Owaisi's challenge to BJP in 24 hours, tell me how many Pakistanis
Connect with us apnews@iksoch.com

ਓਵੈਸੀ ਦਾ ਭਾਜਪਾ ਨੂੰ ਚੈਲਿੰਜ ਚੌਵੀ ਘੰਟਿਆਂ ਵਿੱਚ ਦੱਸੋ, ਕਿੰਨੇ ਪਾਕਿਸਤਾਨੀ ਹਨ ਏਥੇ

Published

on

Asaduddin Owaisi

ਹੈਦਰਾਬਾਦ, 25 ਨਵੰਬਰ, – ਆਲ ਇੰਡੀਆ ਇਤਹਾਦੁਲ ਮੁਸਲਮੀਨ (ਏ ਆਈ ਐੱਮ ਆਈ ਐੱਮ) ਦੇ ਮੁਖੀ ਅਤੇ ਪਾਰਲੀਮੈਂਟ ਮੈਂਬਰ ਅਸਦੁਦੀਨ ਓਵੈਸੀ ਨੇ ਅੱਜ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣ ਪ੍ਰਚਾਰ ਦੇ ਦੌਰਾਨ ਤੇਲੰਗਾਨਾ ਦੀ ਭਾਜਪਾ ਦੇ ਪ੍ਰਧਾਨ ਤੇ ਪਾਰਲੀਮੈਂਟ ਮੈਂਬਰ ਮਿਰਜਈ ਸੰਜੈ ਦੇ ਇੱਕ ਬਿਆਨ ਨੂੰ ਵਿਵਾਦ ਵਾਲਾ ਦੱਸਦੇ ਹੋਏ ਭਾਜਪਾ ਉੱਤੇ ਹਮਲਾ ਬੋਲਿਆ ਹੈ। ਓਵੈਸੀ ਨੇ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ, ‘ਮੈਂ ਤੁਹਾਨੂੰ 24 ਘੰਟੇ ਸਮਾਂ ਦਿੰਦਾ ਹਾਂ, ਸਿਰਫ ਇਹ ਦੱਸ ਦਿਓ ਕਿ ਇਸ ਦੇਸ਼ ਵਿੱਚ ਕਿੰਨੇ ਪਾਕਿਸਤਾਨੀ ਰਹਿੰਦੇ ਹਨ।’
ਓਵੈਸੀ ਨੇ ਇਹ ਬਿਆਨ ਓਦੋਂ ਦਿੱਤਾ ਹੈ, ਜਦੋਂ ਭਾਜਪਾ ਦੇ ਪਾਰਲੀਮੈਂਟ ਮੈਂਬਰ ਮਿਰਜਈ ਸੰਜੈ ਨੇ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਵਿੱਚ ਰੋਹਿੰਗਿਆ ਅਤੇ ਪਾਕਿਸਤਾਨੀ ਵੋਟਰ ਹੋਣ ਦਾ ਦੋਸ਼ ਲਾ ਕੇ ਕਿਹਾ ਸੀ ਕਿ ‘ਅਸੀਂ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ਜਿੱਤਣ ਦੇ ਤੁਰੰਤ ਬਾਅਦ ਪੁਰਾਣੇ ਸ਼ਹਿਰ ਉੱਤੇ ਸਰਜੀਕਲ ਸਟ੍ਰਾਈਕ ਕਰਾਂਗੇ।’ ਓਵੈਸੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਦੇ ਬਿਆਨ ਉੱਤੇ ਪਲਟਵਾਂ ਵਾਰ ਕਰਦੇ ਹੋਏ ਕਿਹਾ ਕਿ ‘ਪੁਰਾਣੇ ਹੈਦਰਾਬਾਦਦਾ ਇੱਕ-ਇੱਕ ਨਾਗਰਿਕ ਭਾਰਤੀ ਹੈ ਅਤੇ ਉਨ੍ਹਾਂ ਨੂੰ ਇੱਥੇ ਰਹਿਣ ਦਾ ਅਧਿਕਾਰ ਹੈ। ਮੈਂ ਭਾਜਪਾ ਨੂੰ 24 ਘੰਟੇ ਦਾ ਸਮਾਂ ਦਿੰਦਾ ਹਾਂ, ਸਿਰਫ ਇਹ ਦੱਸ ਦਿਓ ਕਿ ਇੱਥੇ ਕਿੰਨੇ ਪਾਕਿਸਤਾਨੀ ਰਹਿੰਦੇ ਹਨ।’
ਇਸ ਤੋਂ ਪਹਿਲਾਂ ਅਸਦੁਦੀਨ ਓਵੈਸੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੋਟਰ ਸੂਚੀਆਂ ਵਿੱਚ 30 ਹਜ਼ਾਰ ਰੋਹਿੰਗਿਆ ਮੁਸਲਮਾਨ ਹੋਣ ਦੇ ਦਾਅਵੇ ਉੱਤੇ ਖੁੱਲ੍ਹਾ ਚੈਲਿੰਜ ਦਿੰਦੇ ਹੋਏ ਕਿਹਾ ਸੀ ਕਿ ਜੇਵੋਟਰ ਸੂਚੀ ਵਿੱਚ 30 ਹਜ਼ਾਰ ਰੋਹਿੰਗਿਆ ਮੁਸਲਮਾਨ ਹਨ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਕੀ ਕਰਦੇ ਹਨ? ਕੀ ਇਹ ਦੇਖਣਾ ਉਨ੍ਹਾਂ ਦਾ ਕੰਮ ਨਹੀਂ ਕਿ ਵੋਟਰ ਸੂਚੀ 30 ਤੋਂ 40 ਹਜ਼ਾਰ ਰੋਹਿੰਗਿਆ ਮੁਸਲਮਾਨਾਂ ਦਾ ਨਾਮ ਕਿਵੇਂ ਸ਼ਾਮਲ ਹੋ ਗਿਆ।

Click Here Latest Indian Political News

ਅੱਜ-ਨਾਮਾ

ਅੱਜ-ਨਾਮਾ-ਜਨਵਰੀ 22, 2021

Published

on

ajjnama

(22 ਜਨਵਰੀ ਨੂੰ ਉੱਨੀ ਸਾਲ ਪੂਰੇ ਕਰ ਗਿਆ ‘ਅੱਜ-ਨਾਮਾ’)
ਕਰਿਆ ਯਾਦ ਸਨੇਹੀਆਂ ਨੇ ਅੱਜ-ਨਾਮਾ,
ਉੱਨੀਵਾਂ ਸਾਲ ਵੀ ਗਿਆ ਗੁਜ਼ਾਰ ਬੇਲੀ।
ਮਾੜਾ ਦੌਰ ਇਹ ਗੌਲਦਾ ਰਿਹਾ ਬੇਸ਼ੱਕ,
ਹੌਲੇ ਕਰਨ ਲਈ ਦਿਲਾਂ ਦੇ ਭਾਰ ਬੇਲੀ।
ਜਿੱਧਰ ਕਿਤੇ ਭਲਾਈ ਸੀ ਨਜ਼ਰ ਆਈ,
ਲੈਂਦੀ ਉਹਦੀ ਵੀ ਰਿਹਾ ਹੈ ਸਾਰ ਬੇਲੀ।
ਰਾਜਨੀਤੀ ਦਾ ਛੇੜ ਲਿਆ ਜਦੋਂ ਕਿੱਸਾ,
ਹੋਣਾ ਪਿਆ ਇਸਨੂੰ ਅਵਾ-ਜ਼ਾਰ ਬੇਲੀ।
ਫਿਰਕੇਦਾਰੀ ਦੀ ਮਾਰ ਕੁਝ ਵੇਖ ਵਧਦੀ,
ਕਰਨਾ ਪਿਆ ਜਿੱਦਾਂਕਦੇ ਜਿ਼ਕਰ ਬੇਲੀ।
ਲੋਕਾਂ ਵਾਂਗਰ ਹੀ ਓਸ ਦਿਨ ਅੱਜ-ਨਾਮਾ,
ਕਰਦਾ ਦੇਸ਼ ਦਾ ਰਿਹਾ ਹੈ ਫਿਕਰ ਬੇਲੀ।

  • ਤੀਸ ਮਾਰ ਖਾਂ

(ਪਾਠਕਾਂ ਦਾ ਪਿਆਰਾ ਕਾਲਮ ‘ਅੱਜ-ਨਾਮਾ’ ਪਹਿਲਾਂ ਕਦੇ-ਕਦੇ ਛਪਦਾ ਸੀ, ਪਰ ਸਾਲ 2001 ਤੋਂ ਇਹ ਰੋਜ਼ਾਨਾ ਛਪਣ ਲੱਗਾ ਸੀ। ਇਹ ਕਾਲਮ ਸ਼ਾਇਦ ਪੰਜਾਬੀ ਦਾ ਏਨੇ ਸਾਲ ਲਗਾਤਾਰ ਛਪਣ ਵਾਲਾ ਇਕੱਲਾ ਕਾਲਮ ਹੈ, ਜਿਹੜਾ ਅੱਜ ਵੀਹਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ)

Continue Reading

ਸਿਹਤ

ਕੋਵਿਡ ਦੀ ਵੈਕਸੀਨ ਬਣਾਉਣ ਵਾਲੇ ਸੀਰਮ ਇੰਸਟੀਚਿਊਟ ਦੇ ਪਲਾਂਟ ਵਿੱਚ ਅੱਗ

Published

on

  • 5 ਲੋਕਾਂ ਦੀ ਮੌਤ, ਪਰ ਕੋਵਿਡ ਵੈਕਸੀਨ ਪਲਾਂਟ ਸੁਰੱਖਿਅਤ
    ਪੁਣੇ, 21 ਜਨਵਰੀ, – ਮਹਾਰਾਸ਼ਟਰ ਦੇ ਪੁਣੇ ਵਿਚ ਸੀਰਮ ਇੰਸਟੀਚਿਊਟ ਦੇ ਟਰਮੀਨਲ ਨੰਬਰ 1 ਦੇ ਗੇਟ ਦੇ ਕੋਲ ਵੀਰਵਾਰ ਦੁਪਹਿਰ ਨੂੰ ਭਿਆਨਕ ਅੱਗਲੱਗ ਗਈ, ਜਿੱਥੇ ਕੋਰੋਨਾ ਵਾਇਰਸ ਟੀਕਾ ਕੋਵਿਸ਼ਿਲਡ ਬਣਦਾ ਹੈ। ਸੀਰਮ ਇੰਸਟੀਚਿਊਟ ਦੇ ਮੰਜਰੀ ਪਲਾਂਟ ਵਿਚ ਲੱਗੀ ਇਸਅੱਗ ਨੂੰ ਲਗਭਗ 2 ਘੰਟੇ ਦੀ ਸਖਤ ਮਿਹਨਤ ਸਕਦਾ ਕਾਬੂ ਕਰ ਲਿਆ ਗਿਆ ਹੈ, ਪਰ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
    ਮਿਲੀ ਜਾਣਕਾਰੀ ਅਨੁਸਾਰ ਅੱਗ ਸੀਰਮ ਇੰਸਟੀਚਿਊਟ ਦੀ ਟਰਮੀਨਲ ਗੇਟ 1 ਨੇੜਲੀ 3 ਨੰਬਰ ਬਿਲਡਿੰਗ ਦੀ ਚੌਥੀ ਅਤੇ ਪੰਜਵੀਂ ਮੰਜ਼ਲ ਤੱਕ ਫੈਲ ਗਈ, ਪਰ ਕੌਮੀ ਰਾਹਤ ਫੋਰਸ (ਐਨਡੀਆਰਐਫ) ਦੀ ਟੀਮ ਰਾਹਤ ਤੇ ਬਚਾਅ ਕਾਰਜਾਂ ਲਈ ਸੀਰਮ ਇੰਸਟੀਚਿਊਟ ਵਿੱਚਮੌਜੂਦ ਸੀ। ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਦੇ ਮੁਤਾਬਕ ਇਮਾਰਤ ਵਿੱਚੋਂ ਚਾਰ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਪਰ ਅੱਗ ਉੱਤੇ ਕਾਬੂ ਪੈਣ ਪਿੱਛੋਂ 5 ਲਾਸ਼ਾਂ ਮਿਲੀਆਂ ਹਨ। ਮੇਅਰ ਨੇ ਕਿਹਾ ਕਿ ਮਰਨ ਵਾਲੇ ਪੰਜੇ ਲੋਕ ਬਣ ਰਹੀ ਬਿਲਡਿੰਗ ਵਿਚ ਕੰਮ ਕਰਦੇ ਕਾਮੇ ਹੋ ਸਕਦੇ ਹਨ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪਰ ਲਗਦਾ ਹੈ ਕਿ ਇਮਾਰਤ ਵਿੱਚ ਵੈਲਡਿੰਗ ਦੇ ਕੰਮ ਨਾਲ ਲੱਗੀ ਹੋਵੇਗੀ। ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਅੱਗ ਉੱਤੇ ਕਾਬੂ ਪਾ ਲਿਆ ਹੈ ਤੇ ਇਹਅੱਗ ਕੋਵਿਡ ਵੈਕਸੀਨ ਵਾਲੇ ਯੂਨਿਟ ਵਿਚ ਨਹੀਂ ਲੱਗੀ ਸੀ।
    ਇੱਕ ਰਿਪੋਰਟ ਹੈ ਕਿਅੱਗ ਸੀਰਮ ਇੰਸਟੀਚਿਊਟ ਦੇ ਪ੍ਰੋਡਕਸ਼ਨ ਪਲਾਂਟ ਵਿਚ ਲੱਗੀ ਸੀ, ਜਿਹੜਾ ਕੋਵਿਸ਼ਿਲਡ ਬਣਾਉਣ ਵਾਲੇ ਯੂਨਿਟ ਦੇ ਨੇੜੇ ਹੈ। ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸੀਰਮ ਇੰਸਟੀਚਿਊਟ ਦੇ ਮੰਜਰੀ ਨਾਮਕ ਪਲਾਂਟ ਵਿਚ ਲੱਗੀ ਹੈ, ਪਰ ਇਸ ਨਾਲ ਕੋਰੋਨਾ ਦੇ ਟੀਕੇ ਉੱਤੇ ਕੋਈ ਅਸਰ ਨਹੀਂ ਪਵੇਗਾ। ਇਹ ਇੰਸਟੀਚਿਊਟ ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਵੱਲੋਂ ਵਿਕਸਤ ਕੀਤਾਕੋਰੋਨਾ ਵਾਇਰਸਦਾ ਕੋਵਿਸ਼ੀਲਡ ਟੀਕਾ ਬਣਾ ਰਿਹਾ ਹੈ। ਸੀਰਮ ਇੰਸਟੀਚਿਊਟ ਦੁਨੀਆ ਦੀ ਸਭ ਤੋਂ ਵੱਡੀ ਟੀਕਾ ਬਣਾਉਣ ਵਾਲੀ ਕੰਪਨੀ ਹੈ, ਜਿਹੜੀ 1966 ਵਿਚ ਸਾਈਰਸ ਪੂਨਾਵਾਲਾ ਨੇ ਸ਼ੁਰੂ ਕੀਤੀ ਸੀ।

Continue Reading

ਪੰਜਾਬੀ ਖ਼ਬਰਾਂ

ਗੁਰਮੀਤ ਰਾਮ ਰਹੀਮ ਨੂੰ ‘ਸਾਜਿ਼ਸ਼ ਦਾ ਸ਼ਿਕਾਰ’ ਦੱਸ ਕੇ ਨਵੀਂ ਅਰਜ਼ੀ ਹਾਈ ਕੋਰਟ ਵਿੱਚ ਪੇਸ਼

Published

on

ram raheem

ਚੰਡੀਗੜ੍ਹ, 21 ਜਨਵਰੀ, – ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਕ ਨਵੀਂ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਜ਼ਿਸ਼ ਦੇ ਤਹਿਤ ਕਤਲ ਤੇ ਬਲਾਤਕਾਰ ਦੇ ਕੇਸ ਵਿੱਚ ਫਸਾ ਕੇ ਬੰਦ ਕੀਤਾ ਗਿਆ ਹੈ। ਪਟੀਸ਼ਨਰ ਨੇ ਕਿਹਾ ਹੈ ਕਿ ਜਿਨ੍ਹਾਂ ਸੰਤਾਂ ਨੇ ਧਾਰਮਿਕ ਪ੍ਰਚਾਰ ਨਾਲ ਮਨੁੱਖ ਨੂੰ ਈਸ਼ਵਰ ਨਾਲ ਜੋੜਨ ਵਾਲਾ ਕੰਮ ਕੀਤਾ ਹੈ, ਉਹ ਸਾਜ਼ਿਸ਼ ਦਾ ਸ਼ਿਕਾਰ ਬਣਾ ਕੇ ਹਕੂਮਤ ਵੱਲੋਂ ਪਰੇਸ਼ਾਨ ਕੀਤੇ ਜਾ ਰਹੇ ਹਨ ਤੇ ਰਾਮ ਰਹੀਮ ਨਾਲ ਵੀ ਇਹੋ ਹੋਇਆ ਹੈ।
ਹਾਈ ਕੋਰਟ ਵਿੱਚ ਪੇਸ਼ ਕੀਤੀ ਇਸ ਪਟੀਸ਼ਨ ਵਿੱਚ ਸਿਰਸਾ ਦੇ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ, ਵਕੀਲਾਂ ਤੇ ਸੀਬੀਆਈ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਦੇ ਨਾਲ ਡੇਰਾ ਮੈਨੇਜਮੈਂਟ, ਵਕੀਲਾਂ ਅਤੇ ਸੀਬੀਆਈ ਉੱਤੇ ਆਪਸ ਵਿੱਚ ਮਿਲੀਭੁਗਤ ਕਰ ਕੇ ਡੇਰਾ ਮੁਖੀ ਖ਼ਿਲਾਫ਼ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਹਨ। ਪੰਜਾਬ ਦੇ ਰੂਪਨਗਰ ਦੇ ਵਾਸੀ ਬਲਵਿੰਦਰ ਸਿੰਘ ਤੇ ਹੋਰਾਂ ਨੇ ਹਾਈ ਕੋਰਟ ਵਿੱਚ ਦਾਇਰ ਜਨ ਹਿੱਤ ਪਟੀਸ਼ਨ ਵਿੱਚ ਕਿਹਾ ਹੈ ਕਿ ਡੇਰਾ ਸੱਚਾਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਤੇ ਕਤਲ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਰੱਖਣ ਪਿੱਛੇ ਵੱਡੀ ਸਾਜ਼ਿਸ਼ ਹੈ, ਜਿਸ ਦੀਆਂ ਡੂੰਘੀਆਂ ਜੜ੍ਹਾਂ ਹਨ।ਕੋਰਟ ਨੂੰ ਕਿਹਾ ਗਿਆ ਕਿ ਇਸ ਸਾਜ਼ਿਸ਼ ਵਿੱਚ ਹਰਿਆਣਾ ਸਰਕਾਰ, ਸੀਬੀਆਈ ਦੇ ਕੁਝ ਅਫਸਰ, ਡੇਰਾ ਮੁਖੀ ਦੇ ਵਕੀਲ ਅਤੇ ਡੇਰਾ ਮੈਨੇਜਮੈਂਟ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਮਿਲ ਕੇ ਫ਼ਰਜ਼ੀ ਗਵਾਹ ਤੇ ਗ਼ਲਤ ਤੱਥ ਅਦਾਲਤ ਅੱਗੇ ਪੇਸ਼ ਕਰਕੇ ਡੇਰਾ ਮੁਖੀ ਨੂੰ ਜੇਲ੍ ਹਭਿਜਵਾਇਆ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਦੇ ਨਾਲ ਕੇਂਦਰ ਸਰਕਾਰ ਤੋਂ ਸੀ ਬੀ ਆਈ ਅਧਿਕਾਰੀਆਂ ਦੇ ਖ਼ਿਲਾਫ਼ ਤੇ ਬਾਰ ਕੌਂਸਲ ਆਫ਼ ਇੰਡੀਆ ਤੋਂ ਦੋਸ਼ੀ ਵਕੀਲਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪ੍ਰਸ਼ਾਸਨਿਕ ਪੱਧਰ ਉੱਤੇ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ ਅਤੇ ਜਲਦੀ ਹੀ ਇਹ ਪਟੀਸ਼ਨ ਲਿਸਟਿਡ ਹੋ ਸਕਦੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca