People 70 years and older will be vaccinated in the UK
Connect with us [email protected]

ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲੱਗੇਗਾ

Published

on

vaccine

ਲੰਡਨ, 19 ਜਨਵਰੀ – ਬ੍ਰਿਟੇਨ ਵਿੱਚ 70 ਸਾਲ ਅਤੇ ਉਸ ਤੋਂ ਵੱਧ ਉਮਰ ਜਾਂ ਕੋਵਿਡ-19 ਰਾਹੀਂ ਵਧੇਰੇ ਖਤਰੇ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਟੀਕੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਨੈਸ਼ਨਲ ਹੈੱਲਥ ਸਰਵਿਸ (ਐਨ ਐਚ ਐਸ) ਨੇ ਕੱਲ੍ਹ ਪਹਿਲ ਦਿੱਤੇ ਜਾਣ ਵਾਲੇ ਗਰੁੱਪਾਂ ਦਾ ਪਸਾਰ ਕੀਤਾ ਹੈ, ਇਸ ਤੋਂ ਪਹਿਲਾਂ ਟੀਕਾਕਰਨ ਅਤੇ ਇਸ ਦੀ ਰੋਕਥਾਮ ਨਾਲ ਸਬੰਧਤ ਕਮੇਟੀ (ਜੇ ਸੀ ਵੀ ਆਈ) ਨੇ ਦੋ ਗਰੁੱਪਾਂ ਦੇ ਲੋਕਾਂ ਨੂੰ ਟੀਕਾ ਲਾਉਣ ਦੀ ਸਿਫਾਰਸ਼ ਕੀਤੀ ਸੀ। ਇਸ `ਤੇ ਕੰਮ ਕਰਦੇ ਹੋਏ ਐਨ ਐਚ ਐਸ ਪਹਿਲਾਂ 80 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਅਤੇ ਮੈਡੀਕਲ ਖੇਤਰ ਦੇ ਮੁਲਾਜ਼ਮਾਂ ਨੂੰ ਟੀਕਾ ਲਾਉਣ ਦੇ ਕੰਮ ਵਿੱਚ ਲੱਗਾ ਹੋਇਆ ਸੀ। ਇਸ ਗਰੁੱਪ ਦੇ ਲੋਕਾਂ ਨੂੰ ਟੀਕਾ ਲਾਉਣਾ ਹਾਲੇ ਵੀ ਪਹਿਲ ਹੈ। ਫਿਰ ਵੀ ਟੀਕਾਕਰਨ ਵਾਲੀ ਥਾਂ ਜਿੱਥੇ ਗਰੁੱਪ ਤੋਂ ਵੱਧ ਲੋਕਾਂ ਨੂੰ ਵੀ ਟੀਕਾ ਲਾਉਣ ਦੀ ਸਮਰੱਥਾ ਹੈ ਅਤੇ ਉਥੇ ਨਵੇਂ ਗਰੁੱਪ ਦੇ ਲੋਕਾਂ ਨੂੰ ਟੀਕਾਕਰਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਅੰਤਰਰਾਸ਼ਟਰੀ

ਸਾਊਦੀ ਅਰਬ ਦੇ ਕ੍ਰਾਊਨ ਪਿ੍ਰੰਸ ਦੇ ਇਸ਼ਾਰੇ ’ਤੇ ਹੋਈ ਸੀ ਖਾਸ਼ੋਗੀ ਦੀ ਹੱਤਿਆ

Published

on

ਵਾਸ਼ਿੰਗਟਨ, 27 ਫਰਵਰੀ – ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਾਸ਼ੋਗੀ ਦਾ ਕਤਲ ਸਾਊਦੀਅਰਬ ਦੇ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਦੇ ਇਸ਼ਾਰੇ ’ਤੇ ਹੋਇਆ ਸੀ। ਅਮਰੀਕਾ ਵੱਲੋਂ ਇਸ ਦੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਫਿਲਹਾਲ ਇਹ ਰਿਪੋਰਟ ਜਨਤਕ ਨਹੀਂ ਕੀਤੀ ਗਈ।
ਇਸ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਨੇ ਕੱਲ੍ਹ ਸਾਊਦੀ ਅਰਬ ਦੇ ਕਿੰਗ ਸਲਮਾਨ ਨਾਲ ਫੋਨ ’ਤੇ ਗੱਲ ਕੀਤੀ ਹੈ, ਜਿਸ ਦੌਰਾਨ ਦੋਵਾਂ ਨੇ ਸੰਬੰਧ ਮਜ਼ਬੂਤ ਬਣਾਉਣ ਉਤੇ ਜ਼ੋਰ ਦਿੱਤਾ। ਅਹੁਦਾ ਸੰਭਾਲਣ ਦੇ ਬਾਅਦ ਨਵੇਂ ਅਮਰੀਕੀ ਰਾਸ਼ਟਰਪਤੀ ਦਾ ਆਪਣੇ ਸਹਿਯੋਗੀਆਂ ਅਤੇ ਬਾਕੀ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਨਾਲ ਗੱਲ ਕਰਨਾ ਇੱਕ ਰਵਾਇਤ ਹੈ। ਜੋਅ ਬਾਇਡਨ ਤੇ 80 ਸਾਲਾ ਕਿੰਗ ਸਲਮਾਨ ਵਿਚਾਲੇ ਫੋਨ ’ਤੇ ਗੱਲਬਾਤ ਕਾਫ਼ੀ ਲੇਟ ਹੋਈ ਹੈ। ਜੋਅ ਬਾਇਡਨ ਨੇ ਬੀਤੀ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਪੱਛਮੀ ਏਸ਼ੀਆ ’ਚ ਸਾਊਥ ਏਸ਼ੀਆ ’ਚ ਸਾਊਦੀ ਅਰਬ ਅਮਰੀਕਾ ਦਾ ਸਭ ਤੋਂ ਮਜ਼ਬੂਤ ਅਤੇ ਕਰੀਬੀ ਸਹਿਯੋਗੀ ਹੈ। ਵ੍ਹਾਈਟ ਹਾਊਸ ਦੇ ਮੁਤਾਬਕ ਦੋਵੇਂ ਆਗੂਆਂ ਨੇ ਯਮਨ ’ਚ ਚੱਲ ਰਹੀ ਲੜਾਈ ਖ਼ਤਮ ਕਰਨ ਸਮੇਤ ਖੇਤਰੀ ਸੁਰੱਖਿਆ ’ਤੇ ਗੱਲਬਾਤ ਕੀਤੀ। ਇਸ ਦੌਰਾਨ ਬਾਇਡਨ ਨੇ ਈਰਾਨ ਹਮਾਇਤੀ ਅੱਤਵਾਦੀ ਗਰੁੱਪਾਂ ਵੱਲੋਂ ਸਾਊਦੀ ਅਰਥ ’ਤੇ ਕੀਤੇ ਜਾਣ ਵਾਲੇ ਹਮਲਿਆਂ ਤੋਂ ਰੱਖਿਆ ਦੀ ਵਚਨਬੱਧਤਾ ਪ੍ਰਗਟਾਈ। ਬਾਇਡਨ ਨੇ ਕਿੰਗ ਸਲਮਾਨ ਨੂੰ ਕਿਹਾ ਕਿ ਉਹ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਤੇ ਪਾਰਦਰਸ਼ੀ ਬਣਾਉਣ ਲਈ ਕੰਮ ਕਰਨਗੇ।

Read More International Punjabi News

Continue Reading

ਅੰਤਰਰਾਸ਼ਟਰੀ

ਭਾਰਤ ਨੇ ਯੂ ਐਨ ਵਿੱਚ ਪਾਕਿ ਨੂੰ ਅੱਤਵਾਦ ਬਾਰੇ ਲਿਤਾੜਿਆ

Published

on

ਨਿਊ ਯਾਰਕ, 26 ਫਰਵਰੀ – ਭਾਰਤ ਨੇ ਯੂ ਐਨ ਵਿੱਚ ਅੱਤਵਾਦ ਨੂੰ ਪਨਾਹ ਦੇਣ ਦੇ ਲਈ ਬਦਨਾਮ ਪਾਕਿਸਤਾਨ ਨੂੰ ਬਗੈਰ ਨਾਂਅ ਲਏ ਸਖਤ ਚਿਤਾਵਨੀ ਦਿੱਤੀ ਅਤੇ ਕਿਹਾ ਹੈ ਕਿ ਜੇ ਕਿਸੇ ਦੇਸ਼ ਤੋਂ ਅੱਤਵਾਦੀ ਹਮਲੇ ਦਾ ਯਕੀਨੀ ਖਤਰਾ ਹੋਵੇ ਤਾਂ ਪ੍ਰਭਾਵਤ ਹੋਣ ਵਾਲੇ ਦੇਸ਼ ਨੂੰ ਆਤਮ ਰੱਖਿਆ ਵਿੱਚ ਹਮਲਾ ਕਰਨਾ ਜ਼ਰੂਰੀ ਹੈ।
ਇਸ਼ਾਰਿਆਂ ‘ਚ ਭਾਰਤ ਨੇ ਪਾਕਿਸਤਾਨ ਨੂੰ ਦੱਸ ਦਿੱਤਾ ਕਿ ਪੁਲਵਾਮਾ ਵਰਗਾ ਹਮਲਾ ਦੋਬਾਰਾ ਹੋਇਆ ਤਾਂ ਭਾਰਤ ਫਿਰ ਏਅਰ ਸਟ੍ਰਾਈਕ ਕਰੇਗਾ। ਯੂ ਐਨ ਓ ਵਿੱਚ ਭਾਰਤ ਦੇ ਡਿਪਟੀ ਸਥਾਈ ਆਫੀਸਰ ਕੇ ਨਾਗਰਾਜ ਨਾਇਡੂ ਨੇ ਕਿਹਾ ਕਿ ਭਾਰਤ ਸਰਹੱਦ ਪਾਰਲੇ ਅੱਤਵਾਦੀ ਦੇ ਹਮਲੇ ਝੱਲ ਰਿਹਾ ਹੈ ਤੇ ਗੁਆਂਢੀ ਦੇਸ਼ ਅੱਤਵਾਦੀਆਂ ਰਾਹੀਂ ਲੁਕਵੀਂ ਜੰਗ ਲੜ ਰਿਹਾ ਹੈ। ਇਨ੍ਹਾਂ ਅੱਤਵਾਦੀਆਂ ਨੂੰ ਇਸ ਦੇਸ਼ ਤੋਂ ਸਿਖਲਾਈ, ਫੰਡਿੰਗ, ਹਥਿਆਰ ਮਿਲਣ ਦੇ ਨਾਲ ਗੁਪਤ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਨਾਇਡੂ ਨੇ ਕਿਹਾ ਕਿ ਭਾਰਤ ਦਹਾਕਿਆਂ ਤੋਂ ਪ੍ਰਾਕਸੀ ਵਾਰ ਝੱਲ ਰਿਹਾ ਹੈ, ਭਾਵੇਂ ਉਹ ਮੁੰਬਈ ਹਮਲਾ ਹੋਵੇ ਜਾਂ ਪਠਾਨਕੋਟ ਜਾਂ ਪੁਲਵਾਮਾ ਹਮਲਾ। ਇਨ੍ਹਾਂ ਘਟਨਾਵਾਂ ਦੀ ਦੁਨੀਆ ਗਵਾਹ ਹੈ ਕਿ ਕਿਵੇਂ ਅੱਤਵਾਦੀਆਂ ਨੇ ਇੱਕ ਦੇਸ਼ ਦੀ ਸਰਪ੍ਰਸਤੀ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਕਿਸੇ ਵੀ ਦੇਸ਼ ਨੂੰ ਆਪਣੀ ਆਤਮ ਰੱਖਿਆ ਲਈ ਫੌਰੀ, ਉਨ੍ਹਾਂ ਦੀ ਤਾਕਤ ਨਾਲ ਕਾਰਵਾਈ ਕਰਨ ਦਾ ਅਧਿਕਾਰ ਹੈ। ਕੌਮਾਂਤਰੀ ਨਿਯਮ ਵੀ ਇਹੀ ਹੈ।ਨਾਇਡੂ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਭਾਰਤ ਦਾ ਮੰਨਣਾ ਹੈ ਕਿ ਜਦੋਂ ਇੱਕ ਦੇਸ਼ ਆਤਮ ਰੱਖਿਆ ਲਈ ਸਰਗਰਮ ਹੁੰਦਾ ਹੈ ਤਾਂ ਉਸ ਨੂੰ ਯੂ ਐਨ ਚਾਰਟਰ ਦੀ ਧਾਰਾ 2 (4) ਵਿੱਚ ਇਹ ਅਧਿਕਾਰ ਹੈ ਕਿ ਉਹ ਅੱਤਵਾਦੀਆਂ ਦੇ ਦੂਜੇ ਦੇਸ਼ ਦੇ ਟਿਕਾਣਿਆਂ ਉੱਤੇ ਵੀ ਹਮਲਾ ਕਰ ਸਕਦਾ ਹੈ।

Read More Latest news and breaking news in Punjabi

Continue Reading

ਅੰਤਰਰਾਸ਼ਟਰੀ

20 ਸਾਲ ਪਹਿਲਾਂ ਦੁਬਈ ਦੇ ਸ਼ਾਸਕ ਦੀ ਯੂ ਕੇ ਵਿੱਚ ਅਗਵਾ ਹੋਈ ਲੜਕੀ ਦੀ ਭਾਲ

Published

on

ਰਾਜਕੁਮਾਰੀ ਲਾਤੀਫਾ ਵੱਲੋਂ ਯੂ ਕੇ ਪੁਲਸ ਨੂੰ ਗੁਹਾਰ
ਲੰਡਨ, 26 ਫਰਵਰੀ – ਦੁਬਈ ਦੇ ਸ਼ਾਸ਼ਕ ਦੀ 20 ਸਾਲ ਪਹਿਲਾਂ ਲਾਪਤਾ ਹੋਈ ਬੇਟੀ ਰਾਜਕੁਮਾਰੀ ਸ਼ਮਸ਼ਾ ਦੀ ਜਾਂਚ ਕਰਨ ਬਾਰੇ ਯੂ ਕੇ ਪੁਲਸ ਨੂੰ ਇੱਕ ਪੱਤਰ ਮਿਲਿਆ ਹੈ।
ਰਾਜਕੁਮਾਰੀ ਸ਼ਮਸਾ ਨੂੰ ਕੈਂਬ੍ਰਿਜ ਸਟਰੀਟ ਤੋਂ 2000 ਵਿੱਚ ਅਗਵਾ ਕੀਤਾ ਗਿਆ ਸੀ, ਜਿਸ ਪਿੱਛੋਂ ਉਸ ਨੂੰ ਅੱਜ ਤੱਕ ਵੇਖਿਆ ਨਹੀਂ ਗਿਆ। ਕੈਂਬ੍ਰਿਜਸ਼ਾਇਰ ਦੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਦੀ ਦੁਬਾਰਾ ਜਾਂਚ ਲਈ ਇੱਕ ਪੱਤਰ ਰਾਜਕੁਮਾਰੀ ਲਾਤੀਫਾ ਵੱਲੋਂ ਮਿਲਿਆ ਹੈ। ਪੁਲਸ ਅਨੁਸਾਰ ਫਰਵਰੀ 2018 ਦਾ ਲਿਖਿਆ ਹੱਥ ਲਿਖਤ ਇਹ ਪੱਤਰ ਬੀਤੇ ਦਿਨੀਂ ਮਿਲਿਆ ਹੈ, ਜਿਸ ਨੂੰ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਦੇਖਿਆ ਜਾਵੇਗਾ। 19 ਅਗਸਤ 2000 ਨੂੰ 18 ਸਾਲਾ ਰਾਜਕੁਮਾਰੀ ਸ਼ਮਸਾ ਨੂੰ ਕੈਂਬ੍ਰਿਜ ਦੀ ਇੱਕ ਸੜਕ ਤੋਂ ਅਗਵਾ ਕਰ ਕੇ ਹੈਲੀਕਾਪਟਰ ਰਾਹੀਂ ਫਰਾਂਸ ਅਤੇ ਫਿਰ ਇੱਕ ਨਿੱਜੀ ਹਵਾਈ ਜਹਾਜ਼ ਰਾਹੀਂ ਦੁਬਈ ਲਿਜਾਇਆ ਗਿਆ ਸੀ। ਉਸ ਤੋਂ ਬਾਅਦ ਸ਼ਮਸਾ ਨੂੰ ਅੱਜ ਤੱਕ ਨਹੀਂ ਵੇਖਿਆ ਗਿਆ। ਰਾਜਕੁਮਾਰੀ ਲਾਤੀਫਾ, ਜਿਸ ਨੇ ਆਪਣੇ ਪਿਤਾ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਉੱਤੇ ਘਰ ਵਿੱਚ ਬੰਦੀ ਬਣਾਉਣ ਦਾ ਦੋਸ਼ ਲਾਇਆ ਹੈ, ਨੇ ਕਿਹਾ ਹੈ ਕਿ ਉਸ ਦੇ ਪਿਤਾ ਨੇ ਸ਼ਮਸਾ ਨੂੰ ਵੀ ਬੰਦੀ ਬਣਾਇਆ ਸੀ।

Read More International Punjabi News

Continue Reading

ਰੁਝਾਨ


Copyright by IK Soch News powered by InstantWebsites.ca