On the one hand, the appeal to cancel the Olympics, on the other hand
Connect with us [email protected]

ਖੇਡਾਂ

ਇਕ ਪਾਸੇ ਓਲੰਪਿਕ ਰੱਦ ਕਰਨ ਦੀ ਅਪੀਲ, ਦੂਸਰੇ ਪਾਸੇ ਕਰਾਉਣ ਦਾ ਭਰੋਸਾ

Published

on

Summer Olympics

ਟੋਕੀਓ, 19 ਮਈ, – ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੂੰ ਜਿੱਥੇ ਜਾਪਾਨ ਦੇ ਮੈਡੀਕਲ ਮੁਲਾਜ਼ਮਾਂ ਦੇ ਸਖਤ ਵਿਰੋਧ ਨੂੰ ਭੁਗਤਣਾ ਪੈ ਰਿਹਾ, ਉੱਥੇ ਕੌਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਦੇ ਪ੍ਰਧਾਨ ਥਾਮਸ ਬਾਕ ਨੇ ਬੁੱਧਵਾਰ ਨੂੰ ਪੇਸ਼ਕਸ਼ ਕੀਤੀ ਕਿ ਖੇਡਾਂ ਦੌਰਾਨ ਵਾਧੂ ਮੈਡੀਕਲ ਮੁਲਾਜ਼ਮਾਂ ਦੀ ਮਦਦ ਦਿੱਤੀ ਜਾਵੇਗੀ।
ਆਈ ਓ ਸੀ ਅਤੇ ਸਥਾਨਕ ਪ੍ਰਬੰਧਕਾਂ ਵਿਚਾਲੇ ਤਿੰਨ ਦਿਨਾਂ ਬੈਠਕ ਦੇ ਪਹਿਲੇ ਦਿਨਥਾਮਸ ਬਾਕ ਨੇ ਆਖਿਆ ਕਿ ਇਹ ਮਦਦ ਵੱਖ-ਵੱਖ ਕੌਮੀ ਓਲੰਪਿਕ ਕਮੇਟੀਆਂ ਵੱਲੋਂ ਮਿਲੇਗੀ ਤੇ ਓਲੰਪਿਕ ਪਿੰਡ ਅਤੇ ਖੇਡਾਂ ਦੀਆਂ ਥਾਵਾਂ ਉੱਤੇਦਿੱਤੀ ਜਾਵੇਗੀ। ਬਾਕ ਨੇ ਆਪਣੇ 12 ਮਿੰਟ ਦੇ ਭਾਸ਼ਣ ਵਿੱਚ ਜਾਪਾਨ ਦੇ ਲੋਕਾਂ ਤੇ ਟੋਕੀਓ ਆਉਂਦੇ ਖਿਡਾਰੀਆਂ ਨੂੰ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਕਿ ਆਈ ਓ ਸੀ ਮਹਾਮਾਰੀ ਦੌਰਾਨ ਸੁਰੱਖਿਅਤ ਓਲੰਪਿਕ ਕਰਵਾਏਗੀ। ਬਾਕ ਨੇ ਕਿਹਾ, ‘ਕੁਝ ਕਾਰਨਾਂ ਕਰਕੇ ਅਸੀਂ ਉਨ੍ਹਾਂ (ਖਿਡਾਰੀਆਂ) ਨੂੰ ਹਰ ਗੱਲ ਨਹੀਂ ਦੱਸ ਸਕਦੇ, ਪਰ ਸਭ ਤੋਂ ਖਾਸਹੈ ਕਿ ਓਲੰਪਿਕ ਪਿੰਡ ਸੁਰੱਖਿਅਤ ਹਨ ਤੇ ਓਲੰਪਿਕ ਅਤੇ ਪੈਰਾ-ਓਲੰਪਿਕ ਖੇਡਾਂ ਸੁਰੱਖਿਅਤ ਤਰੀਕੇ ਨਾਲ ਕਰਾਈਆਂ ਜਾਣਗੀਆਂ।
ਓਧਰ ਜਾਪਾਨ ਵਿੱਚ ਰਿਪੋਰਟਾਂ ਮੁਤਾਬਕ ਓਲੰਪਿਕ ਦੇ ਨੁਮਾਇੰਦਾ ਵਫ਼ਦ ਦਾਟੀਕਾਕਰਨ ਜੂਨ ਤੋਂ ਸ਼ੁਰੂ ਹੋਵੇਗਾ। ਜਾਪਾਨ ਵਿੱਚ ਅਜੇ ਤਕ ਸਿਰਫ ਇਕ-ਦੋ ਫ਼ੀਸਦੀ ਲੋਕਾਂ ਦਾ ਟੀਕਾਕਰਨ ਹੋਇਆ ਹੈ ਤੇ ਇਸ ਦੀ ਆਸ ਬੜੀਘੱਟ ਹੈ ਕਿ ਅੱਠ ਅਗਸਤ ਨੂੰ ਓਲੰਪਿਕ ਮੁੱਕਣ ਤੱਕ ਉਸ ਦੇ ਸੀਨੀਅਰ ਨਾਗਰਿਕਾਂ ਦਾ ਪੂਰਾ ਟੀਕਾਕਰਨ ਹੋ ਜਾਵੇ।ਟੋਕੀਓ ਮੈਡੀਕਲ ਐਸੋਸੀਏਸ਼ਨ ਦੇ 6000 ਮੈਂਬਰਾਂ ਨੇ ਪਿਛਲੇ ਹਫਤੇ ਓਲੰਪਿਕ ਰੱਦ ਕਰਨ ਦੀ ਅਪੀਲ ਕੀਤੀ ਅਤੇ ਟੋਕੀਓ ਦੇ ਗਵਰਨਰ ਯੂਰੀਕੋ ਕੋਇਕੇ, ਓਲੰਪਿਕ ਮੰਤਰੀ ਤਮਾਓ ਮੁਰੂਕੋਵਾ ਅਤੇ ਪ੍ਰਬੰਧਕ ਕਮੇਟੀ ਦੀ ਮੁਖੀ ਨੂੰ ਪੱਤਰ ਭੇਜਿਆ ਸੀ।

Read More Punjabi Sports News

ਖੇਡਾਂ

ਮੈਦਾਨ ਵਿੱਚ ਐਰਿਕਸਨ ਦੇ ਬੇਹੋਸ਼ ਹੋਣ ਪਿੱਛੋਂ ਡੈਨਮਾਰਕ ਹਾਰ ਗਿਆ

Published

on

Erickson

ਕੋਪੇਨਹੇਗਨ, 14 ਜੂਨ – ਜੋਏਲ ਪੋਜਨਪਾਲੋ ਨੇ ਗੋਲ ਕੀਤਾ ਅਤੇ ਲੁਕਾਸ ਰੇਡੇਕੀ ਨੇ ਪੈਨਲਟੀ ਬਚਾਈ, ਜਿਸ ਨਾਲ ਫਿਨਲੈਂਡ ਨੇ ਕ੍ਰਿਸ਼ਟੀਅਨ ਐਰਿਕਸਨ ਦੇ ਮੈਦਾਨ ਉੱਤੇ ਬੇਹੋਸ਼ ਹੋਣ ਕਾਰਨ ਚਰਚਾ ਵਿੱਚ ਰਹੇ ਯੂਰੋ-2020 ਫੁੱਟਬਾਲ ਚੈਂਪੀਅਨਸ਼ਿਪ ਦੇ ਮੈਚ ਵਿੱਚ ਡੈਨਮਾਰਕ ਨੂੰ 1-0 ਨਾਲ ਹਰਾ ਦਿੱਤਾ।
ਪਹਿਲੇ ਹਾਫ ਦੇ ਆਖ਼ਰੀ ਪਲਾਂ ਵਿੱਚ ਐਰਿਕਸਨ ਮੈਦਾਨ ਵਿੱਚ ਡਿੱਗ ਗਿਆ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿਸ ਕਾਰਨ ਲੱਗਭਗ 90 ਮਿੰਟ ਤਕ ਖੇਡ ਰੁਕੀ ਰਹੀ। ਡੈਨਮਾਰਕ ਫੁੱਟਬਾਲ ਫੈਡਰੇਸ਼ਨ ਨੇ ਜਦੋਂ ਕਿਹਾ ਕਿ ਐਰਿਕਸਨ ਹੋਸ਼ ਵਿੱਚ ਹੈ ਤੇ ਉਸ ਦੀ ਸਥਿਤੀ ਸਥਿਰ ਹੈ, ਤਾਂ ਮੈਚ ਸ਼ੁਰੂ ਹੋਇਆ।ਜਦੋਂ ਇਹ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਪੋਜਨਪਾਲੋ ਨੇ 60ਵੇਂ ਮਿੰਟ ਵਿੱਚ ਫਿਨਲੈਂਡ ਨੂੰ ਲੀਡ ਦਿਵਾ ਦਿੱਤੀ। ਉਸ ਨੇ ਜੇਰੇ ਓਰੇਨੇਨ ਦੇ ਕ੍ਰਾਸ ਉੱਤੇ ਹੈਡਰ ਨਾਲ ਇਹ ਗੋਲ ਕੀਤਾ। ਡੈਨਮਾਰਕ ਦੇ ਗੋਲਕੀਪਰ ਕਾਸਪਰ ਸ਼ਮਾਈਕਲ ਨੇ ਬਾਲ ਉੱਤੇ ਹੱਥ ਲਾਇਆ ਪਰ ਉਹ ਇਸ ਨੂੰ ਰੋਕ ਨਹੀਂ ਸਕਿਆ। ਡੈਨਮਾਰਕ ਨੇ ਪੂਰੇ ਮੈਚ ਵਿੱਚ ਦਬਦਬਾ ਬਣਾਈ ਰੱਖਿਆ ਪਰ ਫਿਨਲੈਂਡ ਨੂੰ ਗੋਲ ਕਰਨ ਦਾ ਸਿਰਫ਼ ਇੱਕ ਹੀ ਮੌਕਾ ਮਿਲਿਆ ਤੇ ਉਹ ਇਸਦਾ ਫਾਇਦਾ ਲੈਣ ਵਿੱਚ ਸਫਲ ਰਿਹਾ।
ਡੈਨਮਾਰਕ ਟੀਮ ਨੇ ਛੇ ਸ਼ਾਟਾਂ ਗੋਲ ਪੋਸਟ ਉੱਤੇ ਲਾਈਆਂ ਪਰ ਉਸ ਨੂੰ ਹਰ ਵਾਰ ਅਸਫਲਤਾ ਮਿਲੀ। ਡੈਨਮਾਰਕ ਨੂੰ ਸਭ ਤੋਂ ਚੰਗਾ ਮੌਕਾ ਤਦ ਮਿਲਿਆ ਜਦੋਂ ਉਸ ਨੂੰ 74ਵੇਂ ਮਿੰਟ ਵਿੱਚ ਪੈਨਲਟੀ ਮਿਲੀ ਪਰ ਰੇਡੇਕੀ ਨੇ ਆਪਣੇ ਖੱਬੇ ਪਾਸੇ ਡਾਈਵ ਲਾ ਕੇ ਪਿਯਰੇ ਐਮਿਲ ਹਾਬਜਰਗ ਦੀ ਸ਼ਾਟ ਰੋਕ ਦਿੱਤੀ। ਫਿਨਲੈਂਡ ਕਿਸੇ ਵੱਡੇ ਟੂਰਨਾਮੈਂਟ ਵਿੱਚ ਡੈਬਿਊ ਕਰ ਰਿਹਾ ਸੀ ਪਰ ਉਸਦੇ ਦੇਸ਼ ਦੀ ਫੁੱਟਬਾਲ ਇਤਿਹਾਸ ਵਿੱਚ ਸਭ ਤੋਂ ਵੱਡੀ ਜਿੱਤ ਤੋਂ ਵੱਧ ਚਰਚਾ ਐਰਿਕਸਨ ਦੇ ਅਚਾਨਕ ਬੇਹੋਸ਼ ਹੋਣ ਦੀ ਰਹੀ। ਫਿਨਲੈਂਡ ਦੇ ਫਾਰਵਰਡ ਟਿਮ ਪੁਕੀ ਨੇ ਕਿਹਾ, ‘‘ਇਹ ਨਿਸ਼ਚਿਤ ਤੌਰ ਉੱਤੇ ਮੇਰੇ ਕਰੀਅਰ ਦੇ ਸਭ ਤੋਂ ਮੁਸ਼ਕਲ ਮੈਚਾਂ ਵਿੱਚੋਂ ਇੱਕ ਸੀ।”

Read More Daily Punjab Times

Continue Reading

ਖੇਡਾਂ

ਭਾਰਤੀ ਮੁੱਕੇਬਾਜ਼ ਸੰਜੀਤ ਅਤੇ ਪੂਜਾ ਰਾਣੀ ਨੇ ਗੋਲਡ ਮੈਡਲ ਜਿੱਤੇ

Published

on

Sanjeet and Pooja Rani won

ਨਵੀਂ ਦਿੱਲੀ, 31 ਮਈ, – ਭਾਰਤੀ ਮੁੱਕੇਬਾਜ਼ ਸੰਜੀਤ (91 ਕਿਲੋਗਰਾਮ) ਨੇ ਡੁਬਈ ਵਿੱਚ ਚੱਲਦੇ ਸਾਲ 2021 ਦੇ ਏਸ਼ੀਆਈ ਮੁੱਕੇਬਾਜ਼ੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਫਾਈਨਲ ਵਿੱਚ ਉਨ੍ਹਾਂ ਨੇ ਰੀਓ ਓਲੰਪਿਕ 2016 ਦੇ ਸਿਲਵਰ ਮੈਡਲ ਜੇਤੂ ਕਜ਼ਾਖ਼ਿਸਤਾਨ ਦੇ ਵੈਸਿਲੀ ਲੇਵਿਤ ਨੂੰ 4-1 ਨਾਲ ਹਰਾਇਆ ਹੈ।ਦੂਸਰੇ ਪਾਸੇ ਭਾਰਤ ਦੇ ਅਮਿਤ ਪੰਘਾਲ ਅਤੇ ਸ਼ਿਵ ਥਾਪਾ ਨੂੰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਤੋਂ ਪਹਿਲਾਂ ਮਹਿਲਾ ਮੁੱਕੇਬਾਜ਼ਪੂਜਾ ਰਾਣੀ (75 ਕਿਲੋਗਰਾਮ) ਨੇ ਭਾਰਤ ਨੂੰ ਅੱਜ ਤੱਕ ਦੇ ਇਤਹਾਸ ਵਿੱਚ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਪਹਿਲਾ ਗੋਲਡ ਮੈਡਲ ਦਿਵਾਇਆ ਹੈ। ਭਾਰਤੀ ਮਹਿਲਾ ਮੁੱਕੇਬਾਜ਼ਨੇ ਆਪਣੇ ਭਾਰ ਵਰਗ ਵਿੱਚ ਮੈਡਲ ਜਿੱਤਿਆ ਤੇ ਭਾਰਤ ਨੂੰ 2019 ਤੋਂ ਵੱਧ ਸਫਲਤਾ ਦਿਵਾਈ, ਜਦੋਂ ਭਾਰਤ ਨੇ ਬੈਂਕਾਕ ਵਿੱਚ 13 ਮੈਡਲ ਜਿੱਤੇ ਸਨ।ਇਸ ਮੌਕੇ ਦੁਨੀਆ ਦੇ ਨੰਬਰ ਇਕ ਮੁੱਕੇਬਾਜ਼ਅਮਿਤ ਪੰਘਾਲ (52 ਕਿਲੋਗਰਾਮ) ਨੂੰ ਨਿੱਜੀ ਕੋਚ ਦੀ ਕਮੀ ਮਹਿੰਗੀ ਪਈ। ਉਨ੍ਹਾਂ ਨੂੰ ਇਸ ਫ਼ਾਈਨਲ ਮੈਚ ਵਿੱਚ ਮਾਮੂਲੀ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਫਾਈਨਲ ਵਿੱਚ ਉਜਬੇਕ ਮੁੱਕੇਬਾਜ਼ ਸ਼ੋਖਾਬਿਨ ਜੋਇਰੋਵ ਤੋਂ ਹਾਰ ਗਿਆ। ਦੂਸਰੇ ਪਾਸੇ ਸ਼ਿਵ ਥਾਪਾ (64 ਕਿਲੋਗਰਾਮ) ਨੂੰ ਮੰਗੋਲੀਆ ਦੇ ਬਾਤਰਸੁਖ ਚਿੰਜੋਰਿਗੋ ਨੇ 2-3 ਨਾਲ ਹਰਾ ਦਿੱਤਾ।

Read More Sports News in Punjabi 

Continue Reading

ਖੇਡਾਂ

ਕੋਰੋਨਾ ਵਾਇਰਸ ਦੇ ਕਾਰਨ ਆਈ ਪੀ ਐਲ ਕ੍ਰਿਕਟ ਅਣਮਿੱਥੇ ਸਮੇਂ ਲਈ ਮੁਲਤਵੀ

Published

on

IPL Cricket Mumbai

ਨਵੀਂ ਦਿੱਲੀ, 5 ਮਈ – ਬਾਇਓ-ਬਬਲ ਵਿੱਚ ‘ਕੋਵਿਡ-19′ ਦੇ ਵੱਧਦੇ ਕੇਸਾਂ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ ਕ੍ਰਿਕਟ) ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਤਾਜ਼ਾ ਘਟਨਾਕ੍ਰਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਰਿੱਧੀਮਾਨ ਸਾਹਾ ਤੇ ਦਿੱਲੀ ਕੈਪੀਟਲਸ ਟੀਮ ਦੇ ਅਮਿਤ ਮਿਸ਼ਰਾ ਦੇ ‘ਕੋਵਿਡ-19′ ਬਾਰੇ ਨਤੀਜੇ ਪਾਜ਼ੇਟਿਵ ਆਏ ਹਨ।ਇਨ੍ਹਾਂ ਘਟਨਾਵਾਂ ਦੇ ਕਾਰਨ ਟੂਰਨਾਮੈਂਟ ਉੱਤੇ ਪੂਰੀ ਤਰ੍ਹਾਂ ਵਿਚਾਰ ਕੀਤਾ ਗਿਆ। ਸਮਝਿਆ ਜਾਂਦਾ ਹੈ ਕਿ ਕੁਝ ਆਈ ਪੀ ਐਲ ਅਧਿਕਾਰੀਆਂ ਨੇ ਕੁਝ ਫਰੈਂਚਾਇਜ਼ੀ ਨੂੰ ਟੂਰਨਾਮੈਂਟ ਦੇ ਭਵਿੱਖ ਉੱਤੇ ਉਨ੍ਹਾਂ ਦੇ ਵਿਚਾਰ ਜਾਨਣ ਲਈ ਫ਼ੋਨ ਕੀਤੇ ਤੇ ਉਨ੍ਹਾਂ ਵਿੱਚੋਂ ਕੁਝ ਦੀ ਰਾਏਹੈ ਕਿ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਜਾਵੇ। ਆਈ ਪੀ ਐਲ ਚੇਅਰਮੈਨ ਬ੍ਰਜੇਸ਼ ਪਟੇਲ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਏਦਾਂ ਦਾ ਫੈਸਲਾ ਸਾਰੇ ਸੰਬੰਧਤ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਲਿਆ ਗਿਆ ਹੈ।ਇਹ ਫੈਸਲਾ ਟੂਰਨਾਮੈਂਟ ਦੀ ਸੰਚਾਲਨ ਕੌਂਸਲ ਅਤੇ ਬੀ ਸੀ ਸੀ ਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਵੱਡੇ ਅਧਿਕਾਰੀਆਂ ਨੇ ਸਰਬਸੰਮਤੀ ਨਾਲ ਲਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀ ਸੀ ਸੀ ਆਈ ਖਿਡਾਰੀਆਂ, ਸਪੋਰਟਸ ਸਟਾਫ ਅਤੇ ਆਈ ਪੀ ਐਲ ਦੇ ਪ੍ਰਬੰਧ ਵਿੱਚ ਸ਼ਾਮਲ ਹੋਰ ਹਿੱਸੇਦਾਰਾਂ ਦੀ ਸੁਰੱਖਿਆ ਬਾਰੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ। ‘ਕੋਵਿਡ-19′ ਕਾਰਨ 2020 ਵਿੱਚ ਆਈ ਪੀ ਐਲ ਦਾ ਪ੍ਰਬੰਧ ਯੂ ਏ ਈ ਵਿੱਚ ਬਾਇਓ ਸੁਰੱਖਿਅਤ ਮਾਹੌਲ ਵਿੱਚ ਕੀਤਾ ਗਿਆ ਸੀ। ਉਦੋਂ ਸਿਰਫ਼ ਟੂਰਨਾਮੈਂਟ ਤੋਂ ਪਹਿਲਾਂ ਦੇ ਕੁਝ ਕੇਸ ਸਾਹਮਣੇ ਆਏ ਸਨ।

Read More Cricket News in Punjabi

Continue Reading

ਰੁਝਾਨ


Copyright by IK Soch News powered by InstantWebsites.ca