Of the 36 cases registered by the NIA, 10 were from West Bengal
Connect with us [email protected]

ਪੰਜਾਬੀ ਖ਼ਬਰਾਂ

ਐਨ ਆਈ ਏ ਵੱਲੋਂ ਦਰਜ 36 ਕੇਸਾਂ ਵਿੱਚ 10 ਪੱਛਮੀ ਬੰਗਾਲ ਦੇ

Published

on

NIA

ਕੋਲਕਾਤਾ, 10 ਨਵੰਬਰ – ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਾਲ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਸਾਲ ਦੇ ਬੀਤੇ 10 ਮਹੀਨਿਆਂ (ਜਨਵਰੀ ਤੋਂ ਅਕਤੂਬਰ) ਵਿੱਚ ਅੱਤਵਾਦੀ ਕੇਸ ਦੀ ਜਾਂਚ ਵਿੱਚ ਏਜੰਸੀ ਨੇ ਭਾਰਤ ਵਿੱਚ 36 ਪਰਚੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ ਇਕੱਲੇ ਪੱਛਮੀ ਬੰਗਾਲ ਦੇ 10 ਕੇਸ ਹਨ। ਇਹ ਕੇਸ ਮੁੱਖ ਰੂਪ ਤੋਂ ਸਰਗਰਮ ਅੱਤਵਾਦੀ ਮਾਡਿਊਲ, ਮਾਓਵਾਦੀ, ਨਕਲੀ ਨੋਟ ਅਤੇ ਬੰਬ ਧਮਾਕਿਆਂ ਨਾਲ ਸਬੰਧਤ ਹਨ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਰਾਜ ਦੀ ਪੁਲਸ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਾਲ ਵਿੱਚ ਐਨ ਆਈ ਏ ਕਈ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀ ਹੈ। ਐਨ ਆਈ ਏ ਦੇ ਸੀਨੀਅਰ ਅਧਿਕਾਰੀ, ਜਿਨ੍ਹਾਂ ਉਤੇ ਅੱਤਵਾਦ ਖਤਮ ਕਰਨ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ, ਨੇ ਕਿਹਾ ਕਿ ਕੇਸਾਂ ਨੂੰ ਰਾਜ ਦੇ ਨਾਲ ਸੰਪਰਕ ਕਰ ਕੇ ਹੀ ਦਰਜ ਕੀਤਾ ਗਿਆ ਹੈ। ਐਨ ਆਈ ਏ ਸੂਤਰਾਂ ਮੁਤਾਬਕ ਦਰਜ ਕੀਤੇ ਗਏ 10 ਕੇਸਾਂ ਵਿੱਚ ਕੋਲਕਾਤਾ ਤੇ ਸਿਲੀਗੁੜੀ ਵਿੱਚ ਦੋ ਨਕਲੀ ਨੋਟ ਨਾਲ ਦੇ ਮਾਮਲੇ, ਪੱਛਮੀ ਮੇਦਨੀਪੁਰ ਵਿੱਚ ਮਾਰਕਸੀ ਕਮਿਊਨਿਸਟ ਪਾਰਟੀ ਦੇ ਦੋ ਨੇਤਾਵਾਂ ਦੀ ਹੱਤਿਆ ਦਾ ਮਾਮਲਾ, ਭੁਵਨੇਸ਼ਵਰ ਵਿੱਚ ਰਾਜਧਾਨੀ ਐਕਸਪ੍ਰੈਸ ਦੇ ਹਾਈਜੈਕ ਦਾ ਕੇਸ, ਬਦੁਰੀਆ ਵਿੱਚ ਲਸ਼ਕਰੇ-ਤੋਇਬਾ ਅਤੇ ਮੁਰਸ਼ਿਦਾਬਾਦ ਵਿੱਚ ਅਲ-ਕਾਇਦਾ ਦੇ ਅੱਵਾਦੀ ਮਾਡਿਊਲ ਨਾਲ ਜੁੜੇ ਦੋ ਕੇਸ ਸ਼ਾਮਲ ਹਨ। ਬਾਕੀ ਚਾਰ ਮਾਮਲੇ ਬੰਬ ਧਮਾਕਿਆਂ ਨਾਲ ਸਬੰਧਤ ਹਨ। ਐਨ ਆਈ ਏ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਬੰਬ ਧਮਾਕਿਆਂ ਦੇ ਚਾਰ ਕੇਸਾਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਵਿੱਚ ਨੌਹਾਟੀ, ਮਣੀਕਚਕ, ਮਾਲਦਾ ਅਤੇ ਵੀਰਭੂਮ ਵਿੱਚ ਧਮਾਕਿਆਂ ਦੀਆਂ ਘਟਨਾਵਾਂ ਸ਼ਾਮਲ ਹਨ। ਸੂਤਰਾਂ ਨੇ ਕਿਹਾ ਕਿ ਐਨ ਆਈ ਏ ਪਿਛਲੇ ਦਿਨੀਂ ਕੋਲਕਾਤਾ ਦੇ ਦਮਦਮ ਅਤੇ ਬੇਲੇਘਾਟਾ ਵਿੱਚ ਹੋਏ ਧਮਾਕਿਆਂ ਦੇ ਮਾਮਲਿਆਂ ਨੂੰ ਵੀ ਆਪਣੇ ਹੱਥ ਵਿੱਚ ਲੈ ਸਕਦੀ ਹੈ।

Click Here To Read Punjabi newspaper

ਪੰਜਾਬੀ ਖ਼ਬਰਾਂ

ਪਾਕਿਸਤਾਨ ‘ਚ ਟ੍ਰਾਂਸਜੈਂਡਰਾਂ ਨੂੰ ਆਪਣਾ ਚਰਚ ਮਿਲਿਆ

Published

on

Transgender people find their church

ਕਰਾਚੀ, 26 ਨਵੰਬਰ – ਪਾਕਿਸਤਾਨ ‘ਚ ਇਸਾਈ ਟ੍ਰਾਂਸਜੈਂਡਰ ਲੋਕਾਂ ਨੂੰ ਅਕਸਰ ਸਮਾਜਿਕ ਬਾਈਕਾਟ, ਨਿਰਮਾਣ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਬਣਾਏ ਗਏ ਚਰਚ ‘ਚ ਉਨ੍ਹਾਂ ਨੂੰ ਸ਼ਾਂਤੀ ਤੇ ਦਿਲਾਸਾ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਗਿਰਜਾ ਘਰਾਂ ‘ਚ ਸੁਣਵਾਈ ਨਾ ਹੋਣ ‘ਤੇ ਉਹ ਆਪਣੀਆਂ ਸਮੱਸਿਆਵਾਂ ਇੱਥੇ ਸਾਂਝਾ ਕਰ ਸਕਦੇ ਹਨ।
ਇਸ ਬਾਰੇ ਪਾਕਿਸਤਾਨ ਵਿੱਚ ‘ਫਸਟ ਚਰਚ ਆਫ ਯੂਨਕ (ਕਿੰਨਰ)’ ਨਾਂ ਦਾ ਇਹ ਚਰਚ ਸਿਰਫ ਟ੍ਰਾਂਸਜੈਂਡਰ ਇਸਾਈਆਂ ਲਈ ਹੈ। ਕਿੰਨਰ ਸ਼ਬਦ ਦੱਖਣੀ ਏਸ਼ੀਆ ‘ਚ ਅਕਸਰ ਮਹਿਲਾ ਟ੍ਰਾਂਸਜੈਂਡਰਾਂ ਲਈ ਵਰਤਿਆ ਜਾਂਦਾ ਹੈ ਅਤੇ ਕੁਝ ਲੋਕ ਇਸ ਨੂੰ ਅਪਮਾਨ ਜਨਕ ਮੰਨਦੇ ਹਨ। ਚਰਚ ਦੀ ਪਾਦਰੀ ਅਤੇ ਸਹਿ ਸੰਸਥਾਪਕ ਗਜਾਲਾ ਸ਼ਫੀਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਰੱਖਣ ਲਈ ਇਹ ਨਾਂ ਚੁਣਿਆ ਹੈ। ਬਾਈਬਲ ਦੇ ਅੰਸ਼ਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਕਿਹਾ ਕਿੰਨਰਾਂ ‘ਤੇ ਈਸ਼ਵਰ ਦੀ ਕ੍ਰਿਪਾ ਹੁੰਦੀ ਹੈ। ਸਾਰੇ ਧਰਮਾਂ ਦੀਆਂ ਟ੍ਰਾਂਸਜੈਂਡਰ ਔਰਤਾਂ ਅਤੇ ਮਰਦਾਂ ਨੂੰ ਰੂੜੀਵਾਦੀ ਪਾਕਿਸਤਾਨ ‘ਚ ਅਕਸਰ ਜਨਤਕ ਰੂਪ ਵਿੱਚ ਅਪਮਾਨ ਤੇ ਇਥੋਂ ਤੱਕ ਕਿ ਹਿੰਸਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਰਕਾਰ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ‘ਥਰਡ ਜੈਂਡਰ’ ਦੇ ਰੂਪ ‘ਚ ਮਾਨਤਾ ਦੇ ਦਿੱਤੀ ਹੈ ਪਰ ਅਕਸਰ ਉਨ੍ਹਾਂ ਦੇ ਪਰਵਾਰ ਵਾਲੇ ਉਨ੍ਹਾਂ ਨੂੰ ਤਿਆਗ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭੀਖ ਮੰਗ ਕੇ, ਵਿਆਹਾਂ ‘ਚ ਨੱਚ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਕਸਰ ਸੈਕਸ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਖੀਰ ਉਹ ਸੈਕਸ ਵਰਕਰ ਬਣ ਜਾਂਦੇ ਹਨ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਟਾਪ-10 ਦੇਸ਼ਾਂ ਦੀ ਰੈਂਕਿੰਗ : ਭਾਰਤ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦੇ ਲੋਕ ਕੈਨੇਡਾ ‘ਚ ਵੱਸਣਾ ਚਾਹੁੰਦੇ ਨੇ

Published

on

want to settle in Canada

ਲੰਡਨ, 26 ਨਵੰਬਰ – ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ ਰੇਮਿਟਿਲੀ ਨੇ 100 ਦੇਸ਼ਾਂ ਦੇ ਸਰਚਿੰਗ ਡਾਟਾ ਨਾਲ ਇੱਕ ਮੈਪ ਤਿਆਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਚੰਗੇ ਲਾਈਫ ਸਟਾਈਲ ਅਤੇ ਕੁਦਰਤੀ ਆਬੋ-ਹਵਾ ਲਈ ਲੋਕ ਦੁਨੀਆ ਦੇ ਕਿਸ ਹਿੱਸੇ ਵਿੱਚ ਵੱਸਣਾ ਚਾਹੁੰਦੇ ਹਨ। ਇਸ ਸਬੰਧੀ ਕੈਨੇਡਾ ਇਸ ਲਿਸਟ ਵਿੱਚ ਟਾਪ ‘ਤੇ ਹੈ, ਜਿੱਥੇ 30 ਤੋਂਵੱਧ ਦੇਸ਼ਾਂ ਦੇ ਲੋਕ ਜਾਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚ ਭਾਰਤੀ ਵੀ ਹਨ।
ਅਮਰੀਕਾ, ਆਸਟਰੇਲੀਆ ਅਤੇ ਕੈਨੇਡਾ ਵਰਗੇ 13 ਦੇਸ਼ਾਂ ਦੇ ਲੋਕਾਂ ਦੀ ਪਸੰਦ ਬਣ ਕੇ ਜਾਪਾਨ ਦੂਸਰੇ ਸਥਾਨ ‘ਤੇ ਹੈ ਅਤੇ ਤੀਸਰੇ ਸਥਾਨ ‘ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸਪੇਨ ਨੂੰ 12 ਦੇਸ਼ਾਂ ਦੇ ਲੋਕਾਂ ਨੇ ਆਪਣੀ ਪਸੰਦ ਮੰਨਿਆ ਹੈ। ਰੇਮਿਟਿਲੀ ਦੇ ਬਿਜ਼ਨਸ ਮੈਨੇਜਰ ਜਾਓ ਮੈਕੇਂਜੀ ਦਾ ਕਹਿਣਾ ਹੈ, ‘ਲੋਕ ਬਿਹਤਰ ਨੌਕਰੀ, ਚੰਗੀ ਤਨਖਾਹ, ਕਵਾਲਿਟੀ ਆਫ ਲਾਈਫ ਲਈ ਦੂਜੇ ਦੇਸ਼ਾਂ ਵਿੱਚ ਵੱਸਣਾ ਚਾਹੁੰਦੇ ਹਨ ਤਾਂ ਕਿ ਉਹ ਆਪਣੇ ਘਰ ਚੰਗੇ ਪੈਸੇ ਭੇਜ ਸਕਣ। ਕੋਵਿਡ ਦੇ ਕਾਰਨ ਸਾਲ 2020 ਨੇ ਲੋਕਾਂ ਨੂੰ ਆਪਣੀ ਪਸੰਦ ਦਾ ਦੇਸ਼ ਫਿਰ ਚੁਣਨ ਦਾ ਮੌਕਾ ਦਿੱਤਾ ਹੈ। ਰੇਮਿਟਿਲੀ ਨੇ ਕਿਹਾ ਹੈ ਕਿ ਕੈਨੇਡਾ ਖੂਬਸੂਰਤ ਹੈ ਤੇ ਉਥੋਂ ਦੇ ਲੋਕ ਵੀ ਕਾਫੀ ਦੋਸਤਾਨਾ ਵਿਹਾਰ ਕਰਦੇ ਹਨ। ਇਸ ਦੇ ਇਲਾਵਾ ਨੌਕਰੀ ਵਿੱਚ ਚੰਗੀ ਤਨਖਾਹ ਵੀ ਕੈਨੇਡਾ ਲੋਕਾਂ ਦੀ ਪਸੰਦ ਵਾਲਾ ਦੇਸ਼ ਹੈ। ਸੰਸਥਾ ਨੇ ‘ਦੁਨੀਆ ਕਿੱਥੇ ਜਾਣਾ ਚਾਹੁੰਦੀ ਹੈ’ ਦੇ ਆਧਾਰ ‘ਤੇ ਇਹ ਰੈਂਕਿੰਗ ਦਿਤੀ ਹੈ ਇਸ ਵਿੱਚ ਜਰਮਨੀ ਚੌਥੇ ਸਥਾਨ ‘ਤੇ ਹੈ, ਜਦ ਕਿ ਕਤਰ ਪੰਜਵੇਂ ਸਥਾਨ ‘ਤੇ। ਛੇਵੇਂ ਸਥਾਨ ‘ਤੇ ਆਸਟਰੇਲੀਆ, ਸੱਤਵੇਂ ‘ਤੇ ਸਵਿੱਟਜ਼ਰਲੈਂਡ, ਪੁਰਤਗਾਲ ਅੱਠਵੇਂ ਅਤੇ ਨੌਵੇਂ ਸਥਾਨ ‘ਤੇ ਸਾਂਝੇ ਤੌਰ ‘ਤੇ ਅਮਰੀਕਾ ਅਤੇ ਬ੍ਰਿਟੇਨ ਹਨ।
ਰੇਮਿਟਿਲੀ ਦੇ ਮੈਪ ਦੇ ਅਨੁਸਾਰ, ਯੂਰਪ ਅਤੇ ਜਰਮਨੀ ਦੇ ਲੋਕ ਸਵਿੱਟਜ਼ਰਲੈਂਡ ਜਾਣਾ ਚਾਹੁੰਦੇ ਹਨ, ਸਪੇਨ ਦੇ ਲੋਕਾਂ ਦੀ ਪਸੰਦ ਫਰਾਂਸ ਹੈ। ਗ੍ਰੀਸ ਦੇ ਲੋਕ ਜਰਮਨੀ ਵਿੱਚ ਵੱਸਣਾ ਚਾਹੁੰਦੇ ਤੇਨਿਊਜ਼ੀਲੈਂਡ ਦੇ ਲੋਕ ਫਿਜ਼ੀ ਵਿੱਚ ਰਹਿਣਾ ਚਾਹੁੰਦੇ ਹਨ, ਜਦ ਕਿ ਫਿਜੀ ਦੇ ਨਿਊਜ਼ੀਲੈਂਡ ਵਿੱਚ। ਬਹੁਤੇ ਅਮਰੀਕੀ ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨਾ ਚਾਹੁੰਦੇ ਹਨ। ਜਾਪਾਨੀ ਲੋਕ ਬ੍ਰਿਟੇਨ ਨੂੰ ਬਿਹਤਰ ਮੰਨਦੇ ਹਨ, ਤਾਂ ਰੂਸੀ ਕਤਰ ਵਿੱਚ ਰਹਿਣਾ ਪਸੰਦ ਕਰਦੇ ਹਨ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

26/11 ਦੇ ਵਕਤ ਐਨ ਐਸ ਜੀ ਦੇ ਜਵਾਨਾਂ ਨੇ ਹੀ ਦੇਸ਼ ਦਾ ਮਾਣ ਬਚਾਇਆ ਸੀ

Published

on

NSG

ਗੁਰੂਗ੍ਰਾਮ, 26 ਨਵੰਬਰ – ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ 12 ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵੇਲੇ ਐਨ ਐਸ ਜੀ (ਰਾਸ਼ਟਰੀ ਸੁਰੱਖਿਆ ਗਾਰਡ) ਦੀ ਟੀਮ ਨੇ ਬਹਾਦਰੀ ਵਿਖਾਈ ਸੀ। ਟੀਮ ਕਮਾਂਡਰ ਮੇਜਰ ਉਨੀਕ੍ਰਿਸ਼ਨਨ ਦੇ ਸ਼ਹੀਦ ਹੋਣ ਪਿੱਛੋਂ ਵੀ ਜਾਂਬਾਜ਼ਾਂ ਦਾ ਹੌਸਲਾ ਘੱਟ ਨਹੀਂ ਹੋਇਆ ਸੀ, ਬਲਕਿ ਬਾਅਦ ਵਿੱਚ ਕੈਪਟਨ ਅਨਿਲ ਜਾਖੜ ਦੀ ਅਗਵਾਈ ਵਿੱਚ ਟੀਮ ਨੇ ਵੀਰਤਾ ਦਾ ਅਨੋਖਾ ਸਬੂਤ ਦਿੱਤਾ ਸੀ।
ਇਸ ਆਪਰੇਸ਼ਨ ਦੇ ਲਈ ਐਨ ਐਸ ਜੀ ਦੀ ਟੀਮ ਮਾਨੇਸਰ ਵਾਲੇ ਟਰੇਨਿੰਗ ਸੈਂਟਰ ਤੋਂ ਮੁੰਬਈ ਵਿੱਚ ਪਹੁੰਚੀ ਸੀ। ਸਪੈਸ਼ਲ ਏਅਰ ਕਰਾਫਟ ਦੇ ਪਹੁੰਚਦੇ ਸਾਰ ਹੀ ਉਸ ਨੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ, ਜੋ ਲਗਭਗ 60 ਘੰਟੇ ਚੱਲਿਆ ਸੀ। ਇਸ ਦੌਰਾਨ 9 ਅੱਤਵਾਦੀ ਮਾਰੇ ਗਏ ਅਤੇ ਇੱਕ ਅੱਤਵਾਦੀ ਅਜ਼ਮਲ ਕਸਾਬ ਜਿੰਦਾ ਫੜ ਲਿਆ ਗਿਆ ਸੀ। ਜਿਸ ਸਮੇਂ ਆਪਰੇਸ਼ਨ ਦੀ ਸੂਚਨਾ ਮਾਨੇਸਰ ਟਰੇਨਿੰਗ ਸੈਂਟਰ ਪਹੁੰਚੀ, ਕੈਪਟਨ ਅਨਿਲ ਜਾਖੜ ਪਾਲਮ ਵਿਹਾਰ ਇਲਾਕੇ ਵਿੱਚ ਆਪਣੇ ਘਰ ਵਿੱਚ ਸਨ। ਸੂਚਨਾ ਮਿਲਦੇ ਸਾਰ ਉਹ ਖਾਣੇ ਤੋਂ ਉਠ ਗਏ। ਮਾਤਾ-ਪਿਤਾ ਨੂੰ ਇਹ ਕਹਿ ਕੇ ਕੁਝ ਮਿੰਟਾਂ ਵਿੱਚ ਘਰ ਤੋਂ ਨਿਕਲ ਗਏ ਸਨ ਕਿ ਦੇਸ਼ ਦੇ ਲਈ ਬਹੁਤ ਵੱਡਾ ਕੰਮ ਕਰਨ ਦਾ ਸਮਾਂ ਆ ਗਿਆ ਹੈ। ਆਪਰੇਸ਼ਨ ਸ਼ੁਰੂ ਹੋਣ ਦੇ ਕੁਝ ਹੀ ਸਮੇਂ ਬਾਅਦ ਟੀਮ ਦੇ ਕਮਾਂਡਰ ਮੇਜਰ ਉਨੀਕ੍ਰਿਸ਼ਨਨ ਸ਼ਹੀਦ ਹੋ ਗਏ ਸਨ। ਇਸ ਦੇ ਬਾਅਦ ਟੀਮ ਦੀ ਅਗਵਾਈ ਕੈਪਟਨ ਜਾਖੜ ਨੇ ਕੀਤੀ ਸੀ।ਐਨ ਐਸ ਜੀ ਦੇ ਡਾਇਰੈਕਟਰ ਜਨਰਲ (ਡੀ ਜੀ) ਐਸ ਐਸ ਦੇਸਵਾਲ ਅਨੁਸਾਰ ਜਦ ਕਦੇ ਵੀ ਜ਼ਰੂਰਤ ਪਈ ਹੈ ਐਨ ਐਸ ਜੀ ਨੇ ਆਪਣਾ ਸਰਵਸ਼੍ਰੇਸ਼ਟ ਨਤੀਜਾ ਦਿੱਤਾ ਹੈ। ਮੁੰਬਈ ਆਪਰੇਸ਼ਨ ਹੋਵੇ ਜਾਂ ਕੋਈ ਹੋਰ, ਹਰ ਵਾਰ ਐਨ ਐਸ ਜੀ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਹੈ। ਇਹ ਫੋਰਸ ਆਧੁਨਿਕ ਹਥਿਆਰਾਂ ਨਾਲ ਲੈਸ ਹੈ ਤੇ ਕਿਸੇ ਵੀ ਸਥਿਤੀ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰਨ ਦੇ ਸਮਰੱਥ ਹੈ।

Click Here To Read Latest Punjabi news

Continue Reading

ਰੁਝਾਨ