Partap Singh Bajwa's letter to the Chief Justice of Punjab and Haryana HC
Connect with us [email protected]

ਰਾਜਨੀਤੀ

ਨੌਦੀਪ ਕੌਰ ਕੇਸ:ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਨੂੰ ਪੱਤਰ

Published

on

ਚੰਡੀਗੜ੍ਹ, 11 ਫਰਵਰੀ – ਸੀਨੀਅਰ ਕਾਂਗਰਸ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇਚੀਫ਼ ਜਸਟਿਸਰਵੀ ਸ਼ੰਕਰ ਝਾਅ ਨੂੰ ਪੱਤਰ ਲਿਖਿਆ ਹੈ ਕਿ ‘‘ਮਜ਼ਦੂਰ ਅਧਿਕਾਰਾਂ ਦੀ ਕਾਰਕੁੰਨ 23 ਸਾਲਾ ਦਲਿਤ ਲੜਕੀ ਨੌਦੀਪ ਕੌਰ ਦਾ ਕੇਸ ਤੁਰੰਤ ਕਾਰਵਾਈ ਕਰਨ ਲਈ ਮੈਂ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ, ਜਿਸ ਨੂੰ ਹਰਿਆਣਾ ਪੁਲਸ ਨੇ 12 ਜਨਵਰੀ 2021 ਨੂੰ ਗ਼੍ਰਿਫ਼ਤਾਰ ਕੀਤਾ ਸੀ।”
ਬਾਜਵਾ ਨੇ ਲਿਖਿਆ ਕਿ ਨੌਦੀਪ ਕੌਰ ਸ਼ਾਂਤੀਪੂਰਵਕ ਸਿੰਘੂ ਬਾਰਡਰ ‘ਤੇ ਵਿਰੋਧ ਵਾਲੀ ਥਾਂ ਕਿਸਾਨਾਂ ਨਾਲ ਮਿਲ ਕੇ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਸੀ। ਉਸ ਦੀ ਆਵਾਜ਼ ਦਬਾਉਣ ਅਤੇ ਹੋਰ ਵਿਰੋਧੀਆਂ ਨੂੰ ਡਰਾਉਣ ਦੇ ਉਦੇਸ਼ ਨਾਲ ਉਸ ਨੂੰ ਝੂਠੇ ਅਤੇ ਮਨਘੜਤ ਦੋਸ਼ਾਂ ‘ਤੇ ਹਰਿਆਣਾ ਪੁਲਸ ਨੇ ਗ਼੍ਰਿਫ਼ਤਾਰ ਕਰ ਲਿਆ ਸੀ। ਉਸ ਦੇ ਪਰਵਾਰਕ ਮੈਂਬਰਾਂ ਅਤੇ ਉਸ ਦੇ ਸਾਥੀਆਂ ਨੇ ਦੋਸ਼ ਲਾਏ ਹਨ ਕਿ ਉਸ ‘ਤੇ ਪੁਲਸ ਹਿਰਾਸਤ ਵਿੱਚ ਅੱਤਿਆਚਾਰ ਅਤੇ ਜਿਣਸੀ ਹਿੰਸਾ ਕੀਤੀ ਗਈ ਹੈ।ਉਨ੍ਹਾਂ ਲਿਖਿਆ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਦੀਪ ਕੌਰ ਇਸ ਸਮੇਂ ਸੋਨੀਪਤ ਜੇਲ੍ਹ ਵਿੱਚ ਨਜ਼ਰਬੰਦ ਹੈ ਅਤੇ ਰਾਜ ਦੀ ਮਸ਼ੀਨਰੀ ਦੇ ਇਸ਼ਾਰੇ ‘ਤੇ ਉਸ ਨੂੰ ਆਪਣੀ ਜਾਨ ਦੇ ਖ਼ਤਰੇ ਅਤੇ ਡੰੂਘੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਹਰਿਆਣਾ ਪੁਲਸ ਸਾਰੀ ਕਾਰਵਾਈਗੁਪਤ ਰੱਖ ਰਹੀ ਹੈ ਅਤੇ ਸਿ਼ਕਾਇਤ ਦੀ ਕਾਪੀ ਵੀ ਪੁਲਸ ਦੀ ਵੈਬਸਾਈਟ ਉਤੇ ਅਜੇ ਤੱਕ ਅੱਪਲੋਡ ਨਹੀਂ ਕੀਤੀ ਗਈ। ਇਹ ਹਰਿਆਣਾ ਪੁਲਸ ਦੀ ਮਨਸ਼ਾ ‘ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰਦਾ ਹੈ। ਬਾਜਵਾ ਨੇ ਲਿਖਿਆ ਕਿ ਨਿਆਂ ਦੇ ਹਿੱਤ ਵਿੱਚ ਮੈਂ ਆਪ ਨੂੰ ਇਸ ਕੇਸ ਦਾ ਖੁਦ ਨੋਟਿਸ ਲੈਣ ਲਈ ਅਤੇ ਨੌਦੀਪ ਕੌਰ ਨੂੰ ਅਗਲੀ ਪੜਤਾਲ ਦੌਰਾਨ ਜਾਂ ਜਦੋਂ ਤੱਕ ਉਸਦੀ ਜ਼ਮਾਨਤ ਨਹੀਂ ਹੁੰਦੀ, ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਲਈ ਬੇਨਤੀ ਕਰਦਾ ਹਾਂ।

Latest Political News Today

ਰਾਜਨੀਤੀ

ਅਕਾਲੀ ਦਲ ਨੇ ਸਪੀਕਰ ਨੂੰ ਹੰਗਾਮੀ ਕਿਸਾਨ ਮੁੱਦਿਆਂ ਉੱਤੇ ਚਰਚਾ ਕਰਾਉਣ ਲਈ ਕਿਹਾ

Published

on

ਮਜੀਠੀਆ ਤੇ ਹਰਮਿੰਦਰ ਗਿੱਲ ਵਿਧਾਨ ਸਭਾ ਵਿੱਚ ਭਿੜ ਗਏ
ਚੰਡੀਗੜ੍ਹ, 2 ਮਾਰਚ, – ਅਕਾਲੀ ਵਿਧਾਇਕ ਦਲ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਉੱਤੇ ਚਰਚਾ ਲਈ ਦੋ ਦਿਨ ਰੱਖੇ ਜਾਣ ਅਤੇ ਕਾਂਗਰਸ ਸਰਕਾਰ ਸਬਜ਼ੀਆਂ ਤੇ ਫਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ ਐਸ ਪੀ) ਦਾ ਐਲਾਨ ਵੀ ਕਰੇ।
ਇਸ ਬਾਰੇ ਅਕਾਲੀ ਵਿਧਾਇਕ ਦਲ, ਜਿਸ ਨੇ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮੰਗ ਪੱਤਰ ਸੌਂਪਿਆ ਹੈ, ਨੇ ਕਿਹਾ ਕਿ ਦੋ ਦਿਨਾਂ ਦੀ ਚਰਚਾ ਦੌਰਾਨ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਦੇ ਵਾਅਦੇ, ਕਿਸਾਨ ਖੁਦਕੁਸ਼ੀਆਂ ਅਤੇ ਕਾਂਗਰਸ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ ਵਿਚ ਅਸਫਲ ਰਹਿਣ ਬਾਰੇ ਚਰਚਾ ਕੀਤੀ ਜਾਵੇ ਤੇ ਇਨ੍ਹਾਂ ਹਾਲਾਤਾਂ ਵਿਚੋਂ ਨਿਕਲਣ ਦਾ ਰਾਹ ਤੈਅ ਕੀਤਾ ਜਾਵੇ। ਮੰਗ ਪੱਤਰ ਵਿਚ ਕਿਹਾ ਗਿਆ ਕਿ ਇਸ ਵਿੱਚੋਂ ਨਿਕਲਣ ਦਾ ਇਕ ਤਰੀਕਾ ਫੌਰੀ ਤੌਰ ਉੱਤੇ ਸਬਜ਼ੀਆਂ ਅਤੇ ਫਲਾਂ ਲਈ ਐਮ ਐਸ ਪੀ ਦਾ ਐਲਾਨ ਕਰਨਾ ਹੈ, ਜਿਸ ਨਾਲ ਸਬਜ਼ੀਆਂ ਅਤੇ ਖਾਸ ਕਰ ਕੇ ਆਲੂ ਉਤਪਾਦਕਾਂ ਦੇ ਨਾਲ-ਨਾਲ ਕਿੰਨੂ ਉਤਪਾਦਕਾਂ ਤੇ ਹੋਰਨਾਂ ਨੁੰ ਲੋੜੀਂਦੀ ਸੁਰੱਖਿਆ ਮਿਲ ਜਾਵੇਗੀ। ਅਕਾਲੀ ਵਿਧਾਇਕਾਂ ਨੇ ਸਪੀਕਰ ਨੂੰ ਦੱਸਿਆ ਕਿ ਪੰਜਾਬ ਖੇਤੀ ਸੰਕਟ ਵਿਚ ਫਸਿਆ ਹੋਇਆ ਹੈ ਅਤੇ ਇਸ ਦਾ ਵੱਡਾ ਕਾਰਨ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਵਰੀ 2017 ਵਿਚ ਤਲਵੰਡੀ ਸਾਬੋ ਵਿਖੇ ਗੁਟਕਾ ਸਾਹਿਬ ਤੇ ਦਸਮ ਪਿਤਾ ਦੇ ਨਾਂ ਉੱਤੇ ਸਹੁੰ ਚੁੱਕ ਕੇ ਕੀਤਾ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਵਾਅਦਾ ਕੀਤਾ ਸੀ ਕਿ ਜੇ ਕਾਂਗਰਸ ਪਾਰਟੀ ਪੰਜਾਬ ਵਿਚ ਸਰਕਾਰ ਬਣਾ ਲਵੇ ਤਾਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ, ਭਾਵੇਂ ਉਹ ਸਰਕਾਰੀ ਜਾਂ ਪ੍ਰਾਈਵੇਟ ਬੈਂਕਾਂ ਦੇ ਹੋਣ, ਕੋਆਪਰੇਟਿਵ ਸੋਸਾਈਟੀਆਂ ਦੇ ਜਾਂ ਆੜ੍ਹਤੀਆਂ ਦੇ ਕਰਜ਼ੇ ਹੋਣ। ਅਕਾਲੀ ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣਾ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਕਰਨ ਵਿਚ ਫੇਲ੍ਹ ਹੋ ਗਈ ਹੈ, ਜਿਸ ਕਾਰਨ 1500 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਤੇ ਕਰਜ਼ਿਆਂ ਵਿਚ ਡੁੱਬ ਗਏ, ਕਿਉਂਕਿ ਉਨ੍ਹਾਂ ਮੁੱਖ ਮੰਤਰੀ ਉੱਤੇ ਭਰੋਸਾ ਕਰ ਲਿਆ ਤੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਸਨ ਭਰੀਆਂ।
ਇਸ ਦੌਰਾਨ ਪੰਜਾਬ ਅਸੈਂਬਲੀਦੇ ਸੈਸ਼ਨ ਦਾ ਅੱਜ ਦੂਸਰਾ ਫਿਰ ਤੂੰ-ਤੂੰ, ਮੈਂ-ਮੈਂ ਦੇ ਮਾਹੌਲ ਵਾਲਾ ਬਣ ਗਿਆ। ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲਅਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅੱਜ ਮੰਗਲਵਾਰ ਆਪੋਵਿੱਚ ਭਿੜ ਗਏ।ਇਹ ਝਗੜਾ ਉਦੋਂ ਸ਼ੁਰੂ ਹੋਇਆ, ਜਦੋਂ ਹਰਮਿੰਦਰ ਸਿੰਘ ਗਿੱਲ ਨੇ ਸਾਕਾ ਨਨਕਾਣਾ ਦੇ ਕਤਲੇਆਮ ਦੌਰਾਨ ਸੁੰਦਰ ਸਿੰਘ ਮਜੀਠੀਆ ਵੱਲੋਂ ਮਹੰਤ ਨਰਾਇਣ ਦਾਸ ਨੂੰ ਹਮਾਇਤ ਦੇਣ ਦਾ ਮੁੱਦਾ ਉਠਾਇਆ। ਇਸ ਉੱਤੇ ਉਲਟ ਵਾਰ ਕਰਦੇ ਹੋਏ ਮਜੀਠੀਆ ਨੇ ਗਿੱਲਉੱਤੇ ਇੱਕ ਮਰਹੂਮ ਪੁਲਿਸ ਅਫ਼ਸਰ ਨਾਲ ਸੰਬੰਧ ਰੱਖਣ ਬਾਰੇ ਦੋਸ਼ ਲਾਏ, ਜਿਸ ਨੂੰ ਖਾੜਕੂਵਾਦ ਦੇ ਦੌਰ ਵਿੱਚਸਿੱਖਾਂ ਨੂੰ ਮਾਰੇ ਜਾਣ ਲਈ ਦੋਸ਼ੀ ਕਿਹਾ ਜਾਂਦਾ ਹੈ।

Read More Punjabi Political News Today

Continue Reading

ਰਾਜਨੀਤੀ

ਦੀਪ ਸਿੱਧੂ ਦੇ ਮੁੱਦੇ ਉੱਤੇ ਬਿਕਰਮ ਮਜੀਠੀਆ ਅਤੇ ਮਨਜਿੰਦਰ ਸਿਰਸਾਦੇ ਵੱਖੋ-ਵੱਖਰੇ ਪੈਂਤੜੇ

Published

on

ਚੰਡੀਗੜ੍ਹ, 2 ਮਾਰਚ, – ਤਿੰਨ ਖੇਤੀ ਬਿੱਲਾਂ ਵਿਰੁੱਧ ਸੰਘਰਸ਼ ਲਈ 26 ਜਨਵਰੀ ਨੂੰ ਦਿੱਲੀ ਵਿੱਚ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਉੱਤੇ ਵਾਪਰੀ ਹਿੰਸਾ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਦੀਪ ਸਿੱਧੂ ਦੀ ਪੈਰਵੀ ਕਰਨ ਦੇ ਸੰਬੰਧ ਵਿੱਚ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇੱਕ ਦੂਸਰੇ ਤੋਂ ਉਲਟ ਖੜੇ ਹੋ ਗਏ।
ਦਿੱਲੀ ਵਿੱਚ ਅਕਾਲੀ ਦਲ ਦੇ ਵੱਡੇ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੱਲ੍ਹ ਕਿਹਾ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਪ ਸਿੱਧੂ ਨੂੰ ਉਸ ਕੇਸ ਵਿੱਚ ਕਾਨੂੰਨੀ ਮਦਦਹਾਸਲ ਕਰਵਾਏਗੀ।ਅੱਜ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਅਕਾਲੀ ਦਲ ਸ਼ਾਂਤਮਈ ਅੰਦੋਲਨ ਕਰਨ ਦਾ ਸਮੱਰਥਨ ਕਰਦਾ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸ਼ਾਂਤਮਈ ਦਾ ਹਿਮਾਇਤੀ ਹੈ ਅਤੇ ਹਰ ਉਸ ਵਿਅਕਤੀ ਨਾਲ ਖੜਾ ਹੈ, ਜਿਸ ਨਾਲ ਸਰਕਾਰ ਧੱਕਾ ਕਰਦੀ ਪਈ ਹੈ, ਪਰ ਉਸ ਵਿਅਕਤੀ ਦਾ ਸਾਥ ਨਹੀਂ ਦੇਵੇਗਾ, ਜਿਹੜਾ ਭਾਜਪਾ ਦੇ ਇਸ਼ਾਰੇ ਉੱਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਸ ਦੌਰਾਨ ਦਿੱਲੀ ਵਿੱਚ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੇਲ੍ਹ ਵਿਚ ਬੰਦ ਦੀਪ ਸਿੱਧੂ ਲਈ ਕਾਨੂੰਨੀ ਮਦਦ ਜ਼ਰੂਰ ਦਿੱਤੀ ਜਾਵੇਗੀ। ਦੀਪ ਸਿੱਧੂ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਹਿੰਸਾ ਦੇ ਕੇਸ ਵਿੱਚ ਜੇਲ੍ਹ ਵਿਚ ਬੰਦ ਹੈ ਤੇ ਦਿੱਲੀ ਪੁਲਿਸ ਦੀਪ ਸਿੱਧੂ ਨੂੰ ਦਿੱਲੀ ਹਿੰਸਾ ਦਾ ਮੁੱਖ ਦੋਸ਼ੀ ਮੰਨਦੀ ਹੈ। ਸਿਰਸਾ ਨੇ ਇਸ ਬਾਰੇ ਟਵੀਟ ਵਿੱਚ ਲਿਖਿਆ ਕਿ‘ਮੈਨੂੰ ਕਈ ਲੋਕਾਂ ਨੇ ਦੀਪ ਸਿੱਧੂ ਨਾਲ ਗੱਲ ਕਰਨ ਨੂੰ ਕਿਹਾ ਸੀ, ਜਿਸ ਤੋਂ ਬਾਅਦ ਮੈਂ ਉਸ ਨਾਲ ਟੈਲੀਫੋਨ ਉੱਤੇ ਗੱਲ ਕੀਤੀ ਹੈ। ਉਹ ਸਿਹਤ ਪੱਖ ਤੋਂ ਬਿਲਕੁਲ ਠੀਕ ਹੈ। ਮੈਂ ਉਸ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਕਾਨੂੰਨੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
ਖਾਸ ਗੱਲ ਇਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਰੇ ਸਭ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਾਸਮ-ਖਾਸ ਸਾਥੀ ਹਨ ਅਤੇ ਬਿਕਰਮ ਸਿੰਘ ਮਜੀਠੀਆ ਬਾਦਲ ਪਰਵਾਰ ਦੇ ਮੈਂਬਰ ਹਨ।

Read More Punjabi Political News Today

Continue Reading

ਰਾਜਨੀਤੀ

ਤੇਜੱਸਵੀ ਯਾਦਵ ਚੋਣ ਗਠਜੋੜ ਦੇ ਕਿਆਫਿਆਂ ਦੌਰਾਨ ਮਮਤਾ ਨੂੰ ਮਿਲੇ

Published

on

ਕੋਲਕਾਤਾ, 2 ਮਾਰਚ – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਦੀਆਂ ਅਟਕਲਾਂ ਦੇ ਵਿਚਾਲੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕੱਲ੍ਹ ਤਿ੍ਰਣਮੂਲ ਕਾਂਗਰਸ ਦੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਤਿ੍ਰਣਮੂਲ ਦੇ ਸੀਨੀਅਰ ਨੇਤਾ ਅਤੇ ਸ਼ਹਿਰੀ ਵਿਕਾਸ ਮੰਤਰੀ ਫਿਰਹਦ ਹਕੀਮ ਵੀ ਮੌਜੂਦ ਰਹੇ ਅਤੇ ਚੋਣਾਂ ਬਾਰੇ ਵਿਚਾਰ ਕੀਤੀ ਗਈ।
ਇਸ ਦੌਰਾਨ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸੈਕੂਲਰ ਪਾਰਟੀਆਂ ਵਿਚਾਲੇ ਏਕਤਾ ਕਾਇਮ ਕਰਨ ਦਾ ਯਤਨ ਕਰਦੇ ਹੋਏ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜੱਸਵੀ ਨੇ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਬੰਗਾਲ ਵਿੱਚ ਰਹਿੰਦੇ ਬਿਹਾਰ ਮੂਲ ਦੇ ਲੋਕਾਂ ਨੂੰ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਦੇ ਪੱਖ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ। ਉਨ੍ਹਾ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਪਹਿਲ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਅੱਗੇ ਵੱਧਣ ਤੋਂ ਰੋਕਣਾ ਹੈ। ਪੱਤਰਕਾਰਾਂ ਦੇ ਇਸ ਸਵਾਲ ਦਾ ਜਵਾਬ ਉਨ੍ਹਾਂ ਨਹੀਂ ਦਿੱਤਾ ਕਿ ਰਾਸ਼ਟਰੀ ਜਨਤਾ ਦਲ ਏਥੇ ਤਿ੍ਰਣਮੂਲ ਕਾਂਗਰਸ ਨਾਲ ਗਠਜੋੜ ਕਰ ਕੇ ਚੋਣਾਂ ਲੜੇਗੀ ਜਾਂ ਨਹੀਂ।ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਹੋਣ ਵਾਲੀਆਂ ਚੋਣਾਂ ਦੌਰਾਨ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਲੜਾਈ ਹੋਵੇਗੀ ਅਤੇ ਇਸ ਦੀ ਤਿਆਰੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca