Pakistan pleads guilty to another terrorist attack in Pulwama
Connect with us [email protected]

ਅੰਤਰਰਾਸ਼ਟਰੀ

ਪਾਕਿ ਨੇ ਇੱਕ ਹੋਰ ਗੁਨਾਹ ਕਬੂਲਿਆ ਪੁਲਵਾਮਾ ਵਿੱਚ ਕਰਵਾਏ ਅੱਤਵਾਦੀ ਹਮਲੇ ਨੂੰ ਇਮਰਾਨ ਸਰਕਾਰ ਨੇ ਆਪਣੀ ‘ਵੱਡੀ ਕਾਮਯਾਬੀ’ ਕਿਹਾ

Published

on

imran khan PM pakistan
  • ਵਿਰੋਧੀਆਂ ਨੇ ਕਿਹਾ: ਪਾਕਿ ਜਰਨੈਲ ਦੀਆਂ ਲੱਤਾਂ ਓਦਣ ਕੰਬਦੀਆਂ ਸੀ
    ਇਸਲਾਮਾਬਾਦ, 29 ਅਕਤੂਬਰ, – ਪਾਕਿਸਤਾਨ ਸਰਕਾਰ ਨੇ ਕਬੂਲ ਕਰ ਲਿਆ ਹੈ ਕਿ ਪੁਲਵਾਮਾ ਵਿੱਚ ਹੋਏ ਬਹੁਤ ਵੱਡੇ ਅੱਤਵਾਦੀ ਹਮਲੇ ਵਿਚ ਉਸਦਾ ਹੱਥ ਸੀ। ਭਾਰਤ ਕੋਲ ਪਹਿਲਾਂ ਹੀ ਇਸ ਦਾ ਸਬੂਤ ਹੈ, ਪਰ ਹਾਲੇ ਤੱਕ ਪਾਕਿਸਤਾਨ ਸਰਕਾਰ ਇਸ ਤੋਂ ਮੁੱਕਰਦੀ ਰਹੀ ਸੀ। ਅੱਜ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਕਹਿ ਦਿੱਤਾ ਕਿ ਪੁਲਵਾਮਾ ਹਮਲਾ ਇਮਰਾਨ ਖ਼ਾਨ ਸਰਕਾਰ ਦੀ ਵੱਡੀ ਕਾਮਯਾਬੀ ਸੀ।
    ਵਰਨਣ ਯੋਗ ਹੈ ਕਿ ਪਿਛਲੇ ਸਾਲ 14 ਫਰਵਰੀ ਨੂੰ ਸੀਆਰ ਪੀ ਐੱਫ ਦੇ ਇੱਕ ਕਾਫਿਲੇ ਉੱਤੇਬਾਰੂਦ ਨਾਲ ਭਰੀ ਕਾਰ ਨਾਲ ਹਮਲਾ ਕੀਤਾ ਗਿਆ ਸੀ ਅਤੇ ਇਸ ਹਮਲੇ ਵਿੱਚ 40 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਇਸ ਹਮਲੇ ਦੇ ਲਈ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਆਈਈਡੀ ਨਾਲ ਭਰੀ ਇੱਕ ਕਾਰ ਨਾਲਸੀ ਆਰ ਪੀ ਐੱਫ ਦੇ ਕਾਫਲੇ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਇਸ ਮੁੱਦੇ ਉੱਤੇ ਸਾਰੇ ਸੰਸਾਰ ਵਿੱਚ ਹੰਗਾਮਾ ਹੋਇਆ ਸੀ।
    ਅਸਲ ਵਿੱਚ ਅੱਜ ਪਾਕਿਸਤਾਨ ਦੀ ਵਿਰੋਧੀ ਨੇਤਾ ਦੇ ਸੀਨੀਅਰ ਪਾਰਲੀਮੈਂਟ ਮੈਂਬਰ ਅਯਾਜ਼ ਸਾਦਿਕ ਨੇ ਕਿਹਾ ਸੀ ਕਿ “ਪੁਲਵਾਮਾ ਹਮਲੇ ਤੋਂ ਬਾਅਦ ਇੱਕ ਮੀਟਿੰਗ ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਖਿਆ ਸੀ ਕਿ ਜੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਨਹੀਂ ਛੱਡਿਆ ਜਾਂਦਾ ਭਾਰਤ ਤਾਂ ਰਾਤ ਨੌਂ ਵਜੇ’ ਪਾਕਿਸਤਾਨ ਉੱਤੇ ਹਮਲਾ ਕਰ ਦੇਵੇਗਾ।” ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਨੇਤਾ ਤੇ ਪਾਰਲੀਮੈਂਟ ਦੇ ਇਕ ਸਾਬਕਾ ਸਪੀਕਰ ਸਾਦਿਕ ਨੇ ਕਿਹਾ ਕਿ “ਜਦੋਂਵਿਦੇਸ਼ ਮੰਤਰੀ ਕੁਰੈਸ਼ੀ ਇਹ ਕਹਿ ਰਹੇ ਸਨ ਤਾਂ ਪਾਕਿਸਤਾਨ ਦੀ ਫੌਜ ਦੇ ਚੀਫ ਜਨਰਲ ਕਮਰ ਜਾਵੇਦ ਬਾਜਵਾ ਦਾ ਪਸੀਨਾ ਵਗ ਰਿਹਾ ਸੀ ਅਤੇ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ।”
    ਯਾਦ ਰੱਖਣ ਯੋਗ ਹੈ ਕਿ ਪੁਲਵਾਮਾ ਹਮਲੇ ਪਿੱਛੋਂ ਜਦੋਂ ਭਾਰਤੀ ਹਵਾਈ ਫੌਜ ਨੇ ਜਵਾਬੀ ਕਾਰਵਾਈ ਲਈ ਹਮਲਾ ਕੀਤਾ ਤਾਂ ਭਾਰਤ ਦੇ ਏਅਰ ਫੋਰਸ ਅਧਿਕਾਰੀ ਅਭਿਨੰਦਨ ਵਰਧਮਾਨ (37 ਸਾਲ)ਦਾ ਜਹਾਜ਼ ਡਿੱਗਣ ਪਿੱਛੋਂ ਉਸ ਨੂੰ 27 ਫਰਵਰੀ ਨੂੰ ਪਾਕਿ ਫੌਜ ਨੇ ਫੜ ਲਿਆ ਸੀ। ਓਦੋਂ ਵਰਧਮਾਨ ਦੇ ਮਿਗ-21 ਬਾਈਸਨ ਜਹਾਜ਼ ਨੂੰ ਪਾਕਿਸਤਾਨੀ ਜਹਾਜ਼ ਨੇ ਹਮਲਾ ਕਰ ਕੇ ਸੁੱਟ ਦਿੱਤਾ ਸੀ। ਇਸ ਪਿੱਛੋਂ ਅਭਿਨੰਦਨ ਵਰਧਮਾਨ ਨੂੰ ਛੱਡਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰ ਅਯਾਜ ਸਾਦਿਕ ਨੇ ਪਾਕਿਸਤਾਨ ਸਰਕਾਰਬਾਰੇ ਕਿਹਾ ਕਿ ਓਦੋਂ ਉਹ ਭਾਰਤ ਦੇ ਹਮਲੇ ਤੋਂ ਡਰ ਗਈ ਸੀ। ਅਯਾਜ ਸਾਦਿਕ ਦੇ ਦਾਅਵੇ ਪਿੱਛੋਂ ਪਾਕਿਸਤਾਨ ਸਰਕਾਰ ਦਾ ਮਜ਼ਾਕ ਉੱਡ ਰਿਹਾ ਸੀ ਅਤੇ ਮੰਤਰੀ ਫਵਾਦ ਚੌਧਰੀ ਇਸ ਬਾਰੇ ਅਯਾਜ਼ ਸਾਦਿਕ ਦੇ ਬਿਆਨ ਦਾ ਜਵਾਬ ਦੇ ਰਹੇ ਸਨ ਕਿ ਉਨ੍ਹਾਂ ਨੇ ਇਹ ਕਹਿ ਦਿੱਤਾ ਕਿ ‘ਪੁਲਵਾਮਾ ਹਮਲਾ ਇਮਰਾਨ ਖਾਨ ਸਰਕਾਰ ਦੀ ਇੱਕ ਵੱਡੀ ਕਾਮਯਾਬੀ ਸੀ’, ਜਦ ਕਿ ਅਜੇ ਤੱਕ ਇਮਰਾਨ ਖਾਨ ਦੀ ਸਰਕਾਰ ਉਸ ਹਮਲੇ ਵਿੱਚ ਆਪਣੀ ਕਿਸੇ ਏਜੰਸੀ ਜਾਂ ਪਾਕਿਸਤਾਨ ਦੀ ਫੌਜ ਦਾ ਕੋਈ ਹੱਥ ਹੋਣ ਤੋਂ ਇਨਕਾਰ ਕਰਦੀ ਰਹੀ ਸੀ।

Click Here Political News Online in Punjabi

ਅੰਤਰਰਾਸ਼ਟਰੀ

ਰੋਹਿੰਗਿਆ ਸ਼ਰਨਾਰਥੀਆਂ ਨੂੰ ਬੰਗਲਾਦੇਸ਼ ਦੂਰ-ਦੁਰਾਡੇ ਟਾਪੂਆਂ ਉੱਤੇ ਵਸਾਵੇਗਾ

Published

on

Bangladesh to Rohingya refugees

ਢਾਕਾ, 5 ਦਸੰਬਰ – ਬੰਗਲਾਦੇਸ਼ ਪ੍ਰਸ਼ਾਸਨ ਨੇ ਕੱਲ੍ਹ 1500 ਤੋਂ ਜ਼ਿਆਦਾ ਰੋਹਿੰਗਿਆ ਸ਼ਰਨਾਰਥੀਆਂ ਦੇ ਪਹਿਲੇ ਗਰੁੱਪ ਨੂੰ ਇੱਕ ਦੂਰ-ਦੁਰਾਡੇ ਟਾਪੂ ਉੱਤੇ ਭੇਜ ਦਿੱਤਾ ਹੈ। ਉਂਜ ਕੁਝ ਮਨੁੱਖੀ ਅਧਿਕਾਰ ਗਰੁੱਪ ਵਾਰ-ਵਾਰ ਇਸ ਤਰ੍ਹਾਂ ਦੀ ਸਾਰੀ ਪ੍ਰਕਿਰਿਆ ਨੂੰ ਰੋਕਣ ਦੀ ਮੰਗ ਕਰ ਰਹੇ ਹਨ।
ਇੱਕ ਅਧਿਕਾਰੀ ਨੇ ਦੱਸਿਆ ਕਿ 1,642 ਸ਼ਰਨਾਰਥੀ ਟਾਪੂ ਉੱਤੇ ਜਾਣ ਲਈ ਚਟਗਾਉਂ ਬੰਦਰਗਾਹ ਤੋਂ ਕੱਲ੍ਹ ਸੱਤ ਜਹਾਜ਼ਾਂ ਉੱਤੇ ਸਵਾਰ ਹੋਏ ਸਨ। ਸਥਾਨਕ ਨਿਯਮ ਮੁਤਾਬਕ ਇਸ ਅਧਿਕਾਰੀ ਦਾ ਨਾਂ ਨਹੀਂ ਦੱਸਿਆ ਜਾ ਸਕਦਾ। ਜਿਹੜੇ ਟਾਪੂ ਉੱਤੇ ਰੋਹਿੰਗਿਆ ਮੁਸਲਮਾਨਾਂ ਨੂੰ ਭੇਜਿਆ ਜਾ ਰਿਹਾ ਹੈ, ਉਹ ਮਾਨਸੂਨ ਦੇ ਮਹੀਨੇ ਵਿੱਚ ਨਿਯਮਤ ਤੌਰ ਉੱਤੇ ਡੁੱਬ ਜਾਂਦਾ ਸੀ, ਪਰ ਇੱਥੇ ਹੜ੍ਹ ਸੁਰੱਖਿਆ ਬੰਨ੍ਹ, ਘਰ, ਹਸਪਤਾਲ ਅਤੇ ਮਸਜਿਦਾਂ ਦੀ ਉਸਾਰੀ ਕਰੀਬ 11.2 ਕਰੋੜ ਡਾਲਰ ਦੀ ਲਾਗਤ ਨਾਲ ਬੰਗਲਾਦੇਸ਼ ਦੀ ਸਮੁੰਦਰੀ ਫ਼ੌਜ ਨੇ ਕੀਤੀ ਹੈ। ਇਹ ਇਲਾਕਾ ਮੁੱਖ ਤੌਰ ਉੱਤੇ 34 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ ਇੱਥੇ ਕਦੇ ਕੋਈ ਆਬਾਦੀ ਨਹੀਂ ਰਹੀ।
ਯੂ ਐੱਨ ਓ ਨੇ ਇਸ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸ਼ਰਨਾਰਥੀਆਂ ਨੂੰ ਆਜ਼ਾਦ ਤਰੀਕੇ ਨਾਲ ਇਹ ਫੈਸਲਾ ਲੈਣ ਦੀ ਖੁੱਲ੍ਹ ਦਿੱਤੀ ਜਾਵੇ ਕਿ ਬੰਗਾਲ ਦੀ ਖਾੜੀ ਦੇ ਟਾਪੂ ਉੱਤੇ ਜਾਣਾ ਚਾਹੁੰਦੇ ਹਨ ਜਾਂ ਨਹੀਂ। ਇਸ ਟਾਪੂ ਉੱਤੇ ਫਿਲਹਾਲ ਜੋ ਘਰ ਬਣਾਏ ਗਏ ਹਨ, ਉਥੇ 10,00,000 ਲੋਕ ਰਹਿ ਸਕਦੇ ਹਨ ਜੋ ਕਿ ਲੱਖਾਂ ਰੋਹਿੰਗਿਆ ਮੁਸਲਿਮਾਂ ਦੇ ਹਿਸਾਬ ਨਾਲ ਬੇਹੱਦ ਘੱਟ ਗਿਣਤੀ ਹੈ, ਇਸ ਲਈ ਹੋਰ ਘਰ ਬਣਾਉਣੇ ਪੈਣਗੇ।

Continue Reading

ਅੰਤਰਰਾਸ਼ਟਰੀ

ਪ੍ਰਦਰਸ਼ਨਾਂ ਦੇ ਡਰ ਤੋਂ ਚੀਨ ਨੇ ਸੈਲਾਨੀਆਂ ਲਈ ਤਿੱਬਤ ਨੂੰ ਫਿਰ ਖੋਲ੍ਹਿਆ

Published

on

china tibat

ਤਾਈਪੇ, 5 ਦਸੰਬਰ – ਚੀਨ ਨੇ ਕੋਰੋਨਾ ਵਾਇਰਸ ਦੇ ਬਾਵਜੂਦ ਮਾਰਚ ਵਿੱਚ ਸੈਲਾਨੀਆਂ ਲਈ ਤਿੱਬਤ ਨੂੰ ਖੋਲ੍ਹ ਦਿੱਤਾ ਸੀ ਅਤੇ ਖੇਤਰੀ ਸੈਰ ਸਪਾਟਾ ਆਰਥਿਕਤਾ ਦੇ ਤੇਜ਼ੀ ਨਾਲ ਵਾਧੇ ਦਾ ਦਾਅਵਾ ਕੀਤਾ ਸੀ।
ਦਿ ਤਾਈਵਾਨ ਟਾਈਮਸ ਨੇ ਕਿਹਾ ਕਿ 9 ਅਕਤੂਬਰ ਨੂੰ 1.88 ਮਿਲੀਅਨ ਘਰੇਲੂ ਅਤੇ ਵਿਰੇਸ਼ੀ ਸੈਲਾਨੀ ਆਏ ਸਨ। ਅਖਬਾਰ ਦੇ ਮੁਤਾਬਕ ਚੀਨ ਵੱਲੋਂ ਇਸ ਖੇਤਰ ਨੂੰ ਸੈਰ-ਸਪਾਟੇ ਲਈ ਫਿਰ ਤੋਂ ਖੋਲ੍ਹਣ ਲਈ ਤੇਜ਼ੀ ਦਿਖਾਉਣ ਦੇ ਪਿੱਛੇ ਕਈ ਕਾਰਨ ਹਨ। ਇਨ੍ਹਾਂਵਿੱਚੋਂ ਮੁੱਖ ਕਾਰਨ ਇਸ ਖੇਤਰ ਉੱਤੇ ਵੱਧਦੀ ਅਸਥਿਰਤਾ ਹੇਠ ਸੁਰੱਖਿਆ ਚਿੰਤਾਵਾਂ ਹਨ। ਚੀਨ ਨੂੰ ਡਰ ਸੀ ਕਿ ਲਾਕਡਾਊਨ ਜਾਰੀ ਰੱਖਣ ਨਾਲ ਤਿੱਬਤ ਵਿੱਚ ਵਿਰੋਧ-ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ। ਚੀਨੀ ਸਰਕਾਰ ਨੇ ਜ਼ਿਆਦਾਤਰ ਤਿੱਬਤ ਵਿੱਚ ਆਪਣੀਆਂ ਦਮਨਕਾਰੀ ਨੀਤੀਆਂ ਦੇ ਬਚਾਅ ਲਈ ਖੇਤਰ ਦੇ ਆਰਥਿਕ ਵਿਕਾਸ ਦੇ ਬਹਾਨੇ ਦੀ ਵਰਤੋਂ ਕੀਤੀ ਹੈ। ਹਿਊਮਨ ਡਿਵੈਲਪਮੈਂਟ ਰਿਪੋਰਟ ਮੁਤਾਬਕ ਚੀਨ ਵਿੱਚ ਇਹ ਸਭ ਤੋਂ ਘੱਟ ਵਿਕਸਤ ਖੇਤਰ ਹੈ। ਉਧਰ ਤਿੱਬਤ ਵਿੱਚ ਜਿਵੇਂ-ਜਿਵੇਂ ਚੀਨ ਸਰਕਾਰ ਦਾ ਸ਼ਿਕੰਜਾ ਸਖ਼ਤ ਹੁੰਦਾ ਜਾ ਰਿਹਾ ਹੈ, ਓਥੇ ਸੋਸ਼ਲ ਮੀਡੀਆ ਵੀ ਤੇਜ਼ੀ ਨਾਲ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ, ਜੋ ਚੀਨ ਲਈ ਚਿੰਤਾ ਦਾ ਸਬੱਬ ਹੋ ਸਕਦਾ ਹੈ। ਸਥਾਨਕ ਮੀਡੀਆ ਲਗਾਤਾਰ ਚੀਨ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਪ੍ਰਸਾਰਿਤ ਕਰ ਰਿਹਾ ਹੈ। ਸਥਾਨਕ ਮੀਡੀਆ ਦੇ ਉਭਰਨ ਨਾਲ ਇੱਥੋਂ ਦੇ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਵੀ ਇੱਕ ਅਹਿਮ ਜਰੀਆ ਮਿਲ ਗਿਆ ਹੈ।

Continue Reading

ਅੰਤਰਰਾਸ਼ਟਰੀ

ਮਾਲਵੇਅਰ ਤੋਂ ਸੁਰੱਖਿਆ ਦੇ ਬਹਾਨੇ ਧੋਖਾ ਕਰਨ ਵਾਲੇ ਭਾਰਤੀ ਨੇ ਆਪਣੇ ਦੋਸ਼ ਮੰਨੇ

Published

on

Protection from malware

ਵਾਸ਼ਿੰਗਟਨ, 5 ਦਸੰਬਰ – ਅਮਰੀਕਾ ਵਿੱਚ ਇੱਕ 33 ਸਾਲਾ ਭਾਰਤੀ ਨੇ ਕੰਪਿਊਟਰ ਸੁਰੱਖਿਆ ਸੇਵਾ ਦੇ ਨਾਂ ਉੱਤੇ ਕਈ ਅਮਰੀਕੀ ਨਾਗਰਿਕਾਂ ਨਾਲ ਧੋਖਾ ਕਰਨ ਬਾਰੇ ਆਪਣਾ ਦੋਸ਼ ਸਵੀਕਾਰ ਕਰ ਲਿਆ ਹੈ।
ਇਹ ਵਿਅਕਤੀ ਕੰਪਿਊਟਰ ਵਿੱਚ ਮਾਲਵੇਅਰ ਹੋਣ ਦੀ ਗੱਲ ਕਹਿ ਕੇ ਸੁਰੱਖਿਆ ਹਾਸਲ ਕਰਵਾਉਣ ਦੀ ਪੇਸ਼ਕਸ਼ ਕਰਕੇ ਲੋਕਾਂ ਤੋਂ ਪੈਸੇ ਠੱਗਦਾ ਸੀ। ਕਈ ਬਜ਼ੁਰਗ ਇਸ ਧੋਖੇ ਦਾ ਸ਼ਿਕਾਰ ਬਣੇ। ਨਵੀਂ ਦਿੱਲੀ ਦੇ ਰਹਿਣ ਵਾਲੇ ਹਿਮਾਂਸ਼ੂ ਅਸਰੀ ਨੇਫੈਡਰਲ ਅਦਾਲਤ ਕੋਲ ਆਪਣਾ ਗੁਨਾਹ ਮੰਨਿਆ। ਉਸ ਨੇ ਮੰਨਿਆ ਕਿ ਭਾਰਤ ਵਿੱਚ ਕਾਲ ਸੈਂਟਰ ਰਾਹੀਂ ਉਸ ਨੇ 325 ਲੋਕਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਦੇ ਕੰਪਿਊਟਰ ਵਿੱਚ ਮਾਲਵੇਅਰ ਹੋਣ ਦੀ ਗੱਲ ਕਹੀ। ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਜਨਵਰੀ 2015 ਤੋਂ ਜਨਵਰੀ 2020 ਦਰਮਿਆਨ ਅਸਰੀ ਨੇ ਹੋਰ ਲੋਕਾਂ ਨਾਲ ਮਿਲ ਕੇ 940,995 ਅਮਰੀਕੀ ਡਾਲਰ ਦੀ ਧੋਖਾਦੇਹੀ ਕੀਤੀ ਸੀ, ਜਿਸ ਵਿੱਚ ਖੁਦ ਫਸ ਗਿਆ ਹੈ।

Continue Reading

ਰੁਝਾਨ