Opinions are divided over Nira Tandon's White House nomination
Connect with us [email protected]

ਅੰਤਰਰਾਸ਼ਟਰੀ

ਨੀਰਾ ਟੰਡਨ ਦੀ ਵਾਈਟ ਹਾਊਸ ਨਾਮਜ਼ਦਗੀ ਬਾਰੇ ਮਤ ਭੇਦ ਉਭਰੇ

Published

on

ਵਾਸ਼ਿੰਗਟਨ, 21 ਫਰਵਰੀ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਵੱਲੋਂ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੇ ਪ੍ਰਬੰਧ ਤੇ ਬਜਟ ਦਫਤਰ ਦੇ ਡਾਇਰੈਕਟਰ ਨਾਮਜ਼ਦ ਕੀਤੇ ਜਾਣ ਬਾਰੇ ਸੱਤਾਧਾਰੀ ਡੈਮੋਕਰੇਟਿਕ ਪਾਰਟੀ ਵਿੱਚ ਮਤਭੇਦ ਉਭਰ ਆਏ ਹਨ। ਇਸ ਪਾਰਟੀ ਦੇ ਸੈਨੇਟਰ ਜੋਅ ਮੈਨਚਿਨ ਨੇ ਉਨ੍ਹਾਂ ਦੀ ਨਾਮਜ਼ਦਗੀ ਦੇ ਖਿਲਾਫ ਵੋਟ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਬਾਅਦ ਪੰਜਾਹ ਸਾਲਾਂ ਦੀ ਨੀਰਾ ਟੰਡਨ ਦੀ ਨਿਯੁਕਤੀ ਦੀ ਪੁਸ਼ਟੀ ਕਾਫੀ ਹੱਦ ਤੱਕ ਕਿਸੇ ਰਿਪਬਲਿਕਨ ਸੈਨੇਟਰਾਂ ਦੇ ਸਮਰਥਨ ਉੱਤੇ ਨਿਰਭਰ ਕਰਦੀ ਹੈ।
ਦੂਸਰੇ ਪਾਸੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਕੱਲ੍ਹ ਕਿਹਾ ਕਿ ਉਨ੍ਹਾਂ ਕੋਲ ਟੰਡਨ ਦੀ ਨਿਯੁਕਤੀ ਦੀ ਪੁਸ਼ਟੀ ਲਈ ਲੋੜੀਂਦਾ ਬਹੁਮਤ ਹੈ। ਜੇ ਉਸ ਦੀ ਨਿਯੁਕਤੀ ਦੀ ਪੁਸ਼ਟੀ ਹੋ ਗਈ ਤਾਂ ਉਹ ਇਸ ਅਹੁਦੇ ‘ਤੇ ਪੁੱਜਣ ਵਾਲੀ ਗੈਰ ਗੋਰੀ ਅਤੇ ਭਾਰਤੀ ਮੂਲ ਦੀ ਪਹਿਲੀ ਮਹਿਲਾ ਹੋਵੇਗੀ। ਉਸ ਦਾ ਵਿਰੋਧ ਕਰਨ ਵਾਲਾ ਸੈਨੇਟਰ ਮੈਨਚਿਨ ਵੈਸਟ ਵਰਜੀਨੀਆ ਤੋਂ ਹੈ ਅਤੇ ਉਸ ਨੂੰ ਉਦਾਰਵਾਦੀ ਡੈਮੋਕ੍ਰੇਟ ਮੰਨਿਆ ਜਾਂਦਾ ਹੈ। ਉਸ ਨੇ ਕਿਹਾ ਕਿ ‘ਮੇਰਾ ਮੰਨਣਾ ਹੈ ਕਿ ਨੀਰਾ ਟੰਡਨ ਵੱਲੋਂ ਦਿੱਤੇ ਇੱਕ ਪੱਖੀ ਬਿਆਨ ਦਾ ਅਸਰ ਐਮ ਪੀਜ਼ ਅਤੇ ਪ੍ਰਬੰਧਕੀ ਕੰਮਾਂਅਤੇ ਬਜਟ ਦਫਤਰ ਦੇ ਮਹੱਤਵਪੂਰਨ ਕੰਮਾਂ ‘ਤੇ ਪਵੇਗਾ, ਇਸ ਕਾਰਨ ਮੈਂ ਉਸ ਦੀ ਨਾਮਜ਼ਦਗੀ ਦਾ ਸਮਰਥਨ ਨਹੀਂ ਕਰ ਸਕਦਾ। ਮੈਂ ਪਹਿਲਾ ਵੀ ਕਿਹਾ ਸੀ ਕਿ ਸਾਨੂੰ ਰਾਜਨੀਤੀ ਵਿੱਚ ਦਾਖਲ ਹੋ ਚੁੱਕੀ ਵੰਡ-ਪਾਉ ਬਿਰਤੀ ਨੂੰ ਦੂਰ ਕਰਨ ਲਈ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ।’
100 ਮੈਂਬਰੀ ਸੈਨੇਟ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਪੰਜਾਹ-ਪੰਜਾਹ ਮੈਂਬਰ ਹਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਵੋਟ ਦਾ ਝੁਕਾਅ ਡੈਮੋਕ੍ਰੇਟਿਕ ਪਾਰਟੀ ਦੇ ਪੱਖ ਵਿੱਚ ਆਉਣ ਦੀ ਆਸ ਹੈ। ਅਜਿਹੇ ਸਮੇਂ ਮੈਨਚਿਨ ਦੀ ਵੋਟ ਦਾ ਮਹੱਤਵ ਵੱਧ ਜਾਂਦਾ ਹੈ, ਜੇ ਉਹ ਨਾਮਜ਼ਦਗੀ ਖਿਲਾਫ ਵੋਟ ਪਾਉਂਦੀ ਹੈ ਤਾਂ ਰਿਪਬਲਿਕਨ ਪਾਰਟੀ ਦਾ ਕੰਮ ਸੌਖਾ ਹੋ ਜਾਵੇਗਾ, ਕਿਉਂਕਿ ਉਸ ਦੇ ਜ਼ਿਆਦਾਤਰ ਨੇਤਾ ਨੀਰਾ ਟੰਡਨ ਦੀ ਨਾਮਜ਼ਦਗੀ ਦੇ ਵਿਰੁੱਧ ਹਨ। ਇਸ ਤੋਂ ਪਹਿਲਾਂ ਟੰਡਨ ਨੇ ਸੈਨੇਟ ਵਿੱਚ ਘੱਟ ਗਿਣਤੀ ਦੇ ਨੇਤਾ ਮਿਕ ਮੈਕੋਨੇਲ ਨੂੰ ‘ਵਾਲਡਮੋਰਟ’ (ਖਲਨਾਇਕ ਪਾਤਰ) ਕਿਹਾ ਸੀ। ਟੰਡਨ ਦਾ ਸੈਨੇਟਰ ਬਰਨੀ ਸੈਂਡਰਸ ਅਤੇ ਉਸ ਦੇ ਸਮਰਥਕਾਂ ਨਾਲ ਆਨਲਾਈਨ ਵਾਦ-ਵਿਵਾਦ ਚੱਲਦਾ ਰਹਿੰਦਾ ਹੈ। ਨੀਰਾ ਨੇ ਆਪਣੀ ਨਾਮਜ਼ਦਗੀ ਲਈ ਹੋਈ ਬਹਿਸ ਦੌਰਾਨ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਲੰਬੇ ਸਮੇਂ ਤੱਕ ਚੋਟੀ ਦੇ ਰਿਪਬਲਿਕਨ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਮੁਆਫੀ ਮੰਗੀ। ਉਸ ਨੇ ਇਸ ਬਾਰੇ ਲਿਖੇ ਇੱਕ ਹਜ਼ਾਰ ਤੋਂ ਜ਼ਿਆਦਾ ਟਵੀਟ ਵੀ ਡਿਲੀਟ ਕੀਤੇ। ਹਿਲੇਰੀ ਕਲਿੰਟਨ ਦੀ ਸਾਬਕਾ ਸਲਾਹਕਾਰ ਰਹੀ ਨੀਰਾ ਟੰਡਨ ਨੇ ਉਦਾਰਵਾਦੀ ਰੁਖ਼ ਰੱਖਣ ਵਾਲੇ ਸੈਂਟਰ ਫਾਰ ਅਮੇਰਿਕਨ ਪ੍ਰੋਗਰੈਸ ਦੇ ਪ੍ਰਧਾਨ ਦੇ ਅਹੁਦੇ ‘ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।

ਅੰਤਰਰਾਸ਼ਟਰੀ

ਸਿਡਨੀ ਵਿੱਚ ਸਿੱਖਾਂ ਉੱਤੇ ਅਣਪਛਾਤੇ ਬੰਦਿਆਂ ਵੱਲੋਂ ਹਮਲਾ

Published

on

ਸਿਡਨੀ, 4 ਮਾਰਚ, – ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿਚਲੇ ਹੈਰਿਸ ਪਾਰਕ ਵਿੱਚ ਬੀਤੇ ਐਤਵਾਰ ਦਸਤਾਰਧਾਰੀ ਸਿੱਖਾਂ ਦੇ ਇੱਕ ਗਰੁੱਪ ਉੱਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟ ਤੇ ਹਥੌੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਪਿੱਛੋਂ ਜਦੋਂ ਉਹ ਬਚਾਅ ਲਈ ਦੌੜੇ ਤਾਂ ਉਨ੍ਹਾਂ ਦੇ ਪਿੱਛੇ ਦੌੜ ਕੇ ਵੀ ਹਮਲਾ ਕੀਤਾ ਗਿਆ।
ਵਰਨਣ ਯੋਗ ਹੈ ਕਿ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਕਾਰਨ ਆਸਟ੍ਰੇਲੀਆ ਵਿੱਚ ਭਾਰਤ ਸਰਕਾਰ ਪੱਖੀ ਧਿਰ ਅਤੇ ਸਿੱਖ ਭਾਈਚਾਰੇ ਵਿੱਚ ਤਣਾਅ ਚੱਲ ਰਿਹਾ ਹੈ। ਓਥੋਂ ਦੇ 7-ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਅਣਪਛਾਤੇ ਲੋਕਾਂ ਦੇ ਹੱਥਾਂ ਵਿਚ ਬੇਸਬਾਲ ਬੈਟ, ਹਥੌੜੇ ਅਤੇ ਬਾਂਸ ਦੀਆਂ ਸੋਟੀਆਂ (ਡਾਂਗਾਂ) ਫੜੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਇਨ੍ਹਾਂ ਨਾਲ ਸਿੱਖ ਗਰੁੱਪ ਦੀਆਂ ਕਾਰਾਂ ਉੱਤੇ ਹਮਲਾ ਕਰ ਦਿੱਤਾ। ਸਿੱਖ ਗਰੁੱਪ ਦੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਭੱਜਣ ਵਿਚ ਸਫਲ ਹੋ ਗਏ। ਚੈਨਲ ਦੀ ਰਿਪੋਰਟ ਅਨੁਸਾਰ ਹਥਿਆਰ ਬੰਦ ਲੋਕ ਕਹਿ ਰਹੇ ਸਨ ਕਿ ਇਨ੍ਹਾਂ ਨੂੰ ਖ਼ਤਮ ਕਰ ਦਿਉ, ਕੋਈ ਵੀ ਬੱਚ ਕੇ ਨਾ ਜਾਵੇ। ਚੈਨਲ ਅਨੁਸਾਰ ਹਮਲਾਵਰ ਸਕਿਓਰਟੀ ਕੈਮਰਿਆਂ ਵਿਚ ਆ ਗਏ ਹਨ ਅਤੇ ਉਨ੍ਹਾਂ ਨੇ ਜਾਨ ਬਚਾਉਣ ਲਈ ਭੱਜ ਰਹੇ ਦਸਤਾਰਧਾਰੀ ਸਿੱਖਾਂ ਦਾ ਪਿੱਛਾ ਕਰ ਕੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਸ ਹਮਲੇ ਵਿਚ ਕਾਰਾਂ ਦਾ ਲਗਪਗ 10 ਹਜ਼ਾਰ ਆਸਟ੍ਰੇਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ।
ਆਸਟਰੇਲੀਆ ਦੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਰੈਲੀਆਂ ਕਰ ਕੇ ਵਿਰੋਧ ਕਰ ਰਹੇ ਹਨ ਤੇ ਭਾਰਤ ਸਰਕਾਰ ਦੇ ਸਮਰਥਕ ਕੁਝ ਲੋਕ ਇਨ੍ਹਾਂ ਦਾ ਵਿਰੋਧ ਕਰਦੇ ਹਨ। ਇਹ ਭੰਨਤੋੜ ਦੀ ਕਾਰਵਾਈ ਇਸੇ ਕੜੀ ਦਾ ਹਿੱਸਾ ਮੰਨੀ ਗਈ ਹੈ। ਇਸ ਬਾਰੇ ਪੁਲਿਸ ਨੇ ਸਭਨਾਂਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

ਅੰਤਰਰਾਸ਼ਟਰੀ

ਅਮਰੀਕਾ ਵਿੱਚ ਘਰੇਲੂ ਅੱਤਵਾਦ ਵਧ ਗਿਆ

Published

on

ਵਾਸ਼ਿੰਗਟਨ, 4 ਮਾਰਚ – ਅਮਰੀਕਾ ਦੇ ਫੈਡਰਲ ਜਾਂਚ ਬਿਊਰੋ (ਐਫ ਬੀ ਆਈ) ਦੇ ਡਾਇਰੈਕਟਰ ਕ੍ਰਿਸ਼ਟੋਫਰ ਰੇਅ ਨੇ ਜਨਵਰੀ ਵਿੱਚ ਅਮਰੀਕੀ ਕੈਪੀਟਲ (ਪਾਰਲੀਮੈਂਟ ਭਵਨ) ਵਿੱਚ ਹੋਈ ਹਿੰਸਾ ਨੂੰ ਸਾਫ ਤੌਰ ਉੱਤੇ ‘ਘਰੇਲੂ ਹਿੰਸਾ’ ਕਰਾਰ ਦਿੱਤਾ ਅਤੇ ਦੇਸ਼ ਦੇ ਅੰਦਰ ਤੇਜ਼ੀ ਨਾਲ ਵਧ ਰਹੇ ਹਿੰਸਕ ਅੱਤਵਾਦ ਬਾਰੇ ਸੁਚੇਤ ਕੀਤਾ ਹੈ। ਰੇਅ ਨੇ 6 ਜਨਵਰੀ ਨੂੰ ਹਿੰਸਾ ਹੋਣ ਦੇ ਸ਼ੱਕ ਬਾਰੇ ਖੁਫੀਆ ਰਿਪੋਰਟ ਉੱਤੇ ਆਪਣੀ ਹੀ ਏਜੰਸੀ ਵੱਲੋਂ ਕਾਰਵਾਈ ਕੀਤੇ ਜਾਣ ਦਾ ਪੱਖ ਰੱਖਿਆ ਅਤੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਰੱਦ ਕੀਤਾ, ਜਿਨ੍ਹਾਂ ਵਿੱਚ ਰਿਪਬਲੀਕਨ ਪਾਰਟੀ ਦੇ ਕੁਝ ਪਾਰਲੀਮੈਂਟ ਮੈਂਬਰਾਂ ਨੇ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੰਗਿਆਂ ਦੀ ਭੂਮਿਕਾ ਤਿਆਰ ਕੀਤੀ ਸੀ, ਜੋ ਹਿੰਸਕ ਭੀੜ ਦੇ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਸ਼ੁਰੂ ਹੋਏ ਸਨ।
ਸੀਨੇਟ ਦੀ ਜੁਡੀਸ਼ਲ ਕਮੇਟੀ ਦੇ ਸਾਹਮਣੇ ਰੇਅ ਦੀ ਗਵਾਹੀ ਉਨ੍ਹਾਂ ਸਿਲਸਿਲੇਵਾਰ ਗਵਾਹੀਆਂ ਵਿੱਚੋਂ ਇੱਕ ਹੈ ਜੋ ਕੈਪੀਟਲ ਹਿੱਲ ਉੱਤੇ ਹਮਲੇ ਪਿੱਛੋਂ ਕਾਨੂੰਨ ਇਨਫੋਰਸਮੈਂਟ ਏਜੰਸੀ ਦੀ ਕਾਰਵਾਈ ਉੱਤੇ ਕੇਂਦਰਿਤ ਹੈ। ਪਾਰਲੀਮੈਂਟ ਦੇ ਮੈਂਬਰਾਂ ਨੂੰ ਕ੍ਰਿਸਟੋਫਰ ਰੇਅ ਨੇ ਕਿਹਾ ਕਿ 6 ਜਨਵਰੀ ਦੀ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ, ਘਰੇਲੂ ਅੱਤਵਾਦ ਦੀ ਸਮੱਸਿਆ ਦੇਸ਼ ਵਿੱਚ ਲੰਬੇ ਸਮੇਂ ਤੋਂ ਚਲ ਰਹੀ ਹੈ ਅਤੇ ਇਸ ਦੇ ਜਲਦੀ ਖਤਮ ਹੋਣ ਦੇ ਆਸਾਰ ਨਹੀਂ ਹਨ।

Continue Reading

ਅੰਤਰਰਾਸ਼ਟਰੀ

ਬਰਤਾਨੀਆ ਵਿੱਚ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ ਕੈਦ

Published

on

ਲੰਡਨ, 4 ਮਾਰਚ – ਬਰਤਾਨੀਆ ਵਿੱਚ ਡਾਕਟਰ ਦੀਪਰਚੀ ਉੱਤੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਵੱਡੀ ਪੱਧਰ ਉੱਤੇ ਕਾਲਾ ਬਾਜ਼ਾਰੀ ਦੇ ਦੋਸ਼ ਹੇਠ ਇੱਕ ਭਾਰਤੀ ਮੂਲ ਦੇ ਫਾਰਮਾਸਿਸਟ ਨੂੰ 12 ਮਹੀਨੇ ਕੈਦ ਦੀ ਸਜ਼ਾ ਹੋਈ ਹੈ। ਵੈੱਸਟ ਬਰਾਮਵਿਚ ਹਾਈ ਸਟਰੀਟ ਉੱਤੇ ਆਪਣੀ ਮਾਂ ਦੀ ਖੈਰਾ ਫਾਰਮੇਸੀ ਵਿੱਚ ਕੰਮ ਕਰਦੇ ਬਲਕੀਤ ਸਿੰਘ ਖੈਰਾ ਨੂੰ ਬਰਮਿੰਘਮ ਕਰਾਊਨ ਅਦਾਲਤ ਨੇ ਕੱਲ੍ਹ ਇਹ ਸਜ਼ਾ ਸੁਣਾਈ ਹੈ।
ਅਦਾਲਤ ਨੂੰ ਦੱਸਿਆ ਗਿਆ ਕਿ 36 ਸਾਲਾ ਬਲਕੀਤ ਨੇ 2016 ਤੇ 2017 ਦੌਰਾਨ ਸਿਰਫ ਡਾਕਟਰ ਦੀ ਪਰਚੀ ਉੱਤੇ ਦਿੱਤੀਆਂ ਜਾਂਦੀਆਂ ਪਾਬੰਦੀਸ਼ੁਦਾ ਦਵਾਈਆਂ ਵੱਡੇ ਮੁਨਾਫੇ ਉੱਤੇ ਕਾਲਾ ਬਾਜ਼ਾਰੀ ਵਿੱਚ ਵੇਚੀਆਂ, ਜਿਨ੍ਹਾ ਦੀ ਕੀਮਤ ਅੰਦਾਜ਼ਨ 10,00,000 ਪੌਂਡ ਤੋਂ ਵੱਧ ਸੀ। ਬ੍ਰਿਟੇਨ ਦੀ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਅਥਾਰਟੀ ਦੇ ਅਧਿਕਾਰੀ ਗ੍ਰਾਂਟ ਪੋਵੈਲ, ਜਿਸ ਨੇ ਮਾਮਲੇ ਦੀ ਜਾਂਚ ਕੀਤੀ, ਨੇ ਕਿਹਾ, ‘ਪਾਬੰਦੀਸ਼ੁਦਾ ਦਵਾਈਆਂ ਨੂੰ ਬਿਨਾਂ ਡਾਕਟਰ ਦੀ ਪਰਚੀ ਤੋਂ ਦੇਣਾ ਇੱਕ ਸੰਗੀਨ ਅਪਰਾਧ ਹੈ। ਅਜਿਹਾ ਕਰਨ ਵਾਲਾ ਵਿਅਕਤੀ ਮਾਸੂਮ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ। ਪਾਬੰਦੀਸ਼ੁਦਾ ਦਵਾਈਆਂ ਕਾਫੀ ਤੇਜ਼ ਹੁੰਦੀਆਂ ਹਨ ਤੇ ਇਹ ਸਿਰਫ ਡਾਕਟਰ ਦੀ ਨਿਗਰਾਨੀ ਹੇਠਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਰੈਗੂਲੇਟਰੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਭਾਈਵਾਲ ਏਜੰਸੀਆਂ ਨਾਲ ਮਿਲ ਕੇ ਅਸੀਂ ਇਨ੍ਹਾਂ ਕੰਮਾਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਉੱਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦਾ ਕੰਮ ਕਰਦੇ ਹਾਂ।’

Continue Reading

ਰੁਝਾਨ


Copyright by IK Soch News powered by InstantWebsites.ca