Pakistan has to pay 7 7 million to rescue a ship seized in Malaysia
Connect with us [email protected]

ਅੰਤਰਰਾਸ਼ਟਰੀ

ਪਾਕਿ ਨੂੰ ਮਲੇਸ਼ੀਆ ਵਿੱਚ ਜ਼ਬਤ ਜਹਾਜ਼ ਛੁਡਾਉਣ ਲਈ 7 ਮਿਲੀਅਨ ਡਾਲਰ ਦੇਣੇ ਪਏ

Published

on

imran khan

ਇਸਲਾਮਾਬਾਦ, 24 ਜਨਵਰੀ, – ਮਲੇਸ਼ੀਆ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ ਆਈ ਏ) ਦਾ ਜਹਾਜ਼ ਜ਼ਬਤ ਕੀਤੇ ਜਾਣ ਦੇ ਇਕ ਹਫਤੇ ਬਾਅਦ ਇਮਰਾਨ ਖਾਨ ਸਰਕਾਰ ਦਾ ਵਿਹਾਰ ਬਦਲਿਆ ਪਿਆ ਹੈ। ਪਾਕਿਸਤਾਨ ਦੀ ਸਰਕਾਰੀ ਹਵਾਬਾਜ਼ ਕੰਪਨੀ ਨੇ ਲੰਡਨ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਇਕ ਆਇਰਿਸ਼ ਜੈੱਟ ਕੰਪਨੀ ਨੂੰ 70 ਲੱਖ ਅਮਰੀਕੀ ਡਾਲਰ ਭੁਗਤਾਨ ਕਰ ਦਿਤਾ ਹੈ। ਪੀ ਆਈ ਏ ਦੇ ਇਸ ਜਹਾਜ਼ ਨੂੰ ਲੀਜ਼ ਦੀ ਰਕਮ ਬਾਰੇ ਵਿਵਾਦ ਹੋਣ ਮਗਰੋਂ ਬੀਤੇ ਹਫਤੇ ਮਲੇਸ਼ੀਆ ਵਿਚ ਜ਼ਬਤ ਕਰ ਲਿਆ ਗਿਆ ਸੀ।
ਦੁਨੀਆ ਟੀਵੀ ਦੀ ਖ਼ਬਰ ਮੁਤਾਬਕਪੀ ਆਈ ਏ ਨੇ ਬੀਤੇ ਸ਼ੁੱਕਰਵਾਰ ਲੰਡਨ ਹਾਈ ਕੋਰਟ ਦੇ ਜੱਜ ਨੂੰ ਦੱਸਿਆ ਕਿ ਉਨ੍ਹਾਂ ਨੇ ਡਬਲਿਨ ਵਿਚਲੀ ਏਅਰਕੈਪ ਵੱਲੋਂ ਲੀਜ਼ ਉੱਤੇ ਲਏ ਗਏ ਦੋ ਜਹਾਜ਼ਾਂ ਦੇ ਕੇਸ ਵਿਚ ਪੈਰੇਗ੍ਰੀਨ ਐਵੀਏਸ਼ਨ ਚਾਰਲੀ ਲਿਮਿਟਿਡ ਨੂੰ ਕਰੀਬ 70 ਲੱਖ ਅਮਰੀਕੀ ਡਾਲਰ ਦੇ ਦਿੱਤੇ ਹਨ। ਖ਼ਬਰ ਮੁਤਾਬਕਪੀ ਆਈ ਏਤੇ ਜਹਾਜ਼ ਦੇਣ ਵਾਲੀ ਏਅਰਲਾਈਨਜ਼ ਦੋਹਾਂ ਦੇ ਵਕੀਲਾਂ ਨੇ ਬੀਤੇ ਸ਼ੁੱਕਰਵਾਰ ਅਦਾਲਤ ਤੋਂ ਇਸ ਕੇਸ ਵਿਚ ਸੁਣਵਾਈ ਦੇ ਲਈ ਅਗਲੀ ਤਾਰੀਖ਼ ਦੇਣ ਦੀ ਅਪੀਲ ਕੀਤੀ ਹੈ, ਜਿਸ ਬਾਰੇ ਹੋਰ ਵੇਰਵੇ ਨਹੀਂ ਮਿਲ ਸਕੇ।
ਏਅਰਕੈਪ ਨੂੰ ਜਹਾਜ਼ਾਂ ਦੇ ਲੀਜ਼ ਦੇ ਪੈਸੇ ਨਾ ਦੇਣ ਕਾਰਨ ਲੋਕਲ ਕੋਰਟ ਦੇ ਹੁਕਮ ਉੱਤੇ ਮਲੇਸ਼ੀਅਨ ਅਧਿਕਾਰੀਆਂ ਨੇ ਪਿਛਲੇ ਹਫਤੇ ਕੁਆਲਾਲੰਪੁਰ ਹਵਾਈ ਅੱਡੇ ਉੱਤੇਪੀ ਆਈ ਏਦਾ ਬੋਇੰਗ-777 ਜਹਾਜ਼ ਜ਼ਬਤ ਕਰ ਲਿਆ ਸੀ ਅਤੇ 70 ਲੱਖ ਡਾਲਰ ਦਿੱਤੇ ਜਾਣ ਮਗਰੋਂ ਆਸ ਹੈ ਕਿ ਅਦਾਲਤ ਵੱਲੋਂਪੀ ਆਈ ਏਖਿਲਾਫ ਕੋਈ ਹੁਕਮ ਪਾਸ ਕੀਤੇ ਹੋਣ ਤੋਂ ਪਹਿਲਾਂ ਹੀ ਸਮਝੌਤੇ ਦੀ ਪੂਰੀ ਰਕਮ ਦੇਦਿੱਤੀ ਜਾਵੇਗੀ। ਡਬਲਿਨ ਵਿਚਲੀ ਏਅਰਕੈਪ ਦੇ ਵਕੀਲ ਨੇ ਇਸ ਅਦਾਲਤ ਨੂੰ ਦੱਸਿਆ ਕਿ ਉਸ ਦੀ ਕਲਾਈਂਟ ਕੰਪਨੀਨੂੰ ਅੱਜਪੀ ਆਈ ਏਵੱਲੋਂਰਕਮ ਮਿਲ ਗਈ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਪੀ ਆਈ ਏ ਨੇ ਪਿਛਲੇ ਸਾਲ ਜੁਲਾਈ ਤੋਂ ਕੋਈ ਭੁਗਤਾਨ ਨਹੀਂ ਕੀਤਾ ਸੀ ਤੇ ਉਸ ਨੇ ਅਸਲੀ ਮਾਲਕ ਕੰਪਨੀ ਨੂੰ ਹਰ ਮਹੀਨੇ ਪੰਜ ਲੱਖ 80 ਹਜ਼ਾਰ ਅਮਰੀਕੀ ਡਾਲਰ ਦੇਣੇ ਹੁੰਦੇ ਸੀ। ਇਹ ਰਕਮ ਨਾ ਦੇਣ ਕਰ ਕੇ ਮਲੇਸ਼ੀਆ ਕਾਰਵਾਈ ਕਰ ਸਕਦਾ ਸੀ।ਇਸ ਮਾਮਲੇ ਵਿੱਚ ਪੀ ਆਈ ਏਦੇ ਵਕੀਲ ਨੇ ਆਪਣੀ ਦਲੀਲ ਦਿੱਤੀ ਕਿ ਕੋਵਿਡ-19 ਮਹਾਮਾਰੀਕਾਰਨ ਹਵਾਬਾਜ਼ੀ ਉਦਯੋਗ ਉੱਤੇ ਗੰਭੀਰ ਅਸਰ ਪਿਆ ਹੈ ਤੇ ਇਸਮਾਹੌਲ ਵਿਚ ਰਾਸ਼ੀ ਵਿਚ ਕਮੀ ਕੀਤੀ ਜਾਣੀ ਚਾਹੀਦੀ ਹੈ। ਜਾਣਕਾਰ ਸੂਤਰਾਂ ਦੇ ਮੁਤਾਬਕ ਲੀਜ਼ ਉੱਤੇ ਜਹਾਜ਼ ਦੇਣ ਵਾਲੀ ਕੰਪਨੀ ਬੜੇ ਚਿਰ ਤੋਂ ਪੀ ਆਈ ਏ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀ ਸੀ ਅਤੇ ਜਦੋਂ ਉਸ ਨੂੰ ਇਹ ਜਾਣਕਾਰੀ ਮਿਲੀ ਕਿ ਮਲੇਸ਼ੀਆ ਦੇ ਹਵਾਈ ਅੱਡੇ ਉੱਤੇਪਾਕਿਸਤਾਨ ਦਾ ਜਹਾਜ਼ ਉਤਰਨਾ ਹੈ ਤਾਂ ਉਸ ਨੇ ਜਹਾਜ਼ ਨੂੰ ਜ਼ਬਤ ਕਰਨ ਲਈ ਅੰਤਰਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਲੀਜ਼ ਕਾਨੂੰਨ ਹੇਠ ਲੋਕਲ ਕੋਰਟ ਵਿਚ ਅਰਜ਼ੀ ਦੇਦਿੱਤੀ। ਏਅਰਲਾਈਨਜ਼ ਨੇ ਇਕ ਬੁਲਾਰੇ ਨੇ ਕਿਹਾ ਕਿ ਬੋਇੰਗ-777 ਜਹਾਜ਼ ਨੂੰ ਲੰਡਨ ਹਾਈ ਕੋਰਟ ਦੇ ਆਦੇਸ਼ ਜਾਰੀ ਕਰਨ ਮਗਰੋਂ ਜ਼ਬਤ ਕੀਤਾ ਗਿਆ ਸੀ।

ਅੰਤਰਰਾਸ਼ਟਰੀ

ਖਾਲਿਸਤਾਨੀ ਖਾੜਕੂ ਦੀ ਹਵਾਲਗੀ ਲਈ ਭਾਰਤ ਬ੍ਰਿਟੇਨ ਹਾਈ ਕੋਰਟ ਵਿੱਚ ਜਾਏਗਾ

Published

on

ਲੰਡਨ, 3 ਮਾਰਚ – ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜੈਡ ਐਫ) ਦੇ ਮੈਂਬਰ ਕੁਲਦੀਪ ਸਿੰਘ ਦੀ ਭਾਰਤ ਵਿੱਚ ਹਵਾਲਗੀ ਦੀ ਅਰਜ਼ੀ ਨੂੰ ਇੱਕ ਮੈਜਿਸਟਰੇਟ ਕੋਰਟ ਵੱਲੋਂ ਮਾਨਵਤਾ ਦੇ ਆਧਾਰ ਉੱਤੇ ਰੱਦ ਕੀਤੇ ਜਾਣ ਪਿੱਛੋਂ ਭਾਰਤੀ ਅਧਿਕਾਰੀਆਂ ਨੇ ਇਸ ਦੇ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇ ਲਈ ਲੰਡਨ ਸਥਿਤ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ।
ਕੁਲਦੀਪ ਸਿੰਘ ਉਰਫ ਕੀਪਾ ਸਿੱਧੂ ਉੱਤੇ ਹੋਰਨਾਂ ਲੋਕਾਂ ਨਾਲ ਮਿਲ ਕੇ 2015-16 ਵਿੱਚ ਪੰਜਾਬ ਵਿੱਚ ਖਾੜਕੂ ਸਰਗਰਮੀਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਦੋਸ਼ੀਆਂ ਨੇ ਓਦੋਂ ਮੁੱਖ ਮੰਤਰੀ ਪ੍ਰਾਕਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ ਰਚੀ ਸੀ। ਕੁਲਦੀਪ ਸਿੰਘ (44) ਉੱਤੇ ਗੁਰਦੁਆਰੇ ਵਿੱਚ ਵੱਖਵਾਦੀਆਂ ਦੀ ਬੈਠਕ ਕਰਾਉਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪੈਸੇ ਭੇਜ ਕੇ ਖਾਲਿਸਤਾਨ ਜਿ਼ੰਦਾਬਾਦਾ ਫੋਰਸ (ਕੇ ਜੈਡ ਐਫ) ਵਿੱਚ ਸ਼ਾਮਲ ਕਰਨ ਦਾ ਵੀ ਦੋਸ਼ ਹੈ।ਜ਼ਿਲ੍ਹਾ ਮੈਜਿਸਟਰੇਟ ਗਾਰੇਥ ਬ੍ਰੈਂਸਟਨ ਨੇ ਲੰਡਨ ਵਿੱਚ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿੱਚ ਹਵਾਲਗੀ ਦੇ ਕੇਸ ਦੀ ਸੁਣਵਾਈ ਕਰਦੇ ਹੋਏ 25 ਜਨਵਰੀ ਨੂੰ ਦਿੱਤੇ ਹੁਕਮ ਵਿੱਚ ਕਿਹਾ ਸੀ ਕਿ ਇਹ ਮਨੁੱਖੀ ਅਧਿਕਾਰਾਂ ਉੱਤੇ ਯੂਰਪੀ ਮਤੇ ਦੀ ਧਾਰਾ ਤਿੰਨ ਦੇ ਖਿਲਾਫ ਹੈ। ਜੇ ਅਦਾਲਤ ਦੇ ਹੁਕਮਾਂ ਵਿਰੁੱਧ ਅਪੀਲ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਕੇਸ ਦੀ ਸੁਣਵਾਈ ਹਾਈ ਕੋਰਟ ਵਿੱਚ ਹੋਵੇਗੀ।

Continue Reading

ਅੰਤਰਰਾਸ਼ਟਰੀ

ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਪੰਜ ਮੀਟਰ ਪੱਗ ਬੰਨ੍ਹਣ ਦੀ ਅਪੀਲ

Published

on

ਹਾਂਗਕਾਂਗ, 3 ਮਾਰਚ – ਹਾਂਗਕਾਂਗ ਦੇ ਇੱਕੋ-ਇੱਕ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਨੇ ਹਾਂਗਕਾਂਗ ਦੇ ਕਾਨੂੰਨ ਵਿੱਚ ਹੈਲਮਟ ਤੋਂ ਛੋਟ ਪ੍ਰਾਪਤ ਦਸਤਾਰ ਧਾਰੀ ਮੋਟਰਸਾਈਕਲ ਚਾਲਕਾਂ ਨੂੰ ਏਥੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਹਦਾਇਤਾਂ ਤੇ ਡਰਾਇਵਿੰਗ ਦੌਰਾਨ ਘੱਟੋ-ਘੱਟ ਪੰਜ ਮੀਟਰ ਦਸਤਾਰ ਸਜਾਉਣ ਦੀ ਅਪੀਲ ਕੀਤੀ ਹੈ, ਤਾਂ ਕਿ ਕਿਸੇ ਹਾਦਸੇ ਸਮੇਂ ਉਹ ਸੁਰੱਖਿਅਤ ਰਹਿ ਸਕਣ।
ਵਰਨਣ ਯੋਗ ਹੈ ਕਿ ਸਿੱਖੀ ਵਿੱਚ ਦਸਤਾਰ ਦੀ ਅਹਿਮੀਅਤ ਮੰਨ ਕੇ ਹਾਂਗਕਾਂਗ ਸਰਕਾਰ ਵੱਲੋਂ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਛੋਟ ਦਿੱਤੀ ਹੋਈ ਹੈ, ਪਰ ਕੁਝ ਵਿਅਕਤੀਆਂ ਵੱਲੋਂ ਇਸ ਦਾ ਨਾਜਾਇਜ਼ ਫਾਇਦਾ ਉਠਾ ਕੇ ਕੇਵਲ ਰੁਮਾਲ ਜਾਂ ਛੋਟੇ ਪਰਨੇ ਧਾਰਨ ਨਾਲ ਮੋਟਰਸਾਈਕਲ ਚਲਾਏ ਜਾ ਰਹੇ ਹਨ ਅਤੇ ਬੀਤੇ ਦਿਨੀਂ ਕੁਝ ਸੜਕ ਹਾਦਸਿਆਂ ਵਿੱਚ ਅਜਿਹੇ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਮਾਰੇ ਜਾਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਇਸ ਛੋਟ ਨੂੰ ਕਾਇਮ ਰੱਖਣ ਦੇ ਨਾਲ ਦਸਤਾਰ ਦੇ ਸਰੂਪ ਸਬੰਧੀ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰਕੇ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਖ਼ਾਲਸਾ ਦੀਵਾਨ ਵੱਲੋਂ ਜਾਰੀ ਹੈਲਮਟ ਤੋਂ ਛੋਟ ਦਾ ਪਰਮਟ ਰੱਦ ਕੀਤਾ ਜਾਵੇਗਾ।

Continue Reading

ਅੰਤਰਰਾਸ਼ਟਰੀ

ਵਿੰਸਟਨ ਚਰਚਿਲ ਦੀ ਪੇਂਟਿੰਗ 82 ਲੱਖ 85 ਹਜ਼ਾਰ ਪੌਂਡ ਦੀ ਵਿਕੀ

Published

on

ਲੰਡਨ, 3 ਮਾਰਚ – ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਮੋਰੱਕਾ ਦੇ ਲੈਂਡਸਕੇਪ ਦੀ ਪੇਂਟਿੰਗ ਇੱਕ ਨਿਲਾਮੀ ਵਿੱਚ 82 ਲੱਖ 85 ਹਜ਼ਾਰ ਪੌਂਡ ਵਿੱਚ ਵਿਕੀ ਹੈ। ਇਸ ਪੇਂਟਿੰਗ ਨੂੰ ਹਾਲੀਵੁੱਡ ਸਟਾਰ ਐਂਜਲਿਨਾ ਜੋਲੀ ਨੇ ਵੇਚਿਆ ਹੈ।
ਲੰਡਨ ਦੀ ਕ੍ਰਿਸਟੀ ਨਿਲਾਮੀ ਘਰ ਵਿੱਚ ‘ਟਾਵਰ ਆਫਕੌਟੌਬੀਆ ਮਾਸਕ’ ਨੂੰ 82,85,000 ਪੌਂਡ ਵਿੱਚ ਵੇਚਿਆ ਗਿਆ ਹੈ। ਵਿਕਰੀ ਤੋਂ ਪਹਿਲਾਂ ਇਸ ਦੀ ਕੀਮਤ 1.5 ਮਿਲੀਅਨ ਪੌਂਡ ਤੋਂ 2.5 ਮਿਲੀਅਨ ਪੌਂਡ ਤੱਕ ਦਾ ਅਨੁਮਾਨ ਸੀ। ਇਸ ਤੋਂ ਪਹਿਲਾਂ ਚਰਚਿਲ ਦੀ ਸਭ ਤੋਂ ਮਹਿੰਗੀ ਪੇਂਟਿੰਗ 18 ਲੱਖ ਪੌਂਡ ਦੀ ਵੇਚੀ ਗਈ ਸੀ। ਇਸ ਪੇਂਟਿੰਗ ‘ਚ ਐਟਲਾਂਸ ਪਰਬਤਾਂ ਦੇ ਪਿੱਛੇ ਸੂਰਜ ਡੁੱਬਣ ਵੇਲੇ ਮੋਰੋਕੋ ‘ਚ 12ਵੀਂ ਸਦੀ ਦੀ ਮਸਜਿਦ ਦਿਖਾਈ ਗਈ ਹੈ। ਇਹ ਪੇਂਟਿੰਗ ਚਰਚਿੱਲ ਨੇ ਦੂਜੀ ਵਿਸ਼ਵ ਜੰਗ ਵੇਲੇ ਬਣਵਾਈ ਸੀ। 1945 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਫ਼ੈਂਕਲਿਨ ਡੀ ਰੂਜ਼ਵੈਲਟ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਨੇ ਇਹ ਪੇਂਟਿੰਗ ਵੇਚ ਦਿੱਤੀ ਸੀ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਖਰੀਦਿਆ ਅਤੇ 2011 ਵਿੱਚ ਇਸ ਨੂੰ ਐਂਜਲੀਨਾ ਅਤੇ ਉਸ ਦੇ ਦੋਸਤ ਅਦਾਕਾਰ ਬ੍ਰੈਡ ਪਿਟ ਨੇ ਖਰੀਦਿਆ ਸੀ। ਸਾਲ 2019 ਵਿੱਚ ਇਹ ਜੋੜਾ ਵੱਖ ਹੋ ਗਿਆ ਤੇ ਇਹ ਪੇਂਟਿੰਗ ਇੱਥੇ ਜੋਲੀ ਫੈਮਲੀ ਕੁਲੈਕਸ਼ਨ ਵੱਲੋਂ ਵੇਚੀ ਗਈ ਹੈ। ਪੇਂਟਿੰਗ ਦੇ ਖਰੀਦਦਾਰ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।
ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੇਟਨ ਅਤੇ ਉਸ ਦੀ ਪਤਨੀ ਐਡਵਿਨਾ ਦੇ ਕਰੋੜਾਂ ਰੁਪਏ ਦੇ ਖਜ਼ਾਨੇ ਦੀ ਨਿਲਾਮੀ ਵੀ ਹੋਣ ਜਾ ਰਹੀ ਹੈ। ਇਸ ਖਜ਼ਾਨੇ ਵਿੱਚ ਹੀਰਿਆਂ ਨਾਲ ਸਜਾਏ ਗਹਿਣੇ, ਇੱਕ ਸੋਨੇ ਦੀ ਘੜੀ, ਹੀਰੇ ਦਾ ਬਣਿਆ ਇੱਕ ਬਰੌਚ ਤੇ ਰਾਣੀ ਵਿਕਟੋਰੀਆ ਦਾ ਇੱਕ ਰੋਬੋਟ ਖ਼ਿਡੌਣਾ ਸ਼ਾਮਲ ਹੈ, ਜੋ 1950 ਵਿੱਚ ਬਣਾਇਆ ਗਿਆ ਸੀ। ਲਾਰਡ ਮਾਊਂਟਬੈਟਨ ਵੱਲੋਂ ਭਾਰਤ ਅਤੇ ਬਰਮਾ (ਮਿਆਂਮਾਰ) ਤੋਂ ਲਿਆਂਦੀਆਂ 400 ਕੀਮਤੀ ਚੀਜ਼ਾਂ, ਗਹਿਣਿਆਂ ਅਤੇ ਪੇਂਟਿੰਗਾਂ ਦੀ ਨਿਲਾਮੀ ਵੀ ਹੋ ਰਹੀ ਹੈ, ਜਿਸ ਦੀ ਕੀਮਤ ਲੱਗਭਗ 15 ਕਰੋੜ ਰੁਪਏ ਮਿਥੀ ਗਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca