Pakistan's Supreme Court has ordered the release of Daniel Pearl's killer
Connect with us [email protected]

ਅੰਤਰਰਾਸ਼ਟਰੀ

ਪਾਕਿ ਸੁਪਰੀਮ ਕੋਰਟ ਨੇ ਡੇਨੀਅਲ ਪਰਲ ਦੇ ਕਾਤਲ ਨੂੰ ਛੱਡ ਦੇਣ ਦਾ ਹੁਕਮ ਦਾਗਿਆ

Published

on

daniel pearl

ਇਸਲਾਮਾਬਾਦ, 28 ਜਨਵਰੀ, – ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਮਰੀਕੀ ਪੱਤਰਕਾਰ ਡੇਨੀਅਲ ਪਰਲ ਦੇ ਕਾਤਲ ਪਾਕਿਸਤਾਨੀ ਅੱਤਵਾਦੀ ਅਹਿਮਦ ਉਮਰ ਸ਼ੇਖ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾਤੇ ਸਿੰਧ ਸਰਕਾਰ ਦੀ ਇਸ ਬਾਰੇ ਪਟੀਸ਼ਨ ਰੱਦਕਰ ਦਿਤੀ ਹੈ। ਅਹਿਮਦ ਉਮਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਡੇਨੀਅਲ ਦੇ ਕਤਲ ਵਿਚ ਉਸ ਦੀ ਬੜੀ ਛੋਟੀ ਭੂਮਿਕਾ ਸੀ। ਇਸ ਤੋਂ ਪਹਿਲਾਂ ਸਿੰਧ ਹਾਈ ਕੋਰਟ ਨੇ ਅਹਿਮਦ ਉਮਰ ਸ਼ੇਖ, ਫਹਾਦ ਨਸੀਮ, ਸਈਦ ਸਲਮਾਨ ਸਾਕਿਬ ਅਤੇ ਸ਼ੇਖ ਮੁਹੰਮਦ ਆਦਿਲ ਨੂੰ ਛੱਡਣ ਦਾ ਆਦੇਸ਼ ਦਿੱਤਾ ਸੀ।
ਵਾਲ ਸਟਰੀਟ ਜਰਨਲ ਦੇ ਪੱਤਰਕਾਰ ਡੇਨੀਅਲ ਪਰਲ ਦੇ ਕਤਲ ਕੇਸ ਦੀ ਸੁਣਵਾਈ ਵੇਲੇ ਸਿੰਧ ਹਾਈ ਕੋਰਟ ਨੇ ਕਿਹਾ ਸੀ ਕਿ ਚਾਰੇ ਅੱਤਵਾਦੀਆਂ ਨੂੰ ਜੇਲ੍ਹ ਵਿਚ ਰੱਖਣਾ ਗੈਰ ਕਾਨੂੰਨੀ ਹੈ। ਇਸ ਮਗਰੋਂਅਮਰੀਕਾ ਦੇ ਦਬਾਅ ਹੇਠਸਿੰਧ ਸਰਕਾਰ ਨੇ ਇਸ ਫ਼ੈਸਲੇ ਦੇ ਖਿਲਾਫਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ। ਉਮਰ ਸ਼ੇਖ ਉਹੀ ਹੈ, ਜਿਸ ਨੂੰ ਭਾਰਤ ਨੇ ਸਾਲ 1999 ਵਿਚ ਕੰਧਾਰ ਵਿਚ ਏਅਰ ਇੰਡੀਆ ਦਾ ਜਹਾਜ਼ ਛੁਡਾਉਣ ਲਈ ਰਿਹਾਅ ਕੀਤਾ ਸੀ। ਪਰਲ ਕੇਸ ਵਿੱਚ ਉਸ ਨੂੰ ਛੱਡਣ ਦਾ ਇਹ ਫ਼ੈਸਲਾ ਖੁਫੀਆ ਏਜੰਸੀ ਆਈ ਐੱਸ ਆਈ ਦੀ ਚਾਲ ਕਿਹਾ ਜਾ ਰਿਹਾ ਹੈ। 2 ਅਪ੍ਰੈਲ 2020 ਨੂੰ ਹਾਈ ਕੋਰਟ ਨੇ 18 ਸਾਲ ਦੀ ਸਜ਼ਾ ਪਿੱਛੋਂ ਇਨ੍ਹਾ ਅੱਤਵਾਦੀਆਂ ਦੀ ਅਪੀਲ ਉੱਤੇ ਸੁਣਵਾਈ ਮਗਰੋਂਉਮਰ ਅਹਿਮਦ ਸ਼ੇਖ, ਸਾਕਿਬ ਅਤੇ ਨਸੀਮ ਨੂੰ ਬਰੀ ਕਰ ਕੇ ਸ਼ੇਖ ਦੀ ਮੌਤ ਦੀ ਸਜ਼ਾ ਨੂੰ 7 ਸਾਲ ਜੇਲ੍ਹ ਵਿਚ ਬਦਲ ਦਿੱਤਾ ਅਤੇ ਉਸ ਉੱਤੇ 20 ਲੱਖ ਪਾਕਿਸਤਾਨੀ ਰੁਪਏ ਜੁਰਮਾਨਾ ਲਾਇਆ ਸੀ।
ਇਸ ਦੇ ਬਾਅਦ ਅੰਤਰਰਾਸ਼ਟਰੀ ਦਬਾਅ ਹੇਠ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਕੋਰਟ ਤੋਂ ਬਰੀ ਹੋਣ ਦੇ ਬਾਵਜੂਦ ਅਹਿਮਦ ਉਮਰ ਨੂੰ ਅੱਤਵਾਦ ਵਿਰੋਧੀ ਕਾਨੂੰਨ ਹੇਠ ਹਿਰਾਸਤ ਵਿਚ ਰੱਖਿਆਸੀ। ਹਾਈ ਕੋਰਟ ਦੇ ਜੱਜ ਨੇ ਕਿਹਾ ਸੀ ਕਿ ਇਹ ਲੋਕ ਬਿਨਾਂ ਅਪਰਾਧ ਕੀਤੇ ਜੇਲ੍ਹ ਵਿਚ ਬੰਦ ਹਨ। ਉਮਰ ਸ਼ੇਖ ਨੂੰ ਬਰੀ ਕਰਨ ਲਈਹਾਈ ਕੋਰਟ ਦੇ ਫ਼ੈਸਲੇ ਦੀ ਕਾਫੀ ਆਲੋਚਨਾ ਹੋਈ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਵੀ ਇਸ ਉੱਤੇ ਹੈਰਾਨੀ ਜ਼ਾਹਰ ਕੀਤੀ ਸੀ। ਨੈਸ਼ਨਲ ਪ੍ਰੈੱਸ ਕਲੱਬ ਅਤੇ ਨੈਸ਼ਨਲ ਪ੍ਰੈੱਸ ਕਲੱਬ ਜਰਨਲਿਜ਼ਮ ਇੰਸਟੀਚਿਊਟ ਨੇ ਇਸ ਫ਼ੈਸਲੇ ਉੱਤੇਮੁੜ ਵਿਚਾਰ ਦੀ ਅਪੀਲ ਕੀਤੀ ਸੀ। ਡੇਨੀਅਲ ਪਰਲ ‘ਦੀ ਵਾਲ ਸਟਰੀਟ ਜਨਰਲ’ ਦੇ ਦੱਖਣ ਏਸ਼ੀਆ ਬਿਊਰੋ ਦੇ ਮੁਖੀ ਸਨ ਅਤੇ ਸਾਲ 2002 ਵਿਚ ਪਾਕਿਸਤਾਨ ਵਿਚ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਕੇ ਸਿਰ ਕਲਮ ਕਰ ਦਿੱਤਾ ਸੀ।

ਅੰਤਰਰਾਸ਼ਟਰੀ

ਮਹਾਰਾਣੀ ਐਲਿਜ਼ਾਬੈਥ ਦੇ ਰਿਸ਼ਤੇਦਾਰ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਕੇਸ ਵਿੱਚ 10 ਮਹੀਨੇ ਕੈਦ

Published

on

ਲੰਡਨ, 24 ਫਰਵਰੀ – ਬ੍ਰਿਟੇਨ ਦੀ ਕੁਈਨ ਐਲਿਜ਼ਾਬੈਥ ਦੇ ਰਿਸ਼ਤੇਦਾਰ ਸਾਈਮਨ ਬੋਵਸ ਲਿਓਨ ਨੂੰ ਇੱਕ ਮਹਿਮਾਨ ਨਾਲ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਨੇ 10 ਮਹੀਨੇ ਦੀ ਸਜ਼ਾ ਕੀਤੀ ਹੈ ਅਤੇ 10 ਸਾਲ ਲਈ ਸਰੀਰਕ ਸ਼ੋਸ਼ਣ ਦੇ ਅਪਰਾਧੀਆਂ ਵਿੱਚ ਨਾਂਅ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਸਾਈਮਨ ਬੋਵਸ, ਜੋ ਇਸ ਸਮੇਂ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਹੈ, ਨੇ ਇਹ ਅਪਰਾਧ ਪਿਛਲੇ ਸਾਲ ਗਲੈਮਿਸ ਕਾਸਲ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਕੀਤਾ। ਇਹ ਕੈਸਲ ਮਹਾਰਾਣੀ ਦੀ ਮਾਂ ਦਾ ਘਰ ਸੀ। ਓਦੋਂ ਪੀੜਤ ਔਰਤ ਇੱਕ ਕਮਰੇ ਵਿੱਚ ਸੁੱਤੀ ਸੀ। ਰਿਪੋਰਟ ਅਨੁਸਾਰ 34 ਸਾਲਾ ਸਾਈਮਨ ਬੋਵਸ-ਲਿਓਨ ਨੇ ਔਰਤ ਨਾਲ 20 ਮਿੰਟ ਤੱਕ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੋਸ਼ ਲਾਇਆ ਕਿ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਔਰਤ ਨੇ ਸਾਈਮਨ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਤੇ ਕਮਰੇ ਵਿੱਚੋਂ ਬਾਹਰ ਆ ਕੇ ਹੋਰ ਮਹਿਮਾਨਾਂ ਨੂੰ ਇਸ ਬਾਰੇ ਦੱਸਿਆ। ਡੂੰਡੀ ਕਰਾਊਨ ਕੋਰਟ ਨੇ ਸਾਈਮਨ ਨੂੰ ਬੀਤੇ ਸਾਲ 13 ਫਰਵਰੀ ਨੂੰ ਵਾਪਰੇ ਉਕਤ ਜਿਨਸੀ ਹਮਲੇ ਦਾ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।

Continue Reading

ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ ਫੇਸਬੁੱਕ ਫਿਰ ਤੋਂ ਖਬਰਾਂ ਦੇਣਾ ਸ਼ੁਰੂ ਕਰੇਗੀ

Published

on

facebook

ਮੈਲਬਰਨ, 24 ਫਰਵਰੀ – ਆਸਟਰੇਲੀਆ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਖਬਰੀ ਅਦਾਰਿਆਂ ਨੂੰ ਖਬਰਾਂ ਦਾ ਮੁੱਲ ਦੇਣ ਬਾਰੇ ਕਾਨੂੰਨ ‘ਚ ਢਿੱਲ ਦੇਣ ਮਗਰੋਂ ਕੱਲ੍ਹ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਫਿਰ ਜਲਦੀ ਹੀ ਇਸ ਮੰਚ ਤੋਂ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ।
ਕੁਝ ਦਿਨ ਪਹਿਲਾਂ ਫੇਸਬੁੱਕ ਨੇ ਆਸਟਰੇਲੀਆ ਵਿੱਚ ਆਪਣੇ ਪਲੇਟਫਾਰਮ ਤੋਂ ਸਥਾਨਕ ਅਖਬਾਰਾਂ ਅਤੇ ਮੀਡੀਆ ਅਦਾਰਿਆਂ ਦੇ ਪੇਜਾਂ ‘ਤੇ ਰੋਕ ਲਾ ਦਿੱਤੀ ਸੀ, ਜਿਸ ਮਗਰੋਂ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਖਜ਼ਾਨਾ ਮੰਤਰੀ ਦੇ ਮੁਤਾਬਕ ਫੇਸਬੁੱਕ ਦੀ ਇਸ ਕਾਰਵਾਈ ਦੇ ਪਹਿਲੇ ਦਿਨ ਤੋਂ ਇਸ ਦੇ ਮਾਲਕ ਮਾਰਕ ਜ਼ੁਕਰਬਰਗ ਨਾਲ ਚੱਲੀ ਗੱਲਬਾਤ ਦੇ ਸਾਰਥਕ ਨਤੀਜੇ ਨਿਕਲੇ ਹਨ ਅਤੇ ਸਹਿਮਤੀ ਮਗਰੋਂ ਫੇਸਬੁਕ ਮੁੜ ਆਸਟਰੇਲੀਆ ਵਿੱਚ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦੇਵੇਗਾ। ਸਰਕਾਰ ਨੇ ਨਵੀਂ ਢਿੱਲ ਵਿੱਚ ਮੀਡੀਆ ਅਦਾਰਿਆਂ ਨਾਲ ਅਸਹਿਮਤੀ ‘ਤੇ ਫੇਸਬੁੱਕ ਨੂੰ ਸਮਝੌਤੇ ਤੋਂ ਕਿਸੇ ਵੇਲੇ ਵੀ ਬਾਹਰ ਆਉਣ ਦੀ ਖੁੱਲ੍ਹ ਦਿੱਤੀ ਹੈ, ਜਦ ਕਿ ਪਹਿਲਾਂ ‘ਸਮਝੌਤਾ ਤੋੜਨ ਉਤੇ ਸਖਤ ਕਾਰਵਾਈ’ ਦੀ ਮੱਦ ਨੂੰ ਅਗਲੇ ਹਫਤੇ ਆ ਰਹੇ ਕਾਨੂੰਨ ਦਾ ਹਿੱਸਾ ਬਣਾਉਣ ਦੀ ਤਿਆਰੀ ਸੀ। ਇਸ ਫੈਸਲੇ ਨਾਲ ਉਨ੍ਹਾਂ ਸਥਾਨਕ ਛੋਟੇ ਤੇ ਖੇਤਰੀ ਖਬਰੀ ਅਦਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ, ਜੋ ਆਪਣੀਆਂ ਖਬਰਾਂ ਦੀ ਪਹੁੰਚ ਲਈ ਫੇਸਬੁੱਕ ‘ਤੇ ਜ਼ਿਆਦਾ ਨਿਰਭਰ ਸਨ, ਪਰ ਹਾਲੇ ਵੀ ਕੰਪਨੀ ਨੇ ਖਬਰਾਂ ਦੀ ਅਦਾਇਗੀ ਸਬੰਧੀ ਖੁੱਲ੍ਹ ਕੇ ਆਪਣਾ ਪੱਖ ਨਹੀਂ ਰੱਖਿਆ, ਜਦ ਕਿ ਗੂਗਲ ਦਾ ਮੀਡੀਆ ਅਦਾਰਿਆਂ ਨਾਲ ਇਸ ਸਬੰਧੀ ਸਮਝੌਤਾ ਹੋ ਚੁੱਕਿਆ ਹੈ। ਫੇਸਬੁੱਕ ਆਪਣੇ ਇਸ ਰਵੱਈਏ ਨਾਲ ਭਾਵੇਂ ਸਰਕਾਰ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਹੋ ਗਈ ਹੈ, ਪਰ ਕੰਪਨੀ ਵੱਲੋਂ ਜ਼ਿੰਮੇਵਾਰੀ ਤੋਂ ਪਹਿਲਾਂ ਵਿੱਤੀ ਹਿੱਤ ਅੱਗੇ ਰੱਖਣ ਦੀ ਪਹੁੰਚ ਕਾਰਨ ਆਮ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਹੈ।

Continue Reading

ਅੰਤਰਰਾਸ਼ਟਰੀ

ਪਾਕਿਸਤਾਨ `ਚ 62 ਸਾਲਾ ਪਾਰਲੀਮੈਂਟ ਮੈਂਬਰ ਵੱਲੋਂ 14 ਸਾਲਾ ਬੱਚੀ ਨਾਲ ਵਿਆਹ

Published

on

marrige

ਇਸਲਾਮਾਬਾਦ, 24 ਫਰਵਰੀ – ਪਾਕਿਸਤਾਨ ਦੀ ਜਮੀਅਤ ਉਲੇਮਾ-ਏ-ਇਸਲਾਮ ਦੇ ਪਾਰਲੀਮੈਂਟ ਮੈਂਬਰ ਸਲਾਹਊਦੀਨ ਅਯੂਬੀ (62) ਨੇ 14 ਸਾਲ ਦੀ ਬੱਚੀ ਨਾਲ ਵਿਆਹ ਕੀਤਾ ਹੈ।
ਮਾਮਲਾ ਕੁਝ ਸਾਲ ਪੁਰਾਣਾ ਹੈ, ਪਰ ਤਦ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਇੱਕ ਸਵੈਸੇਵੀ ਸੰਗਠਨ ਦੀ ਅਪੀਲ ‘ਤੇ ਪੁਲਸ ਇਸ ਦੀ ਜਾਂਚ ਕਰਨ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਵੀ ਨਿਕਾਹ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਵਿੱਚ ਨਿਕਾਹ ਕਾਨੂੰਨ ਦੇ ਤਹਿਤ ਲੜਕੀਆਂ ਦੇ ਵਿਆਹ ਦੀ ਉਮਰ 16 ਸਾਲ ਹੈ। ਜੇ ਇਸ ਤੋਂ ਘੱਟ ਉਮਰ ਵਿੱਚ ਵਿਆਹ ਕੀਤਾ ਜਾਂਦਾ ਹੈ ਤਾਂ ਇਹ ਗੈਰ-ਕਾਨੂੰਨੀ ਹੈ। ਮੌਲਾਨਾ ਅਯੂਬੀ ਬਲੋਚਿਸਤਾਨ ਦੇ ਚਿਤ੍ਰਾਲ ਤੋਂ ਪਾਰਲੀਮੈਂਟ ਮੈਂਬਰ ਹੈ। ਉਸ ਨੇ ਕਦੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਹ ਮੌਲਾਨਾ ਫਜਲੁਰ ਰਹਿਮਾਨ ਦੀ ਪਾਰਟੀ ਤੋਂ ਪਾਰਲੀਮੈਂਟ ਮੈਂਬਰ ਹਨ। ਰਹਿਮਾਨ ਇਸ ਸਮੇਂ ਪਾਕਿਸਤਾਨ ਡੈਮੋਕ੍ਰੇਟਿਕ ਫਰੰਟ (ਪੀ ਡੀ ਐਫ) ਦੇ ਵੀ ਨੇਤਾ ਹਨ ਅਤੇ ਇਹ ਮੋਰਚਾ ਇਮਰਾਨ ਸਰਕਾਰ ਦੇ ਖਿਲਾਫ ਦੇਸ਼ ਵਿੱਚ ਅੰਦੋਲਨ ਚਲਾ ਰਿਹਾ ਹੈ।
‘ਦ ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਬੱਚੀ ਦੇ ਸਕੂਲ ਨੇ ਉਸ ਦਾ ਜਨਮ ਸਰਟੀਫਿਕੇਟ ਮੀਡੀਆ ਨੂੰ ਜਾਰੀ ਕੀਤਾ ਹੈ, ਜਿਸ ਵਿੱਚ ਉਸ ਦੀ ਜਨਮ ਤਰੀਕ 28 ਅਕਤੂਬਰ 2006 ਦੱਸੀ ਗਈ ਹੈ। ਇਸ ਪਿੱਛੋਂ ਸਥਾਨਕ ਸੰਗਠਨ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਦੀ ਜਾਂਚ ਹੋਵੇਗੀ। ਚਿਤ੍ਰਾਲ ਥਾਣੇ ਦੇ ਇੰਸਪੈਕਟਰ ਸੱਜਾਦ ਅਹਿਮਦ ਨੇ ਸ਼ਿਕਾਇਤ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।ਮਾਮਲੇ ਨੇ ਜ਼ੋਰ ਫੜਿਆ ਤਾਂ ਲੜਕੀ ਦੇ ਪਿਤਾ ਨੇ ਪੁਲਸ ਕੋਲ ਮੌਲਾਨਾ ਅਤੇ ਆਪਣੀ 14 ਸਾਲ ਦੀ ਬੇਟੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਜਦ ਸਥਾਨਕ ਪ੍ਰਸ਼ਾਸਨ ਦੇ ਦੂਸਰੇ ਅਫਸਰ ਇਸ ਬਾਰੇ ਜਾਣਕਾਰੀ ਲੈਣ ਘਰ ਪਹੁੰਚੇ ਤਾਂ ਲੜਕੀ ਦੇ ਪਿਤਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬੇਟੀ ਜਦ ਤੱਕ 16 ਸਾਲ ਦੀ ਨਹੀਂ ਹੁੰਦੀ, ਤਦ ਤੱਕ ਉਹ ਉਸ ਨੂੰ ਪਾਰਲੀਮੈਂਟਮੈਂਬਰ ਦੇ ਘਰ ਲਈ ਵਿਦਾ ਨਹੀਂ ਕਰਨਗੇ।

Continue Reading

ਰੁਝਾਨ


Copyright by IK Soch News powered by InstantWebsites.ca