Pak farmers stage tractor rally against Imran government
Connect with us [email protected]

ਅੰਤਰਰਾਸ਼ਟਰੀ

ਪਾਕਿ ਕਿਸਾਨਾਂ ਵੱਲੋਂ ਇਮਰਾਨ ਸਰਕਾਰ ਦੇ ਖ਼ਿਲਾਫ਼ ਟਰੈਕਟਰ ਰੈਲੀ

Published

on

PM imraan

ਲਾਹੌਰ, 18 ਫਰਵਰੀ – ਪਾਕਿਸਤਾਨ ਦੇ ਸ਼ਹਿਰ ਪਾਕਪੱਟਨ ਵਿੱਚ ਕੱਲ੍ਹ ਸ਼ਾਮ 4.30 ਵਜੇ (ਪਾਕਿਸਤਾਨੀ ਸਮੇਂ ਮੁਤਾਬਕ) ਕਿਸਾਨ ਇਤਹਾਦ ਪੰਜਾਬ (ਖ਼ਾਲਿਦ ਗੁਰੱਪ) ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਲਈ ਇਮਰਾਨ ਖ਼ਾਨ ਦੀ ਸਰਕਾਰ ਦੇ ਵਿਰੋਧ ਵਿੱਚ ਟਰੈਕਟਰ ਰੈਲੀ ਕੱਢੀ। ਰੈਲੀ ਵਿੱਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਤਾਨਾਸ਼ਾਹ ਅਤੇ ਲੁਟੇਰਾ ਕਹਿ ਕੇ ਨਾਅਰੇਬਾਜ਼ੀ ਵੀ ਕੀਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਕਿਸਾਨ ਇਤਹਾਦ ਪੰਜਾਬ (ਖ਼ਾਲਿਦ ਗੁਰੱਪ) ਜਥੇਬੰਦੀ ਦੀ ਅਗਵਾਈ ਹੇਠ ਕੱਢੀ ਗਈ ਇਹ ਰੈਲੀ ਪਾਕਪਟਨ ਦੇ ਫ਼ਰੀਦ ਨਗਰ ਚੌਕ ਤੋਂ ਸ਼ੁਰੂ ਹੋਈ ਅਤੇ ਰੇਲਵੇ ਗਰਾਉਂਡ ਵਾਪਦਾ ਆਫਿਸ ਸਾਹਮਣੇ ਜਾ ਕੇ ਕਿਸਾਨਾਂ ਨੇ ਪਾਕਿ ਸਰਕਾਰ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ ਕੀਤਾ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਚੌਧਰੀ ਰਿਜ਼ਵਾਨ ਇਕਬਾਲ, ਚੌਧਰੀ ਮੁਹੰਮਦ ਅਸ਼ਰਫ਼, ਰਾਏ ਬਾਬਰ ਖਰਲ, ਮੁਬਾਰਕ ਅਲੀ, ਸਈਦ ਵਕਾਸ ਨੇ ਕਿਹਾ ਕਿ ਪਾਕਿ ਸਰਕਾਰ ਕਿਸਾਨਾਂ ‘ਤੇ ਲਗਾਤਾਰ ਜ਼ਿਆਦਤੀਆਂ ਕਰ ਰਹੀ ਹੈ ਅਤੇ ਨਵੇਂ-ਨਵੇਂ ਟੈਕਸ ਲਾ ਕੇ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਤੋਂ ਵਾਂਝੇ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਪਰ ਉਹ ਸਰਕਾਰ ਦੇ ਇਹ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਦੂਸਰੇ ਪਾਸੇ ਕਿਸਾਨਾਂ ਦੀ ਰੈਲੀ ਨੂੰ ਗੈਰ-ਕਾਨੂੰਨੀ ਦੱਸ ਕੇ ਪਾਕਪਟਨ ਦੇ ਸਹਾਇਕ ਕਮਿਸ਼ਨਰ ਦੀ ਸ਼ਿਕਾਇਤ ‘ਤੇ ਵੱਖ-ਵੱਖ ਧਾਰਾਵਾਂ ਹੇਠ ਪ੍ਰਸ਼ਾਸਨ ਅਤੇ ਸਰਕਾਰ ਦੀ ਇਜ਼ਾਜਤ ਬਿਨਾਂ ਰੈਲੀ ਕੱਢਣ ਦੇ ਦੋਸ਼ ਵਿੱਚ ਕਿਸਾਨ ਆਗੂਆਂ ਅਤੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ 184 ਕਿਸਾਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਅੰਤਰਰਾਸ਼ਟਰੀ

ਇੰਟਰਨੈਟ ਤੋਂ ਹਿੰਸਾ ਫੈਲਾਉਣ ਦੀ ਅੱਤਵਾਦੀ ਮੁਹਿੰਮ ਨੂੰ ਲਗਾਮ ਕੱਸੀ ਜਾਏਗੀ

Published

on

hackers

ਵੇਲਿੰਗਟਨ, 16 ਮਈ – ਲੰਬੇ ਸਮੇਂ ਤੋਂ ਅੱਤਵਾਦੀਆਂ ਵੱਲੋਂ ਇੰਟਰਨੈਟ ਨੂੰ ਹਥਿਆਰ ਬਣਾ ਕੇ ਹਿੰਸਾ ਫੈਲਾਉਣ ਦੀ ਮੁਹਿੰਮ ਉਤੇ ਰੋਕ ਲਾਉਣ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ।
ਨਿਊਜ਼ੀਲੈਂਡ ਅਤੇ ਫਰਾਂਸ ਨੇ ਇਸ ਮੁਹਿੰਮ ਦੇ ਖਿਲਾਫ ਕਰਾਈਸਟ ਚਰਚ ਦੀ ਵਾਰਦਾਤ ਦੇ ਬਾਅਦ ਮੁਹਿੰਮ ਸ਼ੁਰੂ ਕੀਤੀ, ਜਿਸ ਵਿੱਚ ਅੱਜ ਤੱਕ ਪੰਜਾਹ ਦੇਸ਼ ਅਤੇ ਗੂਗਲ, ਟਵਿੱਟਰ, ਫੇਸਬੁਕ ਅਤੇ ਐਮੇਜਨ ਵਰਗੀਆਂ ਦੁਨੀਆ ਦੀਆਂ ਜ਼ਿਆਦਾਤਰ ਮਸ਼ਹੂਰ ਟੈਕ ਕੰਪਨੀਆਂ ਵੀ ਜੁੜ ਚੁੱਕੀਆਂ ਹਨ।ਇਸ ਮੁਹਿੰਮ ਦੀ ਪਹਿਲ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ 2019 ਵਿੱਚ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿੱਚ ਹੋਏ ਹਮਲੇ ਵਿੱਚ 49 ਲੋਕਾਂ ਦੀ ਹੱਤਿਆ ਦੀ ਯਾਦ ਵਿੱਚ ਕੀਤੀ ਸੀ। ਕਾਤਲਾਂ ਨੇ ਇਹ ਵਰਤਾਰਾ ਕਰਨ ਵੇਲੇਇਸ ਦੀ ਲਾਈਵ ਸਟ੍ਰੀਮਿੰਗ ਫੇਸਬੁਕ ਤੇ ਇੰਸਟਾਗ੍ਰਾਮ ਉਤੇ ਕੀਤੀ ਸੀ। ਇਸ ਪਿੱਛੋਂ ਫਰਾਂਸ ਵਿੱਚ ਵੀ ਅਜਿਹੀਆਂ ਘਟਨਾਵਾਂ ਲਈ ਇੰਟਰਨੈਟ ਪਲੇਟਫਾਰਮ ਦੀ ਵਰਤੋਂ ਕੀਤੀ ਗਈ। ਫਰਾਂਸ ਵੀ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਤੋਂ ਬਾਅਦ ਦੀ ਮੁਹਿੰਮ ਵਿੱਚ ਜੁੜ ਗਿਆ ਹੈ।
ਇੱਕ ਵਰਚੁਅਲ ਮੀਟਿੰਗ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਤਿੰਨ ਲੱਖ ਤੋਂ ਵੱਧ ਅੱਤਵਾਦੀਆਂ ਬਾਰੇ ਸਮੱਗਰੀ ਇੰਟਰਨੈਟ ਤੋਂ ਹਟਾਈ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਨੇ ਕਿਹਾ ਕਿ ਦੋ ਸਾਲ ਬਾਅਦ ਕ੍ਰਾਈਸਟ ਚਰਚ ਮੁਹਿੰਮ ਰੰਗ ਲਿਆ ਰਹੀ ਹੈ। ਅਮਰੀਕਾ ਬੀਤੇ ਦਿਨੀਂ ਅਧਿਕਾਰਕ ਤੌਰ ਉਤੇ ਇਸ ਮੁਹਿੰਮ ਨਾਲ ਜੁੜਿਆ ਹੈ, ਪਰ ਦੋ ਸਾਲ ਤੋਂ ਉਸ ਦਾ ਸਹਿਯੋਗ ਮਿਲ ਰਿਹਾ ਸੀ। ਵ੍ਹਾਈਟ ਹਾਊਸ ਦੀ ਬੁਲਾਰਾ ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਦੇ ਹੋਏ ਇੰਟਰਨੈਟ ਉਤੇ ਅੱਤਵਾਦੀ ਸਰਗਰਮੀਆਂ ਨੂੰ ਰੋਕਿਆ ਜਾਵੇ। ਇਸ ਬਾਰੇ ਸਾਰੇ ਸਹਿਮਤ ਹਨ।

Continue Reading

ਅੰਤਰਰਾਸ਼ਟਰੀ

ਨਵਾਜ਼ ਸ਼ਰੀਫ ਦਾ ਭਰਾ ਸ਼ਾਹਬਾਜ਼ ਦੇਸ਼ ਛੱਡ ਕੇ ਨਹੀਂ ਜਾ ਸਕਦਾ

Published

on

Shahbaz

ਇਸਲਾਮਾਬਾਦ, 16 ਮਈ – ਪਾਕਿਸਤਾਨ ਦੇ ਆਪੋਜ਼ੀਸ਼ਨ ਨੇਤਾ ਸ਼ਾਹਬਾਜ਼ ਸ਼ਰੀਫ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਫੈਡਰਲ ਮੰਤਰੀ ਮੰਡਲ ਦੀ ਸਿਫਾਰਸ਼ ਉਤੇ ਪਾਕਿਸਤਾਨ ਦੇ ਅੰਦਰੂਨੀ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਪਿੱਛੋਂ ਸ਼ਾਹਬਾਜ਼ ਸ਼ਰੀਫ ਨੂੰ ਵਿਦੇਸ਼ ਯਾਤਰਾ ਦੀ ਬਲੈਕ ਲਿਸਟ ਵਿੱਚ ਜੋੜਿਆ ਗਿਆ ਹੈ।
ਕੌਮੀ ਜਵਾਬਦੇਹੀ ਬਿਊਰੋ ਦੀ ਅਪੀਲ ਉੱਤੇ ਮੰਤਰੀਆਂ ਨੇ ਇੱਕ ਸਰਕੂਲੇਸ਼ਨ ਨਾਲ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ-ਐਨ) ਦੇ ਮੁਖੀ ਸ਼ਾਹਬਾਜ਼ ਸ਼ਰੀਫ ਨੂੰ ਐਗਜਿ਼ਟ ਕੰਟਰੋਲ ਲਿਸਟ ਵਿੱਚ ਪਾਇਆ ਹੈ। ਇਸ ਉਤੇ ਪਾਰਟੀ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਈਦ ਦੀਆਂ ਛੁੱਟੀਆਂ ਦੇ ਬਾਵਜੂਦ ਸ਼ਾਹਬਾਜ਼ ਸ਼ਰੀਫ ਦੇ ਪਿੱਛੇ ਪਏ ਰਹੇ।ਔਰੰਗਜ਼ੇਬ ਨੇ ਕਿਹਾ ਕਿ ਈਦ ਮੌਕੇ ਗਰੀਬਾਂ ਅਤੇ ਲੋੜਵੰਦਾਂ ਸੋਚਣ ਦੀ ਥਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਫਤਰ ਖੁਲ੍ਹਵਾਇਆ ਤਾਂ ਕਿ ਸ਼ਾਹਬਾਜ਼ ਦਾ ਨਾਂਅ ਨਿਕਾਸ ਕੰਟਰੋਲ ਸੂਚੀ ਵਿੱਚ ਪੈ ਸਕੇ।

Read More Latest Punjabi News

Continue Reading

ਅੰਤਰਰਾਸ਼ਟਰੀ

ਜ਼ਮੀਨ ਦੀ ਲੜਾਈ ਸਪੇਸ ਵੱਲ ਖਿਸਕੀ:ਚੀਨ ਨੇ ਮੰਗਲ ਗ੍ਰਹਿ ਉੱਤੇ ਪੁਲਾੜ ਵਾਹਨ ਜਾ ਉਤਾਰਿਆ

Published

on

China launches spacecraft to Mars

ਅਮਰੀਕਾ ਨੇ ਕੈਲੀਫੋਰਨੀਆ ਸਪੇਸ ਫੋਰਸ ਬੇਸ ਬਣਾ ਧਰਿਆ
ਬੀਜਿੰਗ, 15 ਮਈ, – ਚੀਨ ਦੀ ਪੁਲਾੜ ਏਜੰਸੀ ਚਾਈਨਾ ਨੈਸ਼ਨਲ ਸਪੇਸ ਐਡਮਨਿਸਟ੍ਰੇਸ਼ਨ (ਸੀ ਐਨ ਐੱਸ ਏ) ਨੇ ਪੁਸ਼ਟੀ ਕੀਤੀ ਹੈ ਕਿ ਮੰਗਲ ਗ੍ਰਹਿ ਲਈ ਇਸ ਦੇਸ਼ ਦਾ ਪਹਿਲਾ ਰੋਵਰ ‘ਝੁਰੋਂਗ’ ਲੈ ਕੇ ਇਕ ਪੁਲਾੜ ਵਾਹਨ ਉਸ ਗ੍ਰਹਿ ਉੱਤੇ ਉਤਰ ਗਿਆ ਹੈ। ਇਸ ਦੇ ਨਾਲ ਚੀਨ ਮੰਗਲ ਗ੍ਰਹਿ ਉੱਤੇ ਰੋਵਰ ਉਤਾਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਸਾਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
ਪੁਲਾੜ ਦੀ ਇਸ ਪੁਲਾਂਘ ਬਾਰੇ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਰੋਵਰ ਮੰਗਲ ਗ੍ਰਹਿ ਉੱਤੇ ਯੂਟੋਪੀਆ ਪਲੈਨਿਸ਼ੀਆ ਵਿੱਚ ਪਹਿਲਾਂ ਤੋਂ ਚੁਣੇ ਇਲਾਕੇ ਵਿਚ ਉਤਰਿਆ ਹੈ। ਮੰਗਲ ਗ੍ਰਹਿ ਉੱਤੇ ਪਹੁੰਚਣ ਵਾਲਾ ਰੋਵਰ ਪ੍ਰਤੀ ਘੰਟਾ 200 ਮੀਟਰ ਘੁੰਮ ਸਕਦਾ ਹੈ। ਇਸ ਵਿਚ 6 ਵਿਗਿਆਨਕ ਜੰਤਰ ਹਨ, ਜਿਨ੍ਹਾਂ ਵਿਚ ਮਲਟੀਕਲਰ ਕੈਮਰਾ, ਰਾਡਾਰ ਅਤੇ ਮੌਸਮ ਮਾਪਕ ਜੰਤਰ ਹੈ। ਇਸ ਦੇ ਮੰਗਲ ਗ੍ਰਹਿ ਉੱਤੇ 3 ਮਹੀਨੇ ਤਕ ਕੰਮ ਕਰਨ ਦੀ ਸੰਭਾਵਨਾ ਹੈ।
ਵਰਨਣ ਯੋਗ ਹੈ ਕਿ ਯੂ ਏ ਈ, ਅਮਰੀਕਾ ਤੇ ਚੀਨ ਦੇ ਪੁਲਾੜ ਜਹਾਜ਼ਾਂ ਨੇ ਪਿੱਛੇ ਜਿਹੇ ਮੰਗਲ ਗ੍ਰਹਿ ਵਿੱਚ ਐਂਟਰੀ ਕੀਤੀ ਸੀ ਅਤੇ ਨਾਸਾ ਦਾ ਪਰਜ਼ਰਵੈਂਸ ਰੋਵਰ ਕਰੀਬ ਸੱਤ ਮਹੀਨੇ ਦੀ ਯਾਤਰਾ ਤੋ ਬਾਅਦ 18 ਫਰਵਰੀ ਨੂੰ ਮੰਗਲ ਉੱਤੇ ਪਹੁੰਚਿਆ ਸੀ। ਇਸ ਤੋਂ ਪਹਿਲਾਂ ਅਮਰੀਕਾ, ਰੂਸ, ਯੂਰਪੀਨ ਯੂਨੀਅਨ ਅਤੇ ਭਾਰਤ ਨੂੰ ਮੰਗਲ ਗ੍ਰਹਿਤ ਉੱਤੇ ਪੁਲਾੜ ਯਾਨ ਭੇਜਣ ਵਿੱਚ ਕਾਮਯਾਬੀ ਮਿਲ ਚੁੱਕੀ ਹੈ। ਭਾਰਤ 2014 ਵਿੱਚ ਮੰਗਲ ਗ੍ਰਹਿ ਵਿੱਚ ਆਪਣਾ ਪੁਲਾੜ ਯਾਨ ਸਫਲਤਾ ਪੂਰਵਕ ਭੇਜਣ ਵਾਲਾ ਪਹਿਲਾਂ ਏਸ਼ੀਆਈ ਦੇਸ਼ ਬਣਿਆ ਸੀ।
ਚੀਨ ਦੀ ਇਸ ਸਫਲਤਾ ਦੇ ਇੱਕਦਮ ਬਾਅਦ ਅਮਰੀਕਾ ਨੇ ਕੈਲੀਫੋਰਨੀਆ ਦੇ ਵੈਨਡੇਨਬਰਗ ਏਅਰਫੋਰਸ ਬੇਸ ਦਾ ਨਾਂ ਨਾਂਅ ਬਦਲ ਕੇ ‘ਯੂ ਐੱਸ ਸਪੇਸ ਫੋਰਸ ਬੇਸ’ ਰੱਖ ਦਿੱਤਾ ਹੈ। ਇਸ ਬੇਸ ਦੇ ਪਰੇਡ ਮੈਦਾਨ ਵਿੱਚ ਇਕ ਸਮਾਰੋਹ ਦੌਰਾਨ ਇਸ ਦਾ ਨਾਂ ਬਦਲ ਕੇ ਵੈਨਡੇਨਬਰਗ ਸਪੇਸ ਫੋਰਸ ਬੇਸ ਕੀਤਾ ਗਿਆ ਹੈ। ਡਿਫੈਂਸ, ਸਾਇੰਸ ਅਤੇ ਕਮਰਸ਼ੀਅਲ ਉਦੇਸ਼ਾਂ ਲਈ ਇਹ ਬੇਸ ਬੈਲਿਸਟਿਕ ਮਿਜ਼ਾਈਲਾਂ ਨੂੰ ਟੈਸਟ ਕਰਨ ਦੇ ਨਾਲ ਓਰਬਿਟਲ ਵੀ ਲਾਂਚ ਕਰਦਾ ਹੈ। ਇਸ ਸਪੇਸ ਫੋਰਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਦੌਰਾਨ 2019 ਵਿੱਚ ਛੇਵੀਂ ਮਿਲਟਰੀ ਕਮਾਂਡ ਵਜੋਂ ਬਣਾਇਆ ਗਿਆ ਸੀ। ਇਸ ਵਿੱਚ ਏਅਰਫੋਰਸ ਸਪੇਸ ਕਮਾਂਡ ਨੂੰ ਸੌਂਪੇ ਕਰਮਚਾਰੀਆਂ ਨੂੰ ਫਿਰ ਸਪੇਸ ਫੋਰਸ ਨੂੰ ਦੇ ਦਿੱਤਾ ਗਿਆ ਹੈ। ਇਸ ਸਪੇਸ ਫੋਰਸ ਦੀ ਸਥਾਪਨਾ ਲਈ ਹਵਾਈ ਫੌਜ ਦੀ ਸਰਗਰਮੀ ਦਾ ਮੁੜ ਡਿਜ਼ਾਇਨ ਕਰਨਾ ਸਪੇਸ ਫੋਰਸ ਲਈ ਵੱਖਰਾ ਸਭਿਆਚਾਰ ਅਤੇ ਪਛਾਣ ਬਣਾਉਣ ਲਈ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਵੈਨਡੇਨਬਰਗ ਦੀ ਹੋਸਟ ਯੂਨਿਟ 30ਵੀਂ ਸਪੇਸ ਵਿੰਗ ਨੂੰ ਸਪੇਸ ਲਾਂਚ ਡੈਲਟਾ 30 ਦਾ ਨਾਂ ਦਿੱਤਾ ਜਾ ਰਿਹਾ ਹੈ। ਵੈਨਡੇਨਬਰਗ ਦੀ ਸਥਾਪਨਾ 1941 ਵਿੱਚ ਟੈਂਕਤੇ ਤੋਪਖਾਨਾ ਦੀ ਸਿਖਲਾਈ ਦੇਫੌਜੀ ਕੈਂਪ ਵਜੋਂ ਹੋਈ ਤੇ ਇਸ ਦੀ ਖੇਤਰੀ ਸਥਿਤੀ ਨੇ ਇਸ ਨੂੰ ਮਿਜ਼ਾਈਲ ਟੈੱਸਟ ਅਤੇ ਆਰਬਿਟ ਲਾਂਚ ਦੇ ਯੋਗ ਬਣਾਇਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca