"No one, including the Dera chief, was given a clean chit
Connect with us [email protected]

ਪੰਜਾਬੀ ਖ਼ਬਰਾਂ

ਬਰਗਾੜੀ ਜਾਂਚ ਦੇ ਮੁਖੀ ਨੇ ਕਿਹਾ:ਬੇਅਦਬੀ ਕੇਸ ਵਿੱਚ ਡੇਰਾ ਮੁਖੀ ਸਮੇਤ ਕਿਸੇ ਨੂੰ ਕਲੀਨ ਚਿੱਟ ਦਿੱਤੀ ਹੀ ਨਹੀਂ

Published

on

Chief SPS Parmar

ਚੰਡੀਗੜ੍ਹ, 14 ਜੁਲਾਈ, – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਕੇਸਾਂ ਦੀ ਜਾਂਚ ਚੱਲਦੀ ਹੋਣ ਉੱਤੇ ਜ਼ੋਰ ਦਿੰਦਿਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ) ਦੇ ਮੁਖੀ ਐਸਪੀਐਸ ਪਰਮਾਰ ਨੇ ਸੋਸ਼ਲ ਮੀਡੀਆ ਉੱਤੇ ਚੱਲਦੇ ਗਲ਼ਤ ਪ੍ਰਾਪਾਗੰਡੇ ਨੂੰ ਰੱਦ ਕੀਤਾ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਕਲੀਨ ਚਿੱਟ ਦਿੱਤੀ ਹੋਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ।
ਇਸ ਸੰਬੰਧ ਵਿੱਚ ਮੀਡੀਆ ਵਿੱਚ ਵੱਖ-ਵੱਖ ਗਰੁੱਪਾਂ/ ਲੋਕਾਂ ਦੀਆਂ ਟਿੱਪਣੀਆਂਦੇ ਪ੍ਰਤੀਕਰਮ ਵਜੋਂ ਐਸ ਆਈ ਟੀਦੇ ਮੁਖੀ ਐੱਸ ਪੀ ਐੱਸ ਪਰਮਾਰ ਨੇ ਕਿਹਾ ਕਿ ਸਾਡੇ ਲਈ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਤੇ ਚੱਲਦੀ ਜਾਂਚ ਦੌਰਾਨ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਦੇ ਵਿਰੁੱਧ ਸਬੂਤ ਮਿਲਦੇ ਹਨ ਤਾਂ ਉਨ੍ਹਾਂ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਟੀਮ ਦੇ ਮੁਖੀ ਆਈ ਜੀ ਬਾਰਡਰ ਜ਼ੋਨ, ਐੱਸ ਪੀ ਐੱਸ ਪਰਮਾਰ ਨੇ ਦੱਸਿਆ ਕਿ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਨਾਲ ਸਬੰਧਤ ਤਿੰਨ ਕੇਸਾਂ ਦੀ ਜਾਂਚ ਸਾਡੀ ਟੀਮ ਕਰ ਰਹੀ ਹੈ ਤੇ ਥਾਣਾ ਬਾਜਾਖਾਨਾ ਵਿਖੇ ਦਰਜ ਸਿ਼ਕਾਇਤ ਨੰਬਰ 128/2015 ਦੇ ਚਲਾਣਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਜੇ ਬੇਅਦਬੀ ਵਾਲੇ ਕੇਸਾਂ ਲਈ ਚੱਲਦੀ ਜਾਂਚ ਦੌਰਾਨ ਕਿਸੇ ਦੇ ਵਿਰੁੱਧ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਉਸ ਵਿਰੁੱਧ ਸਪਲੀਮੈਂਟਰੀ ਚਲਾਨ ਪੇਸ਼ ਕਰਾਂਗੇ।ਵਰਨਣ ਯੋਗ ਹੈ ਕਿ ਮੌਜੂਦਾ ਐਸ ਆਈ ਟੀ ਨੇ ਹਾਈ ਕੋਰਟ ਦੇ ਹੁਕਮ ਉੱਤੇ ਇਹ ਜਾਂਚ ਫਰਵਰੀ 2021 ਦੇ ਅੰਤ ਵਿੱਚ ਦਾਇਰ ਕੀਤੇ ਕੇਸ ਨੂੰ ਲੈ ਕੇਸ਼ੁਰੂ ਕੀਤੀ ਸੀ।ਇਸ ਭਾਵਨਾਤਮਕ ਕੇਸਬਾਰੇ ਗਲ਼ਤ ਅਤੇ ਗੈਰ-ਜਿ਼ਮੇਵਾਰਾਨਾ ਖਬਰਾਂਦੇ ਖਿਲਾਫ਼ ਸੁਚੇਤ ਕਰਦਿਆਂ ਐਸ ਆਈ ਟੀ ਚੀਫ਼ ਐੱਸ ਪੀ ਐੱਸ ਪਰਮਾਰ ਨੇ ਮੀਡੀਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਸ਼ਟੀ ਤੋਂ ਬਗੈਰ ਹੀ ਕੋਈ ਰਿਪੋਰਟ ਜਾਰੀ ਕਰਨ ਤੋਂ ਪਹਿਲਾਂ ਜਾਂ ਕਿਸੇ ਵਿਰੁੱਧ ਕੋਈ ਗੈਰ-ਅਧਿਕਾਰਤਦੋਸ਼ ਲਾਏ ਜਾਣ ਤੋਂ ਪਹਿਲਾਂ ਸੰਜਮ ਦੀ ਵਰਤੋਂ ਕਰਨ। ਪਰਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਥਾਣਾ ਬਾਜਾਖਾਨਾ ਦੀ ਸਿ਼ਕਾਇਤ ਨੰਬਰ 63/2015 ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਤੇ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਅਜੇ ਤੱਕ ਕਿਸੇ ਕਿਸਮ ਦੀ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ।
ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਬਣੀਐਸ ਆਈ ਟੀ ਨੇ ਪਿਛਲੇ ਸ਼ੁੱਕਰਵਾਰ ਨੂੰ ਫ਼ਰੀਦਕੋਟ ਅਦਾਲਤ ਵਿੱਚਸਿ਼ਕਾਇਤ ਨੰਬਰ 128/2015 ਵਾਲੇ ਬੇਅਦਬੀ ਦੇ ਕੇਸ ਦਾ ਪਹਿਲਾ ਚਲਾਨ ਪੇਸ਼ ਕਰ ਕੇ 6 ਜਣਿਆਂ ਨੂੰ ਗ੍ਰਿਫਤਾਰ ਕੀਤੇ ਦੱਸਿਆ ਸੀ। ਇਸ ਦੀ ਸੁਣਵਾਈ 20 ਜੁਲਾਈ ਨੂੰ ਹੋਣੀ ਹੈ।ਗ੍ਰਿਫਤਾਰ ਕੀਤੇ ਛੇ ਦੋਸ਼ੀਆਂ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਉਰਫ ਭੋਲਾ ਤੇ ਪ੍ਰਦੀਪ ਸਿੰਘ ਸ਼ਾਮਲ ਹਨ, ਜਿਨ੍ਹਾਂ ਨੂੰ ਏਸੇ ਸਾਲ 16 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਐਸ ਆਈ ਟੀਵੱਲੋਂ ਕੀਤੀ ਜਾਂਚ ਦੇ ਅਨੁਸਾਰ ਇਹ ਸਾਰੇ ਮੁੱਖ ਤੌਰ ਉੱਤੇਇਸ ਜੁਰਮਵਿੱਚ ਸ਼ਾਮਲ ਸਨ। ਤਿੰਨ ਹੋਰ ਦੋਸ਼ੀ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਪਹਿਲਾਂ ਹੀ ਥਾਣਾ ਬਾਜਾਖਾਨਾ ਵਿਖੇ ਦਰਜ ਸਿ਼ਕਾਇਤ ਨੰਬਰ 63 ਮਿਤੀ 2 ਜੂਨ 2015 ਦੇ ਕੇਸ ਵਿੱਚ ਭਗੌੜੇ ਹਨਤੇ ਗ੍ਰਿਫਤਾਰੀ ਤੋਂ ਬਚ ਰਹੇ ਹਨ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪੂਰੀ ਸਾਜਿਸ਼ ਦਾ ਪਰਦਾਫਾਸ਼ ਹੋਣ ਦੀ ਆਸ ਹੈ।

Read More Latest Punjabi News

ਪੰਜਾਬੀ ਖ਼ਬਰਾਂ

ਕੋਵਿਡ ਟੀਕੇ ਲਾਉਣ ਗਈ ਟੀਮ ਪਿੰਡ ਵਾਲਿਆਂ ਨੇ ਬੰਦੀ ਬਣਾ ਲਈ

Published

on

Covid-Vaccine

ਮਾਹਿਲਪੁਰ, 31 ਜੁਲਾਈ – ਥਾਣਾ ਮਹਿਲਪੁਰ ਦੇ ਪਿੰਡ ਮਹਿੰਗਰੋਵਾਲ ਵਿਖੇ ਪ੍ਰਾਇਮਰੀ ਹੈੱਲਥ ਸੈਂਟਰ (ਪੀ ਐਚ ਸੀ) ਪਾਲਦੀ ਹੇਠਲੇ ਹਸਪਤਾਲ ਪਿੰਡ ਟੂਟੋਮਜ਼ਾਰਾ ਤੋਂ ਸਿਹਤ ਵਿਭਾਗ ਦੀ ਕੋਰੋਨਾ ਦੇ ਟੀਕੇ ਲਾਉਣ ਗਈ ਟੀਮ ਨੂੰ ਨੇੜਲੇ ਪਿੰਡ ਵਿੱਚ ਕੁਝ ਲੋਕਾਂ ਨੇ ਬੰਦੀ ਬਣਾ ਲਿਆ, ਜਿਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਦੀ ਸਿ਼ਕਾਇਤ ਉੱਤੇ ਪੁਲਸ ਨੇ ਮੌਕੇਉੱਤੇ ਜਾ ਕੇ ਛੁਡਵਾਇਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਸਤਵਿੰਦਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੇਸ ਖ਼ਾਸ ਗੰਭੀਰ ਨਹੀਂ ਸੀ। ਪਿੰਡ ਵਾਸੀ ਸਿਰਫ਼ ਪਿੰਡ ਵਾਲਿਆਂ ਨੂੰ ਟੀਕੇ ਲਵਾਉਣਾ ਚਾਹੁੰਦੇ ਸਨ। ਪੁਲਸ ਮੌਕੇ ਵਿੱਚ ਪਹੁੰਚ ਗਈ ਸੀ, ਕੋਈ ਖਾਸ ਗੱਲ ਨਹੀਂ ਹੋਈ। ਪਤਾ ਲੱਗਾ ਹੈ ਕਿ ਡਾ. ਰਾਮ ਗੋਪਾਲ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ, ਸਿਵਲ ਸਰਜਨ ਹੁਸ਼ਿਆਰਪੁਰ, ਐਸ ਡੀ ਐਮ ਗੜ੍ਹਸ਼ੰਕਰ ਤੇ ਹੋਰ ਜ਼ਿਲ੍ਹਾ ਉਚ ਅਧਿਕਾਰੀਆਂ ਨੂੰ ਲਿਖੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਆਪਣੇ ਅਧੀਨ ਕਰਮਚਾਰੀ ਕੁਸ਼ਲਿੱਆ ਤੇ ਹੋਰਨਾਂ ਕਰਮਚਾਰੀਆਂ ਨਾਲ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿੰਡ ਮਹਿੰਗਰੋਵਾਲ ਵਿਖੇ ਟੀਕਾਕਰਨ ਕਰਨ ਲਈ ਗਏ ਸਨ।ਉਨ੍ਹਾਂ ਹਾਲੇ 20-25 ਲੋਕਾਂ ਦਾ ਟੀਕਾਕਰਨ ਕੀਤਾ ਸੀ ਤਾਂ ਉਥੇ ਪਿੰਡ ਦੇ ਕੁਝ ਵਿਅਕਤੀ ਆ ਗਏ ਜਿਨ੍ਹਾਂ ਵਿੱਚ ਇੱਕ ਸਾਬਕਾ ਸਰਪੰਚ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਕੇ ਆਪਣੇ ਚਹੇਤਿਆਂ ਦੇ ਟੀਕੇ ਲਾਉਣ ਦੇ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਕਿਹਾ ਕਿ ਇਹ ਟੀਕਾ ਬਿਨਾਂ ਪੱਖਪਾਤ ਦੇ ਕੋਈ ਵੀ ਲਵਾ ਸਕਦਾ ਹੈ ਤਾਂ ਉਨ੍ਹਾਂ ਬੰਦਿਆਂ ਨੇ ਉਨ੍ਹਾਂ ਨੂੰ ਉਥੋਂ ਕੈਂਪ ਬੰਦ ਕਰਨ ਲਈ ਕਿਹਾ। ਉਹ ਡਰਦੇ ਕੰਮ ਕੈਂਪ ਬੰਦ ਕਰਨ ਲੱਗੇ ਸਨ ਤਾਂ ਉਕਤ ਲੋਕਾਂ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਆਪਣੇ ਚਹੇਤਿਆਂ ਦੇ ਟੀਕੇ ਲਵਾਉਣੇ ਤੇ ਆਪਣੇ ਢੰਗ ਨਾਲ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਟੀਕੇ ਲੱਗਣ ਪਿੱਛੋਂ ਉਹ ਲੋਕ ਉਨ੍ਹਾਂ ਨੂੰ ਬੰਦੀ ਬਣਾ ਕੇ ਬਾਹਰੋਂ ਤਾਲਾ ਲਾ ਕੇ ਚਲੇ ਗਏ। ਡੇਢ ਕੁ ਘੰਟੇ ਬਾਅਦ ਉਨ੍ਹਾਂ ਆਪਣੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਮਾਹਿਲਪੁਰ ਪੁਲਸ ਨੇ ਉਨ੍ਹਾਂ ਨੂੰ ਰਿਹਾਅ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਬੇਅਦਬੀ ਕਾਂਡ:ਡੇਰਾ ਪੇ੍ਰਮੀਆਂ ਦੀ ਜ਼ਮਾਨਤ ਦੀ ਸੁਣਵਾਈ ਚਾਰ ਅਗਸਤ ਤੱਕ ਮੁਲਤਵੀ

Published

on

guru saroop sahib

ਕੋਟਕਪੂਰਾ, 31 ਜੁਲਾਈ – ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰਨ ਦੇ ਕੇਸ ਵਿੱਚ ਵਿਸ਼ੇਸ਼ ਜਾਂਚ ਟੀਮ(ਐਸ ਆਈ ਟੀ) ਵੱਲੋਂ ਗ਼੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਪ੍ਰਦੀਪ ਕੁਮਾਰ ਅਤੇ ਨਿਸ਼ਾਨ ਸਿੰਘ ਵੱਲੋਂ ਐਡੀਸ਼ਨਲ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਚਲਦੇ ਕੇਸ ਦੇ ਦੌਰਾਨ ਜ਼ਮਾਨਤਦੇਣ ਦੀ ਮੰਗ ਕੀਤੀ ਸੀ। ਅਦਾਲਤ ਨੇ ਡੇਰਾ ਪ੍ਰੇਮੀਆਂ ਦੀ ਅਰਜ਼ੀਉੱਤੇ ਪੰਜਾਬ ਸਰਕਾਰ ਅਤੇ ਐਸ ਆਈ ਟੀ ਨੂੰ ਨੋਟਿਸ ਜਾਰੀ ਕਰ ਕੇ ਹਦਾਇਤ ਕੀਤੀ ਸੀ ਕਿ ਕੇਸ ਨਾਲ ਲੋੜੀਂਦਾ ਰਿਕਾਰਡ 30 ਜੁਲਾਈ ਨੂੰ ਪੇਸ਼ ਕੀਤਾ ਜਾਵੇ, ਪਰ ਕੱਲ੍ਹ ਹੇਠਲੀ ਅਦਾਲਤਾ ਦਾ ਰਿਕਾਰਡ ਪੇਸ਼ ਨਾ ਕਰਨਕਰ ਕੇ ਅਗਲੀ ਤਰੀਕ ਚਾਰ ਅਗਸਤ ਤੱਕ ਮੁਲਤਵੀ ਕੀਤੀ ਗਈ ਹੈ।
ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਆਈ ਜੀ ਬਾਰਡਰ ਰੇਂਜ ਐਸ ਪੀ ਐਸ ਪਰਮਾਰ ਨੂੰ ਇਸ ਐੱਸ ਆਈ ਟੀ ਦਾ ਮੁੱਖੀ ਨਿਯੁਕਤ ਕੀਤਾ ਹੈ, ਜਿਸ ਨੇ ਪੜਤਾਲ ਪਿੱਛੋਂ ਛੇ ਡੇਰਾ ਪ੍ਰੇਮੀਆਂ ਸੰਨੀ ਕੰਡਾ, ਨਿਸ਼ਾਨ ਸਿੰਘ, ਰਣਜੀਤ ਸਿੰਘ ਭੋਲਾ, ਪ੍ਰਦੀਪ ਕੁਮਾਰ, ਬਲਜੀਤ ਸਿੰਘ ਅਤੇ ਸ਼ਕਤੀ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਨ੍ਹਾਂ ਡੇਰਾ ਪੇ੍ਰਮੀਆਂ ਪ੍ਰਦੀਪ ਕੁਮਾਰ ਤੇ ਨਿਸ਼ਾਨ ਸਿੰਘ ਵੱਲੋਂ ਅਦਾਲਤ ਤੋਂ ਚਲਦੇ ਮੁਕੱਦਮੇ ਤੱਕ ਜ਼ਮਾਨਤ ਵਿੱਚ ਰਿਹਾਅ ਕਰਨ ਦੀ ਮੰਗ ਕੀਤੀ ਸੀ। ਇਸਕੇਸ ਵਿੱਚ ਸੰਨੀ ਕੰਡਾ, ਰਣਜੀਤ ਭੋਲਾ, ਬਲਜੀਤ ਸਿੰਘ ਤੇ ਸ਼ਕਤੀ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ ਜਦਕਿ ਪ੍ਰਦੀਪ ਕੁਮਾਰ ਅਤੇ ਨਿਸ਼ਾਨ ਸਿੰਘ ਦੀ ਜ਼ਮਾਨਤ ਅਰਜੀਦਾ ਫ਼ੈਸਲਾ ਚਾਰ ਅਗਸਤ ਨੂੰ ਸੁਣਾਇਆ ਜਾਵੇਗਾ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪੈਗਾਸਸ ਵਿਵਾਦ:ਸੰਬੰਧਤ ਕੰਪਨੀ ਕਿਸੇ ਸਰਕਾਰੀ ਕਲਾਈਂਟ ਨੂੰ ਜਾਸੂਸੀ ਸਾਫਟਵੇਅਰ ਨਹੀਂ ਵੇਚੇਗੀ ਕੰਪਨੀ

Published

on

Pegasus controversy

ਤੇਲ ਅਵੀਵ, 30 ਜੁਲਾਈ, – ਪਿੱਛੇ ਜਿਹੇ ਕਈ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਹੱਤਵ ਪੂਰਾਨ ਲੋਕਾਂ ਦੀ ਜਾਸੂਸੀ ਕਰਵਾਏ ਜਾਣ ਦੀ ਰਿਪੋਰਟ ਪਤਾ ਲੱਗਣ ਪਿੱਛੋਂ ਇਜ਼ਰਾਈਲ ਦੀ ਸਾਈਬਰ ਸਕਿਓਰਟੀ ਫਰਮ ਐੱਨ ਐੱਸ ਓ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਪੈਗਾਸਸ ਸਾਫਟਵੇਅਰ ਦੀ ਵਿਕਰੀਰੋਕ ਦਿੱਤੀ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿੱਚ ਜਾਸੂਸੀ ਕਰਵਾਏ ਜਾਣ ਦੇ ਹੰਗਾਮੇ ਤੋਂ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ।
ਇਜ਼ਰਾਈਲ ਵਿੱਚ ਚੱਲਦੇ ਇੱਕ ਰੇਡੀਓ ਦੀ ਰਿਪੋਰਟ ਮੁਤਾਬਕਐੱਨ ਐੱਸ ਓ ਨੇ ਸਪੱਸ਼ਟਆਖਿਆ ਹੈ ਕਿ ਉਸ ਨੇ ਸਪਾਈਵੇਅਰ ਦੀ ਗਲਤ ਵਰਤੋਂ ਹੋਣ ਪਿੱਛੋਂਪੈਗਾਸਸ ਦੀ ਸੇਲਰੋਕਦਿੱਤੀ ਹੈ। ਕੰਪਨੀ ਨੇ ਇਕ ਵਰਕਰ ਨੇਨਾਮ ਨਾ ਦੱਸਣ ਦੀ ਸ਼ਰਤ ਉੱਤੇਦੱਸਿਆ ਕਿਐੱਨ ਐੱਸ ਓ ਨੇ ਸਰਕਾਰੀ ਕਲਾਈਂਟਸ ਨੂੰ ਬਲਾਕ ਕਰ ਦਿੱਤਾ ਹੈ।ਐੱਨ ਐੱਸ ਓ ਗਰੁੱਪ ਨੇ ਭਾਵੇਂ ਸਰਕਾਰੀ ਕਲਾਈਂਟਸ ਨੂੰ ਪੈਗਾਸਸ ਨਾ ਵੇਚਣ ਦਾ ਫੈਸਲਾ ਲਿਆ ਹੈ, ਪਰ ਇਹ ਅਜੇ ਇਹ ਭੇਤ ਗੁੱਝਾ ਹੈ ਕਿ ਦੁਨੀਆ ਦੀਆਂ ਕਿਹੜੀਆਂ ਸਰਕਾਰਾਂ ਨੂੰ ਪਹਿਲਾਂ ਪੈਗਾਸਸ ਵੇਚਿਆ ਗਿਆ ਹੈ।ਰੇਡੀਓ ਮੁਤਾਬਕਐੱਨ ਐੱਸ ਓ ਦਾ ਕਹਿਣਾ ਹੈ ਕਿ 40 ਦੇਸ਼ਾਂ ਵਿੱਚ ਇਸ ਦੇ 60 ਗਾਹਕ ਹਨ ਤੇ ਇਹ ਸਾਰੇ ਖੁਫੀਆ ਏਜੰਸੀਆਂ, ਕਾਨੂੰਨ ਲਾਗੂ ਕਰਨ ਵਾਲੇ ਵਿਭਾਗ ਅਤੇ ਫੌਜਾਂ ਹਨ।ਐੱਨ ਐੱਸ ਓ ਦੇ ਮੁਤਾਬਕ ਪਿੱਛੇ ਜਿਹੇਪੈਗਾਸਸ ਸਪਾਈਵੇਅਰਬਾਰੇ ਮੀਡੀਆ ਰਿਪੋਰਟਾਂ ਤੋਂ ਪਹਿਲਾਂ ਹੀ ਉਸ ਨੇ ਦੁਰਵਰਤੋਂ ਕਾਰਨ 5 ਸਰਕਾਰੀ ਏਜੰਸੀਆਂ ਦਾ ਸਾਫਟਵੇਅਰ ਬਲਾਕ ਕਰ ਦਿੱਤਾਸੀ।
ਸੰਬੰਧਤ ਕੰਪਨੀ ਐੱਨ ਐੱਸ ਓ ਦਾ ਕਹਿਣਾ ਹੈ ਕਿ ਉਹ ਸਿਰਫ਼ ਅੱਤਵਾਦ ਅਤੇ ਅਪਰਾਧ ਨਾਲ ਲੜਨ ਲਈ ਕੁਝ ਦੇਸ਼ਾਂ ਨੂੰ ਆਪਣੇ ਸਪਾਈਵੇਅਰ ਵੇਚਦੀ ਹੈ, ਪਰ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐੱਨ ਐੱਸ ਓ ਨੇ ਆਪਣੇ ਨਾਗਰਿਕਾਂ ਦੀ ਨਿਗਰਾਨੀ ਵਿੱਚ ਸ਼ਾਮਲ ਦੇਸ਼ਾਂ ਨਾਲ ਇਹ ਸੌਦਾ ਕੀਤਾ ਅਤੇ ਦਰਜਨਾਂ ਸਮਾਰਟਫੋਨ ਇਸ ਦੇ ਸਪਾਈਵੇਅਰ ਨਾਲ ਪ੍ਰਭਾਵਿਤ ਪਾਏ ਗਏ ਹਨ। ਵਰਨਣ ਯੋਗ ਹੈ ਕਿ ਪਿੱਛੇ ਜਿਹੇ ਫਾਰਬਿਡੇਨ ਸਟੋਰੀਜ਼ ਅਤੇ ਮਨੁੱਖੀ ਅਧਿਕਾਰ ਸੰਸਥਾ ਐਮਨੈਸਟੀ ਦੇ ਨਾਲ 17 ਮੀਡੀਆ ਸੰਸਥਾਵਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੈਗਾਸਸ ਦੇ ਰਾਹੀਂ 50 ਦੇਸ਼ਾਂ ਵਿੱਚਪੱਤਰਕਾਰਾਂ, ਨੇਤਾਵਾਂ, ਸਮਾਜੀ ਵਰਕਰਾਂ ਤੇ ਕਾਰੋਬਾਰੀਆਂ ਨਾਲ ਜੁੜੇ 50,000 ਫੋਨ ਨੰਬਰਾਂ ਦੀ ਜਾਸੂਸੀ ਕਰਵਾਈ ਗਈ ਹੈ, ਜਿਨ੍ਹਾਂ ਵਿੱਚ 189 ਮੀਡੀਆ ਕਾਮੇਂ, 600 ਤੋਂ ਵੱਧ ਨੇਤਾ ਅਤੇ ਸਰਕਾਰੀ ਅਧਿਕਾਰੀ, 65 ਕਾਰੋਬਾਰੀ ਲੋਕ ਅਤੇ 85 ਮਨੁੱਖੀ ਅਧਿਕਾਰ ਵਰਕਰ ਸ਼ਾਮਲ ਹਨ, ਜਿਨ੍ਹਾਂ ਦੇ ਫੋਨ ਉੱਤੇ ਨਜ਼ਰ ਰੱਖੀ ਗਈ ਸੀ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca