Pakistan Army occupies largest portion of property left
Connect with us [email protected]

ਅੰਤਰਰਾਸ਼ਟਰੀ

ਲਾਹੌਰ ਹਾਈਕੋਰਟ ਦੀ ਗੰਭੀਰ ਟਿੱਪਣੀ :ਵੰਡ ਦੇ ਸਮੇਂ ਹਿੰਦੂਆਂ ਅਤੇ ਸਿੱਖਾਂ ਵੱਲੋਂ ਛੱਡੀਆਂ ਜਾਇਦਾਦਾਂ ਦੀ ਸਭ ਤੋਂ ਵੱਡੀ ਕਾਬਜ਼ ਪਾਕਿ ਫੌਜ

Published

on

Lahore High Court's

ਲਾਹੌਰ, 30 ਅਪ੍ਰੈਲ – ਲਾਹੌਰ ਹਾਈਕੋਰਟ ਦੇ ਚੀਫ਼ ਜਸਟਿਸ ਮੁਹੰਮਦ ਕਾਸਿਮ ਖਾਨ ਨੇ ਆਪਣੇ ਦੇਸ਼ ਦੀ ਫੌਜ ਉੱਤੇ ਗੰਭੀਰ ਅਤੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਡਿਫੈਂਸ ਹਾਊਸਿੰਗ ਅਥਾਰਟੀ ਜ਼ਮੀਨ ਨੂੰ ਗ਼ੈਰ-ਕਾਨੂੰਨੀ ਕਬਜ਼ਾਉਣ ਦੇ ਕੇਸ ਵਿੱਚ ਸ਼ਾਮਲ ਹੈ ਅਤੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਾਕਿਸਤਾਨੀ ਫ਼ੌਜ ਸਭ ਤੋਂ ਵੱਡੀ ਕਬਜ਼ਾ ਧਾਰਕ ਦੇ ਰੂਪ ਵਿੱਚ ਸਥਾਪਤ ਹੋ ਚੁੱਕੀ ਹੈ। ਲਾਹੌਰ ਹਾਈਕੋਰਟ ਦੇ ਚੀਫ਼ ਜਸਟਿਸ ਦੀ ਇਹ ਟਿੱਪਣੀ ਉਸ ਵੇਲੇ ਸਾਹਮਣੇ ਆਈ, ਜਦੋਂ ਤਿੰਨ ਨਾਗਰਿਕਾਂ ਨੇ ਡਿਫੈਂਸ ਹਾਊਸਿੰਗ ਅਥਾਰਟੀ ਖ਼ਿਲਾਫ਼ ਅਪੀਲ ਕੀਤੀ ਸੀ ਕਿ ਕਾਨੂੰਨੀ ਤਰੀਕੇ ਨਾਲ ‘ਐਵਕਿਊ ਟਰੱਸਟ ਪ੍ਰਾਪਰਟੀ ਬੋਰਡ’ ਤੋਂ ਲੀਜ਼ ਉੱਤੇ ਲਈਆਂ ਜ਼ਮੀਨਾਂ ਤੋਂ ਉਨ੍ਹਾਂ ਨੂੰ ਹਟਾਉਣ ਦਾ ਗ਼ੈਰ-ਕਾਨੂੰਨੀ ਕੰਮ ਪਾਕਿਸਤਾਨੀ ਫ਼ੌਜ ਦੀ ਡੀ ਐਚ ਏ ਵੱਲੋਂ ਕੀਤਾ ਜਾ ਰਿਹਾ ਹੈ।
ਵਰਨਣ ਯੋਗ ਹੈ ਕਿ ‘ਐਵਕਿਊ ਟਰੱਸਟ ਪ੍ਰਾਪਰਟੀ ਬੋਰਡ’ ਵੰਡ ਦੇ ਸਮੇਂ ਛੱਡੀ ਕੀਮਤੀ ਜਾਇਦਾਦ (ਮੰਦਰ ਤੇ ਗੁਰਦੁਆਰਿਆਂ ਸਮੇਤ) ਜੋ ਹਿੰਦੂਆਂ ਅਤੇ ਸਿੱਖਾਂ ਨੇ ਪਾਕਿਸਤਾਨ ਵਿੱਚ ਛੱਡੀ ਸੀ, ਦੀ ਦੇਖ-ਰੇਖ ਕਰਦਾ ਹੈ। ਵੰਡ ਦੇ 70 ਸਾਲ ਦੇ ਬਾਅਦ ਪਾਕਿਸਤਾਨ ਦੀ ਫ਼ੌਜ ਏਨੀ ਡਿੱਗ ਗਈ ਕਿ ਉਹ ਘੱਟ ਗਿਣਤੀ (ਹਿੰਦੂ-ਸਿੱਖਾਂ ਅਤੇ ਈਸਾਈਆਂ) ਉਪਰ ਅੱਤਿਆਚਾਰ ਕਰਨ ਵਾਲਿਆਂ ਨੂੰ ਨਜ਼ਰ-ਅੰਦਾਜ਼ ਕਰਦੀ ਹੈ ਅਤੇ ਪਰਦੇ ਪਿੱਛੇ ਕਾਤਲਾਂ ਦਾ ਸਹਿਯੋਗ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਂਦੀ ਹੈ ਅਤੇ ਹਿੰਦੂਆਂ ਅਤੇ ਸਿੱਖਾਂ ਵੱਲੋਂ ਛੱਡੀਆਂ ਜਾਇਦਾਦਾਂ ਉੱਤੇ ਕਬਜ਼ਾ ਕਰ ਕੇ ਆਪਣੇ ਅਧਿਕਾਰੀਆਂ ਨੂੰ ਦੇ ਕੇ ਮਾਲਾਮਾਲ ਕਰਨ ਵਿੱਚ ਵੀ ਜਰਾ ਨਹੀਂ ਝਿਜਕਦੀ।
ਚੀਫ਼ ਜਸਟਿਸ ਖਾਨ ਨੇ ਇਸ ਗੱਲ ਉੱਤੇ ਵੀ ਅਫਸੋਸ ਪ੍ਰਗਟਾਇਆ ਕਿ ਆਰਮੀ ਨੇ ਹਾਈ ਕੋਰਟ ਦੇ ਅਧੀਨ ਆਉਂਦੀ 50 ਕਨਾਲ ਜਗ੍ਹਾ ਉੱਤੇ ਵੀ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਲਾਹੌਰ ਹਾਈਕੋਰਟ ਦੇ ਰਜਿਸਟ੍ਰਾਰ ਨੂੰ ਆਦੇਸ਼ ਦਿੱਤਾ ਕਿ ਉਹ ਚੀਫ਼ ਆਰਮੀ ਸਟਾਫ਼ ਨੂੰ ਇਸ ਸਬੰਧੀ ਪੱਤਰ ਲਿਖੇ। ਉਨ੍ਹਾਂ ਨੇ ਇਸ ਗੱਲ ਉੱਤੇ ਵੀ ਟਿੱਪਣੀ ਕੀਤੀ ਕਿ ਇਸ ਮੁੱਦੇ ਉੱਤੇ ਬਾਰ ਨੇ ਭੇਦਭਰੀ ਚੁੱਪੀ ਸਾਧ ਰੱਖੀ ਹੈ।
ਜਦੋਂ ਡਿਫੈਂਸ ਹਾਊਸਿੰਗ ਅਥਾਰਟੀ ਦੇ ਐਡਵੋਕੇਟ ਏ ਰਹਿਮਾਨ ਖ਼ਾਨ ਨੇ ਹਾਈ ਕੋਰਟ ਦੀ ਜ਼ਮੀਨ ਸਬੰਧੀ ਆਪਣੀ ਅਣਜਾਣਤਾ ਦੱਸੀ ਤਾਂ ਚੀਫ਼ ਜਸਟਿਸ ਨੇ ਕਿਹਾ ਕਿ ਤੱਥਾਂ ਦੀ ਜਾਂਚ ਲਈ ਲਾਹੌਰ ਦੇ ਕੋਰ ਕਮਾਂਡਰ ਨੂੰ ਸੰਮਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਪਾਕਿਸਤਾਨੀ ਆਰਮੀ ਅਤੇ ਉਨ੍ਹਾਂ ਨੇ ਆਬਜਰਵੇਸ਼ਨ ਦਿੱਤੀ ਕਿ ਫ਼ੌਜ ਦੀ ਵਰਦੀ ਫ਼ੌਜ ਲਈ ਹੁੰਦੀ ਹੈ, ਰਾਜੇ ਵਾਂਗ ਰੂਲ ਕਰਨ ਲਈ ਨਹੀਂ। ਉਨ੍ਹਾਂ ਕਿਹਾ ਕਿ ਅੱਲਾਹ ਨੇ ਉਨ੍ਹਾਂ ਨੂੰ ਸੱਚ ਬੋਲਣ ਦੀ ਤਾਕਤ ਦਿੱਤੀ ਹੈ, ਜਿਸ ਤਰ੍ਹਾਂ ਪਾਕਿਸਤਾਨੀ ਫ਼ੌਜ ਨੇ ਸਥਾਨਕ ਲੋਕਾਂ ਦੀਆਂ ਪ੍ਰਾਪਰਟੀਆਂ ਕਬਜ਼ਾਈਆਂ ਹਨ, ਉਹ ਲੈਂਡ ਗ੍ਰੈਬਿੰਗ ਤੋਂ ਘੱਟ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਕੀ ਕੇਵਲ ਪਾਕਿਸਤਾਨੀ ਫ਼ੌਜ ਹੀ ਬਲੀਦਾਨ ਦਿੰਦੀ ਹੈ? ਕੀ ਹੋਰ ਸੰਸਥਾਵਾਂ, ਪੁਲਸ, ਜਿਊਸ਼ਰੀ, ਵਕੀਲ ਆਦਿ ਸੈਕਰੇਫਾਈਸ ਨਹੀਂ ਕਰਦੇ।
ਪਟੀਸ਼ਨਰ ਜਹੀਨ ਮਹਿਮੂਦ, ਰਹੀਲ ਤਾਫੁਲ, ਜੁਲਫੀਕਾਰ ਹੁਸੈਨ ਨੇ ਅਵੈਕਿਊ ਟਰੱਸਟ ਬੋਰਡ ਨੂੰ ਵੱਖ-ਵੱਖ ਥਾਵਾਂ ਉੱਤੇ ਲੀਜ਼ ਉਪਰ ਜ਼ਮੀਨ ਦਿੱਤੀ ਸੀ, ਜੋ ਮੋਤਾ ਸਿੰਘ ਵਾਲਾ, ਲਿੱਤਰ ਤੇ ਡੇਰਾ ਚਾਹਲ ਮੁਜਾਸ ਨੇੜੇ ਬੇਦੀਆਂ ਰੋਡ ਉੱਤੇ ਹੈ। ਫ਼ੌਜ ਵੱਲੋਂ ਕਬਜ਼ਾਉਣ ਦੀ ਕੋਸ਼ਿਸ਼ ਵਾਲੀ ਇਸ ਜ਼ਮੀਨ ਦੀ ਕੀਮਤ ਪਾਕਿਸਤਾਨੀ ਕਰੰਸੀ ਵਿੱਚ ਅਰਬਾਂ ਰੁਪਏ ਹੈ। ਡੇਰਾ ਚਾਹਲ ਉਹੀ ਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਦਾ ਸਮਾਧੀ ਸਥਾਨ ਹੈ।

Read More Latest Punjabi News

ਅੰਤਰਰਾਸ਼ਟਰੀ

ਜ਼ਮੀਨ ਦੀ ਲੜਾਈ ਸਪੇਸ ਵੱਲ ਖਿਸਕੀ:ਚੀਨ ਨੇ ਮੰਗਲ ਗ੍ਰਹਿ ਉੱਤੇ ਪੁਲਾੜ ਵਾਹਨ ਜਾ ਉਤਾਰਿਆ

Published

on

China launches spacecraft to Mars

ਅਮਰੀਕਾ ਨੇ ਕੈਲੀਫੋਰਨੀਆ ਸਪੇਸ ਫੋਰਸ ਬੇਸ ਬਣਾ ਧਰਿਆ
ਬੀਜਿੰਗ, 15 ਮਈ, – ਚੀਨ ਦੀ ਪੁਲਾੜ ਏਜੰਸੀ ਚਾਈਨਾ ਨੈਸ਼ਨਲ ਸਪੇਸ ਐਡਮਨਿਸਟ੍ਰੇਸ਼ਨ (ਸੀ ਐਨ ਐੱਸ ਏ) ਨੇ ਪੁਸ਼ਟੀ ਕੀਤੀ ਹੈ ਕਿ ਮੰਗਲ ਗ੍ਰਹਿ ਲਈ ਇਸ ਦੇਸ਼ ਦਾ ਪਹਿਲਾ ਰੋਵਰ ‘ਝੁਰੋਂਗ’ ਲੈ ਕੇ ਇਕ ਪੁਲਾੜ ਵਾਹਨ ਉਸ ਗ੍ਰਹਿ ਉੱਤੇ ਉਤਰ ਗਿਆ ਹੈ। ਇਸ ਦੇ ਨਾਲ ਚੀਨ ਮੰਗਲ ਗ੍ਰਹਿ ਉੱਤੇ ਰੋਵਰ ਉਤਾਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਪੁਲਾੜ ਦੀ ਇਸ ਪੁਲਾਂਘ ਬਾਰੇ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਰੋਵਰ ਮੰਗਲ ਗ੍ਰਹਿ ਉੱਤੇ ਯੂਟੋਪੀਆ ਪਲੈਨਿਸ਼ੀਆ ਵਿੱਚ ਪਹਿਲਾਂ ਤੋਂ ਚੁਣੇ ਇਲਾਕੇ ਵਿਚ ਉਤਰਿਆ ਹੈ। ਮੰਗਲ ਗ੍ਰਹਿ ਉੱਤੇ ਪਹੁੰਚਣ ਵਾਲਾ ਰੋਵਰ ਪ੍ਰਤੀ ਘੰਟਾ 200 ਮੀਟਰ ਘੁੰਮ ਸਕਦਾ ਹੈ। ਇਸ ਵਿਚ 6 ਵਿਗਿਆਨਕ ਜੰਤਰ ਹਨ, ਜਿਨ੍ਹਾਂ ਵਿਚ ਮਲਟੀਕਲਰ ਕੈਮਰਾ, ਰਾਡਾਰ ਅਤੇ ਮੌਸਮ ਮਾਪਕ ਜੰਤਰ ਹੈ। ਇਸ ਦੇ ਮੰਗਲ ਗ੍ਰਹਿ ਉੱਤੇ 3 ਮਹੀਨੇ ਤਕ ਕੰਮ ਕਰਨ ਦੀ ਸੰਭਾਵਨਾ ਹੈ।
ਵਰਨਣ ਯੋਗ ਹੈ ਕਿ ਯੂ ਏ ਈ, ਅਮਰੀਕਾ ਤੇ ਚੀਨ ਦੇ ਪੁਲਾੜ ਜਹਾਜ਼ਾਂ ਨੇ ਪਿੱਛੇ ਜਿਹੇ ਮੰਗਲ ਗ੍ਰਹਿ ਵਿੱਚ ਐਂਟਰੀ ਕੀਤੀ ਸੀ ਅਤੇ ਨਾਸਾ ਦਾ ਪਰਜ਼ਰਵੈਂਸ ਰੋਵਰ ਕਰੀਬ ਸੱਤ ਮਹੀਨੇ ਦੀ ਯਾਤਰਾ ਤੋ ਬਾਅਦ 18 ਫਰਵਰੀ ਨੂੰ ਮੰਗਲ ਉੱਤੇ ਪਹੁੰਚਿਆ ਸੀ। ਇਸ ਤੋਂ ਪਹਿਲਾਂ ਅਮਰੀਕਾ, ਰੂਸ, ਯੂਰਪੀਨ ਯੂਨੀਅਨ ਅਤੇ ਭਾਰਤ ਨੂੰ ਮੰਗਲ ਗ੍ਰਹਿਤ ਉੱਤੇ ਪੁਲਾੜ ਯਾਨ ਭੇਜਣ ਵਿੱਚ ਕਾਮਯਾਬੀ ਮਿਲ ਚੁੱਕੀ ਹੈ। ਭਾਰਤ 2014 ਵਿੱਚ ਮੰਗਲ ਗ੍ਰਹਿ ਵਿੱਚ ਆਪਣਾ ਪੁਲਾੜ ਯਾਨ ਸਫਲਤਾ ਪੂਰਵਕ ਭੇਜਣ ਵਾਲਾ ਪਹਿਲਾਂ ਏਸ਼ੀਆਈ ਦੇਸ਼ ਬਣਿਆ ਸੀ।
ਚੀਨ ਦੀ ਇਸ ਸਫਲਤਾ ਦੇ ਇੱਕਦਮ ਬਾਅਦ ਅਮਰੀਕਾ ਨੇ ਕੈਲੀਫੋਰਨੀਆ ਦੇ ਵੈਨਡੇਨਬਰਗ ਏਅਰਫੋਰਸ ਬੇਸ ਦਾ ਨਾਂ ਨਾਂਅ ਬਦਲ ਕੇ ‘ਯੂ ਐੱਸ ਸਪੇਸ ਫੋਰਸ ਬੇਸ’ ਰੱਖ ਦਿੱਤਾ ਹੈ। ਇਸ ਬੇਸ ਦੇ ਪਰੇਡ ਮੈਦਾਨ ਵਿੱਚ ਇਕ ਸਮਾਰੋਹ ਦੌਰਾਨ ਇਸ ਦਾ ਨਾਂ ਬਦਲ ਕੇ ਵੈਨਡੇਨਬਰਗ ਸਪੇਸ ਫੋਰਸ ਬੇਸ ਕੀਤਾ ਗਿਆ ਹੈ। ਡਿਫੈਂਸ, ਸਾਇੰਸ ਅਤੇ ਕਮਰਸ਼ੀਅਲ ਉਦੇਸ਼ਾਂ ਲਈ ਇਹ ਬੇਸ ਬੈਲਿਸਟਿਕ ਮਿਜ਼ਾਈਲਾਂ ਨੂੰ ਟੈਸਟ ਕਰਨ ਦੇ ਨਾਲ ਓਰਬਿਟਲ ਵੀ ਲਾਂਚ ਕਰਦਾ ਹੈ। ਇਸ ਸਪੇਸ ਫੋਰਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਦੌਰਾਨ 2019 ਵਿੱਚ ਛੇਵੀਂ ਮਿਲਟਰੀ ਕਮਾਂਡ ਵਜੋਂ ਬਣਾਇਆ ਗਿਆ ਸੀ। ਇਸ ਵਿੱਚ ਏਅਰਫੋਰਸ ਸਪੇਸ ਕਮਾਂਡ ਨੂੰ ਸੌਂਪੇ ਕਰਮਚਾਰੀਆਂ ਨੂੰ ਫਿਰ ਸਪੇਸ ਫੋਰਸ ਨੂੰ ਦੇ ਦਿੱਤਾ ਗਿਆ ਹੈ। ਇਸ ਸਪੇਸ ਫੋਰਸ ਦੀ ਸਥਾਪਨਾ ਲਈ ਹਵਾਈ ਫੌਜ ਦੀ ਸਰਗਰਮੀ ਦਾ ਮੁੜ ਡਿਜ਼ਾਇਨ ਕਰਨਾ ਸਪੇਸ ਫੋਰਸ ਲਈ ਵੱਖਰਾ ਸਭਿਆਚਾਰ ਅਤੇ ਪਛਾਣ ਬਣਾਉਣ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਵੈਨਡੇਨਬਰਗ ਦੀ ਹੋਸਟ ਯੂਨਿਟ 30ਵੀਂ ਸਪੇਸ ਵਿੰਗ ਨੂੰ ਸਪੇਸ ਲਾਂਚ ਡੈਲਟਾ 30 ਦਾ ਨਾਂ ਦਿੱਤਾ ਜਾ ਰਿਹਾ ਹੈ। ਵੈਨਡੇਨਬਰਗ ਦੀ ਸਥਾਪਨਾ 1941 ਵਿੱਚ ਟੈਂਕਤੇ ਤੋਪਖਾਨਾ ਦੀ ਸਿਖਲਾਈ ਦੇਫੌਜੀ ਕੈਂਪ ਵਜੋਂ ਹੋਈ ਤੇ ਇਸ ਦੀ ਖੇਤਰੀ ਸਥਿਤੀ ਨੇ ਇਸ ਨੂੰ ਮਿਜ਼ਾਈਲ ਟੈੱਸਟ ਅਤੇ ਆਰਬਿਟ ਲਾਂਚ ਦੇ ਯੋਗ ਬਣਾਇਆ ਹੈ।

Continue Reading

ਅੰਤਰਰਾਸ਼ਟਰੀ

ਸਾਬਕਾ ਬਿਊਟੀ ਕਵੀਨ ਅਸਾਲਟ ਰਾਈਫਲ ਚੁੱਕ ਕੇ ਮਿਆਂਮਾਰ ਫ਼ੌਜ ਦੇ ਖ਼ਿਲਾਫ਼ ਮੈਦਾਨ ਵਿੱਚ ਉਤਰੀ

Published

on

Former beauty queen carries

ਯਾਂਗੁਨ, 15 ਮਈ – ਮਿਆਂਮਾਰ ਵਿੱਚ ਫ਼ੌਜੀ ਤਖਤਾਪਲਟ ਦੇ 100 ਦਿਨ ਬਾਅਦ ਮਿਆਂਮਾਰ ਦੀ 32 ਸਾਲਾ ਬਿਊਟੀ ਕਵੀਨ ਨੇ ਬਗਾਵਤ ਕਰ ਦਿੱਤੀ ਹੈ। ਉਹ ਆਧੁਨਿਕ ਹਥਿਆਰਾਂ ਨਾਲ ਸੈਨਾ ਦੇ ਖ਼ਿਲਾਫ਼ ਖੜ੍ਹੀ ਹੋ ਗਈ ਹੈ ਅਤੇ ਫੌਜ ਦੇ ਖ਼ਿਲਾਫ਼ ਜੰਗ ਵਿੱਚ ਸਥਾਨਿਕ ਗਰੁੱਪਾਂ ਨਾਲ ਜੁੜ ਗਈ ਹੈ।
ਸਾਲ 2013 ਵਿੱਚ ਮਿਸ ਗ੍ਰੈਂਡ ਇੰਟਰਨੇਸ਼ਨਲ ਬਿਊਟੀ ਪੇਜੈਂਟ ਵਿੱਚ ਮਿਆਂਮਾਰ ਵੱਲੋਂ ਪ੍ਰਤੀਨਿਧਤਾ ਕਰ ਚੁੱਕੀ ਤਾਰ ਤੇਤ ਤੇਤ ਨੇ ਅਸਾਲਟ ਰਾਈਫਲ ਦੇ ਨਾਲ ਆਪਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਤੇ ਲਿਖਿਆ ਹੈ ਕਿ ‘ਕ੍ਰਾਂਤੀ ਸੇਬ ਦੀ ਤਰ੍ਹਾਂ ਨਹੀਂ, ਜੋ ਤਿਆਰ ਹੋਣ ਦੇ ਬਾਅਦ ਡਿੱਗ ਜਾਂਦਾ ਹੈ। ਸਾਨੂੰ ਲੜਨਾ ਹੋਵੇਗਾ ਤੇ ਨਿਸ਼ਚਿਤ ਰੂਪ ਨਾਲ ਜਿੱਤਣਾ ਹੋਵੇਗਾ।’ ਉਨ੍ਹਾਂ ਨੇ ਅੱਗੇ ਲਿਖਿਆ; ‘ਇੱਕ ਵਾਰ ਫਿਰ ਲੜਨ ਦਾ ਸਮਾਂ ਆ ਗਿਆ ਹੈ। ਚਾਹੇ ਅਸੀਂ ਇੱਕ ਹਥਿਆਰ, ਕਲਮ, ਕੀ-ਬੋਰਡ ਰੱਖੀਏ ਜਾ ਲੋਕਤੰਤਰ ਸਮਰੱਥਕ ਅੰਦੋਲਨ ਲਈ ਪੈਸੇ ਦਾਨ ਕਰੀਏ। ਹਰ ਕਿਸੇ ਨੂੰ ਸਫਲ ਹੋਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਮੈਂ ਸੰਘਰਸ਼ ਜਾਰੀ ਰੱਖਾਂਗੀ। ਮੈਂ ਆਪਣਾ ਜੀਵਨ ਕੁਰਬਾਨ ਕਰਨ ਦੇ ਲਈ ਤਿਆਰ ਹਾਂ।’ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਅਪੀਲ ਦੇ ਬਾਅਦ ਫ਼ੌਜ ਦੇ ਖ਼ਿਲਾਫ਼ ਲੜਾਈ ਵਿੱਚ ਕਾਫ਼ੀ ਲੋਕ ਗਰੁੱਪਾਂ ਦੇ ਨਾਲ ਜੁੜ ਸਕਦੇ ਹਨ। ਤਾਰ ਤੇਤ ਤੇਤ ਨੇ ਅੱਠ ਸਾਲ ਪਹਿਲਾਂ 60 ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ਬਿਊਟੀ ਕਵੀਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ।

Continue Reading

ਅੰਤਰਰਾਸ਼ਟਰੀ

ਕਾਬੁਲ ਵਿੱਚ ਈਦ ਦੀ ਨਮਾਜ਼ ਦੌਰਾਨ ਬੰਬ ਧਮਾਕਾ, 12 ਮੌਤਾਂ

Published

on

Bomb blast kills

ਕਾਬੁਲ, 14 ਮਈ, -ਅਫ਼ਗਾਨਿਸਤਾਨ ਵਿੱਚ ਤਿੰਨ ਦਿਨਾਂ ਦੀ ਜੰਗਬੰਦੀ ਦੀ ਸਹਿਮਤੀ ਹੋਣ ਦੇ ਬਾਵਜੂਦ ਈਦ ਮੌਕੇ ਇੱਕ ਮਸਜਿਦ ਵਿੱਚ ਨਮਾਜ਼ ਦੌਰਾਨ ਬੰਬ ਧਮਾਕੇ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ। ਤਾਲਿਬਾਨ ਨੇ ਘਟਨਾ ਵਿੱਚ ਹੱਥ ਹੋਣ ਤੋਂ ਇਨਕਾਰ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਹੈ।
ਪੁਲਿਸ ਦੇ ਬੁਲਾਰੇ ਮੁਤਾਬਕ ਬੰਬ ਧਮਾਕਾ ਕਾਬੁਲ ਦੇ ਸ਼ਕਰਦਾਰਾ ਜ਼ਿਲ੍ਹਾ ਦੀ ਮਸਜਿਦ ਵਿੱਚ ਹੋਇਆ, ਜਿਸ ਨਾਲ ਮਸਜਿਦ ਦੇ ਇਮਾਮ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖ਼ਮੀ ਹੋਏ ਹਨ।
ਇਸ ਦੌਰਾਨ ਅਫ਼ਗਾਨਿਸਤਾਨ ਵਿੱਚ ਹਿੰਸਾ ਦਾ ਦੌਰ ਜਾਰੀ ਹੈ ਅਤੇ ਕੱਲ੍ਹ ਵੱਖ-ਵੱਖ ਥਾਈਂ 11 ਲੋਕਾਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋਏ ਹਨ। ਮਸਜਿਦ ਵਿੱਚ ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਸ਼ਿਆ ਆਬਾਦੀ ਵਾਲੇ ਇਲਾਕੇ ਵਿੱਚ ਕੁੜੀਆਂ ਦੇ ਇਕ ਸਕੂਲ ਮੂਹਰੇ ਲਗਾਤਾਰ ਤਿੰਨ ਬੰਬ ਧਮਾਕੇ ਹੋਏ ਅਤੇ 80 ਤੋਂ ਵਧ ਲੋਕਾਂ ਦੀ ਮੌਤ ਹੋਈ ਸੀ।ਮ੍ਰਿਤਕਾਂ ਵਿੱਚ ਬਹੁਤੀਆਂ ਵਿਦਿਆਰਥਣਾਂ ਸਨ।ਇਨ੍ਹਾਂ ਘਟਨਾਵਾਂ ਤੋਂ ਸੰਕੇਤ ਮਿਲਦਾ ਹੈ ਕਿ ਅਫ਼ਗਾਨ ਸਰਕਾਰ ਦੇ ਲਈ ਰਾਹ ਸੌਖਾ ਨਹੀਂ। ਏਥੇ ਤਾਲਿਬਾਨ ਦੇ ਨਾਲ ਇਸਲਾਮਿਕ ਸਟੇਟ (ਆਈ ਐੱਸ) ਵਰਗੇ ਕਈ ਅੱਤਵਾਦੀ ਸੰਗਠਨ ਸਰਗਰਮ ਹਨ। ਅਮਰੀਕਾ ਨੇ ਲੜਕੀਆਂ ਦੇ ਸਕੂਲ ਉੱਤੇ ਹਮਲੇ ਵਿੱਚ ਆਈ ਐੱਸ ਦਾ ਹੱਥ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca