There was an uproar: News of Navjot Sidhu being made the President
Connect with us [email protected]

ਪੰਜਾਬੀ ਖ਼ਬਰਾਂ

ਐਵੇਂ ਈ ਰੌਲਾ ਪੈ ਗਿਆ:ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੀ ਖਬਰ ਫੋਕੀ ਨਿਕਲੀ

Published

on

Navjot Sidhu

ਕੈਪਟਨ ਨੇ ਸਮੱਰਥਕ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਲਾਈ

ਸਿੱਧੂ ਵੱਲੋਂ ਆਪਣੇ ਸਮੱਰਥਕ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ
ਚੰਡੀਗੜ੍ਹ, 15 ਜੁਲਾਈ, – ਪੰਜਾਬ ਕਾਂਗਰਸ ਦੀ ਕਾਂਗਰਸ ਦਾ ਝੇੜਾ ਨਿਬੇੜਨ ਲਈ ਕਾਂਗਰਸ ਦੀ ਹਾਈ ਕਮਾਂਡ ਦਾ ਇੱਕ ਫਾਰਮੂਲਾ ਅੱਜ ਫਿਰ ਮਜ਼ਾਕ ਦਾ ਵਿਸ਼ਾ ਬਣ ਗਿਆ।
ਅਸਲ ਵਿੱਚ ਅੱਜ ਪਹਿਲਾਂ ਦਿੱਲੀ ਤੋਂ ਖਬਰ ਆਈ ਸੀ ਕਿ ਪੰਜਾਬ ਕਾਂਗਰਸ ਦਾ ਝਗੜਾ ਨਿਬੇੜਨ ਲਈ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਦੇ ਬਾਅਦ ਸਿੱਧੂ ਸਮੱਰਥਕਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਦੀ ਝੜੀ ਲਾ ਦਿੱਤੀ। ਕੁਝ ਚਿਰ ਬਾਅਦ ਸਪੱਸ਼ਟ ਹੋ ਗਿਆ ਕਿ ਏਦਾਂ ਦਾ ਕੋਈ ਫੈਸਲਾ ਹਾਲੇ ਨਹੀਂ ਹੋਇਆ, ਸਿਰਫ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਪੱਤਰਕਾਰਾਂ ਨੇ ਪੁੱਛਿਆ ਤਾਂ ਉਸ ਨੇ ਏਨਾ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਏਨੀ ਖਬਰ ਫੈਲੀ ਤਾਂ ਪੰਜਾਬ ਕਾਂਗਰਸ ਵਿੱਚ ਦੁਵੱਲੀ ਕਤਾਰਬੰਦੀ ਸ਼ੁਰੂ ਹੋ ਗਈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀ ਵਿਧਾਇਕਾਂ ਨਾਲ ਬੈਠਕ ਕੀਤੀ ਅਤੇ ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਰੀਬੀ ਮੰਤਰੀਆਂ, ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਨਾਲ ਬੈਠਕ ਸ਼ੁਰੂ ਕਰ ਦਿੱਤੀ। ਇਸ ਨਾਲ ਪੰਜਾਬ ਕਾਂਗਰਸ ਵਿਚਲੀ ਹਲਚਲ ਹੋਰ ਤੇਜ਼ ਹੋ ਗਈ ਹੈ ਅਤੇ ਇਸ ਰਾਜ ਦੀ ਸਿਆਸਤ ਦਾ ਪਾਰਾ ਚੜ੍ਹਨ ਲੱਗ ਪਿਆ। ਇਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਖਬਰ ਵੀ ਚਰਚਾ ਵਿੱਚ ਆ ਗਈ, ਪਰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਸ ਨੂੰ ਫੋਕੀ ਅਫਵਾਹ ਕਹਿ ਕੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਸਰਕਾਰ ਵਿੱਚ ਕੋਈ ਤਬਦੀਲੀ ਨਹੀਂ ਹੋ ਰਹੀ।
ਵੀਰਵਾਰ ਸਵੇਰੇ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਦਾ ਬਿਆਨ ਦਿੱਲੀ ਤੋਂ ਕਾਂਗਰਸ ਦੀ ਇੱਕ ਜਥੇਬੰਦੀ ਦੇ ਲੈਟਰ ਹੈੱਡ ਉੱਤੇ ਛਪਿਆ ਚਰਚਾ ਵਿੱਚ ਆ ਗਿਆ ਸੀ, ਜਿਸ ਪਿੱਛੋਂਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਈ ਸੀਨੀਅਰ ਆਗੂਆਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਦੇਸ਼ ਭੇਜਿਆ ਕਿ ਇਹ ਸਹੀ ਫ਼ੈਸਲਾ ਨਹੀਂ। ਸੀਨੀਅਰ ਆਗੂਆਂ ਵਲੋਂ ਇਤਰਾਜ਼ ਕਰਨ ਤੋਂ ਬਾਅਦ ਸੋਨੀਆ ਗਾਂਧੀ ਨੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨੂੰ ਬੁਲਾ ਲਿਆਤੇ ਦੋਵਾਂ ਦੀ ਮੀਟਿੰਗ ਮਗਰੋਂ ਹਰੀਸ਼ ਰਾਵਤ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਗੱਲ ਕਿਤੇ ਕਹੀ ਹੀ ਨਹੀਂ ਸੀ।
ਜਾਣਕਾਰ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਉਣ ਬਾਰੇ ਹਰੀਸ਼ ਰਾਵਤ ਦੇ ਬਿਆਨ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਕੋਲ ਇਤਰਾਜ਼ ਕੀਤਾ ਅਤੇ ਇਸ ਦੇ ਵਿਰੱਧ ਸੀਨੀਅਰ ਕਾਂਗਰਸ ਆਗੂਆਂ ਕਮਲਨਾਥ ਅਤੇ ਸਾਬਕਾ ਮੰਤਰੀ ਅਸ਼ਵਨੀ ਕੁਮਾਰ ਨੇ ਵੀ ਇਤਰਾਜ਼ ਕੀਤਾ। ਪਾਰਟੀ ਵਿੱਚ ਉੱਠਦੇ ਇਸ ਵਿਰੋਧ ਨੂੰ ਦੇਖ ਕੇ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਸੱਦਿਆ ਤਾਂ ਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੀ ਗੱਲ ਨਹੀਂ ਕਹੀ। ਪੰਜਾਬ ਕਾਂਗਰਸ ਵਿੱਚ ਚਰਚਾ ਸੀ ਕਿ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ੇ ਦੀ ਗੱਲ ਵੀ ਕਹੀ ਹੈ, ਪਰਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸਪਸ਼ਟ ਕੀਤਾ ਕਿ ਨਾ ਉਨ੍ਹਾ ਨੇ ਅਸਤੀਫ਼ਾ ਦਿੱਤਾ ਤੇ ਨਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਸ ਦੇ ਬਾਅਦ ਦੇਰ ਸ਼ਾਮ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰੀਬ ਅੱਧਾ ਦਰਜਨ ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਨਾਲ ਬੈਠਕ ਕੀਤੀ ਤਾਂ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂਨੇ ਵੀ ਚਾਰ ਮੰਤਰੀਆਂ ਅਤੇ ਛੇ ਵਿਧਾਇਕਾਂ ਨਾਲ ਇੱਕਬੈਠਕ ਲਾਈ। ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਪਹਿਲਾਂ ਰੱਖੀਆਂ ਕਹੀਆਂ ਜਾ ਰਹੀਆਂ ਹਨ। ਵੀਰਵਾਰ ਸਵੇਰੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਅਰੁਣਾ ਚੌਧਰੀ ਨੇ ਮੁੱਖ ਮੰਤਰੀ ਨਾਲ ਬੈਠਕ ਕੀਤੀ ਸੀ, ਜਦਕਿ ਵਿਧਾਇਕਾਂ ਤੇ ਪਾਰਲੀਮੈਂਟ ਮੈਂਬਰਾਂ ਨਾਲ ਕੈਪਟਨ ਦੀ ਮੀਟਿੰਗ ਵਿੱਚਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ, ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕਾਂ ਵਿੱਚੋਂ ਰਮਿੰਦਰ ਆਂਵਲਾ, ਫ਼ਤਿਹਜੰਗ ਸਿੰਘ ਬਾਜਵਾ ਸ਼ਾਮਲ ਹੋਏ।ਨਵਜੋਤ ਸਿੰਘ ਸਿੱਧੂਦੀ ਬੈਠਕ ਦੇ ਲਈ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਰਕਾਰੀ ਘਰ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਵਿਧਾਇਕ ਪਰਗਟ ਸਿੰਘ, ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ ਤੇ ਕੁਸ਼ਲਦੀਪ ਸਿੰਘ ਢਿੱਲੋਂ ਸ਼ਾਮਲ ਸਨ।

Read More Latest Punjabi News

ਪੰਜਾਬੀ ਖ਼ਬਰਾਂ

ਮੁੰਬਈ ਵਿੱਚ ‘ਅਡਾਨੀ ਏਅਰਪੋਰਟ’ ਬਣਨ ਤੋਂ ਭੜਕੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਤੋੜ-ਭੰਨ

Published

on

Adani Airport

ਮੁੰਬਈ, 3 ਅਗਸਤ – ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੱਲ੍ਹ ਸ਼ਿਵਸੈਨਾ ਵਰਕਰਾਂ ਨੇ ਤੋੜਭੰਨ ਕੀਤੀ ਹੈ। ਇਸ ਏਅਰਪੋਰਟ ਦਾ ਪ੍ਰਬੰਧ ਅੱਜਕੱਲ੍ਹ ਅਡਾਨੀ ਗਰੁੱਪ ਦੇ ਹੱਥਾਂ ਵਿੱਚ ਹੈ। ਸ਼ਿਵਸੈਨਾ ਵਰਕਰਾਂ ਨੇ ਇਸ ਮੌਕੇ ਏਅਰਪੋਰਟ ਉੱਤੇ ਲੱਗੇ ‘ਅਡਾਨੀ ਏਅਰਪੋਰਟ’ ਦੇ ਬੋਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਅਸਲ ਵਿੱਚ ਸ਼ਿਵਸੈਨਾ ਦਾ ਦੋਸ਼ ਹੈ ਕਿ ਪਹਿਲਾਂ ਇਹ ਏਅਰਪੋਰਟ ਛਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜਕੱਲ੍ਹਇੱਥੇ ਅਡਾਨੀ ਏਅਰਪੋਰਟ ਦਾ ਬੋਰਡ ਲਾ ਦਿੱਤਾ ਗਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਵਰਨਣ ਯੋਗ ਹੈ ਕਿ ਅਡਾਨੀ ਗਰੁੱਪਨੇ ਬੀਤੇ ਕੁਝ ਸਾਲਾਂ ਵਿੱਚ ਏਵੀਏਸ਼ਨ ਸੈਕਟਰ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਦੇਸ਼ ਦੇ ਕਈ ਵੱਡੇ ਏਅਰਪੋਰਟਾਂ ਦਾ ਪ੍ਰਬੰਧ ਇਸਗਰੁੱਪ ਕੋਲ ਚਲਾ ਗਿਆ ਹੈ।ਜੁਲਾਈ ਵਿੱਚ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਪ੍ਰਬੰਧ ਪੂਰੀ ਤਰ੍ਹਾਂ ਅਡਾਨੀ ਗਰੁੱਪ ਕੋਲ ਆਇਆ ਤਾਂ ਖ਼ੁਦ ਗੌਤਮ ਅਡਾਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।ਅਡਾਨੀ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੀ ਬ੍ਰਾਂਡਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਟਰਮੀਨਲ ਦੀ ਸਥਿਤੀ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਘੱਟ ਮਾਲ ਮਿਲਿਆ ਤਾਂ ਚੋਰਾਂ ਨੇ ਇੱਕ ਮਹੀਨੇ ਦਾ ਬੱਚਾ ਬੈਗ ਵਿੱਚ ਪਾ ਲਿਆ

Published

on

child murder

ਮਾਂ ਵੱਲੋਂ ਰੌਲਾ ਪਾਉਣ ਉੱਤੇ ਬੈਗ ਛੱਡ ਕੇ ਭੱਜੇ
ਫਿਲੌਰ, 3 ਅਗਸਤ – ਰਾਤ ਨੂੰ ਇਕ ਘਰ ਵਿੱਚ ਚੋਰੀ ਕਰਨ ਗਏ ਚੋਰਾਂ ਨੂੰ ਜਦ ਮਾਲ ਜ਼ਿਆਦਾ ਨਾ ਮਿਲਿਆ ਤਾਂ ਬਿਸਤਰੇ ਉੱਤੇ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਬੈਗ ਵਿੱਚ ਪਾ ਕੇ ਆਪਣੇ ਨਾਲ ਲਿਜਾਣ ਲੱਗੇ ਤਾਂ ਬੱਚਾ ਰੋ ਪਿਆ ਅਤੇ ਮਾਂ ਦੀ ਅੱਖ ਖੁੱਲ੍ਹ ਗਈ। ਉਸ ਦੇ ਰੌਲਾ ਪਾਉਣ ਉੱਤੇ ਚੋਰ ਬੈਗ ਛੱਡ ਕੇ ਭੱਜ ਗਏ।
ਮਿਲੀ ਸੂਚਨਾ ਅਨੁਸਾਰ ਨੇੜੇ ਪਿੰਡ ਬਕਾਪੁਰ ਵਿੱਚਕੱਲ੍ਹਅੱਧੀ ਰਾਤ ਬਲਵਿੰਦਰ ਸਿੰਘ ਦੇ ਘਰ ਚੋਰ ਆ ਗਏ। ਬਲਵਿੰਦਰ ਸਿੰਘ ਆਪਣੀ ਪਤਨੀ ਅਤੇ ਇੱਕ ਮਹੀਨੇ ਦੀ ਬੱਚੀ ਨਾਲ ਬਿਸਤਰੇ ਉੱਤੇ ਸੌਂ ਰਿਹਾ ਸੀ। ਚੋਰਾਂ ਨੇ ਪਹਿਲਾਂ ਘਰ ਵਿੱਚ ਪਏ ਦੋ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਚੁੱਕ ਕੇ ਆਪਣੇ ਬੈਗ ਵਿੱਚ ਪਾਏ। ਚੋਰਾਂ ਨੂੰ ਜਦ ਘਰੋਂ ਬਹੁਤਾ ਮਾਲ ਨਾ ਮਿਲਿਆ ਤਾਂ ਉਨ੍ਹਾਂ ਨੇ ਮਾਤਾ-ਪਿਤਾ ਕੋਲ ਸੌਂ ਰਹੇ ਇੱਕ ਮਹੀਨੇ ਦੇ ਬੱਚੇ ਨੂੰ ਚੁੱਕ ਕੇ ਬੈਗ ਵਿੱਚ ਪਾ ਲਿਆ। ਜਦੋਂ ਉਹ ਉਹ ਚੱਲਣ ਲੱਗੇ ਤਾਂ ਬੱਚਾ ਰੋਣ ਲੱਗ ਪਿਆ ਤੇ ਆਵਾਜ਼ ਸੁਣ ਕੇ ਮਾਂ ਦੀ ਨੀਂਦ ਖੁੱਲ੍ਹ ਗਈ। ਬਿਸਤਰੇ ਉੱਤੇ ਬੱਚਾ ਨਾ ਦੇਖ ਕੇ ਉਸ ਨੇ ਤੁਰੰਤ ਲਾਈਟ ਜਗਾਈ ਅਤੇ ਅਣਜਾਣ ਵਿਅਕਤੀ ਨੂੰ ਘਰ ਵਿੱਚ ਦੇਖ ਜਦੋਂ ਉਸ ਨੇ ਰੌਲਾ ਪਾਇਆ ਤਾਂ ਬੈਗ ਉਥੇ ਛੱਡ ਕੇ ਚੋਰ ਫਰਾਰ ਹੋ ਗਏ।ਬੱਚੇ ਦੇ ਪਿਤਾ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਹੀ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ, ਦੋਵੇਂ ਮੋਬਾਇਲ ਫ਼ੋਨ ਅਤੇ ਦੋ ਹਜ਼ਾਰ ਰੁਪਏ ਦੀ ਨਕਦੀ ਪਏ ਸੀ। ਬਲਵਿੰਦਰ ਨੇ ਸ਼ਿਕਾਇਤ ਸਥਾਨਕ ਪੁਲਸ ਕੋਲ ਕੀਤੀ। ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

Continue Reading

ਪੰਜਾਬੀ ਖ਼ਬਰਾਂ

2018 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਗੁਰਜੀਤ ਨੇ ਦਿਵਾਇਆ ਚਾਂਦੀ ਦਾ ਤਮਗਾ

Published

on

asian games

ਅਜਨਾਲਾ, 3 ਅਗਸਤ – ਜ਼ਿਲ੍ਹਾ ਅੰਮ੍ਰਿਤਸਰ ਦੇ ਛੋਟੇ ਜਿਹੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਦੀ ਜੰਮ-ਪਲ ਮਹਿਲਾ ਹਾਕੀ ਟੀਮ ਵਿੱਚ ਪੰਜਾਬ ਦੀ ਖਿਡਾਰਨ ਗੁਰਜੀਤ ਕੌਰ, ਜਿਸ ਦੇ ਗੋਲ ਸਦਕਾ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਸੀ, ਜਨਮ ਪਿਤਾ ਸਤਨਾਮ ਸਿੰਘ ਅਤੇ ਹਰਜਿੰਦਰ ਕੌਰ ਦੇ ਘਰ 25 ਅਕਤੂਬਰ 1995 ਨੂੰ ਹੋਇਆ।
ਗੁਰਜੀਤ ਨੇ ਮੁੱਢਲੀ ਸਿੱਖਿਆ ਅਜਨਾਲਾ ਦੇ ਨਿੱਜੀ ਸਕੂਲ ਤੋਂ ਲੈਣਪਿੱਛੋਂ ਅਗਲੇਰੀ ਸਿੱਖਿਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਸਲ ਕੀਤੀ ਤੇ ਇਸ ਦੌਰਾਨ ਆਪਣੀ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਕਹਿਣ ਉੱਤੇ ਹਾਕੀ ਖੇਡਣੀ ਸ਼ੁਰੂ ਕੀਤੀ। ਇਸ ਦੌਰਾਨ ਕੋਚ ਰਣਜੀਤ ਸਿੰਘ ਨੇ ਗੁਰਜੀਤ ਕੌਰ ਨੂੰ ਇੱਕ ਸਾਲ ਹਾਕੀ ਦੇ ਗੁਰ ਦੱਸੇ, ਜਿਸ ਤੋਂ ਬਾਅਦ 7ਵੀਂ ਜਮਾਤ ਦੀ ਪੜ੍ਹਾਈ ਕਰਦਿਆਂ ਗੁਰਜੀਤ ਜਲੰਧਰ ਦੀ ਖੇਡ ਅਕੈਡਮੀ ਵਿੱਚ ਆ ਗਈ, ਜਿੱਥੇ ਉਸ ਨੇ ਹਾਕੀ ਕੋਚ ਸ਼ਰਨਜੀਤ ਸਿੰਘ ਕੋਲੋਂ ਹਾਕੀ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਪਿੱਛੋਂ ਗੁਰਜੀਤ ਕੌਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2012 ਵਿੱਚ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਵਿੱਚ ਉਸ ਦੀ ਚੋਣ ਹੋ ਗਈ ਅਤੇ 2014 ਵਿੱਚ ਉਹ ਸੀਨੀਅਰ ਟੀਮ ਲਈ ਚੁਣੀ ਗਈ। ਗੁਰਜੀਤ ਕੌਰ ਅੱਜ ਤਕ ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਅਤੇ ਲੰਡਨ ਵਿੱਚ ਹੋਏ ਵਿਸ਼ਵ ਕੱਪ ਤੋਂ ਇਲਾਵਾ ਕਈ ਸੀਰੀਜ਼ ਵਿੱਚਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਦੇਸ਼ ਲਈ ਖੇਡਣ ਦਾ ਮੌਕਾ ਗੁਰਜੀਤ ਕੌਰ ਨੂੰ 2017 ਵਿਚ ਮਿਲਿਆ ਅਤੇ ਇਸ ਤੋਂ ਬਾਅਦ ਸਾਲ 2018 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਏਸ਼ੀਅਨ ਖੇਡਾਂ ਵਿੱਚ ਉਸ ਨੇ ਇੱਕ ਸ਼ਾਨਦਾਰ ਗੋਲ ਕਰ ਕੇ ਜਿੱਥੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਜਿੱਤ ਦਿਵਾਈ, ਉਥੇ 20 ਸਾਲਾਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਨੂੰ ਫਾਈਨਲ ਵਿੱਚ ਪੁਚਾ ਕੇ ਚਾਂਦੀ ਦਾ ਤਮਗਾ ਦਿਵਾਉਣ ਵਿੱਚ ਵੀ ਉਸਦੀ ਅਹਿਮ ਭੂਮਿਕਾ ਰਹੀ। ਇਸ ਤੋਂ ਬਾਅਦ ਵੀ ਬਹੁਤ ਸਾਰੇ ਮੈਚਾਂ ਵਿੱਚ ਗੁਰਜੀਤ ਕੌਰ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅੱਜਕੱਲ੍ਹ ਟੋਕੀਓ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਟੀਮ ਵਿੱਚ ਗੁਰਜੀਤ ਕੌਰ ਖੇਡ ਰਹੀ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca