Pakistani general acknowledges China's role in suppressing Baloch indepe
Connect with us [email protected]

ਅੰਤਰਰਾਸ਼ਟਰੀ

ਪਾਕਿਸਤਾਨੀ ਜਰਨੈਲ ਨੇ ਬਲੋਚਾਂ ਦਾ ਆਜ਼ਾਦੀ ਅੰਦੋਲਨ ਦਬਾਉਣ `ਚ ਚੀਨ ਦਾ ਰੋਲ ਮੰਨਿਆ

Published

on

ਬਲੋਚਿਸਤਾਨ, 1 ਫਰਵਰੀ – ਪਾਕਿਸਤਾਨ ਦੀ ਫੌਜ ਦੇ ਇੱਕ ਜਰਨੈਲ ਨੇ ਦੇਸ਼ ਵਿੱਚ ਬਲੋਚਾਂ ਦੇ ਆਜ਼ਾਦੀ ਅੰਦੋਲਨ ਨੂੰ ਕੁਚਲਣ ਵਿੱਚ ਚੀਨ ਦੀ ਭੂਮਿਕਾ ਨੂੰ ਮੰਨਿਆ ਹੈ। ਉਨ੍ਹਾਂ ਕਿਹਾ ਕਿ ਬੀਜਿੰਗ ਨੇ ਉਸ ਨੂੰ ਬਲੋਚਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਖਤਮ ਕਰਨ ਲਈ ਛੇ ਮਹੀਨਿਆਂ ਦਾ ਸਮਾਂ ਦਿੱਤਾ ਹੈ।
ਬੰਗਲਾਦੇਸ਼ ਦੀ ਇੱਕ ਅਖ਼ਬਾਰ ‘ਦਿ ਡੇਲੀ ਸਨ’ ਨਾਲ ਗੱਲਬਾਤ ਕਰਦਿਆਂ ਜਰਨੈਲ ਨੇ ਕਿਹਾ ਕਿ ਚੀਨ ਨੇ ਬਲੋਚ ਅੰਦੋਲਨ ਨੂੰ ਕੁਚਲਣ ਲਈ ਮੈਨੂੰ ਤਾਇਨਾਤ ਕੀਤਾ ਹੈ ਅਤੇ ਮੈਨੂੰ ਇਸ ਮੰਤਵ ਲਈ ਛੇ ਮਹੀਨਿਆਂ ਸਮਾਂ ਦਿੱਤਾ ਗਿਆ ਹੈ। ਈਰਾਨ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਦੇ ਹੋਏ ਪਾਕਿਸਤਾਨੀ ਜਰਨੈਲ ਅਯਮਾਨ ਬਿਲਾਲ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਈਰਾਨ ਅੰਦਰ ਜਾਵੇਗੀ ਅਤੇ ਉਨ੍ਹਾਂ ਦੇ ਵਿਰੁੱਧ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਚੀਨ ਨੇ ਮੈਨੂੰ ਤਨਖ਼ਾਹ ਤੇ ਵੱਡੀ ਰਕਮ ਦਾ ਭੁਗਤਾਨ ਕੀਤਾ ਹੈ। ਮੈਨੂੰ ਅਧਿਕਾਰਤ ਤੌਰ `ਤੇ ਆਪਣੇ ਖੇਤਰੀ ਹਿੱਤਾਂ ਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਵਿਰੁੱਧ ਈਰਾਨ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਨਿਯੁਕਤ ਕੀਤਾ ਹੈ। ਇਹ ਖੇਤਰੀ ਹਿੱਤਾਂ ਵਿੱਚ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੈ। 2015 ਵਿੱਚ ਚੀਨ ਨੇ ਪਾਕਿਸਤਾਨ ਲਈ 46 ਬਿਲੀਅਨ ਅਮਰੀਕੀ ਡਾਲਰ ਦੀ ਆਰਥਿਕ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਵਿੱਚ ਬਲੋਚਿਸਤਾਨ ਨੂੰ ਇੱਕ ਅਨਿਖੜਵਾਂ ਅੰਗ ਦੱਸਿਆ ਸੀ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਨਾਲ ਬੀਜਿੰਗ ਦਾ ਮੰਤਵ ਅਮਰੀਕਾ ਤੇ ਭਾਰਤੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਪਾਕਿਸਤਾਨ ਅਤੇ ਕੇਂਦਰੀ ਤੇ ਦੱਖਣੀ ਏਸ਼ੀਆ ਵਿੱਚ ਆਪਣੇ ਪ੍ਰਭਾਵ ਨੂੰ ਵਧਾਉਣਾ ਹੈ।

ਅੰਤਰਰਾਸ਼ਟਰੀ

ਹਵਾਈ ਜਹਾਜ਼ ਵਿੱਚ ਭਾਰਤੀ ਮੁਸਾਫਰ ਦੇ ਹੰਗਾਮੇ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ

Published

on

ਲੰਡਨ, 7 ਮਾਰਚ, – ਘਾਨਾ ਤੋਂ ਪੈਰਿਸ ਰਸਤੇ ਨਵੀਂ ਦਿੱਲੀ ਜਾ ਰਹੇ ਏਅਰ ਫਰਾਂਸ ਦੇ ਹਵਾਈ ਜਹਾਜ਼ ਨੂੰ ਇਕ ਸ਼ਰਾਰਤੀ ਭਾਰਤੀ ਮੁਸਾਫਰ ਵੱਲੋਂ ਅਚਾਨਕ ਹੰਗਾਮਾ ਕਰਨ ਨੇ ਰਾਹ ਵਿੱਚ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਖੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕਰ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਇਹ ਹਵਾਈ ਜਹਾਜ਼ ਜਦੋਂ ਪੈਰਿਸ ਹੁੰਦੇ ਹੋਏ ਦਿੱਲੀ ਜਾ ਰਿਹਾ ਸੀ ਤਾਂ ਇਕ ਭਾਰਤੀ ਮੁਸਾਫਰ ਨੇ ਫਲਾਈਟ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।ਜਹਾਜ਼ ਦੇ ਪਾਇਲਟਾਂ ਨੇ ਸੋਫੀਆ ਵਿਖੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਜਹਾਜ਼ ਲੈਂਡ ਕਰਦੇ ਸਾਰ ਉਸ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਪਛਾਣ ਨਹੀਂ ਦੱਸੀ ਗਈ। ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਪਿੱਛੋਂ ਹੀ ਹਵਾਈ ਜਹਾਜ਼ ਅੱਗੇ ਦੀ ਮੰਜ਼ਲ ਰਵਾਨਾ ਹੋ ਸਕਿਆ।ਬੁਲਗਾਰੀਆ ਦੀ ਖਬਰ ਏਜੰਸੀ ਮੁਤਾਬਕ ਜੇ ਭਾਰਤੀ ਨਾਗਰਿਕ ਦੋਸ਼ੀ ਨਿਕਲਿਆਤਾਂ ਉਸ ਨੂੰ 5 ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਨੂੰ ਅਦਾਲਤ ਨੇ ਇਕ ਵਕੀਲ ਅਤੇ ਦੋਭਾਸ਼ੀਆ ਦੇ ਦਿੱਤਾ ਹੈ ਅਤੇ ਭਾਰਤੀ ਦੂਤਘਰ ਨੂੰ ਵੀ ਇਸ ਦੀਜਾਣਕਾਰੀ ਦੇ ਦਿੱਤੀ ਗਈ ਹੈ

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਹਿੰਦੂ ਪਰਵਾਰ ਦੇ ਪੰਜ ਮੈਂਬਰਾਂ ਦਾ ਕਤਲ

Published

on

ਲਾਹੌਰ, 7 ਮਾਰਚ – ਪਾਕਿਸਤਾਨ ਵਿੱਚ ਇੱਕ ਹਿੰਦੂ ਪਰਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਭੇਤ ਭਰੀ ਹਾਲਤ ਵਿੱਚ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਉਕਤ ਹਿੰਦੂ ਪਰਵਾਰ ਦੇ ਮੁਖੀ ਰਾਮ ਚੰਦ ਮੇਘਵਾਰ (36), ਉਸ ਦੇ ਪੁੱਤਰ ਪ੍ਰੇਮ ਕੁਮਾਰ (12), ਦੋ ਪੁੱਤਰੀਆਂ ਅੰਜਲੀ (10) ਤੇ ਅਨੀਕਾ (4), ਉਸ ਦੀ ਪਤਨੀ ਲਕਸ਼ਮੀ ਮਾਈ ਦੀਆਂ ਲਾਸ਼ਾਂ ਰਹੀਮ ਯਾਰ ਖਾਨ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ ਉੱਤੇ ਚੱਕ ਨੰਬਰ 135-ਪੀ,ਅਬੂ ਧਾਬੀ ਕਾਲੋਨੀ ਵਿਖੇ ਉਨ੍ਹਾਂ ਦੇ ਘਰ ਤੋਂ ਮਿਲੀਆਂ ਹਨ। ਇਨ੍ਹਾਂ ਸਾਰੇ ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਸ ਨੇ ਚਾਕੂ ਅਤੇ ਕੁਹਾੜੀ ਸਮੇਤ ਕਤਲ ਲਈ ਵਰਤੋਂ ਵਿੱਚ ਲਿਆਂਦੇ ਗਏ ਹਥਿਆਰ ਬਰਾਮਦ ਕਰ ਲਏ ਹਨ। ਮ੍ਰਿਤਕ ਰਾਮ ਚੰਦ ਲੰਬੇ ਸਮੇਂ ਤੋਂ ਦਰਜੀ ਦੀ ਦੁਕਾਨ ਚਲਾ ਰਿਹਾ ਸੀ। ਪੁਲਸ ਦਾ ਦਾਅਵਾ ਹੈ ਕਿ ਲਕਸ਼ਮੀ ਮਾਈ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ। ਪਰਵਾਰਕ ਸੂਤਰਾਂ ਨੇ ਕਿਹਾ ਕਿ ਲਕਸ਼ਮੀ ਮਾਈ ਆਪਣੇ ਪਤੀ ਨੂੰ ਚੰਗੀ ਜ਼ਿੰਦਗੀ ਬਤੀਤ ਕਰਨ ਲਈ ਵਿੱਤੀ ਸਰੋਤਾਂ ਦੀ ਘਾਟ ਦੀ ਸ਼ਿਕਾਇਤ ਕਰ ਕੇ ਤੰਗ ਕਰਦੀ ਸੀ। ਪੁਲਸ ਮੁਤਾਬਕ ਰਾਮ ਚੰਦ ਨੇ ਬਾਅਦ ਵਿੱਚ ਸ਼ੇਖ਼ ਜ਼ਾਇਦ ਹਸਪਤਾਲ ਵਿਖੇ ਦਮ ਤੋੜ ਦਿੱਤਾ। ਲਕਸ਼ਮੀ ਦੇ ਭਰਾ ਤੀਰਥ ਰਾਮ ਨੇ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੇ ਜੀਜਾ ਰਾਮ ਚੰਦ ਨੇ ਸ਼ੱਕ ਦੇ ਆਧਾਰ ਉੱਤੇ ਪਰਵਾਰਕ ਮੈਂਬਰਾਂ ਦੇ ਗਲੇ ਵੱਢੇ ਹਨ। ਲਹਿੰਦੇ ਪੰਜਾਬ ਦੇ ਵਧੀਕ ਇੰਸਪੈਕਟਰ ਜਨਰਲ ਪੁਲਸ ਜ਼ਫਰ ਇਕਬਾਲ ਨੇ ਕਤਲੇਆਮ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਅਤੇ ਸਬੰਧਤ ਪੁਲਸ ਤੋਂ ਵਿਸਥਾਰਤ ਰਿਪੋਰਟ ਮੰਗੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ।

Continue Reading

ਅੰਤਰਰਾਸ਼ਟਰੀ

ਅਮਰੀਕਾ ਦੇ ਤੀਹ ਹਜ਼ਾਰ ਤੋਂ ਵੱਧ ਸੰਗਠਨਾਂ ਉਤੇ ਸਾਈਬਰ ਹਮਲੇ ਹੋਏ

Published

on

ਸੈਨ ਫਰਾਂਸਿਸਕੋ, 7 ਮਾਰਚ – ਸਾਈਬਰ ਹਮਲਿਆਂ ਤੋਂ ਅਮਰੀਕਾ ਨੂੰ ਛੁਟਕਾਰਾ ਨਹੀਂ ਮਿਲ ਰਿਹਾ। ਇੱਕ ਵਾਰ ਫਿਰ ਅਮਰੀਕਾ ਵਿੱਚ ਵੱਡੇ ਪੈਮਾਨੇ ‘ਤੇ ਹੈਕਰਾਂ ਨੇ ਹਮਲਾ ਕੀਤਾ ਹੈ। ਇਨ੍ਹਾਂ ਹਮਲਿਆਂ ਵਿੱਚ ਅਮਰੀਕਾ ਦੀਆਂ ਲਗਭਗ ਤੀਹ ਹਜ਼ਾਰ ਸੰਸਥਾਵਾਂ ਨੂੰ ਸ਼ਿਕਾਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਸਰਕਾਰੀ-ਗੈਰ ਸਰਕਾਰੀ ਸੰਗਠਨਾਂ ਦੇ ਨਾਲ ਹੀ ਵਪਾਰਕ ਸੰਸਥਾਵਾਂ ਵੀ ਹਨ। ਇਹ ਹਮਲੇ ਚੀਨ ਵਿੱਚ ਬੈਠੇ ਹੈਕਰਾਂ ਨੇ ਕੀਤੇ ਹਨ।
ਕ੍ਰੇਬਸ ਆਨ ਸਕਿਓਰਿਟੀ ਦੇ ਅਨੁਸਾਰ ਚੀਨ ਦੇ ਐਸਪਿਨੇਜ ਗਰੁੱਪ ਨੇ ਇਸ ਵਾਰ ਹਮਲਿਆਂ ਲਈ ਮਾਈਕ੍ਰੋਸਾਫਟ ਦੇ ਐਕਸਚੇਂਜ ਸਰਵਰ ਈਮੇਲ ਸਾਫਟਵੇਅਰ ਦੀਆਂ ਚਾਰ ਕਮਜ਼ੋਰੀਆਂ ਦਾ ਲਾਭ ਉਠਾਇਆ, ਜਿਸ ਨਾਲ ਉਨ੍ਹਾਂ ਹਜ਼ਾਰਾਂ ਸੰਸਥਾਵਾਂ ਦੇ ਨੈਟਵਰਕ ਵਿੱਚ ਘੁਸਪੈਠ ਕਰ ਕੇ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਸਿਸਟਮ ਵਿੱਚ ਪਹੁੰਚ ਕੇ ਮਾਲਵੇਅਰ ਪਾ ਦਿੱਤੇ ਹਨ। ਮਾਈਕਰੋਸਾਫਟ ਨੇ ਅਜੇ ਇਹ ਨਹੀਂ ਦੱਸਿਆ ਕਿ ਇਸ ਹਮਲੇ ਨਾਲ ਕਿੰਨਾ ਨੁਕਸਾਨ ਹੋਇਆ ਹੈ।ਕ੍ਰੇਬਸ ਆਨ ਸਕਿਓਰਿਟੀ ਦੇ ਅਨੁਸਾਰ ਅਮਰੀਕਾ ਦੇ ਦੋ ਸਾਈਬਰ ਮਾਹਰਾਂ ਨੇ ਹਮਲਿਆਂ ਦੀ ਸੂਚਨਾ ਅੰਤਰਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੂੰ ਦਿੱਤੀ ਹੈ। ਮਾਈਕ੍ਰੋਸਾਫਟ ਨੇ ਐਕਸਚੇਂਜ ਸਵਰਰ ਦੀ ਕਮਜ਼ੋਰੀ ਦੂਰ ਕਰਨ ਲਈ ਤੁਰੰਤ ਕਈ ਸੁਰੱਖਿਆ ਅਪਡੇਟਸ ਜਾਰੀ ਕੀਤੇ ਹਨ ਅਤੇ ਇਨ੍ਹਾਂ ਸਭ ਨੂੰ ਇੰਸਟਾਲ ਕਰਨ ਲਈ ਕਿਹਾ ਹੈ।ਅਮਰੀਕਾ ਵਿੱਚ ਸਾਈਬਰ ਹਮਲਿਆਂ ਦਾ ਸ਼ਿਕਾਰ ਕਈ ਏਅਰਲਾਈਨ ਕੰਪਨੀਆਂ ਵੀ ਹੋਈਆਂ ਹਨ। ਇਨ੍ਹਾਂ ਦੇ ਕੰਪਿਊਟਰ ‘ਚੋਂ ਯਾਤਰੀਆਂ ਦੀ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਸ਼ੱਕ ਹੈ। ਮਲੇਸ਼ੀਆ, ਫਿਨਏਅਰ, ਜਾਪਾਨ ਅਤੇ ਕੈਥੇਪੈਸੀਫਿਕ ਨੇ ਆਪਣੇ ਰੈਗੂਲਰ ਯਾਤਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca