Pakistan's application to register pink salt as GI | Punjabi News
Connect with us [email protected]

ਅੰਤਰਰਾਸ਼ਟਰੀ

ਪਾਕਿਸਤਾਨ ਵੱਲੋਂ ਗੁਲਾਬੀ ਲੂਣ ਨੂੰ ਜੀ ਆਈ ਵਜੋਂ ਰਜਿਸਟਰ ਕਰਨ ਦੀ ਅਰਜ਼ੀ

Published

on

ਲਾਹੌਰ, 21 ਫਰਵਰੀ – ਪਾਕਿਸਤਾਨ ਨੇ ਗੁਲਾਬੀ ਲੂਣ ਵਜੋਂ ਪ੍ਰਸਿੱਧ ਲਾਹੌਰੀ ਲੂਣ (ਸੇਂਧਾ ਜਾਂ ਚੱਟਾਨੀ ਲੂਣ) ਨੂੰ ਭੂਗੋਲਿਕ ਸੰਕੇਤ (ਜੀ ਆਈ) ਵਜੋਂ ਰਜਿਸਟਰ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਦੂਜੇ ਦੇਸ਼ਾਂ ਵੱਲੋਂ ਇਸ ਦੀ ਅਣ-ਅਧਿਕਾਰਤ ਵਰਤੋਂ ਨੂੰ ਰੋਕਿਆ ਜਾ ਸਕੇ। ਜੀ ਆਈ ਟੈਗ ਇੱਕ ਜਿਉਗਰਾਫੀਕਲ ਗਰੇਡ ਹੈ, ਜੋ ਕਿਸੇ ਖਾਸ ਖੇਤਰ, ਰਾਜ, ਖਾਸ ਦੇਸ਼ ਦੇ ਉਤਪਾਦ, ਨਿਰਮਾਤਾ ਜਾਂ ਕਾਰੋਬਾਰੀਆਂ ਦੇ ਗਰੁੱਪ ਨੂੰ ਚੰਗੀ ਕੁਆਲਟੀ ਦੀਆਂ ਖੇਤੀ, ਉਦਯੋਗਿਕ ਅਤੇ ਕੁਦਰਤੀ ਚੀਜ਼ਾਂ ਦੇ ਲਈ ਦਿੱਤਾ ਜਾਂਦਾ ਹੈ। ਉਕਤ ਫੈਸਲਾ ਆਈ ਪੀ ਓ ਦੀ ਬੈਠਕ ਵਿੱਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਕਾਰੋਬਾਰ ਸਲਾਹਕਾਰ ਰਜ਼ਾਕ ਦਾਦ ਨੇ ਕੀਤੀ ਹੈ।
ਇਸ ਸੰਬੰਧ ਵਿੱਚ ਪਾਕਿਸਤਾਨ ਦੇ ਵਪਾਰ ਮੰਤਰਾਲੇ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਗੁਲਾਬੀ ਲੂਣ ਦਾ ਦੁਨੀਆ ਵਿੱਚ ਸਭ ਤੋਂ ਵੱਧ ਭੰਡਾਰ ਹੈ ਅਤੇ ਇਸ ਨੂੰ ਦੁਨੀਆ ਭਰ ਵਿੱਚ ਕੱਚੇ ਰੂਪ ਵਿੱਚ ਜਾਂ ਵਿਦੇਸ਼ੀ ਮਾਰਕੇ ਨਾਲ ਬਹੁਤ ਮਾਮੂਲੀ ਕੀਮਤ ਉੱਤੇ ਵੇਚਿਆ ਜਾਂਦਾ ਹੈ। ਮੰਤਰਾਲੇ ਅਨੁਸਾਰ ਇਸ ਦਾ ਇੱਕ ਕਾਰਨ ਇਹ ਹੈ ਕਿ ਪਾਕਿ ਕਾਰੋਬਾਰੀਆਂ ਨੇ ਅਜੇ ਤੱਕ ਆਪਣਾ ਬ੍ਰਾਂਡ ਵਿਕਸਤ ਨਹੀਂ ਕੀਤਾ। ਦੱਸਿਆ ਜਾਂਦਾ ਹੈ ਕਿ ਪਾਕਿ ਨੇ ਇਸ ਸਾਲ ਲਗਭਗ 92,752 ਮੀਟਿ੍ਰਕ ਟਨ ਲੂਣ ਦੀ ਐਕਸਪੋਰਟ ਕੀਤੀ ਸੀ, ਜਿਸ ਦੀ ਕੀਮਤ ਦੋ ਅਰਬ 15 ਕਰੋੜ ਰੁਪਏ ਹੈ।
ਵਰਨਣ ਯੋਗ ਹੈ ਕਿ ਸਮੁੰਦਰ ਦੇ ਖਾਰੇ ਪਾਣੀ ਤੋਂ ਬਣਾਉਣ ਵਾਲਾ ਸਾਧਾਰਨ ਲੂਣ ਗੁਜਰਾਤ, ਮਦਰਾਸ (ਚੇਨਈ) ਆਦਿ ਦੇ ਸਮੰੁਦਰਾਂ ਤੋਂ ਵੱਡੀ ਮਾਤਰਾ ਵਿੱਚ ਦੇਸ਼ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ, ਜਦ ਕਿ ਲਾਹੌਰੀ ਲੂਣ ਨੂੰ ਪਾਕਿ ਤੋਂ ਮੰਗਵਾਉਣ ਤੋਂ ਇਲਾਵਾ ਭਾਰਤ ਕੋਲ ਕੋਈ ਬਦਲ ਨਹੀਂ ਹੈ। ਆਪਣੀ ਸ਼ੁੱਧਤਾ ਅਤੇ ਆਯੁਰਵੈਦਿਕ ਗੁਣਾਂ ਸਦਕਾ ਇਹ ਲੂਣ ਸਿਰਫ ਘਰਾਂ ਵਿੱਚ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਰਿਹਾ ਹੈ, ਸਗੋਂ ਹਕੀਮਾਂ ਵੱਲੋਂ ਵੀ ਵੱਖ-ਵੱਖ ਪ੍ਰਕਾਰ ਦੇ ਚੂਰਨਾਂ ਤੇ ਦਵਾਈਆਂ ਵਿੱਚ ਵਰਤਿਆ ਜਾ ਰਿਹਾ ਹੈ। ਪਾਕਿ ਵੱਲੋਂ ਭਾਰਤ ਨਾਲ ਵਪਾਰ ਉੱਤੇ ਲਾਈ ਰੋਕ ਤੋਂ ਪਹਿਲਾਂ ਲਗਭਗ ਰੋਜ਼ 10-15 ਟਰੱਕ ਲਾਲ, ਚਿੱਟੇ, ਗੁਲਾਬੀ, ਕਾਲੇ ਤੇ ਭੂਰੇ ਰੰਗ ਵਾਲੇ ਲਾਹੌਰੀ ਲੂਣ ਦੇ ਭਾਰਤ ਭੇਜੇ ਜਾਂਦੇ ਸਨ, ਜਦ ਕਿ ਪਾਕਿ ਦੇ ਜ਼ਿਲ੍ਹਾ ਜਿਹਲਮ ਦੇ ਪਿੰਡ ਦਾਦਨ ਖਾਨ ਦੀ ਖੇਵੜਾ ਖਾਣ ਸਮੇਤ ਵਰਚਾ ਤੇ ਕਾਲਾ ਬਾਗ਼ ਲੂਣ ਦੀਆਂ ਖਾਨਾਂ ਵਿੱਚ ਹਲਕੇ ਜਾਂ ਗੂੜੇ ਨੀਲੇ ਰੰਗ, ਬੈਂਗਣੀ, ਨਾਰੰਗੀ ਤੇ ਪੀਲੇ ਰੰਗਾਂ ਵਿੱਚ ਵੀ ਇਹ ਲੂਣ ਪੱਥਰਾਂ ਦੇ ਰੂਪ ਵਿੱਚ ਮੌਜੂਦ ਹੈ।

ਅੰਤਰਰਾਸ਼ਟਰੀ

ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰ ਲਿਆ

Published

on

ਕਰਾਚੀ, 1 ਮਾਰਚ – ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਦੇਸ਼ ਦੇ ਜਲ ਖੇਤਰ ਵਿੱਚ ਦਾਖਲ ਹੋਣ ਦੇ ਦੋਸ਼ ਉੱਤੇ ਗ਼੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਤਿੰਨ ਬੇੜੀਆਂ ਨੂੰ ਜ਼ਬਤ ਕਰ ਲਿਆ ਹੈ।
ਇਸ ਸੰਬੰਧ ਵਿੱਚ ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੈਂਸੀ (ਪੀ ਐਮ ਐਸ ਏ) ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗ਼੍ਰਿਫ਼ਤਾਰ ਕੀਤੇ ਮਛੇਰਿਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਸ ਨੂੰ ਸੌਂਪ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਜਲ ਖੇਤਰ ਵਿੱਚ ਸਨ ਅਤੇ ਉਨ੍ਹਾਂ ਨੂੰ ਦੂਰ ਚਲੇ ਜਾਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਚਿਤਾਵਨੀ ਨਹੀਂ ਸੁਣੀ। ਬੁਲਾਰੇ ਨੇ ਕਿਹਾ ਕਿ 17 ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰਨ ਲਈ ਤੇਜ ਰਫ਼ਤਾਰ ਬੇੜਿਆਂ ਦੀ ਵਰਤੋਂ ਕੀਤੀ ਗਈ ਸੀ। ਮਛੇਰੇ ਪਾਕਿਸਤਾਨ ਦੇ ਜਲ ਖੇਤਰ ਵਿੱਚ 10-15 ਸਮੁੰਦਰੀ ਮੀਲ ਅੰਦਰ ਸਨ। ਭਾਰਤੀ ਮਛੇਰਿਆਂ ਨੂੰ ਕਰਾਚੀ ਵਿੱਚ ਮਲਿਕ ਜਾਂ ਲਾਂਧੀ ਜੇਲ ਭੇਜਿਆ ਜਾਂਦਾ ਹੈ। ਇਹ ਗ਼੍ਰਿਫ਼ਤਾਰੀ ਇੱਕ ਸਾਲ ਦੇ ਵਕਫੇ ਤੋਂ ਬਾਅਦ ਹੋਈ ਹੈ ਜਦੋਂ 23 ਭਾਰਤੀ ਮਛੇਰਿਆਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਸੀ ਮੱਛੀਆਂ ਫੜਨ ਵਾਲੀਆਂ ਉਨ੍ਹਾਂ ਦੀਆਂ ਚਾਰ ਬੇੜੀਆਂ ਨੂੰ ਵੀ ਸਮੁੰਦਰੀ ਸੁਰੱਖਿਆ ਏਜੈਂਸੀ ਨੇ ਜ਼ਬਤ ਕੀਤਾ ਸੀ। ਪਾਕਿਸਤਾਨ ਤੇ ਭਾਰਤ ਅਕਸਰ ਇੱਕ-ਦੂਜੇ ਦੇ ਮਛੇਰਿਆਂ ਨੂੰ ਗ਼੍ਰਿਫ਼ਤਾਰ ਕਰਦੇ ਰਹਿੰਦੇ ਹਨ ਕਿਉਂਕਿ ਅਰਬ ਸਾਗਰ ਵਿੱਚ ਸਮੁੰਦਰੀ ਸਰਹੱਦ ਦੀ ਸਪੱਸ਼ਟ ਸਰਹੱਦ ਬੰਦੀ ਨਹੀਂ ਅਤੇ ਮਛੇਰਿਆਂ ਕੋਲ ਉਨ੍ਹਾਂ ਦੇ ਸਟੀਕ ਸਥਾਨ ਨੂੰ ਜਾਨਣ ਲਈ ਤਕਨੀਕ ਨਾਲ ਲੈਸ ਬੇੜੀਆਂ ਨਹੀਂ ਹਨ।

Continue Reading

ਅੰਤਰਰਾਸ਼ਟਰੀ

ਈਰਾਨ ਨੇ ਆਪਣੇ ਦੇਸ਼ ਵਿੱਚ 32 ਦੇਸ਼ਾਂ ਦੇ ਲੋਕਾਂ ਦੇ ਆਉਣ ਉੱਤੇ ਪਾਬੰਦੀ ਲਾਈ

Published

on

ਤੇਹਰਾਨ, 1 ਮਾਰਚ – ਈਰਾਨ ਨੇ ਕੋਰੋਨਾ ਵਾਇਰਸ ਦੇ ਵੱਧਦੇ ਕੇਸਾਂ ਕਾਰਨ 32 ਦੇਸ਼ਾਂ ਦੇ ਲੋਕਾਂ ਨੂੰ ਏਥੇ ਆਉਣ ਤੋਂ ਰੋਕ ਦਿੱਤਾ ਹੈ ਅਤੇ ਹੋਰ ਜ਼ਰੂਰੀ ਕਦਮ ਪੁੱਟੇ ਜਾ ਰਹੇ ਹਨ।
ਨਾਗਰਿਕ ਹਵਾਬਾਜ਼ੀ ਸੰਗਠਨ ਦੇ ਹਵਾਲੇ ਨਾਲ ਤਾਸਮੀਨ ਨਿਊਜ਼ ਏਜੈਂਸੀ ਵੱਲੋਂ ਦਿੱਤੀ ਰਿਪੋਰਟ ਅਨੁਸਾਰ ਇਹ ਪਾਬੰਦੀ ਉਨ੍ਹਾਂ ਲੋਕਾਂ ਉੱਤੇ ਲਾਗੂ ਹੋਵੇਗੀ, ਜੋ ਸਬੰਧਤ ਦੇਸ਼ਾਂ ਤੋਂ ਸਿੱਧੇ ਤੇ ਅਸਿੱਧੇ ਰੂਪ ਵਿੱਚ ਈਰਾਨ ਆਉਣਗੇ ਜਾਂ ਜਿਨ੍ਹਾਂ ਨੇ ਬੀਤੇ ਦੋ ਹਫ਼ਤਿਆਂ ਵਿੱਚ ਚਾਰ ਘੰਟੇ ਤੋਂ ਵੱਧ ਸਮਾਂ ਇਨ੍ਹਾਂ ਦੇਸ਼ਾਂ ਵਿੱਚ ਗੁਜ਼ਾਰਿਆ ਹੈ। ਸੰਗਠਨ ਦੇ ਬੁਲਾਰੇ ਮੁਹੰਮਦ ਹਸਨ ਜਿਬਾਖਸ਼ ਨੇ ਦੱਸਿਆ ਕਿ ਪਾਬੰਦੀ ਵਾਲੇ ਦੇਸ਼ਾਂ ਵਿੱਚ ਦੱਖਣੀ ਅਫਰੀਕਾ, ਬ੍ਰਿਟੇਨ, ਅਰਜਨਟੀਨਾ, ਪਨਾਮਾ, ਗਿਨੀ, ਅੰਗੋਲਾ, ਬੋਲੀਵੀਆ, ਬੋਤਸਵਾਨਾ, ਕਾਂਗੋ, ਬ੍ਰਾਜ਼ੀਲ, ਕੇਪ ਵਡਰੇ, ਪੇਰੂ, ਬੁਰੁੰਡੀ, ਜ਼ਿੰਬਾਬਾਵੇ, ਕੋਲੰਬੀਆ, ਇਕਵਾਡੋਰ, ਚਿਲੀ, ਮਾਰਿਟਾਨੀਆ, ਇਸਵਾਤੀਨੀ, ਗੁਯਾਨਾ, ਮਲਾਵੀ, ਮੋਜ਼ਾਂਬਿਕ, ਨਾਮੀਬੀਆ, ਸੇਸ਼ੇਲਸ, ਪਰਾਗਵੇ, ਰਵਾਂਡਾ,ਉਰੁਗਵੇ, ਸੂਰੀਨਾਮ, ਤਨਜਾਨੀਆ, ਵੇਨੇਜ਼ੁਏਲਾ, ਲੇਸੋਬੋ ਅਤੇ ਜ਼ਾਂਬੀਆਸ਼ਾਮਲ ਹਨ। ਇਸ ਦੇ ਇਲਾਵਾ ਪੁਲਸ ਅਤੇ ਪ੍ਰਦਰਸ਼ਨ ਕਰਦੇ ਲੋਕਾਂ ਵਿੱਚ ਵੱਧਦੇ ਸੰਘਰਸ਼ ਕਾਰਨ ਈਰਾਨ ਨੇ ਦੱਖਣੀ-ਪੂਰਬ ਇਲਾਕੇ ਵਿੱਚ ਇੰਟਰਨੈਟ ਉੱਤੇ ਪਾਬੰਦੀ ਲਾ ਦਿੱਤੀ ਹੈ। ਮਨੁੱਖੀ ਅਧਿਕਾਰਾਂ ਗਰੁੱਪਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਗੜਬੜ ਵਾਲੇ ‘ਸਿਸਤਾਨ ਅਤੇ ਬਲੂਚਿਸਤਾਨ’ ਪ੍ਰਾਂਤ ਵਿੱਚ ਮੋਬਾਈਲ ਡੇਟਾ ਨੈਟਵਰਕ ਨੂੰ ਬੰਦ ਕਰ ਦਿੱਤਾ ਹੈ।

Continue Reading

ਅੰਤਰਰਾਸ਼ਟਰੀ

ਡਾਕਟਰ ਆਪਰੇਸ਼ਨ ਛੱਡ ਕੇ ਸਰਜਰੀ ਟੇਬਲ ਤੋਂ ਕੋਰਟ ਸਾਹਮਣੇ ਪੇਸ਼ ਹੋਇਆ, ਜੱਜ ਨੇ ਤਰੀਕ ਵਧਾ ਦਿੱਤੀ

Published

on

case

ਨਿਊ ਯਾਰਕ, 1 ਮਾਰਚ – ਅਮਰੀਕਾ ਦੇ ਇੱਕ ਪਲਾਸਟਿਕ ਸਰਜਨ ਨੇ ਕੋਰਟ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਰਜਨ ਪੇਸ਼ੀ ਦੌਰਾਨ ਆਪਰੇਸ਼ਨ ਥੀਏਟਰ ਵਿੱਚ ਸਰਜਰੀ ਟੇਬਲ ‘ਤੇ ਸੀ। ਡਾਕਟਰ ਨੇ ਟਰੈਫਿਕ ਨਿਯਮ ਤੋੜੇ ਸਨ ਅਤੇ ਇਸੇ ਕੇਸ ਵਿੱਚ ਸੁਣਵਾਈ ਚੱਲ ਰਹੀ ਸੀ। ਪੇਸ਼ੀ ਦੌਰਾਨ ਜੱਜ ਨੂੰ ਜਦ ਮਰੀਜ਼ ਦੀ ਸਿਹਤ ਦੀ ਚਿੰਤਾ ਹੋਈ ਤਾਂ ਉਨ੍ਹਾਂ ਨੇ ਅਗਲੀ ਤਰੀਕ ਦੇ ਦਿੱਤੀ। ਉਧਰ ਕੈਲੀਫੋਰਨੀਆ ਦਾ ਮੈਡੀਕਲ ਬੋਰਡ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਇੱਕ ਰਿਪੋਰਟ ਮੁਤਾਬਕ ਡਾਕਟਰ ਸਕਾਟ ਗ੍ਰੀਨ ਵੀਰਵਾਰ ਨੂੰ ਕੋਰਟ ਦੇ ਸਾਹਮਣੇ ਪੇਸ਼ ਹੋਏ ਸਨ। ਕੋਰੋਨਾ ਕਾਰਨ ਮਾਮਲੇ ਦੀ ਸੁਣਵਾਈ ਵਰਚੁਅਲੀ ਕੀਤੀ ਗਈ। ਉਨ੍ਹਾਂ ਨੇ ਸਰਜਰੀ ਕਰਨ ਵਾਲੇ ਕੱਪੜੇ ਪਾਏ ਹੋਏ ਸਨ, ਉਥੇ ਮਰੀਜ਼ ਵੀ ਸੀ ਤੇ ਉਸ ਦਾ ਆਪਰੇਸ਼ਨ ਚੱਲ ਰਿਹਾ ਸੀ। ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੋਰਟ ਰੂਮ ਕਲਰਕ ਕਹਿੰਦੇ ਹਨ, ‘ਹੈਲੋ, ਮਿਸਟਰ ਗ੍ਰੀਨ? ਹਾਇ, ਕੀ ਤੁਸੀਂ ਪੇਸ਼ ਹੋਣ ਲਈ ਤਿਆਰ ਹੋ?’ ਇਸ ਦੇ ਬਾਅਦ ਸੁਣਵਾਈ ਵਿੱਚ ਇੱਕ ਅਧਿਕਾਰੀ ਦੀ ਪੇਸ਼ੀ ਹੁੰਦੀ ਹੈ, ਜੋ ਡਾਕਟਰ ਨੂੰ ਆਪ੍ਰੇਸ਼ਨ ਕਰਦਾ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਕੋਰਟ ਰੂਮ ਕਲਰਕ ਅੱਗੇ ਕਹਿੰਦੇ ਹਨ, ਇੰਝ ਲੱਗਦਾ ਹੈ ਕਿ ਤੁਸੀਂ ਇਸ ਸਮੇਂ ਆਪਰੇਸ਼ਨ ਥੀਏਟਰ ਵਿੱਚ ਹੋ? ਇਸ ‘ਤੇ ਡਾਕਟਰ ਗ੍ਰੀਨ ਕਹਿੰਦੇ ਹਨ, ‘‘ਹਾਂ, ਮੈਂ ਅਜੇ ਆਪਰੇਸ਼ਨ ਥੀਏਟਰ ਵਿੱਚ ਹਾਂ ਅਤੇ ਪੇਸ਼ ਹੋਣ ਲਈ ਤਿਆਰ ਹਾਂ। ਤੁਸੀਂ ਸੁਣਵਾਈ ਸ਼ੁਰੂ ਕਰੋ।” ਇਸ ‘ਤੇ ਕਲਰਕ ਉਨ੍ਹਾਂ ਨੂੰ ਦੱਸਦੇ ਹਨ ਕਿ ਕੇਸ ਦੀ ਸੁਣਵਾਈ ਲਾਈਵਸਟਰੀਮ ਹੈ, ਜਿਸ ਨੂੰ ਆਮ ਲੋਕ ਵੀ ਦੇਖ ਸਕਦੇ ਹਨ। ਇਸ ‘ਤੇ ਗ੍ਰੀਨ ਕਹਿੰਦੇ ਹਨ ਕਿ ਉਹ ਸਮਝ ਸਕਦੇ ਹਨ। ਇਸ ਗੱਲਬਾਤ ਦੌਰਾਨ ਗ੍ਰੀਨ ਆਪਰੇਸ਼ਨ ਕਰਨਾ ਜਾਰੀ ਰੱਖਦੇ ਹਨ। ਸੁਣਵਾਈ ਵਿੱਚ ਗ੍ਰੀਨ ਦੇ ਇਸ ਰਵੱਈਏ ਅਤੇ ਮਰੀਜ਼ ਦੀ ਸਿਹਤ ਦੇ ਲਈ ਜੱਜ ਚਿੰਤਤ ਦਿਖਾਈ ਦਿੰਦੇ ਹਨ। ਇਸ ਦੇ ਬਾਅਦ ਜੱਜ ਨੇ ਤਰੀਕ ਅੱਗੇ ਵਧਾ ਦਿੱਤੀ।

Continue Reading

ਰੁਝਾਨ


Copyright by IK Soch News powered by InstantWebsites.ca