Persecution of Sindhis: Pakistan govt on direct eradication of civilization
Connect with us [email protected]

ਅੰਤਰਰਾਸ਼ਟਰੀ

ਸਿੰਧੀਆਂ `ਤੇ ਜ਼ੁਲਮ :ਪਾਕਿਸਤਾਨੀ ਸਰਕਾਰ ਸਿੱਧੀ ਸੱਭਿਅਤਾ ਨੂੰ ਖਤਮ ਕਰਨ ਉੱਤੇ ਉਤਾਰੂ ਦੱਸੀ ਗਈ

Published

on

imran khan

ਫਰੈਂਕਫਰਟ, 25 ਜਨਵਰੀ – ਦੇਸ਼ ਨਿਕਾਲਾ ਦਿੱਤੇ ਗਏ ਇੱਕਸਿੰਧੀ ਨੇਤਾ ਨੇ ਪਾਕਿਸਤਾਨ ਸਰਕਾਰ ਤੇ ਦੋਸ਼ ਲਾਇਆ ਹੈ ਕਿ ਉਹ ਸਿਆਸੀ ਵਰਕਰਾਂ ਨੂੰ ਝੂਠੇ ਦੋਸ਼ਾਂਚ ਫਸਾ ਰਹੀ ਹੈ। ਉਸਦੀ ਕੋਸ਼ਿਸ਼ ਹੈ ਕਿ ਸਿੰਧ ਸੂਬੇ ਵਿੱਚ ਨਾਜਾਇਜ਼ ਕਬਜ਼ਿਆਂ ਤੇ ਵਸੀਲਿਆਂ ਦੇ ਸ਼ੋਸ਼ਣ ਖ਼ਿਲਾਫ਼ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਚ ਉਠਣ ਵਾਲੀ ਹਰ ਆਵਾਜ਼ ਨੂੰ ਚੁੱਪ ਕਰਵਾ ਦਿੱਤਾ ਜਾਵੇ, ਜਿਸ ਦੇ ਖਿਲਾਫ ਸਿੰਧੀ ਲੋਕ ਲੜ ਰਹੇ ਹਨ। ਸਿੰਧੀ ਨੇਤਾ ਬਰਫਤ ਇਸ ਵੇਲੇ ਜਰਮਨੀ ਵਿੱਚ ਰਹਿ ਰਹੇ ਹਨ। ਉਹ ਸਿੰਧ ਉੱਤੇ ਪਾਕਿਸਤਾਨੀ ਕਬਜ਼ੇ ਦੇ ਖ਼ਿਲਾਫ਼ ਲੰਮੇ ਸਮੇਂ ਤੋਂ ਸਿੰਧੂ ਦੇਸ਼ ਲਈ ਸੰਘਰਸ਼ ਕਰ ਰਹੇ ਹਨ। ਸਿੰਧ ਵਿੱਚ ਉਨ੍ਹਾਂ ਦੀ ਪਾਰਟੀ ਨੇ ਵੱਖ ਸਿੰਧੂ ਦੇਸ਼ ਦੀ ਮੰਗ ਲਈ ਜ਼ਬਰਦਸਤ ਵਿਖਾਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਸਿਆਸੀ ਵਰਕਰਾਂ ਨੂੰ ਝੂਠੇ ਦੋਸ਼ਾਂ ਵਿੱਚ ਫਸਾ ਰਹੀ ਹੈ ਅਤੇ ਅੰਦੋਲਨ ਤੇਜ਼ ਹੋਣ ਪਿੱਛੋਂ ਪਾਕਿ ਸਰਕਾਰ ਵੱਲੋਂ ਜ਼ੁਲਮ ਵਧ ਗਿਆ ਹੈ। ਸਰਕਾਰ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਨੇਤਾਵਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਇਸ ਅੰਦੋਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ ਕਈ ਨੇਤਾਵਾਂ ਦੀਆਂ ਤਸਵੀਰਾਂ ਨਾਲ ਵਿਖਾਵੇ ਕੀਤੇ ਗਏ ਸਨ। ਬਰਫਤ ਨੇ ਕਿਹਾ ਕਿ ਸਿੰਧ ਸੂਬੇ ਵਿੱਚ ਪਾਕਿਸਤਾਨ ਸਰਕਾਰ ਉਥੋਂ ਦੀ ਸੱਭਿਅਤਾ ਨੂੰ ਪੂਰੀ ਤਰ੍ਹਾਂ ਖਤਮ ਕਰਨਤੇ ਉਤਾਰੂ ਹੈ ਅਤੇ ਜਿਹੜਾ ਵੀ ਆਜ਼ਾਦੀ ਲਈ ਆਵਾਜ਼ ਉਠਾਉਂਦਾ ਹੈ, ਉਸ `ਤੇ ਜ਼ੁਲਮ ਕੀਤੇ ਜਾਂਦੇ ਹਨ।

ਅੰਤਰਰਾਸ਼ਟਰੀ

ਮੁੰਬਈ ਦੀ ਬੱਤੀ ਗੁੱਲ ਚੀਨੀ ਹੈਕਰਾਂ ਨੇ ਕੀਤੀ ਸੀ ਅਮਰੀਕੀ ਕੰਪਨੀ ਰਿਕਾਰਡਿਡ ਫਿਊਚਰ ਵੱਲੋਂ ਦਾਅਵਾ

Published

on

ਵਾਸ਼ਿੰਗਟਨ, 2 ਮਾਰਚ – ਭਾਰਤ ਅਤੇ ਚੀਨ ਤਣਾਅ ਦੌਰਾਨ ਅਮਰੀਕੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੁਝ ਘੰਟਿਆਂ ਲਈ ਅੱਧੀ ਮੁੰਬਈ ਦੀ ਬਿਜਲੀ ਬੰਦ ਹੋਣ ਪਿੱਛੇ ਚੀਨੀ ਹੈਕਰਾਂ ਦਾ ਹੱਥ ਸੀ।
‘ਰਿਕਾਰਡਿਡ ਫਿਊਚਰ’ ਨਾਂਅ ਦੀ ਇਸ ਕੰਪਨੀ ਨੇ ਆਪਣੇ ਤਾਜ਼ਾ ਅਧਿਐਨ ਵਿੱਚ ਕਿਹਾ ਕਿ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਦੇ ਗਰੁੱਪ ਨੇ ਮਾਲਵੇਅਰ ਰਾਹੀਂ ਭਾਰਤ ਦੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਇਆ ਤੇ ਇਹ ਆਨਲਾਈਨ ਘੁਸਪੈਠ ਦਾ ਨਤੀਜਾ ਸੀ। ਮੈਸੇਚਿਊਸੈਟਸ ਦੀ ਕੰਪਨੀ ‘ਰਿਕਾਰਡਿਡ ਫਿਊਚਰ’ ਜੋ ਵੱਖ-ਵੱਖ ਦੇਸ਼ਾਂ ਵੱਲੋਂ ਇੰਟਰਨੈਟ ਦੀ ਵਰਤੋਂ ਕਰਨ ਦਾ ਅਧਿਐਨ ਕਰਦੀ ਹੈ, ਜਿਸ ਨੇ ਆਪਣੀ ਸੱਜਰੀ ਰਿਪੋਰਟ ਵਿੱਚ ਚੀਨ ਆਧਾਰਤ ‘ਰੈਡ ਈਕੋ’ ਹੈਕਰਜ਼ ਗਰੁੱਪ ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਲਈ ਚਲਾਈ ਮੁਹਿੰਮ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਦਾ ਪਤਾ ਵੱਡੇ ਪੱਧਰ ‘ਤੇ ਆਟੋਮੈਟਿਕ ਨੈਟਵਰਕ ਟਰੈਫਿਕ ਵਿਸ਼ਲੇਸ਼ਣ ਅਤੇ ਮਾਹਰ ਵਿਸ਼ਲੇਸ਼ਣ ਨਾਲ ਲੱਗਿਆ ਹੈ।
ਰਿਕਾਰਡਿਡ ਫਿਊਚਰ ਨੇ ਆਪਣੀ ਰਿਪੋਰਟ ਵਿੱਚ ਇਹ ਗੱਲ ਕਹੀ ਕਿ ਇਹ ਅਧਿਐਨ ਛਾਪਣ ਤੋਂ ਪਹਿਲਾਂ ਉਨ੍ਹਾਂ ਭਾਰਤ ਸਰਕਾਰ ਦੇ ਸਬੰਧਤ ਵਿਭਾਗਾਂ ਨੂੰ ਇਸ ਸ਼ੱਕੀ ਘੁਸਪੈਠ ਬਾਰੇ ਸੂਚਿਤ ਵੀ ਕੀਤਾ। ਰਿਪੋਰਟ ਮੁਤਾਬਕ ਸਾਲ 2020 ਦੇ ਮੱਧ ਤੋਂ ਐਕਸੀਓਮੈਟਿਕਾਸਿੰਪਟੋਟੇ ਨਾਂਅ ਦੇ ਇਨਫਰਾਸਟ੍ਰਕਚਰ ਦੀ ਵਰਤੋਂ ‘ਚ ਯਕਦਮ ਤੇਜ਼ੀ ਦੇਖਣ ਨੂੰ ਮਿਲੀ ਸੀ। ਭਾਰਤ ਦੇ ਬਿਜਲੀ ਸੈਕਟਰ ਨੂੰ ਨਿਸ਼ਾਨਾ ਬਣਾਉਣ ਲਈ ਇਸ ਬੁਨਿਆਦੀ ਢਾਂਚੇ ਜ਼ਰੀਏ ਸ਼ੈਡੋਪੈਡ ਕਮਾਂਡ ਤੇ ਕੰਟਰੋਲ (ਸੀ 2) ਸਰਵਰਾਂ ਨੂੰ ਸ਼ਾਮਲ ਕੀਤਾ ਗਿਆ। ਭਾਰਤ ਦੇ ਅਹਿਮ ਬੁਨਿਆਦੀ ਢਾਂਚੇ ਖਿਲਾਫ ਛੇੜੀ ਇਸ ਮੁਹਿੰਮ ਲਈ ਦੇਸ਼ ਦੇ ਬਿਜਲੀ ਸੈਕਟਰ ਨਾਲ ਜੁੜੀਆਂ ਦਸ ਵੱਖੋ-ਵੱਖਰੀਆਂ ਸੰਸਥਾਵਾਂ, ਜਿਨ੍ਹਾਂ ਵਿੱਚ ਪੰਜ ਖੇਤਰੀ ਲੋਡ ਡਿਸਪੈਚ ਕੇਂਦਰਾਂ (ਜੋ ਬਿਜਲੀ) ਦੀ ਸਪਲਾਈ ਤੇ ਡਿਮਾਂਡ ਵਿੱਚ ਸੰਤੁਲਨ ਬਣਾ ਕੇ ਪਾਵਰ ਗਰਿੱਡ ਦੇ ਆਪਰੇਸ਼ਨਾਂ ਲਈ ਜ਼ਿੰਮੇਵਾਰ ਹਨ) ਉਨ੍ਹਾਂ ‘ਚੋਂ ਚਾਰ ਦੀ ਨਿਸ਼ਾਨੇ ਵਜੋਂ ਪਛਾਣ ਕੀਤੀ ਗਈ ਸੀ। ਹੋਰ ਨਿਸ਼ਾਨਿਆਂ ‘ਚ ਭਾਰਤ ਦੀਆਂ ਦੋ ਬੰਦਰਗਾਹਾਂ ਸ਼ਾਮਲ ਸਨ।
ਨਿਊ ਯਾਰਕ ਟਾਈਮਜ਼ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਇਹ ਖੁਲਾਸਾ ਕਈ ਸਵਾਲ ਖੜ੍ਹੇ ਕਰਦਾ ਹੈ। ਅਖਬਾਰ ਦੀ ਰਿਪੋਰਟ ਮੁਤਾਬਕ ਇਸ ਘੁਸਪੈਠ ਨਾਲ ਚੀਨ ਕਿਤੇ ਭਾਰਤ ਨੂੰ ਇਹ ਸੁਨੇਹਾ ਤਾਂ ਨਹੀਂ ਦੇਣਾ ਚਾਹੁੰਦਾ ਕਿ ਜੇ ਭਾਰਤ ਨੇ ਆਪਣੇ ਸਰਹੱਦੀ ਦਾਅਵਿਆਂ ਨੂੰ ਧੜੱਲੇਦਾਰ ਤਰੀਕੇ ਨਾਲ ਜਾਰੀ ਰੱਖਿਆ ਤਾਂ ਕੀ ਹੋ ਸਕਦਾ ਹੈ।
ਵਰਨਣ ਯੋਗ ਹੈ ਕਿ ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ ਦਾ ਇੱਕ ਗਰਿੱਡ ਫੇਲ੍ਹ ਹੋਣ ਕਾਰਨ ਦੇਸ਼ ਦੀ ਵਿੱਤੀ ਰਾਜਧਾਨੀ ਦੇ ਇੱਕ ਵੱਡੇ ਹਿੱਸੇ ਦੀ ਬਿਜਲੀ ਗੁੱਲ ਹੋ ਗਈ ਸੀ। ਗਰਿੱਡ ਦੇ ਬੈਠਣ ਨਾਲ ਰੇਲ ਗੱਡੀਆਂ ਤੱਕ ਰੁਕ ਗਈਆਂ ਸਨ। ਤਕਨੀਕ ਮਾਹਰਾਂ ਨੂੰ ਬਿਜਲੀ ਬਹਾਲ ਕਰਨ ਵਿੱਚ ਦੋ ਘੰਟੇ ਦਾ ਸਮਾਂ ਲੱਗਾ ਸੀ, ਜਿਸ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਉਸ ਮੌਕੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਭਾਰਤ ਸਰਕਾਰ ਨੇ ਭਾਵੇਂ ਹਾਲ ਦੀ ਘੜੀ ਅਮਰੀਕੀ ਕੰਪਨੀ ਦੇ ਇਸ ਅਧਿਐਨ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ, ਪਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੈਨਬਿਨ ਨੇ ਕੱਲ੍ਹ ਇੱਕ ਬਿਆਨ ਵਿੱਚ ਭਾਰਤੀ ਬਿਜਲੀ ਗਰਿੱਡ ਦੀ ਹੈਕਿੰਗ ਵਿੱਚ ਚੀਨ ਦੀ ਸ਼ਮੂਲੀਅਤ ਦੇ ਖਦਸ਼ੇ ਦੀ ਆਲੋਚਨਾ ਕਰਦਿਆਂ ਇਸ ਨੂੰ ਗੈਰ ਜ਼ਿੰਮੇਵਾਰਾਨਾ ਅਤੇ ਗੈਰ ਇਰਾਦਤਨ ਤੇ ਬਿਨਾਂ ਸਬੂਤਾਂ ਦੀ ਕਾਰਵਾਈ ਦੱਸਿਆ ਹੈ।

Continue Reading

ਅੰਤਰਰਾਸ਼ਟਰੀ

ਮਿਆਂਮਾਰ ਵਿੱਚ ਗੱਦੀਓਂ ਲਾਹੀ ਗਈ ਆਂਗ ਸਾਨ ਸੂ ਕੀ ਅਦਾਲਤ ਵਿੱਚ ਪੇਸ਼ ਕੀਤੀ ਗਈ

Published

on

ਨੇ ਪਾਈ ਤਾਅ, 2 ਮਾਰਚ – ਮਿਆਂਮਾਰ ਦੀ ਬਰਖਾਸਤ ਨੇਤਾ ਆਂਗ ਸਾਨ ਸੂ ਕੀ ਬੀਤੇ ਦਿਨ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਈ। ਉਨ੍ਹਾਂ ‘ਤੇ ਦੋ ਹੋਰ ਦੋਸ਼ ਲਾਏ ਗਏ ਹਨ। ਸਮਰਥਕਾਂ ਦਾ ਕਹਿਣਾ ਹੈ ਕਿ ਇਹ ਬੇਬੁਨਿਆਦ ਹਨ। ਪੇਸ਼ੀ ਦੌਰਾਨ ਸੂ ਕੀ ਪੂਰੀ ਤਰ੍ਹਾਂ ਸਿਹਤਮੰਦ ਲੱਗਦੀ ਸੀ।
ਇਸ ਦੌਰਾਨ ਸੂ ਕੀ ਨੇ ਆਪਣੇ ਵਕੀਲਾਂ ਨਾਲ ਮਿਲਣ ਦੀ ਇੱਛਾ ਪ੍ਰਗਟਾਈ ਹੈ। ਅਗਲੀ ਸੁਣਵਾਈ 15 ਮਾਰਚ ਨੂੰ ਹੋਵੇਗੀ। ਪਹਿਲੀ ਫਰਵਰੀ ਨੂੰ ਹੋਏ ਤਖਤਾ ਪਲਟ ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਸੂ ਕੀ ਨੂੰ ਜਨਤਕ ਤੌਰ ‘ਤੇ ਦੇਖਿਆ ਗਿਆ ਹੈ। ਇਸ ਦੌਰਾਨ ਕੱਲ੍ਹ ਫਿਰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਵਿੱਚ ਲੋਕਤੰਤਰ ਸਮਰਥਕ ਸੜਕਾਂ ‘ਤੇ ਉਤਰੇ। ਪੁਲਸ ਨੇ ਉਨ੍ਹਾਂ ਨੂੰ ਤਿਤਰ-ਬਿਤਰ ਕਰਨ ਲਈ ਸਟੇਨ ਗ੍ਰਨੇਡ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ, ਪਰ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।
ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੌਜ ਦੇ ਖਿਲਾਫ ਪ੍ਰਦਰਸ਼ਨ ਵੇਲੇ ਪੁਲਸ ਨੇ ਅੰਦੋਲਨਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਫਾਇਰਿੰਗ ਕੀਤੀ ਸੀ ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ। ਐਤਵਾਰ ਨੂੰ ਪੁਲਸ ਵੱਲੋਂ ਕੀਤੀ ਕਾਰਵਾਈ ‘ਤੇ ਫੌਜ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ। ਇਸ ਮੁੱਦੇ ‘ਤੇ ਪੁਲਸ ਅਤੇ ਫੌਜੀ ਬੁਲਾਰੇ ਨਾਲ ਕਈ ਵਾਰ ਸੰਪਰਕ ਕੀਤਾ ਗਿਆ, ਪਰ ਕੋਈ ਜਵਾਬ ਨਹੀਂ ਮਿਲਿਆ।

Continue Reading

ਅੰਤਰਰਾਸ਼ਟਰੀ

ਇਟਲੀ ਦੀ ਗਾਇਕ ਲਾਉਰਾ ਪਾਉਸੀਨੀ ਨੇ ‘ਗੋਲਡਨ ਗਲੋਬ’ ਸੰਗੀਤਕ ਇਨਾਮ ਜਿੱਤਿਆ

Published

on

ਵੈਨਿਸ, 2 ਮਾਰਚ – ਕਰੋੜਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਇਟਲੀ ਦੀ ਪੌਪ ਗਾਇਕਾ ਲਾਉਰਾ ਪਾਉਸੀਨੀ ਨੇ ਸੰਗੀਤ ਖੇਤਰ ਵਿੱਚ ਵਿਸ਼ਵ ਪੱਧਰੀ ਇਨਾਮ ਜਿੱਤ ਲਿਆ ਹੈ।
ਹਾਲੀਵੁੱਡ ਪ੍ਰੈਸ ਮੈਂਬਰਜ਼ ਕੌਂਸਲ ਦੁਆਰਾ ਨਿਊਯਾਰਕ ਵਿਖੇ ਕਰਵਾਏ ਗਏ ਇਸ ਵੱਕਾਰੀ ਸੰਗੀਤਕ ਮੁਕਾਬਲੇ ਦੇ 78ਵੇਂ ਆਡੀਸ਼ਨ ਵਿੱਚ ਲਾਉਰਾ ਪਾਉਸੀਨੀ ਵੱਲੋਂ ਫ਼ਿਲਮ ‘ਲਾਇਫ ਇਜ ਅਹੈਡ’ ਵਿੱਚ ਗਾਏ ਗੀਤ ‘ਸੀਨ’ ਨੂੰ ਪਹਿਲਾਂ ਸਥਾਨ ਮਿਲਿਆ ਹੈ। ਲਾਉਰਾ ਪਾਉਸੀਨੀ ਇਹ ਇਨਾਮ ਜਿੱਤਣ ਵਾਲੀ ਵਿਸ਼ਵ ਦੀ ਦੂਜੀ ਔਰਤ ਗਾਇਕਾ ਹੈ। ਇਸ ਤੋਂ ਪਹਿਲਾਂ ਸਾਲ 1984 ਵਿੱਚ ਬਾਰਬਰਾ ਨਾਂਅ ਦੀ ਗਾਇਕਾ ਨੇ ਇਹ ਇਨਾਮ ਜਿੱਤਿਆ ਸੀ। ਇਟਲੀ ਦੇ ਫਾਏਸੇ ਸ਼ਹਿਰ ਦੀ ਜੰਮਪਲ ਇਸ ਪੌਪ ਗਾਇਕਾ ਲਾਉਰਾ ਨੇ ਆਪਣਾ ਸੰਗੀਤਕ ਸਫਰ 1993 ਵਿੱਚ ਸ਼ੁਰੂ ਕੀਤਾ ਸੀ। ਉਸਦਾ ਸਭ ਤੋਂ ਪਹਿਲਾ ਹਿੱਟ ਗੀਤ ‘ਇਨਨਾਮੁਰਾਤਾ’ ਕਾਫ਼ੀ ਚਰਚਾ ਵਿੱਚ ਰਿਹਾ ਸੀ। ਵੈਰੋਨਾ ਸਥਿਤ ਇਤਿਹਾਸਕ ਓਪੇਰਾ ਥੀਏਟਰ ਵਿੱਚ ਸਤੰਬਰ 2018 ਵਿੱਚ ਹੋਇਆ ਉਸ ਦਾ ਲਾਇਵ ਸ਼ੋਅ ਸਰੋਤਿਆਂ ਦੀ ਗਿਣਤੀ ਪੱਖੋਂ ਇਟਲੀ ਦਾ ਭਾਰੀ ਇਕੱਠ ਵਾਲਾ ਸ਼ੋਅ ਸਾਬਤ ਹੋਇਆ ਸੀ। 28 ਸਾਲ ਪਹਿਲਾਂ ਉਹ ਇਟਲੀ ਦਾ ਸਾਲਾਨਾ ਸੰਗੀਤਕ ਮੁਕਾਬਲਾ ‘ਸਨਰੇਮੋ’ ਵੀ ਜਿੱਤ ਚੁੱਕੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca