Opposition parties have repeatedly approached the government over the
Connect with us [email protected]

ਰਾਜਨੀਤੀ

ਖੇਤੀ ਕਾਨੂੰਨਾਂ ਦੇ ਮੁੱਦੇ ਤੋਂ ਵਿਰੋਧੀ ਧਿਰ ਵੀ ਸਰਕਾਰ ਨੂੰ ਮੁੜ-ਮੁੜ ਸਿੱਧੀ ਹੋ ਕੇ ਪਈ

Published

on

kisan unions
  • ਕੀ ਕਿਸਾਨ ਆਤਮ ਨਿਰਭਰ ਹੋਣ ਕਰ ਕੇ ਅੰਦੋਲਨ ਉੱਤੇ ਬੈਠੇ ਹਨ: ਸਿੱਬਲ
  • ਦਸਮੇਸ਼ ਦੇ ਵਾਰਸ ਕੇਂਦਰ ਸਰਕਾਰ ਦੀਆਂ ਸੂਲਾਂ ਤੋਂ ਡਰਨਗੇ ਨਹੀਂ : ਮਾਨ
  • ਸਰਕਾਰ ਐੱਫ ਸੀ ਆਈ ਨੂੰ ਖਤਮ ਕਰਨਾ ਚਾਹੁੰਦੀ ਹੈ: ਹਰਸਿਮਰਤ
    ਨਵੀਂ ਦਿੱਲੀ, 10 ਫਰਵਰੀ, – ਅੱਜ ਬੁੱਧਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਦੇ ਮੁੱਦੇ ਉੱਤੇ ਵਿਰੋਧੀ ਧਿਰ ਉੱਤੇ ਹਮਲਾ ਬੋਲਿਆ ਤਾਂ ਇਸ ਮੌਕੇ ਵਿਰੋਧੀ ਧਿਰ ਵੀ ਸਰਕਾਰ ਨੂੰ ਪੈ ਨਿਕਲੀ।
    ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਸਰਕਾਰ ਉੱਤੇ ਬਜਟ ਵਿੱਚ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਾ ਕੇ ਕਿਹਾ ਕਿ ਦੇਸ਼ ਦਾ ਪੂਰਾ ਕਾਰੋਬਾਰ 4-5 ਉਦਯੋਗਪਤੀ ਪਰਿਵਾਰਾਂ ਤੱਕ ਸਿਮਟ ਗਿਆ ਹੈ। ਸਿੱਬਲ ਨੇ ਰਾਜ ਸਭਾ ਵਿਚ ਸਾਲ 2021-22 ਦੇ ਬਜਟ ਉੱਤੇ ਚਰਚਾ ਦੌਰਾਨ ਕਿਹਾ ਕਿ ਆਤਮ ਨਿਰਭਰ ਭਾਰਤ ਦੀ ਗੱਲ ਕੀਤੀ ਹੈ, ਪਰ ਕੋਰੋਨਾ ਦੇ ਦੌਰ ਤੋਂ ਬਾਅਦ ਦੇਸ਼ ਵਿੱਚ ਕੋਈ ਖੇਤਰ ਆਤਮ ਨਿਰਭਰ ਨਹੀਂ ਦਿੱਸਦਾ। ਉਨ੍ਹਾਂ ਪੁੱਛਿਆ ਕਿ ਕੀ ਸਾਡੇ ਦੇਸ਼ ਦੇ ਲੋਕ ਆਤਮ ਨਿਰਭਰ ਹਨ? ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ 86 ਫ਼ੀਸਦੀ ਕਿਸਾਨਾਂ ਦੀਆਂ ਜ਼ਮੀਨਾਂ 5 ਏਕੜ ਤੋਂ ਘੱਟ ਹਨ। ਕੀ ਉਹ ਆਤਮ ਨਿਰਭਰ ਹੋਣ ਕਰ ਕੇਦਿੱਲੀਦੇ ਬਾਹਰ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਹਨ? ਸਿੱਬਲ ਨੇ ਕਿਹਾ ਕਿ ਅਮਰੀਕਾ, ਯੂਰਪ, ਚੀਨ ਅਤੇ ਕਈ ਹੋਰ ਦੇਸ਼ਾਂ ਵਿਚ ਸਰਕਾਰ ਕਿਸਾਨਾਂ ਨੂੰ ਵੱਡੇ ਪੈਮਾਨੇ ਉੱਤੇ ਆਰਥਿਕ ਮਦਦ ਦੇਂਦੀ ਹੈ, ਪਰ ਭਾਰਤ ਦੇ ਕਿਸਾਨ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਲਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ 75,000 ਕਰੋੜ ਰੁਪਏ ਤੋਂ ਘੱਟ ਕਰ ਕੇ 65,000 ਕਰੋੜ ਰੁਪਏ ਕਰ ਦਿੱਤੀ ਹੈ। ਦੇਸ਼ ਵਿਚ 4-5 ਲੋਕਾਂ ਦੇ ਫਾਇਦੇ ਲਈ ਸਾਰੇ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਮਾਰ ਹੇਠ ਕੋਲਾ, ਸੀਮੈਂਟ ਅਤੇ ਸਟੀਲ ਉਤਪਾਦਨ ਘਟਿਆ। ਵੱਡੇ ਪੱਧਰ ਉੱਤੇ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਤੇ ਰੁਜ਼ਗਾਰ ਛੁੱਟਣ ਕਾਰਨ ਲੋਕਾਂ ਨੂੰ ਸ਼ਹਿਰਾਂ ਤੋਂ ਪੈਦਲ ਪਿੰਡਾਂ ਨੂੰ ਜਾਣਾ ਪਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ 73 ਫ਼ੀਸਦੀ ਸੰਪਤੀ ਇਕੋ ਘਰਾਣੇ ਕੋਲ ਚਲੀ ਗਈ, ਦੇਸ਼ ਦੇ 6-7 ਵੱਡੇ ਹਵਾਈ ਅੱਡੇ ਨਿੱਜੀ ਹੱਥਾਂ ਵਿਚ ਦੇਣ ਦਾ ਵਿੱਤ ਮੰਤਰਾਲਾ ਅਤੇ ਨੀਤੀ ਕਮਿਸ਼ਨ ਨੇ ਵਿਰੋਧ ਕੀਤਾ, ਫਿਰ ਵੀ ਉਸ ਨੂੰ ਦੇ ਦਿੱਤੇ ਗਏ।
    ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਕਿਸਾਨਾਂ ਦੇ ਮੁੱਦੇ ਉੱਤੇ ਕਿਹਾ ਕਿ ਅਸੀਂ ਕੰਡਿਆਂ ਦੀ ਸੇਜ ਉੱਤੇ ਸੌਣ ਵਾਲੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵਾਰਸ ਹਾਂ ਤੇ ਕੇਂਦਰ ਸਰਕਾਰ ਨੇ ਅੰਦੋਲਨ ਕਰਦੇ ਕਿਸਾਨਾਂ ਲਈ ਜੋ ਸੜਕਾਂ ਉੱਤੇ ਸੂਲਾਂ ਲਾਈਆਂ ਹਨ, ਉਨ੍ਹਾਂ ਤੋਂ ਅਸੀਂ ਡਰਨ ਵਾਲੇ ਨਹੀਂ। ਭਗਵੰਤ ਮਾਨ ਨੇ ਪ੍ਰਸਿੱਧ ਲੇਖਕ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਸੁਣਾ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਕਿਸਾਨ ਕੜਾਕੇ ਦੀ ਠੰਢ ਅਤੇ ਸੰਘਰਸ਼ਾਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ‘ਰਕਤ-ਜੀਵੀ’ ਬਣ ਚੁੱਕੀ ਹੈ ਅਤੇ ਕਿਸਾਨਾਂ ਦਾ ਖੂਨ ਚੂਸਣ ਲੱਗੀ ਹੋਈ ਹੈ।
    ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਾ ਸਿਰਫ ਕੇਂਦਰ ਸਰਕਾਰ ਕਿਸਾਨੀ ਜਿਣਸਾਂ ਦੀ ਘੱਟੋ-ਘੱਟ ਖਰੀਦ ਕੀਮਤ (ਐੱਮ ਐੱਸ ਪੀ) ਯਕੀਨੀ ਕਰਨ ਦਾ ਭਰੋਸਾ ਦੇਣ ਤੋਂ ਨਾਂਹ ਕਰ ਰਹੀ ਹੈ ਬਲਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ ਸੀ ਆਈ) ਨੂੰ ਵੀ ਖ਼ਤਮ ਕਰਨ ਵਲ ਵੱਧ ਰਹੀ ਹੈ।ਅੱਜ ਰਾਸ਼ਟਰਪਤੀ ਦੇ ਭਾਸ਼ਣ ਉੱਤੇਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 2011 ਵਿਚ ਗੁਜਰਾਤ ਦੇ ਮੁੱਖ ਮੰਤਰੀ ਤੇ ਮੁੱਖ ਮੰਤਰੀਆਂ ਦੀ ਵਰਕਿੰਗ ਕਮੇਟੀ ਦੇ ਚੇਅਰਮੈਨ ਸਨ, ਉਦੋਂ ਉਨ੍ਹਾਂ ਸਿਫਾਰਸ਼ ਕੀਤੀ ਸੀ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕਿਸਾਨੀ ਫਸਲ ਐੱਮ ਐੱਸ ਪੀ ਤੋਂ ਘੱਟ ਰੇਟ ਉੱਤੇ ਖਰੀਦਣ ਉੱਤੇਕਾਨੂੰਨੀ ਪਾਬੰਦੀ ਲਾਈਜਾਵੇ। ਅੱਜ ਇਹੀ ਗੱਲ ਕਿਸਾਨ ਚਾਹੁੰਦੇ ਹਨ। 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਬਾਰੇ ਬੀਬੀ ਬਾਦਲਨੇ ਕਿਹਾ ਕਿ ਬਹੁਤ ਕੁਝ ਕਿਹਾ ਜਾ ਰਿਹਾ ਹੈ ਕਿ ਉਸ ਕੌਮ ਨੇ ਕੌਮੀ ਤਿਰੰਗੇ ਦਾ ਅਪਮਾਨ ਕੀਤਾ, ਜਿਸਨੇ ਦੇਸ਼ ਦੀ ਆਜ਼ਾਦੀ ਵਾਸਤੇ 70 ਫੀਸਦੀ ਤੋਂ ਵਧੇਰੇ ਕੁਰਬਾਨੀਆਂ ਦਿੱਤੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਕੋਈ ਇਹ ਕਿਉਂ ਨਹੀਂ ਕਹਿੰਦਾ ਕਿ 26 ਜਨਵਰੀ ਦੀ ਹਿੰਸਾ ਦੇ ਵਕਤ ਖੁਫੀਆ ਤੰਤਰ ਦੀ ਅਸਫਲਤਾ ਦੀ ਜਾਂਚ ਕਰ ਲਓ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੂੰ 25 ਜਨਵਰੀ ਨੂੰ ਪਤਾ ਲੱਗ ਗਿਆ ਸੀ ਕਿ ਕੁਝ ਲੋਕ ਲਾਲ ਕਿਲ੍ਹੇ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਉਸਨੇ ਰਾਹ ਬੰਦ ਕਿਉਂ ਨਾ ਕੀਤਾ?ਉਨ੍ਹਾ ਨੇ ਕਿਹਾ ਕਿ‘ਕੇਸਰੀ ਨਿਸ਼ਾਨ ਨੂੰ ਮਾੜਾ ਕਿਹਾ ਜਾ ਰਿਹਾ ਹੈ। ਇਹ ਉਹੀ ਕੇਸਰੀ ਨਿਸ਼ਾਨ ਹੈ, ਜਿਸ ਨੂੰ ਕਈ ਵਾਰ ਪ੍ਰਧਾਨ ਮੰਤਰੀ ਨੇ ਆਪਣੇ ਸਿਰ ਉੱਤੇ ਬੰਨ੍ਹਿਆ ਹੈ।’ ਬੀਬੀ ਬਾਦਲ ਨੇ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਬੇਰੁਖੀ ਵਾਲੇਵਿਹਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਦਲਾਲ, ਨਕਸਲੀ ਤੇ ਖਾਲਿਸਤਾਨੀ ਕਿਹਾ ਗਿਆ ਅਤੇ ਇਹ ਵੀ ਕਿਹਾ ਕਿ ਜੋ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਹਨ, ਉਹ ਏ ਕੇ-47 ਰਾਈਫਲਾਂ ਲੈ ਕੇ ਬੈਠੇ ਹਨ। ਉਨ੍ਹਾਂ ਪੁੱਛਿਆ ਕਿ ਕੌਣ ਖੇਤਾਂ ਵਿਚ ਏ ਕੇ-47 ਰਾਈਫਲਾਂ ਉਗਾਉਂਦਾ ਹੈ?

Read More Latest Indian Political News

ਰਾਜਨੀਤੀ

ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੌਰਾਨ ਮੋਦੀ ਵੱਲੋਂ ਮੰਤਰੀਆਂ ਨਾਲ ਵਿਸ਼ੇਸ਼ ਵਿਚਾਰਾਂ

Published

on

PM-MODI

ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਸਥਿਤੀ ਬਾਰੇ ਚਰਚਾ
ਨਵੀਂ ਦਿੱਲੀ, 6 ਮਈ, – ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਅਜੇ ਕਾਬੂ ਵਿੱਚ ਨਹੀਂ ਆ ਸਕੀ ਕਿ ਵਾਇਰਾਲੋਜੀ ਦੇ ਮਾਹਿਰਾਂ ਨੇ ਤੀਸਰੀ ਲਹਿਰ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਕੇਂਦਰੀ ਮੰਤਰੀਆਂ ਨਾਲ ਇੱਕ ਖਾਸ ਬੈਠਕ ਕਰ ਕੇ ਇਸ ਸਾਰੀ ਸਥਿਤੀ ਬਾਰੇ ਵਿਚਾਰ ਕੀਤੀ ਅਤੇ ਭਵਿੱਖ ਬਾਰੇ ਸੋਚਿਆ ਹੈ।
ਦੱਸਿਆਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਵਿੱਚ ਕੋਰੋਨਾਦੀ ਸਮੀਖਿਆ ਅਤੇ ਵੈਕਸੀਨ ਬਾਰੇ ਚਰਚਾ ਕੀਤੀ ਅਤੇ ਕੋਰੋਨਾ ਦੇ ਵਧਦੇ ਕੇਸਾਂਬਾਰੇ ਮੁਕੰਮਲ ਜਾਣਕਾਰੀ ਲਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਿਰਦੇਸ਼ ਦਿੱਤਾ ਕਿ ਸਿਹਤ ਢਾਂਚੇ ਨੂੰ ਠੀਕ ਕਰਨ ਵਿੱਚ ਰਾਜ ਸਰਕਾਰਾਂ ਨੂੰ ਸਹਿਯੋਗ ਦਿਓ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਜਾਵੇ।ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੋ ਕੋਵਿਡ-19 ਉੱਤੇ ਜਨਸਿਹਤ ਪ੍ਰਤੀਕਿਰਿਆ ਦੀ ਵਿਚਾਰ ਕੀਤੀ ਅਤੇ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜਿ਼ਲਿਆਂ ਤੱਕ ਦੀ ਸਥਿਤੀ ਦਾ ਜਾਇਜ਼ਾ ਲਿਆ। ਕਿਆਸ ਲੱਗਦੇ ਹਨ ਕਿ ਦੇਸ਼ ਵਿੱਚਇਸ ਸਥਿਤੀ ਕਾਰਨ ਮੁਕੰਮਲ ਲਾਕਡਾਊਨ ਲਾਇਆ ਜਾ ਸਕਦਾ ਹੈ, ਪਰ ਇਸਬਾਰੇ ਅਜੇ ਕੇਂਦਰ ਸਰਕਾਰ ਵੱਲੋਂ ਬਾਕਾਇਦਾ ਬਿਆਨ ਨਹੀਂ ਆਇਆ, ਸਗੋਂ ਏਦਾਂ ਦੀ ਗੱਲ ਦਾ ਖੰਡਨ ਕੀਤਾ ਜਾ ਰਿਹਾ ਹੈ।
ਉਂਜ ਕੇਂਦਰ ਸਰਕਾਰ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਵੀ ਦਸਤਕ ਦੇ ਸਕਦੀ ਹੈ, ਪਰ ਇਸ ਦੀ ਸਮਾਂ ਹੱਦ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਇਸ ਸਮੇਂ ਜਿਸ ਲੰਬੀ ਕੋਵਿਡ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਉਸ ਦਾ ਪਹਿਲਾਂ ਅਨੁਮਾਨ ਨਹੀਂ ਸੀ ਲੱਗ ਸਕਦਾ।ਕੇਂਦਰ ਸਰਕਾਰ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਉੱਤਰ ਪ੍ਰਦੇਸ਼ ਸਮੇਤ 12 ਰਾਜਾਂ ਵਿੱਚ ਇਕ ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਇਲਾਜ ਅਧੀਨ ਹਨਅਤੇ ਕਰਨਾਟਕ, ਕੇਲਰ, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ ਤੇ ਬਿਹਾਰ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹਨ, ਜਿਥੇ ਰੋਜ਼ਾਨਾਕੇਸਾਂ ਵਿੱਚ ਵਾਧਾ ਦਰ ਤੇਜ਼ ਦਿੱਸਦੀ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਜ਼ਾ ਹਾਲਾਤ ਬਾਰੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀ ਅੱਜ ਵੀਰਵਾਰ ਨੂੰ ਚਰਚਾ ਕੀਤੀ ਹੈ ਅਤੇ ਕਿਆਫੇ ਲੱਗਦੇ ਹਨ ਕਿ ਕੀ ਫਿਰ ਭਾਰਤ ਵਿੱਚਮੁਕੰਮਲ ਲਾਕਡਾਊਨ ਲੱਗ ਸਕਦਾ ਹੈ? ਪ੍ਰਧਾਨ ਮੰਤਰੀ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡਿਸ਼ਾ, ਝਾਰਖੰਡ ਦੇ ਮੁੱਖ ਮੰਤਰੀਆਂ ਦੇ ਨਾਲ ਪੁੱਡੂਚੇਰੀ ਅਤੇ ਜੰਮੂ-ਕਸ਼ਮੀਰ ਦੋਂਹ ਰਾਜਾਂ ਦੇ ਲੈਫਟੀਨੈਂਟ ਗਵਰਨਰਾਂ ਨਾਲ ਵੀ ਗੱਲਬਾਤ ਕੀਤੀ ਹੈ।
ਭਾਰਤ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਆਕਸੀਜਨ ਅਤੇ ਬੈੱਡਜ਼ ਦੀ ਘਾਟ ਬਣੀ ਹੋਈ ਹੈ ਅਤੇਇਸ ਦੇ ਕੇਸ ਲਗਾਤਾਰ ਵਧ ਰਹੇ ਹਨ। ਦੇਸ਼ ਵਿੱਚ ਮੁਕੰਮਲ ਲਾਕਡਾਊਨ ਦੀ ਚਰਚਾ ਦੌਰਾਨ ਕਈ ਰਾਜ ਪਹਿਲਾਂ ਹੀ ਲਾਕਡਾਊਨ, ਕਰਫੀਊ, ਨਾਈਟ ਕਰਫੀਊ, ਵੀਕੈਂਡ ਲਾਕਡਾਊਨ ਵਰਗੇ ਕਦਮ ਉਠਾ ਚੁੱਕੇ ਹਨ ਤੇ ਮਹਾਰਾਸ਼ਟਰ, ਕੇਰਲ, ਰਾਜਸਥਾਨ, ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚ ਪਾਬੰਦੀਆਂ ਲਾਗੂ ਹਨ।

Read More Political News Today

Continue Reading

ਰਾਜਨੀਤੀ

ਸੁਬਰਾਮਣੀਅਮ ਸਵਾਮੀ ਦੀ ਮੋਦੀ ਨੂੰ ਸਲਾਹ: ਕੋਰੋਨਾ ਵਿਰੁੱਧ ਜੰਗ ਦੀ ਕਮਾਂਡ ਗਡਕਰੀ ਨੂੰ ਸੌਂਪ ਦਿਓ

Published

on

Subramaniam Swamy

ਨਵੀਂ ਦਿੱਲੀ, 6 ਮਈ – ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਲਗਾਤਾਰ ਤੇਜ਼ ਰਫ਼ਤਾਰ ਨਾਲ ਇਨਫੈਕਸ਼ਨ ਫੈਲਾ ਰਹੀ ਹੈ। ਕਾਂਗਰਸ ਪਾਰਟੀ ਅਤੇ ਉਸ ਦੇ ਨੇਤਾ ਰਾਹੁਲ ਗਾਂਧੀ ਸਮੇਤ ਸਾਰੇ ਵਿਰੋਧੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ‘ਤੇ ਸਵਾਲ ਉਠਾ ਰਹੇ ਹਨ। ਅਜਿਹੇ ਮਾਹੌਲ ਵਿੱਚ ਮੋਦੀ ਨੂੰ ਉਨ੍ਹਾਂ ਦੀ ਪਾਰਟੀ ਦੇ ਵੱਡੇ ਨੇਤਾ ਸੁਬਰਾਮਣੀਅਮ ਸਵਾਮੀ ਨੇ ਵਿਸ਼ੇਸ਼ ਸਲਾਹ ਦਿੱਤੀ ਹੈ।
ਸੁਬਰਾਮਣੀਅਮ ਸਵਾਮੀ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਰੋਨਾ ਵਿਰੁੱਧ ਜੰਗ ਦੀ ਕਮਾਂਡ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸੌਂਪ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਰੋਨਾ ਦੇ ਕਹਿਰ ਨਾਲ ਨਜਿੱਠ ਲਵੇਗਾ, ਜਿਵੇਂ ਉਸ ਨੇ ਇਸਲਾਮਿਕ ਹਮਲਾਵਰਾਂ ਤੇ ਬ੍ਰਿਟਿਸ਼ ਸਾਮਰਾਜਵਾਦੀਆਂ ਦਾ ਸਾਹਮਣਾ ਕੀਤਾ ਹੈ, ਪਰ ਜੇ ਸਾਵਧਾਨੀ ਨਹੀਂ ਵਰਤੀ ਜਾਂਦੀ ਹੈ ਸਾਨੂੰ ਅਗੇ ਦਿਨਾਂ ਵਿੱਚ ਇੱਕ ਹੋਰ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਬੱਚਿਆਂ ਨੂੰ ਟਾਰਗੇਟ ਕਰ ਸਕਦੀ ਹੈ। ਇੱਕ ਟਵਿਟਰ ਯੂਜ਼ਰ ਨੇ ਜਦ ਸੁਬਰਾਮਣੀਅਮ ਸਵਾਮੀ ਤੋਂ ਪੁੱਛਿਆ ਕਿ ਸਿਹਤ ਮੰਤਰੀ ਹਰਸ਼ਵਰਧਨ ਨੂੰ ਹਟਾ ਦੇਣਾ ਚਾਹੀਦਾ ਤਾਂ ਉਨ੍ਹਾਂ ਕਿਹਾ, ਨਹੀਂ, ਹਰਸ਼ਵਰਧਨ ਨੂੰ ਫਰੀ ਹੈਂਡ ਨਹੀਂ ਦਿੱਤਾ ਗਿਆ ਹੈ ਅਤੇ ਉਹ ਆਪਣੇ ਅਧਿਕਾਰੀਆਂ ਦੇ ਪ੍ਰਤੀ ਬਹੁਤ ਨਰਮ ਹਨ, ਗਡਕਰੀ ਦੇ ਨਾਲ ਉਹੀ ਅਧਿਕਾਰੀ ਚੰਗਾ ਕੰਮ ਕਰਨਗੇ।

Read More Political News Today

Continue Reading

ਰਾਜਨੀਤੀ

ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਚਲਾ ਲਿਆ

Published

on

Trump

ਫੇਸਬੁੱਕ ਅਕਾਊਂਟ ਅਜੇ ਵੀ ਸਸਪੈਂਡ ਰਹੇਗਾ
ਸਾਨ ਫਰਾਂਸਿਸਕੋ, 5 ਮਈ, – ਫੇਸਬੁੱਕ ਅਤੇ ਟਵਿੱਟਰ ਉੱਤੇ ਪਾਬੰਦੀ ਲੱਗਣ ਪਿੱਛੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵਾਂ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰ ਲਿਆ ਹੈ, ਜਿਹੜਾ ਅਸਲ ਵਿੱਚ ਆਪਣੀ ਵੈੱਬਸਾਈਟਉੱਤੇ ਸਿਰਫ ਇਕ ਵਰਡਪ੍ਰੈੱਸ ਬਲਾਗ ਹੈ। ਉਨ੍ਹਾਂ ਦੇ ਫਾਲੋਅਰਸ ਆਪਣੇ ਈਮੇਲ ਅਤੇ ਫੋਨ ਨੰਬਰਾਂ ਦੇ ਨਾਲ ਇਸ ਪਲੇਟਫਾਰਮ ਉੱਤੇ ਅਲਰਟ ਲਈ ਸਾਈਨਅਪ ਕਰ ਸਕਦੇ ਹਨ।
ਟਰੰਪ ਦਾ ਨਵਾਂ ਮੰਚ ਟਵਿੱਟਰ ਦੇ ਇਕ ਆਮ ਐਡੀਸ਼ਨ ਵਾਂਗ ਬਣਾਇਆ ਹੈ, ਪਰ ਇਹ ਰਨਿੰਗ ਬਲਾਗ ਦੇ ਵਾਂਗਹੋਸਟ ਕੀਤਾ ਗਿਆ ਹੈ। ਟਰੰਪ ਨੇ ਨਵੇਂ ‘ਪਲੇਟਫਾਰਮ’ ਉੱਤੇ 24 ਮਾਰਚ ਤੱਕ ਕੰਟੈਂਟ ਪੋਸਟ ਕੀਤਾ ਹੈ, ਜਿਸ ਵਿੱਚ ਨਵੀਂ ਪੋਸਟ ਦੀ ਵੀਡੀਓ ਹੈ, ਜੋ ਉਸ ਦੇ ਨਵੇਂ ਪਲੇਟਫਾਰਮ ਦੀ ਐਡ ਹੈ। ਇਸ ਵਿਚ ਆਜ਼ਾਦ ਤੌਰਬੋਲਣ ਦਾ ਹੱਕ ਰਾਖਵਾਂ ਹੈ।ਜਾਪਦਾ ਹੈ ਕਿ ਟਰੰਪ ਦੇ ਸਾਬਕਾ ਮੁਹਿੰਮ ਪ੍ਰਬੰਧਕ ਬ੍ਰੈਡ ਪਾਰਸਕੇਲਦੀ ਡਿਜੀਟਲ ਕੰਪਨੀ, ਕੰਪੇਨ ਨਿਊਕਲੀਅਸਨੇ ਇਹ ਮੰਚ ਬਣਾਇਆ ਹੈ। 6 ਜਨਵਰੀ ਨੂੰ ਕੈਪੀਟਲ ਹਮਲੇ ਪਿੱਛੋਂ ਫੇਸਬੁੱਕ ਉੱਤੇ ਪਾਬੰਦੀਸ਼ੁੰਦਾ ਕੀਤੇ ਟਰੰਪ ਦੀ ਪਾਬੰਦੀ ਉੱਤੇਆਜ਼ਾਦ ਓਵਰਸੀਜ਼ ਬੋਰਡ ਵੱਲ਼ੋਂ ਟਰੰਪ ਦਾ ‘ਪਲੇਟਫਾਰਮ’ ਸਰਕਾਰੀ ਮੰਚ ਤੋਂ ਅੱਗੇ ਲੰਘ ਗਿਆ ਹੈ।
ਫਿਰ ਵੀ ਡੋਨਾਲਡ ਟਰੰਪ ਦੀ ਫੇਸਬੁੱਕ ਉੱਤੇ ਵਾਪਸੀ ਅਜੇ ਨਹੀਂ ਹੋਵੇਗੀ।ਇਸ ਨੈੱਟਵਰਕ ਦੇ ਅਰਧ-ਸੁਤੰਤਰ ਨਿਗਰਾਨੀ ਬੋਰਡ ਨੇ ਫੇਸਬੁੱਕ ਉੱਤੇ ਉਸ ਦਾ ਅਕਾਊਂਟ ਸਸਪੈਂਡਰੱਖਣ ਦੇ ਪੱਖ ਵਿੱਚ ਰਾਏ ਦਿੱਤੀ ਹੈ। ਵਾਸ਼ਿੰਗਟਨ ਵਿੱਚ 6 ਜਨਵਰੀ ਨੂੰ ਪਾਰਲੀਮੈਂਟ ਭਵਨ ਵਿੱਚ ਹੋਈ ਹਿੰਸਾ ਭੜਕਾਉਣ ਉਤੇ ਚਾਰ ਮਹੀਨੇ ਪਹਿਲਾਂ ਟਰੰਪ ਦਾ ਖਾਤਾ ਰੋਕ ਦਿੱਤਾ ਗਿਆ ਸੀ।ਇਸ ਨੂੰ ਸਸਪੈਂਡ ਰੱਖਦੇ ਹੋਏ ਬੋਰਡ ਨੂੰ ਉਸ ਤਰੀਕੇ ਵਿੱਚ ਕਮੀ ਨਜ਼ਰ ਆਈ ਹੈ, ਜਿਸ ਤਹਿਤ ਫੇਸਬੁੱਕ ਨੇ ਇਹ ਫੈਸਲਾ ਲਿਆ ਸੀ। ਬੋਰਡ ਨੇ ਕਿਹਾ ਕਿ ਫੇਸਬੁੱਕਵੱਲੋਂ ਯਕੀਨੀ ਤੌਰ ਉੱਤੇ ਸਸਪੈਂਡ ਦਾ ਅਣਮਿੱਥੇ ਅਤੇ ਸਟੈਂਡਰਡ ਰਹਿਤ ਜੁਰਮਾਨਾ ਲਾਉਣਾ ਠੀਕ ਨਹੀਂ। ਬੋਰਡ ਨੇ ਕਿਹਾ ਕਿ ਫੇਸਬੁੱਕ ਕੋਲ 7 ਜਨਵਰੀ ਨੂੰ ਲਾਏ ਜੁਰਮਾਨੇ ਵਿਰੁੱਧ ਫਿਰ ਜਾਂਚ ਕਰ ਕੇ ਕੋਈ ਹੋਰ ਜੁਰਮਾਨਾ ਤੈਅ ਕਰਨ ਲਈ 6 ਮਹੀਨੇ ਸਮਾਂ ਹੈ,ਜਿਹੜਾਉਲੰਘਣਾ ਦੀ ਗੰਭੀਰਤਾ ਤੇ ਭਵਿੱਖਦੇ ਨੁਕਸਾਨ ਦੀ ਸੰਭਾਵਨਾ ਦਰਸਾਉਂਦਾ ਹੈ। ਬੋਰਡ ਨੇ ਕਿਹਾ ਕਿ ਨਵਾਂ ਜੁਰਮਾਨਾ ਯਕੀਨੀ ਤੌਰ ਉੱਤੇਸਪੱਸ਼ਟ, ਜ਼ਰੂਰੀ ਅਤੇ ਅਨੁਪਾਤਕ ਅਤੇ ਗੰਭੀਰ ਉਲੰਘਣਾ ਬਾਰੇ ਫੇਸਬੁੱਕ ਦੇ ਨਿਯਮਾਂ ਮੁਤਾਬਕ ਹੋਣਾ ਚਾਹੀਦਾ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca