Outraged by Navjot Sidhu's statement, Captain challenges Sidhu to contest
Connect with us [email protected]

ਰਾਜਨੀਤੀ

ਨਵਜੋਤ ਸਿੱਧੂ ਦੀ ਬਿਆਨ ਬਾਜ਼ੀ ਤੋਂ ਭੜਕੇ ਕੈਪਟਨ ਵਲੋਂ ਸਿੱਧੂ ਨੂੰ ਚੋਣ ਲੜਨ ਦੀ ਚੁਣੌਤੀ

Published

on

capt amrinder and navjot sidhu

ਤਲਖ਼ੀ ਦੌਰਾਨ ਸਿੱਧੂ ਵੱਲੋਂ ਫਿਰ ਮੋੜਵਾਂ ਬਿਆਨ ਜਾਰੀ
ਚੰਡੀਗੜ੍ਹ, 27 ਅਪਰੈਲ, – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ ਗੋਲ਼ੀ ਕਾਂਡ ਦੇ ਕੇਸ ਬਾਰੇ ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਕੀਤੇ ਗਏ ਹਮਲਿਆਂ ਤੋਂ ਭੜਕ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪ ਤੋੜਦੇ ਹੋਏ ਅੱਜ ਉਸ ਨੂੰ ਜਵਾਬ ਦੇਂਦਿਆਂ ਕਿਹਾ ਕਿ ਸਿੱਧੂ ਕਿਸੇ ਹੋਰ ਪਾਰਟੀ ਵਿਚ ਜਾਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਧਾਇਕ ਆਪਣੇ ਮੁੱਖ ਮੰਤਰੀ ਖਿ਼ਲਾਫ ਬੋਲਣ ਲੱਗ ਪੈਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਨੂੰ ਤਿਆਰ ਹੈ।
ਇਕ ਟੀ ਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਦੇ ਕੇ ਕਿਹਾ ਕਿ ਜੇ ਉਹ ਮੇਰੇ ਖਿਲਾਫ਼ ਚੋਣ ਲੜਨੀ ਚਾਹੇ ਤਾਂ ਸ਼ੌਕ ਨਾਲ ਲੜੇ, ਪਰ ਪਿਛਲੀਆਂ ਚੋਣਾਂ ਵਿਚ ਜਿਹੜਾ ਹਾਲ ਜਨਰਲ ਜੇ ਜੇ ਸਿੰਘ ਦਾ ਹੋਇਆ, ਉਹ ਨਾ ਭੁੱਲੇ। ਉਨ੍ਹਾਂ ਕਿਹਾ ਕਿ ਸਿੱਧੂ ਪਟਿਆਲਾ ਤੋਂ ਚੋਣ ਲੜੇ ਤਾਂ ਜਨਰਲ ਜੇ ਜੇ ਸਿੰਘ ਵਾਂਗ ਉਸ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ।ਉਨ੍ਹਾ ਨੇ ਕਿਹਾ ਕਿ ਸਿੱਧੂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿਸ ਪਾਰਟੀ ਵਿਚ ਹੈ, ਜੇ ਕਾਂਗਰਸ ਵਿਚ ਹੈ ਤਾਂ ਅਨੁਸ਼ਾਸਨ ਵਿਚ ਕੰਮ ਕਰੇ। ਉਨ੍ਹਾਂ ਕਿਹਾ ਕਿਪਹਿਲਾਂ ਸਿੱਧੂਸਾਫ ਕਰੇਕਿ ਕਿਸ ਪਾਰਟੀ ਵਿੱਚਜਾਣਾ ਹੈ, ਕਿਉਂਕਿ ਭਾਜਪਾ ਨੂੰ ਗਾਲ੍ਹਾਂ ਕੱਢ ਕੇ ਨਿਕਲਿਆ ਹੈ, ਉਸ ਨੇ ਲੈਣਾ ਨਹੀਂ, ਅਕਾਲੀ ਤੋਂ ਉਂਝ ਔਖੇ ਹਨ, ਫਿਰ ਇਹ ਕਿਸ ਪਾਰਟੀ ਵਿੱਚਜਾਵੇਗਾ, ਪਹਿਲਾਂ ਇਹ ਗੱਲ ਸਾਫ ਕਰੇ।
ਵਰਨਣ ਯੋਗ ਹੈ ਕਿ ਕੋਟਕਪੂਰਾ ਗੋਲ਼ੀ ਕਾਂਡ ਉੱਤੇਹਾਈ ਕੋਰਟਦਾ ਫ਼ੈਸਲਾ ਆਉਣਮਗਰੋਂ ਨਵਜੋਤ ਸਿੱਧੂਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਲਗਾਤਾਰ ਹਮਲੇ ਬੋਲੇ ਤੇ ਪਟਿਆਲੇ ਦੀ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਣ ਦੇ ਨਾਲ ਬੇਅਦਬੀ ਦੇ ਦੋਸ਼ੀਆਂ ਨਾਲ ਮਿਲੀਭੁਗਤ ਦੇ ਦੋਸ਼ ਲਾਏ ਸਨ।ਇਕ ਟਵੀਟ ਵਿਚ ਸਿੱਧੂ ਨੇ ਇਥੋਂ ਤਕ ਕਿਹਾ ਕਿ ‘ਕੀ ਗ੍ਰਹਿ ਮੰਤਰੀ (ਜੋ ਕੈਪਟਨ ਅਮਰਿੰਦਰ ਸਿੰਘ ਖੁਦ ਹਨ) ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ, ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਨੀ ਤੇ ਐਡਵੋਕੇਟ ਜਨਰਲ ਨੂੰ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥ ਵਿੱਚ ਨਹੀਂ ਹੈ। ਫਿਰ ਐਡਵੋਕੇਟ ਜਨਰਲ ਦੀ ਲਗਾਮ ਕਿਸ ਦੇ ਹੱਥ ਹੈ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਹਨ।’ ਇਕ ਹੋਰ ਟਵੀਟ ਵਿਚ ਸਿੱਧੂ ਨੇ ਕਿਹਾ ਕਿ ਜੇ ਚਾਰਜਸ਼ੀਟ ਵਿਚ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਦੇ ਨਾਮ ਆਉਣ ਤੋਂ ਦੋ ਸਾਲ ਬਾਅਦ ਵੀ ਉਨ੍ਹਾਂ ਖਿਲਾਫ ਚਲਾਨ ਪੇਸ਼ ਨਹੀਂ ਹੋਇਆ ਤੇ ਨਾ ਉਨ੍ਹਾਂ ਦਾ ਨਾਮ ਐੱਫ ਆਈ ਆਰ (ਕੇਸ ਦੀ ਮੁੱਢਲੀ ਰਿਪੋਰਟ) ਵਿੱਚ ਪਾਇਆ ਹੈ ਤਾਂ ਇਨਸਾਫ਼ ਕਿਵੇਂ ਮਿਲੇਗਾ? ਇਨ੍ਹਾਂ ਦੋਵਾਂ ਵਿਰੁੱਧ ਸਬੂਤ ਅਦਾਲਤ ਵਿੱਚ ਕਿਉਂ ਪੇਸ਼ ਨਾ ਕੀਤੇ? ਪੰਜਾਬ ਦੇ ਸਭ ਤੋਂ ਅਹਿਮ ਕੇਸ ਨੂੰ ਠੰਢੇ ਬਸਤੇ ਵਿੱਚ ਪਾਉਣ ਤੇ ਲੀਹੋਂ ਲਾਹੁਣ ਲਈ ਕੌਣ ਜ਼ਿੰਮੇਵਾਰ ਹੈ?’ ਇਸ ਕਾਰਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਸ ਨੂੰ ਤਿੱਖਾ ਜਵਾਬ ਦਿੱਤਾ ਹੈ।
ਦੂਸਰੇ ਪਾਸੇ ਇਸ ਤਲਖ਼ੀ ਦੌਰਾਨ ਅੱਜ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਉੱਤੇਕਿਹਾ ਕਿ ‘ਪੰਜਾਬ ਦੀ ਚੇਤਨਤਾ ਨੂੰ ਭਟਕਾਉਣ ਦੇ ਸਭ ਯਤਨ ਅਸਫ਼ਲ ਹੋਣਗੇ, ਪੰਜਾਬ ਮੇਰੀ ਰੂਹ ਹੈ ਅਤੇ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਡੀ ਲੜਾਈ ਇਨਸਾਫ਼ ਅਤੇ ਦੋਸ਼ੀਆਂ ਨੂੰ ਦੰਡ ਦਿਵਾਉਣ ਦੀ ਹੈ। ਇਸ ਲੜਾਈ ਵਿਚ ਕਿਸੇ ਵਿਧਾਨ ਸਭਾ ਸੀਟ ਬਾਰੇ ਵਿਚਾਰ ਕਰਨਾ ਕੋਈ ਅਹਿਮੀਅਤ ਨਹੀਂ ਰੱਖਦਾ।’ ਨਵਜੋਤ ਸਿੱਧੂ ਵਲੋਂ ਸੋਸ਼ਲ ਮੀਡੀਆ ਉੱਤੇਦਿੱਤੇ ਇਸ ਬਿਆਨ ਨੂੰ ਮੁੱਖ ਮੰਤਰੀ ਦੀ ਅੱਜ ਦੀ ਚੁਣੌਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

Read More Political News Today

ਰਾਜਨੀਤੀ

ਲਾਕਡਾਊਨ ਨਿਯਮ ਤੋੜਨ ਦੇ ਦੋਸ਼ ਵਿੱਚ ਪੱਪੂ ਯਾਦਵ ਗ੍ਰਿਫਤਾਰ

Published

on

Pappu Yadav

ਪਟਨਾ, 12 ਮਈ – ਜਨ ਅਧਿਕਾਰ ਪਾਰਟੀ (ਜਾਪ) ਦੇ ਮੁਖੀ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੂੰ ਕੱਲ੍ਹ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਨ੍ਹਾਂ ਨੇ ਭਾਜਪਾ ਐੱਮ ਪੀ ਰਾਜੀਵ ਪ੍ਰਤਾਪ ਰੂਡੀ ਉੱਤੇ ਸਰਕਾਰੀ ਫੰਡ ਵਿੱਚੋਂ ਆਈਆਂ ਐਂਬੂਲੈਂਸਾਂ ਨੂੰ ਆਪਣੇ ਘਰ ਵਿੱਚ ਲੁਕਾਈ ਰੱਖਣ ਅਤੇ ਜਨਤਕ ਕੰਮ ਵਿੱਚ ਨਾ ਵਰਤਣ ਦੇ ਦੋਸ਼ ਲਾਏ ਸਨ।
ਪੁੱਪੂ ਯਾਦਵ ਨੂੰ ਹਿਰਾਸਤ ਵਿੱਚ ਲੈਣ ਨਾਲ ਬਿਹਾਰ ਦੀ ਸਿਆਸਤ ਵੀ ਭੱਖ ਗਈ ਹੈ। ਪਟਨਾ ਦੇ ਐੱਸ ਐੱਸ ਪੀ ਉਪੇਂਦਰ ਕੁਮਾਰ ਨੇ ਦੱਸਿਆ ਕਿ ਪੱਪੂ ਯਾਦਵ ਬਿਨਾਂ ਪਾਸ ਘੰੁਮ ਰਹੇ ਸਨ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਬਿਨਾਂ ਕਿਸੇ ਠੋਸ ਕਾਰਨ ਤੋਂ ਉਹ ਘਰੋਂ ਬਾਹਰ ਨਾ ਨਿਕਲਣ। ਕੱਲ੍ਹ ਸੂਚਨਾ ਮਿਲੀ ਕਿ ਉਹ ਕੋਵਿਡ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਟਨਾ ਮੈਡੀਕਲ ਕਾਲਜ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਗਏ ਹਨ। ਪੁਲਸ ਨੂੰ ਫੋਨ ਆਇਆ ਕਿ ਉਨ੍ਹਾਂ ਕਾਰਨ ਮਰੀਜ਼ਾਂ ਨੂੰ ਇਲਾਜ ਕਰਾਉਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ। ਇਸ ਪਿੱਛੋਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਰੰਜਨ ਯਾਦਵ ਉਰਫ ਪੱਪੂ ਯਾਦਵ ਨੇ ਖੁਦ ਟਵੀਟ ਕਰ ਕੇ ਕਿਹਾ ਸੀ ਕਿ ‘ਮੈਨੂੰ ਗ਼੍ਰਿਫ਼ਤਾਰ ਕਰਕੇ ਪਟਨਾ ਦੇ ਗਾਂਧੀ ਮੈਦਾਨ ਥਾਣੇ ਵਿੱਚ ਲਿਜਾਇਆ ਗਿਆ ਹੈ, ਕੋਰੋਨਾ ਕਾਲ ਵਿੱਚ ਜ਼ਿੰਦਗੀਆਂ ਬਚਾਉਣ ਲਈ ਆਪਣੀ ਜਾਨ ਹਥੇਲੀ ਉੱਤੇਰੱਖ ਕੇ ਜੂਝਣਾ ਜੁਰਮ ਹੈ ਤਾਂ ਮੈਂ ਅਪਰਾਧੀ ਹਾਂ। ਪ੍ਰਧਾਨ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ, ਦੇ ਦਿਓ ਫਾਂਸੀ ਜਾਂ ਭੇਜ ਦਿਓ ਜੇਲ੍ਹ, ਝੁਕਾਂਗਾ ਨਹੀਂ, ਰੁਕਾਂਗਾ ਨਹੀਂ, ਲੋਕਾਂ ਨੂੰ ਬਚਾਵਾਂਗਾ। ਬੇਈਮਾਨਾਂ ਨੂੰ ਬੇਨਕਾਬ ਕਰਦਾ ਰਹਾਂਗਾ।’
ਦੂਸਰੇ ਪਾਸੇ ਪੱਪੂ ਯਾਦਵ ਨੂੰ ਗ੍ਰਿਫਤਾਰ ਕਰਨ ਪਿੱਛੋਂ ਸੂਬੇ ਦੀ ਨਿਤੀਸ਼ ਸਰਕਾਰ ਵਿੱਚ ਸ਼ਾਮਲ ਹਿੰਦੋਸਤਾਨ ਅਵਾਮ ਮੋਰਚਾ (ਹਮ) ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੋਈ ਲੋਕ ਪ੍ਰਤੀਨਿਧੀ ਜੇ ਦਿਨ-ਰਾਤ ਲੋਕਾਂ ਦੀ ਸੇਵਾ ਕਰੇ ਅਤੇ ਉਸ ਦੇ ਬਦਲੇ ਉਸ ਨੂੰ ਗ਼੍ਰਿਫ਼ਤਾਰ ਕੀਤਾ ਜਾਵੇ ਤਾਂ ਅਜਿਹੀ ਘਟਨਾ ਮਨੁੱਖਤਾ ਲਈ ਖਤਰਨਾਕ ਹੈ। ਅਜਿਹੇ ਕੇਸਾਂ ਦੀ ਪਹਿਲਾਂ ਅਦਾਲਤੀ ਜਾਂਚ ਹੋਵੇ, ਬਾਅਦ ਵਿੱਚ ਕੋਈ ਕਾਰਵਾਈ ਹੋਵੇ, ਜੇ ਇੰਝ ਨਹੀਂ ਹੋਵੇਗਾ ਤਾਂ ਲੋਕਾਂ ਦਾ ਗੁੱਸਾ ਭੜਕਣਾ ਲਾਜ਼ਮੀ ਹੈ।

Read More Latest Politics News

Continue Reading

ਰਾਜਨੀਤੀ

ਆਰ ਐੱਸ ਐੱਸ ਵੱਲੋਂ ਭਾਜਪਾ ਨੂੰ ਪੱਛਮੀ ਬੰਗਾਲ ਬਾਰੇ ਆਤਮ ਚਿੰਤਨ ਕਰਨ ਦੀ ਸਲਾਹ

Published

on

bjp

ਗਲਤ ਤਜਰਬੇ ਨਾਲ ਬੰਗਾਲ ਵਿੱਚ ਪਾਸਾ ਪਲਟਣ ਦੀ ਗੱਲ ਕਹੀ
ਨਵੀਂ ਦਿੱਲੀ, 11 ਮਈ, – ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਜਿੱਥੇ ਪਾਰਟੀ ਵਿੱਚ ਕੇਂਦਰੀ ਪੱਧਰ ਉੱਤੇ ਲੀਡਰਸ਼ਿਪ ਬਦਲਣ ਦੀ ਮੰਗ ਜ਼ੋਰ ਫੜ ਰਹੀ ਹੈ, ਇਸ ਦੇ ਨਾਲ ਹੀ ਦੂਸਰੇ ਪਾਸੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁੱਖ ਪੱਤਰ ‘ਪਾਂਚਜਨਯ’ ਵਿੱਚ ਛਪੇ ਇੱਕ ਲੇਖ ਵਿੱਚ ਭਾਜਪਾ ਨੂੰ ਇਸ ਹਾਰ ਤੋਂ ਬਾਅਦ ਆਤਮ-ਚਿੰਤਨ ਕਰਨ ਦੀ ਸਲਾਹ ਦੇ ਦਿੱਤੀ ਗਈ ਹੈ।
ਆਰ ਐੱਸ ਐੱਸ ਦੇ ਮੁੱਖ ਪੱਤਰ ‘ਪਾਂਚਜਨਯ’ ਵਿੱਚ ਲਿਖਿਆ ਹੈ ਕਿ ਅਣਥੱਕ ਕੋਸ਼ਿਸ਼ ਨਹੀਂ, ਸਗੋਂ ਇਕ ਗਲਤ ਤਜਰਬੇ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਲਈ ਉਲਟ ਹਾਲਾਤ ਪੈਦਾ ਕੀਤੇ ਹਨ ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿੱਥੇ 121 ਵਿਧਾਨ ਸਭਾ ਸੀਟਾਂ ਵਿੱਚ ਅਗੇਤ ਮਿਲੀ ਸੀ, ਇਸ ਵਾਰ ਪਾਰਟੀ 77 ਸੀਟਾਂ ਉੱਤੇ ਸਿਮਟ ਗਈ ਹੈ। ਭਾਜਪਾ ਨੂੰ ਵਿਧਾਨ ਸਭਾ ਦੇ ਆਖ਼ਰੀ ਦੋ ਪੜਾਵਾਂ ਦੀ ਵੋਟਿੰਗਵਿੱਚ ਭਾਰੀ ਨਿਰਾਸ਼ਾ ਪੱਲੇ ਪੱਈ ਹੈ। ‘ਪਾਂਚਜਨਯ’ ਦੇ ਅਨੁਸਾਰ ਭਾਜਪਾ ਨੇ ਕਾਹਲੀਵਿੱਚਟੀ ਐੱਮ ਸੀ ਦੇ ਉਨ੍ਹਾਂ ਨੇਤਾਵਾਂ ਨੂੰ ਪਾਰਟੀਵਿੱਚ ਸ਼ਾਮਲ ਕਰ ਲਿਆ ਸੀ, ਜਿਨ੍ਹਾਂ ਦਾ ਅਕਸ ਕਾਫ਼ੀ ਖ਼ਰਾਬ ਸੀ ਅਤੇ ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਮੁਕਾਬਲੇ ਭਾਜਪਾ ਦੀਆਂ ਵੋਟਾਂਵਿੱਚ 2 ਫ਼ੀਸਦੀ ਕਮੀ ਆਈ, ਜਦ ਕਿ ਕਾਂਗਰਸ ਅਤੇ ਖੱਬੇ ਪੱਖੀਆਂ ਦੀਆਂ 5 ਫ਼ੀਸਦੀ ਵੋਟਾਂ ਟੀ ਐੱਮ ਸੀ ਵੱਲ ਚਲੀਆਂ ਗਈਆਂ।
ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਬਾਰੇ‘ਪਾਂਚਜਨਯ’ ਨੇ ਲਿਖਿਆ ਕਿ ਜੇ ਕਾਂਗਰਸ ਅਤੇ ਖੱਬੇ ਪੱਖੀ ਆਪਣੇ ਸਾਲ 2019 ਦੇ ਵੋਟ ਕਾਇਮ ਰੱਖ ਲੈਂਦੇ ਤਾਂ ਭਾਜਪਾ ਘੱਟੋ-ਘੱਟ 93 ਸੀਟਾਂਤੱਕ ਚਲੀ ਜਾਂਦੀ, ਪਰ ਦੋਵਾਂ ਪਾਰਟੀਆਂ ਦੇ ਇਹ ਵੋਟਰਟੀ ਐੱਮ ਸੀ ਵੱਲ ਚਲੇ ਜਾਣ ਨਾਲ ਭਾਜਪਾ ਨੂੰ ਜਿੱਤਣਾ ਔਖਾ ਹੋ ਗਿਆ।ਇਨ੍ਹਾਂ ਚੋਣਾਂ ਤੋਂ ਸਾਫ ਹੋ ਗਿਆ ਕਿ ਪੱਛਮੀ ਬੰਗਾਲ ਦੇ ਚਾਰ ਵੱਡੇ ਜਿ਼ਲਿਆਂ ਤੋਂ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੀ, ਜਿਨ੍ਹਾਂ ਵਿੱਚ ਝਾਰਗ੍ਰਾਮ, ਸਾਊਥ 24 ਪਰਗਨਾ, ਪੂਰਬੀ ਬਰਧਮਾਨ ਤੇ ਕੋਲਕਾਤਾ ਸ਼ਾਮਲ ਹਨ। ‘ਪਾਂਚਜਨ’ ਨੇ ਲਿਖਿਆ ਕਿ ਦਲਿਤਾਂ ਦਾ ਸਮਰਥਨ ਵੀ ਭਾਜਪਾ ਨੂੰ ਵਿਧਾਨ ਸਭਾ ਚੋਣਾਂਵਿੱਚ ਨਹੀਂ ਮਿਲਿਆ ਤੇ ਜਿਸ ਮਤੂਆ ਭਾਈਚਾਰੇ ਬਾਰੇ ਭਾਜਪਾ ਨੇ ਵੱਡੇ ਦਾਅਵੇ ਕੀਤੇ ਸਨ, ਉਸ ਨੇ ਵੀ ਭਾਜਪਾ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਤੇ ਸਿਰਫ਼ ਜਲਪਾਈਗੁੜੀ ਖੇਤਰ ਵਿੱਚ ਪਾਰਟੀ ਨੂੰ 27 ਵਿੱਚੋਂ 21 ਸੀਟਾਂ ਉੱਤੇ ਜਿੱਤ ਹੋ ਸਕੀ ਹੈ, ਜਿਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਆਰ ਐੱਸ ਐੱਸ ਦੇ ਮੁੱਖ ਪੱਤਰ ਨੇ ਲਿਖਿਆ ਹੈ ਕਿ ਪੱਛਮੀ ਬੰਗਾਲਵਿੱਚ 4 ਪ੍ਰਮੁੱਖ ਕਾਰਨਾਂ ਕਰ ਕੇ ਭਾਜਪਾ ਦਾ ਸੱਤਾਵਿੱਚ ਆਉਣ ਦਾ ਸੁਫ਼ਨਾ ਪੂਰਾ ਨਹੀਂ ਹੋਇਆ। ਪਹਿਲਾ ਟੀ ਐੱਮ ਸੀਵੱਲੋਂ ਵੱਖ-ਵੱਖ ਯੋਜਨਾਵਾਂ ਨਾਲ ਓਥੇ ਲੋਕਾਂ ਨੂੰ ਲਾਭਪਾਤਰੀ ਬਣਾ ਕੇ ਰੱਖਣਾ, ਦੂਸਰਾ ਆਖਰੀ ਦੋ ਪੜਾਵਾਂ ਦੀ ਪੋਲਿੰਗ ਉੱਤੇ ਕੋਰੋਨਾ ਵਾਇਰਸ ਦੀ ਬੀਮਾਰੀ ਦਾ ਅਸਰ ਤੇ ਤੀਸਰਾ ਮਾੜੇ ਅਕਸ ਵਾਲੇ ਟੀ ਐੱਮ ਸੀ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ। ਆਖਰੀ ਗੱਲ ਕਿ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਦੀ ਕਮਜੋਰ ਰਣਨੀਤੀ ਤੇ ਖੱਬੇ ਪੱਖੀਆਂ ਅਤੇ ਕਾਂਗਰਸ ਦਾ ਵੋਟ ਬੈਂਕ ਟੀ ਐੱਮ ਸੀ ਵੱਲ ਨਿਕਲ ਗਿਆ ਅਤੇ ਭਾਜਪਾ ਇਸ ਨੂੰ ਓਧਰ ਖਿਸਕਦਾ ਵੇਖ ਹੀ ਨਹੀਂ ਸੀ ਸਕੀ।

Read More Latest Politics News

Continue Reading

ਰਾਜਨੀਤੀ

ਤਿੰਨ ਕੈਬਨਿਟ ਮੰਤਰੀਆਂ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਲਈ ਕਾਂਗਰਸ ਹਾਈਕਮਾਂਡ ਨੂੰ ਅਪੀਲ

Published

on

navjot sidhu

ਚੰਡੀਗੜ੍ਹ, 11 ਮਈ – ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਵਿਰੁੱਧ ਕੁਝ ਕੈਬਨਿਟ ਮੰਤਰੀਆਂ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਇਸ ਵਿਧਾਇਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਨ੍ਹਾਂ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਨੂੰ ਘੋਰ ਗ਼ੈਰ-ਅਨੁਸ਼ਾਸਨ ਤੇ ਸੂਬੇ ਦੀ ਕਾਂਗਰਸ ਸਰਕਾਰ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਦੱਸ ਕੇ ਕਿਹਾ ਕਿ ਸਿੱਧੂ ਵੱਲੋਂ ਕੈਪਟਨ ਉੱਤੇ ਨਿੱਜੀ ਕਿਸਮ ਦੇ ਹਮਲੇ ਕਰਨਾ ਪਾਰਟੀ ਵਿਰੋਧੀ ਹਰਕਤ ਹੈ ਜੋ ਤੁਰੰਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰਦੀ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਸਿੰਘ ਸਿੱਧੂ ਦੀਆਂ ਇਨ੍ਹਾਂ ਕਾਰਵਾਈਆਂ ਦਾ ਕਰੜਾ ਨੋਟਿਸ ਲਿਆ ਅਤੇ ਕਾਂਗਰਸ ਦਾ ਚੁਣਿਆ ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸੀ ਮੁੱਖ ਮੰਤਰੀ ਦੀ ਖੁੱਲ੍ਹ ਕੇ ਆਲੋਚਨਾ ਕਰਨ ਦੀ ਨਿੰਦਾ ਕੀਤੀ। ਮੰਤਰੀਆਂ ਨੇ ਕਿਹਾ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਦੇ ਖ਼ਿਲਾਫ਼ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਲੋਕਤੰਤਰੀ ਸਿਆਸੀ ਦਲ ਦੇ ਨਾਰਾਜ਼ ਮੈਂਬਰ ਦਾ ਗੁੱਸਾ ਕਹਿ ਕੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਇਹ ਖੁੱਲ੍ਹੀ ਬਗਾਵਤ ਉਸ ਵੇਲੇ ਕਾਂਗਰਸ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ।
ਇਨ੍ਹਾਂ ਮੰਤਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਿੱਧੂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਪੰਜਾਬ ਦੀ ਪਾਰਟੀ ਵਿੱਚ ਬਦਅਮਨੀ ਫੈਲ ਜਾਵੇਗੀ, ਜੋ ਇਸ ਲਈ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਲਈ ਘਾਤਕ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਾਫ਼ ਹੈ ਕਿ ਸਿੱਧੂ ਦੀ ਨੀਤ ਠੀਕ ਨਹੀਂ ਹੈ ਅਤੇ ਉਸ ਨੂੰ ਸਿਰਫ਼ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਦੀ ਚਿੰਤਾ ਹੈ ਅਤੇ ਉਹ ਆਪਣੇ ਦੋਸ਼ਾਂ ਰਾਹੀਂ ਮੁੱਖ ਮੰਤਰੀ ਖ਼ਿਲਾਫ਼ ਸੂਬਾ ਕਾਂਗਰਸ ਵਿੱਚ ਨਾ-ਪੱਖੀ ਮਾਹੌਲ ਸਿਰਜਣਾ ਚਾਹੁੰਦੇ ਹਨ। ਸਿੱਧੂ ਵੱਲੋਂ ਸੋਸ਼ਲ ਮੀਡੀਆਂ ਉੱਤੇ ਅਪਣਾਏ ਜਾ ਰਹੇ ਹਮਲਾਵਰ ਰੁਖ਼ ਨੂੰ ਕਾਂਗਰਸ ਹਾਈਕਮਾਂਡ ਉੱਤੇ ਦਬਾਅ ਪਾ ਕੇ ਆਪਣੀਆਂ ਗ਼ੈਰ-ਵਾਜਬ ਮੰਗਾਂ ਮਨਵਾਉਣ ਦੀ ਕੋਸ਼ਿਸ਼ ਦੱਸ ਕੇ ਕਾਂਗਰਸੀ ਮੰਤਰੀਆਂ ਨੇ ਕਿਹਾ ਕਿ ਜੇ ਪਾਰਟੀ ਨੇਸਿੱਧੂ ਦੇ ਖ਼ਿਲਾਫ਼ ਕੋਈ ਕਦਮ ਨਾ ਚੁੱਕਿਆ ਤਾਂ ਇਸ ਨਾਲ ਹੋਰ ਬਾਗ਼ੀ ਅਤੇ ਉਚਾ ਉਡਣ ਦੇ ਚਾਹਵਾਨ ਮੈਂਬਰਾਂ ਨੂੰ ਖੁੱਲ੍ਹੇ ਤੌਰ ਉੱਤੇ ਕਾਂਗਰਸ ਦੀ ਲੀਡਰਸ਼ਿਪ ਖ਼ਿਲਾਫ਼ ਆਵਾਜ਼ ਚੁੱਕਣ ਦੀ ਸ਼ਹਿ ਮਿਲੇਗੀ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca