Pastor and nun convicted in Sister Abhiya murder case sentenced
Connect with us apnews@iksoch.com

ਅਪਰਾਧ

ਸਿਸਟਰ ਅਭਿਆ ਦੇ ਕਤਲ ਕੇਸ ਵਿੱਚ ਦੋਸ਼ੀ ਪਾਦਰੀ ਤੇ ਨੰਨ ਨੂੰ ਉਮਰ ਕੈਦ

Published

on

Pastor and nun convicted in Sister Abhaya

ਥਿਰੂਵਨੰਤਪੁਰਮ, 24 ਦਸੰਬਰ – ਸਿਸਟਰ ਅਭਿਆ ਕਤਲ ਕੇਸ ਵਿੱਚ ਕੇਰਲ ਦੀ ਸੀ ਬੀ ਆਈ ਕੋਰਟ ਨੇ ਦੋਸ਼ੀ ਕੈਥੋਲਿਕ ਪਾਦਰੀ ਥਾਮਸ ਕੋਟੂਰ ਅਤੇ ਸਿਸਟਰ ਸੇਫੀ ਨੂੰ ਜੁਰਮ ਦੇ 28 ਸਾਲ ਬਾਅਦ ਸਜ਼ਾ ਸੁਣਾਈ ਹੈ। ਪਾਦਰੀ ਕੋਟੂਰ ਨੂੰ ਕਤਲ ਅਤੇ ਅਪਰਾਧਿਕ ਟ੍ਰੈਸਪਾਸ ਲਈ ਦੋਹਰੀ ਉਮਰ ਕੈਦ ਦੀ ਸਜਾ ਦੇ ਨਾਲ 6.5 ਲੱਖ ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ। ਸਿਸਟਰ ਸੇਫੀ ਨੂੰ ਉਮਰ ਕੈਦ ਦੀ ਸਜ਼ਾ ਹੋਈ ਅਤੇ 5.5 ਲੱਖ ਰੁਪਏ ਜੁਰਮਾਨਾ ਲੱਗਾ ਹੈ। ਸਬੂਤਾਂ ਨਾਲ ਛੇੜਛਾੜ ‘ਤੇ ਦੋਵਾਂ ਦੋਸ਼ੀਆਂ ਨੂੰ ਵੱਖਰੀ ਸੱਤ ਸਾਲ ਕੈਦ ਹੋਈ ਹੈ। ਦੋਵੇਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ।
ਵਰਨਣ ਯੋਗ ਹੈ ਕਿ ਸਿਸਟਰ ਅਭਿਆ ਕਤਲ ਮਾਮਲੇ ਵਿੱਚ ਦੋਵਾਂ ਦੋਸ਼ੀਆਂ ਕੈਥੋਲਿਕ ਪਾਦਰੀ ਥਾਮਸ ਕੋਟੂਰ ਅਤੇ ਸਿਸਟਰ ਸੇਫੀ ਨੂੰ ਸੀ ਬੀ ਆਈ ਅਦਾਲਤ ਨੇ ਬੀਤੇ ਦਿਨੀਂ ਦੋਸ਼ੀ ਕਰਾਰ ਦਿੱਤਾ ਸੀ। ਇਸ ਕੇਸ ਵਿੱਚ ਸੁਣਵਾਈ ਪਿਛਲੇ ਸਾਲ 26 ਅਗਸਤ ਨੂੰ ਮੁਕੰਮਲ ਹੋ ਗਈ ਸੀ। ਕੇਰਲ ਦੇ ਕੋਟਾਯਮ ਦੇ ਸੇਂਟ ਪਾਇਸ ਕਾਨਵੈਂਟ ਵਿੱਚ ਰਹਿੰਦੀ ਸਿਸਟਰ ਅਭਿਆ ਦੀ ਹੱਤਿਆ ਦੇ 28 ਸਾਲ ਬਾਅਦ ਸੀ ਬੀ ਆਈ ਅਦਾਲਤ ਨੇ ਇੱਕ ਪਾਦਰੀ ਅਤੇ ਨੰਨ ਨੂੰ ਉਸ ਦੀ ਹੱਤਿਆ ਦਾ ਦੋਸ਼ੀ ਪਾਇਆ ਹੈ। ਸੀ ਬੀ ਆਈ ਦੇ ਸਪੈਸ਼ਲ ਜੱਜ ਕੇ ਸਨਲ ਕੁਮਾਰ ਨੇ ਫੈਸਲਾ ਦੇਂਦੇ ਹੋਏ ਕਿਹਾ ਕਿ ਪਾਦਰੀ ਅਤੇ ਨੰਨ ਦੇ ਖਿਲਾਫ ਹੱਤਿਆ ਦੇ ਦੋਸ਼ ਸਾਬਤ ਹੋਏ ਹਨ। ਅਦਾਲਤ ਨੇ ਕੈਥੋਲਿਕ ਚਰਚ ਦੇ ਪਾਦਰੀ ਥਾਮਸ ਕੋਟੂਰ ਤੇ ਸਿਸਟਰ ਸੇਫੀ ਨੂੰ ਧਾਰਾ 302 (ਕਤਲ) ਅਤੇ 201 (ਸਬੂਤਾਂ ਨਾਲ ਛੇੜਛਾੜ ਕਰਨ) ਦੇ ਦੋਸ਼ੀ ਪਾਇਆ ਅਤੇ ਪਾਦਰੀ ਕੋਟੂਰ ਨੂੰ ਧਾਰਾ 449 (ਅਣਧਿਕਾਰ ਪ੍ਰਵੇਸ਼) ਦਾ ਦੋਸ਼ੀ ਵੀ ਪਾਇਆ। ਕੋਟੂਰ ਨੂੰ ਪੂਜਾਪੁਰਾ ਦੀ ਕੇਂਦਰੀ ਜੇਲ੍ਹ ਭੇਜਿਆ ਹੈ, ਜਦ ਕਿ ਸੇਫੀ ਨੂੰ ਮਹਿਲਾ ਜੇਲ੍ਹ ਭੇਜਿਆ ਗਿਆ ਹੈ।21 ਸਾਲਾ ਨੰਨ ਸਿਸਟਰ ਅਭਿਆ ਦੀ ਲਾਸ਼ 27 ਮਾਰਚ 1992 ਨੂੰ ਸੇਂਟ ਪਾਇੰਸ ਦੇ ਇੱਕ ਖੂਹ ਵਿੱਚੋਂ ਮਿਲੀ ਸੀ। ਅਭਿਆ ਕੋਟਾਯਮ ਦੇ ਬੀ ਸੀ ਐਮ ਕਾਲਜ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਸੀ ਅਤੇ ਕਾਨਵੈਂਟ ਵਿੱਚ ਰਹਿੰਦੀ ਸੀ। ਇਸ ਕੇਸ ਵਿੱਚ ਦੂਸਰੇ ਦੋਸ਼ੀ ਪਾਦਰੀ ਜੋਸ ਪੁਥਰੀਵਕਿਅਲ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ। ਇਸਤਗਾਸਾ ਦੇ ਮੁਤਾਬਕ ਕੋਟੂਰ ਅਤੇ ਪੁਥਰੀਵਕਿਅਲ ਦੇ ਸੇਫੀ ਨਾਲ ਨਾਜਾਇਜ਼ ਸੰਬੰਧ ਸਨ। ਸਥਾਨਕ ਪੁਲਸ ਅਤੇ ਸੂਬੇ ਦੀ ਅਪਰਾਧ ਸੈਲ ਨੇ ਇਸ ਨੂੰ ਖੁਦਕੁਸ਼ੀ ਮੰਨਿਆ ਸੀ।

Click Here To Read Latest crime news

ਅਪਰਾਧ

ਥਾਈ ਬਾਦਸ਼ਾਹ ਦੀ ਹੱਤਕ ਕਰਨ ਉਤੇ ਔਰਤ ਨੂੰ ਸਾਢੇ 43 ਸਾਲ ਕੈਦ

Published

on

jail

ਬੈਂਕਾਕ, 20 ਜਨਵਰੀ – ਥਾਈਲੈਂਡ ਦੀ ਇੱਕ ਅਦਾਲਤ ਨੇ ਕੱਲ੍ਹ ਬਾਦਸ਼ਾਹ ਦੀ ਬੇਇੱਜ਼ਤੀ ਕਰਨ ਬਾਰੇ ਦੇਸ਼ ਦੇ ਸਖਤ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਸਾਬਕਾ ਮਹਿਲਾ ਸਿਵਲ ਅਫਸਰ ਨੂੰ ਸਾਢੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਹਿਲਾ ਨੂੰ ਬਾਦਸ਼ਾਹ ਦੇ ਖਿਲਾਫ ਫੇਸਬੁੱਕ ਤੇ ਯੂ-ਟਿਊਬ ਤੇ ਟਿੱਪਣੀਆਂ ਕਰਨ ਦਾ ਦੋਸ਼ੀ ਪਾਇਆ ਹੈ। ਦੇਸ਼ ਵਿੱਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ਅਦਾਲਤ ਵੱਲੋਂ ਕੱਲ੍ਹ ਸੁਣਾਈ ਗਈ ਇਸ ਸਜ਼ਾ ਦੇ ਫੈਸਲੇ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਾਰਕੰੁਨ ਆਲੋਚਨਾ ਕਰ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਨਿਗਰਾਨ ਸੰਸਥਾ ਦੇ ਸੀਨੀਅਰ ਖੋਜੀ ਸੁਨਾਈ ਫਾਸੁਕ ਨੇ ਕਿਹਾ ਕਿ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ ਪੂਰੀ ਤਰ੍ਹਾਂ ਹੈਰਾਨ ਤੇ ਸੁੰਨ ਕਰ ਦੇਣ ਵਾਲਾ ਹੈ। ਇਸ ਤੋਂ ਸਿੱਧਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਬਾਦਸ਼ਾਹ ਦੀ ਆਲੋਚਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸਜ਼ਾ ਹਾਸਲ ਕਰਨ ਵਾਲੀ ਮਹਿਲਾ ਆਪਣੀ ਉਮਰ ਦੇ 60ਵੇਂ ਦਹਾਕੇ ਚੋਂ ਲੰਘ ਰਹੀ ਹੈ। ਅਦਾਲਤ ਨੇ ਉਸ ਨੂੰ ਪਹਿਲਾਂ 87 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਜੋ ਕਿ ਬਾਅਦ ਵਿੱਚ ਘਟਾ ਕੇ ਸਾਢੇ 43 ਸਾਲ ਕਰ ਦਿੱਤੀ ਗਈ ਹੈ।

Continue Reading

ਅਪਰਾਧ

ਲਾਪਤਾ ਵਿਦਿਆਰਥੀ ਦੀ ਲਾਸ਼ ਰੁੱਖ ਨਾਲ ਲਟਕੀ ਹੋਈ ਮਿਲੀ

Published

on

dead body

ਗੁਰਦਾਸਪੁਰ, 20 ਜਨਵਰੀ – ਪਿੰਡ ਜੱਗੋਚੱਕ ਟਾਂਡਾ ਦੇ ਇੱਕ 16 ਸਾਲਾ ਅੰਮ੍ਰਿਤਧਾਰੀ ਲੜਕੇ ਦੀ ਲਾਸ਼ ਭੇਤਭਰੀ ਹਾਲਤ ਵਿੱਚ ਪਿੰਡ ਦੇ ਖੇਤਾਂ ਵਿੱਚ ਇੱਕ ਰੁੱਖ ਨਾਲ ਲਟਕਦੀ ਮਿਲੀ ਹੈ।
ਮਨਪ੍ਰੀਤ ਸਿੰਘ ਦੇ ਪਿਤਾ ਨੇ ਸੁਖਵਿੰਦਰ ਸਿੰਘ ਨੂੰ ਦੱਸਿਆ ਕਿ ਮ੍ਰਿਤਕ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ਼ਾਮ ਸੇਵਾ ਲਈ ਜਾਂਦਾ ਸੀ। ਕੱਲ੍ਹ ਪਿੰਡ ਵਿੱਚ ਮਨਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਲਈ ਲੱਗਾ ਹੋਇਆ ਸੀ ਅਤੇ ਗੁਰਪੁਰਬ ਮੌਕੇ ਉਸ ਨੇ ਗਤਕੇ ਦੇ ਜੌਹਰ ਵਿਖਾਉਣੇ ਸਨ, ਪਰ ਸੋਮਵਾਰ ਉਹ ਗੁਰਦੁਆਰੇ ਤੋਂ ਘਰ ਵਾਪਸ ਨਹੀਂ ਆਇਆ। ਸਵੇਰੇ ਅੱਠ ਵਜੇ ਦੇ ਕਰੀਬ ਪਿੰਡ ਦੇ ਇੱਕ ਵਿਅਕਤੀ ਨੇ ਖੇਤਾਂ ਵਿੱਚ ਰੁੱਖ ਨਾਲ ਮਨਪ੍ਰੀਤ ਦੀ ਲਾਸ਼ ਲਟਕਦੀ ਵੇਖੀ। ਲਾਸ਼ ਗਲੇ ਵਿੱਚ ਬੰਨ੍ਹੇ ਹੋਏ ਦੁਮਾਲੇ ਨਾਲ ਸਫੈਦੇ ਦੇ ਇੱਕ ਸੁੱਕੇ ਰੁੱਖ ਨਾਲ ਲਟਕ ਰਹੀ ਸੀ। ਮਨਪ੍ਰੀਤ ਦੇ ਚਾਚਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਾ ਉਨ੍ਹਾਂ ਦੀ ਅਤੇ ਨਾ ਉਨ੍ਹਾਂ ਦੇ ਬੇਟੇ ਦੀ ਕਿਸੇ ਨਾਲ ਕੋਈ ਰੰਜਿਸ਼ ਹੈ। ਥਾਣਾ ਬਹਿਰਾਮਪੁਰ ਦੇ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

Continue Reading

ਅਪਰਾਧ

ਜਲੰਧਰ ਨੇੜੇ ਪਿੰਡ`ਚ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

Published

on

murder

ਜਲੰਧਰ, 20 ਜਨਵਰੀ – ਨੇਵਲੇ ਪਿੰਡ ਨੌਗੱਜਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੇਵਾ ਸਿੰਘ ਪੁੱਤਰ ਭਗਤ ਸਿੰਘ ਪਿੰਡ ਨੌਗੱਜਾ ਕੱਲ੍ਹ ਸ਼ਾਮ ਰੋਜ਼ ਵਾਂਗ ਪਸ਼ੂਆਂ ਦਾ ਚਾਰਾ ਲੈਣ ਲਈ ਆਪਣੇ ਖੇਤਾਂ ਵਿੱਚ ਗਿਆ ਥਾਂ ਕਾਫੀ ਸਮੇਂ ਤੱਕ ਵਾਪਸ ਘਰ ਨਹੀਂ ਆਇਆ। ਪਰਵਾਰਕ ਜੀਆਂ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਜਦ ਉਹ ਖੇਤ ਪਹੁੰਚੇ, ਬਜ਼ੁਰਗ ਦਾ ਸਾਈਕਲ, ਜਿਸ `ਤੇ ਚਾਰਾ ਪਿਆ ਸੀ, ਇੱਕ ਪਾਸੇ ਡਿਗਿਆ ਪਿਆ ਸੀ ਅਤੇ ਨੇੜੇ ਸੇਵਾ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਉਸ ਦੇ ਸਿਰ ਅਤੇ ਗਰਦਨ ਉਤੇ ਡੂੰਘੇ ਜ਼ਖਮ ਸਨ। ਘਟਨਾ ਦੀ ਸੂਚਨਾ ਮਿਲਣ ਉੱਤੇ ਐਸ ਪੀ (ਡੀ) ਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ ਅਤੇ ਜਾਂਚ ਸ਼ੁਰੂ ਕਰਵਾਈ, ਪਰ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ। ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਦੋਸ਼ੀ ਜਲਦੀ ਫੜੇ ਜਾਣਗੇ। ਪੁਲਸ ਨੇ ਮ੍ਰਿਤਕ ਸੇਵਾ ਸਿੰਘ ਦੀ ਪਤਨੀ ਭਜਨ ਕੌਰ ਦੇ ਬਿਆਨਾਂ ਉਤੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca