Pakistan's textile ministry recommends lifting ban on Indian cotton imports
Connect with us [email protected]

ਅੰਤਰਰਾਸ਼ਟਰੀ

ਪਾਕਿਸਤਾਨੀ ਕੱਪੜਾ ਮੰਤਰਾਲੇ ਵੱਲੋਂ ਭਾਰਤੀ ਕਪਾਹ ਦੀ ਇੰਪੋਰਟ ਤੋਂ ਪਾਬੰਦੀ ਹਟਾਉਣ ਦੀ ਸਿਫਾਰਿਸ਼

Published

on

Cotton

ਇਸਲਾਮਾਬਾਦ, 31 ਮਾਰਚ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ ‘ਚ ਕੱਪੜਾ ਮੰਤਰਾਲੇ ਨੇ ਦੇਸ਼ ਦੇ ਕੱਪੜਾ ਖੇਤਰ ‘ਚ ਕੱਚੇ ਮਾਲ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ ਨੂੰ ਕਪਾਹ ਦੀ ਇੰਪੋਰਟ ਕਰਨ ਤੋਂ ਪਾਬੰਦੀ ਹਟਾਉਣ ਦੀ ਸਿਫ਼ਾਰਿਸ਼ ਕਰ ਦਿੱਤੀ ਹੈ।
ਦਿ ਡਾਨ ਨਿਊਜ਼ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਕੱਪੜਾ ਉਦਯੋਗ ਮੰਤਰਾਲੇ ਨੇ ਭਾਰਤ ਤੋਂ ਕਪਾਹ ਅਤੇ ਸੂਤੀ ਧਾਗੇ ਦੀ ਇੰਪੋਰਟ ਤੋਂ ਪਾਬੰਦੀ ਹਟਾਉਣ ਲਈ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ (ਈ ਸੀ ਸੀ) ਤੋਂ ਇਜਾਜ਼ਤ ਮੰਗੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਪਾਬੰਦੀ ਹਟਾਉਣ ਲਈ ਈ ਸੀ ਸੀ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਪਹਿਲਾਂ ਲਿਖਤੀ ਬੇਨਤੀ ਕੀਤੀ ਸੀ।ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਦੇ ਫੈਸਲੇ ਨੂੰ ਰਸਮੀ ਪ੍ਰਵਾਨਗੀ ਦੇ ਲਈ ਕੇਂਦਰੀ ਕੈਬਨਿਟ ਅੱਗੇ ਰੱਖਿਆ ਜਾਏਗਾ। ਪ੍ਰਧਾਨ ਮੰਤਰੀ ਨੇ ਵਪਾਰ ਤੇ ਕੱਪੜਾ ਮੰਤਰਾਲਾ ਦੇ ਇੰਚਾਰਜ ਵਜੋਂ ਇਸ ਅਰਜ਼ੀ ਨੂੰ ਈ ਸੀ ਸੀ ਦੇ ਕੋਲ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨ ‘ਚ ਕਪਾਹ ਦੀ ਘੱਟ ਪੈਦਾਵਾਰ ਕਾਰਨ ਭਾਰਤ ਤੋਂ ਕਪਾਹ ਲੈਣ ਦਾ ਰਸਤਾ ਪੱਧਰਾ ਹੋਇਆ ਹੈ। ਕਪਾਹ ਅਤੇ ਧਾਗੇ ਦੀ ਕਮੀ ਕਾਰਨ ਪਾਕਿਸਤਾਨ ‘ਚ ਖਪਤਕਾਰਾਂ ਨੂੰ ਅਮਰੀਕਾ, ਬ੍ਰਾਜ਼ੀਲ ਅਤੇ ਉਜਬੇਕਿਸਤਾਨ ਤੋਂ ਕਪਾਹ ਦੀ ਦਰਾਮਦ ਕਰਨ ਲਈ ਮਜ਼ਬੂਰ ਹੋਣਾ ਪਿਆ ਸੀ।

Read More World News In Punjabi

ਅੰਤਰਰਾਸ਼ਟਰੀ

ਤਹੱਵੁਰ ਰਾਣਾ ਦੀ ਭਾਰਤ ਨੂੰ ਹਵਾਲਗੀ ਦਾ ਅਮਰੀਕੀ ਸਰਕਾਰ ਵੱਲੋਂ ਸਮਰਥਨ

Published

on

Tahavur-Rana.

ਵਾਸ਼ਿੰਗਟਨ, 13 ਅਪਰੈਲ, – ਰਾਸ਼ਟਰਪਤੀ ਜੋਅ ਬਾਈਡੇਨ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਨੇ ਆਪਣੇ ਦੇਸ਼ ਦੀ ਇਕ ਫੈਡਰਲ ਅਦਾਲਤ ਵਿੱਚ ਪਾਕਿਸਤਾਨ ਮੂਲ ਦੇ ਕੈਨੇਡੀਅਨ ਵਪਾਰੀ ਤਹਵੁਰ ਰਾਣਾ ਨੂੰ ਮੁੰਬਈ ਵਿਚ 2008 ਵਿਚ ਹੋਏ ਦਹਿਸ਼ਤਗਰਦ ਹਮਲਿਆਂ ਦੇ ਕੇਸ ਵਿਚ ਭਾਰਤ ਦੇ ਹਵਾਲੇ ਕਰਨ ਦੀ ਭਾਰਤ ਦੀ ਬੇਨਤੀ ਦੇ ਪੱਖ ਵਿੱਚ ਆਪਣਾ ਸਮਰਥਨ ਇੱਕ ਵਾਰ ਫਿਰ ਦੁਹਰਾਇਆ ਹੈ।
ਇਸ ਕੇਸ ਵਿੱਚ ਲਾਸ ਏਂਜਲਸ ਵਿਚ ਅਮਰੀਕੀ ਜ਼ਿਲ੍ਹਾ ਅਦਾਲਤ ਦੀ ਜੱਜ ਜੈਕਲੀਨ ਲੁਲੇਜਿਆਨ ਨੂੰ ਸੋਮਵਾਰ ਨੂੰ ਇੱਕ ਪੱਤਰ ਰਾਹੀਂ ਅਮਰੀਕੀ ਸਰਕਾਰ ਦੇ ਸਹਾਇਕ ਅਟਾਰਨੀ ਜੋਨ ਜੇ. ਲੁਲੇਜਿਆਨ ਨੇ ਇਸ ਕੇਸ ਵਿਚਸਰਕਾਰ ਦੇ ਪੱਖ ਦੀ ਜਾਣਕਾਰੀ ਦਿੱਤੀ ਹੈ। ਜੱਜ ਨੇ ਕੇਸ ਦੀ ਸੁਣਵਾਈ ਲਈ 24 ਜੂਨ ਦੀ ਤਾਰੀਖ਼ ਮਿਥੀ ਹੈ। ਲੁਲੇਜਿਆਨ ਨੇ ਇਸ ਪੱਤਰ ਤੇ ਉਸ ਨਾਲ ਸੌਂਪੇ ਦਸਤਾਵੇਜ਼ ਵਿਚ ‘ਹਵਾਲਗੀ ਲਈ ਬੇਨਤੀ ਦੇ ਪੱਖ ਵਿਚ ਅਮਰੀਕਾ ਦੇ ਜਵਾਬ’ ਵਜੋਂ ਅਮਰੀਕੀ ਸਰਕਾਰ ਦੇ ਸਮੱਰਥਨ ਦਾ ਐਲਾਨ ਕੀਤਾ ਤੇ ਦੁਹਰਾਇਆ ਹੈ ਕਿ 59 ਸਾਲਾ ਤਹੱਵੁਰ ਰਾਣਾ ਨੂੰ ਭਾਰਤ ਦੇ ਹਵਾਲੇ ਕੀਤਾ ਜਾਣਾ ਭਾਰਤ-ਅਮਰੀਕਾ ਹਵਾਲਗੀ ਸੰਧੀ ਅਨੁਸਾਰ ਯੋਗ ਕਦਮ ਹੈ। ਭਾਰਤ-ਅਮਰੀਕਾ ਦੀ ਹਵਾਲਗੀ ਸੰਧੀ ਮੁਤਾਬਕ ਭਾਰਤ ਸਰਕਾਰ ਨੇ ਤਹੱਵੁਰ ਰਾਣਾ ਦੀ ਰਸਮੀ ਹਵਾਲਗੀ ਦੀ ਬੇਨਤੀ ਕੀਤੀਤੇ ਅਮਰੀਕਾ ਨੇ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਸਰਕਾਰ ਦੀ ਦਲੀਲ ਹੈ ਕਿ ਭਾਰਤ ਨੂੰ ਹਵਾਲਗੀ ਲਈ ਰਾਣਾ ਵਿਰੁੱਧ ਸਾਰੇ ਪੱਖ ਮੁਕੰਮਲ ਹਨ। ਲੁਲੇਜਿਆਨ ਨੇ ਕਿਹਾ ਕਿ ਅਮਰੀਕਾ ਰਾਣਾ ਨੂੰ ਭਾਰਤ ਹਵਾਲੇ ਕਰਨ ਦੇ ਸਰਟੀਫਿਕੇਟ ਦੀ ਬੇਨਤੀ ਕਰਦਾ ਹੈ। ਉਨ੍ਹਾਂ ਕਿਹਾ, ‘ਹਵਾਲਗੀ ਪੱਤਰ ਵਿਚ ਸੰਭਾਵਤ ਕਾਰਨ ਸਾਬਤ ਕਰਨ ਲਈ ਕਾਫ਼ੀ ਸਬੂਤ ਹਨ ਤੇ ਰਾਣਾ ਨੇ ਭਾਰਤ ਦੀ ਬੇਨਤੀ ਨੂੰ ਰੱਦ ਕਰਨ ਲਈ ਕੋਈ ਸਬੂਤ ਵੀ ਨਹੀਂ ਦਿੱਤੇ।’
ਵਰਨਣ ਯੋਗ ਹੈ ਕਿ ਤਹੱਵੁਰ ਰਾਣਾ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਮਰੀਕੀ ਨਾਗਰਿਕ ਡੈਵਿਡ ਕੋਲਮੈਨ ਹੇਡਲੀ ਦਾ ਬਚਪਨ ਦਾ ਦੋਸਤ ਹੈ। ਉਸ ਨੂੰ ਭਾਰਤ ਦੇ ਕਹਿਣ ਉੱਤੇਮੁੰਬਈ ਦਹਿਸ਼ਤਗਰਦ ਹਮਲੇ ਵਾਲੇਕੇਸ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਲਾਸ ਏਂਜਲਸ ਵਿਚ 10 ਜੂਨ ਨੂੰ ਫਿਰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਹਮਲੇ ਵਿਚ 6 ਅਮਰੀਕੀ ਨਾਗਰਿਕਾਂ ਸਮੇਤ 166 ਲੋਕ ਮਾਰੇ ਗਏ ਹਨ। ਭਾਰਤ ਦੀ ਅਦਾਲਤ ਨੇ ਇਸ ਕੇਸ ਵਿੱਚ ਤਹੱਵੁਰ ਰਾਣਾ ਨੂੰ ਭਗੌੜਾ ਐਲਾਨ ਕੀਤਾ ਹੋਇਆ ਹੈ। ਪਾਕਿਸਤਾਨੀ ਮੂਲ ਦਾ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ 2008 ਦੇ ਮੁੰਬਈ ਹਮਲਿਆਂ ਦੀ ਸਾਜਿਸ਼ ਰਚਣ ਵਿਚ ਸ਼ਾਮਲ ਸੀ, ਪਰ ਫੜੇ ਜਾਣ ਉੱਤੇ ਉਹ ਗਵਾਹ ਬਣ ਗਿਆ ਸੀ ਅਤੇ ਉਸ ਹਮਲੇ ਦੇ ਜੁਰਮ ਵਿੱਚ ਇਸ ਸਮੇਂ ਅਮਰੀਕਾ ਵਿਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।

Read More International Punjabi News

Continue Reading

ਅੰਤਰਰਾਸ਼ਟਰੀ

ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ‘ਲਾਬਿੰਗ ਘਪਲੇ’ ਬਾਰੇ ਆਪਣੀ ਚੁੱਪ ਤੋੜੀ

Published

on

David Cameron

ਲੰਡਨ, 13 ਅਪ੍ਰੈਲ – ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਉਨ੍ਹਾਂ ਦੋਸ਼ਾਂ ਬਾਰੇ ਆਪਣੀ ਚੁੱਪ ਤੋੜੀ ਹੈ, ਜਿਨ੍ਹਾਂ ਵਿੱਚ ਉਨ੍ਹਾਂ ਉੱਤੇ ਇੱਕ ਵਿੱਤੀ ਸੇਵਾ ਫਰਮ ਵੱਲੋਂ ਗਲਤ ਤਰੀਕੇ ਨਾਲ ਸਰਕਾਰੀ ਅਧਿਕਾਰੀਆਂ ਨੂੰ ਪ੍ਰਭਾਵਤ ਕਰਨ ਦਾ ਦੋਸ਼ ਲਾਇਆ ਗਿਆ ਹੈ।
ਕੈਮਰਨ ਨੇ ਕਿਹਾ ਕਿ ਇਸ ‘ਲਾਬਿੰਗ ਘਪਲੇ’ ਤੋਂ ਕਈ ਮਹੱਤਵ ਪੂਰਨ ਸਬਕ ਸਿੱਖੇ ਜਾਣਗੇ। ਲੱਗਭਗ ਇੱਕ ਮਹੀਨਾ ਪਹਿਲਾਂ ‘ਗ੍ਰੀਨਸਿਲ ਕੈਪੀਟਲ’ ਦੇ ਤਬਾਹ ਹੋਣ ਦੀ ਖ਼ਬਰ ਆਉਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਕੈਮਰਨ ਨੇ ਕੱਲ੍ਹ 1800 ਸ਼ਬਦਾਂ ਦਾ ਬਿਆਨ ਜਾਰੀ ਕੀਤਾ। ਇਸ ਦੇ ਕਾਰਨ ਬ੍ਰਿਟੇਨ ਦੀ ਇੱਕ ਇਸਪਾਤ ਕੰਪਨੀ ਵਿੱਚ ਹਜ਼ਾਰਾਂ ਲੋਕਾਂ ਦੀ ਨੌਕਰੀ ਉੱਤੇ ਸੰਕਟ ਆ ਗਿਆ ਸੀ, ਜੋ ਗ੍ਰੀਨਸਿਲ ਕੈਪਟੀਨ ਵੱਲੋਂ ਵਿੱਤੀ ਸਹਾਇਤਾ ਵਾਲੀ ਕੰਪਨੀ ਸੀ। ਇਸ ਕੰਪਨੀ ਬਾਰੇ ਖੁਲਾਸਾ ਕੀਤਾ ਗਿਆ ਸੀ ਕਿ ਕੈਮਰਨ ਨੇ ਕੋਵਿਡ-19 ਕਾਰਨ ਪ੍ਰਭਾਵਤ ਕੰਪਨੀਆਂ ਨੂੰ ਮਦਦ ਦੇਣ ਦੇ ਪ੍ਰੋਗਰਾਮ ਦੇ ਤਹਿਤ ਗ੍ਰੀਨਸਿਲ ਨੂੰ ਸਰਕਾਰੀ ਕਰਜ਼ੇ ਦੇਣ ਲਈ ਖਜ਼ਾਨਾ ਪ੍ਰਮੁੱਖ ਰਿਸ਼ੀ ਸੁਨਕ ਸਮੇਤ ਹੋਰ ਸਰਕਾਰੀ ਅਧਿਕਾਰੀਆਂ ਨੂੰ ਪ੍ਰਭਾਵਤ ਕਰਨ ਲਈ ਉਨ੍ਹਾਂ ਨੂੰ ਲਿਖਤ ਸੰਦੇਸ਼ ਭੇਜੇ ਸਨ। ਗ੍ਰੀਨਸਿਲ ਕੈਪੀਟਲ ਤੋਂ ਪਾਰਟ ਟਾਈਮ ਸਲਾਹਕਾਰ ਵਜੋਂ ਜੁੜੇ ਰਹੇ ਕੈਮਰਨ ਨੇ ਕਿਹਾ ਕਿ ਕੰਪਨੀ ਲਈ ਕੀਤੇ ਉਨ੍ਹਾਂ ਦੇ ਕਾਰਜ਼ ਨਾਲ ਕਿਸੇ ਨਿਯਮ-ਕਾਇਦੇ ਦੀ ਉਲੰਘਣਾ ਨਹੀਂ ਹੋਈ। ਕੈਮਰਨ ਨੇ ਕਿਹਾ ਕਿ ਇਨ੍ਹਾਂ ਚੀਜ਼ਾਂ ਤੋਂ ਮਹੱਤਵਪੂਰਨ ਸਬਕ ਸਿੱਖੇ ਜਾ ਸਕਦੇ ਹਨ।

Read More World News in Punjabi

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਟੀ ਐਲ ਪੀ ਮੁਖੀ ਰਿਜ਼ਵੀ ਦੀ ਗ਼੍ਰਿਫ਼ਤਾਰੀ ਤੋਂ ਬਾਅਦ ਦੰਗੇ ਭੜਕੇ

Published

on

Riots-erupt-in-Pakistan

ਸਿੱਖ ਸ਼ਰਧਾਲੂਆਂ ਦਾ ਜਥਾ ਵਾਹਗਾ ਵਿਖੇ ਫਸਿਆ
ਲਾਹੌਰ, 13 ਅਪ੍ਰੈਲ – ਕੱਟੜਪੰਥੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐਲ ਪੀ) ਪਾਰਟੀ ਦੇ ਮੁਖੀ ਸਾਦ ਹੁਸੈਨ ਰਿਜ਼ਵੀ ਨੂੰ ਕੱਲ੍ਹ ਓਦੋਂ ਲਾਹੌਰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਦੋਂ ਮੁਲਕਾਤ ਰੋਡ ਦੀ ਜਾਮੀਆ ਮਸਜਿਦ ਰਹਿਮਤ ਉਲ ਅਲਾਮਿਨ ਵਿੱਚ ਨਮਾਜ਼ ਅਦਾ ਕਰ ਕੇ ਆਪਣੇ ਸਾਥੀਆਂ ਨਾਲ ਕਿਸੇ ਨਿੱਜੀ ਕੰਮ ਲਈ ਜਾ ਰਿਹਾ ਸੀ। ਪੁਲਸ ਨੇ ਉਸ ਨੂੰ ਗ਼੍ਰਿਫ਼ਤਾਰ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ, ਪਰ ਮੰਨਿਆ ਜਾ ਰਿਹਾ ਹੈ ਕਿ ਟੀ ਐਲ ਪੀ ਆਗੂ ਨੇ 20 ਅਪ੍ਰੈਲ ਨੂੰ ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਇੱਕ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ।
ਰਿਜ਼ਵੀ ਦੀ ਗ਼੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਵਿੱਚ ਹਾਲਾਤ ਤਣਾਅ ਪੂਰਨ ਹੋ ਗਏ ਤੇ ਕਈ ਜਗ੍ਹਾ ਦੰਗੇ ਭੜਕ ਗਏ ਹਨ, ਜਿਸ ਕਾਰਨ ਵਿਸਾਖੀ ਮੌਕੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਵਾਹਗਾ ਪਹੁੰਚਿਆ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਦੇਰ ਰਾਤ ਤੱਕ ਉਥੇ ਫਸਿਆ ਰਿਹਾ। ਇਸ ਦੀ ਪੁਸ਼ਟੀ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਾਂ ਸ੍ਰੀ ਨਨਕਾਣਾ ਸਾਹਿਬ ਲੈ ਕੇ ਜਾਣਾ ਸੰਭਵ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਜਥੇ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੱਕ ਪੁਚਾਉਣ ਦੀ ਜ਼ਿੰਮੇਵਾਰੀ ਪਾਕਿਸਤਾਨ ਰੇਂਜਰਜ਼ ਨੂੰ ਸੌਂਪੀ ਗਈ ਹੈ। ਪਾਕਿ ਰੇਲਵੇ ਮੰਤਰਾਲੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਰਧਾਲੂਆਂ ਨੂੰ ਵਾਹਗਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਸੁਰੱਖਿਅਤ ਹਸਨ ਅਬਦਾਲ ਲਿਜਾਇਆ ਜਾ ਸਕੇ, ਪਰ ਰੇਲ ਸੇਵਾ ਬੰਦ ਹੋਣ ਕਰਕੇ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਇਹ ਵੀ ਸੰਭਵ ਨਹੀਂ। ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਉੱਤੇ ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨਾਲ ਸਰਕਾਰੀ ਅਧਿਕਾਰੀਆਂ ਦੀ ਗੱਲਬਾਤ ਚੱਲ ਰਹੀ ਹੈ।
ਟੀ ਐਲ ਪੀ ਦੇ ਨਾਇਬ ਅਮੀਰ ਸੱਯਦ ਜ਼ਹੀਰੂਲ ਹਸਨ ਸ਼ਾਹ ਨੇ ਕਿਹਾ ਕਿ ਸਰਕਾਰ ਨਮੂਸ-ਏ-ਨਿਸਾਲਤ ਬਾਰੇ ਸੰਗਠਨ ਨਾਲ ਕੀਤੇ ਸਮਝੌਤੇ ਤੋਂ ਪੂਰੀ ਤਰ੍ਹਾਂ ਭਟਕ ਗਈ ਹੈ ਅਤੇ ਰਿਜ਼ਵੀ ਦੀ ਗ਼੍ਰਿਫ਼ਤਾਰੀ ਲਈ ਸਰਕਾਰ ਨੇ ਗੁੰਡਾਗਰਦੀ ਦਾ ਸਹਾਰਾ ਲਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਟੀ ਐਲ ਪੀ ਦੇ ਮੁਖੀ ਨੂੰ ਗ੍ਰਿਫਤਾਰ ਕਰ ਕੇ ਗੁਲਸ਼ਨ-ਏ-ਰਾਵੀ ਪੁਲਸ ਥਾਣੇ ਰੱਖਿਆ ਗਿਆ ਹੈ। ਦੱਸਿਆ ਗਿਆ ਹੈ ਕਿ ਕਰਾਚੀ, ਲਾਹੌਰ, ਰਾਵਲਪਿੰਡੀ, ਇਸਲਾਮਾਬਾਦ ਅਤੇ ਮੁਲਤਾਨ ਸਮੇਤ ਲਹਿੰਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚਾਲੇ ਸੜਕ ਸੰਪਰਕ ਟੁੱਟ ਚੁੱਕਿਆ ਹੈ ਅਤੇ ਪ੍ਰਦਰਸ਼ਨਕਾਰੀਆਂ ਤੇ ਪੁਲਸ ਦੀਆਂ ਝੜਪਾਂ ਵਿੱਚ ਪੱਥਰਬਾਜ਼ੀ ਅਤੇ ਅੱਥਰੂ ਗੈਸ ਗੋਲਿਆਂ ਦਾ ਸਹਾਰਾ ਲਿਆ ਗਿਆ ਹੈ, ਜਿਸ ਨਾਲ ਸੈਂਕੜੇ ਪੁਲਸ ਕਰਮਚਾਰੀ ਤੇ ਪ੍ਰਦਰਸ਼ਨਕਾਰੀ ਗੰਭੀਰ ਜ਼ਖ਼ਮੀ ਵੀ ਹੋਏ ਹਨ।
ਇਸ ਤੋਂ ਪਹਿਲਾਂ ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਦੇ ਲਈ ਗਏ ਭਾਰਤੀ ਸਿੱਖ ਜਥੇ ਦਾ ਵਾਹਗਾ ਸਰਹੱਦ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਤਾਰਿਕ ਖ਼ਾਨ ਵਜ਼ੀਰ, ਡਿਪਟੀ ਸੈਕਟਰੀ ਇਮਰਾਨ ਗੌਂਦਲ ਅਤੇ ਹੋਰਨਾਂ ਨੇ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ।
ਓਧਰ ਜਾਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿੱਚ ਭੇਜਿਾ ਗਿਆ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਕਰ ਰਹੇ ਹਨ, ਜਦ ਕਿ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਅਤੇ ਅਮਰਜੀਤ ਸਿੰਘ ਭਲਾਈਪੁਰ ਨੂੰ ਜਥੇ ਦੇ ਉਪ ਆਗੂ ਬਣਾਇਆ ਗਿਆ ਹੈ। ਜਥੇ ਵਿੱਚ ਮੈਂਬਰ ਬਲਵਿੰਦਰ ਸਿੰਘ ਵੇਈਂਪੁਈਂ ਅਤੇ ਬੀਬੀ ਜੋਗਿੰਦਰ ਕੌਰ ਦੇ ਨਾਲ ਜਨਰਲ ਪ੍ਰਬੰਧਕ ਵਜੋਂ ਗੁਰਚਰਨ ਸਿੰਘ ਕੋਹਾਲਾ ਵੀ ਸ਼ਾਮਲ ਹਨ।

Read More World News in Punjabi

Continue Reading

ਰੁਝਾਨ


Copyright by IK Soch News powered by InstantWebsites.ca