Pakistan will get free corona vaccine made in India
Connect with us [email protected]

ਅੰਤਰਰਾਸ਼ਟਰੀ

ਪਾਕਿਸਤਾਨ ਨੂੰ ਭਾਰਤ `ਚ ਬਣਿਆ ਕੋਰੋਨਾ ਟੀਕਾ ਮੁਫਤ ਮਿਲੇਗਾ

Published

on

vaccine

ਇਸਲਾਮਾਬਾਦ, 1 ਫਰਵਰੀ – ਪਾਕਿਸਤਾਨ ਵਿੱਚ ਵੀ ਕੋਰੋਨਾ ਟੀਕਾਕਰਨ ਦਾ ਰਾਹ ਸਾਫ ਹੁੰਦਾ ਜਾ ਰਿਹਾ ਹੈ। ਓਥੋਂ ਦੀ ਇਮਰਾਨ ਸਰਕਾਰ ਅਜੇ ਤੱਕ ਕੋਰੋਨਾ ਟੀਕੇ ਦੀ ਇੱਕ ਵੀ ਡੋਜ਼ ਨਹੀਂ ਖ਼ਰੀਦ ਸਕੀ, ਪਰ ਚੀਨ ਨੇ ਇਸ ਨੂੰ ਪੰਜ ਲੱਖ ਡੋਜ਼ ਮੁਫ਼ਤ ਦਿੱਤੀਆਂ ਹਨ। ਇਸ ਨੂੰ ਲਿਆਉਣ ਲਈ ਪਾਕਿਸਤਾਨ ਤੋਂ ਇੱਕ ਜਹਾਜ਼ ਭੇਜਿਆ ਹੈ। ਚੀਨੀ ਡੋਜ਼ ਦੇ ਪਾਕਿਸਤਾਨ ਪਹੁੰਚਣ ਤੋਂ ਪਹਿਲਾਂ ਪਾਕਿਸਤਾਨ ਲਈ 1.70 ਕਰੋੜ ਭਾਰਤੀ ਟੀਕੇ ਮੁਫ਼ਤ ਮਿਲਣ ਦਾ ਰਾਹ ਸਾਫ ਹੋ ਗਿਆ। ਉਸ ਨੂੰ ਕੋਵਾਕਸ ਪ੍ਰੋਗਰਾਮ ਦੇ ਅਧੀਨ ਇਹ ਖੈਰਾਤ ਮਿਲਣ ਜਾ ਰਹੀ ਹੈ।
ਅਸਲ ਵਿੱਚ ਪਾਕਿਸਤਾਨ ਨੇ ਆਕਸਫੋਰਡ-ਐਸਟ੍ਰਾਜੈਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਤਕਨਾਲੋਜੀ ਵੱਲੋਂ ਤਿਆਰ ਕੀਤੇ ਟੀਕੇ ਕੋਵੀਸ਼ੀਲਡ ਨੂੰ ਸਭ ਤੋਂ ਪਹਿਲਾਂ ਐਮਰਜੈਂਸੀ ਪ੍ਰਵਾਨਗੀ ਦਿੱਤੀ ਸੀ ਪਰ ਇਮਰਾਨ ਖਾਨ ਸਰਕਾਰ ਦੇ ਖਜ਼ਾਨੇ ਵਿੱਚ ਇੰਨੇ ਪੈਸੇਨਹੀਂ ਸਨ ਕਿ ਉਹ ਟੀਕੇ ਖਰੀਦ ਜਾਂ ਮੰਗ ਸਕੇ। ਪਾਕਿਸਤਾਨ ਨੇ ਇਸ ਨੂੰ ਬੈਕਡੋਰ ਤੋਂ ਹਾਸਲ ਕਰਨ ਦੀ ਕੋਸ਼ਿਸ਼ ਅਧੀਨ ਰਾਜ ਸਰਕਾਰਾਂ ਅਤੇ ਨਿੱਜੀ ਸੈਕਟਰ ਨੂੰ ਖ਼ਰੀਦ ਦੀ ਛੋਟ ਦੇ ਦਿੱਤੀ ਸੀ।ਇਸ ਦੌਰਾਨ ਕੱਲ੍ਹ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ (ਸਿਹਤ) ਡਾ. ਫੈਸਲ ਸੁਲਤਾਨ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ (ਫਰਵਰੀ) ਤੋਂ ਪਾਕਿਸਤਾਨ ਨੂੰ ਐਸਟ੍ਰਾਜੇਨੇਕਾ ਦੀ ਵੈਕਸੀਨ ਵੀ ਮਿਲਣ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 60 ਲੱਖ ਡੋਜ਼ ਦੀ ਡਿਲੀਵਰੀ ਮਾਰਚ ਤੱਕ ਹੋ ਜਾਵੇਗੀ ਤਾਂ ਜੂਨ ਤੱਕ 1.70 ਕਰੋੜ ਡੋਜ਼ ਮਿਲ ਜਾਵੇਗੀ।

Read More Latest Medical News

ਅੰਤਰਰਾਸ਼ਟਰੀ

ਚੀਨੀ ਸਾਈਬਰ ਹਮਲੇ ਬਾਰੇ ਅਮਰੀਕੀ ਐੱਮ ਪੀਜ਼ ਨੇ ਭਾਰਤ ਦਾ ਸਾਥ ਦੇਣ ਦੀ ਮੰਗ ਚੁੱਕੀ

Published

on

ਯੂ ਐੱਨ ਓ ਵਿੱਚ ਅਮਰੀਕਾ ਤੇ ਭਾਰਤ ਦੇ ਰਾਜਦੂਤ ਮਿਲੇ
ਵਾਸ਼ਿੰਗਟਨ, 2 ਮਾਰਚ, – ਚੀਨੀ ਹੈਕਰਾਂ ਵੱਲੋਂ ਭਾਰਤ ਦੀ ਪਾਵਰ ਗ੍ਰਿਡ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਦੀ ਰਿਪੋਰਟ ਦੇ ਕਾਰਨ ਅਮਰੀਕਾ ਦੇ ਇਕ ਸੀਨੀਅਰ ਪਾਰਲੀਮੈਂਟ ਮੈਂਬਰ ਨੇ ਸੋਮਵਾਰ ਅਮਰੀਕਾ ਦੀ ਸਰਕਾਰ ਨੂੰ ਭਾਰਤ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।ਪਾਰਲੀਮੈਂਟ ਮੈਂਬਰ ਫ੍ਰੈਂਕ ਪੌਲੇਨ ਨੇ ਟਵੀਟ ਕੀਤਾ ਕਿ ਅਮਰੀਕਾ ਨੂੰ ਯਕੀਨੀ ਤੌਰ ਉੱਤੇ ਰਣਨੀਤਕ ਭਾਈਵਾਲਾਂ ਨਾਲ ਖੜੋਣਾ ਅਤੇ ਭਾਰਤ ਦੇ ਪਾਵਰ ਗ੍ਰਿਡ ਉੱਤੇ ਚੀਨ ਪੱਖੀ ਹੈਕਰਾਂ ਦੇ ਹਮਲੇ ਦੀ ਨਿਖੇਧੀ ਕਰਨੀ ਚਾਹੀਦੀ ਹੈ, ਜਿਸ ਨਾਲ ਮਹਾਮਾਰੀ ਦੌਰਾਨ ਹਸਪਤਾਲਾਂ ਨੂੰ ਜਨਰੇਟਰਾਂ ਦਾ ਸਹਾਰਾ ਲੈਣਾ ਪਿਆ ਸੀ।
ਸਾਈਬਰ ਹਮਲੇ ਵਰਗੀਆਂ ਹਰਕਤਾਂ ਦੀ ਨਿਗਰਾਨੀ ਕਰਨ ਵਾਲੀ ਇਕ ਅਮਰੀਕੀ ਕੰਪਨੀ ਦੀ ਰਿਪੋਰਟ ਅਨੁਸਾਰ ਭਾਰਤ ਦੀ ਪਾਵਰਗ੍ਰਿਡ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਦਾ ਪਤਾ ਲੱਗਣ ਪਿੱਛੋਂ ਅਮਰੀਕੀ ਪਾਰਲੀਮੈਂਟ ਮੈਂਬਰ ਪੈਲੋਨ ਨੇ ਟਵੀਟ ਕੀਤਾ ਕਿ ਅਸੀਂ ਚੀਨ ਨੂੰ ਤਾਕਤ ਦੀ ਵਰਤੋਂ ਅਤੇ ਡਰਾ ਕੇ ਖੇਤਰ ਵਿੱਚ ਦਬਦਬਾ ਕਾਇਮ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਵਰਨਣ ਯੋਗ ਹੈ ਕਿ ਅਮਰੀਕਾ ਦੀ ਇਕ ਕੰਪਨੀ ਨੇ ਆਪਣੇ ਬੀਤੇ ਦਿਨਾਂ ਦੇ ਅਧਿਐਨ ਪਿੱਛੋਂ ਦਾਅਵਾ ਕੀਤਾ ਹੈ ਕਿ ਭਾਰਤ ਤੇ ਚੀਨ ਵਿਚ ਬਾਰਡਰ ਉੱਤੇ ਤਣਾਅ ਦੇ ਦੌਰਾਨ ਚੀਨ ਸਮੱਰਥਕ ਹੈਕਰਾਂ ਦੇ ਇਕ ਗਰੁੱਪ ਨੇ ਭਾਰਤ ਦੇ ਪਾਵਰਗ੍ਰਿਡ ਸਿਸਟਮ ਨੂੰ ਨਿਸ਼ਾਨਾ ਬਣਾਇਆ ਸੀ। ਸ਼ੱਕ ਹੈ ਕਿ ਬੀਤੇ ਸਾਲ ਮੁੰਬਈ ਵਿਚ ਵੱਡੇ ਪੱਧਰ ਉੱਤੇ ਬਿਜਲੀ ਦੀ ਸਪਲਾਈ ਠੱਪ ਹੋਣ ਪਿੱਛੇ ਸ਼ਾਇਦ ਇਹੀ ਕਾਰਨ ਸੀ।
ਇਸ ਦੌਰਾਨ ਯੂ ਐੱਨ ਓਵਿੱਚ ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟਾਂ ਵਿਚਾਲੇ ਅੱਜ ਬੈਠਕ ਹੋਈ, ਜਿਸ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੀ ਰਣਨੀਤਕ ਭਾਈਵਾਲੀ ਦੀ ਫਿਰ ਪੁਸ਼ਟੀ ਕੀਤੀ ਤੇ ਬਹੁ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਦੀ ਸਹਿਮਤੀ ਪ੍ਰਗਟ ਕੀਤੀ। ਯੂ ਐੱਨ ਓਵਿੱਚ ਅਮਰੀਕਾ ਦੀ ਨਵ ਨਿਯੁਕਤ ਰਾਜਦੂਤ ਲਿੰਡਾ ਥੋਮਸ ਗ੍ਰੀਨਫੀਲਡ ਨੇ ਯੂ ਐੱਨ ਓਵਿੱਚ ਭਾਰਤ ਦੇ ਸਥਾਈ ਰਾਜਦੂਤ ਟੀ ਐੱਸ ਤਿਰੂਮੂਰਤੀ ਨਾਲ ਬੈਠਕ ਕੀਤੀ, ਜਿਸ ਦੇ ਬਾਅਦ ਤਿਰੂਮੂਰਤੀ ਨੇ ਟਵੀਟ ਕੀਤਾ ਕਿ ਯੂ ਐੱਨ ਓਵਿੱਚ ਅਮਰੀਕਾ ਦੀ ਸਥਾਈ ਦੂਤ ਗ੍ਰੀਨਫੀਲਡ ਨਾਲ ਮਿਲ ਕੇ ਖੁਸ਼ੀ ਹੋਈ ਹੈ। ਉਨ੍ਹਾਂ ਨਾਲ ਯੂ ਐੱਨ ਸਕਿਓਰਟੀ ਕੌਂਸਲਵਿੱਚ ਅਮਰੀਕਾ ਦੀਆਂ ਪਹਿਲ ਕਦਮੀਆਂ ਉੱਤੇ ਚਰਚਾ ਹੋਈ ਹੈ। ਉਨ੍ਹਾਂ ਨੇ ਟਵੀਟ ਕੀਤਾ ਅਸੀਂ ਆਪਣੀ ਸਿਆਸੀ ਭਾਈਵਾਲੀ ਦੀ ਫਿਰ ਪੁਸ਼ਟੀ ਕੀਤੀ ਹੈ।

Read More International Punjabi News

Continue Reading

ਅੰਤਰਰਾਸ਼ਟਰੀ

ਪਾਕਿ ਦੀ ਸਿੰਧ ਵਿਧਾਨ ਸਭਾ ਵਿੱਚ ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਆਪੋ ਵਿੱਚ ਭਿੜੇ

Published

on

ਜ਼ਮੀਨ ਉੱਤੇ ਸੁੱਟ ਕੇ ਕੁਟਾਪਾ ਚਾੜ੍ਹਿਆ ਜਾਂਦਾ ਵੇਖਿਆ ਗਿਆ
ਇਸਲਾਮਾਬਾਦ, 2 ਮਾਰਚ, – ਪਾਕਿਸਤਾਨ ਦੀ ਸਿੰਧ ਵਿਧਾਨ ਸਭਾ ਵਿਚ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਦੇ ਨੇਤਾ ਆਪੋ ਵਿਚ ਲੜ ਪਏ ਅਤੇ ਹਾਲਤ ਇੰਨੇ ਬੇਕਾਬੂ ਹੋ ਗਏ ਕਿ ਨੇਤਾ ਇਕ-ਦੂਸਰੇ ਨੂੰ ਜ਼ਮੀਨ ਉੱਤੇ ਸੁੱਟ-ਸੁੱਟ ਕੇ ਕਾਫੀ ਦੇਰ ਤੱਕ ਕੁੱਟਦੇ ਦਿਖਾਈ ਦਿੱਤੇ। ਅਸੈਂਬਲੀ ਅੰਦਰਲੇ ਕਈ ਵੀਡੀਓ ਰਿਕਾਰਡਇਸ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ।
ਅਸਲ ਵਿਚਮਾਮਲਾ ਸੈਨੇਟ ਚੋਣਾਂ ਬਾਰੇ ਸੀ ਤੇ ਪਾਰਟੀ ਦੇ ਤਿੰਨ ਵਿਧਾਇਕਾਂ ਅਸਲਮ ਆਬਰੋ, ਸ਼ਹਿਰਵਾਰ ਸ਼ਾਰ ਅਤੇ ਕਰੀਮ ਬਖਸ਼ ਗਬੋਲ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਮਨ ਮੁਤਾਬਕ ਸੈਨੇਟ ਚੋਣਾਂ ਵਿੱਚ ਵੋਟ ਦੇਣਗੇ। ਇਸ ਮੌਕੇ ਪੀ ਟੀ ਆਈ ਦੇ ਉਮੀਦਵਾਰਾਂ ਨੂੰ ਵੋਟ ਨਾ ਦੇਣ ਤੋਂ ਨਾਰਾਜ਼ ਨੇਤਾਵਾਂ ਨੇ ਇਨ੍ਹਾਂ ਤਿੰਨੇ ਨੇਤਾਵਾਂ ਨੂੰ ਬਾਗੀ ਕਰਾਰ ਦਿੱਤਾ ਅਤੇ ਉਨ੍ਹਾਂ ਦੇ ਵਿਧਾਨ ਸਭਾ ਵਿਚ ਦਾਖਲ ਹੁੰਦੇ ਸਾਰ ਉਨ੍ਹਾਂ ਉੱਤੇ ਹਮਲਾ ਬੋਲ ਦਿੱਤਾ। ਇਸ ਪਿੱਛੋਂ ਆਪੋ ਵਿਚ ਲੜ ਰਹੇ ਨੇਤਾਵਾਂ ਨੂੰ ਰੋਕਣ ਲਈ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਵੀ ਅੱਗੇ ਆਏ ਤਾਂ ਮਾਮਲਾ ਹੋਰ ਵਧ ਗਿਆ। ਵੀਡੀਓ ਵਿਚ ਦਿਖਾਈ ਦੇਂਦਾ ਹੈ ਕਿ ਵਿਧਾਨ ਸਭਾ ਦੇ ਅੰਦਰ ਹੰਗਾਮਾ ਮੱਚਿਆ ਹੋਇਆ ਹੈ, ਜਿਸ ਵਿੱਚ ਭੀੜ ਇਕ ਨੇਤਾ ਨੂੰ ਹੇਠਾਂ ਸੁੱਟ ਦਿੰਦੀ ਹੈ। ਕਈ ਮੈਂਬਰ ਉੱਠ ਕੇ ਬਾਹਰ ਚਲੇ ਗਏ, ਪਰ ਗੁੱਸੇ ਵਿਚ ਆਏ ਨੇਤਾ ਆਪਸ ਵਿਚ ਲੜਦੇ ਰਹੇ।
ਜੀਓ ਨਿਊਜ਼ ਦੇ ਮੁਤਾਬਕ ਅਸਲਮ ਆਬਰੋ ਨੇ ਦੋਸ਼ ਲਾਇਆ ਕਿ ਸੈਨੇਟ ਉਮੀਦਵਾਰਾਂ ਦੇ ਟਿਕਟ ਵੇਚੇ ਗਏ ਸਨ ਅਤੇ ਉਹ ਸੈਫੁੱਲਾ ਆਬਰੋ ਅਤੇ ਫੈਸਲ ਵਾਵਡਾ ਦੀ ਚੋਣ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਉਹ ਪਾਰਟੀਲਾਈਨ ਉੱਤੇ ਵੋਟ ਨਹੀਂ ਦੇਣਗੇ, ਆਪਣੀ ਮਰਜ਼ੀ ਕਰਨਗੇ।

Read More World News in Punjabi

Continue Reading

ਅੰਤਰਰਾਸ਼ਟਰੀ

ਮੁੰਬਈ ਦੀ ਬੱਤੀ ਗੁੱਲ ਚੀਨੀ ਹੈਕਰਾਂ ਨੇ ਕੀਤੀ ਸੀ ਅਮਰੀਕੀ ਕੰਪਨੀ ਰਿਕਾਰਡਿਡ ਫਿਊਚਰ ਵੱਲੋਂ ਦਾਅਵਾ

Published

on

ਵਾਸ਼ਿੰਗਟਨ, 2 ਮਾਰਚ – ਭਾਰਤ ਅਤੇ ਚੀਨ ਤਣਾਅ ਦੌਰਾਨ ਅਮਰੀਕੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੁਝ ਘੰਟਿਆਂ ਲਈ ਅੱਧੀ ਮੁੰਬਈ ਦੀ ਬਿਜਲੀ ਬੰਦ ਹੋਣ ਪਿੱਛੇ ਚੀਨੀ ਹੈਕਰਾਂ ਦਾ ਹੱਥ ਸੀ।
‘ਰਿਕਾਰਡਿਡ ਫਿਊਚਰ’ ਨਾਂਅ ਦੀ ਇਸ ਕੰਪਨੀ ਨੇ ਆਪਣੇ ਤਾਜ਼ਾ ਅਧਿਐਨ ਵਿੱਚ ਕਿਹਾ ਕਿ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਦੇ ਗਰੁੱਪ ਨੇ ਮਾਲਵੇਅਰ ਰਾਹੀਂ ਭਾਰਤ ਦੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਇਆ ਤੇ ਇਹ ਆਨਲਾਈਨ ਘੁਸਪੈਠ ਦਾ ਨਤੀਜਾ ਸੀ। ਮੈਸੇਚਿਊਸੈਟਸ ਦੀ ਕੰਪਨੀ ‘ਰਿਕਾਰਡਿਡ ਫਿਊਚਰ’ ਜੋ ਵੱਖ-ਵੱਖ ਦੇਸ਼ਾਂ ਵੱਲੋਂ ਇੰਟਰਨੈਟ ਦੀ ਵਰਤੋਂ ਕਰਨ ਦਾ ਅਧਿਐਨ ਕਰਦੀ ਹੈ, ਜਿਸ ਨੇ ਆਪਣੀ ਸੱਜਰੀ ਰਿਪੋਰਟ ਵਿੱਚ ਚੀਨ ਆਧਾਰਤ ‘ਰੈਡ ਈਕੋ’ ਹੈਕਰਜ਼ ਗਰੁੱਪ ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਲਈ ਚਲਾਈ ਮੁਹਿੰਮ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਦਾ ਪਤਾ ਵੱਡੇ ਪੱਧਰ ‘ਤੇ ਆਟੋਮੈਟਿਕ ਨੈਟਵਰਕ ਟਰੈਫਿਕ ਵਿਸ਼ਲੇਸ਼ਣ ਅਤੇ ਮਾਹਰ ਵਿਸ਼ਲੇਸ਼ਣ ਨਾਲ ਲੱਗਿਆ ਹੈ।
ਰਿਕਾਰਡਿਡ ਫਿਊਚਰ ਨੇ ਆਪਣੀ ਰਿਪੋਰਟ ਵਿੱਚ ਇਹ ਗੱਲ ਕਹੀ ਕਿ ਇਹ ਅਧਿਐਨ ਛਾਪਣ ਤੋਂ ਪਹਿਲਾਂ ਉਨ੍ਹਾਂ ਭਾਰਤ ਸਰਕਾਰ ਦੇ ਸਬੰਧਤ ਵਿਭਾਗਾਂ ਨੂੰ ਇਸ ਸ਼ੱਕੀ ਘੁਸਪੈਠ ਬਾਰੇ ਸੂਚਿਤ ਵੀ ਕੀਤਾ। ਰਿਪੋਰਟ ਮੁਤਾਬਕ ਸਾਲ 2020 ਦੇ ਮੱਧ ਤੋਂ ਐਕਸੀਓਮੈਟਿਕਾਸਿੰਪਟੋਟੇ ਨਾਂਅ ਦੇ ਇਨਫਰਾਸਟ੍ਰਕਚਰ ਦੀ ਵਰਤੋਂ ‘ਚ ਯਕਦਮ ਤੇਜ਼ੀ ਦੇਖਣ ਨੂੰ ਮਿਲੀ ਸੀ। ਭਾਰਤ ਦੇ ਬਿਜਲੀ ਸੈਕਟਰ ਨੂੰ ਨਿਸ਼ਾਨਾ ਬਣਾਉਣ ਲਈ ਇਸ ਬੁਨਿਆਦੀ ਢਾਂਚੇ ਜ਼ਰੀਏ ਸ਼ੈਡੋਪੈਡ ਕਮਾਂਡ ਤੇ ਕੰਟਰੋਲ (ਸੀ 2) ਸਰਵਰਾਂ ਨੂੰ ਸ਼ਾਮਲ ਕੀਤਾ ਗਿਆ। ਭਾਰਤ ਦੇ ਅਹਿਮ ਬੁਨਿਆਦੀ ਢਾਂਚੇ ਖਿਲਾਫ ਛੇੜੀ ਇਸ ਮੁਹਿੰਮ ਲਈ ਦੇਸ਼ ਦੇ ਬਿਜਲੀ ਸੈਕਟਰ ਨਾਲ ਜੁੜੀਆਂ ਦਸ ਵੱਖੋ-ਵੱਖਰੀਆਂ ਸੰਸਥਾਵਾਂ, ਜਿਨ੍ਹਾਂ ਵਿੱਚ ਪੰਜ ਖੇਤਰੀ ਲੋਡ ਡਿਸਪੈਚ ਕੇਂਦਰਾਂ (ਜੋ ਬਿਜਲੀ) ਦੀ ਸਪਲਾਈ ਤੇ ਡਿਮਾਂਡ ਵਿੱਚ ਸੰਤੁਲਨ ਬਣਾ ਕੇ ਪਾਵਰ ਗਰਿੱਡ ਦੇ ਆਪਰੇਸ਼ਨਾਂ ਲਈ ਜ਼ਿੰਮੇਵਾਰ ਹਨ) ਉਨ੍ਹਾਂ ‘ਚੋਂ ਚਾਰ ਦੀ ਨਿਸ਼ਾਨੇ ਵਜੋਂ ਪਛਾਣ ਕੀਤੀ ਗਈ ਸੀ। ਹੋਰ ਨਿਸ਼ਾਨਿਆਂ ‘ਚ ਭਾਰਤ ਦੀਆਂ ਦੋ ਬੰਦਰਗਾਹਾਂ ਸ਼ਾਮਲ ਸਨ।
ਨਿਊ ਯਾਰਕ ਟਾਈਮਜ਼ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਇਹ ਖੁਲਾਸਾ ਕਈ ਸਵਾਲ ਖੜ੍ਹੇ ਕਰਦਾ ਹੈ। ਅਖਬਾਰ ਦੀ ਰਿਪੋਰਟ ਮੁਤਾਬਕ ਇਸ ਘੁਸਪੈਠ ਨਾਲ ਚੀਨ ਕਿਤੇ ਭਾਰਤ ਨੂੰ ਇਹ ਸੁਨੇਹਾ ਤਾਂ ਨਹੀਂ ਦੇਣਾ ਚਾਹੁੰਦਾ ਕਿ ਜੇ ਭਾਰਤ ਨੇ ਆਪਣੇ ਸਰਹੱਦੀ ਦਾਅਵਿਆਂ ਨੂੰ ਧੜੱਲੇਦਾਰ ਤਰੀਕੇ ਨਾਲ ਜਾਰੀ ਰੱਖਿਆ ਤਾਂ ਕੀ ਹੋ ਸਕਦਾ ਹੈ।
ਵਰਨਣ ਯੋਗ ਹੈ ਕਿ ਪਿਛਲੇ ਸਾਲ 12 ਅਕਤੂਬਰ ਨੂੰ ਮੁੰਬਈ ਦਾ ਇੱਕ ਗਰਿੱਡ ਫੇਲ੍ਹ ਹੋਣ ਕਾਰਨ ਦੇਸ਼ ਦੀ ਵਿੱਤੀ ਰਾਜਧਾਨੀ ਦੇ ਇੱਕ ਵੱਡੇ ਹਿੱਸੇ ਦੀ ਬਿਜਲੀ ਗੁੱਲ ਹੋ ਗਈ ਸੀ। ਗਰਿੱਡ ਦੇ ਬੈਠਣ ਨਾਲ ਰੇਲ ਗੱਡੀਆਂ ਤੱਕ ਰੁਕ ਗਈਆਂ ਸਨ। ਤਕਨੀਕ ਮਾਹਰਾਂ ਨੂੰ ਬਿਜਲੀ ਬਹਾਲ ਕਰਨ ਵਿੱਚ ਦੋ ਘੰਟੇ ਦਾ ਸਮਾਂ ਲੱਗਾ ਸੀ, ਜਿਸ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਉਸ ਮੌਕੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਭਾਰਤ ਸਰਕਾਰ ਨੇ ਭਾਵੇਂ ਹਾਲ ਦੀ ਘੜੀ ਅਮਰੀਕੀ ਕੰਪਨੀ ਦੇ ਇਸ ਅਧਿਐਨ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ, ਪਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੈਨਬਿਨ ਨੇ ਕੱਲ੍ਹ ਇੱਕ ਬਿਆਨ ਵਿੱਚ ਭਾਰਤੀ ਬਿਜਲੀ ਗਰਿੱਡ ਦੀ ਹੈਕਿੰਗ ਵਿੱਚ ਚੀਨ ਦੀ ਸ਼ਮੂਲੀਅਤ ਦੇ ਖਦਸ਼ੇ ਦੀ ਆਲੋਚਨਾ ਕਰਦਿਆਂ ਇਸ ਨੂੰ ਗੈਰ ਜ਼ਿੰਮੇਵਾਰਾਨਾ ਅਤੇ ਗੈਰ ਇਰਾਦਤਨ ਤੇ ਬਿਨਾਂ ਸਬੂਤਾਂ ਦੀ ਕਾਰਵਾਈ ਦੱਸਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca