ਰੂਸ ਦੇ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਾਰਨ ਨੌਂ ਮੌਤਾਂ - ਇਕ ਸੋਚ
Connect with us [email protected]

ਅੰਤਰਰਾਸ਼ਟਰੀ

ਰੂਸ ਦੇ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਾਰਨ ਨੌਂ ਮੌਤਾਂ

Published

on

Russian-school-shooting

ਕਜਾਨ, 12 ਮਈ – ਰੂਸ ਦੇ ਕਜਾਨ ਸ਼ਹਿਰ ਦੇ ਇੱਕ ਸਕੂਲ ਵਿੱਚ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਸੱਤ ਬੱਚੇ, ਇੱਕ ਅਧਿਆਪਕ ਤੇ ਇੱਕ ਕਰਮਚਾਰੀਸ਼ਾਮਲ ਹਨ। 21 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਅਧਿਕਾਰੀਆਂ ਦੇ ਦੱਸਣ ਅਨੁਸਾਰ 19 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਬਾਰੇ ਰੂਸੀ ਮੀਡੀਆ ਅਨੁਸਾਰ ਹਮਲਾਵਰ ਪਹਿਲਾਂ ਇਸੇ ਸਕੂਲ ਵਿੱਚ ਪੜ੍ਹਦਾ ਸੀ। ਉਸ ਦਾ ਮੈਸੇਜਿੰਗ ਐਪ ਟੈਲੀਗ੍ਰਾਮ ਉੱਤੇ ਅਕਾਊਂਟ ਸੀ ਤੇ ਉਹ ਆਪਣੇ ਆਪ ਨੂੰ ਭਗਵਾਨ ਦੱਸਦਾ ਸੀ। ਹਮਲੇ ਦੇ ਬਾਅਦ ਟੈਲੀਗ੍ਰਾਮ ਨੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਹੈ। ਤਾਤਾਰਸਤਾਨ ਦੇ ਗਵਰਨਰ ਰੁਸਤਮ ਮਿਨੀਖਨੋਵ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਚਾਰ ਲੜਕੇ ਤੇ ਤਿੰਨ ਲੜਕੀਆਂਸਨ। ਇਹ ਸਾਰੇ ਅੱਠਵੀਂ ਕਲਾਸ ਵਿੱਚ ਪੜ੍ਹਦੇ ਸਨ। ਹਮਲਾਵਰ ਨੌਜਵਾਨ ਦੀ ਗੰਨ ਉਸੇ ਦੇ ਨਾਂਅ ਉੱਤੇ ਰਜਿਸਟਰਡ ਸੀ। ਹੋਰ ਕਿਸੇ ਦਾ ਹੱਥ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਅਨੁਸਾਰ 21 ਜ਼ਖਮੀਆਂ ਵਿੱਚ 18 ਸਕੂਲੀ ਬੱਚੇ ਹਨ। ਇਨ੍ਹਾਂ ਵਿੱਚੋਂ ਛੇ ਜਣਿਆਂ ਦੀ ਹਾਲਤ ਗੰਭੀਰ ਹੈ।

ਅੰਤਰਰਾਸ਼ਟਰੀ

ਕੋਰੋਨਾ ਦੇ ਖਿਲਾਫ ਬੂਸਟਰ ਡੋਜ਼ ਬਾਰੇ ਚਰਚਾ ਤੇਜ਼

Published

on

corona virus

ਨਵੀਂ ਦਿੱਲੀ, 22 ਜੂਨ – ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਤਬਾਹੀ ਮਚਾਈ ਹੈ, ਜਿਸ ਦੇ ਪਸਾਰ ਨੂੰ ਰੋਕਣ ਲਈ ਰਿਕਾਰਡ ਸਮੇਂ ਵਿੱਚ ਵੈਕਸੀਨ ਵੀ ਬਣ ਗਈ ਹੈ, ਪਰ ਵਾਇਰਸ ਦੇ ਨਿੱਤ ਬਦਲਦੇ ਰੂਪ ਨੇ ਪ੍ਰਸ਼ਾਸਨਿਕ ਅਮਲੇ ਨਾਲ ਵਿਗਿਆਨੀਆਂ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ। ਵਾਇਰਸ ਖਿਲਾਫ ਮਜ਼ਬੂਤ ਪ੍ਰਤੀਕਿਰਿਆ ਪੈਦਾ ਕਰਨ ਲਈ ਅੱਗੋਂ ਬੂਸਟਰ ਡੋਜ਼ ਦੀ ਵਕਾਲਤ ਹੋਣ ਲੱਗੀ ਅਤੇ ਕਈ ਦੇਸ਼ਾਂ ਵਿੱਚ ਇਸ ਬਾਰੇ ਅਧਿਐਨ ਸ਼ੁਰੂ ਹੋ ਗਏ ਹਨ।
ਮਾਹਰਾਂ ਦੇ ਮੁਤਾਬਕ ਅਜੇ ਇਹ ਕਹਿਣਾ ਕਾਹਲੀ ਹੋਵੇਗੀ ਕਿ ਵਾਇਰਸ ਕਾਬੂ ਕਰਨ ਲਈ ਬੂਸਟਰ ਡੋਜ਼ ਦੀ ਲੋੜ ਹੀ ਹੋਵੇਗੀ। ਡਬਲਯੂ ਐਚ ਓ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦੀ ਰਾਏ ਹੈ ਕਿ ਕੋਰੋਨਾ ਖਿਲਾਫ ਟੀਕਾਕਰਨ ਤੋਂ ਬਾਅਦ ਬੂਸਟਰ ਡੋਜ਼ ਦੀ ਲੋੜ ਦੀ ਪੁਸ਼ਟੀ ਕਰਨ ਜਾਂ ਰੱਦ ਕਰਨ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਅਜੇ ਬੂਸਟਰ ਡੋਜ਼ ਲਾਉਣ ਦੀ ਸਿਫਾਰਸ਼ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਲਈ ਪੂਰੀ ਜਾਣਕਾਰੀ ਹੀ ਨਹੀਂ। ਅਜੇ ਇਸ ਉੱਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਵਾਮੀਨਾਥਨ ਨੇ ਕਿਹਾ ਕਿ ਦੁਨੀਆ ਵਿੱਚ ਅਜੇ ਤਕ ਵੱਧ ਜੋਖਮ ਵਾਲੇ ਲੋਕਾਂ ਨੂੰ ਪਹਿਲੀ ਖੁਰਾਕ ਨਹੀਂ ਲੱਗ ਸਕੀ, ਅਜਿਹੇ ਵਿੱਚ ਬੂਸਟਰ ਡੋਜ਼ ਦੀ ਗੱਲ ਕਰਨਾ ਅਜੇ ਬਹੁਤ ਛੇਤੀ ਹੋਵੇਗਾ। ਵੈਕਸੀਨ ਦੇ ਮਿਸ਼ਰਣ ਦੀ ਸੰਭਾਵਨਾ ਉੱਤੇ ਉਨ੍ਹਾਂ ਕਿਹਾ ਕਿ ਇਸ ਦੇ ਬਿਹਤਰ ਨਤੀਜਿਆਂ ਦੀ ਉਮੀਦ ਹੈ।
ਸਾਊਦੀ ਅਰਬ ਨੇ ਫਾਈਜ਼ਰ-ਬਾਇਓ ਐਨ ਟੈਕ ਦੀ ਵੈਕਸੀਨ ਬੂਸਟਰ ਡੋਜ਼ ਬਣਾ ਦਿੱਤੀ ਹੈ। ਜਿਨ੍ਹਾਂ ਨੂੰ ਪਹਿਲਾਂ ਚੀਨ ਨਿਰਮਤ ਵੈਕਸੀਨ ਲਾਈ ਗਈ ਸੀ, ਉਨ੍ਹਾਂ ਨੂੰ ਬੂਸਟਰ ਡੋਜ਼ ਵਜੋਂ ਫਾਈਜ਼ਰ ਦੀ ਵੈਕਸੀਨ ਲਗਾਈ ਜਾ ਰਹੀ ਹੈ। ਬਹਿਰੀਨ ਨੇ ਵੀ ਲੋਕਾਂ ਨੂੰ ਬੂਸਟਰ ਡੋਜ਼ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਕੋਰੋਨਾ ਵਾਇਰਸ ਦੇ ਖਿਲਾਫ ਟੀਕਾਕਰਨ ਮੁਹਿੰਮ ਵਿੱਚਹਾਲੇ ਵੈਕਸੀਨ ਦੀਆਂ ਦੋ ਖੁਰਾਕਾਂ ਲਾਈਆਂ ਜਾਂਦੀਆਂ ਹਨ ਕਿਉਂਕਿ ਅਜੇ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਕਿ ਦੋਵਾਂ ਖੁਰਾਕਾਂ ਦਾ ਅਸਰ ਕਿੰਨੇ ਸਮਾਂ ਰਹੇਗਾ, ਇਸ ਲਈ ਕਈ ਦੇਸ਼ਾਂ ਵਿੱਚ ਸਾਲ ਵਿੱਚ ਇੱਕ ਖੁਰਾਕ ਯਾਨੀ ਬੂਸਟਰ ਡੋਜ਼ ਲਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਬਰਤਾਨੀਆ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਤੇ ਅਲਫਾ ਵੈਰੀਐਂਟ ਦੇ ਮਾਮਲੇ ਵਧ ਰਹੇ ਹਨ, ਇਸ ਲਈ ਉਥੇ ਬੂਸਟਰ ਡੋਜ਼ ਲਗਾਉਣ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਬਰਤਾਨੀਆ ਵਿੱਚ ਵਲੰਟੀਅਰਾਂ ਨੂੰ ਸੱਤ ਵੱਖ-ਵੱਖ ਵੈਕਸੀਨਾਂ ਲਗਾ ਕੇ ਬੂਸਟਰ ਡੋਜ਼ ਦਾ ਅਧਿਐਨ ਕੀਤਾ ਜਾ ਰਿਹਾ ਹੈ।

Continue Reading

ਅੰਤਰਰਾਸ਼ਟਰੀ

ਗਨੀ ਅਫਗਾਨਿਸਤਾਨ `ਚ ਵੱਧਦੀ ਹਿੰਸਾ ਬਾਰੇ ਬਾਇਡੇਨ ਨੂੰ ਮਿਲਣਗੇ

Published

on

biden

ਵਾਸ਼ਿੰਗਟਨ, 22 ਜੂਨ – ਅਫਗਾਨਿਸਤਾਨ ਵਿੱਚ ਤਾਲਿਬਾਨ ਨਾਲ ਸੰਘਰਸ਼ ਤੇਜ ਹੋਣ ਅਤੇ ਅਮਰੀਕੀ-ਨਾਟੋ ਫੌਜ ਦੀ ਵਾਪਸੀ ਵਿਚਾਲੇ ਵ੍ਹਾਈਟ ਹਾਊਸ ਵਿੱਚ 25 ਜੂਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਅਸ਼ਰਫ ਗਨੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਵਿਚਾਲੇ ਮੁਲਾਕਾਤ ਹੋਵੇਗੀ। ਗਨੀ ਦੇ ਨਾਲ ਉਨ੍ਹਾਂ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਵੀ ਹੋਣਗੇ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕੀ ਫੌਜ ਦੀ ਵਾਪਸੀ ਦੌਰਾਨ ਆਗੂਆਂ ਦੀ ਇਸ ਮੁਲਾਕਾਤ ਨਾਲ ਦੋਵਾਂ ਦੇਸ਼ਾਂ ਵਿਚਾਲੇ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ।
ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਨੂੰ ਕੂਟਨੀਤਕ, ਆਰਥਿਕ ਅਤੇ ਮਨੁੱਖੀ ਆਧਾਰ ਉਤੇ ਮਦਦ ਕਰਦਾ ਰਹੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਰਾਸ਼ਟਰੀ ਸੁਲਾਹ-ਸਮਝੌਤੇ ਲਈ ਉਚ ਕੌਂਸਲ ਦੇ ਚੇਅਰਮੈਨ ਅਬਦੁੱਲਾ ਅਬਦੁੱਲਾ ਦੇ ਸਵਾਗਤ ਲਈ ਤਿਆਰ ਹਨ। ਅਮਰੀਕਾ ਤੇ ਅਫਗਾਨਿਸਤਾਨ ਦੇ ਪ੍ਰਮੁੱਖ ਆਗੂਆਂ ਵਿਚਾਲੇ ਇਹ ਬੈਠਕ ਓਦੋਂ ਹੋ ਰਹੀ ਹੈ, ਜਦੋਂ ਤਾਲਿਬਾਨ ਅਤੇ ਅਫਗਾਨ ਆਗੂਆਂ ਵਿਚਾਲੇ ਸੰਘਰਸ਼ ਸਿਖਰ ਉੱਤੇ ਹੈ। ਤਾਲਿਬਾਨ ਅਫਗਾਨਿਸਤਾਨ ਵਿੱਚ ਇੱਕ ਤੋਂ ਬਾਅਦ ਇੱਕ ਜ਼ਿਲੇ੍ਹ ਉੱਤੇ ਕਬਜ਼ਾ ਕਰਦਾ ਜਾ ਰਿਹਾ ਹੈ। ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਸੀਂ ਵਚਨਬੱਧ ਹਾਂ ਕਿ ਅਫਗਾਨਿਸਤਾਨ ਵਿੱਚ ਮੁੜ ਅੱਤਵਾਦੀ ਕਬਜ਼ਾ ਨਾ ਕਰ ਸਕਣ, ਜਿਹੜਾ ਅਮਰੀਕਾ ਲਈ ਵੀ ਖਤਰਨਾਕ ਹੈ।

Continue Reading

ਅੰਤਰਰਾਸ਼ਟਰੀ

ਅਮਰੀਕਾ `ਚ ਕਈ ਗੱਡੀਆਂ ਦੀ ਟੱਕਰ ਵਿੱਚ 12 ਲੋਕਾਂ ਦੀ ਮੌਤ, ਕਈ ਜ਼ਖ਼ਮੀ

Published

on

Accident

ਅਟਲਾਂਟਾ, 22 ਜੂਨ – ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਤੂਫ਼ਾਨ ਕਾਰਨ ਹੋਏ ਹਾਦਸਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਅਚਾਨਕ ਆਏ ਹੜ੍ਹ ਕਾਰਨ ਦਰਜਨਾਂ ਘਰ ਨੁਕਸਾਨੇ ਗਏ।
ਅਲਬਾਮਾ ਸੂਬੇ ਦੀ ਬਟਲਰ ਕਾਊਂਟੀ ਦੇ ਕੋਰੋਨਰ ਨੇ ਕਿਹਾ ਕਿ ਦੱਖਣੀ ਮੋਂਟਗੋਮਰੀ ਵਿੱਚ ਕਰੀਬ 15 ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ 9 ਬੱਚਿਆਂ ਸਣੇ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਨਾਂਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਹਾਦਸਾ ਸੜਕਾਂ ਉੱਤੇ ਤਿਲਕਣ ਕਾਰਨ ਹੋਇਆ। ਇਸ ਹਾਦਸੇ ਵਿੱਚ ਇੱਕ ਵੈਨ ਵਿੱਚ ਸਵਾਰ ਅੱਠ ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ ਚਾਰ ਤੋਂ 17 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਇਹ ਵੈਨ ਬੱਚਿਆਂ ਲਈ ਅਲਬਾਮਾ ਸ਼ੈਰਿਫ ਐਸੋਸੀਏਸ਼ਨ ਦੇ ਇੱਕ ਸੰਗਠਨ ਨਾਲ ਸਬੰਧਤ ਸੀ।
ਇਸ ਤੋਂ ਇਲਾਵਾ ਇੱਕ ਹੋਰ ਗੱਡੀ ਵਿੱਚ ਇੱਕ ਵਿਅਕਤੀ ਅਤੇ ਇਕ 9 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਕੋਈ ਲੋਕ ਜ਼ਖ਼ਮੀ ਹੋਏ ਹਨ। ਇਸ ਦੌਰਾਨ ਟਸਕਲੋਸਾ ਸ਼ਹਿਰ ਦੇ ਘਰ ਉੱਤੇ ਇੱਕ ਦਰਖਤ ਡਿੱਗਣ ਕਾਰਨ 24 ਸਾਲਾ ਵਿਅਕਤੀ ਅਤੇ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਤੂਫ਼ਾਨ ਕਾਰਨ ਮਿਸੀਸਿਪੀ ਖਾੜੀ ਖੇਤਰ ਵਿੱਚ 30 ਸੈਂਟੀਮੀਟਰ ਤਕ ਬਾਰਸ਼ ਹੋਈ। ਉਤਰੀ ਜੌਰਜੀਆ, ਦੱਖਣੀ ਕੈਰੋਲੀਨਾ ਦੇ ਜ਼ਿਆਦਾਤਰ ਹਿੱਸਿਆਂ, ਉਤਰੀ ਕੈਰੋਲੀਨਾ ਅਤੇ ਦੱਖਣ ਪੂਰਬ ਅਲਬਾਮਾ ਦੇ ਕੁਝ ਹਿੱਸਿਆਂ ਅਤੇ ਫ਼ਲੋਰਿਡਾ ਪੈਨਹੈਂਡਲ ਵਿੱਚ ਕੱਲ੍ਹ ਅਚਾਨਕ ਹੜ੍ਹ ਆ ਗਿਆ ਸੀ।

Continue Reading

ਰੁਝਾਨ


Copyright by IK Soch News powered by InstantWebsites.ca