Paddy Minister Narendra Modi's brother Prahlad Modi sits on a dharna
Connect with us [email protected]

ਰਾਜਨੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਾ ਪ੍ਰਹਿਲਾਦ ਮੋਦੀ ਏਅਰ ਪੋਰਟ `ਤੇ ਧਰਨੇ ਉੱਤੇ ਬੈਠਾ

Published

on

ਲਖਨਊ, 4 ਫਰਵਰੀ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਪ੍ਰਸ਼ਾਸਨ ਲਈ ਓਦੋਂ ਕਾਫੀ ਔਖੀ ਸਥਿਤੀ ਪੈਦਾ ਹੋ ਗਈ, ਜਦੋਂ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਛੋਟਾ ਭਰਾ ਪ੍ਰਹਿਲਾਦ ਮੋਦੀ, ਚੌਧਰੀ ਚਰਨ ਸਿੰਘ ਕੌਮਾਂਤਰੀ ਹਵਾਈ ਅੱਡੇ ਤੇ ਧਰਨੇ ਤੇ ਬੈਠ ਗਿਆ। ਉਹ ਆਪਣੇ ਸਵਾਗਤ ਲਈ ਪਹੁੰਚੇ ਸਮਰਥਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਨਾਰਾਜ਼ ਸੀ। ਤਕਰੀਬਨ ਦੋ ਘੰਟੇ ਤੱਕ ਧਰਨੇ ਤੇ ਬੈਠਣ ਦੇ ਬਾਅਦ ਪ੍ਰਹਿਲਾਦ ਮੋਦੀ ਨੇ ਵਰਕਰਾਂ ਨਾਲ ਫੋਨਤੇ ਗੱਲ ਕੀਤੀ ਅਤੇ ਧਰਨਾ ਖਤਮ ਕਰ ਕੇ ਸੁਲਤਾਨਪੁਰ ਰਵਾਨਾ ਹੋ ਗਿਆ।
ਇਸ ਦੌਰਾਨ ਪ੍ਰਹਿਲਾਦ ਮੋਦੀ ਨੇ ਕਿਹਾ ਕਿ ‘ਮੇਰੇ ਬੱਚੇ ਜੇਲ੍ਹ ਵਿੱਚ ਰਹਿਣ ਅਤੇ ਮੈਂ ਬਾਹਰ ਰਹਾਂ, ਇਹ ਠੀਕ ਨਹੀਂ ਹੈ। ਉਨ੍ਹਾਂ ਨੂੰ ਛੱਡੋ, ਵਰਨਾ ਮੈਂ ਇਥੇ ਭੁੱਖ ਹੜਤਾਲ `ਤੇ ਬੈਠਾ ਰਹਾਂਗਾ।’ ਪੁਲਸ ਦਾ ਕਹਿਣਾ ਹੈ ਕਿ ਕਿਸੇ ਵਰਕਰ ਨੂੰ ਨਹੀਂ ਫੜਿਆ ਗਿਆ ਸੀ। ਏ ਡੀ ਸੀ ਪੀ ਚਿਰੰਜੀਵਨਾਥ ਸਿਨਹਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕਿਸੇ ਸਮਰਥਕ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪ੍ਰਹਿਲਾਦ ਕੱਲ੍ਹ ਯੋਗ ਸੋਸ਼ਲ ਸੁਸਾਈਟੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਚੱਲੇ ਸਨ। ਇੱਕ ਸਮਰਥਕ ਦਾ ਦੱਸਿਆ ਕਿ 10 ਤੋਂ ਵੱਧ ਵਰਕਰ ਵੀ ਸਵਾਗਤ ਲਈ ਪਹੁੰਚੇ ਸਨ, ਸਾਰਿਆਂ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ।

ਰਾਜਨੀਤੀ

ਤੇਜੱਸਵੀ ਯਾਦਵ ਚੋਣ ਗਠਜੋੜ ਦੇ ਕਿਆਫਿਆਂ ਦੌਰਾਨ ਮਮਤਾ ਨੂੰ ਮਿਲੇ

Published

on

ਕੋਲਕਾਤਾ, 2 ਮਾਰਚ – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਦੀਆਂ ਅਟਕਲਾਂ ਦੇ ਵਿਚਾਲੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕੱਲ੍ਹ ਤਿ੍ਰਣਮੂਲ ਕਾਂਗਰਸ ਦੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਤਿ੍ਰਣਮੂਲ ਦੇ ਸੀਨੀਅਰ ਨੇਤਾ ਅਤੇ ਸ਼ਹਿਰੀ ਵਿਕਾਸ ਮੰਤਰੀ ਫਿਰਹਦ ਹਕੀਮ ਵੀ ਮੌਜੂਦ ਰਹੇ ਅਤੇ ਚੋਣਾਂ ਬਾਰੇ ਵਿਚਾਰ ਕੀਤੀ ਗਈ।
ਇਸ ਦੌਰਾਨ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸੈਕੂਲਰ ਪਾਰਟੀਆਂ ਵਿਚਾਲੇ ਏਕਤਾ ਕਾਇਮ ਕਰਨ ਦਾ ਯਤਨ ਕਰਦੇ ਹੋਏ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜੱਸਵੀ ਨੇ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ ਅਤੇ ਬੰਗਾਲ ਵਿੱਚ ਰਹਿੰਦੇ ਬਿਹਾਰ ਮੂਲ ਦੇ ਲੋਕਾਂ ਨੂੰ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਦੇ ਪੱਖ ਵਿੱਚ ਵੋਟ ਪਾਉਣ ਲਈ ਅਪੀਲ ਕੀਤੀ। ਉਨ੍ਹਾ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਪਹਿਲ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਅੱਗੇ ਵੱਧਣ ਤੋਂ ਰੋਕਣਾ ਹੈ। ਪੱਤਰਕਾਰਾਂ ਦੇ ਇਸ ਸਵਾਲ ਦਾ ਜਵਾਬ ਉਨ੍ਹਾਂ ਨਹੀਂ ਦਿੱਤਾ ਕਿ ਰਾਸ਼ਟਰੀ ਜਨਤਾ ਦਲ ਏਥੇ ਤਿ੍ਰਣਮੂਲ ਕਾਂਗਰਸ ਨਾਲ ਗਠਜੋੜ ਕਰ ਕੇ ਚੋਣਾਂ ਲੜੇਗੀ ਜਾਂ ਨਹੀਂ।ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਹੋਣ ਵਾਲੀਆਂ ਚੋਣਾਂ ਦੌਰਾਨ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਲੜਾਈ ਹੋਵੇਗੀ ਅਤੇ ਇਸ ਦੀ ਤਿਆਰੀ ਹੈ।

Continue Reading

ਰਾਜਨੀਤੀ

ਮਾਮਲਾ ਕਿਸਾਨਾਂ ਵਿਰੁੱਧ ਅਪ-ਸ਼ਬਦ ਬੋਲਣ ਦਾ ਗੁਜਰਾਤ ਦੇ ਉਪ ਮੁੱਖ ਮੰਤਰੀ, ਕੇਂਦਰੀ ਮੰਤਰੀ ਗਿਰੀਰਾਜ ਅਤੇ ਹੋਰਨਾਂ ਵਿਰੁੱਧ ਮਾਣਹਾਨੀ ਕੇਸ ਦਰਜ

Published

on

ਫਿਰੋਜ਼ਪੁਰ, 2 ਮਾਰਚ – ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਦੇਸ਼ ਭਰ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ `ਤੇ ਗੁਜਰਾਤ ਦੇ ਉਪ-ਮੁੱਖ ਮੰਤਰੀ ਨਿਤਿਨ ਪਟੇਲ, ਭਾਜਪਾ ਦੇ ਪਾਰਲੀਮੈਂਟ ਮੈਂਬਰ ਰਵੀ ਕਿਸ਼ਨ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮਦੇਵ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿੱਚ ਦਿੱਤੇ ਬਿਆਨਾਂ ਅਤੇ ਕੀਤੇ ਟਵੀਟ ਕਾਰਨ ਜ਼ੀਰਾ ਅਤੇ ਫ਼ਿਰੋਜ਼ਪੁਰ ਦੇ ਕਿਸਾਨ ਬਲਰਾਜ ਸਿੰਘ ਕਟੋਰਾ, ਸਰਬਜੀਤ ਸਿੰਘ ਆਸ਼ੀਏ ਕੇ ਅਤੇ ਹੋਰਨਾਂ ਵੱਲੋਂ ਕੱਲ੍ਹ ਫਿਰੋਜ਼ਪੁਰ ਦੇ ਐਡਵੋਕੇਟ ਰਜਨੀਸ਼ ਦਹੀਆ ਤੇ ਜ਼ੀਰਾ ਦੇ ਐਡਵੋਕੇਟ ਗੁਰਜੀਤ ਸਿੰਘ ਸੰਧੂ ਨੇ ਮਾਣਹਾਨੀ ਦੇ ਕੇਸ ਦਾਇਰ ਕੀਤੇ ਹਨ।
ਦੋਵਾਂ ਵਕੀਲਾਂ ਅਤੇ ਸ਼ਿਕਾਇਤ ਕਰਤਾ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਭਾਜਪਾ ਆਗੂਆਂ ਨੇ ਸ਼ਾਂਤੀਪੂਰਨ ਅੰਦੋਲਨ ਕਰਦੇ ਕਿਸਾਨਾਂ ਖ਼ਿਲਾਫ਼ ਅਪ ਸ਼ਬਦ ਬੋਲੇ ਸਨ ਅਤੇ ਕਿਸਾਨਾਂ ਨੂੰ ਖਾਲਿਸਤਾਨੀ ਅੱਤਵਾਦੀ ਅਤੇ ਐਂਟੀ ਨੈਸ਼ਨਲਿਸਟ ਆਦਿ ਕਈ ਤਰ੍ਹਾਂ ਦੇ ਇਤਰਾਜ਼ਯੋਗ ਸ਼ਬਦਾਂ ਨਾਲ ਸੰਬੋਧਨ ਕੀਤਾ ਸੀ, ਜਿਸਬਾਰੇ ਕਿਸਾਨਾਂ ਵਿੱਚ ਇਨ੍ਹਾਂ ਭਾਜਪਾ ਆਗੂਆਂ ਦੇ ਬਾਰੇ ਰੋਸ ਵਧਦਾ ਗਿਆ। ਐਡਵੋਕੇਟ ਦਹੀਆ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਵੱਲੋਂ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਕਿਸਾਨਾਂ ਦੇ ਖਿਲਾਫ ਬੋਲੇ ਗਏ ਇਤਰਾਜ਼ਯੋਗ ਸ਼ਬਦਾਂ ਵਿਰੁੱਧ ਉਹ ਯੋਗ ਢੰਗ ਨਾਲ ਕਿਸਾਨਾਂ ਤੋਂ ਜਨਤਕ ਤੌਰ ਉੱਤੇ ਮਾਫ਼ੀ ਮੰਗਣ ਅਤੇ ਆਪਣੇ ਸ਼ਬਦ ਵਾਪਸ ਲੈ ਲੈਣ, ਕਿਉਂਕਿ ਭਾਜਪਾ ਆਗੂਆਂ ਵੱਲੋਂ ਬੋਲੇ ਅਪਸ਼ਬਦਾਂ ਕਾਰਨ ਦੇਸ਼ ਦੇ ਅੰਨਦਾਤਾ ਕਿਸਾਨ ਤੇ ਉਨ੍ਹਾਂ ਦੇ ਪਰਵਾਰਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ। ਇਸ ਲੀਗਲ ਨੋਟਿਸ ਬਾਰੇ ਗੁਜਰਾਤਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਦੇ ਵਕੀਲ ਨੇ ਉਨ੍ਹਾਂ ਨੂੰ ਇੱਕ ਜਵਾਬ ਭੇਜਿਆ ਸੀ, ਜਿਸ ਨਾਲ ਸ਼ਿਕਾਇਤ ਕਰਤਾ ਕਿਸਾਨ ਸੰਤੁਸ਼ਟ ਨਹੀਂ ਹੋਏ ਅਤੇ ਬਾਕੀ ਦੇ ਭਾਜਪਾ ਆਗੂਆਂ ਵੱਲੋਂ ਇਸ ਕਾਨੂੰਨੀ ਨੋਟਿਸ ਦਾ ਜਵਾਬ ਵੀ ਨਹੀਂ ਦਿੱਤਾ ਗਿਆ।ਇਨ੍ਹਾਂ ਵਕੀਲਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਕਰਤਾ ਕਿਸਾਨਾਂ ਵੱਲੋਂ ਜ਼ੀਰਾਦੇ ਜੁਡੀਸ਼ਲ ਮਜਿਸਟ੍ਰੇਟ ਸਿਮਰਦੀਪ ਸਿੰਘ ਸੋਹੀ ਦੀ ਅਦਾਲਤ ਵਿੱਚ ਅਤੇ ਫਿਰੋਜ਼ਪੁਰ ਵਿੱਚ ਮੈਡਮ ਹਰ ਮਿਲਨਜੋਤ ਕੌਰ ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਹਨ। ਜ਼ੀਰਾ ਦੀ ਅਦਾਲਤ ਵੱਲੋਂ ਦਾਇਰ ਕੀਤੇ ਗਏ ਕੇਸਾਂ ਵਿੱਚ 21 ਮਈ ਅਤੇ ਫ਼ਿਰੋਜ਼ਪੁਰ ਦੀ ਅਦਾਲਤ ਵੱਲੋਂ 7 ਅਪ੍ਰੈਲ 2021 ਦੀ ਅਗਲੀ ਤਾਰੀਖ ਪਾਈ ਗਈ ਹੈ, ਜਿਸ ਦੀ ਸੁਣਵਾਈ ਵੱਲ ਸਭ ਦੀ ਨਜ਼ਰ ਹੈ।

Continue Reading

ਰਾਜਨੀਤੀ

ਨਵਜੋਤ ਸਿੱਧੂ ਨੇ ਗਰੀਬਾਂ ਦੀ ਆਬਾਦੀ ਘੱਟ ਦਿਖਾਉਣ ਉਤੇ ਕੇਂਦਰ ਨੂੰ ਰਗੜਿਆ

Published

on

ਅੰਮ੍ਰਿਤਸਰ, 2 ਮਾਰਚ – ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਮਾਮਲਿਆਂ ਤੋਂ ਬਾਅਦ ਕੱਲ੍ਹ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੁਰਾਕ ਸੁਰੱਖਿਆ ਐਕਟ ਹੇਠ ਗਰੀਬਾਂ ਦੀ ਗਿਣਤੀ ਦੇ ਅੰਕੜਿਆਂ ਲਈ ਕੋਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇੱਕ ਸਾਜ਼ਿਸ਼ ਹੇਠ ਦੇਸ਼ ਵਿੱਚ ਗਰੀਬਾਂ ਦੀ ਗਿਣਤੀ ਘੱਟ ਦੱਸ ਰਹੀ ਹੈ। ਉਨ੍ਹਾਂ ਵੀਡੀਓ ਜਾਰੀ ਕਰ ਕੇ ਕਿਹਾ ਕਿ ਵੋਟਰ ਸੂਚੀਆਂ ਬਣਾਉਣ ਤੇ ਇਸ ਦੇ ਅੰਕੜੇ ਇਕੱਠੇ ਕਰਨ ਲਈ ਸਰਕਾਰ ਵੱਲੋਂ ਨਿਰੰਤਰ ਸਰਵੇਖਣ ਕਰਾਏ ਜਾਂਦੇ ਹਨ, ਪਰ ਅਸਲ ਗਰੀਬਾਂ ਦਾ ਪਤਾ ਲਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਵਧਦੀ ਆਬਾਦੀ ਨਾਲ ਗਰੀਬਾਂ ਦੀ ਗਿਣਤੀ ਵੀ ਵਧੀ ਹੈ, ਪਰ ਸਰਕਾਰ ਖੁਰਾਕ ਸੁਰੱਖਿਆ ਐਕਟ ਅਤੇ ਬੀ ਪੀ ਐਲ ਯੋਜਨਾ ਹੇਠ ਇਹ ਗਿਣਤੀ ਘੱਟ ਦਿਖਾ ਰਹੀ ਹੈ।
ਨਵਜੋਤ ਸਿੰਘ ਸਿੱਧੂ ਨੇ 2015 ਵਿੱਚ ਇਸ ਬਾਰੇ ਬਣੀ ਸ਼ਾਂਤਾ ਕੁਮਾਰ ਕਮੇਟੀ ਦੀ ਕਾਰਗੁਜ਼ਾਰੀ ਉੱਤੇ ਵੀ ਸੁਆਲ ਚੁੱਕੇ, ਜਿਸ ਦੀ ਸਿਫਾਰਸ਼ ਉੱਤੇ ਬੀ ਪੀ ਐਲ (ਗਰੀਬੀ ਰੇਖਾ ਤੋਂ ਹੇਠਾਂ) ਵਾਲੇ ਗਰੀਬਾਂ ਦੀ ਗਿਣਤੀ 7 ਫੀਸਦੀ ਤੋਂ ਚਾਲੀ ਫੀਸਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼ਾਂਤਾ ਕੁਮਾਰ ਕਮੇਟੀ ਨੇ ਇਹ ਸਿਫਾਰਸ਼ਾਂ 2011 ਦੀ ਮਰਦ ਮਸ਼ੁਮਾਰੀ ਦੇ ਆਧਾਰ ਉੱਤੇ ਕੀਤੀਆਂ ਸਨ, ਜਦੋਂ ਕਿ ਦੇਸ਼ ਦੀ ਆਬਾਦੀ ਹਰ ਸਾਲ ਵਧਦੀ ਹੈ। ਦਹਾਕਾ ਪਹਿਲਾਂ ਆਬਾਦੀ ਲਗਭਗ 120 ਕਰੋੜ ਸੀ ਅਤੇ ਓਦੋਂ ਬੀ ਪੀ ਐਲ ਸਕੀਮ ਹੇਠ ਗਰੀਬਾਂ ਦੀ ਗਿਣਤੀ 80 ਕਰੋੜ ਸੀ, ਜੋ ਵਧਦੀ ਆਬਾਦੀ ਦੇ ਨਾਲ ਨੱਬੇ ਕਰੋੜ ਹੋਣੀ ਚਾਹੀਦੀ ਸੀ। ਇਸ ਦੇ ਨਾਲ ਹੀ ਉਨ੍ਹਾਂ ਕੱਲ੍ਹ ਮੁੜ ਕਿਸਾਨ ਸੰਘਰਸ਼ ਦੇ ਹੱਕ ਵਿੱਚ ਵੀ ਟਵੀਟ ਕੀਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca