Pakistan acknowledges for the first time the involvement of 11 LeT militants
Connect with us [email protected]

ਅੰਤਰਰਾਸ਼ਟਰੀ

ਪਾਕਿ ਨੇ 26/11 ਹਮਲੇ ਵਿੱਚ ਲਸ਼ਕਰ ਦੇ 11 ਅੱਤਵਾਦੀ ਸ਼ਾਮਲ ਹੋਣਾ ਪਹਿਲੀ ਵਾਰ ਮੰਨਿਆ

Published

on

pakistan

ਕਰਾਚੀ, 11 ਨਵੰਬਰ, – ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐੱਫ ਆਈ ਏ) ਨੇ ਅੱਜ ਬੁੱਧਵਾਰ ਮੰਨ ਲਿਆ ਹੈ ਕਿ ਭਾਰਤ ਦੇ ਮੁੰਬਈ ਵਿੱਚ 26 ਨੰਬਰ 2008 (ਜਿਸ ਨੂੰ 26/11 ਕਿਹਾ ਜਾਂਦਾ ਹੈ) ਵਾਲੇ ਹਮਲੇ ਵਿੱਚ ਪਾਕਿਸਤਾਨੀ ਅੱਤਵਾਦੀ ਸ਼ਾਮਲ ਸਨ। ਐਫਆਈ ਏ ਨੇ ਅਦਾਲਤ ਵਿੱਚ ਮੰਨਿਆ ਹੈ ਕਿ ਮੁੰਬਈ ਦੇ ਤਾਜ ਹੋਟਲ ਉੱਤੇ ਹੋਏ ਹਮਲੇ ਲਸ਼ਕਰ-ਏ-ਤੋਇਬਾ ਦੇ 11 ਅੱਤਵਾਦੀਆਂ ਨੇ ਕੀਤੇ ਹਨ।
ਅਸਲ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਾਰਤ ਦੇ ਨਿਰੰਤਰ ਦਬਾਅ ਕਾਰਨ 26/11 ਵਾਲੇ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਫ਼ੈਸਲਾ ਕਰਨਾ ਪਿਆ ਹੈ। ਇਸ ਫੈਸਲੇ ਤਹਿਤ ਪਾਕਿਸਤਾਨ ਦੀ ਸਰਕਾਰ ਨੇ ਇਨ੍ਹਾਂ ਅੱਤਵਾਦੀਆਂ ਨੂੰ ਮੋਸਟ ਵਾਂਟੇਡ ਕਰਾਰ ਦੇ ਦਿੱਤਾ ਹੈ। ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐੱਫ ਆਈਏ) ਨੇ ਮੋਸਟ ਵਾਂਟਿਡ ਦੀ ਨਵੀਂ ਸੂਚੀ ਬਣਾਈ ਹੈ ਤੇ ਇਸ ਵਿੱਚ ਮੁੰਬਈ ਹਮਲੇ ਵਿੱਚ ਸ਼ਾਮਲ 11 ਅੱਤਵਾਦੀਆਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਇਸ ਹਮਲੇ ਲਈ ਕਿਸ਼ਤੀ ਖਰੀਦਣ ਵਾਲਾ ਅੱਤਵਾਦੀ ਮੁਲਤਾਨ ਦਾ ਮੁਹੰਮਦ ਅਮਜਦ ਖਾਨ ਹਾਲੇ ਵੀ ਪਾਕਿਸਤਾਨ ਵਿਚ ਹੈ। ਪਾਕਿਸਤਾਨ ਨੇ ਇਸ ਤੱਥ ਨੂੰ ਮੰਨਿਆਅਤੇ ਇਸ ਸੂਚੀ ਵਿਚ 26/11 ਵਾਲੇ ਹਮਲੇ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ ਕਿ ਕਿਸ਼ਤੀ ਵਿਚ 9 ਅੱਤਵਾਦੀ ਸਨ, ਜਿਨ੍ਹਾਂ ਨੇ ਤਾਜ ਵਿਚ ਅੱਤਵਾਦੀ ਹਮਲਾ ਕੀਤਾ ਸੀ, ਜਿਸ ਵਿੱਚ 166 ਲੋਕ ਮਾਰੇ ਗਏ ਸਨ।

Click Here Exclusive Punjabi Breaking News

ਅੰਤਰਰਾਸ਼ਟਰੀ

ਐਫ ਡੀ ਏ ਵੱਲੋਂ ਟਰੰਪ ਨੂੰ ਦਿੱਤੀ ਦਵਾਈ ਦੀ ਮੁਸ਼ਕਲ ਹਾਲਤ ‘ਚ ਵਰਤੋਂ ਲਈ ਮਨਜ਼ੂਰੀ

Published

on

trump

ਵਾਸ਼ਿੰਗਟਨ, 23 ਨਵੰਬਰ – ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਨਾਲ ਲੜਨ ਲਈ ਇਮਿਊਨ ਸਿਸਟਮ ਵਧਾਉਣ ਵਾਲੀ ਇੱਕ ਅਜਿਹੀ ਐਂਟੀਬਾਡੀ ਦਵਾਈ ਦੇ ਸੰਕਟ ਮੌਕੇ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਪਿਛਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰੋਨਾ ਵਾਇਰਸ ਦੇ ਪੀੜਤ ਹੋਣ ਵੇਲੇ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇੱਕ ਹੋਰ ਦਵਾਈ ਦੇ ਸੰਕਟ ਵਿੱਚ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ।
ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐਫ਼ ਡੀ ਏ) ਨੇ ਰੇਜੇਨਰਾਨ ਫਾਰਮਾਸਿਊਟੀਕਲ ਇੰਕ ਦੀ ਦਵਾਈ ਵਰਤਣ ਦੀ ਮਨਜ਼ੂਰੀ ਇਸ ਕੋਸ਼ਿਸ਼ ਵਜੋਂ ਦੇ ਦਿੱਤੀ ਹੈ ਕਿ ਹਲਕੇ ਤੋਂ ਮੱਧਮ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲ ‘ਚ ਭਰਤੀ ਹੋਣ ਦੀ ਸਥਿਤੀ ਜਾਂ ਫਿਰ ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਚਾਇਆ ਜਾ ਸਕੇ। ਐਫ਼ ਡੀ ਏ ਨੇ ਇਸ ਦਵਾਈ ਦਾ ਇਸਤੇਮਾਲ 12 ਸਾਲ ਦੇ ਬੱਚੇ ਜਾਂ ਉਸ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ‘ਤੇ ਕਰਨ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦਾ ਵਜ਼ਨ ਘੱਟ ਤੋਂ ਘੱਟ 40 ਕਿੱਲੋ ਗਰਾਮ ਹੈ ਅਤੇ ਉਹ ਜੋ ਉਮਰ ਜਾਂ ਹੋਰ ਮੈਡੀਕਲ ਸਥਿਤੀਆਂ ਦੀ ਵਜ੍ਹਾ ਨਾਲ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੇ ਹਨ। ਸੰਕਟ ਕਾਲੀਨ ਸਥਿਤੀ ‘ਚ ਇਸ ਦਵਾਈ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਹਾਲੇ ਇਸ ਦੀ ਸੁਰੱਖਿਆ ਅਤੇ ਇਸ ਦੀ ਪ੍ਰਭਾਵ ਦਾ ਪਤਾ ਲਗਾਏ ਜਾਣ ਲਈ ਅਧਿਅਨ ਚੱਲ ਰਿਹਾ ਹੈ। ਮੁਢਲੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇਹ ਦਵਾਈ ਕੋਰੋਨਾ ਦੀ ਵਜ੍ਹਾ ਨਾਲ ਹਸਪਤਾਲ ‘ਚ ਭਰਤੀ ਹੋਣ ਜਾਂ ਗੰਭੀਰ ਖਤਰੇ ਵਾਲੇ ਮਰੀਜ਼ਾਂ ਦੇ ਆਈ ਸੀ ਯੂ ‘ਚ ਭਰਤੀ ਹੋਣ ਤੋਂ ਰੋਕ ਲਗਾ ਸਕਦੀ ਹੈ।

Click Here To Read Latest Punjabi news

Continue Reading

ਅੰਤਰਰਾਸ਼ਟਰੀ

ਯੂ ਕੇ ਜੇਲ੍ਹ ਵਿੱਚ ਗੰਭੀਰ ਸੱਟ ਲੱਗਣ ਕਾਰਨ ਕੈਦੀ ਨੂੰ 36 ਲੱਖ ਪੌਂਡ ਮੁਆਵਜ਼ਾ ਮਿਲਿਆ

Published

on

prison

ਗਲਾਸਗੋ, 23 ਨਵੰਬਰ – ਜ਼ਿੰਦਗੀ ਦੇ ਕਿਸੇ ਵੀ ਮੋੜ ‘ਤੇ ਕਦੇ ਮਾਲੀ ਹਾਲਾਤ ਬਦਲ ਸਕਦੇ ਹਨ। ਇਸ ਨੁਕਤੇ ਨੂੰ ਯੂ ਕੇ ਵਿੱਚ ਇੱਕ ਕੈਦੀ ਨਾਲ ਵਾਪਰੀ ਘਟਨਾ ਨੇ ਸੱਚ ਕਰ ਦਿਤਾ ਹੈ ਜੋ ਸੀਖਾਂ ਪਿੱਛੇ ਪਹੁੰਚ ਕੇ ਕਰੋੜਪਤੀ ਬਣ ਗਿਆ ਹੈ। ਇੱਕ ਕੈਦੀ, ਜਿਸ ਦੀ ਅੱਖ ‘ਤੇ ਸੱਟ ਵੱਜਣ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ, ਸਰਕਾਰ ਵੱਲੋਂ ਉਸ ਨੂੰ ਇਸ ਸੱਟ ਦੇ ਲੱਗਣ ਕਾਰਨ 3.6 ਮਿਲੀਅਨ ਪੌਂਡ ਦਾ ਵੱਡਾ ਮੁਆਵਜ਼ਾ ਦਿੱਤਾ ਗਿਆ ਹੈ।
ਇਹ ਰਕਮ ਪਿਛਲੇ 3 ਸਾਲਾਂ ਵਿੱਚ ਕਿਸੇ ਵੀ ਅਦਾਇਗੀ ਤੋਂ ਦਸ ਗੁਣਾ ਵੱਧ ਹੈ। ਇਸ ਨਾਲ ਟੈਕਸ ਭਰਨ ਵਾਲੇ ਲੋਕਾਂ ਦੀ ਕੁੱਲ ਰਾਸ਼ੀ ਹੇਠ ਜੇਲ੍ਹਾਂ ਨੂੰ ਜਾਣ ਵਾਲੇ ਭੁਗਤਾਨ ਵਿੱਚ ਪਿਛਲੇ 12 ਮੀਨਿਆਂ ਦੌਰਾਨ 7.5 ਮਿਲੀਅਨ ਪੌਂਡ ਤੱਕ ਦਾ ਵਾਧਾ ਹੋਇਆ ਹੈ, ਜਿਹੜੀ ਜੇਲ੍ਹ ਅਤੇ ਪ੍ਰੋਬੇਸ਼ਨ ਸਰਵਿਸ ਦੇ ਸਾਲਾਨਾ ਖਾਤੇ ਅਨੁਸਾਰ ਪਿਛਲੇ ਸਾਲ ਤੋਂ 3 ਮਿਲੀਅਨ ਪੌਂਡ ਵੱਧ ਹੈ। ਸਟਾਫ ਅਤੇ ਕੈਦੀਆਂ ‘ਤੇ ਹਮਲੇ ਅਤੇ ਅਜਿਹੀਆਂ ਘਟਨਾਵਾਂ ਲਈ ਲੱਗਭਗ 85 ਮਿਲੀਅਨ ਪੌਂਡ ਦਾ ਭੁਗਤਾਨ 3 ਸਾਲਾਂ ਵਿੱਚ ਕੀਤਾ ਗਿਆ ਹੈ। ਨਿਆਂ ਮੰਤਰਾਲੇ ਅਨੁਸਾਰ ਅਜਿਹੇ ਕੇਸਾਂ ਵਿੱਚ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਦੀ ਬਚਤ ਹੋਣ ਦੀ ਸੰਭਾਵਨਾ ਦਾ ਧਿਆਨ ਰੱਖਦੇ ਹੋਏ ਫੈਸਲਾ ਕੀਤਾ ਜਾਂਦਾ ਹੈ।

Click Here To Read Punjabi newspaper

Continue Reading

ਅੰਤਰਰਾਸ਼ਟਰੀ

ਅਮਰੀਕੀ ਮੰਤਰੀ ਪੌਂਪੀਓ ਤਾਲਿਬਾਨ ਦੇ ਵਾਰਤਾਕਾਰਾਂ ਨੂੰ ਮਿਲੇ

Published

on

US Secretary of State Pompeo Taliban

ਵਾਸ਼ਿੰਗਟਨ, 23 ਨਵੰਬਰ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਅਫਗਾਨ ਸਰਕਾਰ ਅਤੇ ਤਾਲਿਬਾਨ ਦੇ ਵਾਰਤਾਕਾਰਾਂ ਨਾਲ ਮੁਲਾਕਾਤ ਕੀਤੀ ਹੈ। ਪੌਂਪੀਓ ਨੇ ਉਨ੍ਹਾਂ ਦੀ ਰੁਕੀ ਹੋਈ ਵਾਰਤਾ ਅੱਗੇ ਵਧਣ ਦੇ ਸੰਕੇਤਾਂ ਅਤੇ ਹਿੰਸਾ ਦੇ ਵਾਧੇ ਦੌਰਾਨ ਇਹ ਵਾਰਤਾ ਕੀਤੀ। ਹਿੰਸਾ ਵਧਣ ਨਾਲ ਜੰਗ ਪ੍ਰਭਾਵਤ ਦੇਸ਼ ਵਿੱਚ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪੁੱਜਾ ਹੈ।
ਵਰਨਣ ਯੋਗ ਹੈ ਕਿ ਅਮਰੀਕਾ ਨੇ ਪਿੱਛੇ ਜਿਹੇ ਐਲਾਨ ਕੀਤਾ ਸੀ ਕਿ ਅਗਲੇ 15 ਜਨਵਰੀ ਤੱਕ ਅਫਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕੀ ਦਸਤਿਆਂ ਦੀ ਗਿਣਤੀ ਘੱਟ ਕਰ ਕੇ 2,500-2,500 ਕੀਤੀ ਜਾਵੇਗੀ। ਇਸ ਐਲਾਨ ਪਿੱਛੋਂ ਤਾਲਿਬਾਨ ਅਤੇ ਅਫਗਾਨ ਪ੍ਰਤੀਨਿਧੀਆਂ ਨਾਲ ਕਿਸੇ ਚੋਟੀ ਦੇ ਅਮਰੀਕੀ ਡਿਪਲੋਮੈਟ ਦੀ ਇਹ ਪਹਿਲੀ ਵਾਰਤਾ ਹੈ। ਅਫਗਾਨਿਸਤਾਨ ਵਿੱਚ ਇਸ ਸਮੇਂ ਅਮਰੀਕਾ ਦੇ 4500 ਤੋਂ ਜ਼ਿਆਦਾ ਫੌਜੀ ਹਨ।
ਪੌਂਪੀਓ ਨੇ ਟਵੀਟ ਕੀਤਾ, ‘ਦੋਹਾ ਵਿੱਚ ਤਾਲਿਬਾਨ ਅਤੇ ਅਫਗਾਨਿਸਤਾਨ ਦੇ ਵਾਰਤਾਕਾਰਾਂ ਨਾਲ ਮੁਲਾਕਾਤ ਕੀਤੀ ਹੈ। ਮੈਂ ਵਾਰਤਾ ਜਾਰੀ ਰੱਖਣ ਅਤੇ ਵਾਰਤਾ ਵਿੱਚ ਪ੍ਰਗਤੀ ਲਈ ਦੋਵਾਂ ਪੱਖਾਂ ਦੀ ਸ਼ਲਾਘਾ ਕਰਦਾ ਹਾਂ। ਮੈਂ ਰਾਜਨੀਤਕ ਖਾਕੇ ਅਤੇ ਸਥਾਈ ਅਤੇ ਸਮੁੱਚੀ ਜੰਗਬੰਦੀ ਲਈ ਵਾਰਤਾ ਅੱਗੇ ਵਧਾਉਣ ਨੂੰ ਹੱਲਾਸ਼ੇਰੀ ਦਿੰਦਾ ਹਾਂ।’ ਉਸ ਨੇ ਦੁਹਰਾਇਆ ਕਿ ਅਫਗਾਨਿਸਤਾਨ ਦੇ ਲੋਕ ਚਾਲੀ ਸਾਲਾਂ ਤੋਂ ਡੁੱਲ੍ਹ ਰਹੇ ਖੂਨ ਪਿੱਛੋਂ ਸ਼ਾਂਤੀ ਅਤੇ ਸੁਰੱਖਿਆ ਨਾਲ ਜੀਉਣ ਦੀ ਉਮੀਦ ਕਰਦੇ ਹਨ ਅਤੇ ਉਹ ਇਸ ਦੇ ਹੱਕਦਾਰ ਹਨ। ਉਨ੍ਹਾਂ ਕਤਰ ਦੇ ਵਿਦੇਸ਼ ਮੰਤਰੀ ਅਲ ਥਾਨੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੋ-ਪੱਖੀ ਅਤੇ ਖੇਤਰੀ ਮਾਮਲਿਆਂ ‘ਤੇ ਚਰਚਾ ਕੀਤੀ।
ਵਰਨਣ ਯੋਗ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ ਵਿਚਲਾ ਸੰਘਰਸ਼ ਰੋਕਣਲਈ ਫਰਵਰੀ ਵਿੱਚ ਤਾਲਿਬਾਨ ਨਾਲ ਇੱਕ ਸਮਝੌਤਾ ਕੀਤਾ ਸੀ। ਅਫਗਾਨ ਸਰਕਾਰ ਤੇ ਤਾਲਿਬਾਨ ਦੇ ਵਾਰਤਾਕਾਰ ਸ਼ਾਂਤੀ ਸਮਝੌਤਾ ਕਰਨ ਲਈ ਰੋਜ਼ਾਨਾ ਆਧਾਰ ‘ਤੇ ਦੋਹਾ ਵਿੱਚ ਮੁਲਾਕਾਤ ਕਰ ਰਹੇ ਹਨ, ਪਰ ਇਸ ਦਿਸ਼ਾ ਵਿੱਚ ਅਜੇ ਕੋਈ ਵੱਡੀ ਸਫਲਤਾ ਨਹੀਂ ਮਿਲੀ। ਇਸ ਦੌਰਾਨ, ਅਫਗਾਨਿਸਤਾਨ ਵਿੱਚ ਇਨ੍ਹਾਂ ਕੁਝ ਮਹੀਨਿਆਂ ਦੌਰਾਨ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ।

Click Here To Read Punjabi newspaper

Continue Reading

ਰੁਝਾਨ