Pak-China economic corridor riot in Pakistan's parliament
Connect with us [email protected]

ਅੰਤਰਰਾਸ਼ਟਰੀ

ਪਾਕਿ-ਚੀਨ ਆਰਥਿਕ ਗਲਿਆਰੇ ਕਾਰਨ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਹੰਗਾਮਾ

Published

on

Pakistan's parliamentarians

ਇਸਲਾਮਾਬਾਦ, 3 ਫਰਵਰੀ – ਵਿਵਾਦ ਪੁੂਰਨ ਚੀਨ-ਪਾਕਿ ਆਰਥਿਕ ਗਲਿਆਰੇ (ਸੀ ਪੀ ਈ ਸੀ) ਸਮੇਤ ਤਿੰਨ ਬਿੱਲਾਂ ਨੂੰ ਪਾਸ ਕਰਨ ਦੌਰਾਨ ਪਾਕਿਸਤਾਨ ਦੀ ਪਾਰਲੀਮੈਂਟ ਚ ਹੰਗਾਮਾ ਹੋਇਆ। ਵਿਰੋਧੀ ਧਿਰਾਂ ਦਾ ਦੋਸ਼ ਸੀ ਕਿ ਇਸ ਯੋਜਨਾ ਉਤੇ ਸਰਕਾਰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਰਹੀ। ਬਿੱਲ ਦੇ ਪਾਸ ਹੋਣ ਵੇਲੇ ਜਦੋਂ ਵਿਰੋਧੀ ਮੈਂਬਰਾਂ ਨੂੰ ਇਸਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤਾਂ ਹੰਗਾਮਾ ਸ਼ੁਰੂ ਹੋ ਗਿਆ।
ਨੈਸ਼ਨਲ ਅਸੈਂਬਲੀ ਦੇ ਮੈਂਬਰ ਰੋਹ ਵਿੱਚ ਸਪੀਕਰ ਅਸਦ ਕੈਸਰ ਦੇ ਬੈਂਚ ਸਾਹਮਣੇ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਉਨ੍ਹਾਂ ਨੇ ਮਹਿੰਗਾਈ ਦਾ ਵੀ ਮੁੱਦਾ ਚੁੱਕਿਆ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਵਿੱਚ ਬਿਜਲੀ ਅਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨਾਲ ਲੋਕਾਂ ਦਾ ਜੀਉਣਾ ਮੁਹਾਲ ਹੋ ਗਿਆ ਹੈ। ਸੀ ਪੀ ਈ ਸੀ ਅਥਾਰਿਟੀ ਬਿੱਲ ਦੀ ਸਮਾਂ ਹੱਦ ਖ਼ਤਮ ਹੋਣ ਤੋਂ ਬਾਅਦ ਸਰਕਾਰ ਨੇ ਇਸ ਨੂੰ 120 ਦਿਨਾਂ ਲਈ ਵਧਾ ਦਿੱਤਾ ਸੀ। ਇਸ ਦੀ ਸਮਾਂ ਹੱਦ ਪਿਛਲੇ ਸਾਲ ਮਈ ਚ ਖ਼ਤਮ ਹੋ ਗਈ ਸੀ, ਓਦੋਂ ਤੋਂ ਵਿਰੋਧੀਆਂ ਦੇ ਵਿਰੋਧ ਦੇ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕਿਆ ਸੀ। ਵਿਰੋਧੀਆਂ ਦਾ ਦੋਸ਼ ਹੈ ਕਿ ਯੋਜਨਾਚ ਜੋ ਸਵਾਲ ਖੜੇ ਹੋ ਰਹੇ ਹਨ, ਇਸ ਬਾਰੇ ਸਰਕਾਰ ਦੇ ਜਵਾਬ ਤੋਂ ਉਹ ਸੰਤੁਸ਼ਟ ਨਹੀਂ ਹਨ। ਯੋਜਨਾ ਦਾ ਰਿਟਾਇਰਡ ਲੈਫਟੀਨੈਂਟ ਜਨਰਲ ਅਸੀਮ ਸਲੀਮ ਬਾਜਵਾ ਨੂੰ ਮੁਖੀ ਬਣਾਇਆ ਜਾਣਾ ਵੀ ਵਿਵਾਦ ਪੂਰਨ ਹੈ।

ਅੰਤਰਰਾਸ਼ਟਰੀ

ਨੇਪਾਲ ਦੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਦੋ ਨੇਪਾਲ ਕਮਿਊਨਿਸਟ ਪਾਰਟੀਆਂਦਾ ਰਲ਼ੇਵਾਂ ਰੱਦ ਕਰ ਕੇ ਕਟੇਲ ਨੂੰ ਕਮਾਨ ਸੌਂਪੀ

Published

on

ਕਾਠਮੰਡੂ, 7 ਮਾਰਚ, – ਨੇਪਾਲ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਉਸ ਦੇ ਵਿਰੋਧੀ ਧੜੇ ਦੇ ਨੇਤਾ ਪੁਸ਼ਪ ਕਮਲ ਦਹਲ ਪ੍ਰਚੰਡ ਦੋਵਾਂ ਨੂੰ ਤਕੜਾ ਝਟਕਾ ਦੇ ਦਿੱਤਾ ਹੈ। ਕੋਰਟ ਨੇ ਓਲੀ ਦੀ ਨੇਪਾਲ ਕਮਿਊਨਿਸਟ ਪਾਰਟੀ (ਯੂ ਐੱਮ ਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਦੋਵਾਂ ਦੇ ਸਾਲ 2018 ਵਿਚ ਹੋਏ ਰਲ਼ੇਵੇਂ ਨੂੰ ਰੱਦ ਕਰ ਦਿੱਤਾ ਅਤੇ ਪਟੀਸ਼ਨ ਕਰਤਾ ਰਿਸ਼ੀਰਾਮ ਕਟੇਲ ਨੂੰ ਨੇਪਾਲ ਦੀ ਕਮਿਊਨਿਸਟ ਪਾਰਟੀ ਦਾ ਅਧਿਕਾਰਤ ਚੇਅਰਮੈਨ ਮੰਨ ਕੇ ਸਾਰੀ ਰਾਜਨੀਤੀ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਵਰਨਣ ਯੋਗ ਹੈ ਕਿ ਸਾਲ 2017 ਦੀ ਆਮ ਚੋਣ ਪਿੱਛੋਂ ਕੇ ਪੀ ਸ਼ਰਮਾ ਓਲੀ ਤੇ ਪੁਸ਼ਪ ਕਮਲ ਦਲ ਪ੍ਰਚੰਡ ਦੋਵਾਂ ਨੇ ਆਪੋ-ਆਪਣੀ ਕਮਿਊਨਿਸਟ ਪਾਰਟੀ ਦਾ ਇਕ-ਦੂਸਰੀ ਵਿਚ ਰਲ਼ੇਵਾਂ ਕਰ ਕੇ ਨੇਪਾਲ ਕਮਿਊਨਿਸਟ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਤੇ ਇਸ ਪਾਰਟੀ ਨੂੰ ਨੇਪਾਲ ਦੇ ਚੋਣ ਕਮਿਸ਼ਨ ਨੇ ਮਾਨਤਾ ਦੇ ਦਿੱਤੀ ਸੀ। ਰਿਸ਼ੀਰਾਮ ਕਟੇਲ ਨੇ ਇਸ ਰਲ਼ੇਵੇਂ ਅਤੇ ਚੋਣ ਕਮਿਸ਼ਨ ਵੱਲੋਂ ਦਿੱਤੀ ਮਾਨਤਾ ਦੇਖ਼ਿਲਾਫ਼ 2018 ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਦੋ ਮੈਂਬਰੀ ਬੈਂਚ ਨੇ ਕੱਲ੍ਹ ਇਸ ਪਟੀਸ਼ਨਦਾ ਫ਼ੈਸਲਾ ਦੇਂਦੇ ਹੋਏ ਦੋਵਾਂ ਪਾਰਟੀਆਂ ਦੇ ਰਲ਼ੇਵੇਂ ਨੂੰ ਰੱਦ ਕਰ ਦਿੱਤਾਅਤੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਜਦੋਂ ਚੋਣ ਕਮਿਸ਼ਨ ਕੋਲ ਪਹਿਲਾਂ ਇਕ ਪਾਰਟੀ ਇਸ ਨਾਂਅ ਨਾਲ ਰਜਿਸਟਰਡ ਹੈ ਤਾਂ ਕੇ ਪੀ ਸ਼ਰਮਾ ਓਲੀ-ਪੁਸ਼ਪ ਕਮਲ ਦਹਲ ਪ੍ਰਚੰਡ ਦੀ ਨਵੀਂ ਪਾਰਟੀ ਨੂੰ ਉਸੇ ਪਾਰਟੀ ਦੇ ਰੂਪ ਵਿਚ ਮਾਨਤਾ ਕਿਵੇਂ ਦਿੱਤੀ ਜਾ ਸਕਦੀ ਸੀ। ਕੋਰਟ ਨੇ ਕਿਹਾ ਕਿ ਓਲੀ ਦੀ ਕਮਿਊਨਿਸਟ ਪਾਰਟੀ (ਯੂ ਐੱਮ ਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਰਲ਼ੇਵੇਂ ਤੋਂ ਪਹਿਲੀ ਪਾਰਟੀ ਹਾਲਦੀ ਘੜੀ ਮੰਨੀ ਜਾਵੇਗੀ। ਇਹ ਦੋਵੇਂ ਪਾਰਟੀਆਂ ਪੋਲੀਟੀਕਲ ਪਾਰਟੀ ਐਕਟ ਹੇਠ ਆਪਣੀਆਂ ਪਾਰਟੀਆਂ ਦੀ ਮਾਨਤਾ ਦੀ ਅਰਜ਼ੀ ਦੇ ਸਕਦੀਆਂ ਹਨ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੀ ਸਥਿਤੀ ਸਾਲ 2017 ਵਿਚ ਜਿੱਤੀਆਂ ਸੀਟਾਂ ਅਨੁਸਾਰ ਹੋ ਗਈ ਹੈ। ਸਾਲ 2017 ਵਿਚ ਓਲੀ ਦੀ ਪਾਰਟੀ ਨੇ 121 ਸੀਟਾਂਜਿੱਤੀਆਂ ਅਤੇ ਪ੍ਰਚੰਡ ਦੀ ਪਾਰਟੀ ਨੂੰ 53 ਸੀਟਾਂ ਮਿਲੀਆਂ ਸਨ।
ਸੁਪਰੀਮ ਕੋਰਟ ਦਾ ਇਹ ਫ਼ੈਸਲਾ ਉਸ ਵਕਤ ਆਇਆ ਹੈ, ਜਦੋਂ ਦੋਵੇਂ ਧੜੇ ਨੇਪਾਲ ਕਮਿਊਨਿਸਟ ਪਾਰਟੀ ਉੱਤੇ ਚੋਣ ਕਮਿਸ਼ਨ ਵਿਚ ਆਪੋ-ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਕੋਰਟ ਦੇ ਇਸ ਫੈਸਲੇ ਨੇ ਦੋਵਾਂ ਤੋਂ ਇਸ ਪਾਰਟੀ ਦਾ ਨਾਂ ਖੋਹ ਲਿਆ ਹੈ, ਜਿਸ ਪਿੱਛੋਂ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਐਮਰਜੈਂਸੀ ਬੈਠਕ ਸੱਦ ਲਈ ਹੈ।

Read More International Punjabi News

Continue Reading

ਅੰਤਰਰਾਸ਼ਟਰੀ

ਹਵਾਈ ਜਹਾਜ਼ ਵਿੱਚ ਭਾਰਤੀ ਮੁਸਾਫਰ ਦੇ ਹੰਗਾਮੇ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ

Published

on

ਲੰਡਨ, 7 ਮਾਰਚ, – ਘਾਨਾ ਤੋਂ ਪੈਰਿਸ ਰਸਤੇ ਨਵੀਂ ਦਿੱਲੀ ਜਾ ਰਹੇ ਏਅਰ ਫਰਾਂਸ ਦੇ ਹਵਾਈ ਜਹਾਜ਼ ਨੂੰ ਇਕ ਸ਼ਰਾਰਤੀ ਭਾਰਤੀ ਮੁਸਾਫਰ ਵੱਲੋਂ ਅਚਾਨਕ ਹੰਗਾਮਾ ਕਰਨ ਨੇ ਰਾਹ ਵਿੱਚ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਖੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕਰ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਇਹ ਹਵਾਈ ਜਹਾਜ਼ ਜਦੋਂ ਪੈਰਿਸ ਹੁੰਦੇ ਹੋਏ ਦਿੱਲੀ ਜਾ ਰਿਹਾ ਸੀ ਤਾਂ ਇਕ ਭਾਰਤੀ ਮੁਸਾਫਰ ਨੇ ਫਲਾਈਟ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।ਜਹਾਜ਼ ਦੇ ਪਾਇਲਟਾਂ ਨੇ ਸੋਫੀਆ ਵਿਖੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਜਹਾਜ਼ ਲੈਂਡ ਕਰਦੇ ਸਾਰ ਉਸ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਪਛਾਣ ਨਹੀਂ ਦੱਸੀ ਗਈ। ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਪਿੱਛੋਂ ਹੀ ਹਵਾਈ ਜਹਾਜ਼ ਅੱਗੇ ਦੀ ਮੰਜ਼ਲ ਰਵਾਨਾ ਹੋ ਸਕਿਆ।ਬੁਲਗਾਰੀਆ ਦੀ ਖਬਰ ਏਜੰਸੀ ਮੁਤਾਬਕ ਜੇ ਭਾਰਤੀ ਨਾਗਰਿਕ ਦੋਸ਼ੀ ਨਿਕਲਿਆਤਾਂ ਉਸ ਨੂੰ 5 ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਨੂੰ ਅਦਾਲਤ ਨੇ ਇਕ ਵਕੀਲ ਅਤੇ ਦੋਭਾਸ਼ੀਆ ਦੇ ਦਿੱਤਾ ਹੈ ਅਤੇ ਭਾਰਤੀ ਦੂਤਘਰ ਨੂੰ ਵੀ ਇਸ ਦੀਜਾਣਕਾਰੀ ਦੇ ਦਿੱਤੀ ਗਈ ਹੈ

Read More International Punjabi News

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਹਿੰਦੂ ਪਰਵਾਰ ਦੇ ਪੰਜ ਮੈਂਬਰਾਂ ਦਾ ਕਤਲ

Published

on

ਲਾਹੌਰ, 7 ਮਾਰਚ – ਪਾਕਿਸਤਾਨ ਵਿੱਚ ਇੱਕ ਹਿੰਦੂ ਪਰਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਭੇਤ ਭਰੀ ਹਾਲਤ ਵਿੱਚ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਉਕਤ ਹਿੰਦੂ ਪਰਵਾਰ ਦੇ ਮੁਖੀ ਰਾਮ ਚੰਦ ਮੇਘਵਾਰ (36), ਉਸ ਦੇ ਪੁੱਤਰ ਪ੍ਰੇਮ ਕੁਮਾਰ (12), ਦੋ ਪੁੱਤਰੀਆਂ ਅੰਜਲੀ (10) ਤੇ ਅਨੀਕਾ (4), ਉਸ ਦੀ ਪਤਨੀ ਲਕਸ਼ਮੀ ਮਾਈ ਦੀਆਂ ਲਾਸ਼ਾਂ ਰਹੀਮ ਯਾਰ ਖਾਨ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ ਉੱਤੇ ਚੱਕ ਨੰਬਰ 135-ਪੀ,ਅਬੂ ਧਾਬੀ ਕਾਲੋਨੀ ਵਿਖੇ ਉਨ੍ਹਾਂ ਦੇ ਘਰ ਤੋਂ ਮਿਲੀਆਂ ਹਨ। ਇਨ੍ਹਾਂ ਸਾਰੇ ਲੋਕਾਂ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਪੁਲਸ ਨੇ ਚਾਕੂ ਅਤੇ ਕੁਹਾੜੀ ਸਮੇਤ ਕਤਲ ਲਈ ਵਰਤੋਂ ਵਿੱਚ ਲਿਆਂਦੇ ਗਏ ਹਥਿਆਰ ਬਰਾਮਦ ਕਰ ਲਏ ਹਨ। ਮ੍ਰਿਤਕ ਰਾਮ ਚੰਦ ਲੰਬੇ ਸਮੇਂ ਤੋਂ ਦਰਜੀ ਦੀ ਦੁਕਾਨ ਚਲਾ ਰਿਹਾ ਸੀ। ਪੁਲਸ ਦਾ ਦਾਅਵਾ ਹੈ ਕਿ ਲਕਸ਼ਮੀ ਮਾਈ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ। ਪਰਵਾਰਕ ਸੂਤਰਾਂ ਨੇ ਕਿਹਾ ਕਿ ਲਕਸ਼ਮੀ ਮਾਈ ਆਪਣੇ ਪਤੀ ਨੂੰ ਚੰਗੀ ਜ਼ਿੰਦਗੀ ਬਤੀਤ ਕਰਨ ਲਈ ਵਿੱਤੀ ਸਰੋਤਾਂ ਦੀ ਘਾਟ ਦੀ ਸ਼ਿਕਾਇਤ ਕਰ ਕੇ ਤੰਗ ਕਰਦੀ ਸੀ। ਪੁਲਸ ਮੁਤਾਬਕ ਰਾਮ ਚੰਦ ਨੇ ਬਾਅਦ ਵਿੱਚ ਸ਼ੇਖ਼ ਜ਼ਾਇਦ ਹਸਪਤਾਲ ਵਿਖੇ ਦਮ ਤੋੜ ਦਿੱਤਾ। ਲਕਸ਼ਮੀ ਦੇ ਭਰਾ ਤੀਰਥ ਰਾਮ ਨੇ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੇ ਜੀਜਾ ਰਾਮ ਚੰਦ ਨੇ ਸ਼ੱਕ ਦੇ ਆਧਾਰ ਉੱਤੇ ਪਰਵਾਰਕ ਮੈਂਬਰਾਂ ਦੇ ਗਲੇ ਵੱਢੇ ਹਨ। ਲਹਿੰਦੇ ਪੰਜਾਬ ਦੇ ਵਧੀਕ ਇੰਸਪੈਕਟਰ ਜਨਰਲ ਪੁਲਸ ਜ਼ਫਰ ਇਕਬਾਲ ਨੇ ਕਤਲੇਆਮ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਅਤੇ ਸਬੰਧਤ ਪੁਲਸ ਤੋਂ ਵਿਸਥਾਰਤ ਰਿਪੋਰਟ ਮੰਗੀ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਇਸ ਘਟਨਾ ਦਾ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ।

Read More World News in Punjabi

Continue Reading

ਰੁਝਾਨ


Copyright by IK Soch News powered by InstantWebsites.ca