Pakistan embroiled in controversy over new map released by Saudi Arabia
Connect with us [email protected]

ਅੰਤਰਰਾਸ਼ਟਰੀ

ਸਾਊਦੀ ਅਰਬ ਵੱਲੋਂ ਜਾਰੀ ਕੀਤੇ ਨਵੇਂ ਨਕਸ਼ੇ ਨਾਲ ਪਾਕਿਸਤਾਨ ਕਸੂਤਾ ਫਸਿਆ

Published

on

released by Saudi Arabia
  • ਗਿਲਗਿਤ-ਬਾਲਟਿਸਤਾਨ ਪਹਿਲੀ ਵਾਰ ਭਾਰਤ ਦਾ ਹਿੱਸਾ ਦੱਸਿਆ ਗਿਆ
    ਪਾਕਿਸਤਾਨ, 28 ਅਕਤੂਬਰ, – ਸਾਊਦੀ ਅਰਬ ਦੀ ਸਰਕਾਰ ਨੇ ਪਾਕਿਸਤਾਨ ਤੇ ਓਥੋਂ ਦੀ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਉਸ ਨੇ ਨਵੇਂ ਨਕਸ਼ੇ ਵਿੱਚ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨਾਲ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਦੱਸਿਆ ਹੈ। ਪਾਕਿ ਕਬਜ਼ੇ ਵਾਲੇ ਕਸ਼ਮੀਰ ਵਿੱਚ ਰਹਿ ਰਹੇ ਐਕਟੀਵਿਸਟ ਅਮਜ਼ਦ ਅਯੂਬ ਨੇ ਟਵੀਟ ਕਰ ਕੇ ਸਾਊਦੀ ਅਰਬ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਨਕਸ਼ੇ ਦੀ ਜਣਕਾਰੀ ਦਿੱਤੀ ਹੈ।
    ਮਿਲੀ ਜਾਣਕਾਰੀ ਅਨੁਸਾਰ ਇਸ ਨਕਸ਼ੇ ਬਾਰੇ ਅਮਜਦ ਨੇ ਟਵੀਟ ਵਿੱਚ ਲਿਖਿਆ ਕਿ ਇਹ ਸਾਊਦੀ ਅਰਬ ਵੱਲੋਂ ਭਾਰਤ ਨੂੰ ਦੀਵਾਲੀ ਗਿਫਟ ਹੈ। ਵਰਨਣ ਯੋਗ ਹੈ ਕਿ ਇਸੇ ਮਹੀਨੇ 21 ਅਤੇ 22 ਨਵੰਬਰ ਨੂੰ ਸਾਊਦੀ ਅਰਬ ਨੇ ਜੀ-20 ਸਿਖਰ ਸੰਮੇਲਨ ਕਰਾਉਣ ਤੇ ਇਸ ਦੀ ਆਪਣੀ ਪ੍ਰਧਾਨਗੀ ਲਈ 20 ਰਿਆਲ ਦਾ ਨਵਾਂ ਨੋਟ ਜਾਰੀ ਕੀਤਾ ਹੈ। ਇਸ ਬੈਂਕ ਨੋਟ ਉੱਤੇ ਦੁਨੀਆ ਦਾ ਜਿਹੜਾ ਨਕਸ਼ਾ ਛਾਪਿਆ ਹੈ, ਉਸ ਵਿੱਚ ਗਿਲਗਿਤ ਬਾਲਟਿਸਤਾਨ ਅਤੇ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾਨਹੀਂ ਦਿਖਾਇਆ। ਮੀਡੀਆ ਰਿਪੋਰਟਾਂ ਮੁਤਾਬਕ ਸਾਊਦੀ ਅਰਬਦਾ ਇਹ ਕਦਮ ਪਾਕਿਸਤਾਨ ਨੂੰ ਅਪਮਾਨਤ ਕਰਨ ਤੋਂ ਘੱਟ ਨਹੀਂ ਹੈ।ਇਸ ਨਾਲ ਪਾਕਿਸਤਾਨ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ।

Click Here Politics Breaking News Online

ਅੰਤਰਰਾਸ਼ਟਰੀ

ਕੈਲੀਫ਼ੋਰਨੀਆਂ ਵਿੱਚ ਕਿਸ਼ਤੀ ਹਾਦਸੇ ਲਈ ਕਪਤਾਨ ਦੋਸ਼ੀ ਕਰਾਰ

Published

on

boat accident in California
  • ਹਾਦਸੇ ਵਿੱਚ ਅੱਗ ਵਿੱਚ ਸੜਕੇ ਮਰੇ ਸਨ 34 ਲੋਕ
    ਲਾਸ ਏਂਜਲਸ, 3 ਦਸੰਬਰ – ਕੈਲੀਫ਼ੋਰਨੀਆਂ ਦੇ ਸਮੁੰਦਰੀ ਕੰਢੇ ਇੱਕ ਸਕੂਬਾ ਡਾਈਵਿੰਗ ਕਿਸ਼ਤੀ ਵਿੱਚ ਅੱਗ ਲੱਗਣ ਤੇ ਉਸਦੇ ਡੁੱਬਣ ਦੇ ਕੇਸ ਵਿੱਚ ਕਿਸ਼ਤੀ ਦੇ ਕਪਤਾਨ ਨੂੰ ਦੋਸ਼ੀ ਮੰਨਿਆ ਗਿਆ ਹੈ। ਘਟਨਾ ਵਿੱਚ ਕਿਸ਼ਤੀ ਦੇ ਡੈਕ ਦੇ ਹੇਠਾਂ ਇੱਕ ਕਮਰੇ ਵਿੱਚ ਫਸਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਸੀ।
    ਅਮਰੀਕਾ ਵਿੱਚ ਅੱਜ ਤੱਕ ਦੇ ਸਭ ਤੋਂ ਭਿਆਨਕ ਸਮੁੰਦਰੀ ਹਾਦਸੇ ਵਿੱਚ ਸ਼ਾਮਲ ਇਸ ਘਟਨਾ ਲਈ ਜ਼ਿੰਮੇਵਾਰ ਰਹੇ ਜੇਰੀ ਬੋਏਲਾਨ (67) ਉੱਤੇ ਮਨੁੱਖੀ ਕਤਲ, ਲਾਪਰਵਾਹੀ ਵਰਤਣ ਤੇ ਜ਼ਿੰਮੇਵਾਰੀ ਦਾ ਪਾਲਣ ਨਾ ਕਰਨ ਦੇ ਦੋਸ਼ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਚਾਲਕ ਦਲ ਦੇ ਮੈਂਬਰਾਂ ਨੂੰ ਸਿਖਿਅਤ ਕਰਨ ਤੇ ਉਨ੍ਹਾਂ ਨੂੰ ਅੱਗ ਬੁਝਾਉਣ ਦੀ ਸਿਖਿਆ ਦਿਵਾਉਣ ਵਿੱਚ ਅਸਫ਼ਲ ਰਹੇ ਸਨ। ਇਹ ਘਟਨਾ ਦੋ ਦਸੰਬਰ 2019 ਦੀ ਹੈ।ਅਮਰੀਕੀ ਅਟਾਰਨੀ ਨਿਕ ਹੰਨਾ ਨੇ ਇੱਕ ਬਿਆਨ ਵਿੱਚ ਕਿਹਾ, “ਕਪਤਾਨ ਬੋਏਲਾਨ ਦੀ ਨਾਲਾਇਕੀ ਕਾਰਨ ਛੁੱਟੀ ਦੇ ਇਰਾਦੇ ਨਾਲ ਕੀਤੀ ਗਈ ਸਕੂਨ ਭਰੀ ਯਾਤਰਾ ਮਾਤਮ ਵਿੱਚ ਬਦਲ ਗਈ। ਕਿਸ਼ਤੀ ਦੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਅੱਗ ਲੱਗਣ ਕਾਰਨ ਅਜਿਹੀ ਥਾਂ ਫਸ ਗਏ ਜਿੱਥੋਂ ਬਚ ਕੇ ਨਿਕਲਣਾ ਮੁਸ਼ਕਲ ਸੀ।” ਕਿਸ਼ਤੀ ਦੇ ਕਮਰੇ ਵਿੱਚ ਮੌਜੂਦ 33 ਯਾਤਰੀਆਂ ਅਤੇ ਚਾਲਕ ਦਲ ਦੇ ਇੱਕ ਮੈਂਬਰ ਦੀ ਅੱਗ ਨਾਲ ਸੜਕੇ ਮੌਤ ਹੋ ਗਈ ਸੀ। ਇਨ੍ਹਾਂ ਲਈ ਬੋਏਲਾਨ ਨੂੰ 10-10 ਸਾਲ ਦੀ ਸਜ਼ਾ ਹੋ ਸਕਦੀ ਹੈ।

Continue Reading

ਅੰਤਰਰਾਸ਼ਟਰੀ

‘ਜਿਨਾਹ’ ਦੇ ਨਾਂ ਉੱਤੇ ਸ਼ਰਾਬ ਦਾ ਨਾਂ ਰੱਖਿਆ ਹੋਣ ਦਾ ਦਾਅਵਾ

Published

on

the liquor after 'Jinnah'

ਇਸਲਾਮਾਬਾਦ, 3 ਦਸੰਬਰ – ਸੋਸ਼ਲ ਮੀਡੀਆ ‘ਤੇ ਅੱਜਕੱਲ੍ਹ ਇੱਕ ਸ਼ਰਾਬ ਬਾਰੇ ਤਰਥੱਲੀ ਮਚ ਗਈ ਹੈ। ਇੱਕ ਟਵੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਨਵੀਂ ਸ਼ਰਾਬ ਦੇ ਬ੍ਰਾਂਡ ਦਾ ਨਾਂ ਪਾਕਿਸਤਾਨ ਦੇ ਮੋਢੀ ਮੁਹੰਮਦ ਅਲੀ ਜਿਨਾਹ ਦੇ ਨਾਂ ਉੱਤੇ ‘ਗਿੰਨਾਹ’ ਰੱਖਿਆ ਗਿਆ ਹੈ। ਇਸ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋਈ, ਪਰ ਕਈ ਟਵਿੱਟਰ ਯੂਜਰਜ਼ ਗਿੰਨਾਹ ਦੇ ਬਾਰੇ ਲਗਾਤਾਰ ਪੋਸਟ ਕਰ ਰਹੇ ਹਨ।
ਇਸ ਟਵੀਟ ਵਿੱਚ ਜਿੰਨਾਹ ਦੇ ਨਾਂ ਦਾ ਜ਼ਿਕਰ ਕਰ ਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਉਹ ਸਭ ਕੁਝ, ਜੋ ਇਸਲਾਮ ਵਿੱਚ ਮਨ੍ਹਾ ਹੈ, ਪੂਲ ਬਿਲੀਅਰਡਸ, ਸਿਗਾਰ, ਪੋਰਕ ਸਾਸੇਜ ਦੇ ਨਾਲ ਸ਼ਾਨਦਾਰ ਸਕਾਚ, ਵ੍ਹਿਸਕੀ ਤੇ ਸ਼ਰਾਬ ਦਾ ਉਨ੍ਹਾਂ ਨੇ ਰੱਜ ਕੇ ਇਸਤੇਮਾਲ ਕੀਤਾ। ਇੱਕ ਟਵਿੱਟਰ ਯੂਜਰ ਨੇ ਜਿੰਨਾਹ ਦੇ ਨਾਂ ਉੱਤੇ ‘ਗਿੰਨਾਹ’ ਦੇ ਨਾਂ ਦੀ ਬੋਤਲ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਬੋਤਲ ਦੇ ਲੇਬਲ ‘ਤੇ ਲਿਖਿਆ ਹੈ, ‘ਇਨ ਦਿ ਮੈਮੋਰੀ ਆਫ ਦਿ ਮੈਨ ਆਫ ਪਲੀਯਰ, ਹੂ ਵਾਜ- ਗਿੰਨਾਹ।’ ਸ਼ਰਾਬ ਦੀ ਬੋਤਲ ਦੇ ਪਿਛਲੇ ਪਾਸੇ ਅੰਗ੍ਰੇਜ਼ੀ ਵਿੱਚ ਲਿਖਿਆ ਗਿਆ ਹੈ ਕਿ ਇਹ ਸ਼ਰਾਬ ਜਿਨਾਹ ਦੀ ਯਾਦ ਵਿੱਚ ਲਾਂਚ ਕੀਤੀ ਗਈ ਹੈ।ਪਾਕਿਸਤਾਨੀ ਟਵਿੱਟਰ ਯੂਜਰਜ਼ ਨੇ ਇਸ ਉੱਤੇ ਪ੍ਰਤੀਕਿਰਿਆ ਦੇਣ ਦੁ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਇੱਕ ਯੂਜਰ ਨੇ ਚੁਟਕੀ ਲੈਂਦੇ ਹੋਏ ਕਿਹਾ, ‘ਗਿੰਨਾਹ ਨੂੰ ਨੈਸ਼ਨਲ ਡ੍ਰਿੰਕ ਬਣਾਉਣ ਦੀ ਲੋੜ ਹੈ।’ ਇਕ ਹੋਰ ਨੇ ਟਵੀਟ ਕਰਕੇ ਕਿਹਾ, “ਲਾਹਣਤ ਹੈ! ਸਾਡੇ ਮੋਢੀ ਦੇ ਨਾਂ ‘ਤੇ ਸ਼ਰਾਬ ਦਾ ਨਾਂ ਹੈ।”

Continue Reading

ਅੰਤਰਰਾਸ਼ਟਰੀ

ਕੁਲਭੂਸ਼ਣ ਜਾਧਵ ਕੇਸ : ਭਾਰਤੀ ਰਾਜਦੂਤ ਇਸਲਾਮਬਾਦ ਦੀ ਹਾਈ ਕੋਰਟ ਵਿੱਚ ਭਾਰਤ ਦਾ ਪੱਖ ਰੱਖਣ ਦੇ ਇਛੁੱਕ

Published

on

kulbhusan yadav

ਇਸਲਾਮਾਬਾਦ, 3 ਦਸੰਬਰ – ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਦੱਸਿਆ ਹੈ ਕਿ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਮੌਤ ਦੇ ਸਜ਼ਾ ਯਾਫਤਾ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ ਵਕੀਲ ਪੇਸ਼ ਕਰਨ ਲਈ ਭਾਰਤ ਦਾ ਪੱਖ ਤਫਸੀਲ ‘ਚ ਰੱਖਣਾ ਚਾਹੁੰਦੇ ਹਨ।
ਡਾਨ ਅਖਬਾਰ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਸ਼ਾਹ ਨਵਾਜ਼ ਨੂਨ ਨੇ ਚੀਫ ਜਸਟਿਸ ਅਤਹਰ ਮਿਨਅੱਲ੍ਹਾ, ਜਸਟਿਸ ਆਮੇਰ ਫਾਰੂਕ ਤੇ ਜਸਟਿਸ ਮੀਆਂਗੁਲੀ ਹਾਸਨ ਔਰੰਗਜ਼ੇਬ ਵਾਲੇ ਇਸਲਾਮਾਬਾਦ ਹਾਈ ਕੋਰਟ ਦੇ ਵਡੇਰੇ ਬੈਂਚ ਨੂੰ ਦੱਸਿਆ ਕਿ ਜਾਧਵ ਲਈ ਵਕੀਲ ਨਿਯੁਕਤ ਕਰਨ ਨਾਲ ਸਬੰਧਤ ਕੇਸ ਵਿੱਚ ਤਫਸੀਲ ਨਾਲ ਚਰਚਾ ਕੀਤੀ ਗਈ ਹੈ ਤੇ ਆਹਲੂਵਾਲੀਆ ਹਾਈ ਕੋਰਟ ਅੱਗੇ ਭਾਰਤ ਸਰਕਾਰ ਦਾ ਪੱਖ ਰੱਖ ਸਕਦੇ ਹਨ।ਜਸਟਿਸ ਮਿਨਅੱਲ੍ਹਾ ਨੇ ਕਿਹਾ ਕਿ ਕੌਮਾਂਤਰੀ ਨਿਆਂ ਅਦਾਲਤ ਦੇ ਫੈਸਲੇ ਉੱਤੇ ਅਮਲ ਲਈ ਇਸਲਾਮਾਬਾਦ ਹਾਈ ਕੋਰਟ ਨੂੰ ਭਾਰਤ ਸਰਕਾਰ ਦੇ ਜਵਾਬ ਦੀ ਉਡੀਕ ਹੈ, ਕਿਉਂਕਿ ਕੇਸ ਦੀ ਨਿਰਪੱਖ ਸੁਣਵਾਈ ਯਕੀਨੀ ਕਰਨਾ ਸਾਡਾ ਫਰਜ਼ ਹੈ। ਜੇ ਰਾਜਦੂਤ ਖੁਦ ਕੋਰਟ ਅੱਗੇ ਪੇਸ਼ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ। ਅਟਾਰਨੀ ਜਨਰਲ ਖਾਲਿਦ ਜਾਵੇਦ ਖਾਨ ਨੇ ਕੋਰਟ ਨੂੰ ਸਲਾਹ ਦਿੱਤੀ ਕਿ ਇਸ ਕੇਸ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਆਉਣ ਦੀ ਖੁੱਲ੍ਹ ਹੈ, ਪਰ ਭਾਰਤ ਨੂੰ ਪਹਿਲਾਂ ਵਕੀਲ ਨਿਯੁਕਤ ਕਰਨਾ ਚਾਹੀਦਾ ਹੈ।

Continue Reading

ਰੁਝਾਨ