Pegasus espionage case: Supreme Court seeks reply from Narendra Modi
Connect with us [email protected]

ਰਾਜਨੀਤੀ

ਪੈਗਾਸਸ ਜਾਸੂਸੀ ਮਾਮਲਾ :ਸੁਪਰੀਮ ਕੋਰਟ ਨੇ ਨਰਿੰਦਰ ਮੋਦੀ ਸਰਕਾਰ ਤੋਂਦਸਾਂ ਦਿਨਾਂ ਦੇ ਅੰਦਰ ਜਵਾਬ ਮੰਗਿਆ

Published

on

PM Modi

ਨਵੀਂ ਦਿੱਲੀ, 17 ਅਗਸਤ, – ਭਾਰਤ ਦੀ ਸੁਪਰੀਮ ਕੋਰਟ ਵਿੱਚ ਮੰਗਲਵਾਰ ਨੂੰ ਪੈਗਾਸਸ ਕੇਸ ’ਚ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਉੱਤੇ ਸੁਣਵਾਈ ਮੌਕੇ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਦੀ ਮੰਗ ਕੀਤੀ ਅਤੇ ਇਸ ਕੰਮ ਲਈ 10 ਦਿਨਾਂ ਦਾ ਸਮਾਂ ਦਿੱਤਾ ਹੈ।ਕੋਰਟ ਨੇ ਕਿਹਾ ਕਿ ਇਸ ਕੇਸ ਵਿੱਚ ਦਸ ਦਿਨਾਂ ਪਿੱਛੋਂ ਫਿਰ ਅਗਲੀ ਸੁਣਵਾਈ ਕੀਤੀ ਜਾਵੇਗੀ।
ਅੱਜ ਮੰਗਲਵਾਰ ਦੀ ਸੁਣਵਾਈ ਵੇਲੇ ਭਾਰਤ ਸਰਕਾਰ ਦੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ, ‘ਸਾਡੇ ਕੋਲ ਲੁਕਾਉਣ ਲਈ ਕੁਝ ਨਹੀਂ ਤੇ ਇਹ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੈ।’ ਇਸ ਮੌਕੇ ਚੀਫ ਜਸਟਿਸ ਐੱਨ ਵੀ ਰਮੰਨਾ, ਜਸਟਿਸ ਸੂਰਿਆਕਾਂਤ ਤੇ ਜਸਟਿਸ ਅਨਿਰੁੱਧ ਬੋਸ ਦੀ ਬੈਂਚ ਨੇ ਕੇਸ ਦੀ ਸੁਣਵਾਈ ਕਰਦਿਆਂ ਕਿਹਾ ਕਿ ‘ਇਸ ਕੇਸ ਨੂੰ 10 ਦਿਨਾਂ ਬਾਅਦ ਸੂਚੀ-ਬੱਧ ਕੀਤਾ ਜਾਵੇਗਾ।’ ਕੇਂਦਰ ਸਰਕਾਰ ਨੇ ਕੋਰਟ ਨੂੰ ਕਿਹਾ ਕਿ ਉਹ ਇੱਕ ਵਿਸ਼ੇਸ਼ ਕਮੇਟੀ ਨੂੰ ਪੈਗਾਸਸ ਜਾਸੂਸੀ ਕੇਸ ਦਾ ਸਾਰਾ ਵੇਰਵਾ ਦੇਣ ਨੂੰ ਤਿਆਰ ਹਨ, ਪਰ ਇਸ ਤਰ੍ਹਾਂ ਦੇ ਵੇਰਵੇ ਨੂੰ ਉਹ ਕੋਰਟ ਵਿੱਚ ਜਨਤਕ ਨਹੀਂ ਕਰੇਗੀ, ਕਿਉਂਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਉੱਤੇਅਸਰ ਪੈ ਸਕਦਾ ਹੈ।
ਸੁਪਰੀਮ ਕੋਰਟ ਨੇ ਇਸਕੇਸ ਵਿੱਚ ਕੇਂਦਰ ਸਰਕਾਰਨੂੰ ਨੋਟਿਸ ਜਾਰੀ ਕਰਦਿਆਂ ਸਪੱਸ਼ਟ ਕਰ ਦਿੱਤਾ ਕਿ ਕੋਰਟ ਅਜਿਹੀ ਗੱਲ ਦਾ ਖੁਲਾਸਾ ਨਹੀਂ ਚਾਹੁੰਦੀ, ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਵੇ। ਸੁਣਵਾਈ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੋਮਵਾਰ ਨੂੰ ਕੇਂਦਰ ਵੱਲੋਂ ਕੋਰਟ ’ਚ ਪੇਸ਼ ਕੀਤੇ ਐਫੀਡੇਵਿਟ ਨੂੰ ਕਾਫੀ ਦੱਸਿਆਅਤੇ ਕਿਹਾ, ‘ਪੈਗਾਸਸ ਕੇਸ ਵਿੱਚ ਸੁਪਰੀਮ ਕੋਰਟ ਵਿੱਚ ਦਾਇਰ ਹੋਈਆਂ ਸਾਰੀਆਂ ਪਟੀਸ਼ਨਾਂ ਵਿੱਚ ਇਹ ਜਾਣਕਾਰੀ ਮੰਗੀ ਗਈ ਹੈ ਕਿ ਸਰਕਾਰ ਨੇ ਪੈਗਾਸਸ ਜਾਸੂਸੀ ਸਾਫਟਵੇਅਰ ਦੀ ਵਰਤੋਂ ਕੀਤੀ ਜਾਂ ਨਹੀਂ। ਅਜਿਹੇ ਸਾਫਟਵੇਅਰ ਦੀ ਵਰਤੋਂ ਸਰਕਾਰ ਨਹੀਂ ਕਰਦੀ ਤੇ ਉਹ ਕੋਰਟ ਤੋਂ ਇਸ ਕੇਸ ਵਿੱਚ ਕੁਝ ਵੀ ਨਹੀਂ ਲੁਕਾ ਰਹੀ।’ਸਾਲਿਸਟਰ ਜਨਰਲ ਨੇ ਦੱਸਿਆ ਕਿ ਇਸਕੇਸ ਵਿੱਚ ਜਾਂਚ ਲਈ ਸਰਕਾਰ ਮਾਹਰਾਂ ਦੀ ਇਕ ਕਮੇਟੀ ਬਣਾਉਣ ਜਾ ਰਹੀ ਹੈ।

ਰਾਜਨੀਤੀ

ਚਰਨਜੀਤ ਸਿੰਘ ਚੰਨੀ ਕੱਲ੍ਹ 11 ਵਜੇ CM ਅਹੁਦੇ ਦੀ ਚੁਕਣਗੇ ਸਹੁੰ

Published

on

Charanjit Singh Channi

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਦੇ ਨਾਂ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਖ਼ਤਮ ਹੋ ਗਈ ਹੈ। ਵਿਧਾਇਕਾਂ ਦੀ ਨਬਜ਼ ਟਟੋਲਣ ਤੋਂ ਬਾਅਦ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਦਰਕਿਨਾਰ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਹੈ। ਕਾਂਗਰਸ ਹਾਈਕਮਾਨ ਨੇ ਇਕ ਦਲਿਤ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।
ਰਾਜਪਾਨ ਨਾਲ ਮੁਲਾਕਾਤ ਕਰਨ ਤੋੰ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਕੱਲ ਸਵੇਰੇ 11 ਵਜੇ ਸਹੁ ਚੁੱਕ ਸਮਾਰੋਹ ਹੋਵੇਗਾ ਅਤੇ ਉਸ ਤੋਂ ਬਾਅਦ ਕੈਬਨਿਟ ਕਿਵੇਂ ਹੋਵੇਗੀ ਇਸ ‘ਤੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਅਹੁਦੇ ਵਜੋਂ ਕੱਲ ਸਵੇਰੇ 11 ਵਜੇ ਸਹੁੰ ਚੁੱਕਣਗੇ।

Read More Latest Punjabi News

Continue Reading

ਰਾਜਨੀਤੀ

ਅਸਤੀਫ਼ੇ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ- ‘ਨਵਜੋਤ ਸਿੱਧੂ ਨੂੰ ਬਤੌਰ CM ਨਹੀਂ ਕਰਾਂਗਾ ਸਵੀਕਾਰ’

Published

on

Captain-Amrinder-Navjot-Sidhu

ਚੰਡੀਗੜ੍ਹ: ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ੇ ਦੇਣ ਮਗਰੋਂ ਕੈਪਟਨ ਅਮਰਿੰਦਰ ਦਾ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਕੈਪਟਨ ਨੇ ਅਖਿਆ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ CM ਵਜੋਂ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਆਪਣਾ ਇਕ ਵਿਭਾਗ ਤਾਂ ਚਲਾ ਨਹੀਂ ਸਕਿਆ, ਪੰਜਾਬ ਕਿਵੇਂ ਚਲਾਏਗਾ।
ਕੈਪਟਨ ਨੇ ਅੱਗੇ ਕਿਹਾ ਕਿ, “ਮੈਂ ਪਿੱਛੇ ਹਟਣ ਵਾਲਿਆਂ ਵਿਚੋਂ ਨਹੀਂ ਹਾਂ, ਮੈਂ ਵੀ ਫੌਜੀ ਹਾਂ। ਸਭ ਕੁੱਝ ਵਾਹਿਗੁਰੂ ਦੇ ਹੱਥ ਹੈ, ਉਸਨੇ ਹੀ ਸਭ ਕੁੱਝ ਕਰਾਉਣਾ ਹੈ।” ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਜਾਂ ਤਾਂ ਸਿਆਸਤ ਨਹੀਂ ਆਉਂਦੀ ਜਾਂ ਉਹ ਝੂਠ ਬੋਲਦਾ ਹੈ। ਉਨ੍ਹਾਂ ਕਿਹਾ ਕਿ 13 ਸਾਲ ਅਕਾਲੀ ਦਲ ਕਰ ਕੇ ਮੇਰੇ ਖਿਲਾਫ਼ ਕੇਸ ਚਲਦੇ ਰਹੇ ਅਤੇ ਅਸੈਂਬਲੀ ਤੋਂ ਮੈਨੂੰ ਬਾਹਰ ਕੀਤਾ ਗਿਆ। ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਉਨ੍ਹਾਂ ਨਾਲ ਸਾਂਝ ਕਿਵੇਂ ਪਾ ਸਕਦਾ ਹਾਂ।
ਕੈਪਟਨ ਨੇ ਕਿਹਾ ਕਿ ੳੇੁਨ੍ਹਾਂ ਦੇ ਭਵਿੱਖ ਦੇ ਰਸਤੇ ਖੁਲ੍ਹੇ ਹਨ ਅਤੇ ਉਹ ਆਪਣੇ 52 ਸਾਲਾਂ ‘ਚ ਬਣਾਏ ਦੋਸਤਾਂ ਨਾਲ ਸਲਾਹ ਮਸ਼ਵਰਾ ਕਰ ਕੇ ਅੱਗੇ ਦੀ ਰਣਨੀਤੀ ਉਲੀਕਣਗੇ। ਇਸ ਦੌਰਾਨ ਕੈਪਟਨ ਨੇ ਸਾਫ਼ ਕੀਤਾ ਕਿ ਉਹਨ੍ਹਾਂ ਪਹਿਲਾਂ ਹੀ ਆਪਣੇ ਅਸਤੀਫ਼ੇ ਬਾਰੇ ਪਾਰਟੀ ਨੂੰ ਅਤੇ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ।

Read More Latest Politics News

Continue Reading

ਰਾਜਨੀਤੀ

ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਮਨਜ਼ੂਰ

Published

on

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ ਲੰਮੇ ਸਮੇਂ ਤੋਂ ਵਿਵਾਦ ‘ਚ ਰਹਿਣ ਵਾਲੇ ਗੁਰਦਾਸ ਮਾਨ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।ਗੁਰਦਾਸ ਮਾਨ ਨੇ ਮਾਮਲੇ ‘ਚ ਗਿ੍ਰਫ਼ਤਾਰੀ ਤੋਂ ਬਚਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰਦਿਆਂ ਉਨ੍ਹਾਂ ਅਗਾਉ ਜ਼ਮਾਨਤ ਦੇ ਦਿੱਤੀ ਹੈ ਜ਼ਿਕਰਯੋਗ ਹੈ ਕਿ ਗੁਰਦਾਸ ਮਾਨ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵੁਣ ਦਾ ਮਾਮਲਾ ਦਰਜ ਹੋਇਆ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca