One death due to motorcycle collision with standing trolley
Connect with us [email protected]

ਪੰਜਾਬੀ ਖ਼ਬਰਾਂ

ਖੜੇ ਟਰਾਲੇ ਨਾਲ ਮੋਟਰ ਸਾਈਕਲ ਵੱਜਣ ਕਾਰਨ ਇੱਕ ਦੀ ਮੌਤ

Published

on

accident death

ਜਲੰਧਰ ਛਾਉਣੀ, 1 ਨਵੰਬਰ – ਥਾਣਾ ਛਾਉਣੀ ਹੇਠਲੇ ਜਲੰਧਰ-ਫਗਵਾੜਾ ਮੁੱਖ ਮਾਰਗ ‘ਤੇ ਸਵੇਰ ਸਮੇਂ ਇੱਕ ਖੜ੍ਹੇ ਟਰਾਲੇ ਨਾਲ ਪਿੱਛੋਂ ਟਕਰਾਅ ਜਾਣ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਤੇ ਇਸ ਦੌਰਾਨ ਉਸ ਦਾ ਦੂਸਰਾ ਸਾਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਾਮਾ ਮੰਡੀ ‘ਚ ਜੌਹਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਡਾਕਟਰਾਂ ਵੱਲੋਂ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਇਸ ਬਾਰੇ ਥਾਣਾ ਛਾਉਣੀ ਦੇ ਹੇਠਲੀ ਪਰਾਗਪੁਰ ਚੌਕੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਜਲੰਧਰ-ਫਗਵਾੜਾ ਮੁੱਖ ਮਾਰਗ ‘ਤੇ ਸਰੀਏ ਨਾਲ ਭਰਿਆ ਇੱਕ ਟਰਾਲਾ ਖਰਾਬ ਹਾਲਤ ਵਿੱਚ ਖੜ੍ਹਾ ਸੀ, ਜਿਸ ਪਿੱਛੇ ਕੱਲ੍ਹ ਸਵੇਰੇ ਕਰੀਬ 10 ਵਜੇ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਮੋਟਰ ਸਾਈਕਲ ਚਲਾ ਰਹੇ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਪਛਾਣ ਅਤਾਉਲ੍ਹਾ (22) ਪੁੱਤਰ ਗੁਲਾਮ ਅਹਿਮਦ ਵਾਸੀ ਕਾਰਗਿਲ (ਲੱਦਾਖ) ਜੰਮੂ-ਕਸ਼ਮੀਰ ਵਜੋਂ ਹੋਈ ਹੈ, ਜੋ ਕਿ ਫਤਿਹਗੜ੍ਹ ਸਾਹਿਬ ਵਿਖੇ ਬੀ ਟੈਕ ਸਿਵਲ ਦਾ ਵਿਦਿਆਰਥੀ ਸੀ। ਲੋਕਾਂ ਨੇ ਦੱਸਿਆ ਕਿ ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਮੋਟਰ ਸਾਈਕਲ ਦੀ ਟਿੱਪਰ ਨਾਲ ਟੱਕਰ ਹੁੰਦੇ ਹੀ ਅਤਾਉਲ੍ਹਾ ਦੇ ਸਿਰ ‘ਤੇ ਪਾਇਆ ਹੋਇਆ ਹੈਲਮੇਟ ਟੁੱਟ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਣਗਹਿਲੀ ਵਰਤਣ ਦੇ ਮਾਮਲੇ ਵਿੱਚ ਟਰਾਲਾ ਚਾਲਕ ਪ੍ਰਵੀਨ ਕੁਮਾਰ ਵਾਸੀ ਪਿੰਡ ਲੰਜੇਰਾ ਪਠਾਨਕੋਟ ਨੂੰ ਕਾਬੂ ਕਰ ਕੇ ਉਸ ਖਿਲਾਫ ਬਣਦੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਪੰਜਾਬੀ ਖ਼ਬਰਾਂ

ਸ਼ੂਟਿੰਗ ਰੇਂਜ ਵਿੱਚ ਚੱਲੀ ਗੋਲੀ ਟਰੈਕਟਰ ਡਰਾਈਵਰ ਦੇ ਸਰੀਰ ਵਿੱਚੋਂ ਆਰ-ਪਾਰ ਹੋਈ

Published

on

dead in shooting range

ਫਿਲੌਰ, 29 ਨਵੰਬਰ – ਏਥੋਂ ਦੀ ਪੁਲਸ ਸ਼ੂਟਿੰਗ ਰੇਂਜ ਵਿੱਚ ਕੱਲ੍ਹ ਸਵੇਰੇ 11æ30 ਵਜੇ ਦੇ ਕਰੀਬ ਚੱਲੀ ਗੋਲੀ ਫਿਲੌਰ ਤੋਂਪਿੰਡ ਤੇਹੰਗ ਜਾ ਰਹੇ ਟਰੈਕਟਰ ਡਰਾਈਵਰ ਰਾਜ ਕੁਮਾਰ (42) ਪੁੱਤਰ ਮਸਤੂ ਰਾਮ ਵਾਸੀ ਅਸ਼ਹੂਰ ਦੇ ਸਰੀਰ ਵਿੱਚੋਂ ਆਰ-ਪਾਰ ਨਿਕਲ ਜਾਣ ਦੀ ਚਰਚਾ ਸੁਣੀ ਗਈ ਹੈ।
ਗੰਭੀਰ ਜ਼ਖਮੀ ਹੋਏ ਰਾਜ ਕੁਮਾਰ ਦੇ ਵੱਡੇ ਭਰਾ ਪਿੰਡ ਅਸ਼ਹੂਰ ਦੇ ਸਰਪੰਚ ਮਨਜੀਤ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਭਰਾ ਰਾਜ ਕੁਮਾਰ ਟਰੈਕਟਰ ਟਰਾਲੀ ਉਤੇ ਲੇਬਰ ਦਾ ਕੰਮ ਕਰਦਾ ਹੈ। ਉਹ ਸਵੇਰੇ 11æ30 ਵਜੇ ਦੇ ਕਰੀਬ ਫਿਲੌਰ ਤੋਂ ਤੇਹੰਗ ਜਾ ਰਿਹਾ ਸੀ ਕਿ ਅਚਾਨਕ ਨਜ਼ਦੀਕੀ ਸ਼ੂਟਿੰਗ ਰੇਂਜ ਵਿੱਚ ਚੱਲੀ ਇੱਕ ਗੋਲੀ ਉਸ ਦੇ ਸਰੀਰ ਦੇ ਆਰ-ਪਾਰ ਨਿਕਲ ਗਈ।ਰੌਲਾ ਪੈਣ ‘ਤੇ ਨੇੜਲੇ ਲੋਕਾਂ ਨੇ ਉਸ ਨੂੰ ਦੱਸਿਆ। ਉਹ ਰਾਜ ਕੁਮਾਰ ਨੂੰ ਚੁੱਕ ਕੇ ਸਥਾਨਕ ਸਿਵਲ ਹਸਪਤਾਲ ਲੈ ਗਿਆ। ਉਥੇ ਡਿਊਟੀ ਡਾæ ਨੀਰਜ ਸੋਢੀ ਨੇ ਰਾਜ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਸੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ।ਸਰਪੰਚ ਮਨਜੀਤ ਲਾਲ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਦਾ ਇੱਕ ਮਕਾਨ ਸੈਫਾਬਾਦ ਵਿੱਚ ਹੈ। ਸ਼ੂਟਿੰਗ ਰੇਂਜ ਵਿੱਚ ਚੱਲੀਆਂ ਗੋਲੀਆਂ ਆਏ ਦਿਨ ਉਨ੍ਹਾਂ ਦੇ ਘਰਾਂ ਵਿੱਚ ਲੱਗਦੀਆਂ ਰਹਿੰਦੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ ਇੱਕ ਡੀ ਐਸ ਪੀ ਦੀ ਅਗਵਾਈ ਵਿੱਚ ਲੁਧਿਆਣਾ ਪੁਲਸ ਦੇ ਮੁਲਾਜ਼ਮ ਸ਼ੂਟਿੰਗ ਲਈ ਇਥੇ ਆਏ ਸਨ। ਇਸ ਦੌਰਾਨ ਸ਼ੂਟਿੰਗ ਰੇਂਜ ਤੋਂ ਚੱਲੀ ਗੋਲੀ ਫਿਲੌਰ-ਤੇਹੰਗ ਰੋਡ ਉੱਤੇ ਟਰੈਕਟਰ ‘ਤੇ ਜਾ ਰਹੇ ਟਰੈਕਟਰ ਚਾਲਕ ਦੇ ਸਰੀਰ ਵਿੱਚੋਂ ਆਰ-ਪਾਰ ਹੋ ਗਈ ਅਤੇ ਉਹ ਬੇਹੋਸ਼ ਹੋ ਗਿਆ। ਸੰਪਰਕ ਕਰਨ ਉਤੇ ਏ ਐਸ ਪੀ ਫਿਲੌਰ ਸੁਹੈਲ ਕਾਸਿਮ ਨੇ ਕਿਹਾ ਕਿ ਜ਼ਖਮੀ ਰਾਜ ਕੁਮਾਰ ਹਾਲੇ ਬਿਆਨ ਦੇਣ ਦੇ ਕਾਬਲ ਨਹੀਂ ਹੈ। ਉਸ ਦੇ ਹੋਸ਼ ਵਿੱਚ ਆਉਣ ‘ਤੇ ਉਸ ਦਾ ਬਿਆਨ ਲਿਆ ਜਾਏਗਾ ਅਤੇ ਅਗਲੀ ਕਾਰਵਾਈ ਕੀਤੀ ਜਾਏਗੀ।ਇਸ ਦੌਰਾਨ ਇਲਾਕਾ ਵਾਸੀਆਂ ਨੇ ਰੇਂਜ ਨੂੰ ਉਥੋਂ ਤਬਦੀਲ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਵਿਹਾਰ ਕਾਲੋਨੀ ਦੇ ਪ੍ਰਧਾਨ ਸੇਵਾਮੁਕਤ ਡੀ ਐਸ ਪੀ ਪ੍ਰਦੀਪ ਧੀਰ ਅਤੇ ਹੋਰਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਤੇਹੰਗ ਰੋਡ ਨਜ਼ਦੀਕ ਵਾਲੀ ਸ਼ੂਟਿੰਗ ਰੇਂਜ ਨੂੰ ਇਥੋਂ ਤਬਦੀਲ ਕੀਤਾ ਜਾਏ।

Continue Reading

ਪੰਜਾਬੀ ਖ਼ਬਰਾਂ

ਮਾਣਹਾਨੀ ਕੇਸ ਵਿੱਚ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਮਨ ਨਿਕਲੇ

Published

on

sidhu moosewala

ਸੰਗਰੂਰ, 29 ਨਵੰਬਰ – ਏਥੋਂ ਦੀ ਇੱਕ ਅਦਾਲਤ ਨੇ ਮਾਣਹਾਨੀ ਕੇਸ ਵਿੱਚ ਇੱਕ ਵਕੀਲ ਵੱਲੋਂ ਦਾਅਵਾ ਕਰਨ ‘ਤੇ ਬਹੁ-ਚਰਚਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਅਤੇ ਹੋਰਨਾਂ ਨੂੰ ਸੰਮਨ ਜਾਰੀ ਕਰਦਿਆਂ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਵਰਨਣ ਯੋਗ ਹੈ ਕਿ ਮਈ 2020 ਨੂੰ ਗਾਇਕ ਸਿੱਧੂ ਮੂਸੇਵਾਲਾ ਅਤੇ ਹੋਰਨਾਂ ਦੇ ਖਿਲਾਫ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਦੋ ਥਾਣਿਆਂ ਵਿੱਚ ਦਰਜ ਹੋਏ ਕੇਸਾਂਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ‘ਸੰਜੂ’ ਵਿੱਚ ਉਸ ਵੱਲੋਂ ਵਕੀਲਾਂ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਗੀਤ ‘ਚ ‘ਅਵਾ ਤਵਾ ਬੋਲਦੇ ਵਕੀਲ ਸੋਹਣੀਏ’ ਬੋਲਿਆ ਗਿਆ ਸੀ, ਜਿਸ ਬਾਰੇ ਸੰਗਰੂਰ ਦੇ ਵਕੀਲ ਗੁਰਿੰਦਰਪਾਲ ਨੇ ਇਸ ਨੂੰ ਵਕੀਲ ਭਾਈਚਾਰੇ ਦੀ ਮਾਣ ਨੂੰ ਠੇਸ ਪੁਚਾਉਣ ਵਾਲਾ ਮੰਨਦਿਆਂ ਸਿੱਧੂ ਮੂਸੇਵਾਲਾ ਨੂੰ ਕਾਨੂੰਨੀ ਨੋਟਿਸ ਭੇਜਕੇ ਪੰਜਾਹ ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ, ਪਰ ਸਮਾਂ ਸੀਮਾ ਬੀਤਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਨੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਪਿੱਛੋਂ ਉਸ ਨੇ ਆਪਣੇ ਵਕੀਲਾਂ ਸੰਜੀਵ ਗੋਇਲ ਅਤੇ ਗੁਰਬਚਨ ਸਿੰਘ ਨਹਿਲ ਰਾਹੀਂ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ, ਨਵਕਰਨ ਬਰਾੜ (ਵੀਡੀਓਗਰਾਫਰ) ਮੋਹਾਲੀ, ਗੋਲਡ ਮੀਡੀਆ ਪ੍ਰੋਮੋਟਰ ਅਤੇ ਯੂ-ਟਿਊਬ ਖਿਲਾਫ ਅਦਾਲਤ ਵਿੱਚ ਦਾਅਵਾ ਕਰ ਦਿੱਤਾ। ਇਸ ਤੋਂ ਬਾਅਦ ਜੱਜ ਕਰੁਣ ਗਰਗ ਦੀ ਅਦਾਲਤ ਨੇ ਗਾਇਕ ਸਿੱਧੂ ਮੂਸੇਵਾਲਾ ਤੇ ਹੋਰਨਾਂ ਨੂੰ ਸੰਮਨ ਜਾਰੀ ਕਰਦਿਆਂ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।

Continue Reading

ਪੰਜਾਬੀ ਖ਼ਬਰਾਂ

ਨਾਬਾਲਗ ਲੜਕੀ ਦੇ ਦੋਸ਼ੀ ਨੂੰ ਫੜਨ ਗਈ ਪੁਲਸ ਬੰਦੀ ਬਣਾਈ

Published

on

girl

ਕਪੂਰਥਲਾ, 29 ਨਵੰਬਰ – ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਕੇਸ ‘ਚ ਲੋੜੀਂਦੇ ਮੁਲਜ਼ਮ ਨੂੰ ਫੜਨ ਗਈ ਪੁਲਸ ਟੀਮ ਨੂੰ ਧੱਕਾ-ਮੁੱਕੀ ਕਰਕੇ ਬੰਦੀ ਬਣਾਉਣ ਦੀ ਖਬਰ ਮਿਲੀ ਹੈ। ਇਸ ਕੇਸ ਵਿੱਚ ਥਾਣਾ ਢਿੱਲਵਾਂ ਦੀ ਪੁਲਸ ਨੇ ਛੇ ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਢਿੱਲਵਾਂ ਦੀ ਪੁਲਸ ਨੂੰ ਪਤਾ ਲੱਗਾ ਸੀ ਕਿ ਮਿਤੀ 27 ਨਵੰਬਰ 2020 ਦੇ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਕੇਸ ਦਾ ਦੋਸ਼ੀ ਇਸ ਸਮੇਂ ਪਿੰਡ ਬੁਤਾਲਾ ‘ਚ ਹੈ। ਜਦੋਂ ਢਿੱਲਵਾਂ ਦੀ ਪੁਲਸ ਟੀਮ ਪਿੰਡ ਬੁਤਾਲਾ ਵਿੱਚ ਉਸ ਦੇ ਟਿਕਾਣੇ ‘ਤੇ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਥੇ ਮੌਜੂਦ ਛੇ ਲੋਕਾਂ ਨੇ ਦੋਸ਼ੀ ਨੂੰ ਭਜਾ ਦਿੱਤਾ ਤੇ ਪੁਲਸ ਟੀਮ ‘ਤੇ ਹਮਲਾ ਕਰ ਕੇ ਉਨ੍ਹਾਂ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਦੀ ਵਰਦੀ ਵੀ ਪਾੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਓਥੇ ਪੁਲਸ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਐਸ ਐਚ ਓ ਢਿੱਲਵਾਂ ਪਰਮਿੰਦਰ ਸਿੰਘ ਨੇ ਪੂਰੇ ਮਾਮਲੇ ਦੀ ਜਾਣਕਾਰੀ ਏ ਐਸ ਪੀ ਭੁਲੱਥ ਅਜੈ ਗਾਂਧੀ ਨੂੰ ਦਿੱਤੀ ਅਤੇ ਏ ਐਸ ਪੀ ਭੁਲੱਥ ਦੀ ਅਗਵਾਈ ਹੇਠ ਪੁਲਸ ਨੇ ਓਥੇ ਜਾ ਕੇ ਬੰਦੀ ਬਣਾਏ ਗਏ ਪੁਲਸ ਮੁਲਾਜ਼ਮਾਂ ਨੂੰ ਛੁਡਵਾਇਆ ਅਤੇ ਛੇ ਦੋਸ਼ੀੰ ਕਾਬੂ ਕਰ ਲਏ।ਪੁੱਛਗਿੱਛ ਵਿੱਚ ਦੋਸ਼ੀਆਂ ਨੇ ਆਪਣੇ ਨਾਂਅ ਸੰਦੀਪ ਸਿੰਘ ਉਰਫ ਵਿੱਕੀ ਪੁੱਤਰ ਸਤਨਾਮ ਸਿੰਘ ਪਿੰਡ ਬੁਤਾਲਾ, ਸੰਜੀਵ ਸਿੰਘ ਪੁੱਤਰ ਚੰਚਲ ਸਿੰਘ ਪਿੰਡ ਬਿੱਲਾ ਵੱਜੂ, ਰੋਹਿਤ ਪੁੱਤਰ ਸਤਨਾਮ ਸਿੰਘ ਪਿੰਡ ਬੁਤਾਲਾ, ਦਲਬੀਰ ਸਿੰਘ, ਸਾਹਿਬਜਤੀ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਅਰਜੁਨ ਨਗਰ ਜਲੰਧਰ ਅਤੇ ਅੰਜੂ ਬਾਲਾ ਪਤਨੀ ਸਤਨਾਮ ਸਿੰਘ ਪਿੰਡ ਬੁਤਾਲਾ ਦੱਸੇ ਹਨ।

Continue Reading

ਰੁਝਾਨ