Paddy worth Rs 10,000 crore imported from other states was sold in Punjab
Connect with us [email protected]

ਪੰਜਾਬੀ ਖ਼ਬਰਾਂ

ਦੂਜੇ ਰਾਜਾਂ ਤੋਂ ਲਿਆਂਦਾ ਗਿਆ 10 ਹਜ਼ਾਰ ਕਰੋੜ ਰੁਪਏ ਦਾ ਝੋਨਾ ਪੰਜਾਬ ‘ਚ ਵਿਕਿਆ

Published

on

punjab sell

ਜਲੰਧਰ, 19 ਨਵੰਬਰ – ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ‘ਚ ਖੁੱਲ੍ਹੀ ਮੰਡੀ ਦੀ ਵਿਵਸਥਾ ਨੇ ਖੇਤੀ ਜਿਣਸਾਂ ਦੀ ਖ਼ਰੀਦ ‘ਚ ਜਿਹੜਾ ਰੱਫੜ ਪੈਦਾ ਕੀਤਾ ਹੈ, ਉਸ ਦੌਰਾਨ ਬਾਹਰਲੇ ਰਾਜਾਂ ਤੋਂ ਸਸਤਾ ਖ਼ਰੀਦ ਕੇ ਲਿਆਂਦਾ 40 ਲੱਖ ਟਨ ਦੇ ਕਰੀਬ ਝੋਨਾ ਪੰਜਾਬ ਵਿੱਚ ਸਮਰੱਥਨ ਮੁੱਲ (ਐੱਮ ਐੱਸ ਪੀ) ਉਪਰ ਵਿਕ ਗਿਆ ਹੈ, ਜਿਸ ਦੀ ਕੀਮਤ 10 ਹਜ਼ਾਰ ਕਰੋੜ ਰੁਪਏ ਦੇ ਕਰੀਬ ਬਣਦੀ ਹੈ।
ਵੱਖ-ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਸੂਤਰਾਂ ਮੁਤਾਬਕ ਬਿਹਾਰ, ਉਤਰ ਪ੍ਰਦੇਸ਼ ਅਤੇ ਕੁਝ ਹੱਦ ਤੱਕ ਰਾਜਸਥਾਨ ਤੋਂ ਇਹ ਝੋਨਾ ਇੱਕ ਹਜ਼ਾਰ ਰੁਪਏ ਕੁਇੰਟਲ ਦੇ ਨੇੜੇ-ਤੇੜੇ ਖ਼ਰੀਦਿਆ ਗਿਆ ਅਤੇ ਰਾਹ ਦਾ ਡੇਢ-ਦੋ ਸੌ ਰੁਪਏ ਪ੍ਰਤੀ ਕੁਇੰਟਲ ਖ਼ਰਚਾ ਪਾ ਕੇ ਪੰਜਾਬ ਵਿੱਚ ਲਿਆਉਣ ਪਿੱਛੋਂ ਐੱਮ ਐੱਸ ਪੀ ਦੇ ਹਿਸਾਬ ਨਾਲ 1888 ਰੁਪਏ ਪ੍ਰਤੀ ਕੁਇੰਟਲ ਵੇਚਿਆ ਗਿਆ ਹੈ। ਪੰਜਾਬ ਸਰਕਾਰ ਨੇ ਇਸ ਵਾਰ ਏਥੋਂ ਦੇ ਕਰੀਬ ਸਾਰੇ ਸ਼ੈਲਰਾਂ ਨੂੰ ਆਰਜ਼ੀ ਖ਼ਰੀਦ ਕੇਂਦਰ ਐਲਾਨ ਕਰ ਰੱਖਿਆ ਸੀ ਤੇ ਵੱਡੀ ਗਿਣਤੀ ਵਿੱਚ ਸ਼ੈਲਰ ਮਾਲਕ ਆੜ੍ਹਤੀਏ ਵੀ ਹਨ ਤੇ ਕਈ ਜਗ੍ਹਾ ਹੋਰ ਵੀ ਉਪ ਮੰਡੀਆਂ ਬਣਾਈਆਂ ਗਈਆਂ ਸਨ।ਪਤਾ ਲੱਗਾ ਹੈ ਕਿ ਬਾਹਰਲੇ ਰਾਜਾਂ ਤੋਂ ਆਇਆ ਬਹੁਤਾ ਝੋਨਾ ਸ਼ੈਲਰਾਂ ਵਾਲੀਆਂ ਖ਼ਰੀਦ ਮੰਡੀਆਂ ਵਿੱਚ ਹੀ ਵਿਕਿਆ ਹੈ। ਇਸ ਸੀਜ਼ਨ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਹੁੰਦੇ ਸਾਰ ਬਾਹਰਲੇ ਰਾਜਾਂ ਤੋਂ ਵਿਕਣ ਲਈ ਝੋਨਾ ਲਿਆਂਦੇ ਜਾਣ ਬਾਰੇ ਮੀਡੀਆ ‘ਚ ਰਿਪੋਰਟਾਂ ਛਪੀਆਂ, ਪਰ ਖ਼ਰੀਦ ਏਜੰਸੀਆਂ, ਸਰਕਾਰ ਅਤੇ ਪੁਲਸ ਇਸ ਪਾਸੇ ਤੋਂ ਅੱਖਾਂ ਫੇਰਦੀਆਂ ਰਹੀਆਂ ਸਨ। ਪਤਾ ਲੱਗਾ ਹੈ ਕਿ ਪੰਜਾਬ ‘ਚ 40 ਲੱਖ ਟਨ ਦੇ ਕਰੀਬ ਅਤੇ 10 ਹਜ਼ਾਰ ਕਰੋੜ ਰੁਪਏ ਕੀਮਤ ਵਿੱਚ ਵਿਕੇ ਇਸ ਝੋਨੇ ਵਿੱਚੋਂ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਹਾਕਮ ਪਾਰਟੀ ਦੇ ਵਿਧਾਇਕ, ਪੁਲਸ ਅਤੇ ਸ਼ੈਲਰਾਂ ਵਾਲੇ ਤੇ ਦਲਾਲ ਘੱਟੋ-ਘੱਟ 3500 ਕਰੋੜ ਰੁਪਏ ਦੀ ਕਮਾਈ ਕਰ ਗਏ ਹਨ। ਇੱਕ ਕੁਇੰਟਲ ਪਿੱਛੇ 700 ਰੁਪਏ ਦੇ ਕਰੀਬ ਮੋਟੀ ਕਮਾਈ ਹੋਈ ਹੈ। ਵੱਡੇ ਪੱਧਰ ਉਤੇ ਝੋਨੇ ਦੀ ਖ਼ਰੀਦ ਨਾਲ ਪੰਜਾਬ ਸਰਕਾਰ ਨੂੰ ਮੰਡੀ ਫ਼ੀਸ ਤੇ ਪੇਂਡੂ ਵਿਕਾਸ ਫੰਡ ਦੇ 600 ਕਰੋੜ ਰੁਪਏ ਵਾਧੂ ਮਿਲਣਗੇ ਤੇ ਆੜ੍ਹਤੀਆਂ ਨੂੰ ਕਮਿਸ਼ਨ ਦੇ 250 ਕਰੋੜ ਰੁਪਏ ਦਾ ਗੱਫਾ ਮਿਲੇਗਾ।
ਪੰਜਾਬ ਖੇਤੀਬਾੜੀ ਵਿਭਾਗ ਨੇ ਝੋਨੇ ਦੀ ਬਿਜਾਈ ਦੇ ਆਧਾਰ ਉਤੇ 155 ਲੱਖ ਟਨ ਦੇ ਕਰੀਬ ਝੋਨਾ ਮੰਡੀਆਂ ਵਿੱਚ ਆਉਣ ਦਾ ਅੰਦਾਜ਼ਾ ਲਾਇਆ ਸੀ। ਖੇਤੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਝਾੜ ਵਧਣ ਦੀ ਹਾਲਤ ‘ਚ 160 ਲੱਖ ਟਨ ਦੇ ਨੇੜੇ ਝੋਨਾ ਆਉਣ ਦੀ ਆਸ ਸੀ। ਸਾਰੇ ਅੰਕੜਿਆਂ ਨੂੰ ਵੇਖਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਝੋਨੇ ਦੀ ਖ਼ਰੀਦ ਲਈ ਕੈਸ਼ ਕਰੈਡਿਟ ਲਿਮਿਟ 35500 ਕਰੋੜ ਰੁਪਏ ਦੀ ਪ੍ਰਵਾਨਗੀ ਮੰਗਜੀ ਸੀ, ਪਰ ਕੇਂਦਰ ਸਰਕਾਰ ਨੇ ਕਈ ਸ਼ਰਤਾਂ ਅਤੇ ਇਤਰਾਜ਼ ਲਾ ਕੇ ਆਖ਼ਰ 31 ਅਕਤੂਬਰ ਤੱਕ 30200 ਕਰੋੜ ਰੁਪਏ ਪ੍ਰਵਾਨ ਕੀਤੇ ਤੇ ਨਵੰਬਰ ‘ਚ ਬਾਕੀ ਰਕਮ ਜਾਰੀ ਕਰਨੀ ਸੀ, ਪਰ 31 ਅਕਤੂਬਰ ਤੱਕ ਤਾਂ ਪੰਜਾਬ ਵੱਲੋਂ ਲਾਏ ਅੰਦਾਜ਼ੇ ਜਿੰਨਾ ਝੋਨਾ ਪਹਿਲਾਂ ਖ਼ਰੀਦਿਆ ਜਾ ਚੁੱਕਾ ਸੀ। ਪੰਜਾਬ ਦੇ ਸਰਕਾਰੀ ਹਲਕੇ ਵੀ ਹੈਰਾਨ ਹਨ ਕਿ ਕੇਂਦਰ ਸਰਕਾਰ ਝੋਨੇ ਤੇ ਕਣਕ ਦੀ ਖ਼ਰੀਦ ਲਈ ਕੈਸ਼ ਕਰੈਡਿਟ ਲਿਮਿਟ ਦੀ ਪ੍ਰਵਾਨਗੀ ਪੰਜਾਬ ਸਰਕਾਰ ਦੇ ਤਰਲੇ ਕਢਾਉਣ ਪਿੱਛੋਂ ਕਰਦੀ ਹੈ, ਪਰ ਅੰਦਾਜ਼ੇ ਤੋਂ ਵਧੇਰੇ ਝੋਨੇ ਦੀ ਖ਼ਰੀਦ ਲਈ ਚੁੱਪ-ਚੁਪੀਤੇਇਹ ਲਿਮਿਟ ਵਧਾ ਕੇ 44028 ਕਰੋੜ ਰੁਪਏ ਕਰ ਦਿੱਤੀ ਸੀ। ਇਸ ਤਰ੍ਹਾਂ 8525 ਕਰੋੜ ਰੁਪਏ ਕੈਸ਼ ਕਰੈਡਿਟ ਲਿਮਿਟ ਦੇ ਵਧਾ ਦਿੱਤੇ ਗਏ, ਜਿਹੜਾ ਹੈਰਾਨੀ ਵਾਲਾ ਵਾਧਾ ਹੈ।
ਵੱਖ-ਵੱਖ ਸੂਤਰਾਂ ਅਨੁਸਾਰ ਬਾਹਰੋਂ ਝੋਨਾ ਲਿਆ ਕੇ ਏਥੇ ਵੇਚਣ ਦਾ ਇਹ ਕਾਰੋਬਾਰ ਬਹੁਤਾ ਪਟਿਆਲਾ, ਸੰਗਰੂਰ, ਲੁਧਿਆਣਾ, ਮੁਕਤਸਰ, ਤਰਨਤਾਰਨ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਹੋਇਆ ਹੈ। ਮੰਡੀ ਬੋਰਡ ਨੇ ਕੋਵਿਡ ਦੇ ਕਾਰਨ ਸ਼ੈਲਰਾਂ ਤੇ ਹੋਰ ਖੁੱਲ੍ਹੇ ਮੈਦਾਨਾਂ ਨੂੰ ਆਰਜ਼ੀ ਖ਼ਰੀਦ ਕੇਂਦਰ ਬਣਾਇਆ ਸੀ। ਵੱਡੀ ਗਿਣਤੀ ‘ਚ ਆੜ੍ਹਤੀਏ ਸ਼ੈਲਰ ਮਾਲਕ ਵੀ ਹਨ, ਇਸ ਕਰਕੇ ਬਾਹਰਲੇ ਰਾਜਾਂ ‘ਚੋਂ ਆਇਆ ਬਹੁਤਾ ਝੋਨਾ ਇਨ੍ਹਾਂ ਸ਼ੈਲਰ ਮੰਡੀਆਂ ਵਿੱਚ ਖਪਾਇਆ ਗਿਆ ਹੈ।

ਪੰਜਾਬੀ ਖ਼ਬਰਾਂ

ਰੈਸਟੋਰੈਂਟ ਨੂੰ 91 ਕਰੋੜ ਰੁਪਏ ਦਾ ਬਿਲ ਭੇਜ ਕੇ ਫਿਰ ਠੀਕ ਕਰ ਕੇ ਇੱਕ ਲੱਖ ਦਾ ਕੀਤਾ

Published

on

money

ਜਲੰਧਰ, 5 ਦਸੰਬਰ – ਕੱਲ੍ਹ ਪੰਜਾਬ ਪਾਵਰਕਾਮ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿੱਚ ਮਾਡਲ ਟਾਊਨ ਦੇ ਬਾਬਾ ਵੈੱਜ ਤੇ ਨਾਨ ਵੈੱਜ ਰੈਸਟੋਰੈਂਟ ਨੂੰ ਪਾਵਰਕਾਮ ਨੇ 91 ਕਰੋੜ ਰੁਪਏ ਦਾ ਬਿਲ ਭੇਜ ਦਿੱਤਾ ਅਤੇ ਉਸਦੀ ਅੰਤਿਮ ਤਰੀਖ 17 ਦਸੰਬਰ ਰੱਖੀ ਗਈ। ਜੇ ਕਸਟਮਰ ਸਮੇਂ ਉੱਤੇ ਬਿਲ ਜਮ੍ਹਾਂਨਾ ਕਰਵਾਵੇ ਤਾਂ ਉਸ ਨੂੰ 1.82 ਲੱਖ ਰੁਪਏ ਰੁਪਏ ਵੱਖਰੇ ਜੁਰਮਾਨਾ ਜਮ੍ਹਾਂਂ ਕਰਾਉਣਾ ਪੈਂਦਾ। ਇਸ ਦੇ ਮਾਲਕ ਸਿਧਾਰਥ ਕੇਸਰ ਨੇ ਸ਼ਿਕਾਇਤ ਕੀਤੀ ਤਾਂ ਪਾਵਰਕਾਮ ਨੇ ਬਿਲ ਠੀਕ ਕਰਕੇ 1 ਲੱਖ ਰੁਪਏ ਦਾ ਭੇਜ ਦਿੱਤਾ ਹੈ।
ਸਿਧਾਰਥ ਕੇਸਰ ਦਾ ਕਹਿਣਾ ਹੈ ਕਿ ਇਹ ਬਿਲ ਵੀ ਗਲਤ ਹੈ। ਉਨ੍ਹਾਂਦੱਸਿਆ ਕਿ ਬੀਤੇ ਮਹੀਨੇ ਪਾਵਰਕਾਮ ਨੇ 2 ਲੱਖ ਰੁਪਏ ਬਿਲ ਭੇਜ ਦਿੱਤਾ ਸੀ, ਜਿਸ ਨੂੰ ਚੈਲਿੰਜ ਕੀਤਾ ਹੋਇਆ ਹੈ। ਇਸਦੇ ਬਾਅਦ ਕੱਲ੍ਹ 91 ਕਰੋੜਾਂ 9 ਲੱਖ 66 ਹਜ਼ਾਰ 300 ਰੁਪਏ ਭੇਜਿਆ ਤਾਂ ਉਹ ਹੈਰੈਨ ਹੋ ਗਏ। ਅਕਾਊਂਟੈਟ ਨੂੰ ਮਾਡਲ ਟਾਉਨ ਦਫਤਰ ਭੇਜਿਆ ਤਾਂ ਦੇਰ ਸ਼ਾਮ ਨੂੰ ਉਨ੍ਹਾਂ ਨੇ 1 ਲੱਖ ਰੁਪਏ ਦਾ ਬਿਲ ਭੇਜ ਦਿੱਤਾ ਹੈ। ਇਹ ਸਹੀ ਨਹੀਂ, ਕਿਉਂਕਿ ਉਨ੍ਹਾਂਨੇ ਪਹਿਲੇ ਬਿਲ ਨੂੰ ਚੈਲਿੰਜ ਕੀਤਾ ਹੋਇਆ ਹੈ ਤੇ ਉਸ ਵਿੱਚੋਂ 50 ਫੀਸਦੀ ਅਮਊਂਟ ਜਮ੍ਹਾਂਂ ਕਰਵਾ ਚੁਕੇ ਹਨ। ਅੱਗੋਂ ਇਸ ਬਿਲ ਦੀ ਰਕਮ ਠੀਕ ਕਰਵਾਉਣ ਲਈ ਵੀ ਉਨ੍ਹਾਂ ਨੇ ਪਰੇਸ਼ਾਨੀ ਝੱਲਣੀ ਪਵੇਗੀ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਦੇਰ ਸ਼ਾਮ ਪਤਾ ਲੱਗਾ ਸੀ, ਬਿਲ ਠੀਕ ਕਰਵਾ ਕੇ ਭੇਜ ਦਿੱਤਾ ਗਿਆ ਹੈ। ਜੇ ਕਸਟਮਰ ਕਹਿੰਦਾ ਹੈ ਕਿ ਉਸਦਾ ਇਹ ਬਿੱਲ ਵੀ ਸਹੀ ਨਹੀਂ ਤਾਂ ਉਹ ਆ ਕੇ ਗੱਲ ਕਰ ਸਕਦਾ ਹੈ।

Continue Reading

ਪੰਜਾਬੀ ਖ਼ਬਰਾਂ

ਕੰਗਨਾ ਨੂੰ ਮੋਗਾ ਦੇ ਐਡਵੋਕੇਟ ਵੱਲੋਂ ਕਾਨੂੰਨੀ ਨੋਟਿਸ

Published

on

kangana ranout
  • ਸੱਤ ਦਿਨਾਂ ਵਿੱਚ ਮੁਆਫ਼ੀ ਨਾ ਮੰਗੀ ਤਾਂ ਕਾਨੂੰਨੀ ਕਰਵਾਈ ਹੋਵੇਗੀ
    ਮੋਗਾ, 5 ਦਸੰਬਰ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਆਈ ਬਠਿੰਡਾ ਜ਼ਿਲੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਔਰਤ ਮਹਿੰਦਰ ਕੌਰ ਨੂੰ ਇੱਕ ਟਵੀਟ ਕਰਕੇ ਮਾੜੇ ਬੋਲ ਬੋਲਣ ਵਾਲੀ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਇਸ ਵੇਲੇ ਸਾਰੇ ਭਾਰਤ ਦੇ ਅਤੇ ਖਾਸ ਕਰ ਕੇ ਪੰਜਾਬ ਦੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਹੈ।ਕੱਲ੍ਹ ਮੋਗਾ ਦੇ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਾਜਪਾਲ ਸ਼ਰਮਾ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਵਿੱਚ ਮੁਆਫ਼ੀ ਮੰਗਣਜਾਂਉਸ ਵਿਰੁੱਧ ਕਾਨੂੰਨੀ ਕਰਵਾਈ ਕਰਨ ਦਾ ਐਲਾਨ ਕੀਤਾ ਹੈ।
    ਵਰਨਣ ਯੋਗ ਹੈ ਕਿ ਬਿਰਧ ਮਾਤਾ ਮਹਿੰਦਰ ਕੌਰ ਬਾਰੇ ਟਵੀਟ ਕਰਕੇ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ 100 ਰੁਪਏ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਕਿਹਾ ਸੀ।ਮੋਗਾ ਜ਼ਿਲੇ ਦੇ ਪਿੰਡ ਮੱਦੋਕੇ ਦੇ ਸਮਾਜੀ ਸਾਰੋਕਾਰਾਂ ਨਾਲ ਜੁੜੇ ਨੌਜਵਾਨ ਦੀਦਾਰ ਸਿੰਘ ਮੱਦੋਕੇ ਵੱਲੋਂ ਐਡਵੋਕੇਟ ਰਾਜਪਾਲ ਸ਼ਰਮਾ ਰਾਹੀਂ ਭੇਜੇ ਗਏ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਪਣੇ ਹੱਕਾਂ ਦੀ ਪੂਰਤੀ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੇ ਲਈ ਐਕਟਰੈੱਸ ਕੰਗਨਾ ਰਣੌਤ ਨੇ ਇਹ ਟਵੀਟ ਕੀਤਾ ਹੈ। ਐਡਵੋਕੇਟ ਰਾਜਪਾਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਕੰਗਨਾ ਨੇ ਇਸ ਬਾਰੇ ਮੁਆਫੀ ਨਾ ਮੰਗੀ ਤਾਂ ਸੱਤ ਦਿਨਾਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕਿਸਾਨੀ ਕਿੱਤੇ ਨਾਲ ਸਿੱਧੇ ਤੌਰ ਉੱਤੇ ਜੁੜੀ ਮਹਿੰਦਰ ਕੌਰ ਨੇ ਖੁਦ ਆਪਣੇ ਹੱਥੀਂ ਵਾਢੀ ਮੌਕੇ ਦਾਤੀ ਤਾਂ ਚਲਾਈ ਹੀ ਹੈ, ਉਸ ਨੇ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਆਪਣੀਆਂ ਜ਼ਮੀਨਾ ਪੱਧਰੀਆਂ ਕਰਨ ਦਾ ਕੰਮ ਵੀ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਕੈਬਨਿਟ ਮੰਤਰੀ ਦੀ ਭਤੀਜੀ ਦੀ ਸ਼ਿਕਾਇਤ ਉੱਤੇ ਸਾਬਕਾ ਮੰਤਰੀ ਦੇ ਰਿਸ਼ਤੇਦਾਰ ਨਾਮਜ਼ਦ

Published

on

law
  • ਦੋ ਵੱਡੇ ਕਾਂਗਰਸੀ ਆਗੂਆਂ ਦੇ ਨੇੜਲੇ ਰਿਸ਼ਤੇਦਾਰਾਂ ਵਿਚਾਲੇ ਝਗੜਾ
    ਨਾਭਾ, 5 ਦਸੰਬਰ – ਪੰਜਾਬ ਦੀ ਇੱਕ ਕੈਬਨਿਟ ਮੰਤਰੀ ਦੀ ਭਤੀਜੀ ਨੂੰ ਉਸ ਦੇ ਸਹੁਰਾ ਪਰਵਾਰ ਵੱਲੋਂ ਹੋਰ ਦਾਜ ਦੀ ਮੰਗ ਲਈ ਤੰਗ ਅਤੇ ਕੁੱਟ-ਮਾਰ ਕਰਨ ਦੇ ਦ੍ਰੋਸ਼ ਵਿੱਚ ਇੱਥੇ ਕੋਤਵਾਲੀ ਪੁਲਸ ਨੇ ਸਾਬਕਾ ਕੈਬਨਿਟ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਦੇ ਪਰਵਾਰ ਦੇ 6 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕਰ ਲਿਆਅਤੇ ਉਨ੍ਹਾਂ ਦੀ ਗ਼੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
    ਥਾਣਾ ਕੋਤਵਾਲੀ ਦੇ ਐਸ ਐਚ ਓ ਅਨੁਸਾਰ ਸਥਾਨਕ ਸ਼ਿਵਾ ਐਨਕਲੇਵ ਕਾਲੋਨੀ ਦੇ ਵਾਸੀ ਤੇ ਕੋਆਪਰੇਟਵਿ ਬੈਂਕ ਦੇ ਸੇਵਾਮੁਕਤ ਚੀਫ ਮੈਨੇਜਰ ਨਰੇਸ਼ ਚੌਧਰੀ ਦੀ ਬੇਟੀ ਆਯੁਸ਼ੀ ਦੇ ਬਿਆਨਾਂ ਉੱਤੇ ਉਸ ਦੇ ਪਤੀ ਮਾਨਵ ਕੌਲਧਰ ਪੁੱਤਰ ਰੋਸ਼ਨ ਲਾਲ, ਜੇਠ ਰਾਹੁਲ ਕੌਲਧਰ, ਜੇਠਾਣੀ ਤਨਵੀਰ ਕੌਰ, ਸੱਸ ਮਨਜੀਤ ਕੌਰ, ਸਹੁਰਾ ਰੋਸ਼ਨ ਲਾਲ ਵਾਸੀ ਮੋਹਾਲੀ ਤੇ ਬੇਬੀ ਪਤਨੀ ਦੀਪਕ ਕੌਂਡਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਆਯੁਸੀ ਦਾ ਵਿਆਹ 27 ਫਰਵਰੀ 2020 ਨੂੰ ਕੀਤਾ ਗਿਆ ਸੀ ਅਤੇ ਉਹ ਸਿਰਫ 5 ਦਿਨ ਸਹੁਰੇ ਰਹਿਣ ਪਿੱਛੋਂ ਵਾਪਸ ਮਾਪਿਆਂ ਕੋਲ ਆ ਗਈ ਸੀ। ਉਸ ਨੂੰ ਹੋਰ ਦਾਜ ਲਈ ਤੰਗ ਕੀਤਾ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਸੀ। ਆਯੁਸ਼ੀ ਪੰਜਾਬ ਦੀ ਮੰਤਰੀ ਕੈਬਨਿਟ ਅਰੁਣਾ ਚੌਧਰੀ ਦੀ ਭਤੀਜੀ ਹੈ ਅਤੇ ਸਹੁਰਾ ਪਰਵਾਰ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ ਪੀ ਦਾ ਨਜ਼ਦੀਕੀ ਹੈ।

Continue Reading

ਰੁਝਾਨ