Pak court asks India to co-operate in Kulbhushan Jadhav case
Connect with us [email protected]

ਅੰਤਰਰਾਸ਼ਟਰੀ

ਕੁਲਭੂਸ਼ਣ ਜਾਧਵ ਕੇਸ ਵਿੱਚ ਪਾਕਿ ਅਦਾਲਤ ਨੇ ਭਾਰਤ ਨੂੰ ਸਹਿਯੋਗ ਕਰਨ ਲਈ ਕਿਹਾ

Published

on

ਇਸਲਾਮਾਬਾਦ, 7 ਮਈ – ਪਾਕਿਸਤਾਨੀ ਜੇਲ੍ਹ ਵਿੱਚ ਬੰਦ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ਦੇ ਕੇਸ ਦੀ ਸੁਣਵਾਈ ਕਰ ਰਹੀ ਪਾਕਿਸਤਾਨ ਦੀ ਅਦਾਲਤ ਨੇ ਭਾਰਤ ਨੂੰ ਕਾਨੂੰਨੀ ਕਾਰਵਾਈ ਵਿੱਚ ਸਹਿਯੋਗ ਕਰਨ ਲਈ ਕਿਹਾ ਅਤੇ ਨਾਲ ਇਹ ਵੀ ਕਿਹਾ ਕਿ ਅਦਾਲਤ ਵਿੱਚ ਪੇਸ਼ ਹੋਣ ਦਾ ਮਤਲਬ ਪ੍ਰਭੂਸੱਤਾ ਵਿੱਚ ਛੋਟ ਨਹੀਂ ਹੈ।
ਇਸਲਾਮਾਬਾਦ ਹਾਈ ਕੋਰਟ (ਆਈ ਐਚ ਸੀ) ਦੇ ਚੀਫ ਜਸਟਿਸ ਅਤਹਰ ਮਿਨਲਾਹ, ਜਸਟਿਸ ਆਮੇਰ ਫਾਰੂਕ ਅਤੇ ਜਸਟਿਸ ਮਿਆਂਗੁਲ ਹਸਨ ਔਰੰਗਜ਼ੇਬ ਦੇ ਤਿੰਨ ਮੈਂਬਰੀ ਬੈਂਚ ਨੇ ਪਾਕਿਸਤਾਨ ਦੇ ਨਿਆਂ ਅਤੇ ਕਾਨੂੰਨ ਮੰਤਰਾਲੇ ਦੀ ਅਰਜ਼ੀ ਉੱਤੇ ਸੁਣਵਾਈ ਸ਼ੁਰੂ ਕੀਤੀ ਹੈ, ਜਿਸ ਵਿੱਚ ਜਾਧਵ ਲਈ ਵਕੀਲ ਨਿਯੁਕਤ ਕਰਨ ਦੀ ਮੰਗ ਕੀਤੀ ਗਈ ਹੈ।ਡਾਨ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਅਟਾਰਨੀ ਜਨਰਲ ਖਾਲਿਦ ਜਾਵੇਦ ਖਾਨ ਨੇ ਬੈਂਚ ਨੂੰ ਦੱਸਿਆ ਕਿ ਕੌਮਾਂਤਰੀ ਨਿਆਂ ਅਦਾਲਤ (ਆਈ ਸੀ ਜੇ) ਦੇ ਫੈਸਲੇ ਦਾ ਪਾਲਣ ਕਰਨ ਲਈ ਪਿਛਲੇ ਸਾਲ ਪਾਕਿਸਤਾਨ ਨੇ ਸੀ ਜੇ (ਸਮੀਖਿਆ ਅਤੇ ਪੁਨਰ-ਵਿਚਾਰ) ਆਰਡੀਨੈਂਸ 2020 ਲਾਗੂ ਕੀਤਾ ਤਾਂ ਜੋ ਜਾਧਵ ਨੂੰ ਕਾਨੂੰਨੀ ਉਪਾਅ ਮਿਲ ਸਕੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਜਾਣ ਬੁੱਝ ਕੇ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋ ਰਹੀ ਤੇ ਇੱਕ ਪਾਕਿਸਤਾਨੀ ਅਦਾਲਤ ਸਾਹਮਣੇ ਕੇਸ ਦੀ ਸੁਣਵਾਈ ਉੱਤੇ ਇਤਰਾਜ਼ ਕਰਦੀ ਹੈ। ਉਸ ਦੇ ਅਨੁਸਾਰ ਭਾਰਤ ਨੇ ਆਈ ਐਚ ਸੀ ਦੀ ਕਾਰਵਾਈ ਲਈ ਵਕੀਲ ਨਿਯੁਕਤ ਕਰਨ ਤੋਂ ਇਨਕਾਰ ਕਰ ਕੇ ਕਿਹਾ ਕਿ ‘ਇਹ ਪ੍ਰਭੂਸੱਤਾ ਨਾਲ ਜੁੜੇ ਅਧਿਕਾਰਾਂ ਨੂੰ ਸਮਰਪਨ ਕਰਨਵਾਂਗ ਹੈ।’
ਰਿਪੋਰਟ ਮੁਤਾਬਕ ਚੀਫ ਜਸਟਿਸ ਨੇ ਹੈਰਾਨੀ ਪ੍ਰਗਟਾਈ ਕਿ ਇਸਲਾਮਾਬਾਦ ਦਾ ਭਾਰਤੀ ਹਾਈ ਕਮਿਸ਼ਨ, ਜਿਸ ਨੇ ਪੰਜ ਕੈਦੀਆਂ ਦੀ ਰਿਹਾਈ ਲਈ ਆਈ ਐਚ ਸੀ ਤਕ ਪਹੁੰਚ ਕੀਤੀ ਸੀ, ਫੈਸਲਾ ਆਪਣੇਪੱਖ ਵਿੱਚ ਹਾਸਲ ਕਰਨ ਦੇ ਬਾਵਜੂਦ ਉਸੇ ਅਦਾਲਤ ਦੀ ਯੋਗਤਾ ਉੱਤੇ ਸਵਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਅਦਾਲਤਾਂ ਦੇ ਖਿਲਾਫ ਨਕਾਰਾਤਮਕ ਟਿੱਪਣੀਆਂ ਕੀਤੇ ਜਾਣ ਪਿੱਛੋਂ ਵੀ ਇਸਲਾਮਾਬਾਦ ਹਾਈ ਕੋਰਟ ਜਾਧਵ ਕੇਸ ਉੱਤੇ ਮਨੁੱਖੀ ਆਧਾਰ ਉੱਤੇ ਵਿਚਾਰ ਕਰ ਰਹੀ ਹੈ ਤਾਂ ਜੋ ਉਸ ਲਈ ਸਹੀ ਅਦਾਲਤੀ ਕਾਰਵਾਈ ਯਕੀਨੀ ਬਣਾਈ ਜਾ ਸਕੇ। ਚੀਫ ਜਸਟਿਸ ਨੇ ਅਟਾਰਨੀ ਜਨਰਲ ਨੂੰ ਭਾਰਤ ਸਰਕਾਰ ਨੂੰ ਇਹ ਚੇਤੇ ਕਰਵਾਉਣ ਲਈ ਕਿਹਾ ਕਿ ਅਦਾਲਤ ਸਾਹਮਣੇ ਪੇਸ਼ ਹੋਣ ਦਾ ਮਤਲਬ ਪ੍ਰਭੂਸੱਤਾ ਵਿੱਚ ਛੋਟੇ ਹੋਣਾ ਨਹੀਂ ਅਤੇ ਅਦਾਲਤ ਨੇ ਉਨ੍ਹਾਂ ਦੀ ਪ੍ਰਭੂਸੱਤਾ ਦੇ ਅਧਿਕਾਰਾਂ ਨੂੰ ਸਵੀਕਾਰ ਕੀਤਾ ਹੈ। ਜਸਟਿਸ ਔਰੰਗਜ਼ੇਬ ਨੇ ਟਿੱਪਣੀ ਕੀਤੀ ਕਿ ਜੇ ਭਾਰਤ ਸਰਕਾਰ ਕੋਈ ਜਵਾਬ ਨਹੀਂ ਦਿੰਦੀ ਤਾਂ ਅਦਾਲਤ ਵੱਲੋਂ ਪਟੀਸ਼ਨ ਰੱਦ ਕਰ ਦਿੱਤੀ ਜਾਵੇਗੀ। ਇਸ ਉੱਤੇ ਅਟਾਰਨੀ ਜਨਰਲ ਨੇ ਕਿਹਾ, ‘ਭਾਰਤ ਸਰਕਾਰ ਇਹ ਹੀ ਚਾਹੁੰਦੀ ਹੈ।’

Read More World News in Punjabi

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਅਮਰੀਕਾ ਵੱਲੋਂ ਭਾਰਤ ਦੀ ਕੋਵੈਕਸਿਨ ਦੀ ਐਮਰਜੈਂਸੀ ਵਰਤੋਂ ਕਰਨ ਲਈ ਵੀ ਨਾਂਹ

Published

on

vaccine

ਕੰਪਨੀ ਨੂੰ ਪਹਿਲਾਂ ‘ਪੂਰੀ ਪ੍ਰਵਾਨਗੀ’ ਲੈਣ ਲਈ ਆਖਿਆ
ਵਾਸਿ਼ੰਗਟਨ, 11 ਜੂਨ, – ਭਾਰਤ ਦੀ ਬਾਇਓਟੈਕ ਕੰਪਨੀਦੀ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ਬਣਾਈ ਗਈ ਦਵਾਈ, ਕੋਵੈਕਸਿਨ, ਨੂੰ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਵੀ ਨਹੀਂ ਮਿਲੀ।ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਭਾਰਤ ਬਾਇਓਟੈਕ ਦੀ ਇਸ ਵੈਕਸੀਨ ਦੀ ਐਮਰਜੈਂਸੀ ਯੂਜ਼ ਅਥਾਰਟੀਜਾਈਜ਼ੇਸ਼ਨ (ਈ ਯੂ ਏ) ਦੀ ਤਜਵੀਜ਼ ਰੱਦ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਭਾਰਤ ਬਾਇਓਟੈਕ ਦੀ ਕੋਵੈਕਸਿਨ ਲਈ ਇਸ ਕੰਪਨੀ ਦੇ ਅਮਰੀਕੀ ਭਾਈਵਾਲ ਓਕਿਊਜੇਨ ਨੇ ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਲਈ ਇੱਕ ਮਾਸਟਰ ਫਾਈਲ ਐੱਫ ਡੀ ਏ ਨੂੰ ਭੇਜੀ ਸੀ। ਇਸ ਦੇ ਬਾਅਦ ਭਾਰਤ ਬਾਇਓਟੈਕ ਦੇ ਅਮਰੀਕੀ ਭਾਈਵਾਲ ਓਕਿਊਜੇਨ ਨੇ ਵੀਰਵਾਰ (10 ਜੂਨ) ਨੂੰ ਦੱਸਿਆ ਕਿ ਕੰਪਨੀ ਦੀ ਇਸ ਵੈਕਸੀਨ ਬਾਰੇ ਅਮਰੀਕਾ ਦੀ ਐੱਫ ਡੀ ਏ ਦੇ ਇਤਰਾਜ ਪਿੱਛੋਂ ਕੰਪਨੀ ਇਸ ਦੀ ਪੂਰੀ ਮਨਜ਼ੂਰੀ ਲੈਣ ਵਾਸਤੇ ਸਾਰੇ ਜ਼ਰੂਰੀ ਯਤਨ ਕਰੇਗੀ। ਅਮਰੀਕਾ ਦੇ ਐਫ ਡੀ ਏ ਨੇ ਭਾਰਤ ਬਾਇਓਟੈਕ ਨੂੰ ਇਕ ਹੋਰ ਟਰਾਇਲ ਕਰਨ ਨੂੰ ਕਿਹਾ ਹੈ ਤਾਂ ਜੋ ਕੰਪਨੀ ਇਕ ਬਾਇਓਲੋਜੀਕਲ ਲਾਇਸੈਂਸ ਐਪਲੀਕੇਸ਼ਨ (ਬੀ ਐਲ ਏ) ਪੇਸ਼ ਕਰ ਸਕੇ, ਜਿਹੜਾਮੁਕੰਮਲ ਮਨਜ਼ੂਰੀ ਲਈ ਜ਼ਰੂਰੀ ਹੁੰਦਾ ਹੈ। ਇਸ ਬਾਰੇ ਬਾਕਾਇਦਾ ਬਿਆਨ ਮੁਤਾਬਕ ਐਫ ਡੀ ਏ ਦਾ ਇਹ ਜਵਾਬ ਓਕਿਊਜੇਨ ਦੀ ਮਾਸਟਰ ਫਾਈਲ ਬਾਰੇ ਸੀ, ਜਿਸ ਨੂੰ ਪਿਛਲੇ ਦਿਨੀਂ ਇਸ ਕੰਪਨੀ ਨੇਪੇਸ਼ ਕੀਤਾ ਸੀ। ਐੱਫ ਡੀ ਏ ਨੇ ਸਿਫਾਰਸ਼ ਕੀਤੀ ਸੀ ਕਿ ਓਕਿਊਜੇਨ ਨੂੰ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰ ਦੀ ਬਜਾਏ ਬੀ ਐਲ ਐੱਸ ਸਬਮਿਸ਼ਨ ਉੱਤੇ ਫੋਕਸ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾ ਐਫ ਡੀ ਏ ਨੇ ਇਸ ਵੈਕਸੀਨ ਬਾਰੇ ਹੋਰ ਜ਼ਰੂਰੀ ਜਾਣਕਾਰੀ ਤੇ ਡਾਟਾ ਪੇਸ਼ ਕਰਨ ਨੂੰ ਕਿਹਾ ਹੈ। ਓਕਿਊਜੇਨ ਨੇ ਦੱਸਿਆ ਕਿ ਕੰਪਨੀ ਆਪਣੀ ਅਰਜ਼ੀ ਨੂੰ ਮਨਜ਼ੂਰ ਕਰਾਉਣ ਦੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਾਸਤੇ ਐਫ ਡੀ ਏ ਨਾਲ ਗੱਲਕਰ ਰਹੀ ਹੈ। ਓਕਿਊਜੇਨ ਦੇ ਚੀਫ ਐਗਜ਼ੀਕਿਊਟਿਵ ਸ਼ੰਕਰ ਮੁਸੂਨਿਰੀ ਨੇ ਕਿਹਾ, ‘ਇਸ ਵੈਕਸੀਨ ਨੂੰ ਲਿਆਉਣ ਵਿੱਚ ਦੇਰੀ ਤਾਂ ਹੋ ਰਹੀ ਹੈ, ਪਰ ਅਸੀਂ ਇਹ ਟੀਕਾ ਅਮਰੀਕਾ ਲਿਆਉਣ ਲਈ ਵਚਨਬੱਧ ਹਾਂ।’

Read More Punjabi News Today

Continue Reading

ਅੰਤਰਰਾਸ਼ਟਰੀ

ਭਾਰਤ ਨੂੰ ਅਮਰੀਕਾ ਕੋਵਿਡ-19 ਰੋਕੂ ਅੱਠ ਕਰੋੜ ਟੀਕੇ ਦੇਵੇਗਾ

Published

on

vaccine

ਵਾਸ਼ਿੰਗਟਨ, 11 ਜੂਨ – ਭਾਰਤ ਨੂੰ ਯੂ ਐੱਨ ਓ ਦੇ ਸਮਰਥਨ ਵਾਲੇ ‘ਕੋਵੈਕਸ’ ਵੈਕਸੀਨੇਸ਼ਨ ਪ੍ਰੋਗਰਾਮ ਰਾਹੀਂ ਕੋਵਿਡ-19 ਰੋਕੂ ਅੱਠ ਕਰੋੜ ਟੀਕੇ ਮਿਲਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਕਿਹਾ ਹੈ ਕਿ ਅਮਰੀਕਾ ਫਾਈਜ਼ਰ ਦੀਆਂ 50 ਕਰੋੜ ਖੁਰਾਕਾਂ ਖਰੀਦੇਗਾ ਅਤੇ 92 ਘੱਟ ਤੇ ਦਰਮਿਆਨੀ ਆਮਦਨ ਵਰਗ ਵਾਲੇ ਦੇਸ਼ਾਂ ਅਤੇ ਅਫਰੀਕੀ ਐਸੋਸੀਏਸ਼ਨ ਨੂੰ ਦਾਨ ਦੇਵੇਗਾ। ਇਸ ਇਤਿਹਾਸਕ ਅਮਰੀਕੀ ਕਦਮ ਦੇ ਨਾਲ ਦੁਨੀਆਭਰ ਵਿੱਚ ਇਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਮਦਦ ਮਿਲੇਗੀ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਭਾਰਤ ਨੂੰ ਅੱਠ ਕਰੋੜ ਟੀਕੇ ਮਿਲਣਗੇ ਤੇ ਇਸ ਖੇਤਰ ਨੂੰ 60 ਲੱਖ ਟੀਕੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਉੱਤੇ ਇਸ ਮਹਾਮਾਰੀ ਦਾ ਬਹੁਤ ਅਸਰ ਪਿਆ ਹੈ ਅਤੇ ਅਸੀਂ ਭਾਰਤ ਵਿੱਚ ਆਪਣੇ ਭਾਈਵਾਲਾਂ ਨਾਲ ਨੇੜਤਾ ਨਾਲ ਕੰਮ ਕਰਨ ਦੀ ਵਚਨਬੱਧਤਾ ਦਿਖਾਈ ਹੈ ਤਾਂ ਜੋ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਉਸਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਾਈਡੇਨ ਦੀ ਸਰਕਾਰ ਭਾਰਤ ਦੀ ਸਰਕਾਰ ਤੇ ਲੋਕਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਮਦਦ ਕਰਨ ਦੀ ਆਪਣੀ ਵਚਨਬੱਧਤਾ ਉੱਤੇਅਟੱਲ ਹੈ ਅਤੇ ਇਸ ਤਰ੍ਹਾਂ ਦੀ ਸਪਲਾਈ ਹੁੰਦੀ ਰਹੇਗੀ।

Continue Reading

ਅੰਤਰਰਾਸ਼ਟਰੀ

ਬਾਇਡੇਨ ਵੀ ਗਾਜ਼ਾ ਪੱਟੀ ਦਾ ਮਾਹੌਲ ਸੁਧਾਰਨ ਲਈ ਟਰੰਪ ਦੀ ਨੀਤੀ ਉਤੇ ਚੱਲਣਗੇ

Published

on

biden

ਵਾਸ਼ਿੰਗਟਨ, 11 ਜੂਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਇੱਕ ਅਨੋਖਾ ਕਦਮ ਉਠਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਨੀਤੀ ਅਪਣਾਈ ਹੈ ਤਾਂ ਜੋ ਅਰਬ ਦੇਸ਼ਾਂ ਨੂੰ ਗਾਜ਼ਾ ਪੱਟੀ ਵਿੱਚ ਕੂਟਨੀਤਕ ਯਤਨਾਂ ਹੇਠ ਵਿਕਾਸ ਦੇ ਕਾਰਜਾਂ ਲਈ ਅਬਰਾਹਮ ਸੰਧੀ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਬਾਇਡੇਨ ਪ੍ਰਸ਼ਾਸਨ ਇਜ਼ਰਾਈਲ ਨਾਲ ਇਸ ਸੰਧੀ ਉੱਤੇ ਹੋਰ ਅਰਬ ਦੇਸ਼ਾਂ ਦੇ ਵੀ ਦਸਤਖਤ ਲੈਣ ਲਈ ਯਤਨਸ਼ੀਲ ਹੋਵੇਗਾ।
ਵਰਨਣ ਯੋਗ ਹੈ ਕਿ ਇਸ ਅਬਰਾਹਮ ਸੰਧੀ ਨੂੰ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸੀ। ਇਸ ਰਾਹੀਂ ਪਿਛਲੇ ਸਾਲ ਚਾਰ ਅਰਬ ਦੇਸ਼ਾਂ ਨੇ ਇੱਕ ਤੋਂ ਬਾਅਦ ਇੱਕ ਸੰਧੀ ਉੱਤੇ ਦਸਤਖਤ ਕੀਤੇ ਸਨ। ਇਸ ਸੰਧੀ ਤਹਿਤ ਅਮਰੀਕੀ ਪ੍ਰਸ਼ਾਸਨ 1948 ਵਿੱਚ ਸਥਾਪਤ ਇਜ਼ਰਾਈਲ ਅਤੇ ਮੱਧ-ਪੂਰਬ ਵਿੱਚ ਯਹੂਦੀ ਆਬਾਦੀ ਲਈ ਦੁਸ਼ਮਣੀ ਘੱਟ ਕਰਨ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਹੋਣ ਤੋਂ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਬਾਇਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨਾਲ ਅਰਬ ਦੇਸ਼ਾਂ ਦੀਆਂ ਸਰਕਾਰਾਂ ਦੇ ਰਿਸ਼ਤੇ ਆਮ ਵਾਂਗ ਕਰਨ ਲਈ ਇਹ ਕਦਮ ਚੁੱਕਿਆ ਹੈ। ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਅਰਬ ਦੇਸ਼ਾਂ ਦੇ ਨਾਂਅ ਖੁੱਲ੍ਹ ਕੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਨਾਲ ਇਜ਼ਰਾਈਲੀ ਸੰਧੀ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਸ਼ਾਂਤੀ ਦੇ ਆਮ ਐਲਾਨ ਕਰਨ ਵਾਲੇ ਸੂਡਾਨ ਅਤੇ ਦਖਲ ਨਾ ਦੇਣ ਦੀ ਨੀਤੀ ਦਾ ਪਾਲਣ ਕਰਨ ਵਾਲੇ ਓਮਾਨ ਨੇ ਹਾਲੇ ਤਕ ਇਜ਼ਰਾਈਲ ਨਾਲ ਸੰਧੀ ਉੱਤੇ ਦਸਤਖਤ ਨਹੀਂ ਕੀਤੇ, ਪਰ ਇਹ ਮੱਧ ਪੂਰਬੀ ਦੇਸ਼ਾਂ ਵਿਚਾਲੇ ਪੁਲ ਬਣਨ ਦਾ ਕੰਮ ਕਰ ਸਕਦੇ ਹਨ।ਇਜ਼ਰਾਈਲ ਨੇ ਸੀਰੀਆ ਦੇ ਮੱਧ ਤੇ ਦੱਖਣੀ ਖੇਤਰ ਵਿੱਚ ਹਮਲਾ ਕਰ ਕੇ ਇੱਕ ਰਾਤ ਵਿੱਚ 11 ਲੋਕਾਂ ਨੂੰ ਮਾਰ ਦਿੱਤਾ ਹੈ। ਇਜ਼ਰਾਇਲੀ ਰੱਖਿਆ ਦਸਤਿਆਂ ਨੇ ਸਾਲ 2011 ਵਿੱਚ ਸੀਰੀਆ ਵਿੱਚ ਖਾਨਾਜੰਗੀ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤਕ ਅਜਿਹੇ ਹੀ ਸੈਂਕੜੇ ਹਮਲੇ ਕੀਤੇ ਹਨ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca