Pakistani fraudster arrested in Lucknow for swindling Rs 300 crore
Connect with us [email protected]

ਅਪਰਾਧ

300 ਕਰੋੜ ਰੁਪਏ ਠੱਗਣ ਵਾਲੇ ਪਾਕਿਸਤਾਨੀ ਜਾਅਲਸਾਜ਼ ਲਖਨਊ ਤੋਂ ਗ੍ਰਿਫਤਾਰ

Published

on

arrest
  • ਬ੍ਰਿਟੇਨ ਵਿੱਚ ਰਜਿਸਟਰਡ ਕੰਪਨੀ ਰਾਹੀਂ ਕਈ ਦੇਸ਼ਾਂ ਦੇ ਨਾਗਰਿਕ ਲੁੱਟੇ
    ਲਖਨਊ, 14 ਫਰਵਰੀ – ਮਲਟੀਲੈਵਲ ਮਾਰਕੀਟਿੰਗ ਕੰਪਨੀ ਇਗਨਿਟਰ 100 ਅਤੇ ਸੋਲਮੈਕਸ ਗਰੁੱਪ ਦੇ ਰਾਹੀਂ ਸਕੀਮ ਲਾ ਕੇ ਕਈ ਦੇਸ਼ਾਂ ਦੇ ਨਾਗਰਿਕਾਂ ਲੁੱਟਿਆ ਗਿਆ ਤੇ ਭਾਰਤ ਵਿੱਚ ਵੀ ਕਰੀਬ ਪੰਜਾਹ ਹਜ਼ਾਰ ਲੋਕਾਂ ਨਾਲ 300 ਕਰੋੜ ਦੀ ਠੱਗੀ ਕੀਤੀ ਗਈ ਹੈ। ਹੋਰ ਦੇਸ਼ਾਂ ਦੇ ਕਰੀਬ 10 ਲੱਖ ਲੋਕਾਂ ਨਾਲ ਠੱਗੀ ਹੋਈ ਹੈ।
    ਉਤਰ ਪ੍ਰਦੇਸ਼ ਐਸ ਟੀ ਐਫ (ਸਪੈਸ਼ਲ ਟਾਸਕ ਫੋਰਸ) ਅਤੇ ਲਖਨਊ ਪੁਲਸ ਦੀ ਸਾਂਝੀ ਟੀਮ ਨੇ ਬੀਤੇ ਸ਼ੁੱਕਰਵਾਰ ਅਨਿਰੁਧ ਨਾਰਾਇਣ ਅਤੇ ਦੀਪਕ ਰਾਏ ਨੂੰ ਗ੍ਰਿਫਤਾਰ ਕੀਤਾ ਹੈ। ਅਨਿਰੁਧ ਮੂਲਰੂਪ ਵਿੱਚ ਜੌਨਪੁਰ ਅਤੇ ਦੀਪਕ ਮਊ ਦਾ ਰਹਿਣ ਵਾਲਾ ਹੈ। ਦੋਵੇਂ ਇਸ ਦੇਸ਼ ਵਿੱਚ ਇਹ ਨੈਟਵਰਕ ਨੂੰ ਚਲਾ ਰਹੇ ਸਨ, ਜਿਸ ਕੰਪਨੀ ਨੂੰ ਬ੍ਰਿਟੇਨ ਵਿੱਚ ਰਜਿਸਟਰਡ ਕਰਾਇਆ ਗਿਆ ਹੈ ਅਤੇ ਉਸ ਦਾ ਮਾਸਟਰ ਮਾਈਂਡ ਪਾਕਿਸਤਾਨ ਦਾ ਅਬਦੁੱਲ ਰਹਿਮਾਨ ਸੰਧੂ ਦੁਬਈ ਵਿੱਚ ਹੈ। ਐਸ ਟੀ ਐਫ ਦੇ ਡਿਪਟੀ ਐਸ ਪੀ ਕੁਮਾਰ ਨਾਗਰ ਦੇ ਦੱਸਣ ਅਨੁਸਾਰ ਇਗਨਿਟਰ 100 ਅਤੇ ਸੋਲਮੈਕਸ ਗਰੁੱਪ ਵੈਬਸਾਈਟ ਦੇ ਰਾਹੀਂ ਭਾਰਤ ਵਿੱਚ ਚੱਲ ਰਹੀ ਸੀ। ਅਬਦੁਲ ਡਾਇਰੈਕਟ ਸੇਲਿੰਗ ਦੇ ਬਹਾਨੇ ਠੱਗੀ ਸਕੀਮ ਚਲਾ ਰਿਹਾ ਸੀ। ਭਾਰਤ ਵਿੱਚ ਅਪ੍ਰੈਲ 2020 ਤੋਂ ਇਸ ਸਕੀਮ ਦਾ ਸੰਚਾਲਕ ਹੁਸ਼ਿਆਰਪੁਰ ਦਾ ਰਾਕੇਸ਼ ਸੈਣੀ ਦੁਬਈ ਵਿੱਚ ਰਹਿ ਕੇ ਜੂਮ ਐਪ ਦੇ ਰਾਹੀਂ ਕੰਮ ਕਰ ਰਿਹਾ ਸੀ। ਭਾਰਤ ਵਿੱਚ ਕੰਪਨੀ ਦਾ ਰੀਜਨਲ ਡਾਇਰੈਕਟਰ ਅਨਿਰੁਧ ਨਾਰਾਇਣ ਵੀ ਕੁਝ ਦਿਨ ਪਹਿਲਾਂ ਦੁਬਈ ਗਿਆ ਤੇ ਰਾਕੇਸ਼ ਸੈਣੀ ਕੋਲ ਠਹਿਰਿਆ ਸੀ। ਪੁੱਛਗਿੱਛ ਵਿੱਚ ਕੰਪਨੀ ਚਲਾਉਣ ਵਾਲੇ ਪੰਜਾਬ ਦੇ ਗੁਰਪ੍ਰੀਤ ਸਿੰਘ, ਗੁਜਰਾਤ ਦੇ ਅਮਰਜੀਤ ਪੁਰਵਾ ਅਤੇ ਸੰਜੇ ਸੋਨਰਕੇ ਦੇ ਨਾਂਅ ਵੀ ਪਤਾ ਲੱਗੇ ਹਨ। ਇਹ ਸਾਰੇ ਇਥੇ ਕੰਪਨੀ ਦੇ ਰੀਜ਼ਨਲ ਡਾਇਰੈਕਟਰ ਹਨ ਅਤੇ ਇਨ੍ਹਾਂ ਵਿੱਚ ਅਨਿਰੁਧ ਸਭ ਤੋਂ ਉਪਰ ਸੀ, ਜਿਸ ਦੇ ਵਿਰੁੱਧ ਬਿਹਾਰ ਵਿੱਚ ਦੋ ਕੇਸ ਦਰਜ ਹਨ। ਅਨਿਰੁਧ ਨੇ ਦੱਸਿਆ ਕਿ ਮਹਿੰਗੇ ਤੋਹਫਿਆਂ ਅਤੇ ਐਜੂਕੇਸ਼ਨਲ ਪੈਕੇਜ ਦਾ ਲਾਲਚ ਦੇ ਕੇ ਕਰੀਬ 20 ਹਜ਼ਾਰ ਲੋਕਾਂ ਨੂੰ ਜੋੜਿਆ ਅਤੇ ਕਰੀਬ ਪੰਜ ਕਰੋੜ ਵਿਦੇਸ਼ ਭੇਜੇ ਹਨ। ਕੰਪਨੀ ਦੇ ਸ਼ੇਅਰ ਇਸ ਦਾਅਵੇ ਨਾਲ ਲੋਕਾਂ ਨੂੰ ਦਿੱਤੇ ਜਾਂਦੇ ਸਨ ਕਿ ਕੀਮਤ ਅਸਮਾਨ ਛੂਹਣ ਵਾਲੀ ਹੈ, ਜਦ ਕਿ ਇਹ ਕੰਪਨੀ ਸ਼ੇਅਰ ਮਾਰਕੀਟ ਵਿੱਚ ਲਿਸਟਿਡ ਹੀ ਨਹੀਂ ਹੈ।

ਅਪਰਾਧ

ਕਸ਼ਮੀਰੀ ਵੱਖਵਾਦੀ ਨੇਤਾ ਆਸੀਆ ਅੰਦਰਾਬੀ ਦੇ ਖਿਲਾਫ ਅੱਤਵਾਦ ਦੇ ਦੋਸ਼ ਤੈਅ

Published

on

ਨਵੀਂ ਦਿੱਲੀ, 24 ਫਰਵਰੀ – ਦਿੱਲੀ ਦੀ ਇੱਕ ਕੋਰਟ ਨੇ ਕਸ਼ਮੀਰੀ ਵੱਖਵਾਦੀ ਨੇਤਾ ਆਸੀਆ ਅੰਦਰਾਬੀ ਤੇ ਉਸ ਦੀਆਂ ਦੋ ਸਹਿਯੋਗੀਆਂ ਦੇ ਖਿਲਾਫ ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜਨ ਤੇ ਦੇਸ਼ ਵਿੱਚ ਦਹਿਸ਼ਤੀ ਵਾਰਦਾਤ ਦੀ ਸਾਜ਼ਿਸ ਰਚਣ ਦੇ ਲਈ ਅੱਤਵਾਦ, ਦੇਸ਼ ਧਰੋਹ ਅਤੇ ਹੋਰ ਦੋਸ਼ ਤੈਅ ਕੀਤੇ ਹਨ।
ਇਹ ਮਾਮਲਾ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨ ਦੀ ਮਦਦ ਨਾਲ ਦੇਸ਼ ਦੇ ਖਿਲਾਫ ਜੰਗ ਛੇੜਨ ਨਾਲ ਜੁੜਿਆ ਹੈ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਅੰਦਰਾਬੀ ਅਤੇ ਉਸ ਦੀਆਂ ਸਹਿਯੋਗਣਾਂ ਸੋਫੀ ਫਹਿਮੀਦਾ ਅਤੇ ਨਾਹਿਦਾ ਨਸਰੀਰ ਦੇ ਖਿਲਾਫ ਵੀਹ ਫਰਵਰੀ ਨੂੰ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦਾ ਮੁਕੱਦਮਾ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।ਇਸ ਤੋਂ ਪਹਿਲਾਂਕੋਰਟ ਵਿੱਚ ਦੋਸ਼ੀਆਂ ਨੇ ਬੇਕਸੂਰ ਹੋਣ ਦੀ ਦਲੀਲ ਦਿੱਤੀ ਅਤੇ ਕੇਸ ਦਾ ਸਾਹਮਣਾ ਕਰਨ ਦੀ ਗੱਲ ਕਹੀ। ਕੋਰਟ ਨੇ ਧਾਰਾ 120 ਬੀ (ਅਪਰਾਧਕ ਸਾਜ਼ਿਸ਼), 121 (ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜਨ), 121-ਏ (ਸਰਕਾਰ ਦੇ ਖਿਲਾਫ ਜੰਗ ਛੇੜਨ ਦੀ ਸਾਜ਼ਿਸ਼), 124-ਏ (ਰਾਜਧਰੋਹ), 153-ਏ (ਦੋ ਗਰੁੱਪਾਂ ਵਿੱਚ ਰੰਜਿਸ਼ ਪੈਦਾ ਕਰਨਾ), 153-ਬੀ (ਬਗਾਵਤ, ਕੌਮੀ ਅਖੰਡਤਾ ਦੇ ਖਿਲਾਫ ਬਿਆਨ) ਅਤੇ 505 (ਲੋਕਾਂ ਦੇ ਵਿੱਚ ਗੜਬੜੀ ਫੈਲਾਉਣ ਦੇ ਮਕਸਦ ਨਾਲ ਦਿੱਤਾ ਬਿਆਨ) ਦੇ ਤਹਿਤ ਦੋਸ਼ ਤੈਅ ਕੀਤੇ। ਇਸ ਦੇ ਇਲਾਵਾ ਗੈਰ-ਕਾਨੂੰਨੀ ਸਰਗਰਮੀ (ਰੋਕੂ) ਕਾਨੂੰਨ ਦੀ ਧਾਰਾ 18 (ਸਾਜ਼ਿਸ਼, ਅੱਤਵਾਦੀ ਸਰਗਰਮੀਆਂ ਨੂੰ ਉਤਸ਼ਾਹਤ ਕਰਨਾ), 20 (ਅੱਤਵਾਦੀ ਗਿਰੋਹ ਦਾ ਮੈਂਬਰ ਹੋਣਾ), 38 (ਅੱਤਵਾਦੀ ਸੰਗਠਨ ਦੀ ਮੈਂਬਰਸ਼ਿਪ ਸਬੰਧੀ ਅਪਰਾਧ) ਅਤੇ 39 (ਅੱਤਵਾਦੀ ਸੰਗਠਨ ਨੂੰ ਦਿੱਤੀ ਗਈ ਮਦਦ) ਦੇ ਤਹਿਤ ਵੀ ਦੋਸ਼ ਤੈਅ ਕੀਤੇ ਗਏ ਹਨ

Read More Latest Crime News

Continue Reading

ਅਪਰਾਧ

ਮੁੰਬਈ ਪੁਲਸ ਨੂੰ ਗੈਂਗਸਟਰ ਰਵੀ ਪੁਜਾਰੀ ਦਾ ਰਿਮਾਂਡ ਨੌ ਮਾਰਚ ਤੱਕ ਮਿਲਿਆ

Published

on

ਮੁੰਬਈ, 24 ਫਰਵਰੀ – ਮੁੰਬਈ ਪੁਲਸ ਨੇ ਗੈਂਗਸਟਰ ਰਵੀ ਪੁਜਾਰੀ ਨੂੰ ਬੈਂਗਲੁਰੂ ਤੋਂ ਇੱਥੇ ਲਿਆਉਣ ਤੋਂ ਬਾਅਦ ਵਿਸ਼ੇਸ਼ ਮਕੋਕਾ ਅਦਾਲਤ ਵਿੱਚ ਪੇਸ਼ ਕੀਤਾ। ਕੋਰਟ ਨੇ ਉਸ ਨੂੰ 2016 ਦੀ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਨੌ ਮਾਰਚ ਤੱਕ ਲਈ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਜਾਰੀ ਨੂੰ ਪਿਛਲੇ ਸਾਲ ਫ਼ਰਵਰੀ ਵਿੱਚ ਦੱਖਣੀ ਅਫ਼ਰੀਕਾ ਤੋਂ ਭਾਰਤ ਲਿਆਂਦਾ ਗਿਆ ਅਤੇ ਬੈਂਗਲੁਰੂ ਦੀ ਇੱਕ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਹ ਕਈ ਸਾਲਾਂ ਤੋਂ ਫਰਾਰ ਸੀ। ਕਰਨਾਟਕ ਦੀ ਅਦਾਲਤ ਨੇ 21 ਅਕਤੂਬਰ 2016 ਨੂੰ ਮੁੰਬਈ ਦੇ ਵਿਲੇ ਪਾਰਲੇ ਇਲਾਕੇ ਵਿੱਚ ਗੈਂਗਸਟਰ ਪੁਜਾਰੀ ਨੂੰ ਮੁੰਬਈ ਪੁਲਸ ਨੂੰ ਸੌਂਪਣ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਕੱਲ੍ਹ ਉਸ ਨੂੰ ਲਿਆਉਣ ਲਈ ਬੈਂਗਲੁਰੂ ਗਈ ਸੀ।
ਇੱਕ ਘਟਨਾ ਮਗਰੋਂ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਦਾ ਕੇਸ ਦਰਜ ਕੀਤਾ ਗਿਆ ਸੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਨੂੰ ਕੱਲ੍ਹ ਸੜਕ ਦੇ ਰਸਤੇ ਬੈਂਗਲੁਰੂ ਤੋਂ ਮੁੰਬਈ ਲਿਆਂਦਾ ਗਿਆ। ਇਸ ਕੇਸ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਦੇ ਸੈਲ ਨੇ ਉਸ ਨੂੰ ਇੱਥੋਂ ਦੀ ਵਿਸ਼ੇਸ਼ ਮਕੋਕਾ ਅਦਾਲਤ ਵਿੱਚ ਪੇਸ਼ ਕੀਤਾ। ਮੁੱਖ ਜੱਜ ਡੀ ਈ ਕੋਥਾਲਿਕਰ ਨੇ ਪੁਜਾਰੀ ਨੂੰ ਨੌ ਮਾਰਚ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਇਸ ਕੇਸ ਵਿੱਚ ਪੁਜਾਰੀ ਦੇ ਸੱਤ ਸਹਿਯੋਗੀ ਪਹਿਲਾਂ ਹੀ ਜੇਲ ਵਿੱਚ ਹਨ। ਉਨ੍ਹਾਂ ਦਸਿਆ ਕਿ ਕਰਨਾਟਕ ਦੇ ਉਡੁਪੀ ਨਾਲ ਤੁਆਲੁਕ ਰੱਖਣ ਵਾਲਾ ਪੁਜਾਰੀ ਵਿਦੇਸ਼ ਤੋਂ ਉਗਰਾਹੀ ਰੈਕੇਟ ਚਲਾਉਂਦਾ ਸੀ।

Read More Latest Punjabi News Portal Online

Continue Reading

ਅਪਰਾਧ

ਖੰਨੇ ਦੇ ਨੌਜਵਾਨ ਦਾ ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ

Published

on

ਖੰਨਾ, 24 ਫਰਵਰੀ – ਨੇੜਲੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੰੁ ਅਮਰੀਕਾ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ, ਜਿਸ ਬਾਰੇ ਬਾਕੀ ਖਬਰਾਂ ਦੀ ਉਡੀਕ ਹੈ।
ਪਿੰਡ ਚਕੋਹੀ ਦੇ ਸਰਪੰਚ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ 31 ਸਾਲਾ ਗੁਰਪ੍ਰੀਤ ਸਿੰਘ ਦੋ ਸਾਲ ਪਹਿਲਾਂ ਵਰਕ ਪਰਮਿਟ ਉੱਤੇ ਅਮਰੀਕਾ ਗਿਆ ਅਤੇ ਸੈਕਰਾਮੈਂਟੋ ਵਿੱਚ ਸੈਵਨ ਇਲੈਵਨ ਸਟੋਰ ਵਿੱਚ ਕੰਮ ਕਰਦਾ ਸੀ। ਕੱਲ੍ਹ ਸ਼ਾਮ ਪੰਜ ਵਜੇ (ਭਾਰਤੀ ਸਮੇਂ) ਸਟੋਰਵਿੱਚ ਆਏ ਇੱਕ ਗਾਹਕ ਨਾਲ ਉਸ ਦੀ ਕਿਸੇ ਗੱਲ ਤੋਂ ਬਹਿਸ ਹੋ ਗਈ ਤਾਂ ਗੱਲ ਇੰਨੀ ਵਧ ਗਈ ਕਿ ਉਸ ਨੌਜਵਾਨ ਨੇ ਗੁਰਪ੍ਰੀਤ ਨੂੰ ਗੋਲੀ ਮਾਰ ਦਿੱਤੀ। ਗੁਰਪ੍ਰੀਤ ਦੇ ਸਾਥੀ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਵਰਾਦਾਤ ਤੋਂ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਫੋਨ ਉੱਤੇ ਪਤਨੀ ਸੁਖਪ੍ਰੀਤ ਕੌਰ ਨਾਲ ਗੱਲ ਕਰ ਕਿਹਾ ਸੀ ਕਿ ਉਸ ਦੀ ਗਾਹਕ ਨਾਲ ਬਹਿਸ ਸ਼ੁਰੂ ਹੋ ਗਈ। ਇਸ ਉੱਤੇ ਗੁਰਪ੍ਰੀਤ ਨੇ ਆਪਣੀ ਪਤਨੀ ਨੂੰ ਕੁਝ ਸਮੇਂ ਬਾਅਦ ਫੋਨ ਕਰਨ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ।

Read More International Punjabi News

Continue Reading

ਰੁਝਾਨ


Copyright by IK Soch News powered by InstantWebsites.ca