Parkash Singh Badal to appear before SIT on Tuesday
Connect with us [email protected]

ਕੋਟਕਪੂਰਾ ਗੋਲੀ ਕਾਂਡ ਕੇਸ:ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ ਨੂੰ ਐੱਸ ਆਈ ਟੀ ਅੱਗੇ ਪੇਸ਼ ਹੋਣਗੇ

Published

on

Parkash Singh Badal

ਮੰਡ ਨੇ ਮੋਰਚਾ ਖ਼ਤਮ ਕਰਨ ਲਈ ਅਕਾਲ ਤਖ਼ਤ ਸਾਹਿਬ ’ਤੇ ਮਾਫ਼ੀ ਮੰਗੀ
ਚੰਡੀਗੜ੍ਹ, 20 ਜੂਨ, – ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ 22 ਜੂਨ ਮੰਗਲਵਾਰ ਨੂੰ ਕੋਟਕਪੂਰਾ ਗੋਲੀ ਕਾਂਡ ਕੇਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਅੱਗੇ ਪੇਸ਼ ਹੋਣਗੇ। ਇਹ ਦੀ ਜਾਣਕਾਰੀ ਅਕਾਲੀ ਦਲ ਵਲੋਂ ਪ੍ਰੈੱਸ ਨੂੰ ਬਾਕਾਇਦਾ ਜਾਰੀ ਕੀਤੀ ਗਈ ਹੈ।
ਅਧਿਕਾਰਤ ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ ਨੂੰ ਸਵੇਰੇ 10.30 ਵਜੇ ਚੰਡੀਗੜ੍ਹ ਦੇ ਸੈਕਟਰ 4 ਵਿੱਚ ਆਪਣੇ ਸਰਕਾਰੀ ਰਿਹਾਇਸ਼ ਵਿਖੇ ਐੱਸ ਆਈ ਟੀਅੱਗੇ ਪੇਸ਼ ਹੋਣਗੇ। ਉਨ੍ਹਾਂ ਦੀ ਸਿਹਤ ਠੀਕ ਨਹੀਂ, ਪਰ ‘ਦੇਸ਼ ਦੇ ਜਿ਼ਮੇਵਾਰ ਨਾਗਰਿਕ ਵਜੋਂ ਆਪਣੇ ਕਾਨੂੰਨੀ ਤੇ ਸੰਵਿਧਾਨਕ ਫਰਜ਼ ਨਿਭਾਉਣ ਦੇ ਚਾਹਵਾਨ’ ਵਜੋਂ ਉਨ੍ਹਾਂ ਨੇ ਪੇਸ਼ ਹੋਣ ਵਾਸਤੇ ਸੰਮਣ ਪ੍ਰਵਾਨ ਕਰ ਲਿਆ ਹੈ। ਵਰਨਣ ਯੋਗ ਹੈ ਕਿ ਜਾਂਚ ਕਰ ਰਹੀ ਐੱਸ ਆਈ ਟੀਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਬੁਲਾਇਆ ਤਾਂ ਉਨ੍ਹਾਂ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਕੋਈ ਹੋਰ ਤਾਰੀਖ਼ ਦੇਣ ਦੀ ਅਪੀਲ ਕੀਤੀ ਸੀ।ਇਸ ਵਕਤ ਉਨ੍ਹਾ ਨੂੰ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਕੇਸ ਵਿੱਚ ਐੱਸ ਆਈ ਟੀਨੇ ਬੁਲਾਇਆ ਹੈ।ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਐੱਸ ਆਈ ਟੀ ਨੂੰ ਪੁੱਛਗਿੱਛ ਦੀ ਤਾਰੀਖ਼ ਦੱਸੀ ਹੋਣ ਕਰ ਕੇ ਸਾਫ ਹੈ ਕਿ 22 ਜੂਨ ਨੂੰ ਐੱਸ ਆਈ ਟੀ ਬਾਦਲ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂਚ ਕਰ ਰਹੀ ਇੱਕ ਹੋਰ ਐੱਸ ਆਈ ਟੀ ਵੱਖਰਾ ਕੰਮ ਕਰ ਰਹੀ ਹੈ, ਉਸ ਨੇ ਅਜੇ ਨਹੀਂ ਸੱਦਿਆ
ਇਸ ਦੌਰਾਨ ਸਰਬੱਤ ਖਾਲਸਾ ਵੱਲੋਂ ਬਣਾਏ ਗਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਬਰਗਾੜੀ ਵਿੱਚ ਛੇ ਮਹੀਨੇ ਚਲਾਏ ਮੋਰਚੇ ਨੂੰ ਕਾਮਯਾਬੀ ਤੋਂ ਪਹਿਲਾਂ ਖ਼ਤਮ ਕਰਨ ਦੀ ਮਾਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ਦੇ ਧੋਖੇ ਵਿਚ ਆ ਕੇ ਉਨ੍ਹਾਂ ਨੇ ਸਫਲਤਾ ਨਾਲ ਚੱਲਦਾ ਮੋਰਚਾ ਖ਼ਤਮ ਕਰ ਦਿੱਤਾ ਸੀ, ਪਰ ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਿਵੇਂ ਬਾਦਲ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਕੇਸ ਵਿਚ ਸੰਗਤ ਨੂੰ ਨਿਆਂ ਦੇਣ ਦੀ ਥਾਂ ਧੋਖਾ ਦਿੱਤਾ ਸੀ, ਉਸੇ ਤਰ੍ਹਾਂ ਮੌਜੂਦਾ ਸਰਕਾਰ ਨੇ ਬਰਗਾੜੀ ਮੋਰਚੇ ਵਿਚ ਪੁੱਜ ਕੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਇਸ ਕੇਸ ਵਿਚ ਇਨਸਾਫ਼ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਇਸ ਦੇ ਬਾਅਦ ਇਨਸਾਫ ਕਰਨ ਦੀ ਥਾਂ ਧੋਖਾ ਹੀ ਦਿੱਤਾ ਹੈ।

Read More Latest Politics News

ਅਪਰਾਧ

ਅਮਰੀਕਾ ਵਿੱਚ ਸਟੋਰ ਉੱਤੇ ਕੰਮ ਕਰ ਰਹੇ ਪੰਜਾਬੀ ਨੂੰ ਗੋਲੀ ਮਾਰੀ, ਹਸਪਤਾਲ ਦਾਖਲ

Published

on

murdered

ਬੇਗੋਵਾਲ, 2 ਅਗਸਤ, – ਅਮਰੀਕਾ ਦੇ ਜੌਰਜੀਆ ਸਟੇਟ ਵਿੱਚ ਆਪਣੇ ਸਟੋਰ ਉੱਤੇ ਕੰਮ ਕਰ ਰਹੇ 37 ਸਾਲਾ ਪੰਜਾਬੀ ਨੌਜਵਾਨ ਨੂੰ ਓਥੇ ਆਏ ਵਿਅਕਤੀ ਵੱਲੋਂ ਗੋਲੀ ਮਾਰ ਦੇਣ ਦਾ ਪਤਾ ਲੱਗਾ ਹੈ।
ਪੀੜਤ ਨੌਜਵਾਨ ਕਰਨਜੀਤ ਸਿੰਘ ਜਿ਼ਲਾ ਕਪੂਰਥਲਾ ਦੇ ਬੇਗੋਵਾਲ ਤੋਂ ਗਿਆ ਹੈ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਸ ਦੇ ਸਾਬਕਾ ਮੁਲਾਜ਼ਮ ਹਨ। ਉਨ੍ਹਾ ਮੁਤਾਬਕ ਕਰਨਜੀਤ ਸਿੰਘ ਸਾਲ 2009 ਵਿੱਚ ਅਮਰੀਕਾ ਗਿਆ ਤੇ 4 ਸਾਲ ਬਾਅਦ ਪੱਕਾ ਹੋ ਕੇ ਪੰਜਾਬ ਆਇਆ ਸੀ ਤੇ ਸਾਲ 2014 ਵਿੱਚ ਉਸ ਦਾ ਵਿਆਹ ਕੀਤਾਸੀ।ਉਨ੍ਹਾਂ ਦੱਸਿਆ ਕਿ ਕਰਨਜੀਤ ਆਪਣੀ ਪਤਨੀ ਤੇ 2 ਛੋਟੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦਾਹੈ।ਕੱਲ੍ਹ ਅਮਰੀਕਨ ਸਮੇਂ ਮੁਤਾਬਕ 1 ਅਗਸਤ ਨੂੰ ਸਟੋਰ ਖੋਲ੍ਹਣ ਤੋਂ ਬਾਅਦ ਕਰਨਜੀਤ ਉੱਥੇ ਮੌਜੂਦ ਸੀ ਕਿ ਇੱਕ ਅਮਰੀਕਨ ਗੈਰ-ਗੋਰਾ ਆਇਆ ਤੇ ਉਸ ਨੇ ਕਰਨਜੀਤ ਦੇ ਗੋਲੀ ਮਾਰ ਦਿੱਤੀ, ਜਿਸ ਪਿੱਛੋਂ ਕਰਨਜੀਤ ਨਾਰਥ ਈਸਟ ਜੌਰਜੀਆ ਮੈਡੀਕਲ ਸੈਂਟਰ ਵਿੱਚ ਦਾਖਲ ਹੈ। ਓਥੇ ਡਾਕਟਰਾਂ ਨੇ ਦੱਸਿਆ ਕਿ ਗੋਲੀ ਕਰਨਜੀਤ ਦੇ ਢਿੱਡ ਵਿੱਚ ਲੱਗਣ ਪਿੱਛੋਂ ਸੱਜੇ ਪੱਟ ਵਿੱਚ ਚਲੀ ਗਈ ਸੀ। ਡਾਕਟਰਾਂ ਨੇ ਪੇਟ ਦਾ ਆਪ੍ਰੇਸ਼ਨ ਕਰ ਦਿੱਤਾ ਤੇ ਅਗਲਾ ਇਲਾਜ ਜਾਰੀ ਹੈ। ਉਨ੍ਹਾਂ ਹੋਰ ਦੱਸਿਆ ਕਿ ਗੋਲੀ ਮਾਰਨ ਵਾਲੇ ਨੂੰ ਅਮਰੀਕਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਏਦਾਂ ਦੀ ਗੋਲੀਬਾਰੀ ਸ਼ਨੀਵਾਰ ਨੂੰ ਨਿਊਯਾਰਕ ਖੇਤਰ ਵਿੱਚ ਹੋਈ ਸੀ। ਨਿਊਯਾਰਕ ਪੁਲਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਦੋ ਨਕਾਬਪੋਸ਼ਾਂ ਨੇ ਸ਼ਨੀਵਾਰ ਰਾਤ ਨਿਊਯਾਰਕ ਸਿਟੀ ਨੇੜਲੇ ਇਲਾਕੇ ਦੀ ਭੀੜ ਭਰੀ ਸੜਕ ਉੱਤੇ 10 ਲੋਕਾਂ ਨੂੰ ਜ਼ਖ਼ਮੀ ਕੀਤਾ ਤੇ ਇੱਕ ਬਾਈਕ ਉੱਤੇ ਫਰਾਰ ਹੋ ਗਏ।ਨਿਊਯਾਰਕ ਪੁਲਸ ਦੇ ਦੱਸਣ ਅਨੁਸਾਰ ਇਹ ਘਟਨਾ ਕਿਸੇ ਗੈਂਗ ਦੀ ਹਿੰਸਾ ਨਾਲ ਜੁੜਦੀ ਜਾਪਦੀ ਹੈ, ਪਰ ਇਸ ਦੇ 7 ਪੀੜਤ ਲੋਕ ਨਿਰਦੋਸ਼ ਸਨ, ਜਿਨ੍ਹਾਂ ਵਿੱਚ ਇੱਕ 72 ਸਾਲਾ ਬਜ਼ੁਰਗ ਸ਼ਾਮਲ ਹੈ। ਇਹ ਗੋਲੀਬਾਰੀ ਸ਼ਨੀਵਾਰ ਰਾਤ ਸ਼ਹਿਰ ਦੇ ਕੁਈਨਜ਼ ਬੋਰੋਦੀ ਇੱਕ ਬਾਰਬਰ ਸ਼ਾਪ ਅਤੇ ਇੱਕ ਰੈਸਟੋਰੈਂਟ ਦੇ ਬਾਹਰ ਵਾਪਰੀ। ਇਸ ਬਾਰੇ ਸੀ ਸੀਟੀ ਵੀ ਫੁਟੇਜ ਦੇ ਵਿੱਚ ਮਾਸਕ ਪਹਿਨੀ ਦੋ ਜਣੇ ਕੁਈਨਜ਼ ਦੀ 97ਵੀਂ ਸਟ੍ਰੀਟ ਕੋਲ 37ਵੇਂ ਐਵੇਨਿਊ ਉੱਤੇ ਪੂਰਬ ਵੱਲ ਨੂੰਜਾਂਦੇ ਗੋਲੀਬਾਰੀ ਕਰਦੇ ਦਿੱਸਦੇ ਹਨ। ਘਟਨਾ ਸਥਾਨ ਉੱਤੇ ਘੱਟੋ-ਘੱਟ 37 ਗੋਲੀਆਂ ਦੇ ਖੋਲ ਮਿਲੇ ਹਨ ਅਤੇ ਪੁਲਸ ਹੋਰ ਸਬੂਤਾਂ ਲਈ ਅਪਰਾਧ ਵਾਲੀ ਥਾਂਉੱਤੇ ਜਾਂਚ ਕਰ ਰਹੀ ਹੈ। ਇਸ ਗੋਲੀਬਾਰੀ ਦੇ ਤਿੰਨ ਲੋਕ ਟ੍ਰਿਨੀਟੇਰੀਓਸ ਸਟ੍ਰੀਟ ਗੈਂਗ ਦੇ ਮੈਂਬਰ ਦੱਸੇ ਗਏ ਹਨ।

Continue Reading

ਅੰਤਰਰਾਸ਼ਟਰੀ

ਆਸਟਰੇਲੀਆ ਦੇ ਸਿਡਨੀ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਫੌਜ ਤਾਇਨਾਤ

Published

on

Corona in Sydney

ਸਿਡਨੀ, 2 ਅਗਸਤ, – ਆਸਟ੍ਰੇਲੀਆ ਵਿੱਚ ਡੈਲਟਾ ਵਾਇਰਸ ਕੰਟਰੋਲ ਕਰਨ ਲਈ ਲਗਾਤਾਰ ਸੰਘਰਸ਼ ਦੌਰਾਨ ਮਹਾਮਾਰੀਦੀ ਇਨਫੈਕਸ਼ਨ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਦਾ ਕਹਿਰ ਵਧਦਾ ਵੇਖ ਕੇਫੌਜ ਦੀ ਮਦਦ ਲੈਣੀ ਪਈ ਤੇ ਕਈ ਰਾਜਾਂ ਵਿੱਚ ਲਾਕਡਾਊਨ ਵਧਾਉਣ ਦਾ ਫੈਸਲਾ ਹੋਇਆ ਹੈ।ਆਸਟ੍ਰੇਲੀਆ ਵਿੱਚ ਕੋਰੋਨਾ ਪਾਬੰਦੀਆਂ ਤੋਂ ਬਾਅਦ ਵੀ ਲਗਾਤਾਰ ਕੇਸ ਵਧ ਰਹੇ ਹਨ ਅਤੇ ਤਾਜ਼ਾ ਰਿਪੋਰਟਮੁਤਾਬਕ ਆਸਟ੍ਰੇਲੀਆ ਨੇ ਬ੍ਰਿਸਬੇਨ ਵਿੱਚ ਲਾਕਡਾਊਨ ਦੇ ਨਾਲ ਪਾਬੰਦੀਆਂ ਨੂੰ ਹੋਰ ਵਧਾ ਦਿੱਤਾ ਹੈ।
ਇਸ ਦੌਰਾਨ ਦੁਨੀਆ ਵਿੱਚ ਕੋਰੋਨਾ ਤੋਂ ਸਭ ਤੋਂ ਵੱਧਪ੍ਰਭਾਵਤ ਦੇਸ਼ ਅਮਰੀਕਾ ਇਸ ਸਮੇਂ ਬੇਹੱਦ ਬੁਰੇ ਹਾਲਾਤ ਵਿੱਚ ਹੈ। ਫਲੋਰਿਡਾ ਇਸ ਵਕਤ ਕੋਰੋਨਾ ਵਾਇਰਸ ਦਾ ਨਵਾਂ ਹਾਟਸਪਾਟ ਬਣ ਚੁੱਕਾ ਹੈ ਤੇ ਰਿਪੋਰਟ ਮੁਤਾਬਕ ਫਲੋਰਿਡਾ ਵਿੱਚਅੱਜ ਇੱਕੋ ਦਿਨ ਵਿੱਚ ਕੋਰੋਨਾ ਦੇ 21,683 ਨਵੇਂ ਕੇਸਮਿਲੇ ਹਨ।ਏਥੇ ਮਹਾਮਾਰੀ ਦੀ ਸ਼ੁਰੂਆਤ ਮਗਰੋਂ ਪਹਿਲੀ ਵਾਰ ਇਕ ਦਿਨ ਵਿੱਚ ਏਨੇ ਕੇਸ ਮਿਲੇ ਹਨ, ਜਿਸ ਨਾਲ ਚਿੰਤਾ ਵਧ ਰਹੀ ਹੈ।
ਓਧਰ ਚੀਨ ਵਿੱਚ ਫਿਰ ਕੋਰੋਨਾ ਵਾਇਰਸ ਦਾ ਕਹਿਰ ਵਧ ਰਿਹਾ ਹੈ।ਖਬਰ ਏਜੰਸੀ ਦੇ ਮੁਤਾਬਕ ਜਿਆਂਗਸੂ ਰਾਜ ਵਿੱਚਲੋਕਲ ਪੱਧਰ ਉੱਤੇ ਇਨਫੈਕਸ਼ਨ ਦੇ ਨਵੇਂ ਕੇਸ ਮਿਲਣ ਬਾਰੇ ਲੋਕਲ ਸਿਹਤ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ। ਇਨ੍ਹਾਂਕੇਸਾਂ ਵਿੱਚਰਾਜ ਦੀ ਰਾਜਧਾਨੀ ਨਾਨਜਿੰਗ, ਯੰਗਜਹੌ ਸ਼ਹਿਰਅਤੇ ਹੁਆਆਨਦੇ ਲੋਕ ਸ਼ਾਮਲ ਹਨ।93 ਲੱਖ ਤੋਂ ਵੱਧ ਦੀ ਆਬਾਦੀ ਵਾਲੀ ਇਸ ਸੂਬਾਈ ਰਾਜਧਾਨੀ ਵਿੱਚਕੇਸ ਲਗਾਤਾਰ ਵਧ ਰਹੇ ਦੱਸੇ ਗਏ ਹਨ।

Read More World News in Punjabi

Continue Reading

ਪੰਜਾਬੀ ਖ਼ਬਰਾਂ

ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਰਿਹਾਇਸ਼ ਉੱਤੇ ਪੰਜਾਬ ਪੁਲਿਸ ਦਾ ਦੇਰ ਸ਼ਾਮ ਛਾਪਾ

Published

on

sumedh saini

ਵਿਜੀਲੈਂਸ ਨੇ ਨਵਾਂ ਕੇਸ ਦਰਜ ਕੀਤਾ
ਚੰਡੀਗੜ੍ਹ, 2 ਅਗਸਤ, – ਪੰਜਾਬ ਦੇ ਵਿਜੀਲੈਂਸ ਵਿਭਾਗ ਦੀ ਇਕ ਟੀਮ ਨੇ ਸੋਮਵਾਰ ਦੇਰ ਸ਼ਾਮ ਇਕ ਵਾਰ ਫਿਰ ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀ ਜੀ ਪੀ) ਸੁਮੇਧ ਸਿੰਘ ਸੈਣੀ ਦੇ ਸੈਕਟਰ 20 ਵਾਲੇ ਘਰਛਾਪਾ ਮਾਰਿਆ, ਪਰ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਵਿਜੀਲੈਂਸ ਅੱਜ ਕਿਹੜੇ ਕੇਸ ਵਿਚ ਸਾਬਕਾ ਡੀ ਜੀ ਪੀਸੈਣੀ ਦੇ ਘਰਛਾਪਾ ਮਾਰਨ ਆਈ ਸੀ। ਵਿਜੀਲੈਂਸ ਅਧਿਕਾਰੀ ਵੀ ਇਸ ਬਾਰੇ ਗੱਲ ਨਹੀਂ ਕਰ ਰਹੇ ਸਨ।
ਅੱਜ ਦੀ ਪੰਜਾਬ ਵਿਜੀਲੈਂਸ ਦੀ ਇਸ ਕਾਰਵਾਈ ਮੌਕੇ ਸੁਮੇਧ ਸਿੰਘ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਉਸ ਘਰ ਪਹੁੰਚੇ, ਪਰ ਵਿਜੀਲੈਂਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਰਮਨਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕ ਸਕਦੇ, ਕਿਉਂਕਿ ਇਹ ਨਿੱਜੀ ਜਾਇਦਾਦ ਹੈ ਤੇ ਉਹ ਵਿਜੀਲੈਂਸ ਹਿਰਾਸਤ ਵਿਚ ਨਹੀਂ ਹੈ। ਉਨ੍ਹਾਂ ਵਿਜੀਲੈਂਸ ਅਫਸਰਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਜੋਕਾਰਵਾਈ ਕਰਨੀ ਹੈ, ਉਸਦੇ ਲਈ ਪਹਿਲਾਂ ਲੋਕਲ ਪੁਲਿਸ (ਚੰਡੀਗੜ੍ਹ ਯੂ ਟੀ ਪੁਲਿਸ) ਨੂੰ ਸੂਚਨਾ ਦਿਓ। ਵਿਜੀਲੈਂਸ ਅਫਸਰਾਂ ਨੇ ਸੁਮੇਧ ਸੈਣੀ ਦੇ ਵਕੀਲ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਕੰਮ ਵਿਚ ਦਖ਼ਲਨਾ ਦੇਣ, ਵਿਜੀਲੈਂਸ ਟੀਮ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਆਪਣਾ ਕੰਮ ਕਰ ਰਹੀ ਹੈ।
ਸਾਬਕਾ ਡੀ ਜੀ ਪੀ ਦੇ ਵਕੀਲ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਆਪਣੇ ਘਰ ਨਹੀਂ ਤੇ ਇਹਸੂਚਨਾ ਉਨ੍ਹਾਂ ਨੂੰ ਸੈਣੀ ਦੇ ਸੁਰੱਖਿਆ ਵਾਲਿਆਂ ਨੇ ਦਿੱਤੀ ਹੈ।ਉਨ੍ਹਾ ਕਿਹਾ ਕਿ ਕਿਉਂਕਿ ਉਹ ਸੁਮੇਧ ਸਿੰਘ ਸੈਣੀ ਵਾਲੇ ਕੇਸ ਲੜਦੇ ਹਨ ਤੇ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ, ਇਸ ਲਈ ਸੈਣੀ ਦੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਤੋਂ ਹੀ ਛਾਪੇ ਦਾ ਪਤਾ ਲੱਗਾ ਤਾਂ ਏਥੇ ਆਏ ਹਨ।
ਅੱਜ ਦੇਰ ਸ਼ਾਮ ਸਾਬਕਾ ਡੀ ਜੀ ਪੀਸੁਮੇਧ ਸਿੰਘ ਸੈਣੀ ਦੇ ਘਰ ਪਹੁੰਚੀ ਵਿਜੀਲੈਂਸ ਟੀਮ ਨੂੰ ਸੈਣੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਘਰ ਨਹੀਂ ਹਨ। ਸਿਵਲ ਵਰਦੀ ਵਿਚ ਆਏ ਵਿਜੀਲੈਂਸ ਅਧਿਕਾਰੀਆਂ ਨੂੰ ਜਦੋਂ ਮੀਡੀਆ ਨੇ ਸਵਾਲ ਕੀਤੇ ਤਾਂ ਉਨ੍ਹਾਂ ਇਸ ਛਾਪੇ ਦਾ ਕਾਰਨ ਨਹੀਂ ਦੱਸਿਆ ਅਤੇ ਸਿਰਫ਼ ਏਨਾ ਕਿਹਾ ਕਿ ਉਹ ਹਾਲੇ ਕੁਝ ਨਹੀਂ ਦੱਸ ਸਕਦੇ। ਦੇਰ ਰਾਤ ਤਕ ਵਿਜੀਲੈਂਸ ਦੀ ਟੀਮ ਸੈਣੀ ਦੇ ਘਰ ਦੇ ਅੰਦਰ ਹੀ ਮੌਜੂਦ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca