No force can stop change of power in US: Biden
Connect with us [email protected]

ਅੰਤਰਰਾਸ਼ਟਰੀ

ਅਮਰੀਕਾ ਵਿੱਚ ਸੱਤਾ ਤਬਦੀਲੀ ਨੂੰ ਕੋਈ ਵੀ ਤਾਕਤ ਨਹੀਂ ਰੋਕ ਸਕਦੀ: ਬਾਈਡਨ

Published

on

biden america

ਵਾਸ਼ਿੰਗਟਨ, 12 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਤਪੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਡੋਨਾਲਡ ਟਰੰਪ ਦਾ ਹਾਰ ਸਵੀਕਾਰ ਨਾ ਕਰਨਾ ਸ਼ਰਮਿੰਦਗੀ ਹੈ ਤੇ ਇਹ ਰਾਸ਼ਟਰਪਤੀ ਦੀ ਵਿਰਾਸਤ ਨੂੰ ਨੁਕਸਾਨ ਪਹੁੰਚਾਏਗਾ। ਬਾਈਡਨ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਸੱਤਾ ਤਬਦੀਲੀ ਨੂੰ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਤੇ ਉਨ੍ਹਾਂ ਨੇ ਵਿਸ਼ਵ ਨੇਤਾਵਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਟਰੰਪ ਕੈਂਪੇਨ ਨੇ ਕਾਂਟੇ ਦੇ ਮੁਕਾਬਲੇ ਵਾਲੇ ਸੂਬੇ ਵਿੱਚ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਕਈ ਕੇਸ ਦਾਖਲ ਕੀਤੇ ਹਨ। ਡੈਲਾਵੇਅਰ ਵਿੱਚ ਬਾਈਡਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸ਼ਰਮਿੰਦਗੀ ਭਰਿਆ ਹੈ, ਪਰ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਦੇ ਦਿਨ ਤੱਕ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਸਭ ਤੋਂ ਵੱਡੀ ਆਸ ਹੈ ਕਿ ਅਮਰੀਕੀ ਲੋਕ ਸਮਝਦੇ ਹਨ ਕਿ ਬਦਲਾਅ ਹੋ ਚੁੱਕਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਟਰੰਪ ਨੂੰ ਵੋਟ ਦੇਣ ਵਾਲੇ ਲੋਕਾਂ ਦੇ ਨੁਕਸਾਨ ਦੀ ਭਾਵਨਾ ਨੂੰ ਸਮਝਦੇ ਹਨ, ਕਿਉਂਕਿ ਉਨ੍ਹਾਂ ‘ਚੋਂ ਵਧੇਰੇ ਦੇਸ਼ ਨੂੰ ਇਕਜੁੱਟ ਕਰਨਾ ਚਾਹੁੰਦੇ ਹਨ। ਬਾਈਡਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਸਮਝਦੇ ਹਨ ਕਿ ਸਾਨੂੰ ਇਕੱਠੇ ਹੋਣਾ ਪਵੇਗਾ। ਮੈਨੂੰ ਲੱਗਦਾ ਹੈ ਕਿ ਉਹ ਇਕਜੁੱਟ ਹੋਣ ਲਈ ਤਿਆਰ ਹਨ ਤੇ ਮੇਰਾ ਮੰਨਣਾ ਹੈ ਕਿ ਅਸੀਂ ਇਸ ਦੇਸ਼ ਨੂੰ ਇੱਕ ਕੌੜੀ ਸਿਆਸਤ ਵਿੱਚੋਂ ਬਾਹਰ ਕੱਢ ਸਕਦੇ ਹਾਂ ਜਿਸ ਨੂੰ ਅਸੀਂ ਪਿਛਲੇ ਚਾਰ ਪੰਜ ਸਾਲਾਂ ਤੋਂ ਦੇਖ ਰਹੇ ਹਾਂ।

Click Here To Read Punjabi news paper online

ਅੰਤਰਰਾਸ਼ਟਰੀ

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਐੱਮ ਪੀ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕੀ

Published

on

Indian-origin-MP

ਹੈਮਿਲਟਨ, 26 ਨਵੰਬਰ – ਨਿਊਜ਼ੀਲੈਂਡ ਵਿੱਚ ਨਵੇਂ ਚੁਣੇ ਗਏ ਪਾਰਲੀਮੈਂਟ ਮੈਂਬਰ ਭਾਰਤੀ ਮੂਲ ਦੇ ਡਾæ ਗੌਰਵ ਸ਼ਰਮਾ (33) ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਸੰਸਕ੍ਰਿਤ ਵਿੱਚ ਸਹੁੰ ਚੁੱਕੀ ਹੈ।
ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਲੇਬਰ ਪਾਰਟੀ ਦੀ ਟਿਕਟ ‘ਤੇ ਹੈਮਿਲਟਨ ਪੱਛਮੀ ਸੀਟ ਤੋਂ ਚੁਣੇ ਗਏ ਹਨ। ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪ੍ਰਦੇਸ਼ੀ ਨੇ ਇਸ ਬਾਰੇ ਟਵੀਟ ਕੀਤਾ ਕਿ ਪਹਿਲਾਂ ਗੌਰਵ ਨੇ ਮੂਲ ਵਾਸੀਆਂ ਦੀ ਭਾਸ਼ਾ ਮਾਓਰੀ ਵਿੱਚ ਹਲਫ ਲਿਆ ਤੇ ਇਸ ਤੋਂ ਬਾਅਦ ਪੁਰਾਤਨ ਭਾਰਤੀ ਭਾਸ਼ਾ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਸ਼ਰਮਾ ਨੇ ਆਕਲੈਂਡ ਤੋਂ ਐਮ ਬੀ ਬੀ ਐਸ ਕੀਤੀ ਅਤੇ ਫਿਰਉਨ੍ਹਾਂਨੇ ਵਾਸ਼ਿੰਗਟਨ ਤੋਂ ਐਮ ਬੀ ਏ ਦੀ ਡਿਗਰੀ ਕੀਤੀ।ਹੈਮਿਲਟਨ ਵਿੱਚ ਉਹ ਜਨਰਲ ਪ੍ਰੈਕਟੀਸ਼ਨਰ ਵਜੋਂ ਸੇਵਾਵਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਜਨਤਕ ਸਿਹਤ, ਨੀਤੀ ਨਿਰਧਾਰਨ ਤੇ ਮੈਡੀਸਨ ਖੇਤਰ ਨਾਲ ਜੁੜੇ ਰਹੇ ਹਨ। ਟਵਿੱਟਰ ਉਤੇ ਜਦ ਇੱਕ ਯੂਜ਼ਰ ਨੇ ਸ਼ਰਮਾ ਨੂੰ ਪੁੱਛਿਆ ਕਿ ਉਨ੍ਹਾਂ ਹਿੰਦੀ ਵਿੱਚ ਸਹੁੰ ਕਿਉਂ ਨਹੀਂ ਚੁੱਕੀ ਤਾਂ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੰ ਖੁਸ਼ ਕਰਨਾ ਬੜਾ ਔਖਾ ਹੈ, ਇਸ ਲਈ ਉਨ੍ਹਾਂ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਿਜਦਾ ਕਰਦਿਆਂ ਸੰਸਕ੍ਰਿਤ ਵਿੱਚ ਸਹੁੰ ਚੁੱਕਣ ਦਾ ਫੈਸਲਾ ਲਿਆ ਸੀ।

Click Here To Read Punjabi newspaper

Continue Reading

ਅੰਤਰਰਾਸ਼ਟਰੀ

ਚੀਨ ਸਰਕਾਰ ਦੇ ਸਲਾਹਕਾਰ ਨੇ ਬਾਈਡੇਨ ਨੂੰ ‘ ਸਭ ਤੋਂ ਕਮਜ਼ੋਰ ਰਾਸ਼ਟਰਪਤੀ ‘ ਦੱਸਿਆ

Published

on

biden

ਪੇਈਚਿੰਗ , 25 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਚੀਨ ਨੇ ਉਨ੍ਹਾਂ ‘ਤੇ ਕਰਾਰਾ ਹਮਲਾ ਬੋਲਿਆ ਹੈ।
ਚੀਨਸਰਕਾਰ ਦੇ ਸਲਾਹਕਾਰ ਝੇਂਗ ਯੋਂਗਸ਼ੀਯ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਦੇ ਦੌਰਾਨ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ‘ਚ ਕੋਈ ਸੁਧਾਰ ਹੋਣ ਵਾਲਾ ਨਹੀਂ, ਚੀਨ ਨੂੰ ਇੱਕ ਮੁਸ਼ਕਲ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਯਕੀਨੀ ਤੌਰ ਉਤੇ ਜੋਅ ਬਾਈਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ ਅਤੇਉਨ੍ਹਾਂ ਦੇ ਸਾਹਮਣੇ ਘਰੇਲੂ ਅਤੇ ਡਿਪਲੋਮੈਟ ਮੋਰਚੇ ਉੱਤੇ ਅਨੇਕ ਭਿਆਨਕ ਚੁਣੌਤੀਆਂ ਖੜੀਆਂ ਹਨ।ਝੇਂਗ ਨੇ ਅੰਡਰ ਸਟੈਂਡਿੰਗ ਚਾਈਨਾ ਕਾਨਫਰੰਸ ਵਿੱਚ ਇੱਕ ਇੰਟਰਵਿਊ ‘ਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਦਿਨ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਕਈ ਸਾਲਾਂ ਤੱਕ ਕੋਲਡ ਵਾਰ ਦੀ ਮਾਨਸਿਕਤਾ ਨਾਲ ਜਿਊਣਾ ਚਾਹੁੰਦਾ ਹੈ। ਉਸ ਨੇ ਚੀਨ ਨਾਲ ਵੀ ਇੱਕ ਨਵੀਂ ਕੋਲਡ ਵਾਰ ਸ਼ੁਰੂ ਕੀਤੀ ਹੋਈ ਹੈ। ਝੇਂਗ ਨੇ ਕਿਹਾ ਕਿ ਕੋਵਿਡ-19 ਦੇ ਸੰਚਾਲਨ, ਅਮਰੀਕਾ ਅਤੇ ਚੀਨ ਵਪਾਰ ਅਤੇ ਮਨੁੱਖੀ ਅਧਿਕਾਰ ਸਮੇਤ ਅਜਿਹੇ ਸਾਰੇ ਮੁੱਦੇ ਹਨ, ਜਿੱਥੇ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਬਣਿਆ ਰਹੇਗਾ।

Click Here Political News Online in Punjabi

Continue Reading

ਅੰਤਰਰਾਸ਼ਟਰੀ

ਪਾਕਿ ਪੁਲਸ ਨੇ ਵਾਹਗੇ ਬਾਰਡਰ ਦੇ ਨੇੜੇ ਆਤਮਘਾਤੀ ਹਮਲਾਵਰ ਮਾਰਿਆ

Published

on

Pakistani police kill suicide bomber

ਲਾਹੌਰ, 25 ਨਵੰਬਰ – ਪਾਕਿਸਤਾਨ ਦੀ ਪੁਲਸ ਨੇ ਵਾਹਗਾ ਬਾਰਡਰ ਨੇੜੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਥਾਣੇ ‘ਤੇ ਇੱਕ ਹਮਲਾ ਹੋਣ ਤੋਂ ਰੋਕ ਕੇ ਇੱਕ ਆਤਮਘਾਤੀ ਹਮਲਾਵਰ ਨੂੰ ਮਾਰ ਦਿੱਤਾ ਹੈ।
ਸੀ ਟੀ ਡੀ ਦੇ ਬੁਲਾਰੇ ਮੁਤਾਬਕ ਸ਼ੱਕੀ ਵਿਅਕਤੀ ਨੇ ਇੱਥੇ ਬਰਕੀ ਰੋਡ ‘ਤੇ ਥਾਣੇ ਵਿੱਚ ਸਵੇਰੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਸੁਰੱਖਿਆ ਚੋਂਕੀ ‘ਤੇ ਪਹੁੰਚਿਆ ਤਾਂ ਉਥੇ ਤਾਇਨਾਤ ਜਾਂਚ ਅਧਿਕਾਰੀ ਨੇ ਉਸ ਦਾ ਨਾਂ ਪੁੱਛਿਆ। ਅੱਤਵਾਦੀ ਨੇ ਉਸੇ ਵੇਲੇ ਸੀ ਟੀ ਡੀ ਅਧਿਕਾਰੀ ‘ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾਈ, ਪਰ ਉਸ ਦਾ ਨਿਸ਼ਾਨਾ ਨਹੀਂ ਲੱਗਾ। ਸੀ ਟੀ ਡੀ ਅਧਿਕਾਰੀ ਨੇ ਹਮਲੇ ਦਾ ਜਵਾਬ ਦਿੱਤਾ ਅਤੇ ਹਮਲਾਵਰ ਮੌਕੇ ‘ਤੇ ਮਾਰਿਆ ਗਿਆ। ਮ੍ਰਿਤਕ ਦੀ ਜਾਂਚ ਕਰਨ ਉੱਤੇ ਉਸ ਕੋਲੋਂ ਆਤਮਘਾਤੀ ਜੈਕਟ ਮਿਲੀ। ਉਨ੍ਹਾਂ ਕਿਹਾ ਕਿ ਹਮਲਾਵਰ ਕੋਲੋਂ 2 ਹੱਥ ਗੋਲੇ ਅਤੇ 5 ਕਾਰਤੂਸਾਂ ਸਮੇਤ ਇੱਕ ਪਿਸਤੌਲ ਮਿਲੀ ਹੈ। ਉਨ੍ਹਾਂ ਕਿਹਾ ਕਿ ਐਂਟੀ ਬੰਬ ਦਸਤੇ ਨੂੰ ਬੁਲਾਇਆ ਗਿਆ ਤੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਸ਼ੱਕੀ ਦੇ ਮਾਸਟਰ ਮਾਈਂਡ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Click Here To Read Latest Punjabi news online

Continue Reading

ਰੁਝਾਨ