Oxygen shortage case: Oxygen tanker of Amritsar Government Hospital
Connect with us [email protected]

ਪੰਜਾਬੀ ਖ਼ਬਰਾਂ

ਆਕਸੀਜਨ ਦੀ ਕਮੀ ਦਾ ਮਾਮਲਾ :ਅੰਮ੍ਰਿਤਸਰ ਸਰਕਾਰੀ ਹਸਪਤਾਲ ਦਾ ਆਕਸੀਜਨ ਟੈਂਕਰ ਪਾਣੀਪਤ ਦੇ ਲੋਕਾਂ ਨੇ ਰੋਕਿਆ

Published

on

oxygen

ਅੰਮ੍ਰਿਤਸਰ, 27 ਅਪ੍ਰੈਲ – ਆਕਸੀਜਨ ਨਾ ਮਿਲਣ ਕਾਰਨ ਸਾਰੇ ਭਾਰਤ ਵਿੱਚ ਲਗਾਤਾਰ ਮਰੀਜ਼ਾਂ ਦੀ ਮੌਤ ਹੋਣ ਦੀਆਂ ਖਬਰਾਂ ਕਾਰਨ ਝਗੜਿਆਂ ਦੀ ਨੌਬਤ ਆਉਣ ਲੱਗ ਪਈ ਹੈ।
ਕੱਲ੍ਹ ਹਰਿਆਣਾ ਦੇ ਪਾਣੀਪਤ ਤੋਂ ਅੰਮ੍ਰਿਤਸਰ ਲਈ ਆ ਰਹੇ ਤਰਲ ਆਕਸੀਜਨ ਦੇ ਟੈਂਕਰ ਨੂੰ ਉਥੇ ਸਥਾਨਕ ਲੋਕਾਂ ਨੇ ਰੋਕ ਲਿਆ। ਜੇ ਉਕਤ ਟੈਂਕਰ ਸਮੇਂ ਸਿਰ ਅੰਮ੍ਰਿਤਸਰ ਨਾ ਪਹੁੰਚਦਾ ਤਾਂ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਸੀ। ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਿਆਣਾ ਪੁਲਸ ਨਾਲ ਸੰਪਰਕ ਕਰ ਕੇ ਟੈਂਕਰ ਨੂੰ ਲੋਕਾਂ ਤੋਂ ਜਲਦੀ ਛੁਡਵਾਉਣ ਲਈਅਪੀਲ ਕੀਤੀ। ਪਤਾ ਲੱਗਾ ਹੈ ਕਿ ਹਰਿਆਣਾ ਦੇ ਪਾਣੀਪਤ ਤੋਂ ਅੰਮ੍ਰਿਤਸਰ ਲਈ ਭੇਜਿਆ ਲੀਕੁਇਡ ਆਕਸੀਜਨ ਦਾ ਟੈਂਕਰ ਸਥਾਨਕ ਲੋਕਾਂ ਨੇ ਇਹ ਕਹਿ ਕੇ ਰੋਕ ਲਿਆ ਕਿ ਏਥੇ ਆਕਸੀਜਨ ਦੀ ਕਮੀ ਹੈ, ਆਕਸੀਜਨ ਇਸ ਰਾਜ ਤੋਂ ਬਾਹਰ ਨਹੀਂ ਜਾਣ ਦੇਣੀ। ਇਸ ਦੀ ਜਾਣਕਾਰੀ ਮਿਲਣ ਉੱਤੇ ਅੰਮ੍ਰਿਤਸਰ ਪ੍ਰਸ਼ਾਸਨ ਨੇ ਹਰਿਆਣਾ ਪੁਲਸ ਨੂੰ ਦੱਸਿਆ। ਇਹ ਟੈਂਕਰ ਅੰਮ੍ਰਿਤਸਰ ਦੇ ਸਰਕਾਰੀ ਖੇਤਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਕਸੀਜਨ ਸੰਕਟ ਦੂਰ ਕਰਨ ਲਈ ਪਾਨੀਪਤ ਵਿੱਚੋਂ ਇੰਡੀਅਨ ਆਇਲ ਤੋਂ ਮੰਗਵਾਏ ਜਾ ਰਹੇ ਹਨ। ਕੱਲ੍ਹ ਇੰਡੀਅਨ ਆਇਲ ਨੇ ਅੰਮ੍ਰਿਤਸਰ ਲਈ ਇੱਕ ਟੈਂਕਰ ਰਵਾਨਾ ਕੀਤਾ ਤੇ ਪਾਣੀਪਤ ਵਿੱਚ ਕੁਝ ਲੋਕਾਂ ਨੇ ਰੋਕ ਲਿਆ। ਉਂਜ ਇਸ ਸਥਿਤੀ ਦੇ ਟਾਕਰੇ ਲਈ ਰਾਜ ਸਰਕਾਰ ਦੇ ਦਖਲ ਉੱਤੇ ਮੋਹਾਲੀ ਤੋਂ ਇੱਕ ਆਕਸੀਜਨ ਟੈਂਕਰ ਇੱਥੇ ਪਹੁੰਚ ਗਿਆਅਤੇ ਕੰਮ ਚਲਾਉਣ ਲਈ ਇਸ ਨੂੰ ਲਿਕਵਿਡ ਆਕਸੀਜਨ ਪਲਾਂਟ ਵਿੱਚ ਭਰਿਆ ਜਾਣ ਲੱਗ ਪਿਆ ਸੀ।

Read More Latest Punjabi News

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਹੋਰ ਵਧ ਗਿਆ, ਇੱਕੋ ਦਿਨ ਰਿਕਾਰਡ 217 ਮੌਤਾਂ

Published

on

corona in punjab

ਚੰਡੀਗੜ੍ਹ, 11 ਮਈ, – ਪੰਜਾਬ ਦੇ ਲਈ ਅੱਜ ਮੰਗਲਵਾਰ ਦਾ ਦਿਨ ਕੋਰੋਨਾ ਵਾਇਰਸ ਦੇ ਪੱਖ ਤੋਂ ਬਹੁਤ ਮਾੜਾ ਸਾਬਿਤ ਹੋਇਆ ਹੈ ਤੇ ਇਸ ਇਕੋ ਦਿਨਵਿੱਚ ਕੋਰੋਨਾ ਨਾਲ ਮੌਤਾਂ ਤੇ ਪਾਜ਼ੇਟਿਵ ਕੇਸਾਂ ਸਾਰੇ ਰਿਕਾਰਡ ਟੁੱਟ ਗਏ।ਇਸ ਇੱਕੋ ਦਿਨ ਵਿੱਚ ਕੋਰੋਨਾ ਦੇ ਕਾਰਨ 217 ਮਰੀਜ਼ਾਂ ਦੀ ਮੌਤ ਹੋ ਗਈ, ਜਿਹੜੀ ਅੱਜ ਤੱਕ ਦਾ ਰਿਕਾਰਡ ਹੈ ਤੇ ਏਦਾਂ ਹੀ 8668 ਨਵੇਂ ਪਾਜਿ਼ਟਿਵ ਕੇਸ ਮਿਲੇ ਹਨ, ਇਹ ਵੀ ਇੱਕ ਰਿਕਾਰਡ ਹੈ।
ਇਸ ਬਾਰੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਅੱਜ ਜਿਹੜੇ 217 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚੋਂ ਸਭ ਤੋਂ 30 ਮੌਤਾਂ ਲੁਧਿਆਣੇ ਜ਼ਿਲ੍ਹੇ ਵਿੱਚ ਹੋਈਆਂ ਅਤੇ ਸਭ ਤੋਂ ਵੱਧ 1386 ਪਾਜ਼ੇਟਿਵ ਕੇਸ ਵੀ ਇਸ ਜ਼ਿਲ੍ਹੇ ਵਿੱਚੋਂ ਮਿਲੇ ਹਨ। ਇਸ ਤੋਂ ਇਲਾਵਾ ਜਿ਼ਲਾ ਬਠਿੰਡਾ ਵਿੱਚ 27 ਮੌਤਾਂ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 17-17, ਮੁਕਤਸਰ ਤੇ ਸੰਗਰੂਰ ਤੋਂ 13-13, ਫਾਜ਼ਿਲਕਾ ਵਿੱਚ 12, ਫਿਰੋਜ਼ਪੁਰ ਤੋਂ10, ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ ਤੇ ਜਲੰਧਰ ਜਿ਼ਲਿਆਂ ਤੋਂ 9-9, ਪਠਾਨਕੋਟ ਤੇ ਫਰੀਦਕੋਟ ਤੋਂ 8-8, ਕਪੂਰਥਲਾ ਤੋਂ 5, ਨਵਾਂਸ਼ਹਿਰ, ਤਰਨਤਾਰਨ ਤੇ ਫਤਹਿਗੜ੍ਹ ਸਾਹਿਬ ਜਿ਼ਲਿਆਂ ਵਿੱਚ 4-4 ਅਤੇ ਰੋਪੜ ਵਿੱਚ 2 ਮਰੀਜ਼ਾਂ ਦੀ ਮੌਤ ਹੋਈ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਬਿਨਾਂ ਡਿਗਰੀ ਵਾਲੇ ਡਾਕਟਰ ਦਾ ‘ਮੈਡੀਕਲ ਸੈਂਟਰ’ ਸੀਲ

Published

on

doctor

ਬਰਨਾਲਾ, 11 ਮਈ, – ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਮੈਡੀਕਲ ਸੇਵਾਵਾਂ ਦੇ ਨਾਮ ਉੱਤੇ ਮਰੀਜ਼ਾਂ ਦੀ ਲੁੱਟ ਤੇ ਧੋਖਾਧੜੀ ਵਿਰੁੱਧ ਚਲਾਈ ਮੁੁਹਿੰਮ ਹੇਠ ਅੱਜ ਸਬ ਡਵੀਜ਼ਨਲ ਮੈਜਿਸਟਰੇਟ ਵਰਜੀਤ ਵਾਲੀਆ (ਆਈਏਐਸ) ਨੇ ਬਿਨਾਂ ਡਿਗਰੀ ਵਾਲੇ ‘ਡਾਕਟਰ’ ਦੇ ਖ਼ਿਲਾਫ਼ ਕਾਰਵਾਈ ਕਰ ਕੇ ਉਸ ਦਾ ਸੈਂਟਰ ਸੀਲ ਕਰ ਦਿੱਤਾ ਹੈ।ਇਹ ਜਾਅਲੀ ‘ਡਾਕਟਰ’ ਕੋਰੋਨਾ ਦੇ ਲੱਛਣਾਂ ਵਾਲੇ ਮਰੀਜ਼ ਦਾ ਇਲਾਜ ਵੀ ਕਰ ਰਿਹਾ ਸੀ।
ਬਰਨਾਲਾ ਜ਼ਿਲ੍ਹੇਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ ਉੱਤੇ ਐੱਸ ਡੀ ਐੱਮ ਮੈਜਿਸਟਰੇਟ ਵਰਜੀਤ ਵਾਲੀਆ ਨੇਮੈਡੀਕਲ ਕਮੇਟੀ ਬਣਾਈ, ਜਿਸਵਿੱਚੋਂ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮਿੰਦਰ ਕੌਰ ਤੇ ਡਰੱਗ ਇੰਸਪੈਕਟਰ ਨੇ ਬਿਨਾਂ ਡਿਗਰੀ ਵਾਲੇ ‘ਡਾਕਟਰ’ ਵਲੋਂ ਕੋਰੋਨਾ ਦੇ ਲੱਛਣ ਵਾਲੇ ਮਰੀਜ਼ ਦਾ ਇਲਾਜ ਕਰਨ ਦਾ ਕੇਸ ਫੜਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਬਲਵੰਤ ਸਿੰਘ ਗਿੱਲ ਨਾਮ ਦਾ ਵਿਅਕਤੀ, ਜਿਸ ਨੇ ਆਪਣੀ ਯੋਗਤਾ ਐਮਡੀ, ਡੀਐਨਬੀ (ਗੈਸਟਰੋ) ਲਿਖੀ ਸੀ, ਸਵਾਮੀ ਜੀ ਗੈਸਟਰੋ ਐਨਟੋਮੋਲੋਜੀ ਨਾਮਦਾ ਸੈਂਟਰ ਚਲਾ ਰਿਹਾ ਸੀ। ਉਸ ਨੇ ਐਸਡੀਐਮ ਦਫਤਰ ਵਿਖੇ ਆਕਸੀਜਨ ਸਿਲੰਡਰ ਲਈ ਅਪਲਾਈ ਕੀਤਾ ਤਾਂ ਉਸ ਨੂੰ ਐਮਰਜੈਂਸੀ ਆਧਾਰ ਉੱਤੇਦੇ ਦਿੱਤਾ ਗਿਆ।ਅਗਲੇ ਦਿਨ ਉਸ ਨੇ ਫਿਰ ਅਪਲਾਈ ਕੀਤਾ ਤਾਂ ਇਹ ਕੇਸ ਸ਼ੱਕੀ ਛਾਪਣ ਉੱਤੇ ਐਸਡੀਐਮ ਨੇ ਜਾਂਚ ਕਮੇਟੀ ਮੈਂਬਰਾਂ ਨੂੰ ਚੈਕਿੰਗ ਲਈ ਕਿਹਾ। ਚੈਕਿੰਗ ਕਮੇਟੀ ਨੇ ਵੇਖਿਆ ਕਿ ਸੈਂਟਰਵਿੱਚ ਕੋਵਿਡ ਦੇ ਲੱਛਣਾਂ ਵਾਲੇ ਗੰਭੀਰ ਮਰੀਜ਼ ਨੂੰ ਆਕਸੀਜਨ ਉੱਤੇ ਰੱਖਿਆ ਗਿਆ ਸੀ, ਜਦੋਂ ਕਿ ਉਸ ਨੂੰ ਆਈਸੀ ਯੂ ਵਿੱਚ ਹੋਣਾ ਚਾਹੀਦਾ ਸੀ। ਇਸ ਮੌਕੇ ‘ਡਾਕਟਰ’ ਆਪਣੀ ਡਿਗਰੀ ਨਾ ਦਿਖਾ ਸਕਿਆ ਤਾਂ ਕਮੇਟੀ ਨੇ ਮਰੀਜ਼ ਨੂੰ ਆਈਸੀ ਯੂ ਵਿੱਚ ਭੇਜਣ ਦੇ ਹੁਕਮ ਕੀਤੇ। ਐਸਡੀਐਮ ਵਾਲੀਆ ਨੇ ਦੱਸਿਆ ਕਿ ਸਬੰਧਤ ਵਿਅਕਤੀ ਫਰਾਰ ਹੋ ਜਾਣ ਪਿੱਛੋਂ ਸੈਂਟਰ ਸੀਲ ਕਰ ਦਿੱਤਾ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਗੋਆ ਮੈਡੀਕਲ ਕਾਲਜਵਿੱਚ ਆਕਸੀਜਨ ਸਪਲਾਈ ਰੁਕਣ ਨਾਲ 26 ਮਰੀਜ਼ਾਂ ਦੀ ਮੌਤ

Published

on

corona

ਆਂਧਰਾ ਪ੍ਰਦੇਸ਼ ਵਿੱਚ ਵੀ ਆਕਸੀਜਨ ਦੀ ਘਾਟ ਕਾਰਨ 11 ਮੌਤਾਂ
ਪਣਜੀ, 11 ਮਈ, – ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਆਕਸੀਜਨ ਦੀ ਪੂਰੀ ਸਪਲਾਈ ਨਾ ਹੋਣ ਕਰ ਕੇ ਕਈ ਮਰੀਜ਼ਾਂ ਦੀ ਮੌਤ ਦੀਆਂ ਖਬਰਾਂ ਪਹਿਲਾਂ ਵੱਖ-ਵੱਖ ਰਾਜਾਂ ਤੋਂ ਆਈਆਂ ਹਨ। ਅੱਜ ਇਸ ਤਰ੍ਹਾਂ ਦੀਆਂ ਖਬਰਾਂ ਗੋਆ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਆ ਗਈਆਂ ਹਨ।
ਗੋਆ ਵਿੱਚ ਅੱਜ ਮੰਗਲਵਾਰ ਆਕਸੀਜਨ ਸਪਲਾਈ ਰੁਕਣ ਨਾਲ ਸਿਰਫ 4 ਘੰਟਿਆਂਵਿੱਚ 26 ਮਰੀਜ਼ਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਤੜਕੇ 2 ਵਜੇ ਤੋਂ 6 ਵਜੇ ਦੌਰਾਨ ਆਕਸੀਜਨ ਦੀ ਸਪਲਾਈ ਵਿੱਚ ਅਚਾਨਕ ਕੁਝ ਅੜਿੱਕਾ ਪੈਣ ਨਾਲ ਸਿਰਫ ਚਾਰ ਘੰਟ ਮਾਰੂ ਸਾਬਤ ਹੋਏ ਤੇ 26 ਮਰੀਜ਼ਾਂ ਦੀ ਮੌਤ ਹੋ ਗਈ।ਰਾਜ ਦੀ ਭਾਜਪਾ ਸਰਕਾਰ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਹੋਵੇਗੀ ਤੇ ਹਾਈ ਕੋਰਟ ਵੀ ਇਸ ਦੀਰਿਪੋਰਟ ਮੰਗ ਸਕਦੀ ਹੈ।ਗੋਆ ਮੈਡੀਕਲ ਕਾਲਜ ਹਸਪਤਾਲ ਵਿੱਚ 26 ਮੌਤਾਂ ਹੋਣ ਨਾਲ ਹਰ ਪਾਸੇ ਤਰਥੱਲੀ ਮੱਚਦੀ ਜਾਪਦੀ ਹੈ। ਇਸ ਬਾਰੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਏਦਾਂ ਨਹੀਂ ਲੱਗਦਾ ਕਿ ਇਹ ਘਟਨਾ ਡਾਕਟਰਾਂ ਦੀ ਲਾਪਰਵਾਹੀ ਜਾਂ ਦੇਰੀ ਕਾਰਨ ਹੋਈ ਹੈ। ਜਿਲਾ ਪ੍ਰਸ਼ਾਸਨ ਨੇ ਕੱਲ੍ਹ ਰਾਤ 2 ਵਜੇ ਤੋਂ ਸਵੇਰੇ 6 ਵਜੇ ਦੇ ਵਿਚਾਲੇ ਗੋਆ ਮੈਡੀਕਲ ਕਾਲਜ ਵਿੱਚ ਆਕਸੀਜਨ ਦੀ ਕਮੀ ਬਾਰੇ ਦੱਸਿਆ ਤਾਂ ਤੁਰੰਤ ਸਪਲਾਈ ਪੁਚਾਉਣ ਲਈ ਐੱਸ ਓ ਐੱਸ ਸਿਸਟਮ ਰਾਹੀਂ ਅੱਗੇਸੂਚਨਾ ਦੇ ਦਿੱਤੀ ਗਈ ਸੀ। ਅੱਗੇ ਬਾਰੇ ਉਹ ਕੁਝ ਨਹੀਂ ਦੱਸ ਸਕੇ।
ਦੂਸਰੇ ਪਾਸੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਰੁਈਆ ਸਰਕਾਰੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਹੋਣ ਕਾਰਨ ਵੈਂਟੀਲੇਟਰ ਸਪੋਰਟ ਉੱਤੇ ਰੱਖੇ 11 ਮਰੀਜ਼ਾਂ ਦੀ ਮੌਤ ਹੋ ਗਈ ਹੈ।ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਇਸ ਬਾਰੇਜਾਂਚ ਦੇ ਆਦੇਸ਼ ਦਿੱਤੇ ਹਨ। ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਕਿ ਆਕਸੀਜਨ ਸਪਲਾਈ ਵਿੱਚ ਪ੍ਰੈਸ਼ਰ ਘਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਚਿੱਤੂਰ ਦੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਰਾਤ ਕਰੀਬ ਸਾਢੇ ਅੱਠ ਵਜੇ ਮੁਸ਼ਕਿਲ ਨਾਲ ਪੰਜ ਮਿੰਟ ਲਈ ਆਕਸੀਜਨ ਸਪਲਾਈ ਦਾ ਪ੍ਰੈਸ਼ਰ ਘਟਿਆ ਸੀ ਤੇ ਏਨੇ ਵਿੱਚ ਹੀ ਹਾਦਸਾ ਹੋ ਗਿਆ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca