Notice of the Supreme Court to the Government of India in the matter
Connect with us apnews@iksoch.com

ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਸੁਪਰੀਮ ਕੋਰਟ ਦਾ ਨੋਟਿਸ

Published

on

kisan andolan

ਨਵੀਂ ਦਿੱਲੀ, 7 ਜਨਵਰੀ – ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨਾਂ ਖੇਤੀ ਕਾਨੂੰਨਾਂ ਨੂੰ ਚੁਣੌਤੀ ਦਿੰਦੀਆਂ ਅਤੇ ਦਿੱਲੀ ਬਾਰਡਰ ਤੇ ਜਾਰੀ ਕਿਸਾਨ ਅੰਦੋਲਨ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ 'ਤੇ 11 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਖੇਤੀ ਕਾਨੂੰਨਾਂ ਨਾਲ ਸਬੰਧਤ ਪਟੀਸ਼ਨਾਂ ਤੇ ਸੁਣਵਾਈ ਦੌਰਾਨ ਕੱਲ੍ਹ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਤੇ ਚਿੰਤਾ ਜ਼ਾਹਿਰ ਕੀਤੀ ਹੈ। ਚੀਫ ਜਸਟਿਸ ਐਸ ਏ ਬੋਬੜੇ ਨੇ ਇਸ ਸੁਣਵਾਈ ਦੌਰਾਨ ਕਿਹਾ ਹੈ ਕਿ ਹਾਲਾਤ 'ਚ ਕੋਈ ਸੁਧਾਰ ਨਹੀਂ ਹੋਇਆ ਅਤੇ ਅਸੀਂ ਪੂਰੇ ਹਾਲਾਤਤੇ ਨਜ਼ਰ ਰੱਖ ਰਹੇ ਹਾਂ। ਅਦਾਲਤ ਨੇ ਕਿਹਾ ਕਿ ਅਸੀਂ ਹਾਲਾਤ ਨੂੰ ਸਮਝਦੇ ਅਤੇ ਚਾਹੁੰਦੇ ਹਾਂ ਕਿ ਮਾਮਲਾ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ। ਦੂਸਰੇ ਪਾਸੇ ਸਰਕਾਰ ਵੱਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਅਤੇ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਿਹਤਮੰਦ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਤੇ ਆਸ ਹੈ ਕਿ ਮਸਲਾ ਛੇਤੀ ਹੱਲ ਹੋਵੇਗਾ। ਇਸੇ ਦੌਰਾਨ ਖੇਤੀ ਕਾਨੂੰਨਾਂ ਦੀ ਸੰਵਿਧਾਨਕ ਪ੍ਰਮਾਣਿਕਤਾ (ਵੈਲੀਡਿਟੀ) ਨੂੰ ਚੁਣੌਤੀ ਦਿੰਦੀ ਵਕੀਲਮਨੋਹਰ ਲਾਲ ਸ਼ਰਮਾ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮਨੋਹਰ ਲਾਲ ਸ਼ਰਮਾ ਦਾ ਤਰਕ ਹੈ ਕਿ ਸਰਕਾਰ ਨੂੰ ਸੰਵਿਧਾਨ ਹੇਠ ਇਹ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਹੀ ਨਹੀਂ। ਵੀਡੀਓ ਕਾਨਫਰੰਸਿੰਗ ਰਾਹੀਂ ਪਟੀਸ਼ਨਾਂਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਨਾਲ ਸਬੰਧਤ ਪਟੀਸ਼ਨਾਂ ਤੇ 11 ਜਨਵਰੀ ਨੂੰ ਸੁਣਵਾਈ ਕਰਾਂਗੇ। ਕੋਰਟ ਨੇ ਕਿਹਾ ਕਿ ਇਹ ਕਿਸਾਨਾਂ ਨਾਲ ਸਬੰਧਤ ਮਾਮਲੇ ਹਨ, ਦੂਸਰੇ ਮਾਮਲੇ ਕਿੱਥੇ ਹਨ? ਉਹ ਕਦੋਂ ਤੋਂ ਸੂਚੀਬੱਧ ਹਨ। ਅਸੀਂ ਸਾਰੇ ਕੇਸਾਂ ਦੀ ਸੁਣਵਾਈ ਇਕੱਠੀ ਕਰਾਂਗੇ। ਕੇਂਦਰ ਸਰਕਾਰ ਵੱਲੋਂ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਦੀ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ, ਇਸ ਲਈ ਸੁਣਵਾਈ ਟਾਲ ਦੇਣੀ ਚਾਹੀਦੀ ਹੈ। ਉਨ੍ਹਾ ਨੇ ਕਿਹਾ ਕਿ ਇਨ੍ਹਾਂ ਕੇਸਾਂਤੇ ਸੁਣਵਾਈ 8 ਜਨਵਰੀ ਨੂੰ ਨਹੀਂ ਹੋਣੀ ਚਾਹੀਦੀ। ਇਸ `ਤੇ ਚੀਫ ਜਸਟਿਸ ਐਸ ਏ ਬੋਬੜੇ ਨੇ ਕਿਹਾ ਕਿ ਅਸੀਂ ਕੱਲ੍ਹ ਮਾਮਲੇ ਨੂੰ ਵੇਖਾਂਗੇ, ਜੇ ਗੱਲਬਾਤ ਸਕਾਰਾਤਮਕ ਰਹੀ ਤਾਂ ਸੁਣਵਾਈ ਟਾਲ ਦੇਵਾਂਗੇ।

Daily Punjab Times

ਅੰਤਰਰਾਸ਼ਟਰੀ

ਆਸਟਰੇਲੀਆ 13,000 ਕਿਲੋਮੀਟਰ ਦੂਰੋਂ ਆਏ ਕਬੂਤਰ ਨੂੰ ਮਾਰਨਾ ਚਾਹੁੰਦੈ

Published

on

ਮੇਲਬੋਰਨ, 16 ਜਨਵਰੀ – ਸਫੈਦ ਕਬੂਤਰਾਂ ਦੀ ਖੂਬਸੂਰਤੀ ਹਰ ਕਿਸੇ ਨੂੰ ਚੰਗੀ ਲੱਗਦੀ ਹੈ, ਪਰ ਇਸ ਵੇਲੇ ਆਸਟਰੇਲੀਆ ਵਿੱਚ ਇੱਕ ਅਜਿਹੇ ਕਬੂਤਰ ਨੂੰ ਮਾਰਨਾ ਚਾਹੁੰਦਾ ਹੈ।
ਇਸ ਕਬੂਤਰ ਦੀ ਖਾਸ ਗੱਲ ਇਹ ਹੈ ਕਿ ਇਹ ਕਬੂਤਰ ਅਮਰੀਕਾ ਤੋਂ ਆਸਟ੍ਰੇਲੀਆ 13 ਹਜ਼ਾਰ ਕਿਲੋਮੀਟਰ ਦਾ ਸਫਰ ਕਰ ਕੇ ਪਹੁੰਚਿਆ ਹੈ। ਆਸਟ੍ਰੇਲੀਆ ਦੀ ਸਰਕਾਰ ਦਾ ਮੰਨਣਾ ਹੈ ਕਿ ਇਸ ਕਬੂਤਰ ਦੇ ਆਉਣ ਨਾਲ ਪੂਰੇ ਦੇਸ਼ ਵਿੱਚ ਬੀਮਾਰੀ ਫੈਲ ਸਕਦੀ ਹੈ। ਰਿਪੋਰਟ ਮੁਤਾਬਿਕ ਪਿੱਛਲੇ ਸਾਲ ਅਕਤੂਬਰ ਵਿੱਚ ਇਹ ਸਫੈਦ ਕਬੂਤਰ ਅਮਰੀਕਾ ਦੇ ਆਰੇਗਾਨ ਵਿੱਚ ਕਬੂਤਰਾਂ ਦੀ ਰੇਸ ਵਿੱਚ ਸ਼ਾਮਲ ਹੋਇਆ ਸੀ। ਰੇਸ ਦੇ ਦੌਰਾਨ ਕਬੂਤਰ ਭਟਕ ਗਿਆ ਅਤੇ ਕਈ ਹਜ਼ਾਰ ਕਿਲੋਮੀਟਰ ਦਾ ਸਫਰ ਤਹਿ ਕਰ ਕੇ ਆਸਟ੍ਰੇਲੀਆ ਪਹੁੰਚ ਗਿਆ। ਇਸ ਇਸ ਕਬੂਤਰ ਦਾ ਨਾਮ ‘ਜੋ’ ਹੈ। ਇਸ ਨੂੰ ਜਦੋਂ ਆਸਟ੍ਰੇਲੀਆ ਵਿੱਚ ਫੜਿਆ ਗਿਆ ਤਾਂ ਇਸ ਦੇ ਪੈਰ ਵਿੱਚ ਨੀਲੇ ਰੰਗ ਦਾ ਪਟਾ ਬੰਨ੍ਹਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਹ ਪਟਾ ਉਸ ਕਬੂਤਰ ਦੀ ਇੱਕ ਵੱਖਰੀ ਪਛਾਣ ਲਈ ਬੰਨ੍ਹਿਆ ਗਿਆ ਸੀ। ਦੱਸਿਆ ਗਿਆ ਹੈ ਕਿ ਇਹ ਕਬੂਤਰ 13 ਹਜ਼ਾਰ ਕਬੂਤਰ ਕਿਲੋਮੀਟਰ ਸਫਰ ਕਰ ਕੇ 26 ਦਸੰਬਰ ਨੂੰ ਇਹ ਕਬੂਤਰ ਮੇਲਬੋਰਨ ਪਹੁੰਚ ਗਿਆ। ਰੇਸਿੰਗ ਪਿਜਨ ਡਿਵੈਲਪਮੈਂਟ ਮੈਨੇਜਰ ਡਿਯੋਨ ਰਾਬਰਟਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਜੋ ਨਾਮ ਦਾ ਜਿਹੜਾ ਕਬੂਤਰ ਮਿਲਿਆ ਹੈ, ਉਹ ਅਮਰੀਕੀ ਨੀਲੇ ਖੰਭਾਂ ਵਾਲੇ ਕਬੂਤਰਾਂ ਤੋਂ ਵੱਖਰਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਰੇਸ ਵਿੱਚ ਸ਼ਾਮਲ ਕਬੂਤਰਾਂ ਨੂੰ ਅਜੇ ਤੱਕ ਟ੍ਰੇਸ ਨਹੀਂ ਕਰ ਪਾਏ, ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਕਬੂਤਰ ਆਸਟ੍ਰੇਲੀਆ ਦਾ ਹੈ। ਉਨ੍ਹਾਂ ਨੇ ਇਹ ਕਿਹਾ ਕਿ ਜੇ ਇਹ ਰੇਸ ਵਾਲਾ ਕਬੂਤਰ ਹੁੰਦਾ ਤਾਂ ਅਸੀਂ ਇਸ ਨੂੰ ਆਸਾਨੀ ਨਾਲ ਪਛਾਣ ਲੈਂਦੇ।

Continue Reading

ਅੰਤਰਰਾਸ਼ਟਰੀ

ਭਾਰਤੀ ਬੱਚੀ ਨੇ ਦੁਬਈ ਵਿੱਚ 25 ਟਨ ਈ-ਕਚਰਾ ਰਿਸਾਈਕਲ ਕਰ ਕੇ ਕਮਾਲ ਕਰ ਵਿਖਾਈ

Published

on

ਦੁਬਈ, 16 ਜਨਵਰੀ – ਭਾਰਤੀ ਮੂਲ ਦੀ ਬੱਚੀ ਦੀ ਉਮਰ ਮਸਾਂ 15 ਸਾਲ ਹੈ। ਉਹ ਯੂ ਏ ਈਵਿਚਲੇ ਦੁਬਈ ਵਿੱਚ ਰਹਿੰਦੀ ਹੈ। ਇਨ੍ਹਾਂ ਦਿਨਾਂ ਵਿੱਚ ਉਸਦਾ ਨਾਮ ਸੁਰਖੀਆਂ ਵਿੱਚ ਹੈ ਕਿਉਂਕਿ ਉਹ ਦੁਬਈ ਵਿੱਚ ਬੀਤੇ ਚਾਰ ਸਾਲ ਤੋਂ ਕੁਝ ਵੱਧ ਸਮੇਂ ਵਿੱਚ ਲਗੱਭਗ 25 ਟਨ ਇਲੇਕਟ੍ਰਾਨਿਕ ਕਬਾੜ ਨੂੰ ਰਿਸਾਈਕਲ ਕਰਨ ਦਾਯੋਗਦਾਨ ਦੇ ਚੁੱਕੀ ਹੈ। ਬੱਚੀ ਦਾ ਨਾਮ ਰੀਵਾ ਟੁਲਪੁਲੇ ਹੈ, ਜੋਇਸ ਬਾਰੇ ਇੱਕ ਮੁਹਿੰਮ ਚਲਾ ਰਹੀ ਹੈ।
ਵਾਤਾਵਰਣ ਸੁਰੱਖਿਆ ਨਾਲ ਨਜ਼ਦੀਕੀ ਸੰਬੰਧ ਰੱਖਣ ਦੇ ਉਸ ਦੇ ਇਸ ਅਹਿਮ ਯਤਨ ਵਿੱਚ 15 ਸਕੂਲਾਂ ਦੇ 60 ਬੱਚੇ ਜੁੜ ਚੁੱਕੇ ਹਨ। ਗਲਫ ਨਿਊਜ਼ ਦੇ ਮੁਤਾਬਕ ਲੜਕੀ ਨੇ ਕਿਹਾ ਕਿ ‘ਕੁਝ ਸਾਲ ਪਹਿਲਾ ਅਸੀਂ ਘਰ ਬਦਲ ਰਹੇ ਸੀ। ਉਦੋਂ ਸਾਮਾਨ ਦੀ ਸ਼ਿਫਟਿੰਗ ਦੌਰਾਨ ਮੈਂ ਮਾਂ ਤੋਂ ਪੁੱਛਿਆ: ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਨਹੀਂ, ਉਸ ਨੂੰ ਐਵੇਂ ਸੁੱਟ ਦਿੰਦੇ ਹਾਂ? ਉਦੋ ਉਨ੍ਹਾਂ ਨੇ ਦੱਸਿਆ: ਨਹੀਂ, ਗੈਰ ਜ਼ਰੂਰੀ ਸਾਮਾਨ ਵੀ ਯੋਗ ਤਰੀਕੇ ਨਾਲ ਸਮੇਟਣ ਦੀ ਲੋੜ ਹੁੰਦੀ ਹੈ, ਪਰ ਉਸ ਸਮੇਂ ਮੈਨੂੰ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ। ਮੈਂ ਇੰਟਰਨੇਟ ਅਤੇ ਸੋਸ਼ਲ ਮੀਡੀਆ ਤੋਂ ਕੁਝ ਜਾਣਕਾਰੀ ਲਈ ਤਾਂ ਪਤਾ ਚਲਿਆ ਕਿ ਇਲੈਕਟ੍ਰਾਨਿਕ ਕਬਾੜ ਇੱਕ ਵੱਡੀ ਸਮਸਿਆ ਹੈ। ਉਸ ਨੂੰ ਰਿਸਾਈਕਲ ਕੀਤਾ ਜਾ ਸਕਦਾ ਹੈ, ਪਰ ਅਜਿਹਾ ਕੀਤਾ ਘੱਟ ਜਾਂਦਾ ਹੈ। ਮੈਂ ਆਪਣੇ ਕੁਝ ਦੋਸਤਾਂ ਦੀ ਮਦਦ ਨਾਲ ਇਸ ਲਈ ਕੰਮ ਕਰਨ ਦਾ ਫੈਸਲਾ ਕੀਤਾ। ਹੌਲੀ-ਹੌਲੀ ਸਾਡਾ ਇੱਕ ਗਰੁੱਪ ਬਣ ਗਿਆ ਅਤੇ ਅੱਜ ਅਸੀਂ ਥੋੜ੍ਹਾ ਕੁਝ ਬੇਹਿਤਰ ਕਰ ਵੀ ਸਕੇ ਹਾਂ, ਸ਼ਾਇਦ।’

Continue Reading

ਅੰਤਰਰਾਸ਼ਟਰੀ

ਇੰਡੋਨੇਸ਼ੀਆ ਵਿੱਚ ਭੁਚਾਲ ਨਾਲ 42 ਲੋਕਾਂ ਦੀ ਮੌਤ

Published

on

ਜਕਾਰਤਾ, 16 ਜਨਵਰੀ – ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਵਿੱਚ ਅੱਧੀ ਰਾਤ ਤੋਂ ਬਾਅਦ ਆਏ ਤੇਜ਼ ਭੁਚਾਲ ਕਾਰਨ ਘੱਟੋ ਘੱਟ 42 ਲੋਕਾਂ ਦੀ ਮੌਤ ਹੋ ਗਈ ਅਤੇ 600 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਭੁਚਾਲ ਤੋਂ ਬਾਅਦ ਕੁਝ ਥਾਵਾਂ ਉੱਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਰਿਕਟਰ ਸਕੇਲ ਉੱਤੇ ਭੁਚਾਲ ਦੀ ਤੀਬਰਤਾ 6.2 ਹੈ। ਭੁਚਾਲ ਦਾ ਕੇਂਦਰ ਪੱਛਮੀ ਸੁਲਾਵੇਸੀ ਸੂਬੇ ਦੇ ਮਮੂਜ਼ੂ ਜ਼ਿਲ੍ਹੇ ਵਿੱਚ 18 ਕਿਲੋਮੀਟਰ ਗਹਿਰਾਈ ਵਿੱਚ ਸੀ। ਇਸੇ ਖੇਤਰ ਵਿੱਚ ਸਮੁੰਦਰ ਅੰਦਰ 5.9 ਤੀਬਰਤਾ ਦਾ ਭੁਚਾਲ ਆਇਆ ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਸਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿੱਚ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ 60 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖ਼ਦਸ਼ਾ ਹੈ। ਦਸਿਆ ਜਾ ਰਿਹਾ ਹੈ ਕਿ ਕਰੀਬ ਸੱਤ ਸਕਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ।

Continue Reading

ਰੁਝਾਨ


Copyright by IK Soch News powered by InstantWebsites.ca