Outraged Nitish Kumar says: I will not be the Chief Minister
Connect with us [email protected]

ਰਾਜਨੀਤੀ

ਭੜਕੇ ਹੋਏ ਨਿਤੀਸ਼ ਕੁਮਾਰ ਨੇ ਕਿਹਾ: ਮੈਂ ਨਹੀਂ ਰਹਿਣਾ ਮੁੱਖ ਮੰਤਰੀ, ਐੱਨ ਡੀ ਏ ਜਿਸ ਨੂੰ ਚਾਹੇ, ਬਣਾ ਲਵੇ

Published

on

  • ਕਾਂਗਰਸ ਬੋਲੀ: ਵਿਰੋਧੀ ਧਿਰਾਂ ਨਾਲ ਸੰਪਰਕ ਰੱਖੋ, ਲੋੜ ਪੈ ਸਕਦੀ ਹੈ
    ਪਟਨਾ, 27 ਦਸੰਬਰ, -ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਆਪਣੀ ਪਾਰਟੀ ਜਨਤਾ ਦਲ (ਯੂ)ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵੇਲੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਕਿ ਮੈਂ ਮੁੱਖ ਮੰਤਰੀ ਰਹਿਣਾ ਹੀ ਨਹੀਂ, ਐੱਨ ਡੀ ਏ ਗੱਠਜੋੜ ਜਿਸ ਨੂੰ ਚਾਹੇ, ਮੁੱਖ ਮੰਤਰੀ ਬਣਾ ਲਵੇ।
    ਨਿਤੀਸ਼ ਕੁਮਾਰ ਨੇ ਜਨਤਾ ਦਲ (ਯੁਨਾਈਟਿਡ) ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕਦੌਰਾਨ ਦੋ ਟੁੱਕ ਕਿਹਾ ਕਿ ‘ਮੈਂ ਮੁੱਖ ਮੰਤਰੀ ਨਹੀਂ ਰਹਿਣਾ। ਐੱਨ ਡੀ ਏਗੱਠਜੋੜ ਜਿਸ ਨੂੰ ਚਾਹੇ, ਬਣਾ ਲਵੇ ਮੁੱਖ ਮੰਤਰੀ। ਭਾਜਪਾ ਦਾ ਵੀ ਮੁੱਖ ਮੰਤਰੀ ਹੋਵੇ ਤਾਂ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ, ਮੈਨੂੰ ਕਿਸੇ ਅਹੁਦੇ ਦਾ ਮੋਹ ਨਹੀਂ।’ ਉਨ੍ਹਾਂ ਦੇ ਇਸ ਬਿਆਨ ਨੇ ਬਿਹਾਰ ਦੀ ਰਾਜਨੀਤੀ ਵਿਚ ਸਨਸਨੀ ਫੈਲਾਦਿੱਤੀ ਹੈ। ਜਨਤਾ ਦਲ (ਯੂ) ਦੇ ਕੌਮੀ ਪ੍ਰਧਾਨ ਦੀ ਚੋਣ ਮਗਰੋਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਿਤੀਸ਼ ਕੁਮਾਰ ਨੇ ਕਿਹਾ,‘ਮੇਰੀ ਇਸ ਅਹੁਦੇ ਦੀ ਕੋਈ ਇੱਛਾ ਨਹੀਂ,ਚੋਣ ਨਤੀਜੇ ਤੋਂ ਬਾਅਦ ਮੈਂ ਗਠਜੋੜ ਨੂੰ ਆਪਣੀ ਇੱਛਾ ਦੱਸੀ ਸੀ, ਪਰ ਦਬਾਅ ਇੰਨਾ ਸੀ ਕਿ ਮੈਨੂੰ ਫਿਰ ਕੰਮ ਸੰਭਾਲਣਾ ਪਿਆ ਸੀ।’ ਉਨ੍ਹਾਂ ਕਿਹਾ,‘ਅਸੀਂ ਸਵਾਰਥ ਲਈ ਕੰਮ ਨਹੀਂ ਕਰਦੇ। ਅੱਜ ਤੱਕ ਅਸੀਂ ਕਦੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ।’
    ਵਰਨਣ ਯੋਗ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਜਨਤਾ ਦਲ ਯੂ ਦੇ ਛੇ ਵਿਧਾਇਕ ਭਾਜਪਾ ਨੇ ਆਪਣੇ ਵਿੱਚ ਮਿਲਾ ਲਏ ਹਨ। ਇਸ ਘਟਨਾ ਦਾ ਜਿ਼ਕਰ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ,‘ਅਰੁਣਾਚਲ ਵਿੱਚ ਕੀ ਹੋਇਆ ਸੀ। ਛੇ ਜਣੇ ਜਾਣ ਤੋਂ ਬਾਅਦ ਵੀ ਜਨਤਾ ਦਲ (ਯੂ) ਦਾ ਇਕ ਵਿਧਾਇਕ ਡਟਿਆ ਰਿਹਾ। ਪਾਰਟੀ ਦੀ ਤਾਕਤ ਸਮਝੋ। ਸਾਨੂੰ ਲੋਕਾਂ ਦੇ ਵਿਚਾਲੇ ਸਿਰਫ ਸਿਧਾਂਤਾਂ ਦੇ ਅਧਾਰ ਉੱਤੇਤੁਰਨਾ ਪਏਗਾ, ਪਰ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।’
    ਇਸ ਦੌਰਾਨ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਨਿਤੀਸ਼ ਕੁਮਾਰ ਨੂੰ ਭਾਜਪਾ ਦੀ ‘ਖਰੀਦੋ-ਫਰੋਖਤ ਦੀ ਨੀਤੀ’ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ‘ਅਰੁਣਾਚਲ ਪ੍ਰਦੇਸ਼ ਵਿਚ ਜੋ ਕੁਝ ਵਾਪਰਿਆ ਹੈ, ਉਸ ਨੂੰ ਵੇਖਦੇ ਹੋਏ ਨਿਤੀਸ਼ ਨੂੰ ਬਿਹਾਰ ਵਿਚ ਵਿਰੋਧੀ ਧਿਰਾਂ ਨਾਲ ਸੰਪਰਕ ਰੱਖਣਾ ਚਾਹੀਦਾ ਹੈ।’ ਜਨਤਾ ਦਲ ਯੂ ਨੇ ਅਰੁਣਾਚਲ ਪ੍ਰਦੇਸ਼ ਦੀਆਂ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੱਤ ਸੀਟਾਂ ਜਿੱਤੀਆਂ ਤੇ 41 ਸੀਟਾਂ ਵਾਲੀਭਾਜਪਾ ਤੋਂ ਬਾਅਦ ਓਥੇ ਦੀ ਦੂਸਰੀ ਸਭ ਤੋਂ ਵੱਡੀ ਪਾਰਟੀ ਬਣ ਗਈ ਸੀ, ਪਰ ਬੀਤੇ ਹਫਤੇ ਇਸ ਦੇ ਛੇ ਵਿਧਾਇਕ ਭਾਜਪਾ ਦੇ ਨਾਲ ਜਾ ਮਿਲੇ। ਇਨ੍ਹਾਂ ਵਿਧਾਇਕਾਂ ਦੇ ਓਧਰ ਜਾਣ ਪਿੱਛੋਂ 60 ਮੈਂਬਰੀ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚਓਥੇ ਰਾਜ ਕਰਦੀ ਭਾਜਪਾ ਦੇ48 ਵਿਧਾਇਕ ਹੋ ਗਏ ਹਨ, ਜਦੋਂਕਿ ਜਨਤਾ ਦਲ ਯੂ ਦਾ ਸਿਰਫ ਇੱਕ ਵਿਧਾਇਕ ਬਚਿਆ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਕਾਂਗਰਸ ਅਤੇ ਨੈਸ਼ਨਲ ਪੀਪਲਜ਼ ਪਾਰਟੀ ਦੇ ਕੁੱਲ ਚਾਰ ਵਿਧਾਇਕ ਹਨ।
    ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਟਵੀਟ ਕੀਤਾ ਹੈ, ‘ਪਿਆਰੇ ਨਿਤੀਸ਼ ਕੁਮਾਰ ਜੀ, ਭਾਜਪਾ ਤੋਂ ਸਾਵਧਾਨ ਰਹੋ, ਉਹ ਉੱਤਰ ਪੂਰਬ ਖੇਤਰ ਦੇ ਬਦਨਾਮ ਸਿ਼ਕਾਰੀ ਵਾਂਗ ਸਿ਼ਕਾਰ ਮੁਹਿੰਮ (ਲੋਕ ਨੁਮਾਇੰਦਿਆਂ ਦੀ ਖਰੀਦੋ-ਫਰੋਖਤ) ਦੇ ਮਾਹਰ ਹਨ।’ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਚੌਧਰੀ ਨੇ ਨਿਤੀਸ਼ ਕੁਮਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਹਾਰ ਦੀਆਂ ਵਿਰੋਧੀ ਪਾਰਟੀਆਂ ਨਾਲ ਸੰਪਰਕ ਰੱਖਣ, ਉਨ੍ਹਾਂ ਨੂੰ ਓਥੇ ਵੀ ਇਹੋ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’ ਚੌਧਰੀ ਨੇ ਟਵੀਟ ਕੀਤਾ, ‘ਜਿਵੇਂ ਤੁਸੀਂ ਇਸ ਵੇਲੇ ਅਰੁਣਾਚਲ ਪ੍ਰਦੇਸ਼ ਵਿੱਚ ਸਾਹਮਣਾ ਕਰ ਰਹੇ ਹੋ, ਟੁਕੜੇ-ਟੁਕੜੇ ਹੋਣ ਤੋਂ ਪਹਿਲਾਂਤੁਹਾਨੂੰ ਨਵੇਂ ਤਰੀਕੇ ਲੱਭਣੇ ਚਾਹੀਦੇ ਹਨ।’

ਰਾਜਨੀਤੀ

ਕੈਪਟਨ ਅਮਰਿੰਦਰ ਨੇ ਪਟਿਆਲਾ ਵਿੱਚ ਤਿਰੰਗਾ ਲਹਿਰਾਇਆ

Published

on

capt amrinder
  • ਮੇਰਾ ਦਿਲ ਕਿਸਾਨਾਂ ਦੇ ਨਾਲ ਹੈ: ਅਮਰਿੰਦਰ
    ਪਟਿਆਲਾ, 26 ਜਨਵਰੀ, – ਇਸ ਵਾਰ ਦੇ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਟਿਆਲੇ ਵਿੱਚ ਤਿਰੰਗਾ ਝੰਡਾ ਲਹਿਰਾਇਆ। ਉਨ੍ਹਾਂ ਦੇ ਮੰਤਰੀ ਸਾਥੀਆਂ ਨੇ ਵੀ ਪੰਜਾਬ ਦੇ ਵੱਖ-ਵੱਖ ਜਿ਼ਲਿਆਂ ਵਿੱਚ ਗਣਤੰਤਰ ਦਿਵਸ ਮੌਕੇ ਝੰਡੇ ਲਹਿਰਾਉਣ ਦੀ ਰਸਮ ਨਿਭਾਈ।
    ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇਕਾਰਨ ਇਕ ਸਾਲ ਔਖੀ ਘੜੀ ਦਾ ਪੰਜਾਬੀਆਂ ਨੇ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ ਤੇ ਲਾਕਡਾਊਨ ਦੀ ਮਾਰ ਵੀ ਝੱਲੀ ਹੈ, ਪਰ ਇਸਦਾ ਮੁਕਾਬਲਾ ਕਰਦਿਆਂ ਮੁੜ ਜਿ਼ੰਦਗੀ ਨੂੰ ਲੀਹ ਉੱਤੇ ਪਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਪੰਜਾਬ ਵਿੱਚ ਯਾਦਗਾਰਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਜਲ੍ਹਿਆਵਾਲੇ ਬਾਗ ਵਿੱਚ ਸ਼ਹੀਦ ਹੋਣ ਵਾਲੀਆਂ ਦੀਆਂ ਯਾਦਗਾਰਾਂ ਉਨ੍ਹਾਂ ਦੇ ਪਿੰਡਾਂ ਵਿੱਚ ਵੀ ਬਣਾਈਆਂ ਜਾਣਗੀਆਂ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਡੇ ਕਿਸਾਨ ਦਿੱਲੀ ਦੇ ਬਾਰਡਰ ਉੱਤੇ ਬੈਠੇ ਹਨ, ਅਸੀਂ ਭਾਰਤ ਦਾ ਸਿਰਫ਼ 2 ਫੀਸਦੀ ਹਾਂ, ਪਰ ਸਾਡਾ ਯੋਗਦਾਨ ਵੱਡਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਨੂੰ ਪੁੱਛਿਆ ਵੀ ਨਹੀਂ ਅਤੇ ਕੇਂਦਰ ਸਰਕਾਰ ਨੇ ਪੰਜਾਬ ਦੀ ਅਹਿਮੀਅਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਆਵੇਗਾ, ਜਦੋਂ ਪੰਜਾਬ ਦੀ ਲੋੜ ਪੂਰੇ ਦੇਸ਼ ਨੂੰ ਮੁੜ ਕੇ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਮਨ ਅਤੇ ਦਿਲ ਕਿਸਾਨਾਂ ਦੇ ਨਾਲ ਹੈ, ਅਸੀਂ ਪੰਜਾਬ ਅਸੈਂਬਲੀ ਵਿੱਚ ਖੇਤੀ ਕਾਨੂੰਨ ਰੱਦ ਕਰ ਚੁੱਕੇ ਹਾਂ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਜਿਹੜਾ ਸੂਬਾ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦਾ ਢਿੱਡ ਭਰ ਰਿਹਾ ਹੈ, ਉਨ੍ਹਾਂ ਦੀ ਸੁਣਵਾਈ ਨਾ ਹੋਣਾ ਬੇਹੱਦ ਸ਼ਰਮਨਾਕ ਹੈ।

Read More Punjabi Political News Today

Continue Reading

ਰਾਜਨੀਤੀ

ਸਨੀ ਦਿਓਲ ਵੱਲੋਂ ਇਕ ਵਾਰ ਫਿਰ ਦੀਪ ਸਿੱਧੂ ਬਾਰੇ ਸਫਾਈ ਪੇਸ਼

Published

on

sunny deol

ਨਵੀਂ ਦਿੱਲੀ, 26 ਜਨਵਰੀ, – ਬਾਲੀਵੁੱਡ ਅਭਿਨੇਤਾ ਅਤੇ ਗੁਰਦਾਸਪੁਰ ਹਲਕੇ ਤੋਂ ਪਾਰਲੀਮੈਂਟ ਮੈਂਬਰ ਸੰਨੀ ਦਿਓਲ ਨੇ ਇਕ ਵਾਰ ਫਿਰ ਆਪਣੇ ਪੁਰਾਣੇ ਸਾਥੀ ਦੀਪ ਸਿੱਧੂ ਬਾਰੇ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਮੇਰਾ ਉਸ ਦੇ ਨਾਲ ਕੋਈ ਸਬੰਧ ਨਹੀਂ ਹੈ। ਇਹ ਗੱਲ ਉਸ ਨੇ ਆਪਣੇ ਸੋਸ਼ਲ ਮੀਡੀਏ ਦੇ ਪੇਜ ਉੱਤੇਲਿਖੀ ਹੈ।
ਸਨੀ ਦਿਓਲ ਨੇ ਕਿਹਾ ਕਿ ਮੈਂ ਪੂਰੀ ਦੁਨੀਆ ਨੂੰ ਬੇਨਤੀ ਕਰ ਰਿਹਾ ਹਾਂ ਕਿ ਇਹ ਕਿਸਾਨਾਂ ਤੇ ਸਾਡੀ ਸਰਕਾਰ ਦਾ ਮਾਮਲਾ ਹੈ, ਕਿਸੇ ਨੂੰ ਇਸ ਦੇ ਵਿੱਚ ਨਹੀਂ ਆਉਣਾ ਚਾਹੀਦਾ,ਕਿਉਂਕਿ ਦੋਵੇਂ ਧਿਰਾਂ ਗੱਲਬਾਤ ਕਰਨਗੀਆਂ ਤਾਂ ਕੋਈ ਹੱਲ ਲੱਭ ਲੈਣਗੀਆਂ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਇਸ ਦਾ ਲਾਭ ਲੈਣਾ ਚਾਹੁੰਦੇ ਹਨ ਤੇ ਉਹ ਕਿਸਾਨਾਂ ਬਾਰੇ ਬਿਲਕੁਲ ਨਹੀਂ ਸੋਚਦੇ, ਉਨ੍ਹਾਂ ਦਾ ਆਪਣਾ ਸੁਆਰਥ ਹੋ ਸਕਦਾ ਹੈ।ਸਨੀ ਦਿਓਲ ਨੇ ਕਿਹਾ ਕਿ ਦੀਪ ਸਿੱਧੂ ਚੋਣਾਂ ਦੇ ਵਕਤ ਮੇਰੇ ਨਾਲ ਸੀ, ਪਰ ਲੰਬੇ ਸਮੇਂ ਤੋਂ ਮੇਰੇ ਨਾਲ ਨਹੀਂ, ਜੋ ਵੀ ਉਹ ਕਹਿੰਦਾ ਹੈ, ਉਹ ਉਸਦੀ ਇੱਛਾ ਮੁਤਾਬਕ ਕਰ ਰਿਹਾ ਹੈ,ਉਸਦੀ ਕਿਸੇ ਗਤੀਵਿਧੀ ਨਾਲ ਮੇਰਾ ਕੁਝ ਲੈਣਾ ਦੇਣਾ ਨਹੀਂ, ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਨਾਲ ਹਾਂ ਅਤੇ ਹਮੇਸ਼ਾਂ ਕਿਸਾਨਾਂ ਨਾਲ ਰਹਾਂਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾਂ ਕਿਸਾਨਾਂ ਦੀ ਭਲਾਈ ਬਾਰੇ ਸੋਚਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫਿਰ ਸਹੀ ਸਿੱਟੇ ਉੱਤੇ ਪਹੁੰਚੇਗੀ।

Read More Latest Political News Today

Continue Reading

ਰਾਜਨੀਤੀ

ਲਾਲ ਕਿਲ੍ਹੇ ਦੀਆਂ ਘਟਨਾਵਾਂ ਪਿੱਛੋਂ ਅਮਿਤ ਸ਼ਾਹ ਨੇ ਉੱਚ ਪੱਧਰੀ ਬੈਠਕ ਲਾਈ

Published

on

amit shah

ਨਵੀਂ ਦਿੱਲੀ, 26 ਜਨਵਰੀ, – ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਪ੍ਰਦਰਸ਼ਨ ਤੇ ਦਿੱਲੀ ਵਿੱਚ ਸਥਿਤੀ ਵਿਗੜ ਜਾਣ ਪਿੱਛੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉੱਚ ਪੱਧਰੀ ਬੈਠਕ ਕੀਤੀ, ਜਿਸਵਿੱਚਹੋਮ ਸੈਕਟਰੀ ਦੇ ਨਾਲਦਿੱਲੀ ਪੁਲਿਸ ਦੇ ਅਧਿਕਾਰੀ ਅਤੇ ਹੋਰ ਲੋਕ ਸ਼ਾਮਲ ਹੋਏ। ਅੱਜ ਦੀ ਹਿੰਸਾ ਨਾਲ ਜੁੜੇ ਹਰ ਪੱਖ ਦੀ ਸਮੀਖਿਆ ਲਈ ਅੱਜ ਤਿੰਨ ਅਹਿਮ ਬੈਠਕਾਂ ਕੀਤੀਆਂ ਗਈਆਂ ਅਤੇ ਗ੍ਰਹਿ ਮੰਤਰਾਲੇ ਅਤੇ ਦਿੱਲੀ ਪੁਲਿਸ ਵੱਲੋਂ ਬਣਾਈ ਗਈ ਵਿਸ਼ੇਸ਼ ਟੀਮ ਦਿੱਲੀ-ਐੱਨਸੀਆਰ ਦੇ ਅਧਿਕਾਰੀਆਂ ਤੋਂ ਇਨ੍ਹਾਂ ਘਟਨਾਵਾਂ ਬਾਰੇ ਸਾਰੀ ਜਾਣਕਾਰੀ ਲੈ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਹਿੰਸਾਬਾਰੇ ਪੁਲਿਸ ਅਧਿਕਾਰੀਆਂ ਤੋਂ ਸਾਰਾ ਪੱਖ ਸੁਣਿਆ ਤੇਅਮਨ-ਕਾਨੂੰਨ ਕਾਇਮ ਰੱਖਣ ਲਈ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਫੌਰੀ ਫੈਸਲੇ ਮੁਤਾਬਕ ਸੀਆਰਪੀਐਫ (ਕੇਂਦਰੀ ਰਿਜ਼ਰਵ ਪੁਲਿਸ ਫੋਰਸ) ਦੀਆਂ 15 ਕੰਪਨੀਆਂ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਤਾਇਨਾਤ ਕਰਨ ਲਈ ਹੁਕਮ ਦਿੱਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਇਹ ਬੈਠਕ ਤਕਰੀਬਨ 2 ਘੰਟੇ ਚੱਲੀ ਅਤੇ ਸਾਰੇ ਅਹਿਮ ਵਿਭਾਗਾਂ ਦੇ ਉੱਚ ਅਧਿਕਾਰੀ ਇਸ ਵਿੱਚ ਮੌਜੂਦ ਸਨ। ਪਤਾ ਲੱਗਾ ਹੈ ਕਿ ਖੁਫੀਆ ਏਜੰਸੀਆਂ ਨੂੰ ਅਜੇ ਵੀ ਕਿਸੇ ਤਰ੍ਹਾਂ ਦੀ ਹਿੰਸਾ ਦਾ ਡਰ ਹੈ।
ਸਮਾਜਕ ਨਿਆਂ ਬਾਰੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਕਿਹਾਕਿ ਕੌਮੀ ਦਿਹਾੜੇਮੌਕੇ ਕਿਸਾਨਾਂ ਵੱਲੋਂਦਿੱਲੀ ਵਿੱਚ ਹਿੰਸਾ ਤੇ ਅਰਾਜਕਤਾ ਦਾ ਮਾਹੌਲ ਪੈਦਾ ਕਰਨਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਦਿਨੋਂ ਕਹਿੰਦੇ ਸਾਂ ਕਿ ਅੰਦੋਲਨ ਦਿਸ਼ਾਹੀਣ ਹੈ ਅਤੇ ਟਰੈਕਟਰ ਪਰੇਡ ਦਾ ਰੂਟ ਮਿਥਣ ਵਾਲੇ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਕਿਤੇ ਨਜ਼ਰ ਨਹੀਂ ਆਏ। ਉਨ੍ਹਾਂ ਕਿਹਾ ਕਿ ਇਸ ਹਿੰਸਾ ਲਈ ਕਿਸਾਨਾਂ ਦੇ ਆਗੂ ਜ਼ਿੰਮੇਵਾਰੀ ਲੈਣ ਅਤੇ ਕਿਸਾਨਤੁਰੰਤਦਿੱਲੀਬਾਰਡਰ ਖ਼ਾਲੀ ਕਰ ਕੇ ਘਰਾਂ ਨੂੰ ਪਰਤ ਜਾਣ ਤੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਨਾ ਕਰਨ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca