Daniel Pearl massacre: Pak government on backfoot, hearing against conv.
Connect with us [email protected]

ਅੰਤਰਰਾਸ਼ਟਰੀ

ਡੈਨੀਅਲ ਪਰਲ ਕਤਲਕਾਂਡ:ਪਾਕਿ ਸਰਕਾਰ ਬੈਕਫੁੱਟ ਉੱਤੇ ਆਈ, ਦੋਸ਼ੀਆਂ ਦੀ ਰਿਹਾਈ ਦੇ ਖ਼ਿਲਾਫ਼ ਸੁਣਵਾਈ ਸੋਮਵਾਰ ਨੂੰ

Published

on

daniel pearl

ਇਸਲਾਮਾਬਾਦ, 30 ਜਨਵਰੀ, – ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਕਤਲ ਕੇਸ ਵਿੱਚ ਸੰਸਾਰ ਭਰ ਵਿੱਚ ਨਿੰਦਾ ਹੋਣ ਮਗਰੋਂ ਪਾਕਿਸਤਾਨ ਸਰਕਾਰ ਬੈਕਫੁੱਟ ਉੱਤੇ ਆ ਗਈ ਹੈ। ਇਸ ਕਤਲ ਕੇਸ ਵਿੱਚ ਅਲਕਾਇਦਾ ਦੇ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ ਅਤੇ ਹੋਰ ਦੋਸ਼ੀਆਂ ਦੀ ਰਿਹਾਈ ਖ਼ਿਲਾਫ਼ ਸਿੰਧ ਕੇਂਦਰ ਸਰਕਾਰ ਦੀ ਪਟੀਸ਼ਨ ਉੱਤੇ ਪਾਕਿਸਤਾਨ ਸੁਪਰੀਮ ਕੋਰਟ ਇਸ ਸੋਮਵਾਰ ਸੁਣਵਾਈ ਕਰੇਗੀ। ਬੀਤੇ ਵੀਰਵਾਰ ਹਾਈ ਕੋਰਟ ਦੇਤਿੰਨ ਮੈਂਬਰੀ ਬੈਂਚ ਨੇ ਚਾਰੇ ਅੱਤਵਾਦੀਆਂ ਨੂੰ ਰਿਹਾਅ ਕਰਨ ਦੇ ਸਿੰਧ ਵਿੱਚ ਹਾਈ ਕੋਰਟ ਦੇ ਹੁਕਮਾਂ ਨੂੰ ਕਾਇਮ ਰੱਖਿਆ ਸੀ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਸੁਪਰੀਮ ਕੋਰਟ ਨੂੰ ਆਪਣੇ ਉਸ ਫੈਸਲੇ ਦੀ ਮੁੜ ਵਿਚਾਰ ਕਰਨ ਲਈ ਕਿਹਾ ਸੀ, ਜਿਸ ਵਿੱਚ ਉਸ ਨੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦਾ ਕਤਲ ਕਰਨ ਵਾਲਿਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਪਾਕਿਸਤਾਨ ਦੇ ਸਿੰਧ ਰਾਜ ਦੀ ਸਰਕਾਰ ਦੇ ਵਕੀਲ ਫੈਜ ਸ਼ਾਹ ਨੇ ਕਿਹਾ ਕਿ ਤਿੰਨ ਮੁੜ-ਵਿਚਾਰ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਸ਼ੇਖ ਨੂੰ ਰਿਹਾਅ ਕੀਤੇ ਜਾਣ ਦੇ ਫੈਸਲੇ ਨੂੰ ਪਲਟਣ ਤੇ ਉਸ ਨੂੰ ਮਿਲੀ ਮੌਤ ਦੀ ਸਜ਼ਾ ਕਾਇਮ ਰੱਖੇ ਜਾਣ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ ਸਿੰਧ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਫੈਸਲਾ ਪਲਟ ਕੇ ਚਾਰੇ ਅੱਤਵਾਦੀਆਂ ਨੂੰ ਛੱਡਣ ਦੇ ਲਈ ਹੁਕਮ ਦਿੱਤੇ ਸਨ। ਸਿੰਧ ਹਾਈ ਕੋਰਟ ਦੇ ਇਸ ਫੈਸਲੇ ਦੀ ਅਮਰੀਕਾ ਅਤੇ ਅੰਤਰਰਾਸ਼ਟਰੀ ਜਥੇਬੰਦੀਆਂ ਨੇ ਸਖ਼ਤ ਨਿੰਦਾ ਕੀਤੀ ਸੀ, ਜਿਸ ਤੋਂ ਬਾਅਦ ਸਿੰਧ ਦੀ ਸੂਬਾ ਸਰਕਾਰ ਅਤੇ ਡੈਨੀਅਲ ਪਰਲ ਦੇ ਮਾਤਾ-ਪਿਤਾ ਨੇ ਹਾਈ ਕੋਰਟ ਦੇ ਹੁਕਮਾਂ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ।
ਅਮਰੀਕੀ ਪੱਤਰਕਾਰ ਡੈਨੀਅਲ ਪਰਲ ਜਦੋਂਸਾਲ 2002ਵਿੱਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਅਤੇ ਅੱਤਵਾਦੀਆਂ ਦੇ ਆਪਸੀ ਸੰਬੰਧਾਂਦੀ ਖੋਜੀ ਖਬਰ ਕਰ ਰਹੇ ਹਨ, ਓਦੋਂ ਉਨ੍ਹਾਂ ਨੂੰ ਅਗਵਾ ਕਰਨ ਪਿੱਛੋਂ ਉਨ੍ਹਾਂ ਦਾ ਸਿਰ ਕਲਮ ਕਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸੰਬੰਧ ਵਿੱਚ ਉਮਰ ਸਈਦ ਸ਼ੇਖ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਦਿੱਤੀ ਸੀ, ਪਰ ਬਾਅਦਵਿੱਚ ਅਦਾਲਤ ਨੇ ਇਸ ਨੂੰ ਸੱਤ ਸਾਲਕੈਦਵਿੱਚ ਬਦਲ ਦਿੱਤਾਸੀ ਅਤੇ ਫਿਰ ਸਿੰਧ ਹਾਈਕੋਰਟ ਨੇ ਉਸ ਨੂੰ ਸਾਥੀਆਂ ਸਮੇਤ ਬਰੀ ਕਰ ਦਿੱਤਾ ਸੀ। ਸੁਪਰੀਮ ਕੋਰਟ ਵਿੱਚ ਇਸ ਦੇ ਫੈਸਲੇ ਬਾਰੇ ਮੁੜ ਵਿਚਾਰ ਦੀ ਅਰਜ਼ੀ ਦਾਇਰ ਹੋਈ ਤਾਂ ਓਥੇ ਵੀ ਅਰਜ਼ੀ ਰੱਦ ਕਰ ਕੇ ਬਰੀ ਕਰਨ ਦਾ ਹੁਕਮ ਦੇ ਦਿੱਤਾ ਗਿਆ ਸੀ।

Latest Crime News

ਅੰਤਰਰਾਸ਼ਟਰੀ

ਮਹਾਰਾਣੀ ਐਲਿਜ਼ਾਬੈਥ ਦੇ ਰਿਸ਼ਤੇਦਾਰ ਨੂੰ ਬਲਾਤਕਾਰ ਦੀ ਕੋਸ਼ਿਸ਼ ਦੇ ਕੇਸ ਵਿੱਚ 10 ਮਹੀਨੇ ਕੈਦ

Published

on

ਲੰਡਨ, 24 ਫਰਵਰੀ – ਬ੍ਰਿਟੇਨ ਦੀ ਕੁਈਨ ਐਲਿਜ਼ਾਬੈਥ ਦੇ ਰਿਸ਼ਤੇਦਾਰ ਸਾਈਮਨ ਬੋਵਸ ਲਿਓਨ ਨੂੰ ਇੱਕ ਮਹਿਮਾਨ ਨਾਲ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਨੇ 10 ਮਹੀਨੇ ਦੀ ਸਜ਼ਾ ਕੀਤੀ ਹੈ ਅਤੇ 10 ਸਾਲ ਲਈ ਸਰੀਰਕ ਸ਼ੋਸ਼ਣ ਦੇ ਅਪਰਾਧੀਆਂ ਵਿੱਚ ਨਾਂਅ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਸਾਈਮਨ ਬੋਵਸ, ਜੋ ਇਸ ਸਮੇਂ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਹੈ, ਨੇ ਇਹ ਅਪਰਾਧ ਪਿਛਲੇ ਸਾਲ ਗਲੈਮਿਸ ਕਾਸਲ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਕੀਤਾ। ਇਹ ਕੈਸਲ ਮਹਾਰਾਣੀ ਦੀ ਮਾਂ ਦਾ ਘਰ ਸੀ। ਓਦੋਂ ਪੀੜਤ ਔਰਤ ਇੱਕ ਕਮਰੇ ਵਿੱਚ ਸੁੱਤੀ ਸੀ। ਰਿਪੋਰਟ ਅਨੁਸਾਰ 34 ਸਾਲਾ ਸਾਈਮਨ ਬੋਵਸ-ਲਿਓਨ ਨੇ ਔਰਤ ਨਾਲ 20 ਮਿੰਟ ਤੱਕ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਦੋਸ਼ ਲਾਇਆ ਕਿ ਅਰਲ ਆਫ਼ ਸਟਰੈਥਮੋਰ ਅਤੇ ਕਿੰਗਹਾਰਨ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਔਰਤ ਨੇ ਸਾਈਮਨ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਤੇ ਕਮਰੇ ਵਿੱਚੋਂ ਬਾਹਰ ਆ ਕੇ ਹੋਰ ਮਹਿਮਾਨਾਂ ਨੂੰ ਇਸ ਬਾਰੇ ਦੱਸਿਆ। ਡੂੰਡੀ ਕਰਾਊਨ ਕੋਰਟ ਨੇ ਸਾਈਮਨ ਨੂੰ ਬੀਤੇ ਸਾਲ 13 ਫਰਵਰੀ ਨੂੰ ਵਾਪਰੇ ਉਕਤ ਜਿਨਸੀ ਹਮਲੇ ਦਾ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।

Continue Reading

ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ ਫੇਸਬੁੱਕ ਫਿਰ ਤੋਂ ਖਬਰਾਂ ਦੇਣਾ ਸ਼ੁਰੂ ਕਰੇਗੀ

Published

on

facebook

ਮੈਲਬਰਨ, 24 ਫਰਵਰੀ – ਆਸਟਰੇਲੀਆ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਖਬਰੀ ਅਦਾਰਿਆਂ ਨੂੰ ਖਬਰਾਂ ਦਾ ਮੁੱਲ ਦੇਣ ਬਾਰੇ ਕਾਨੂੰਨ ‘ਚ ਢਿੱਲ ਦੇਣ ਮਗਰੋਂ ਕੱਲ੍ਹ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਫਿਰ ਜਲਦੀ ਹੀ ਇਸ ਮੰਚ ਤੋਂ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ।
ਕੁਝ ਦਿਨ ਪਹਿਲਾਂ ਫੇਸਬੁੱਕ ਨੇ ਆਸਟਰੇਲੀਆ ਵਿੱਚ ਆਪਣੇ ਪਲੇਟਫਾਰਮ ਤੋਂ ਸਥਾਨਕ ਅਖਬਾਰਾਂ ਅਤੇ ਮੀਡੀਆ ਅਦਾਰਿਆਂ ਦੇ ਪੇਜਾਂ ‘ਤੇ ਰੋਕ ਲਾ ਦਿੱਤੀ ਸੀ, ਜਿਸ ਮਗਰੋਂ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਖਜ਼ਾਨਾ ਮੰਤਰੀ ਦੇ ਮੁਤਾਬਕ ਫੇਸਬੁੱਕ ਦੀ ਇਸ ਕਾਰਵਾਈ ਦੇ ਪਹਿਲੇ ਦਿਨ ਤੋਂ ਇਸ ਦੇ ਮਾਲਕ ਮਾਰਕ ਜ਼ੁਕਰਬਰਗ ਨਾਲ ਚੱਲੀ ਗੱਲਬਾਤ ਦੇ ਸਾਰਥਕ ਨਤੀਜੇ ਨਿਕਲੇ ਹਨ ਅਤੇ ਸਹਿਮਤੀ ਮਗਰੋਂ ਫੇਸਬੁਕ ਮੁੜ ਆਸਟਰੇਲੀਆ ਵਿੱਚ ਖਬਰਾਂ ਸਾਂਝੀਆਂ ਕਰਨ ਦੀ ਖੁੱਲ੍ਹ ਦੇਵੇਗਾ। ਸਰਕਾਰ ਨੇ ਨਵੀਂ ਢਿੱਲ ਵਿੱਚ ਮੀਡੀਆ ਅਦਾਰਿਆਂ ਨਾਲ ਅਸਹਿਮਤੀ ‘ਤੇ ਫੇਸਬੁੱਕ ਨੂੰ ਸਮਝੌਤੇ ਤੋਂ ਕਿਸੇ ਵੇਲੇ ਵੀ ਬਾਹਰ ਆਉਣ ਦੀ ਖੁੱਲ੍ਹ ਦਿੱਤੀ ਹੈ, ਜਦ ਕਿ ਪਹਿਲਾਂ ‘ਸਮਝੌਤਾ ਤੋੜਨ ਉਤੇ ਸਖਤ ਕਾਰਵਾਈ’ ਦੀ ਮੱਦ ਨੂੰ ਅਗਲੇ ਹਫਤੇ ਆ ਰਹੇ ਕਾਨੂੰਨ ਦਾ ਹਿੱਸਾ ਬਣਾਉਣ ਦੀ ਤਿਆਰੀ ਸੀ। ਇਸ ਫੈਸਲੇ ਨਾਲ ਉਨ੍ਹਾਂ ਸਥਾਨਕ ਛੋਟੇ ਤੇ ਖੇਤਰੀ ਖਬਰੀ ਅਦਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ, ਜੋ ਆਪਣੀਆਂ ਖਬਰਾਂ ਦੀ ਪਹੁੰਚ ਲਈ ਫੇਸਬੁੱਕ ‘ਤੇ ਜ਼ਿਆਦਾ ਨਿਰਭਰ ਸਨ, ਪਰ ਹਾਲੇ ਵੀ ਕੰਪਨੀ ਨੇ ਖਬਰਾਂ ਦੀ ਅਦਾਇਗੀ ਸਬੰਧੀ ਖੁੱਲ੍ਹ ਕੇ ਆਪਣਾ ਪੱਖ ਨਹੀਂ ਰੱਖਿਆ, ਜਦ ਕਿ ਗੂਗਲ ਦਾ ਮੀਡੀਆ ਅਦਾਰਿਆਂ ਨਾਲ ਇਸ ਸਬੰਧੀ ਸਮਝੌਤਾ ਹੋ ਚੁੱਕਿਆ ਹੈ। ਫੇਸਬੁੱਕ ਆਪਣੇ ਇਸ ਰਵੱਈਏ ਨਾਲ ਭਾਵੇਂ ਸਰਕਾਰ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਹੋ ਗਈ ਹੈ, ਪਰ ਕੰਪਨੀ ਵੱਲੋਂ ਜ਼ਿੰਮੇਵਾਰੀ ਤੋਂ ਪਹਿਲਾਂ ਵਿੱਤੀ ਹਿੱਤ ਅੱਗੇ ਰੱਖਣ ਦੀ ਪਹੁੰਚ ਕਾਰਨ ਆਮ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਹੈ।

Continue Reading

ਅੰਤਰਰਾਸ਼ਟਰੀ

ਪਾਕਿਸਤਾਨ `ਚ 62 ਸਾਲਾ ਪਾਰਲੀਮੈਂਟ ਮੈਂਬਰ ਵੱਲੋਂ 14 ਸਾਲਾ ਬੱਚੀ ਨਾਲ ਵਿਆਹ

Published

on

marrige

ਇਸਲਾਮਾਬਾਦ, 24 ਫਰਵਰੀ – ਪਾਕਿਸਤਾਨ ਦੀ ਜਮੀਅਤ ਉਲੇਮਾ-ਏ-ਇਸਲਾਮ ਦੇ ਪਾਰਲੀਮੈਂਟ ਮੈਂਬਰ ਸਲਾਹਊਦੀਨ ਅਯੂਬੀ (62) ਨੇ 14 ਸਾਲ ਦੀ ਬੱਚੀ ਨਾਲ ਵਿਆਹ ਕੀਤਾ ਹੈ।
ਮਾਮਲਾ ਕੁਝ ਸਾਲ ਪੁਰਾਣਾ ਹੈ, ਪਰ ਤਦ ਇਸ ਦੀ ਪੁਸ਼ਟੀ ਨਹੀਂ ਹੋਈ ਸੀ। ਇੱਕ ਸਵੈਸੇਵੀ ਸੰਗਠਨ ਦੀ ਅਪੀਲ ‘ਤੇ ਪੁਲਸ ਇਸ ਦੀ ਜਾਂਚ ਕਰਨ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਵੀ ਨਿਕਾਹ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਵਿੱਚ ਨਿਕਾਹ ਕਾਨੂੰਨ ਦੇ ਤਹਿਤ ਲੜਕੀਆਂ ਦੇ ਵਿਆਹ ਦੀ ਉਮਰ 16 ਸਾਲ ਹੈ। ਜੇ ਇਸ ਤੋਂ ਘੱਟ ਉਮਰ ਵਿੱਚ ਵਿਆਹ ਕੀਤਾ ਜਾਂਦਾ ਹੈ ਤਾਂ ਇਹ ਗੈਰ-ਕਾਨੂੰਨੀ ਹੈ। ਮੌਲਾਨਾ ਅਯੂਬੀ ਬਲੋਚਿਸਤਾਨ ਦੇ ਚਿਤ੍ਰਾਲ ਤੋਂ ਪਾਰਲੀਮੈਂਟ ਮੈਂਬਰ ਹੈ। ਉਸ ਨੇ ਕਦੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਹ ਮੌਲਾਨਾ ਫਜਲੁਰ ਰਹਿਮਾਨ ਦੀ ਪਾਰਟੀ ਤੋਂ ਪਾਰਲੀਮੈਂਟ ਮੈਂਬਰ ਹਨ। ਰਹਿਮਾਨ ਇਸ ਸਮੇਂ ਪਾਕਿਸਤਾਨ ਡੈਮੋਕ੍ਰੇਟਿਕ ਫਰੰਟ (ਪੀ ਡੀ ਐਫ) ਦੇ ਵੀ ਨੇਤਾ ਹਨ ਅਤੇ ਇਹ ਮੋਰਚਾ ਇਮਰਾਨ ਸਰਕਾਰ ਦੇ ਖਿਲਾਫ ਦੇਸ਼ ਵਿੱਚ ਅੰਦੋਲਨ ਚਲਾ ਰਿਹਾ ਹੈ।
‘ਦ ਡਾਨ’ ਅਖਬਾਰ ਦੀ ਰਿਪੋਰਟ ਮੁਤਾਬਕ ਬੱਚੀ ਦੇ ਸਕੂਲ ਨੇ ਉਸ ਦਾ ਜਨਮ ਸਰਟੀਫਿਕੇਟ ਮੀਡੀਆ ਨੂੰ ਜਾਰੀ ਕੀਤਾ ਹੈ, ਜਿਸ ਵਿੱਚ ਉਸ ਦੀ ਜਨਮ ਤਰੀਕ 28 ਅਕਤੂਬਰ 2006 ਦੱਸੀ ਗਈ ਹੈ। ਇਸ ਪਿੱਛੋਂ ਸਥਾਨਕ ਸੰਗਠਨ ਨੇ ਪੁਲਸ ਵਿੱਚ ਸ਼ਿਕਾਇਤ ਦਰਜ ਕਰਵਾਈ। ਇਸ ਦੀ ਜਾਂਚ ਹੋਵੇਗੀ। ਚਿਤ੍ਰਾਲ ਥਾਣੇ ਦੇ ਇੰਸਪੈਕਟਰ ਸੱਜਾਦ ਅਹਿਮਦ ਨੇ ਸ਼ਿਕਾਇਤ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।ਮਾਮਲੇ ਨੇ ਜ਼ੋਰ ਫੜਿਆ ਤਾਂ ਲੜਕੀ ਦੇ ਪਿਤਾ ਨੇ ਪੁਲਸ ਕੋਲ ਮੌਲਾਨਾ ਅਤੇ ਆਪਣੀ 14 ਸਾਲ ਦੀ ਬੇਟੀ ਦੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਜਦ ਸਥਾਨਕ ਪ੍ਰਸ਼ਾਸਨ ਦੇ ਦੂਸਰੇ ਅਫਸਰ ਇਸ ਬਾਰੇ ਜਾਣਕਾਰੀ ਲੈਣ ਘਰ ਪਹੁੰਚੇ ਤਾਂ ਲੜਕੀ ਦੇ ਪਿਤਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਬੇਟੀ ਜਦ ਤੱਕ 16 ਸਾਲ ਦੀ ਨਹੀਂ ਹੁੰਦੀ, ਤਦ ਤੱਕ ਉਹ ਉਸ ਨੂੰ ਪਾਰਲੀਮੈਂਟਮੈਂਬਰ ਦੇ ਘਰ ਲਈ ਵਿਦਾ ਨਹੀਂ ਕਰਨਗੇ।

Continue Reading

ਰੁਝਾਨ


Copyright by IK Soch News powered by InstantWebsites.ca