Patak among Pakistani judges after hearing against Prime Minister Imran
Connect with us [email protected]

ਅੰਤਰਰਾਸ਼ਟਰੀ

ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ ਸੁਣਵਾਈ ਤੋਂ ਪਾਕਿਸਤਾਨ ਦੇ ਜੱਜਾਂ ਵਿੱਚ ਪਾਟਕ

Published

on

ਜਸਟਿਸ ਫ਼ੈਜ਼ ਨੇ ਕਿਹਾ: ਸੁਣਵਾਈ ਰੋਕੀ ਤਾਂ ਨਿਆਂ ਪ੍ਰਣਾਲੀ ਕਮਜ਼ੋਰ ਹੋਵੇਗੀ
ਇਸਲਾਮਾਬਾਦ, 21 ਫਰਵਰੀ, – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖਿਲਾਫ ਇੱਕ ਕੇਸ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਦੇ ਮੁੱਦੇ ਤੋਂ ਜੱਜਾਂ ਵਿਚਾਲੇ ਘਮਸਾਨ ਸ਼ੁਰੂ ਹੋ ਗਿਆ ਹੈ। ਇਮਰਾਨ ਖ਼ਾਨ ਦੇ ਖ਼ਿਲਾਫ਼ ਚੱਲਦੇ ਕੇਸ ਦੀ ਸੁਣਵਾਈ ਰੋਕਣ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਦੇ ਆਦੇਸ਼ ਪਿੱਛੋਂ ਸੁਣਵਾਈ ਕਰ ਰਹੇਜਸਟਿਸ ਕਾਜੀ ਫ਼ੈਜ਼ ਇਸ਼ਾ ਨੇ ਇਸ ਮੁੱਦੇ ਤੋਂ ਮੋਰਚਾ ਖੋਲ੍ਹ ਦਿੱਤਾਤੇ ਜੱਜ ਇਕੱਠੇ ਹੋਣ ਲੱਗੇ ਹਨ।ਜਸਟਿਸ ਕਾਜ਼ੀ ਫੈਜ਼ ਨੇ ਕਿਹਾ ਹੈ ਕਿ ਇਮਰਾਨ ਖਾਨ ਦੇ ਖ਼ਿਲਾਫ਼ ਸੁਣਵਾਈ ਰੋਕਣ ਨਾਲ ਦੇਸ਼ ਦੀ ਨਿਆਂ ਪ੍ਰਣਾਲੀ ਕਮਜ਼ੋਰ ਹੋਵੇਗੀ।
ਇਸ ਤੋਂ ਪਹਿਲਾਂ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਬੀਤੀ 11 ਫਰਵਰੀ ਨੂੰ ਸੀਨੀਅਰ ਜੱਜ ਕਾਜ਼ੀ ਫ਼ੈਜ਼ ਇਸ਼ਾ ਨੂੰ ਇਮਰਾਨ ਖ਼ਾਨ ਨਾਲ ਸਬੰਧਤ ਇਕ ਕੇਸ ਦੀ ਸੁਣਵਾਈ ਕਰਨ ਤੋਂ ਰੋਕ ਦਿੱਤਾ ਸੀ। ਇਹ ਕੇਸ ਪਾਰਲੀਮੈਂਟ ਮੈਂਬਰਾਂ ਨੂੰ ਦਿੱਤੀ ਜਾਣ ਵਾਲੀ ਗਰਾਂਟ ਰੋਕਣ ਦੇ ਸਬੰਧ ਵਿਚ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਇਮਰਾਨ ਖਾਨ ਦੇ ਨਾਲ ਇਸ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਖ਼ਿਲਾਫ਼ ਵੀ ਹਮਲਾਵਰ ਰੁਖਧਾਰਨ ਕਰ ਲਿਆ ਹੈ। ਇਸ ਦੇ ਬਾਅਦ ਜਸਟਿਸ ਕਾਜ਼ੀ ਫ਼ੈਜ਼ ਇਸ਼ਾ ਨੇ ਮੋਰਚਾ ਖੋਲ੍ਹ ਦਿੱਤਾ ਅਤੇ ਚੀਫ ਜਸਟਿਸ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਲਿਖਤੀ ਆਦੇਸ਼ ਜਾਰੀ ਕਰਨ ਤੋਂ ਪਹਿਲਾਂ ਆਪਣੇ ਸਹਿਯੋਗੀ ਜੱਜਾਂ ਤੱਕ ਨਾਲ ਸਲਾਹ ਨਹੀਂ ਕੀਤੀ ਅਤੇ ਸੁਣਵਾਈ ਕਰਨ ਵਾਲੀ ਦੋ ਜੱਜਾਂ ਦੀ ਬੈਂਚ ਨੂੰ ਵੀ ਇਸ ਆਦੇਸ਼ ਦੇ ਜਾਰੀ ਕਰਨ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਆਦੇਸ਼ ਦੀ ਕਾਪੀ ਜੂਨੀਅਰ ਜੱਜਾਂ ਨੂੰ ਭੇਜ ਦਿੱਤੀ ਗਈ, ਪਰ ਸੀਨੀਅਰ ਜੱਜਾਂ ਨੂੰ ਨਹੀਂ ਦੱਸਿਆ। ਇਸ ਆਦੇਸ਼ ਉੱਤੇ ਨਾ ਦਸਤਖ਼ਤ ਕੀਤੇ ਗਏ ਅਤੇ ਨਾ ਇਸ ਨੂੰ ਸੁਪਰੀਮ ਕੋਰਟ ਦੀ ਵੈੱਬਸਾਈਟ ਉੱਤੇ ਅਪਲੋਡ ਕੀਤਾ ਗਿਆ। ਸੀਨੀਅਰ ਜੱਜ ਜਸਟਿਸ ਕਾਜ਼ੀ ਫੈਜ਼ ਨੇ ਕਿਹਾ ਕਿ ਇਸ ਤਰੀਕੇ ਨਾਲ ਨਿਆਂਪਾਲਿਕਾ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।

Click here To Read International Punjabi News

ਅੰਤਰਰਾਸ਼ਟਰੀ

ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰ ਲਿਆ

Published

on

ਕਰਾਚੀ, 1 ਮਾਰਚ – ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਦੇਸ਼ ਦੇ ਜਲ ਖੇਤਰ ਵਿੱਚ ਦਾਖਲ ਹੋਣ ਦੇ ਦੋਸ਼ ਉੱਤੇ ਗ਼੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਤਿੰਨ ਬੇੜੀਆਂ ਨੂੰ ਜ਼ਬਤ ਕਰ ਲਿਆ ਹੈ।
ਇਸ ਸੰਬੰਧ ਵਿੱਚ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੈਂਸੀ (ਪੀ ਐਮ ਐਸ ਏ) ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗ਼੍ਰਿਫ਼ਤਾਰ ਕੀਤੇ ਮਛੇਰਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਸ ਨੂੰ ਸੌਂਪ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਜਲ ਖੇਤਰ ਵਿੱਚ ਸਨ ਅਤੇ ਉਨ੍ਹਾਂ ਨੂੰ ਦੂਰ ਚਲੇ ਜਾਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਚਿਤਾਵਨੀ ਨਹੀਂ ਸੁਣੀ। ਬੁਲਾਰੇ ਨੇ ਕਿਹਾ ਕਿ 17 ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰਨ ਲਈ ਤੇਜ ਰਫ਼ਤਾਰ ਬੇੜਿਆਂ ਦੀ ਵਰਤੋਂ ਕੀਤੀ ਗਈ ਸੀ। ਮਛੇਰੇ ਪਾਕਿਸਤਾਨ ਦੇ ਜਲ ਖੇਤਰ ਵਿੱਚ 10-15 ਸਮੁੰਦਰੀ ਮੀਲ ਅੰਦਰ ਸਨ। ਭਾਰਤੀ ਮਛੇਰਿਆਂ ਨੂੰ ਕਰਾਚੀ ਵਿੱਚ ਮਲਿਕ ਜਾਂ ਲਾਂਧੀ ਜੇਲ ਭੇਜਿਆ ਜਾਂਦਾ ਹੈ। ਇਹ ਗ਼੍ਰਿਫ਼ਤਾਰੀ ਇੱਕ ਸਾਲ ਦੇ ਵਕਫੇ ਤੋਂ ਬਾਅਦ ਹੋਈ ਹੈ ਜਦੋਂ 23 ਭਾਰਤੀ ਮਛੇਰਿਆਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਸੀ ਮੱਛੀਆਂ ਫੜਨ ਵਾਲੀਆਂ ਉਨ੍ਹਾਂ ਦੀਆਂ ਚਾਰ ਬੇੜੀਆਂ ਨੂੰ ਵੀ ਸਮੁੰਦਰੀ ਸੁਰੱਖਿਆ ਏਜੈਂਸੀ ਨੇ ਜ਼ਬਤ ਕੀਤਾ ਸੀ। ਪਾਕਿਸਤਾਨ ਤੇ ਭਾਰਤ ਅਕਸਰ ਇੱਕ-ਦੂਜੇ ਦੇ ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰਦੇ ਰਹਿੰਦੇ ਹਨ ਕਿਉਂਕਿ ਅਰਬ ਸਾਗਰ ਵਿੱਚ ਸਮੁੰਦਰੀ ਸਰਹੱਦ ਦੀ ਸਪੱਸ਼ਟ ਸਰਹੱਦ ਬੰਦੀ ਨਹੀਂ ਅਤੇ ਮਛੇਰਿਆਂ ਕੋਲ ਉਨ੍ਹਾਂ ਦੇ ਸਟੀਕ ਸਥਾਨ ਨੂੰ ਜਾਨਣ ਲਈ ਤਕਨੀਕ ਨਾਲ ਲੈਸ ਬੇੜੀਆਂ ਨਹੀਂ ਹਨ।

Continue Reading

ਅੰਤਰਰਾਸ਼ਟਰੀ

ਈਰਾਨ ਨੇ ਆਪਣੇ ਦੇਸ਼ ਵਿੱਚ 32 ਦੇਸ਼ਾਂ ਦੇ ਲੋਕਾਂ ਦੇ ਆਉਣ ਉੱਤੇ ਪਾਬੰਦੀ ਲਾਈ

Published

on

ਤੇਹਰਾਨ, 1 ਮਾਰਚ – ਈਰਾਨ ਨੇ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਕਾਰਨ 32 ਦੇਸ਼ਾਂ ਦੇ ਲੋਕਾਂ ਨੂੰ ਏਥੇ ਆਉਣ ਤੋਂ ਰੋਕ ਦਿੱਤਾ ਹੈ ਅਤੇ ਹੋਰ ਜ਼ਰੂਰੀ ਕਦਮ ਪੁੱਟੇ ਜਾ ਰਹੇ ਹਨ।
ਨਾਗਰਿਕ ਹਵਾਬਾਜ਼ੀ ਸੰਗਠਨ ਦੇ ਹਵਾਲੇ ਨਾਲ ਤਾਸਮੀਨ ਨਿਊਜ਼ ਏਜੈਂਸੀ ਵੱਲੋਂ ਦਿੱਤੀ ਰਿਪੋਰਟ ਅਨੁਸਾਰ ਇਹ ਪਾਬੰਦੀ ਉਨ੍ਹਾਂ ਲੋਕਾਂ ਉੱਤੇ ਲਾਗੂ ਹੋਵੇਗੀ, ਜੋ ਸਬੰਧਤ ਦੇਸ਼ਾਂ ਤੋਂ ਸਿੱਧੇ ਤੇ ਅਸਿੱਧੇ ਰੂਪ ਵਿੱਚ ਈਰਾਨ ਆਉਣਗੇ ਜਾਂ ਜਿਨ੍ਹਾਂ ਨੇ ਬੀਤੇ ਦੋ ਹਫ਼ਤਿਆਂ ਵਿੱਚ ਚਾਰ ਘੰਟੇ ਤੋਂ ਵੱਧ ਸਮਾਂ ਇਨ੍ਹਾਂ ਦੇਸ਼ਾਂ ਵਿੱਚ ਗੁਜ਼ਾਰਿਆ ਹੈ। ਸੰਗਠਨ ਦੇ ਬੁਲਾਰੇ ਮੁਹੰਮਦ ਹਸਨ ਜਿਬਾਖਸ਼ ਨੇ ਦੱਸਿਆ ਕਿ ਪਾਬੰਦੀ ਵਾਲੇ ਦੇਸ਼ਾਂ ਵਿੱਚ ਦੱਖਣੀ ਅਫਰੀਕਾ, ਬ੍ਰਿਟੇਨ, ਅਰਜਨਟੀਨਾ, ਪਨਾਮਾ, ਗਿਨੀ, ਅੰਗੋਲਾ, ਬੋਲੀਵੀਆ, ਬੋਤਸਵਾਨਾ, ਕਾਂਗੋ, ਬ੍ਰਾਜ਼ੀਲ, ਕੇਪ ਵਡਰੇ, ਪੇਰੂ, ਬੁਰੁੰਡੀ, ਜ਼ਿੰਬਾਬਾਵੇ, ਕੋਲੰਬੀਆ, ਇਕਵਾਡੋਰ, ਚਿਲੀ, ਮਾਰਿਟਾਨੀਆ, ਇਸਵਾਤੀਨੀ, ਗੁਯਾਨਾ, ਮਲਾਵੀ, ਮੋਜ਼ਾਂਬਿਕ, ਨਾਮੀਬੀਆ, ਸੇਸ਼ੇਲਸ, ਪਰਾਗਵੇ, ਰਵਾਂਡਾ,ਉਰੁਗਵੇ, ਸੂਰੀਨਾਮ, ਤਨਜਾਨੀਆ, ਵੇਨੇਜ਼ੁਏਲਾ, ਲੇਸੋਬੋ ਅਤੇ ਜ਼ਾਂਬੀਆਸ਼ਾਮਲ ਹਨ। ਇਸ ਦੇ ਇਲਾਵਾ ਪੁਲਸ ਅਤੇ ਪ੍ਰਦਰਸ਼ਨ ਕਰਦੇ ਲੋਕਾਂ ਵਿੱਚ ਵੱਧਦੇ ਸੰਘਰਸ਼ ਕਾਰਨ ਈਰਾਨ ਨੇ ਦੱਖਣੀ-ਪੂਰਬ ਇਲਾਕੇ ਵਿੱਚ ਇੰਟਰਨੈਟ ਉੱਤੇ ਪਾਬੰਦੀ ਲਾ ਦਿੱਤੀ ਹੈ। ਮਨੁੱਖੀ ਅਧਿਕਾਰਾਂ ਗਰੁੱਪਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਗੜਬੜ ਵਾਲੇ ‘ਸਿਸਤਾਨ ਅਤੇ ਬਲੂਚਿਸਤਾਨ’ ਪ੍ਰਾਂਤ ਵਿੱਚ ਮੋਬਾਈਲ ਡੇਟਾ ਨੈਟਵਰਕ ਨੂੰ ਬੰਦ ਕਰ ਦਿੱਤਾ ਹੈ।

Continue Reading

ਅੰਤਰਰਾਸ਼ਟਰੀ

ਡਾਕਟਰ ਆਪਰੇਸ਼ਨ ਛੱਡ ਕੇ ਸਰਜਰੀ ਟੇਬਲ ਤੋਂ ਕੋਰਟ ਸਾਹਮਣੇ ਪੇਸ਼ ਹੋਇਆ, ਜੱਜ ਨੇ ਤਰੀਕ ਵਧਾ ਦਿੱਤੀ

Published

on

case

ਨਿਊ ਯਾਰਕ, 1 ਮਾਰਚ – ਅਮਰੀਕਾ ਦੇ ਇੱਕ ਪਲਾਸਟਿਕ ਸਰਜਨ ਨੇ ਕੋਰਟ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਰਜਨ ਪੇਸ਼ੀ ਦੌਰਾਨ ਆਪਰੇਸ਼ਨ ਥੀਏਟਰ ਵਿੱਚ ਸਰਜਰੀ ਟੇਬਲ ‘ਤੇ ਸੀ। ਡਾਕਟਰ ਨੇ ਟਰੈਫਿਕ ਨਿਯਮ ਤੋੜੇ ਸਨ ਅਤੇ ਇਸੇ ਕੇਸ ਵਿੱਚ ਸੁਣਵਾਈ ਚੱਲ ਰਹੀ ਸੀ। ਪੇਸ਼ੀ ਦੌਰਾਨ ਜੱਜ ਨੂੰ ਜਦ ਮਰੀਜ਼ ਦੀ ਸਿਹਤ ਦੀ ਚਿੰਤਾ ਹੋਈ ਤਾਂ ਉਨ੍ਹਾਂ ਨੇ ਅਗਲੀ ਤਰੀਕ ਦੇ ਦਿੱਤੀ। ਉਧਰ ਕੈਲੀਫੋਰਨੀਆ ਦਾ ਮੈਡੀਕਲ ਬੋਰਡ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਇੱਕ ਰਿਪੋਰਟ ਮੁਤਾਬਕ ਡਾਕਟਰ ਸਕਾਟ ਗ੍ਰੀਨ ਵੀਰਵਾਰ ਨੂੰ ਕੋਰਟ ਦੇ ਸਾਹਮਣੇ ਪੇਸ਼ ਹੋਏ ਸਨ। ਕੋਰੋਨਾ ਕਾਰਨ ਮਾਮਲੇ ਦੀ ਸੁਣਵਾਈ ਵਰਚੁਅਲੀ ਕੀਤੀ ਗਈ। ਉਨ੍ਹਾਂ ਨੇ ਸਰਜਰੀ ਕਰਨ ਵਾਲੇ ਕੱਪੜੇ ਪਾਏ ਹੋਏ ਸਨ, ਉਥੇ ਮਰੀਜ਼ ਵੀ ਸੀ ਤੇ ਉਸ ਦਾ ਆਪਰੇਸ਼ਨ ਚੱਲ ਰਿਹਾ ਸੀ। ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੋਰਟ ਰੂਮ ਕਲਰਕ ਕਹਿੰਦੇ ਹਨ, ‘ਹੈਲੋ, ਮਿਸਟਰ ਗ੍ਰੀਨ? ਹਾਇ, ਕੀ ਤੁਸੀਂ ਪੇਸ਼ ਹੋਣ ਲਈ ਤਿਆਰ ਹੋ?’ ਇਸ ਦੇ ਬਾਅਦ ਸੁਣਵਾਈ ਵਿੱਚ ਇੱਕ ਅਧਿਕਾਰੀ ਦੀ ਪੇਸ਼ੀ ਹੁੰਦੀ ਹੈ, ਜੋ ਡਾਕਟਰ ਨੂੰ ਆਪ੍ਰੇਸ਼ਨ ਕਰਦਾ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਕੋਰਟ ਰੂਮ ਕਲਰਕ ਅੱਗੇ ਕਹਿੰਦੇ ਹਨ, ਇੰਝ ਲੱਗਦਾ ਹੈ ਕਿ ਤੁਸੀਂ ਇਸ ਸਮੇਂ ਆਪਰੇਸ਼ਨ ਥੀਏਟਰ ਵਿੱਚ ਹੋ? ਇਸ ‘ਤੇ ਡਾਕਟਰ ਗ੍ਰੀਨ ਕਹਿੰਦੇ ਹਨ, ‘‘ਹਾਂ, ਮੈਂ ਅਜੇ ਆਪਰੇਸ਼ਨ ਥੀਏਟਰ ਵਿੱਚ ਹਾਂ ਅਤੇ ਪੇਸ਼ ਹੋਣ ਲਈ ਤਿਆਰ ਹਾਂ। ਤੁਸੀਂ ਸੁਣਵਾਈ ਸ਼ੁਰੂ ਕਰੋ।” ਇਸ ‘ਤੇ ਕਲਰਕ ਉਨ੍ਹਾਂ ਨੂੰ ਦੱਸਦੇ ਹਨ ਕਿ ਕੇਸ ਦੀ ਸੁਣਵਾਈ ਲਾਈਵਸਟਰੀਮ ਹੈ, ਜਿਸ ਨੂੰ ਆਮ ਲੋਕ ਵੀ ਦੇਖ ਸਕਦੇ ਹਨ। ਇਸ ‘ਤੇ ਗ੍ਰੀਨ ਕਹਿੰਦੇ ਹਨ ਕਿ ਉਹ ਸਮਝ ਸਕਦੇ ਹਨ। ਇਸ ਗੱਲਬਾਤ ਦੌਰਾਨ ਗ੍ਰੀਨ ਆਪਰੇਸ਼ਨ ਕਰਨਾ ਜਾਰੀ ਰੱਖਦੇ ਹਨ। ਸੁਣਵਾਈ ਵਿੱਚ ਗ੍ਰੀਨ ਦੇ ਇਸ ਰਵੱਈਏ ਅਤੇ ਮਰੀਜ਼ ਦੀ ਸਿਹਤ ਦੇ ਲਈ ਜੱਜ ਚਿੰਤਤ ਦਿਖਾਈ ਦਿੰਦੇ ਹਨ। ਇਸ ਦੇ ਬਾਅਦ ਜੱਜ ਨੇ ਤਰੀਕ ਅੱਗੇ ਵਧਾ ਦਿੱਤੀ।

Continue Reading

ਰੁਝਾਨ


Copyright by IK Soch News powered by InstantWebsites.ca