Maori MP's protest results: New Zealand Parliament changes rules on tying
Connect with us [email protected]

ਅੰਤਰਰਾਸ਼ਟਰੀ

ਮਾਉਰੀ ਮੈਂਬਰ ਦੇ ਰੋਸ ਦਾ ਨਤੀਜਾ:ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਮੈਂਬਰਾਂ ਵੱਲੋਂ ਟਾਈ ਲਾਉਣ ਦੇ ਨਿਯਮ ਬਦਲੇ

Published

on

  • ਮੂਲ ਵਾਸੀ ਮੈਂਬਰ ਨੇ ਇੱਕੋ ਹਫਤੇ ਵਿੱਚ ਲੜਾਈ ਜਿੱਤ ਲਈ
    ਵੈਲਿੰਗਟਨ, 12 ਫਰਵਰੀ, -ਨਿਊਜ਼ੀਲੈਂਡ ਵਿੱਚ ਪਾਰਟੀ ਹੋਵੇ ਜਾਂ ਮੀਟਿੰਗ, ਓਥੇ ਅਕਸਰ ਟਾਈ ਲਾ ਕੇ ਜਾਣਾ ਪਸੰਦ ਕੀਤਾ ਜਾਂਦਾ ਹੈ। ਓਥੋਂਦੀ ਪਾਰਲੀਮੈਂਟਦੇ ਇਕ ਮਾਉਰੀ ਮੈਂਬਰ ਨੇ ਇਸ ਰਿਵਾਇਤ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਟਾਈ ਨਾ ਲਾਉਣ ਕਾਰਨ ਪਾਰਲੀਮੈਂਟਤੋਂ ਕੱਢ ਦਿੱਤਾ ਗਿਆ ਸੀ। ਇਸ ਕੇਸ ਵਿੱਚ ਉਨ੍ਹਾਂ ਨੂੰ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਸੀ, ਪਰ ਉਹ ਇਸ ਕਦਮ ਉੱਤੇ ਡਟੇ ਰਹੇ। ਉਨ੍ਹਾਂ ਦੀ ਨਜ਼ਰ ਵਿਚ ਟਾਈ ਅਸਲ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਆਖਰ ਦੇਸ਼ ਦੀ ਪਾਰਲੀਮੈਂਟ ਵਿਚ ਟਾਈ ਪਾਉਣ ਦੇ ਖਿਲਾਫ ਉਨ੍ਹਾਂ ਨੇ ਇਹ ਲੜਾਈ ਜਿੱਤ ਲਈ ਅਤੇ ਨਿਊਜ਼ੀਲੈਂਡ ਦੀ ਪਾਰਲੀਮੈਂਟ ਨੂੰ ਨਿਯਮ ਬਦਲਣੇ ਪਏ ਹਨ।
    ਮਾਉਰੀ ਪਾਰਟੀ ਦੇ ਆਗੂ ਰਾਵਿਰੀ ਵੈਤੀਤੀ ਦੀ ਨਜ਼ਰ ਵਿਚ ਟਾਈ ਪਾਉਣਾ ਗੁਲਾਮੀ ਦਾ ਚਿੰਨ੍ਹ ਹੈ, ਜਿਸ ਨੂੰ ਉਹ ਗਲੇ ਵਿਚ ਲਟਕਾਉਣ ਦੀ ਲੋੜ ਨਹੀਂ ਸਮਝਦੇ। ਉਨ੍ਹਾਂ ਦਾ ਸੰਘਰਸ਼ ਸਫਲ ਹੋਇਆ ਤੇ ਨਿਊਜ਼ੀਲੈਂਡ ਦੀ ਪਾਰਲੀਮੈਂਟਦੇ ਨਿਯਮ ਬਦਲਣ ਦੇ ਨਾਲ ਟਾਈ ਪਾਉਣੀ ਜ਼ਰੂਰੀ ਨਹੀਂ ਰਹੀ। ਹਾਲੇਤੱਕ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਡਰੈਸ ਕੋਡ ਲਾਗੂ ਸੀ। ਪਾਰਲੀਮੈਂਟ ਦੇ ਸਪੀਕਰ ਟ੍ਰੇਵਰ ਮਾਲਾਰਡ ਦੀ ਮਾਉਰੀ ਪਾਰਲੀਮੈਂਟ ਮੈਂਬਰ ਨਾਲ ਚੋਖੀ ਬਹਿਸ ਹੋਈ ਸੀ ਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਪਾਰਲੀਮੈਂਟਤੋਂ ਕੱਢ ਦਿੱਤਾਗਿਆ ਸੀ। ਵਿਤੈਤੀ ਨੇ ਅੰਗਰੇਜ਼ਾਂ ਦੀ ਟਾਈ ਦੀ ਬਜਾਏ ਰਵਾਇਤੀ ‘ਹੇ ਤਿਕੀ ਲਾਕੇਟ’ ਪਾਇਆ ਹੋਇਆ ਸੀ। ਭਾਵੇਂ ਸਪੀਕਰ ਮਾਲਾਰਡ ਖੁਦ ਟਾਈ ਦੇ ਨਿਯਮ ਨਾਲ ਸਹਿਮਤ ਨਹੀਂ ਸਨ, ਪਰ ਪਾਰਲੀਮੈਂਟ ਦੇ ਨਿਯਮਾਂ ਦਾ ਪਾਲਣ ਕਰਾਉਣਾ ਉਨ੍ਹਾਂ ਦੀ ਜਿ਼ਮੇਵਾਰੀਹੋਣ ਕਰ ਕੇ ਉਨ੍ਹਾ ਨੇ ਵਿਤੈਤੀ ਨੂੰ ਪਾਰਲੀਮੈਂਟਤੋਂ ਬਾਹਰ ਦਾ ਰਸਤਾ ਦਿਖਾ ਕੇ ਕਿਹਾ ਸੀ ਕਿ ਮੈਂ ਤੁਹਾਡੀ ਗੱਲਨਾਲ ਸਹਿਮਤੀ ਨਹੀਂ ਦੇ ਸਕਦਾ, ਤੁਹਾਨੂੰ ਬਾਹਰ ਜਾਣਾ ਹੋਵੇਗਾ। ਮਾਉਰੀ ਪਾਰਲੀਮੈਂਟ ਮੈਂਬਰ ਨੇ ਜਵਾਬ ਵਿਚ ਕਿਹਾ ਸੀ ਕਿ ਇਹ ਕੇਸ ਸਿਰਫ ਟਾਈ ਦਾ ਨਹੀਂ, ਸੱਭਿਆਚਾਰ ਦਾ ਹੈ। ਵੈਤੀਤੀ ਨੇ ਕਿਹਾ, ‘ਇਹ ਮੂਲ ਵਾਸੀ ਲੋਕਾਂ ਦੇ ਅਧਿਕਾਰਾਂ ਦਾ ਉਲੰਘਣ ਹੈ। ਸਾਡੇ ਕੋਲ ਪੂਰਾ ਅਧਿਕਾਰ ਹੈ ਕਿ ਅਸੀਂ ਆਪਣੀ ਸੱਭਿਆਚਾਰਕ ਪਛਾਣ ਦੀ ਪਾਲਣਾ ਕਰੀਏ।’
    ਆਖਰ ਨੂੰ ਵੈਤੀਤੀ ਦਾ ਸੰਘਰਸ਼ ਸਫਲ ਹੋਇਆ ਅਤੇ ਪਾਰਲੀਮੈਂਟ ਨੂੰ ਆਪਣਾ ਨਿਯਮ ਬਦਲਣਾ ਪਿਆ। ਇਸ ਬਾਰੇ ਕਮੇਟੀ ਦੀ ਬੈਠਕ ਬੁਲਾਈ ਗਈ, ਜਿੱਥੇ ਮਾਉਰੀ ਪਾਰਲੀਮੈਂਟ ਮੈਂਬਰ ਨੇ ਆਪਣੀ ਗੱਲ ਰੱਖੀ। ਓਥੇ ਬਹੁਤੇ ਮੈਂਬਰਾਂ ਨੇ ਮੰਨਿਆ ਕਿ ਮਰਦਾਂ ਦੇ ਡਰੈਸ ਕੋਡ ਵਿਚ ਟਾਈ ਦੀ ਲੋੜ ਨਹੀਂ। ਸਪੀਕਰ ਨੇ ਫ਼ੈਸਲਾ ਸੁਣਾਇਆ ਕਿ ਟਾਈ ਪਾਉਣ ਦੀ ਲੋੜ ਨਹੀਂ ਰਹੇਗੀ। ਇਸ ਫ਼ੈਸਲੇ ਮਗਰੋਂ ਵੈਤੀਤੀ ਦੀ ਮਾਉਰੀ ਤੇ ਹੋਰ ਆਦਿਵਾਸੀ ਭਾਈਚਾਰਿਆਂ ਵਿਚ ਤਾਰੀਫ ਹੋ ਰਹੀ ਹੈ। ਉਸ ਦੇ ਬਾਅਦ ਹੋਰਨਾਂਪਾਰਲੀਮੈਂਟ ਮੈਂਬਰਾਂ ਨੇ ਵੀ ਟਾਈ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ।
    ਪੰਜ ਬੱਚਿਆਂ ਦੇ ਪਿਤਾ ਵੈਤੀਤੀ ਨੇ ਬੀਤੇ ਸਾਲ ਅਕਤੂਬਰ ਵਿਚ ਚੋਣਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹ ਸੁਭਾਅ ਦੇ ਹੱਸਮੁੱਖ ਵਿਅਕਤੀ ਹਨ, ਪਰ ਆਪਣਾ ਪੱਖ ਰੱਖਣਾ ਅਤੇ ਪੈਂਤੜੇ ਤੋਂ ਪਿੱਛੇ ਨਾ ਹਟਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਮਾਉਰੀ ਲੋਕਾਂ ਦੇ ਅਧਿਕਾਰਾਂ ਲਈ ਉਹ ਬੇਖੌਫ ਹੋ ਕੇ ਆਪਣੀ ਗੱਲ ਰੱਖਣਗੇ।

ਅੰਤਰਰਾਸ਼ਟਰੀ

ਅਮਰੀਕੀ ਥਿੰਕਟੈਂਕ ‘ਗਲੋਬਲ ਫ੍ਰੀਡਮ’ ਨੇ ਭਾਰਤ ਦੀ ਰੈਂਕਿੰਗ ਘਟਾਈ

Published

on

ਵਾਸ਼ਿੰਗਟਨ, 5 ਮਾਰਚ, – ਅਮਰੀਕੀ ਥਿੰਕਟੈਂਕ ‘ਫ੍ਰੀਡਮ ਹਾਊਸ’ ਨੇ ਭਾਰਤ ਦੀ ਫ੍ਰੀਡਮ ਰੈਂਕਿੰਗ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੋਰ ਹੇਠਾਂ ਕਰ ਦਿੱਤਾ ਹੈ। ਭਾਰਤ ਪਹਿਲਾਂ ਸੁਤੰਤਰ ਕੈਟੇਗਰੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਸੀ, ਪਰ ਇਸ ਸਾਲ ਨਵੀਂ ਸੂਚੀ ਅੰਸ਼ਕ ਸੁਤੰਤਰਤਾ ਵਾਲੀ ਕੈਟੇਗਰੀ ਵਿੱਚ ਰੱਖਿਆ ਗਿਆ ਹੈ।
ਇਸ ਅਮਰੀਕੀ ਥਿੰਕਟੈਂਕ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਲੋਕਾਂ ਦੀ ਆਵਾਜ਼ ਆਜ਼ਾਦ ਨਹੀਂ ਰਹੀ। ਇਸ ਰਿਪੋਰਟ ਵਿੱਚ ਬੀਤੇ ਸਾਲ ਭਾਰਤ ਦਾ ਸਕੋਰ 70 ਸੀ, ਇਸ ਸਾਲ ਘਟ ਕੇ 67 ਰਹਿ ਗਿਆ ਹੈ। ਸਾਰੀ ਦੁਨੀਆ ਦੇ ਲੋਕਤੰਤਰੀ ਦੇਸ਼ਾਂ ਵਿੱਚ ਆਜ਼ਾਦੀ ਉੱਤੇਖੋਜ ਕਰਨ ਵਾਲੀ ਇਸ ਸੰਸਥਾ ਨੂੰ ਆਮ ਤੌਰ ਉੱਤੇ ਆਜ਼ਾਦ ਕਿਹਾ ਜਾਂਦਾ ਹੈ, ਪਰ ਇਸ ਦੀ ਫੰਡਿੰਗ ਅਮਰੀਕਾ ਹੀਕਰਦਾ ਹੈ। ਇਸ ਕਾਰਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਿਪੋਰਟ ਉੱਤੇ ਅਮਰੀਕਾ ਦਾ ਅਸਰ ਨਾ ਪਿਆ ਹੋਵੇ। ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਹਿੰਦੂ ਰਾਸ਼ਟਰਵਾਦੀ ਸਰਕਾਰ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਉੱਤੇ ਵਧਦੇ ਦਬਾਅ, ਭਾਰਤੀ ਵਿੱਚ ਮੁਸਲਮਾਨਾਂ ਵਿਰੁੱਧ ਹਿੰਸਾ, ਪੱਤਰਕਾਰਾਂ ਨੂੰ ਧਮਕੀ ਅਤੇ ਕਾਨੂੰਨੀ ਦਖਲ ਦੇ ਮਾਮਲੇ ਵਧ ਰਹੇ ਹਨ।
ਫ੍ਰੀਡਮ ਹਾਊਸ ਨੇ ਆਪਣੀ ਰਿਪੋਰਟ ਵਿੱਚ ਫਿਨਲੈਂਡ, ਨਾਰਵੇਅ ਤੇ ਸਵੀਡਨ ਨੂੰ 100 ਨੰਬਰ ਦਿੱਤੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੇਸ਼ਾਂਵਿੱਚ ਲੋਕਾਂ ਨੂੰ ਸਭ ਤੋਂ ਵੱਧ ਆਜ਼ਾਦੀ ਹੈ, ਪਰ 1 ਦਾ ਸਕੋਰ ਤਿੱਬਤ ਤੇ ਸੀਰੀਆ ਨੂੰ ਮਿਲਿਆ ਹੈ, ਜਿੱਥੇ ਕੋਈ ਆਜ਼ਾਦੀ ਨਹੀਂ।

Read More International Punjabi News

Continue Reading

ਅੰਤਰਰਾਸ਼ਟਰੀ

ਮੰਗਲ ਮਿਸ਼ਨ ਨੂੰ ਵੱਡਾ ਝਟਕਾ ਮੰਜ਼ਲ ਨੇੜੇ ਪਹੁੰਚ ਕੇ ਐਲਨ ਮਸਕ ਦਾ ਰਾਕੇਟ ਅੱਗ ਦੇ ਭੰਬਾਕੇ ਵਿੱਚ ਬਦਲ ਗਿਆ

Published

on

ਮਾਸਕੋ, 5 ਮਾਰਚ – ਸਪੇਸਐਕਸ ਦਾ ਪੁਲਾੜੀ ਜਹਾਜ਼ ਸਟਾਰਸ਼ਿੱਪ ਜਦੋਂ ਲੈਂਡਿੰਗ ਕਰ ਰਿਹਾ ਸੀ ਤਾਂ ਲੱਗ ਰਿਹਾ ਸੀ ਕਿ ਸਭ ਠੀਕ ਹੈ, ਪਰ ਜਲਦੀ ਹੀ ਹਾਲਾਤ ਬਦਲ ਗਏ। ਲੈਂਡਿੰਗ ਸਮੇਂ ਜਦੋਂ ਪੁਲਾੜ ਜਹਾਜ਼ ਨੇ ਧਰਤੀ ਨੂੰ ਛੋਹਿਆ ਉਸ ਵਿੱਚ ਧਮਾਕਾ ਹੋ ਗਿਆ ਅਤੇ ਇਸ ਨਾਲ ਜਹਾਜ਼ ਹਵਾ ਵਿੱਚ ਉੱਛਲ ਗਿਆ। ਸਪੈਸਐਕਸ ਮੁਹਿੰਮ ਦੀ ਸਫਲਤਾ ਦੇ ਐਲਾਨ ਦੇ ਪੰਜ ਮਿੰਟ ਬਾਅਦ ਹੀ ਇਹ ਹਾਦਸਾ ਹੋ ਗਿਆ।
ਚਮਕੀਲੀ ਗੋਲੀ (ਬੁਲੇਟ) ਦੀ ਸ਼ਕਲ ਦੇ ਰਾਕੇਟ ਸਟਾਰਸ਼ਿੱਪ ਨੇ ਜਦੋਂ ਧਰਤੀ ਨੂੰ ਛੋਹਿਆ, ਓਦੋਂ ਤੱਕ ਸਭ ਕੁਝ ਆਮ ਵਾਂਗ ਸੀ, ਜਿਸ ਕਾਰਨ ਸਪੇਸਐਕਸ ਦੇ ਕਮੈਂਟੇਟਰ ਜਾਨ ਇੰਸਪਰੁਕਰ ਨੇ ਇਸਦੀ ਸਫਲਤਾ ਦਾ ਐਲਾਨ ਵੀ ਕਰ ਦਿੱਤਾ। ਸਪੇਸਐਕਸ ਦੇ ਮੋਢੀ ਐਲਨ ਮਸਕ ਨੇ ਕਿਹਾ ਕਿ ਘੱਟੋ-ਘੱਟ ਸਟਾਰਸ਼ਿੱਪ ਬਿਨਾਂ ਟੁੱਟੇ ਉਤਰਿਆ ਤਾਂ ਸਹੀ। ਮਸਕ ਦੀ ਯੋਜਨਾ ਸਟਾਰਸ਼ਿੱਪ ਰਾਹੀਂ ਲੋਕਾਂ ਨੂੰ ਚੰਦ ਤੇ ਮੰਗਲ ਉੱਤੇ ਭੇਜਣ ਦੀ ਹੈ। ਉਥੇ ਸਪੇਸਐਕਸ ਨੇ ਕੱਲ੍ਹ 60 ਸਟਾਰਲਿੰਕ ਸੰਚਾਰ ਉਪਗ੍ਰਹਿਆਂ ਦੀ ਸਫਲਤਾਪੂਰਵਕ ਲਾਂਚਿੰਗ ਕੀਤੀ। ਇਨ੍ਹਾਂ ਉਪਗ੍ਰਹਿਆਂ ਨੂੰ ਫਾਲਕਨ ਨੌ ਵਾਹਕ ਰਾਕੇਟ ਰਾਹੀਂ ਲਾਂਚ ਕੀਤਾ ਗਿਆ।ਫਲੋਰਿਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਸਥਾਨਕ ਸਮੇਂ ਮੁਤਾਬਕ ਸਵੇਰੇ 3.24 ਵਜੇ ਸਫਲ ਲਾਂਚਿੰਗ ਹੋਈ, ਜਿਸ ਨੂੰ ਬੀਤੇ ਸਮੇਂ ਵਿੱਚ ਕਈ ਵਾਰ ਲਾਂਚਿੰਗ ਦੇ ਨਿਰਧਾਰਤ ਪ੍ਰੋਗਰਾਮ ਨੂੰ ਟਾਲਣਾ ਪਿਆ ਸੀ। ਰਾਕੇਟ ਦਾ ਪਹਿਲਾ ਪੜਾਅ ਸਫਲਤਾਪੂਰਵਕ ਵੱਖ ਹੋ ਗਿਆ ਤੇ ਸਪੇਸਐਕਸ ਸਪੇਸਪੋਰਟ ਡਰੋਨ ਜਹਾਜ਼ ਉੱਤੇ ਉਤਰਿਆ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਦਾ ਮੁੱਖ ਟੀਚਾ 60 ਸਟਾਰਲਿੰਕ ਉਪਗ੍ਰਹਿਆਂ ਨੂੰ ਓਰਬਿਟ ਵਿੱਚ ਸਥਾਪਤ ਕਰਨਾ ਹੈ।

Continue Reading

ਅੰਤਰਰਾਸ਼ਟਰੀ

ਇਮਰਾਨ ਖ਼ਾਨ ਨੇ ਕਿਹਾ ਸੈਨੇਟ ਚੋਣਾਂ ਦੌਰਾਨ ਮੇਰੀ ਪਾਰਟੀ ਦੇ ਮੈਂਬਰ 2-2 ਕਰੋੜਦੇ ਵਿਕੇਗਏ

Published

on

ਇਸਲਾਮਾਬਾਦ, 5 ਮਾਰਚ – ਪਾਕਿਸਤਾਨ ਵਿੱਚ ਸੈਨੇਟ ਚੋਣਾਂ ਵਿੱਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਮਿਲੀ ਹਾਰ ਪਿੱਛੌਂ ਕੱਲ੍ਹ ਸ਼ਾਮ ਦੇਸ਼ਵਾਸੀਆਂ ਨੂੰ ਵੀਡੀ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੈਨੇਟ ਚੋਣਾਂ ਵਿੱਚ ਜੇਤੂ ਰਹੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਡੈਮੋਕਰੈਟਿਕ ਮੂਵਮੈਂਟ ਦੇ ਸਾਂਝੇ ਉਮੀਦਵਾਰ ਯੂਸਫ਼ ਰਜ਼ਾ ਗਿਲਾਨੀ ਨੂੰ ਗਦਾਰ ਤੇ ਲੁਟੇਰਾ ਕਿਹਾ ਹੈ।
ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਦੇ ਅਰਬਾਂ ਰੁਪਏ ਲੁੱਟਣ ਵਾਲੇ ਯੂਸਫ ਰਜ਼ਾ ਗਿਲਾਨੀ ਨੇ ਸੈਨੇਟ ਚੋਣ ਜਿੱਤੀ ਨਹੀਂ, ਪੈਸਿਆਂ ਨਾਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਪੀ ਟੀ ਆਈ ਦੇ ਲੱਗਭਗ 20 ਮੈਂਬਰਾਂ ਨੇ ਆਪਣੀਆਂ ਵੋਟਾਂ 2-2 ਕਰੋੜ ਰੁਪਏ ਵਿੱਚ ਵੇਚੀਆਂ ਹਨ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਸ ਬਾਰੇਇੱਕ ਵੀਡੀਓ ਵੀ ਆਈ ਹੈ ਜਿਸ ਵਿੱਚ ਸੂਬਾ ਖ਼ੈਬਰ ਪਖਤੂਨਖਵਾ ਦੇ ਪਾਰਲੀਮੈਂਟ ਮੈਂਬਰਾਂ ਨੂੰ ਸੈਨੇਟ ਦੀਆਂ ਵੋਟਾਂ ਬਦਲੇਰਿਸ਼ਵਤ ਲੈਂਦੇ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕੌਮੀ ਅਸੈਂਬਲੀ ਵਿੱਚ ਭਰੋਸੇ ਦੇ ਵੋਟ ਲਈ ਜਾਣਗੇ ਅਤੇ ਆਪਣੇ ਮੈਂਬਰਾਂ ਨੂੰ ਸਾਫ ਕਹਿਦੇਣਗੇ ਕਿ ਜੇ ਉਹ ਨੂੰ ਉਨ੍ਹਾਂ ਉੱਤੇ ਇਤਬਾਰ ਨਹੀਂ ਤਾਂ ਉਨ੍ਹਾਂ ਨੂੰ ਸੱਤਾ ਛੱਡ ਕੇ ਵਿਰੋਧੀ ਧਿਰ ਵਿੱਚ ਬੈਠਣਾ ਮਨਜ਼ੂਰ ਹੈ।

Continue Reading

ਰੁਝਾਨ


Copyright by IK Soch News powered by InstantWebsites.ca