Parents have right to compensation for death of children in road accident
Connect with us [email protected]

ਤਕਨੀਕ

ਦਿੱਲੀ ਹਾਈ ਕੋਰਟ ਦਾ ਫੈਸਲਾ:ਸੜਕ ਹਾਦਸੇ `ਚ ਔਲਾਦ ਦੀ ਮੌਤ ਉਤੇ ਮਾਤਾ-ਪਿਤਾ ਨੂੰ ਮੁਆਵਜ਼ੇ ਦਾ ਹੱਕ ਹੈ

Published

on

delhi high court

ਨਵੀਂ ਦਿੱਲੀ, 18 ਜਨਵਰੀ – ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਮਾਂ-ਬਾਪ ਜ਼ਿੰਦਗੀ ਦੇ ਕਿਸੇ ਨਾ ਕਿਸੇ ਪੜਾਅਤੇ ਆਪਣੇ ਬੱਚਿਆਂਤੇ ਨਿਰਭਰ ਹੁੰਦੇ ਹਨ। ਸੜਕ ਹਾਦਸੇ ਚ ਆਪਣੀ ਔਲਾਦ ਨੂੰ ਗਵਾਉਣ ਵਾਲੇ ਮਾਪਿਆਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨਾ ਨਿਆਂ ਦੇ ਵਿਰੁੱਧ ਹੋਵੇਗਾ। ਜਸਟਿਸ ਜੇ ਆਰ ਮਿਰਧਾ ਨੇ ਕਿਹਾ ਕਿ ਮਾਂ-ਬਾਪ ਬੱਚਿਆਂ ਦੇ ਹਾਦਸੇ ਦਾ ਸ਼ਿਕਾਰ ਹੋਣ ਸਮੇਂ ਉਨ੍ਹਾਂਤੇ ਨਿਰਭਰ ਨਾ ਵੀ ਹੋਣ ਤਾਂ ਵੀ ਉਹ ਬਾਅਦ ਵਿੱਚ ਕਦੇ ਨਾ ਕਦੇ ਆਪਣੀ ਔਲਾਦ ਤੇ ਆਰਥਿਕ ਤੇ ਭਾਵਨਾਤਮਕ ਪੱਖੋਂ ਯਕੀਨੀ ਤੌਰਤੇ ਨਿਰਭਰ ਹੋਣਗੇ। ਜਿਸ ਤਰ੍ਹਾਂ ਕਦੇ ਬੱਚੇ ਆਪਣੇ ਜੀਵਨ ਚ ਮੁੱਢਲੇ ਸਮੇਂ ਦੌਰਾਨ ਆਪਣੇ ਮਾਤਾ-ਪਿਤਾਤੇ ਨਿਰਭਰ ਹੁੰਦੇ ਹਨ, ਉਹੋ ਜਿਹੀ ਉਲਟ ਸਥਿਤੀ ਬਣਨ ਤੇ ਮਾਤਾ-ਪਿਤਾ ਨੂੰ ਬੱਚਿਆਂਤੇ ਨਿਰਭਰ ਹੋਣਾ ਪੈ ਜਾਂਦਾ ਹੈ।ਹਾਈ ਕੋਰਟ ਨੇ 2008 ਚ ਇੱਕ ਸੜਕ ਹਾਦਸੇ ਦੌਰਾਨ ਆਪਣੇ 23 ਸਾਲ ਦੇ ਬੇਟੇ ਨੂੰ ਗਵਾਉਣ ਵਾਲੀ ਔਰਤ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੰਦੇ ਹੋਏ ਉਕਤ ਟਿੱਪਣੀ ਕੀਤੀ ਅਤੇ ਮੁਆਵਜ਼ੇ ਦੀ ਰਕਮ 2.42 ਲੱਖ ਤੋਂ ਵਧਾ ਕੇ 6.80 ਲੱਖ ਰੁਪਏ ਕਰ ਦਿੱਤੀ। ਮੋਟਰ ਦੁਰਘਟਨਾ ਬਾਰੇ ਟ੍ਰਿਬਿਊਨਲ ਨੇ ਕਿਹਾ ਸੀ ਕਿ ਟੱਕਰ ਮਾਰਨ ਨਾਲ ਹਾਦਸਾ ਵਾਪਰਿਆ ਸੀ, ਪਰ ਮ੍ਰਿਤਕ ਦੇ ਮਾਤਾ-ਪਿਤਾ ਨੂੰ ਸਹਾਰਾ ਨਾ ਰਹਿਣ ਕਾਰਨ ਮੁਆਵਜ਼ਾ ਲੈਣ ਦਾ ਹੱਕ ਨਹੀਂ ਹੈ, ਸਿਰਫ਼ ਜਾਇਦਾਦ ਦੇ ਨੁਕਸਾਨ ਕਾਰਨ ਨੁਕਸਾਨਪੂਰਤੀ ਹਾਸਲ ਕਰਨ ਦਾ ਅਧਿਕਾਰ ਹੈ। ਟ੍ਰਿਬਿਊਨਲ ਨੇ ਇਹ ਵੀ ਕਿਹਾ ਸੀ ਕਿ ਮ੍ਰਿਤਕ ਦੇ ਪਿਤਾ ਦਿੱਲੀ ਪੁਲਸਚ ਸਬ ਇੰਸਪੈਕਟਰ ਸਨ ਅਤੇਮ੍ਰਿਤਕ ਦੀ ਮਾਂ ਨੂੰ ਵੀ ਆਪਣੇ ਪੁੱਤਰ ਤੇ ਨਿਰਭਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਸ ਦੇ ਪਤੀ ਦਿੱਲੀ ਪੁਲਸ ਵਿੱਚ ਸੇਵਾ ਕਰਦੇ ਸਨ। ਹਾਈ ਕੋਰਟ ਨੇ ਕਿਹਾ ਹੈ ਕਿ ਮ੍ਰਿਤਕ ਦੇ ਮਾਂ-ਬਾਪ ਨੂੰ ਕਾਨੂੰਨਚ ਆਪਣੇ ਬੱਚਿਆਂ ਤੇ ਨਿਰਭਰ ਮੰਨਿਆ ਜਾਂਦਾ ਹੈ ਕਿਉਂੁਕਿ ਬੱਚਿਆਂ ਦੀ ਆਪਣੇ ਮਾਤਾ-ਪਿਤਾ ਦੀ ਬਜ਼ੁਰਗ ਹਾਲਤਚ ਸਹਾਰਾ ਦੇਣ ਦੀ ਪ੍ਰਤੀਬੱਧਤਾ ਹੁੰਦੀ ਹੈ।

ਤਕਨੀਕ

ਜਾਂਚ ਏਜੰਸੀਆਂ ਦੇ ਦਫ਼ਤਰਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਵਾਉਣ ਦੀ ਦੇਰੀ ਉੱਤੇ ਫਿਟਕਾਰ ਪਈ

Published

on

ਸੁਪਰੀਮ ਕੋਰਟ ਨੇ ਕਿਹਾ: ਤੁਸੀਂ ਜਾਣ ਬੁੱਝ ਕੇ ਦੇਰੀ ਕਰ ਰਹੇ ਹੋ
ਨਵੀਂ ਦਿੱਲੀ, 3 ਮਾਰਚ – ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ), ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਵਰਗੀਆਂ ਜਾਂਚ ਏਜੰਸੀਆਂ ਦੇ ਦਫ਼ਤਰਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਾਉਣ ਵਿੱਚ ਦੇਰੀ ਹੋਣ ਉੱਤੇਭਾਰਤ ਸਰਕਾਰ ਨੂੰ ਝਾੜ ਪਾਈ ਹੈ।
ਇਸ ਬਾਰੇ ਸੁਪਰੀਮ ਕੋਰਟ ਨੇ ਪੁੱਛਿਆ ਕਿ ਆਖਿਰ ਸਰਕਾਰ ਆਪਣੇ ਪੈਰ ਪਿੱਛੇ ਕਿਉਂ ਖਿੱਚ ਰਹੀ ਹੈ।ਜਸਟਿਸ ਰੋਹਿੰਗਟਨ ਐਫ ਨਰੀਮਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਸੀ ਸੀ ਟੀ ਵੀ ਕੈਮਰੇ ਲਾਉਣ ਦਾ ਫੈਸਲਾ ਨਾਗਰਿਕਾਂ ਦੇ ਮੁੱਢਲੇ ਅਧਿਕਾਰਾਂ ਨਾਲ ਸਬੰਧਤ ਹੈ ਅਤੇ ਕਿਸੇ ਵੀ ਹਾਲਤ ਵਿੱਚ ਇਨ੍ਹਾਂ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾ ਸਕਦੀ। ਅਦਾਲਤ ਦੀ ਇਹ ਟਿੱਪਣੀ ਉਸ ਵੇਲੇ ਆਈ, ਜਦੋਂ ਕੇਂਦਰ ਸਰਕਾਰ ਵੱਲੋਂ ਪੇਸ਼ ਹੋ ਰਹੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਸੁਣਵਾਈ ਟਾਲਣ ਨੂੰ ਕਿਹਾ ਸੀ। ਅਦਾਲਤ ਨੇ ਕਿਹਾ ਕਿ ਉਹ ਸੁਣਵਾਈ ਟਾਲਣ ਦੇ ਬਹਾਨੇ ਨੂੰ ਮਨਜ਼ੂਰ ਨਹੀਂ ਕਰਨਗੇ। ਜਸਟਿਸ ਨਰੀਮਨ ਨੇ ਕਿਹਾ: ‘ਸਾਨੂੰ ਲੱਗਦਾ ਹੈ ਕਿ ਤੁਸੀਂ ਜਾਣਬੁੱਝ ਕੇ ਦੇਰੀ ਕਰ ਰਹੇ ਹੋ।’ ਅਦਾਲਤ ਨੇ ਕੇਂਦਰ ਨੂੰ ਹੁਕਮ ਦਿੱਤਾ ਕਿ ਉਹ ਤਿੰਨ ਹਫ਼ਤੇ ਅੰਦਰ ਉਸ ਨੂੰ ਸੂਚਿਤ ਕਰੇ ਕਿ ਕੇਂਦਰੀ ਏਜੰਸੀਆਂ ਲਈ ਕਿੰਨਾ ਫੰਡ ਅਲਾਟ ਹੋਇਆ ਹੈ ਅਤੇ ਸੀ ਸੀ ਟੀ ਵੀ ਕੈਮਰੇ ਕਦੋਂ ਲਵਾਏ ਜਾਣਗੇ।
ਵਰਨਣ ਯੋਗ ਹੈ ਕਿ ਅਦਾਲਤ ਨੇ ਪਿਛਲੇ ਸਾਲ 2 ਦਸੰਬਰ ਨੂੰ ਹਿਰਾਸਤ ਵਿੱਚ ਤਸੀਹਿਆਂ ਦੇ ਵੱਧਦੇ ਕੇਸਾਂ ਨੂੰ ਰੋਕਣ ਲਈ ਸਾਰੇ ਪੁਲਸ ਸਟੇਸ਼ਨਾਂ ਉੱਤੇ ਸੀ ਸੀ ਟੀ ਵੀ ਕੈਮਰੇ ਲਾਉਣ ਦਾ ਹੁਕਮ ਦਿੱਤਾ ਸੀ।

Read More Exclusive Punjabi Breaking News

Continue Reading

ਤਕਨੀਕ

ਭਾਰਤ ਚਾਬਹਾਰ ਪੋਰਟ ਦਾ ਕੰਮ ਤੇਜ਼ ਕਰੇਗਾ

Published

on

ਨਵੀਂ ਦਿੱਲੀ, 1 ਮਾਰਚ – ਈਰਾਨ ਨੂੰ ਲੈ ਕੇ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੇ ਰੁਖ਼ ਦੇ ਇੰਤਜ਼ਾਰ ਵਿੱਚ ਭਾਰਤ ਨੇ ਚਾਬਹਾਰ ਪੋਰਟ ਦਾ ਕੰਮ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
ਪਤਾ ਲੱਗਾ ਹੈ ਕਿ ਜੂਨ ਤੱਕ ਭਾਰਤ ਵੱਲੋਂ ਈਰਾਨ ਦੀ ਚਾਬਹਾਰ ਬੰਦਰਗਾਹ ‘ਤੇ ਚਾਰ ਨਵੇਂ ਕ੍ਰੇਨ ਲਾਏ ਜਾਣਗੇ, ਜਿਸ ਤੋਂ ਇਸ ਦੀ ਮਾਲ ਢੁਆਈ ਦੀ ਸਮਰੱਥਾ ਵਧੇਗੀ। ਇਹੀ ਨਹੀਂ, ਚਾਬਹਾਰ ਤੋਂ ਅਫਨਾਨਿਸਤਾਨ ਵਿੱਚ ਰੇਲ ਯੋਜਨਾ ਦਾ ਕੰਮ ਵੀ ਤੇਜ਼ ਕਰਨ ਬਾਰੇ ਭਾਰਤ ਸੰਪਰਕ ਵਿੱਚ ਹੈ। ਚਾਰ ਮਾਰਚ ਨੂੰ ਚਾਬਹਾਰ ਨਾਲ ਸਬੰਧਤ ਇੱਕ ਅਹਿਮ ਬੈਠਕ ਵਿੱਚ ਅੱਗੇ ਦੀ ਵਿਕਾਸ ਯੋਜਨਾ ਦਾ ਐਲਾਨ ਹੋ ਸਕਦਾ ਹੈ।ਸੂਤਰਾਂ ਮੁਤਾਬਕ ਚਾਬਹਾਰ ਪੋਰਟ ਦੇ ਵਿਕਾਸ ਬਾਰੇ ਦੁਚਿੱਤੀ ਖਤਮ ਹੋ ਚੁੱਕੀ ਹੈ। ਪਿਛਲੇ ਸਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਰਾਨ ਯਾਤਰਾ ਨੇ ਈਰਾਨ ਨਾਲ ਰਿਸ਼ਤਿਆਂ ਵਿੱਚ ਆਈ ਕੁੜੱਤਣ ਨੂੰ ਕਾਫੀ ਹੱਦ ਤੱਕ ਖਤਮ ਕਰ ਦਿੱਤਾ ਹੈ। ਭਾਰਤ ਨੂੰ ਭਰੋਸਾ ਹੈ ਕਿ ਚਾਬਹਾਰ ਪੋਰਟ ਦੇ ਵਿਕਾਸ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਪ੍ਰਸ਼ਾਸਨ ਦਾ ਰਵੱਈਆ ਵੀ ਸਕਾਰਾਤਮਕ ਰਹੇਗਾ। ਏਸੇ ਲਈ ਭਾਰਤ ਚਾਬਹਾਰ ਬੰਦਰਗਾਹ ਦੇ ਵਿਕਾਸ ਦਾ ਦੂਸਰਾ ਪੜਾਅ ਸ਼ੁਰੂ ਕਰਨ ਲੱਗਾ ਹੈ।
ਜਹਾਜ਼ਰਾਨੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ 2016 ਤੋਂ ਜਨਵਰੀ 2021 ਤੱਕ 123 ਜਹਾਜ਼ਾਂ ਨੇ ਚਾਬਹਾਰ ਪੋਰਟ ‘ਤੇ ਭਾਰਤੀ ਟਰਮੀਨਲ ਦਾ ਇਸਤੇਮਾਲ ਕੀਤਾ ਹੈ। ਜੂਨ 2021 ਦੇ ਬਾਅਦ ਤੋਂ ਇਹ ਗਿਣਤੀ ਤੇਜ਼ੀ ਨਾਲ ਵਧਣ ਦਾ ਅੰਦਾਜ਼ਾ ਹੈ। ਇਸ ਬੰਦਰਗਾਹ ਤੋਂ ਭਾਰਤ ਨੇ ਅਫਗਾਨਿਸਤਾਨ ਨੂੰ 1.1 ਲੱਖ ਟਨ ਚੌਲ, ਕਣਕ ਅਤੇ ਹੋਰ ਖੁਰਾਕ ਸਮੱਗਰੀਆਂ ਦੀ ਸਪਲਾਈ ਕੀਤੀ ਹੈ। ਇਹ ਅੰਕੜਾ ਵੀ ਤੇਜ਼ੀ ਨਾਲ ਵਧਣ ਦੀ ਉਮੀਦ ਹੈ। ਭਾਰਤ ਭਵਿੱਖ ਵਿੱਚ ਚਾਬਹਾਰ ‘ਤੇ ਇੱਕ ਵਿਸ਼ੇਸ਼ ਆਰਥਿਕ ਖੇਤਰ ਬਣਾਉਣ ਦੀ ਯੋਜਨਾ ‘ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਬਾਰੇ ਵਿੱਚ ਭਾਰਤ ਦੀ ਯੋਜਨਾ ਮੌਜੂਦਾ ਅਮਰੀਕੀ ਪਾਬੰਦੀਆਂ ਦੀ ਵਜ੍ਹਾ ਨਾਲ ਪ੍ਰਭਾਵਤ ਹੋ ਰਹੀ ਹੈ।
ਚਾਬਹਾਰ ਪੋਰਟ ਦੀਆਂਕੁਨੈਕਟੀਵਿਟੀ ਯੋਜਨਾਵਾਂ ਨੂੰ ਤੇਜ਼ ਕਰਨ ਲਈ ਭਾਰਤ ਜਾਪਾਨ ਨਾਲ ਗੱਲ ਕਰ ਰਿਹਾ ਹੈ। ਭਾਰਤ ਖਾਸ ਤੌਰ ‘ਤੇ ਚਾਬਹਾਰ ਨੂੰ ਰੇਲ ਮਾਰਗ ਤੋਂ ਜਾਹੇਦਨ (ਈਰਾਨ-ਅਫਗਾਨਿਸਤਾਨ ਸਰਹੱਦ) ਅਤੇ ਅੱਗੇ ਅਫਗਾਨੀ ਸ਼ਹਿਰ ਜਾਰੰਜ ਨਾਲ ਜੋੜਨ ਦੇ ਲਈ ਜਾਪਾਨ ਦੀ ਮਦਦ ਚਾਹੁੰਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਜਾਪਾਨ ਦੇ ਵਿੱਚ ਦੂਸਰੇ ਦੇਸ਼ਾਂ ਵਿੱਚ ਜਿਨ੍ਹਾਂ ਕੁਨੈਕਟੀਵਿਟੀ ਯੋਜਨਾਵਾਂ ਨੂੰ ਇਕੱਠੇ ਮਿਲਾ ਕੇ ਸ਼ੁਰੂ ਕਰਨ ‘ਤੇ ਗੱਲ ਹੋ ਰਹੀ ਹੈ, ਉਨ੍ਹਾਂ ਵਿੱਚ ਚਾਬਹਾਰ ਤੋਂ ਜਾਰੰਜ ਤੱਕ ਦੀ ਰੇਲ ਯੋਜਨਾ ਸਭ ਤੋਂ ਅਹਿਮ ਹੈ।

Read More Latest Technology News in Punjabi

Continue Reading

ਤਕਨੀਕ

ਭਾਰਤੀ ਮਾਨਸੂਨ ਸਿਸਟਮ 270 ਲੱਖ ਸਾਲ ਪੁਰਾਣਾ ਨਿਕਲਿਆ

Published

on

ਲਖਨਊ, 26 ਫਰਵਰੀ – ਵਿਗਿਆਨ ਸੰਸਥਾ (ਬੀ ਐਸ ਆਈ ਪੀ) ਦੇ ਵਿਗਿਆਨਕ ਖੋਜ ਅਧਿਐਨ ਨਾਲ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨਾਲ ਜੁੜੇ ਕਿਆਸਿਆਂ ਉੱਤੇਰੋਕ ਲੱਗ ਗਈ ਹੈ। ਅੱਠ ਸਾਲਾਂ ਦੀ ਮਿਹਨਤ ਦੇ ਬਾਅਦ ਵਿਗਿਆਨੀਆਂ ਨੇ ਪਹਿਲੀ ਵਾਰ ਭਾਰਤੀ ਮਾਨਸੂਨ ਸਿਸਟਮ ਨਾਲ ਜੁੜੀ ਇਸ ਗੁੱਥੀ ਨੂੰ ਸੁਲਝਾਉਂਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਆਈਸੋਟੋਪਿਕ ਤਕਨੀਕ ਉੱਤੇ ਆਧਾਰਤ ਖੋਜ ਵਿੱਚ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨੂੰ 270 ਲੱਖ ਸਾਲ ਪੁਰਾਣੀ ਦੱਸੀ ਗਈ ਹੈ।
ਹਾਲੇ ਤੱਕ ਦੇ ਸਰਵੇ ਵਿੱਚ ਤਿੱਬਤ ਦੇ ਹੋਂਦ ਵਿੱਚ ਆਉਣ ਅਤੇ ਭੂ-ਵਿਗਿਆਨਕ ਉਮਰ (ਜਿਓਲਾਜੀਕਲ ਏਜ਼) ਦੇ ਆਧਾਰ ਉੱਤੇ ਭਾਰਤੀ ਮਾਨਸੂਨ ਸਿਸਟਮ ਦੀ ਉਮਰ ਨੂੰ 120 ਲੱੱਖ ਸਾਲ ਪੁਰਾਣਾ ਮੰਨਿਆ ਜਾਂਦਾ ਸੀ, ਪਰ ਸੰਸਥਾ ਦੇ ਵਿਗਿਆਨੀ ਡਾਕਟਰ ਸਾਜਿਦ ਅਲੀ ਦੇ 17 ਫਰਵਰੀ ਨੂੰ ਅੰਤਰਰਾਸ਼ਟਰੀ ਜਰਨਲ ਵਿੱਚ ਛਪੇ ਖੋਜ ਪੱਤਰ ਦੇ ਅਨੁਸਾਰ ਮੌਜੂਦਾ ਭਾਰਤੀ ਮਾਨਸੂਨ ਸਿਸਟਮ 270 ਲੱੱਖ ਸਾਲ ਪਹਿਲਾਂ ਹੋਂਦ ਵਿੱਚ ਆ ਗਿਆ ਸੀ। ਇਹ ਤਸਵੀਰ ਬੰਗਾਲ ਦੀ ਖਾੜੀ ਵਿੱਚ ਜਮ੍ਹਾ ਹੋਏ ਸੈਡੀਮੈਂਟਸ ਦੇ ਸਰਵੇ ਨਾਲ ਸਾਫ ਹੋਈ ਹੈ। ਡਾਕਟਰ ਅਲੀ ਦੱਸਦੇ ਹਨ ਕਿ ਭਾਰਤੀ ਮਾਨਸੂਨ ਦੀ ਤੀਬਰਤਾ ਦੇ ਸਮੇਂ ਨੂੰ ਅੱਜ ਤੱਕ ਵਿਵਾਦਪੂਰਨ ਮੰਨਿਆ ਜਾਂਦਾ ਰਿਹਾ ਹੈ। ਇਸ ਖੋਜ ਤੋਂ ਸਾਫ ਹੋ ਗਿਆ ਹੈ ਕਿ ਭਾਰਤੀ ਮਾਨਸੂਨ ਸਿਸਟਮ 270 ਲੱਖ ਸਾਲ ਪਹਿਲਾਂ ਹੋਂਦ ਵਿੱਚ ਆ ਗਿਆ ਸੀ। ਅਲੀ ਦੱਸਦੇ ਹਨ ਕਿ ਭੂ-ਮੱਧ ਰੇਖਾ ਅਤੇ ਬੰਗਾਲ ਦੀਖਾੜੀ ਵਿੱਚ 235 ਮੀਟਰ ਲੰਬੀ ਤਲਛਟ ਦੇ ਸਰਵੇ ਦੇ ਆਧਾਰ ਉੱਤੇ ਦੱਖਣੀ ਏਸ਼ਿਆਈ ਮਾਨਸੂਨ ਇਤਿਹਾਸ ਨੂੰ ਪਰਖਿਆ ਗਿਆ। ਬੰਗਾਲ ਦੀ ਖਾੜੀ ਵਿੱਚ ਉਚ ਹਿਮਾਲਿਆ ਦੇ ਕ੍ਰਿਸਟਲਾਈਨ ਪਹਾੜੀਆਂ ਦੇ ਖੁਰਨ ਨਾਲ ਸੈਡੀਮੈਂਟਸ ਬੰਗਾਲ ਦੀ ਖਾੜੀ ਵਿੱਚ ਪਹੁੰਚੇ ਸਨ। ਅਲੀ ਦਾ ਮੰਨਣਾ ਹੈ ਕਿ ਪੁਰਾ-ਜਲਵਾਯੂ ਖਾਸ ਕਰ ਕੇ ਭਾਰਤੀ ਮਾਨਸੂਨ ਪ੍ਰਣਾਲੀ ਨਾਲ ਜੁੜੇ ਇਸ ਖੋਜ ਨਤੀਜਿਆਂ ਨਾਲ ਭਵਿੱਖ ਵਿੱਚ ਜਲਵਾਯੂ ਤਬਦੀਲੀ ਅਤੇ ਮਾਨਸੂਨ ਸਬੰਧੀ ਸਰਵੇਖਣਾਂ ਨੂੰ ਨਵਾਂ ਦਿਸ਼ਾ ਮਿਲ ਸਕੇਗੀ ਅਤੇ ਹੋਰ ਵੀ ਜਿ਼ਆਦਾ ਖੋਜ ਹੋ ਸਕੇਗੀ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca