚੋਣਾਂ ਬਾਰੇ ਵਿਚਾਰ ਕੀਤੀ ਗਈ।
ਇਸ ਦੌਰਾਨ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸੈਕੂਲਰ ਪਾਰਟੀਆਂ ਵਿਚਾਲੇ ਏਕਤਾ ਕਾਇਮ ਕਰਨ ਦਾ ਯਤਨ ਕਰਦੇ ਹੋਏ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜੱਸਵੀ ਨੇ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਬੰਗਾਲ ਵਿੱਚ ਰਹਿੰਦੇ ਬਿਹਾਰ ਮੂਲ ਦੇ ਲੋਕਾਂ ਨੂੰ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਦੇ ਪੱਖ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ। ਉਨ੍ਹਾ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਪਹਿਲ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਅੱਗੇ ਵੱਧਣ ਤੋਂ ਰੋਕਣਾ ਹੈ। ਪੱਤਰਕਾਰਾਂ ਦੇ ਇਸ ਸਵਾਲ ਦਾ ਜਵਾਬ ਉਨ੍ਹਾਂ ਨਹੀਂ ਦਿੱਤਾ ਕਿ ਰਾਸ਼ਟਰੀ ਜਨਤਾ ਦਲ ਏਥੇ ਤਿ੍ਰਣਮੂਲ ਕਾਂਗਰਸ ਨਾਲ ਗਠਜੋੜ ਕਰ ਕੇ ਚੋਣਾਂ ਲੜੇਗੀ ਜਾਂ ਨਹੀਂ।ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਹੋਣ ਵਾਲੀਆਂ ਚੋਣਾਂ ਦੌਰਾਨ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਲੜਾਈ ਹੋਵੇਗੀ ਅਤੇ ਇਸ ਦੀ ਤਿਆਰੀ ਹੈ।

Continue Reading

ਰਾਜਨੀਤੀ

ਮਾਮਲਾ ਕਿਸਾਨਾਂ ਵਿਰੁੱਧ ਅਪ-ਸ਼ਬਦ ਬੋਲਣ ਦਾ ਗੁਜਰਾਤ ਦੇ ਉਪ ਮੁੱਖ ਮੰਤਰੀ, ਕੇਂਦਰੀ ਮੰਤਰੀ ਗਿਰੀਰਾਜ ਅਤੇ ਹੋਰਨਾਂ ਵਿਰੁੱਧ ਮਾਣਹਾਨੀ ਕੇਸ ਦਰਜ

Published

on

ਫਿਰੋਜ਼ਪੁਰ, 2 ਮਾਰਚ – ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਦੇਸ਼ ਭਰ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ `ਤੇ ਗੁਜਰਾਤ ਦੇ ਉਪ-ਮੁੱਖ ਮੰਤਰੀ ਨਿਤਿਨ ਪਟੇਲ, ਭਾਜਪਾ ਦੇ ਪਾਰਲੀਮੈਂਟ ਮੈਂਬਰ ਰਵੀ ਕਿਸ਼ਨ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮਦੇਵ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿੱਚ ਦਿੱਤੇ ਬਿਆਨਾਂ ਅਤੇ ਕੀਤੇ ਟਵੀਟ ਕਾਰਨ ਜ਼ੀਰਾ ਅਤੇ ਫ਼ਿਰੋਜ਼ਪੁਰ ਦੇ ਕਿਸਾਨ ਬਲਰਾਜ ਸਿੰਘ ਕਟੋਰਾ, ਸਰਬਜੀਤ ਸਿੰਘ ਆਸ਼ੀਏ ਕੇ ਅਤੇ ਹੋਰਨਾਂ ਵੱਲੋਂ ਕੱਲ੍ਹ ਫਿਰੋਜ਼ਪੁਰ ਦੇ ਐਡਵੋਕੇਟ ਰਜਨੀਸ਼ ਦਹੀਆ ਤੇ ਜ਼ੀਰਾ ਦੇ ਐਡਵੋਕੇਟ ਗੁਰਜੀਤ ਸਿੰਘ ਸੰਧੂ ਨੇ ਮਾਣਹਾਨੀ ਦੇ ਕੇਸ ਦਾਇਰ ਕੀਤੇ ਹਨ।
ਦੋਵਾਂ ਵਕੀਲਾਂ ਅਤੇ ਸ਼ਿਕਾਇਤ ਕਰਤਾ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਭਾਜਪਾ ਆਗੂਆਂ ਨੇ ਸ਼ਾਂਤੀਪੂਰਨ ਅੰਦੋਲਨ ਕਰਦੇ ਕਿਸਾਨਾਂ ਖ਼ਿਲਾਫ਼ ਅਪ ਸ਼ਬਦ ਬੋਲੇ ਸਨ ਅਤੇ ਕਿਸਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਅਤੇ ਐਂਟੀ ਨੈਸ਼ਨਲਿਸਟ ਆਦਿ ਕਈ ਤਰ੍ਹਾਂ ਦੇ ਇਤਰਾਜ਼ਯੋਗ ਸ਼ਬਦਾਂ ਨਾਲ ਸੰਬੋਧਨ ਕੀਤਾ ਸੀ, ਜਿਸਬਾਰੇ ਕਿਸਾਨਾਂ ਵਿੱਚ ਇਨ੍ਹਾਂ ਭਾਜਪਾ ਆਗੂਆਂ ਦੇ ਬਾਰੇ ਰੋਸ ਵਧਦਾ ਗਿਆ। ਐਡਵੋਕੇਟ ਦਹੀਆ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਵੱਲੋਂ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਕਿਸਾਨਾਂ ਦੇ ਖਿਲਾਫ ਬੋਲੇ ਗਏ ਇਤਰਾਜ਼ਯੋਗ ਸ਼ਬਦਾਂ ਵਿਰੁੱਧ ਉਹ ਯੋਗ ਢੰਗ ਨਾਲ ਕਿਸਾਨਾਂ ਤੋਂ ਜਨਤਕ ਤੌਰ ਉੱਤੇ ਮਾਫ਼ੀ ਮੰਗਣ ਅਤੇ ਆਪਣੇ ਸ਼ਬਦ ਵਾਪਸ ਲੈ ਲੈਣ, ਕਿਉਂਕਿ ਭਾਜਪਾ ਆਗੂਆਂ ਵੱਲੋਂ ਬੋਲੇ ਅਪਸ਼ਬਦਾਂ ਕਾਰਨ ਦੇਸ਼ ਦੇ ਅੰਨਦਾਤਾ ਕਿਸਾਨ ਤੇ ਉਨ੍ਹਾਂ ਦੇ ਪਰਵਾਰਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ। ਇਸ ਲੀਗਲ ਨੋਟਿਸ ਬਾਰੇ ਗੁਜਰਾਤਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਦੇ ਵਕੀਲ ਨੇ ਉਨ੍ਹਾਂ ਨੂੰ ਇੱਕ ਜਵਾਬ ਭੇਜਿਆ ਸੀ, ਜਿਸ ਨਾਲ ਸ਼ਿਕਾਇਤ ਕਰਤਾ ਕਿਸਾਨ ਸੰਤੁਸ਼ਟ ਨਹੀਂ ਹੋਏ ਅਤੇ ਬਾਕੀ ਦੇ ਭਾਜਪਾ ਆਗੂਆਂ ਵੱਲੋਂ ਇਸ ਕਾਨੂੰਨੀ ਨੋਟਿਸ ਦਾ ਜਵਾਬ ਵੀ ਨਹੀਂ ਦਿੱਤਾ ਗਿਆ।ਇਨ੍ਹਾਂ ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਕਰਤਾ ਕਿਸਾਨਾਂ ਵੱਲੋਂ ਜ਼ੀਰਾਦੇ ਜੁਡੀਸ਼ਲ ਮਜਿਸਟ੍ਰੇਟ ਸਿਮਰਦੀਪ ਸਿੰਘ ਸੋਹੀ ਦੀ ਅਦਾਲਤ ਵਿੱਚ ਅਤੇ ਫਿਰੋਜ਼ਪੁਰ ਵਿੱਚ ਮੈਡਮ ਹਰ ਮਿਲਨਜੋਤ ਕੌਰ ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਹਨ। ਜ਼ੀਰਾ ਦੀ ਅਦਾਲਤ ਵੱਲੋਂ ਦਾਇਰ ਕੀਤੇ ਗਏ ਕੇਸਾਂ ਵਿੱਚ 21 ਮਈ ਅਤੇ ਫ਼ਿਰੋਜ਼ਪੁਰ ਦੀ ਅਦਾਲਤ ਵੱਲੋਂ 7 ਅਪ੍ਰੈਲ 2021 ਦੀ ਅਗਲੀ ਤਾਰੀਖ ਪਾਈ ਗਈ ਹੈ, ਜਿਸ ਦੀ ਸੁਣਵਾਈ ਵੱਲ ਸਭ ਦੀ ਨਜ਼ਰ ਹੈ।

Continue Reading

ਰਾਜਨੀਤੀ

ਨਵਜੋਤ ਸਿੱਧੂ ਨੇ ਗਰੀਬਾਂ ਦੀ ਆਬਾਦੀ ਘੱਟ ਦਿਖਾਉਣ ਉਤੇ ਕੇਂਦਰ ਨੂੰ ਰਗੜਿਆ

Published

on

ਅੰਮ੍ਰਿਤਸਰ, 2 ਮਾਰਚ – ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਮਾਮਲਿਆਂ ਤੋਂ ਬਾਅਦ ਕੱਲ੍ਹ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਰਾਕ ਸੁਰੱਖਿਆ ਐਕਟ ਹੇਠ ਗਰੀਬਾਂ ਦੀ ਗਿਣਤੀ ਦੇ ਅੰਕੜਿਆਂ ਲਈ ਕੋਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇੱਕ ਸਾਜ਼ਿਸ਼ ਹੇਠ ਦੇਸ਼ ਵਿੱਚ ਗਰੀਬਾਂ ਦੀ ਗਿਣਤੀ ਘੱਟ ਦੱਸ ਰਹੀ ਹੈ। ਉਨ੍ਹਾਂ ਵੀਡੀਓ ਜਾਰੀ ਕਰ ਕੇ ਕਿਹਾ ਕਿ ਵੋਟਰ ਸੂਚੀਆਂ ਬਣਾਉਣ ਤੇ ਇਸ ਦੇ ਅੰਕੜੇ ਇਕੱਠੇ ਕਰਨ ਲਈ ਸਰਕਾਰ ਵੱਲੋਂ ਨਿਰੰਤਰ ਸਰਵੇਖਣ ਕਰਾਏ ਜਾਂਦੇ ਹਨ, ਪਰ ਅਸਲ ਗਰੀਬਾਂ ਦਾ ਪਤਾ ਲਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਧਦੀ ਆਬਾਦੀ ਨਾਲ ਗਰੀਬਾਂ ਦੀ ਗਿਣਤੀ ਵੀ ਵਧੀ ਹੈ, ਪਰ ਸਰਕਾਰ ਖੁਰਾਕ ਸੁਰੱਖਿਆ ਐਕਟ ਅਤੇ ਬੀ ਪੀ ਐਲ ਯੋਜਨਾ ਹੇਠ ਇਹ ਗਿਣਤੀ ਘੱਟ ਦਿਖਾ ਰਹੀ ਹੈ।
ਨਵਜੋਤ ਸਿੰਘ ਸਿੱਧੂ ਨੇ 2015 ਵਿੱਚ ਇਸ ਬਾਰੇ ਬਣੀ ਸ਼ਾਂਤਾ ਕੁਮਾਰ ਕਮੇਟੀ ਦੀ ਕਾਰਗੁਜ਼ਾਰੀ ਉੱਤੇ ਵੀ ਸੁਆਲ ਚੁੱਕੇ, ਜਿਸ ਦੀ ਸਿਫਾਰਸ਼ ਉੱਤੇ ਬੀ ਪੀ ਐਲ (ਗਰੀਬੀ ਰੇਖਾ ਤੋਂ ਹੇਠਾਂ) ਵਾਲੇ ਗਰੀਬਾਂ ਦੀ ਗਿਣਤੀ 7 ਫੀਸਦੀ ਤੋਂ ਚਾਲੀ ਫੀਸਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼ਾਂਤਾ ਕੁਮਾਰ ਕਮੇਟੀ ਨੇ ਇਹ ਸਿਫਾਰਸ਼ਾਂ 2011 ਦੀ ਮਰਦ ਮਸ਼ੁਮਾਰੀ ਦੇ ਆਧਾਰ ਉੱਤੇ ਕੀਤੀਆਂ ਸਨ, ਜਦੋਂ ਕਿ ਦੇਸ਼ ਦੀ ਆਬਾਦੀ ਹਰ ਸਾਲ ਵਧਦੀ ਹੈ। ਦਹਾਕਾ ਪਹਿਲਾਂ ਆਬਾਦੀ ਲਗਭਗ 120 ਕਰੋੜ ਸੀ ਅਤੇ ਓਦੋਂ ਬੀ ਪੀ ਐਲ ਸਕੀਮ ਹੇਠ ਗਰੀਬਾਂ ਦੀ ਗਿਣਤੀ 80 ਕਰੋੜ ਸੀ, ਜੋ ਵਧਦੀ ਆਬਾਦੀ ਦੇ ਨਾਲ ਨੱਬੇ ਕਰੋੜ ਹੋਣੀ ਚਾਹੀਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕੱਲ੍ਹ ਮੁੜ ਕਿਸਾਨ ਸੰਘਰਸ਼ ਦੇ ਹੱਕ ਵਿੱਚ ਵੀ ਟਵੀਟ ਕੀਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca